GurmitPalahi7ਕੀ ਦੇਸ਼ ਦਾ ਹਾਕਮ ਨਹੀਂ ਜਾਣਦਾ ਕਿ ਆਮ ਲੋਕ ਬੇਰੁਜ਼ਗਾਰੀ ਦੀ ਮਾਰ ਹੇਠ ਹਨ, ਗੰਦੀਆਂ ਬਸਤੀਆਂ ਵਿੱਚ ...
(23 ਅਕਤੂਬਰ 2024)

 

ਦੇਸ਼ ਦੇ ਦੂਜੇ ਵੱਡੇ ਸੂਬੇ ਮਹਾਰਾਸ਼ਟਰ ਅਤੇ ਝਾਰਖੰਡ ਦੇ ਨਾਲ-ਨਾਲ ਤਿੰਨ ਲੋਕ ਸਭਾ ਅਤੇ ਘੱਟੋ-ਘੱਟ 47 ਵਿਧਾਨ ਸਭਾਵਾਂ ਦੀਆਂ ਜ਼ਿਮਨੀ ਚੋਣਾਂ 2024 ਦੀ ਨਵੰਬਰ 13 ਅਤੇ 20 ਨੂੰ ਭਾਰਤੀ ਚੋਣ ਕਮਿਸ਼ਨ ਨੇ ਕਰਵਾਉਣ ਦਾ ਐਲਾਨ ਕੀਤਾ ਹੈਇਹ ਦੋ ਰਾਜਾਂ ਦੀਆਂ ਚੋਣਾਂ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਵੇਲੇ ਹੀ ਹੋਣੀਆਂ ਸਨ ਪਰ ਕੁਝ ਦਿਸਦੇ-ਅਣਦਿਸਦੇ ਸਿਆਸੀ ਕਾਰਨਾਂ ਕਾਰਨ ਉਸ ਵੇਲੇ ਨਹੀਂ ਕਰਵਾਈਆਂ ਗਈਆਂਪੰਜਾਬ ਵਿੱਚ 4 ਵਿਧਾਨ ਸਭਾ ਸੀਟਾਂ ਉੱਤੇ ਵੀ ਜ਼ਿਮਨੀ ਚੋਣਾਂ ਹੋਣਗੀਆਂ, ਜਿਹਨਾਂ ਵਿੱਚ ਚੱਬੇਵਾਲ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਪੰਜਾਬ ਵਿਧਾਨ ਸਭਾ ਹਲਕੇ ਸ਼ਾਮਲ ਹਨ

ਦੇਸ਼ ਇੱਕ ਹੋਰ ਚੋਣ ਤਮਾਸ਼ਾ ਵੇਖੇਗਾਵੱਡੇ ਨੇਤਾ ਵੱਡੇ ਭਾਸ਼ਨ ਦੇਣਗੇਲੋਕਾਂ ਨੂੰ ਸਬਜ਼ਬਾਗ਼ ਦਿਖਾਉਣਗੇਲੋਕਾਂ ਦੇ ਦਰੀਂ ਢੁਕਣਗੇਵਾਅਦੇ ਕਰਨਗੇਵੋਟਾਂ ਪ੍ਰਾਪਤ ਕਰਨ ਲਈ ਸਾਮ-ਦਾਮ-ਦੰਡ ਦੇ ਪਰਖੇ ਹੋਏ ਫਾਰਮੂਲੇ ਦੀ ਵਰਤੋਂ ਕਰਨਗੇਦੇਸ਼ ਦੇ ਗੋਦੀ ਮੀਡੀਏ ਦੀ ਵਰਤੋਂ ਚੋਣਾਂ ਵਿੱਚ ਭਰਪੂਰ ਹੋਏਗੀਸੋਸ਼ਲ-ਮੀਡੀਆ ਵੀ ਵਾਹ-ਲਗਦੀ ਆਪਣੀ ਗੱਲ ਕਹੇਗਾਕੌਣ ਜਿੱਤੇਗਾ, ਕੌਣ ਹਾਰੇਗਾ, ਇਹ ਤੈਅ ਕਰਨ ਦਾ ਯਤਨ ਹੋਏਗਾ

ਦੇਸ਼ ਦੇ ਹਾਲਾਤ ਕਿਹੋ ਜਿਹੇ ਹਨ? ਦੇਸ਼ਵਾਸੀ ਕਿਸ ਕਿਸਮ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਇਸਦੀ ਬਾਤ ਕੌਣ ਪਾਏਗਾ, ਕਿਸੇ ਨੂੰ ਕੁਝ ਪਤਾ ਨਹੀਂਜੇਕਰ ਬਾਤ ਪਾਏਗਾ ਵੀ ਤਾਂ ਉਸ ਬਾਤ ਦਾ ਸਿੱਟਾ ਆਖ਼ਰ ਕੀ ਹੋਏਗਾ?

ਲੋਕਾਂ ਨੂੰ ਤਾਂ ਰੋਟੀ-ਕੱਪੜਾ-ਮਕਾਨ ਚਾਹੀਦਾ ਹੈਲੋਕ ਮਹਿੰਗਾਈ ਦੀ ਮਾਰ ਤੋਂ ਬਚਣਾ ਚਾਹੁੰਦੇ ਹਨਕੀ ਦੇਸ਼ ਦੇ ਹਾਕਮ ਜਾਣਦੇ ਹਨ ਕਿ ਮਹਿੰਗਾਈ ਸਿਖ਼ਰਾਂ ਛੂਹ ਰਹੀ ਹੈਟਮਾਟਰ ਸੂਹਾ ਲਾਲ ਹੋ ਗਿਆ ਹੈ, ਪਿਆਜ਼ ਇੰਨਾ ਕੌੜਾ ਹੋ ਗਿਆ ਹੈ ਕਿ ਅੱਖਾਂ ਵਿੱਚੋਂ ਨਿਰੰਤਰ ਅੱਥਰੂ ਵਗਣ ਲੱਗੇ ਹਨਹੋਰ ਤਾਂ ਹੋਰ ਦੇਸ਼ ਦੀ ਆਰਥਿਕਤਾ ਡਿਗੂੰ-ਡਿਗੂੰ ਕਰ ਰਹੀ ਹੈ ਇੱਕ ਪੌਂਡ 109 ਰੁਪਏ ਦਾ ਇੱਕ ਅਮਰੀਕੀ ਡਾਲਰ 86 ਰੁਪਇਆਂ ਨੂੰ ਢੁਕ ਗਿਆ ਹੈ ਅਤੇ ਦੇਸ਼ ਦਾ ਹਾਕਮ ‘ਸੀਟੀਆਂ’ ਵਜਾ ਰਿਹਾ ਹੈ

ਦੇਸ਼ ਦਾ ਹਾਕਮ ਦਾਅਵਾ ਕਰਦਾ ਹੈ ਕਿ ਦੇਸ਼ ਤਰੱਕੀ ਕਰ ਰਿਹਾ ਹੈਦੁਨੀਆਂ ਦੀ ਵੱਡੀ ਆਰਥਿਕਤਾ ਬਣਨ ਵੱਲ ਅੱਗੇ ਵਧ ਰਿਹਾ ਹੈਦੇਸ਼ ਵਿੱਚ ਵੱਡੀਆਂ ਸੜਕਾਂ ਬਣ ਰਹੀਆਂ ਹਨ, ਮੌਲ ਉੱਸਰ ਰਹੇ ਹਨ, ਦੇਸ਼ ਤਰੱਕੀਆਂ ਕਰ ਰਿਹਾ ਹੈ ਪਰ ਕੀ ਦੇਸ਼ ਦਾ ਹਾਕਮ ਇਸ ਗੱਲ ਤੋਂ ਜਾਣੂ ਹੈ ਕਿ ਦੁਨੀਆਂ ਭਰ ਦੇ 1.1 ਅਰਬ ਅਤਿ ਗਰੀਬੀ ਵਿੱਚ ਰਹਿ ਰਹੇ ਲੋਕਾਂ ਵਿੱਚ ਪਹਿਲਾ ਨੰਬਰ ਭਾਰਤ ਦਾ ਹੈ, ਜਿਸਦੇ 23.4 ਕਰੋੜ ਲੋਕ ਅਤਿ ਗਰੀਬ ਹਨ, ਜਿਹਨਾਂ ਦੇ ਪੇਟ ਨੂੰ ਇੱਕ ਡੰਗ ਦੀ ਰੋਟੀ ਮਸਾਂ ਨਸੀਬ ਹੁੰਦੀ ਹੈਇਹਨਾਂ ਅਤਿ ਗਰੀਬ ਲੋਕਾਂ ਵਿੱਚੋਂ ਅੱਧੇ ਬੱਚੇ ਹਨਇਹ ਰਿਪੋਰਟ ਸੰਯੁਕਤ ਰਾਸ਼ਟਰ ਨੇ ਛਾਪੀ ਹੈ, ਅਤੇ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਭਾਰਤ ਦਾ ਗਰੀਬਾਂ ਦੀ ਗਿਣਤੀ ਵਿੱਚ ਪਹਿਲਾ ਨੰਬਰ ਹੈਇਹ ਰਿਪੋਰਟ ਉਹਨਾਂ ਲੋਕਾਂ ਦੀਆਂ ਮੁਸ਼ਕਿਲ ਹਕੀਕਤਾਂ ਨੂੰ ਉਜਾਗਰ ਕਰਦੀ ਹੈ ਜੋ ਇੱਕੋ ਸਮੇਂ ਸੰਘਰਸ਼ ਅਤੇ ਗਰੀਬੀ ਦਾ ਸਾਹਮਣਾ ਕਰ ਰਹੇ ਹਨ

ਸਾਡੇ ਦੇਸ਼ ਦੇ ਹਾਕਮਾਂ ਦਾ ਹਾਲ ਵੇਖੋ, ਮਰਦਿਆਂ ਡੁੱਬਦਿਆਂ ਲਈ ਕੁਝ ‘ਆਕਰਸ਼ਤ’ ਸਕੀਮਾਂ ਚਲਾਈਆਂ ਜਾਂਦੀਆਂ ਹਨ, ਉਹਨਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ, ਧਰਮ ਦਾ ਸਿੱਕਾ ਚਲਾਇਆ ਜਾਂਦਾ ਹੈ, ਇਤਿਹਾਸ ਦੇ ਪੰਨਿਆਂ ਨੂੰ ਤਰੋੜਿਆਂ-ਮਰੋੜਿਆ ਜਾਂਦਾ ਹੈ, ਦੇਸ਼ਵਾਸੀਆਂ ਨੂੰ ਧਰਮ ਦੇ ਨਾਂਅ ’ਤੇ ਵੰਡਿਆ ਜਾਂਦਾ ਹੈ, ਵੋਟ ਬਟੋਰੇ ਜਾਂਦੇ ਹਨ ਅਤੇ ਤਾਕਤ ਆਪਣੇ ਹੱਥ-ਵੱਸ ਕਰਕੇ ‘ਕੁੰਭਕਰਨੀ’ ਨੀਂਦੇ ਸੌਂਇਆ ਜਾਂਦਾ ਹੈਇਹੀ ਇਸ ਸਮੇਂ ਭਾਰਤੀ ਲੋਕਤੰਤਰ ਦਾ ਵੱਡਾ ਨਜ਼ਾਰਾ ਹੈ

ਵੈਸੇ ਤਾਂ ‘ਲੋਕਤੰਤਰ ਦਾ ਨਜ਼ਾਰਾ’ ਪੰਜਾਬ ਦੀਆਂ ਪੰਚਾਇਤੀ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਵੇਖਿਆ, ਜਿੱਥੇ ਅਰਬਾਂ ਦੀ ਸ਼ਰਾਬ ਪੰਜਾਬੀਆਂ ਦੇ ਪੱਲੇ ਵੱਡੀਆਂ ਢੁੱਠਾਂ ਵਾਲਿਆਂ ਨੇ ਪਾਈ, ਅਰਬਾਂ ਰੁਪਏ ਦੀਆਂ ਵੋਟਾਂ ਖਰੀਦ ਕੇ ਸਰਪੰਚੀਆਂ ਹਥਿਆਈਆਂ, ਚਾਰ ਦਿਨ ਹੱਲਾ-ਗੁੱਲਾ ਕੀਤਾਹਰਿਆਣਾ ਵੀ ਪਿੱਛੇ ਨਹੀਂ ਰਿਹਾ, ਧਰਮ ਧਰੁਵੀਕਰਨ ਦੀ ਨੀਤੀ ਹੀ ਹਾਕਮਾਂ ਨੇ ਨਹੀਂ ਵਰਤੀ ਸਗੋਂ ਜੱਟ, ਗ਼ੈਰ ਜੱਟ ਦਾ ਜਾਤੀਵਾਦੀ ਸਿੱਕਾ ਚਲਾ ਕੇ ਹੱਥੋਂ ਜਾਂਦੀ-ਜਾਂਦੀ ਤਾਕਤ ਮੁੜ ਹਥਿਆ ਲਈਲੋਕਤੰਤਰ ਦਾ ਉਹ ਨੰਗਾ ਨਾਚ ਵੇਖਣ ਨੂੰ ਮਿਲਿਆ, ਜਿਸ ਨਾਲ ਲੋਕ ਜਿੱਤਦੇ-ਜਿੱਤਦੇ ਹਰਦੇ ਦਿਸੇਗੁਰਮੀਤ ਰਾਮ ਰਹੀਮ ਸਿੰਘ ਵਰਗੇ ਜੇਲ੍ਹ ਕੱਟ ਰਹੇ ਵਿਅਕਤੀ ਨੂੰ ਚੋਣਾਂ ਦੇ ਐਨ ਮੌਕੇ ਪੈਰੋਲ ’ਤੇ ਛੱਡ ਦਿੱਤਾ ਗਿਆ ਤਾਂ ਕਿ ਉਸ ਦੇ ਪੈਰੋਕਾਰਾਂ ਦੀਆਂ ਵੋਟਾਂ ਆਪਣੇ ਪਾਲ਼ੇ ਲਿਆਂਦੀਆਂ ਜਾ ਸਕਣਹਰਿਆਣਾ ਹਾਕਮ ਨੇ ਤਾਂ ਇਸ ‘ਮਹਾਂਪੁਰਸ਼’ ਸੰਬੰਧੀ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ, ਜਿਸਨੂੰ ਬਾਵਜੂਦ ਉਮਰ ਕੈਦ ਦੀ ਸਜ਼ਾ ਦੇ ਪੈਰੋਲ ਰਿਹਾਈ ਦਿੱਤੀ ਗਈਇਹ ਵਿਅਕਤੀ ਬਲਾਤਕਾਰ ਅਤੇ ਹੱਤਿਆ ਕੇਸ ਵਿੱਚ ਸਜ਼ਾ ਕੱਟ ਰਿਹਾ ਹੈਗੁਰਮੀਤ ਰਾਮ ਰਹੀਮ ਨੂੰ ਪਿਛਲੇ 4 ਵਰ੍ਹਿਆਂ ਵਿੱਚ 11 ਵਾਰ ਪੈਰੋਲ ਰਿਹਾਈ ਮਿਲ ਚੁੱਕੀ ਹੈਯਾਦ ਰਹੇ ਹਰਿਆਣਾ ਵਿੱਚ ਉਸ ਦੇ ਲੱਖਾਂ ਪੈਰੋਕਾਰ ਹਨਹੈਰਾਨੀ ਨਹੀਂ ਹੋਈ, ਇਹ ਸਭ ਕੁਝ ਵੇਖ, ਸੁਣ, ਜਾਣ ਕੇ ਕਿਉਂਕਿ ਆਮ ਲੋਕਾਂ ਦੀ ਦੇਸ਼ ਵਿੱਚ ਸੁਣਵਾਈ ਕੋਈ ਨਹੀਂ ਹੈ, ਉਨ੍ਹਾਂ ਦੀ ਆਵਾਜ਼ ਇੰਨੀ ਕਮਜ਼ੋਰ ਹੈ ਕਿ ਸੱਤਾ ਦੇ ਗਲਿਆਰਿਆਂ ਤਕ ਪੁੱਜਦੀ ਹੀ ਨਹੀਂਜੇਕਰ ਉਹਨਾਂ ਦੀ ਆਵਾਜ਼ ਉਹਨਾਂ ਤਕ ਪੁੱਜਦੀ ਵੀ ਹੈ ਤਾਂ ਅਣਸੁਣੀ ਕੀਤੀ ਜਾਂਦੀ ਹੈ

ਕੀ ਦੇਸ਼ ਦਾ ਹਾਕਮ ਨਹੀਂ ਜਾਣਦਾ ਕਿ ਆਮ ਲੋਕ ਬੇਰੁਜ਼ਗਾਰੀ ਦੀ ਮਾਰ ਹੇਠ ਹਨ, ਗੰਦੀਆਂ ਬਸਤੀਆਂ ਵਿੱਚ ਜੀਵਨ ਬਸਰ ਕਰਨ ਲਈ ਮਜਬੂਰ ਹਨਇਹਨਾਂ ਬਸਤੀਆਂ ਵਿੱਚ ਜ਼ਿਆਦਾਤਰ ਮਕਾਨ ਕੱਚੇ ਹਨਉਹਨਾਂ ਵਿੱਚ ਫਰਸ਼ ਕੋਈ ਨਹੀਂ, ਬੱਚੇ ਨੰਗੇ ਘੁੰਮਦੇ ਹਨ ਨੰਗੇ ਪੈਰੀਂ। ਉਨ੍ਹਾਂ ਦੇ ਚਿਹਰਿਆਂ ਤੋਂ ਪਤਾ ਲਗਦਾ ਹੈ ਕਿ ਉਹ ਕੁਪੋਸ਼ਣ ਦੇ ਸ਼ਿਕਾਰ ਹਨਗਰਮੀਆਂ, ਸਰਦੀਆਂ, ਬਰਸਾਤਾਂ ਵਿੱਚ ਉਹਨਾਂ ਦਾ ਜੀਵਨ ਨਰਕਾਂ ਵਾਲਾ ਹੈਹਾਲ ਬੇਹਾਲ ਇਹ ਬਸਤੀਆਂ ਜੀਵਨ ਮਰਨ ਦਾ ਚੱਕਰ ਹੰਢਾ ਰਹੀਆਂ ਹਨ

ਗਰੀਬੀ ਦੀ ਸਮੱਸਿਆ ਭਾਰਤ ਵਿੱਚ ਪੁਰਾਣੀ ਹੈਗਰੀਬੀ ਤੇ ਭਾਰਤ ਇੱਕ ਹਕੀਕਤ ਹੈਕੀ ਇਸ ਹਕੀਕਤ ਨੂੰ ਦੇਸ਼ ਦੇ ਹਾਕਮਾਂ (ਰਾਜਿਆਂ, ਮਹਾਰਾਜਿਆਂ) ਨੇ ਕਦੇ ਸਮਝਿਆ? ਕਦੇ ਉਹਨਾਂ ਬਾਰੇ ਚਿੰਤਾ ਕੀਤੀਗਰੀਬੀ ਹਟਾਓ ਦਾ ਨਾਅਰਾ ਤਾਂ ਲੱਗਾ ਪਰ ਹਕੀਕਤ ਇਹ ਕਿ ਗਰੀਬ ਵੀ ਹਟਾ ਦਿੱਤੇ ਗਏ

ਰਾਜ ਨੇਤਾ ਜਨਤਾ ਦੇ ਸੇਵਕ ਕਹਿਕੇ ਜਾਣੇ ਜਾਂਦੇ ਹਨ, ਇਹ ਉਹ ਦਾਅਵਾ ਵੀ ਕਰਦੇ ਹਨ, ਪਰ ਹਕੀਕਤ ਇਹ ਹੈ ਕਿ ਰਾਜਨੀਤੀ ਇੱਕ ਵਪਾਰ ਬਣ ਗਈ ਹੈਨੇਤਾ ਜਨਤਾ ਦੀ ਸੇਵਾ ਕਰਦੇ ਤਾਂ ਦਿਸਦੇ ਹਨ, ਪਰ ਇਸ ਸੇਵਾ ਵਿੱਚ ਉਹਨਾਂ ਦਾ ਆਪਣਾ ਸਵਾਰਥ ਲੁਕਿਆ ਹੁੰਦਾ ਹੈ

ਦੇਸ਼ ਵਿੱਚ ਭ੍ਰਿਸ਼ਟਾਚਾਰ ਹੈਦੇਸ਼ ਦੇ ਮੌਜੂਦਾ ਹਾਕਮਾਂ ਨੇ ਭ੍ਰਿਸ਼ਟਾਚਾਰ ਮੁਕਤ ਦੇਸ਼ ਬਣਾਉਣ ਦਾ ਦਾਅਵਾ ਕੀਤਾਪੰਜਾਬ ਦੇ ਹਾਕਮਾਂ ਨੇ ਇਸੇ ਨਾਅਰੇ ’ਤੇ ਸੱਤਾ ਹਥਿਆਈਪਰ ਇਸ ਵੇਲੇ ਹਾਲਾਤ ਕੀ ਹਨ ਦੇਸ਼ ਦੇਭ੍ਰਿਸ਼ਟਾਚਾਰ ਵਿਰੁੱਧ ਲੜਾਈ ਖੋਖਲੀ ਹੈਭ੍ਰਿਸ਼ਟਾਚਾਰ ਵਿੱਚ ਉਹ ਲੋਕ ਦੇਸ਼ ਵਿੱਚ ਫੜੇ ਜਾਂਦੇ ਹਨ ਜੋ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਨਹੀਂ ਰੱਖਦੇਪੰਜਾਬ ਵਿੱਚ ਵੀ ਹਾਲ ਵੱਖਰਾ ਨਹੀਂ, ਪਰਿਵਰਤਨ ਦੇ ਨਾਂਅ ਉੱਤੇ ਹਾਕਮ ਬਣੀ ਪਾਰਟੀ ਸੂਬੇ ਵਿੱਚ ਮਾਫ਼ੀਆ ਰਾਜ ਖਤਮ ਨਹੀਂ ਕਰ ਸਕੀਦਾਅਵੇ ਲੱਖ ਕੀਤੇ ਜਾਣ, ਹਕੀਕਤ ਮੂੰਹੋਂ ਬੋਲਦੀ ਹੈ

ਦਾਅਵਿਆਂ ਦਾ ਮੁੱਢ ਚੋਣਾਂ ਵੇਲੇ ਬੱਝਦਾ ਹੈਹਕੀਕਤ ਚੋਣਾਂ ਜਿੱਤਣ ਦੇ ਦੋ ਵਰ੍ਹਿਆਂ ਬਾਅਦ ਸਾਹਮਣੇ ਆਉਂਦੀ ਹੈ, ਜਦੋਂ ਲੋਕਾਂ ਦੀ ਝੋਲੀ ਖਾਲੀ ਦਿਸਦੀ ਹੈਨੇਤਾ ਲੋਕ ਕੁਝ ਨਹੀਂ ਕਰਦੇ, ਹੰਕਾਰ ਨਾਲ ਭਰੇ ਬੱਸ ਆਪਣੀ ਦੁਨੀਆਂ ਵਿੱਚ ਵਿਚਰਦੇ ਹਨਉਹ ਲੋਕ, ਜਿਹੜੇ ਝੂਠ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਕੇ ਚੋਣਾਂ ਜਿੱਤਦੇ ਹਨ, ਉਹਨਾਂ ਲੋਕਾਂ ਨੂੰ ਵੀ ਆਪਣੀ ਜੱਫੀ ਵਿੱਚ ਲੈ ਲੈਂਦੇ ਹਨ, ਜਿਹੜੇ ਉਹਨਾਂ ਦੇ ਵਿਰੋਧੀ ਹੁੰਦੇ ਹਨਤਾਕਤ ਦੇ ਨਸ਼ੇ ਵਿੱਚ ਇਹ ਲੋਕ ਆਪਣੇ ਆਪ ਨੂੰ ਸੁਪਰਮੈਨ, ਦੇਵਤੇ ਅਤੇ ਫਿਰ ਭਗਵਾਨ ਸਮਝਣ ਲੱਗਦੇ ਹਨ

ਕਥਨੀ ਅਤੇ ਕਰਨੀ ਤੋਂ ਦੂਰ ਹੱਟੇ ਅੱਜ ਦੇ ਹਾਕਮ ਆਪਣੇ ਹੱਕਾਂ ਦਾ ਦੁਰਉਪਯੋਗ ਕਰਦੇ ਦਿਸਦੇ ਹਨ ਉਹ ਵਿਰੋਧੀ ਧਿਰਾਂ ਨੂੰ ਗਾਲੀ-ਗਲੋਚ ਕਰਦੇ ਹਨ ਅਤੇ ਆਪਣੇ ਸੌੜੀਆਂ ਸਿਆਸੀ ਨੀਤੀਆਂ ਨੂੰ ਅੱਗੇ ਵਧਾਉਂਦੇ, ਵਿਰੋਧੀਆਂ ਨੂੰ ਕੁਚਲਦੇ ਦਿਸਦੇ ਹਨਦੇਸ਼ ਵਿੱਚ ਮੁਦਰਾ ਸਫੀਤੀ ਵਧ ਰਹੀ ਹੈ, ਬੇਰੁਜ਼ਗਾਰੀ ਫੰਨ ਫੈਲਾ ਰਹੀ ਹੈ, ਅਸਮਾਨਤਾ ਅਸਮਾਨ ਛੂਹ ਰਹੀ ਹੈ, ਸਮਾਜਿਕ ਦੁੱਖ-ਕਲੇਸ਼, ਪੀੜਾ ਵਧ ਰਹੀ ਹੈ, ਪੂੰਜੀਵਾਦ ਦਾ ਪਸਾਰਾ ਹੋ ਰਿਹਾ ਹੈ, ਫਿਰਕੂ ਫਸਾਦ ਵਧ ਰਹੇ ਹਨ, ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ, ਘੱਟ ਗਿਣਤੀਆਂ ਖ਼ਤਰੇ ਵਿੱਚ ਹਨਇਹ ਨੇਤਾਵਾਂ ਦੇ ਸਰੋਕਾਰ ਨਹੀਂ ਹਨ, ਉਹਨਾਂ ਦਾ ਅਜੰਡਾ ‘ਭਾਸ਼ਨ’ ਹੈਭਰਮ ਜਾਲ ਪੈਦਾ ਕਰਨਾ ਉਹਨਾਂ ਦਾ ਕਰਮ ਹੈ

ਗੱਲ ਤਾਂ ਦੇਸ਼ ਦੇ ਪਹਿਲੇ ਹਾਕਮਾਂ ਕਾਂਗਰਸ ਵੇਲੇ ਵੀ ਵੱਖਰੀ ਨਹੀਂ ਸੀਗਰੀਬੀ ਹਟਾਓ ਦੇ ਨਾਅਰੇ ਲੱਗੇ, ਬੈਂਕਾਂ ਦੇ ਰਾਸ਼ਟਰੀਕਰਨ ਦੀ ਗੱਲ ਹੋਈ, ਜੈ ਜਵਾਨ ਜੈ ਕਿਸਾਨ ਦੇ ਨਾਅਰੇ ਗੂੰਜੇ, ਪਰ ਮੌਜੂਦਾ ਹਾਕਮਾਂ ਨੇ ਤਾਂ ਕਹਿਰ ਹੀ ਕਰ ਦਿੱਤਾ ਹੈਦੇਸ਼ ਕਾਰਪੋਰੇਟਾਂ ਦੀ ਝੋਲੀ ਪਾ ਦਿੱਤਾ ਹੈਸਰਕਾਰੀ ਅਦਾਰਿਆਂ ਨੂੰ ਉਹਨਾਂ ਹੱਥ ਸੌਂਪ ਦਿੱਤਾ ਹੈ, ਦੇਸ਼ ਦਾ ਮੀਡੀਆ ਉਹਨਾਂ ਹਵਾਲੇ ਕਰ ਦਿੱਤਾ ਹੈ, ਜਮਹੂਰੀ ਹੱਥਾਂ ਦਾ ਘਾਣ ਕਰ ਦਿੱਤਾ ਹੈਇਹੋ ਜਿਹੇ ਕਾਨੂੰਨ ਬਣਾ ਦਿੱਤੇ ਹਨ, ਜਿਹੜੇ ਲੋਕਾਂ ਦੀ ਸੰਘੀ ਘੁੱਟਣ ਵਾਲੇ ਹਨ, ਇਨਸਾਫ਼ ਨੂੰ ਦਬਾਉਣ ਵਾਲੇ ਹਨਮੌਜੂਦਾ ਸਰਕਾਰ ਦੀ ਨੀਤੀ ਕਾਨੂੰਨ, ਇਨਸਾਫ਼ ਦੀ ਬਜਾਇ ਸਜ਼ਾ ਉੱਤੇ ਟੇਕ ਰੱਖਣ ਵਾਲੇ ਖਾਸੇ ਵਾਲੀ ਹੈ ਤਾਂ ਕਿ ਕੋਈ ਬੋਲ ਨਾ ਸਕੇਕੋਈ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਖੁੱਲ੍ਹ ਕੇ ਨਾ ਕਰ ਸਕੇ

ਵਿਸ਼ਵੀਕਰਨ, ਨਿੱਜੀਕਰਨ ਅਤੇ ਨਵਉਦਾਰੀਕਰਨ ਦੇ ਇਸ ਦੌਰ ਵਿੱਚ ਦੇਸੀ ਅਤੇ ਵਿਦੇਸ਼ੀ ਸਰਮਾਏਦਾਰਾਂ ਨੂੰ ਭਾਰਤ ਦੇ ਕਿਰਤੀ ਕਿਸਾਨਾਂ ਦੀ ਲੁੱਟ ਦੀ ਹੋਰ ਵਧੇਰੇ ਖੁੱਲ੍ਹ ਦਿੱਤੀ ਜਾ ਰਹੀ ਹੈਇਹ ਹਕੀਕਤ ਹੁਣ ਜੱਗ ਜ਼ਾਹਰ ਹੈਦਾਅਵੇ ਕੁਝ ਵੀ ਹੋਣ, ਲੋਕਾਂ ਦੇ ਹੱਕ ਮਾਰੇ ਜਾ ਰਹੇ ਹਨ, ਉਹਨਾਂ ਨੂੰ ਢੁੱਠਾਂ ਵਾਲਿਆਂ ਦੇ ਰਹਿਮੋ ਕਰਮ ਉੱਤੇ ਛੱਡ ਦਿੱਤਾ ਗਿਆ ਹੈ

ਦੇਸ਼ ਦੇ ਮੌਜੂਦਾ ਹਾਕਮਾਂ ਵੱਲੋਂ ਛੋਟੀਆਂ-ਵੱਡੀਆਂ ਕਈ ਸਕੀਮਾਂ ਚਲਾਈਆਂ ਗਈਆਂ, ਜੋ ਗਰੀਬਾਂ ਲਈ ਚਲਾਈਆਂ ਹੋਣ ਦਾ ਦਾਅਵਾ ਹੋਇਆਜਨ ਧਨ ਯੋਜਨਾ, ਕਿਸਾਨਾਂ ਲਈ ਰਾਹਤ ਰਾਸ਼ੀ, ਸਿਹਤ ਬੀਮਾ ਆਯੂਸ਼ਮਾਨ ਯੋਜਨਾ, ਬੇਟੀ ਪੜ੍ਹਾਓ ਬੇਟੀ ਬਚਾਓ ਆਦਿ, ਪਰ ਇਹ ਸਕੀਮਾਂ ‘ਕੋਹ ਨਾ ਚੱਲੀ ਬਾਬਾ ਤਿਹਾਈ’ ਵਾਲੀ ਕਹਾਵਤ ਵਾਂਗ ਹਵਾ ਵਿੱਚ ਉਡ ਗਈਆਂ, ਕਿਉਂਕਿ ਸਰਕਾਰ ਦਾ ਅਜੰਡਾ ਹੋਰ ਹੈਕਿਉਂਕਿ ਸਰਕਾਰ ਸਿਰਫ਼ ਤੇ ਸਿਰਫ਼ ਉਹ ਕੰਮ ਕਰਦੀ ਹੈ, ਜਿਹੜੀ ਉਹਨਾਂ ਦਾ ਵੋਟ ਬੈਂਕ ਭਰ ਸਕੇ ਜਾਂ ਸਰਮਾਏਦਾਰਾਂ, ਕਾਰਪੋਰੇਟਾਂ ਦਾ ਢਿੱਡ ਤੂਸ ਸਕੇਅਸਲ ਵਿੱਚ ਹਾਕਮਾਂ ਨੇ ਲੋਕਾਂ ਨੂੰ ਵੋਟਰ ਬਣਾਉਣ ਤਕ ਸੀਮਤ ਕਰ ਦਿੱਤਾ ਹੈ ਅਤੇ ਵੋਟ ਖੋਹਣ, ਪਵਾਉਣ, ਪ੍ਰਾਪਤ ਕਰਨ ਲਈ ਵੱਖੋ-ਵੱਖਰੇ ਰਾਹ ਉਲੀਕ ਲਏ ਹਨ

ਦਾਅਵੇ ਖੋਖਲੇ ਹਨ, ਹਕੀਕਤ ਸੂਰਜ ਦੇ ਚਾਨਣ ਵਾਂਗ ਸਪਸ਼ਟ ਹੈਹਕੀਕਤ ਵੇਖ ਕੇ ਅੱਖਾਂ ਮੀਟਣ ਦਾ ਸਮਾਂ ਵਿਹਾਜ ਗਿਆ ਹੈਹਾਕਮਾਂ ਦੀ ਸੌੜੀ, ਸੀਮਤ ਸੋਚ ਨੂੰ ਬਦਲਣ ਲਈ ਲੋਕ ਚੇਤਨਾ, ਇੱਕੋ ਇੱਕ ਹਥਿਆਰ ਹੈ, ਨਹੀਂ ਤਾਂ ਭਾਰਤੀ ਲੋਕਤੰਤਰ, ਭਾਰਤੀ ਜਮਹੂਰੀਅਤ ਸਿਰਫ਼ ਇੱਕ ਨਾਂਅ ਬਣ ਕੇ ਰਹਿ ਜਾਏਗੀ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5388)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author