NarinderKSohal7ਇਹਨਾਂ ਰਾਹੀਂ ਸਿਆਸੀ ਲੀਡਰ ਵੋਟਾਂ, ਨਜਾਇਜ਼ ਕਬਜ਼ਿਆਂਫਿਰੌਤੀਆਂਉਗਰਾਹੀਆਂਨਸ਼ਿਆਂ ਆਦਿ ਦੇ ਰੂਪ ਵਿੱਚ ਕਮਾਈਆਂ ...
(12 ਜੁਲਾਈ 2022)
ਮਹਿਮਾਨ: 214.


1995
ਤੋਂ ਪਹਿਲਾਂ ਪੰਜਾਬ ਵਿੱਚ ਗੈਂਗ ਜਾਂ ਗੈਂਗਸਟਰ ਸ਼ਬਦ ਪ੍ਰਚਲਿਤ ਨਹੀਂ ਸੀਪਰ ਅੱਤਵਾਦ ਦੀ ਕਾਲੀ ਰਾਤ ਤੋਂ ਬਾਅਦ ਜਦੋਂ ਹੀ ਪੰਜਾਬ ਨੇ ਨਵੀਂ ਸਵੇਰ ਵੱਲ ਪੁਲਾਂਘ ਪੁੱਟੀ ਤਾਂ ਇੱਥੇ ਇੱਕ ਨਵੇਂ ਸੱਭਿਆਚਾਰ ਨੇ ਵੀ ਕਰਵਟ ਲਈ, ਜਿਸ ਵਿੱਚ ਗੈਂਗਸਟਰ ਪੈਦਾ ਹੋਣ ਲੱਗੇਨੌਜਵਾਨਾਂ ਦੇ ਗੈਂਗਸਟਰ ਬਣਨ ਦੀ ਕਹਾਣੀ ਸਿਰਫ ਆਪਣਾ ਦਬਦਬਾ ਕਾਇਮ ਰੱਖਣ ਜਾਂ ਆਪਣੇ ਨਾਂ ਦਾ ਝੰਡਾ ਲਹਿਰਾਉਣ ਤਕ ਹੀ ਸੀਮਤ ਨਹੀਂ ਹੈ, ਇਸਦੇ ਪਿੱਛੇ ਕਈ ਰਾਜਨੀਤਕ, ਸਮਾਜਿਕ ਤੇ ਹੋਰ ਕਾਰਨ ਹਨਨੌਜਵਾਨਾਂ ਦੇ ਗੈਂਗਸਟਰ ਬਣਨ ਦੀ ਸ਼ੁਰੂਆਤ ਛੋਟੇ-ਮੋਟੇ ਜੁਰਮ ਤੋਂ ਹੀ ਸ਼ੁਰੂ ਹੁੰਦੀ ਹੈਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ, ਸਮਾਜ ਨਾਲੋਂ ਵੱਖਰੇ ਹੋਣ ਦਾ ਅਹਿਸਾਸ ਕਰਦਿਆਂ, ਉਹਨਾਂ ਨੂੰ ਲੱਗਦਾ ਹੈ ਕਿ ਉਹ ਦੂਜਿਆਂ ਨਾਲੋਂ ਵੱਧ ਤਾਕਤਵਰ ਹਨਫਿਰ ਇਹਨਾਂ ਵਿੱਚੋਂ ਹੀ ਕੁਝ ਨੌਜਵਾਨ ਬੰਦੂਕ ਦੇ ਜ਼ਰੀਏ ਆਪਣਾ ਨਾਂ ਕਮਾਉਣ ਦੀ ਕੋਸ਼ਿਸ਼ ਕਰਦੇ ਹਨ

ਉਦਾਹਰਣ ਵਜੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸ਼ੂਟਰਾਂ ਵਿੱਚੋਂ ਇੱਕ ਅੰਕਿਤ ਸਿਰਸਾ ਹੈ, ਜਿਸਨੇ ਸਭ ਤੋਂ ਨੇੜੇ ਤੋਂ ਦੋਵੇਂ ਹੱਥਾਂ ਨਾਲ ਮੂਸੇਵਾਲਾ ਉੱਤੇ ਗੋਲੀਆਂ ਚਲਾਈਆਂਸਿਰਫ਼ ਸਾਢੇ 18 ਸਾਲ ਦਾ ਅੰਕਿਤ ਮੋਬਾਇਲ ਚੋਰੀ ਵਿੱਚ ਨਾਂ ਆਉਣ ਮਗਰੋਂ ਅਪਰਾਧ ਦੀ ਇਸ ਦੁਨੀਆਂ ਵਿੱਚ ਦਾਖ਼ਲ ਹੋ ਗਿਆ ਜੇਲ੍ਹ ਵਿੱਚ ਕੁਝ ਦਿਨ ਰਹਿਣ ਤੋਂ ਬਾਅਦ ਅੰਕਿਤ ਦੇ ਜੇਲ੍ਹ ਵਿੱਚੋਂ ਹੀ ਇੱਕ ਵੱਡੇ ਗਿਰੋਹ ਨਾਲ ਸੰਪਰਕ ਬਣ ਗਏਸਿਰਫ਼ 3 ਮਹੀਨਿਆਂ ਵਿੱਚ ਹੀ ਅੰਕਿਤ ਇੱਕ ਸ਼ੂਟਰ ਵਜੋਂ ਲਾਰੈਂਸ ਬਿਸ਼ਨੋਈ ਗੈਂਗ ਵਿੱਚ ਸ਼ਾਮਲ ਹੋ ਗਿਆਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ, ਇੱਕ ਛੋਟੇ ਜੁਰਮ ਤੋਂ ਖਤਰਨਾਕ ਗੈਂਗਸਟਰ ਬਣਨ ਵੱਲ ਵਧ ਗਿਆ ਕਿਉਂਕਿ ਉਹ ਆਪਣਾ ਨਾਮ ਬਣਾਉਣਾ ਚਾਹੁੰਦਾ ਸੀਵਾਰਦਾਤਾਂ ਵਿੱਚ ਸ਼ਾਮਲ ਬਹੁਤੇ ਨੌਜਵਾਨਾਂ ਨੂੰ ਹਾਲਾਤ ਕਦੋਂ ਗੈਂਗਸਟਰ ਪੁਣੇ ਦੇ ਡੂੰਘੇ ਖੂਹ ਵਿੱਚ ਧੱਕਾ ਦੇ ਦੇਣ, ਇਨ੍ਹਾਂ ਨੂੰ ਆਪ ਵੀ ਪਤਾ ਨਹੀਂ ਚੱਲਦਾ ਇੱਕ ਵੇਲਾ ਅਜਿਹਾ ਵੀ ਆਉਂਦਾ ਹੈ ਕਿ ਗੈਂਗਸਟਰ ਬਣਕੇ ਲੋਕਾਂ ਵਿੱਚ ਖੌਫ ਪੈਦਾ ਕਰਨ ਵਾਲੇ ਨੌਜਵਾਨ ਆਪ 24 ਘੰਟੇ ਖੌਫ ਹੇਠਾਂ ਜਿਊਣ ਲਈ ਮਜਬੂਰ ਹੋ ਜਾਂਦੇ ਹਨ

ਇਹ ਗੈਂਗਸਟਰ ਪਹਿਲਾਂ ਛੋਟੇ ਮੁਜਰਿਮ ਹੀ ਹੁੰਦੇ ਹਨ ਪਰ ਸਿਆਸੀ ਸ਼ਹਿ ਪ੍ਰਾਪਤ ਕਰਕੇ ਵਧੇਰੇ ਤਾਕਤਵਰ ਬਣ ਜਾਂਦੇ ਹਨ ਫਿਰ ਗੈਂਗਾਂ ਦਾ ਆਪਸ ਵਿੱਚ ਮੁਕਾਬਲਾ ਚੱਲਦਾ ਹੈ ਅਤੇ ਆਪਣੀ ਹੋਂਦ ਅਤੇ ਤਾਕਤ ਨੂੰ ਸਾਬਿਤ ਕਰਨ ਲਈ ਉਹ ਵੱਡੇ ਅਪਰਾਧ ਕਰਨ ਲੱਗ ਪੈਂਦੇ ਹਨਅਸਲ ਵਿੱਚ ਗੈਂਗਸਟਰ ਆਪਣੇ ਆਪ ਵਿੱਚ ਕੁਝ ਨਹੀਂ ਹਨ ਸਗੋਂ ਉਹਨਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ, ਲੀਡਰਾਂ ਦੀ ਪੂਰੀ ਸ਼ਹਿ ਹੈਇਹਨਾਂ ਗੈਂਗਸਟਰਾਂ ਨੂੰ ਬਣਾਉਣ ਵਾਲੇ ਵੀ ਸਿਆਸਤਦਾਨ ਨੇ ਤੇ ਮਿਟਾਉਣ ਵਾਲੇ ਵੀ ਸਿਆਸਤਦਾਨ ਹੀ ਹੁੰਦੇ ਨੇਸਿਆਸੀ ਲੋਕ ਆਮ ਲੋਕਾਂ ਵਿੱਚ ਆਪਣੇ ਦਬਦਬੇ ਨੂੰ ਕਾਇਮ ਰੱਖਣ ਲਈ ਇਨ੍ਹਾਂ ਗੈਂਗਸਟਰਾਂ ਨੂੰ ਅੰਦਰਖਾਤੇ ਇਸਤੇਮਾਲ ਕਰਦੇ ਹਨਸਿਆਸਤਦਾਨਾਂ ਵੱਲੋਂ ਗੈਂਗਸਟਰਾਂ ਨੂੰ ਸ਼ਹਿ ਮਿਲਣ ਦੀ ਚਰਚਾ ਆਮ ਰਹਿੰਦੀ ਹੈਇਹ ਗੈਂਗਸਟਰ ਹੀ ਸਿਆਸਤ ਲਈ ਟੇਢੀ ਉਂਗਲ ਨਾਲ ਘਿਓ ਕੱਢਣ ਦਾ ਕੰਮ ਕਰਦੇ ਹਨਇਹਨਾਂ ਰਾਹੀਂ ਸਿਆਸੀ ਲੀਡਰ ਵੋਟਾਂ, ਨਜਾਇਜ਼ ਕਬਜ਼ਿਆਂ, ਫਿਰੌਤੀਆਂ, ਉਗਰਾਹੀਆਂ, ਨਸ਼ਿਆਂ ਆਦਿ ਦੇ ਰੂਪ ਵਿੱਚ ਕਮਾਈਆਂ ਕਰਦੇ ਹਨ, ਆਪਣੇ ਵਿਰੋਧੀਆਂ ਨੂੰ ਗੁੱਠੇ ਲਾਉਂਦੇ ਹਨ ਤੇ ਲੋੜ ਪੈਣ ’ਤੇ ਸਮਾਜਿਕ ਕਾਰਕੁੰਨਾਂ ਨੂੰ ਕਤਲ ਕਰਨ ਅਤੇ ਲੋਕ ਲਹਿਰਾਂ ਨੂੰ ਕੁਚਲਣ ਦਾ ਕੰਮ ਵੀ ਲੈਂਦੇ ਹਨ ਹੌਲੀ ਹੌਲੀ ਇਹ ਨੌਜਵਾਨ ਵੀ ਸਮਝ ਜਾਂਦੇ ਹਨ ਕਿ ਉਹ ਵਰਤੇ ਜਾ ਰਹੇ ਹਨ ਪਰ ਇਸ ਦਲਦਲ ਵਿੱਚੋਂ ਬਾਹਰ ਨਿਕਲਣਾ ਉਹਨਾਂ ਲਈ ਆਸਾਨ ਨਹੀਂ ਹੁੰਦਾਜਦੋਂ ਇਹ ਗੈਂਗਸਟਰ ਅਤੇ ਸਿਆਸਤਦਾਨ ਇੱਕ ਦੂਜੇ ਲਈ ਖਤਰਾ ਬਣਦੇ ਹਨ, ਤਾਂ ਦੋਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਕਿ ਕੌਣ ਪਹਿਲਾਂ ਖਤਮ ਹੋਵੇਗਾਇਹ ਗੁੰਡਾ-ਸਿਆਸੀ-ਪੁਲਸੀਆ ਗੱਠਜੋੜ ਇੰਨਾ ਮਜ਼ਬੂਤ ਹੈ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਟਸਰ ਵੀ ਆਪਣੇ ਗੁੰਡਾ-ਗਰੋਹ ਚਲਾਉਂਦੇ ਰਹਿੰਦੇ ਹਨਉਹ ਜੇਲ੍ਹਾਂ ਵਿੱਚ ਬੈਠੇ ਹੀ ਬਹੁਤ ਆਸਾਨੀ ਨਾਲ ਵਿਦੇਸ਼ੀ ਸਿੰਮਾਂ ਦੀ ਮਦਦ ਲੈ ਕੇ ਕਤਲ ਕਰਵਾ ਰਹੇ ਹਨਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਬੈਠਾ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ

ਸਿਆਸਤਦਾਨਾਂ ਦੀ ਸ਼ਹਿ ਉੱਪਰ ਪਲ਼ ਰਹੀ ਇਸ ਗੁੰਡਾਗਰਦੀ ਦਾ ਪ੍ਰਗਟਾਵਾ ਗੀਤਾਂ-ਫਿਲਮਾਂ ਵਿੱਚ ਵੀ ਹੋ ਰਿਹਾ ਹੈਗਾਣੇ ਬਣਾਉਣ ਵਾਲੀਆਂ ਬਹੁ ਕੌਮੀ ਕੰਪਨੀਆਂ ਨੇ ਸਾਡੀ ਖਾੜਕੂ ਤਸੀਰ ਨੂੰ ਬਹੁਤ ਸੂਖਮ ਤਰੀਕੇ ਨਾਲ ਗੈਂਗਵਾਰ, ਗੰਨ ਕਲਚਰ ਵੱਲ ਤੋਰਿਆ ਹੈਅਜਿਹੇ ਗੀਤ ਬੰਦੂਕ ਸੱਭਿਆਚਾਰ ਨੂੰ ਹੋਰ ਵਧਾਉਣ ਦੇ ਨਾਲ ਨਾਲ ਜ਼ਿੰਦਗੀ ਦੀ ਚਮਕ-ਦਮਕ ਦਿਖਾਉਣ, ਨਕਲੀ ਨਾਇਕ ਪੇਸ਼ ਕਰਨ ਆਦਿ ਜ਼ਰੀਏ ਅੱਲੜ੍ਹ ਨੌਜਵਾਨਾਂ ਵਿੱਚ ਅਜਿਹੀ ਜ਼ਿੰਦਗੀ ਜਿਊਣ ਦਾ ਜਨੂੰਨ ਪੈਦਾ ਕਰਨ ਦਾ ਕੰਮ ਵੀ ਕਰਦੇ ਹਨਇਸ ਵਿੱਚ ਇੱਕ ਪਾਸੇ ਖਾਂਦੇ-ਪੀਂਦੇ ਪਰਿਵਾਰਾਂ ਦੇ ਉਹ ਨੌਜਵਾਨ ਵੀ ਖਿੱਚੇ ਜਾਂਦੇ ਹਨ, ਜਿਹਨਾਂ ਨੂੰ ਲੱਗਦਾ ਹੈ ਕਿ ਆਪਣੀ ਦੌਲਤ ਤੇ ਸਿਆਸੀ ਚੌਧਰ ਸਦਕਾ ਉਹ ਹਰ ਚੀਜ਼ ਉੱਤੇ ਕਬਜ਼ਾ ਕਰ ਸਕਦੇ ਹਨਦੂਜੇ ਪਾਸੇ ਬੇਰੁਜ਼ਗਾਰੀ ਅਤੇ ਲਾਚਾਰੀ ਦੇ ਝੰਬੇ ਤੇ ਦਿਸ਼ਾਹੀਣ ਭਟਕਦੇ ਨੌਜਵਾਨ ਨਿਰਾਸ਼ਾ ਕਾਰਨ ਵੀ ਇਸ ਪਾਸੇ ਵੱਲ ਧੱਕੇ ਜਾ ਰਹੇ ਹਨ‘ਵਿਹਲਾ ਮਨ ਸ਼ੈਤਾਨ ਦਾ ਘਰਕਿਹਾ ਜਾਂਦਾ ਹੈਅੱਜ ਪ੍ਰਬੰਧ ਵੱਲੋਂ ਸਾਡੀ ਨੌਜਵਾਨ ਪੀੜ੍ਹੀ ਦਾ ਮਨ ਕਿਸੇ ਕੰਮ ਵੱਲ ਲਗਾਉਣ ਦੀ ਬਜਾਏ ਜਾਣਬੁੱਝ ਕੇ ਵਿਹਲਾ ਰੱਖਿਆ ਹੋਇਆ ਹੈਇਸੇ ਕਰਕੇ ਬੇਗਾਨਗੀ ਹੰਢਾਉਂਦੇ ਇਹ ਨੌਜਵਾਨ ਸਮਾਜ ਵਿੱਚ ਆਪਣੀ ਹੋਂਦ ਦਿਖਾਉਣ ਲਈ ਗ਼ਲਤ ਹਾਲਾਤ ਵੱਲ ਮੋੜਾ ਕੱਟ ਜਾਂਦੇ ਹਨਇਸ ਵਿੱਚ ਹੁਣ ਸੋਸ਼ਲ ਮੀਡੀਆ ਵੀ ਵੱਡਾ ਰੋਲ ਅਦਾ ਕਰ ਰਿਹਾ ਹੈ ਕਿਉਂਕਿ ਨਾਮੀ ਗੈਂਗਸਟਰ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨਉਹਨਾਂ ਲਈ ਕਿਸੇ ਘਟਨਾ ਤੋਂ ਬਾਅਦ ਉਸਦੀ ਜਿੰਮੇਦਾਰੀ ਲੈਣਾ ਵੀ ਆਪਣਾ ਨਾਮ ਤੇ ਖੌਫ ਸਥਾਪਿਤ ਕਰਨ ਦਾ ਜ਼ਰੀਆ ਹੈਉਨ੍ਹਾਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਉੱਤੇ ਨੌਜਵਾਨਾਂ ਦਾ ਵੱਡਾ ਹਿੱਸਾ ਅਜਿਹੀਆਂ ਗਤੀਵਿਧੀਆਂ ਨੂੰ ਦੇਖਦਾ ਤੇ ਨਜ਼ਰ ਵੀ ਰੱਖਦਾ ਹੈਬਹੁਤ ਸਾਰੇ ਨੌਜਵਾਨ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਉਹਨਾਂ ਨਾਲ ਜੁੜ ਜਾਂਦੇ ਹਨਹੈਰਾਨੀਜਨਕ ਹੈ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਵੀ ਕਾਂਟਰੈਕਟ ਕਿਲਿੰਗ ਲਈ ਅਜਿਹੇ ਨੌਜਵਾਨਾਂ ਨੂੰ ਕੰਮ ’ਤੇ ਰੱਖ ਰਹੇ ਹਨਇਹ ਵੀ ਚਿੰਤਾ ਵਾਲੀ ਗੱਲ ਹੈ ਕਿ ਇਹ ਗੈਂਗਸਟਰ ਗਰੁੱਪ ਅੱਗੋਂ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿੱਚ ਹਨ, ਜੋ ਉਨ੍ਹਾਂ ਨੂੰ ਸਰਹੱਦ ਪਾਰ ਤੋਂ ਮਾਰੂ ਹਥਿਆਰ ਸਪਲਾਈ ਕਰਦੇ ਹਨ

ਅਫਸੋਸ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਆਪਣੇ ਕੋਝੇ ਹਿਤਾਂ ਲਈ ਵਰਤਦੀਆਂ ਹਨ ਤੇ ਲੋੜ ਖਤਮ ਹੋਣ ’ਤੇ ਉਹਨਾਂ ਨੂੰ ਖਤਮ ਕਰ ਦਿੰਦੀਆਂ ਹਨ ਜਾਂ ਭੈੜੀ ਮੌਤ ਮਰਨ ਲਈ ਸੁੱਟ ਦਿੰਦੀਆਂ ਹਨਸੋਚਣ ਵਾਲੀ ਗੱਲ ਹੈ ਕਿ ਪੁਲਿਸ ਦੀ ਗੈਂਗਸਟਰਾਂ ਦੇ ਖਿਲਾਫ ਹਰੇਕ ਕਾਰਵਾਈ ਐਨਕਾਊਂਟਰ ’ਤੇ ਹੀ ਆ ਕੇ ਕਿਉਂ ਮੁੱਕਦੀ ਹੈ? ਕੀ ਜੁਰਮ ਦੀ ਦੁਨੀਆਂ ਵਿੱਚ ਫਸੇ ਜਾਂ ਫਿਸਾਏ ਨੌਜਵਾਨਾਂ ਨੂੰ ਖਤਮ ਕਰਨਾ ਹੀ ਆਖਰੀ ਹੱਲ ਹੈ? ਸਵਾਲ ਇੱਕ ਨਹੀਂ ਹਜ਼ਾਰ ਹੋਰ ਖੜ੍ਹੇ ਹੋ ਸਕਦੇ ਹਨਨੌਜਵਾਨਾਂ ਦੀ ਮੌਤ ਕਦੀ ਵੀ ਸੁਖਾਵੀਂ ਨਹੀਂ ਹੁੰਦੀਉਹ ਚਾਹੇ ਕੋਈ ਵੀ ਹੋਣ ਕਿਉਂਕਿ ਮਰਨ ਤੇ ਮਾਰਨ ਵਾਲੇ ਦੋਵੇਂ ਨੌਜਵਾਨਾਂ ਦੀਆਂ ਮਾਵਾਂ ਦਾ ਦਰਦ ਵੱਖਰਾ ਨਹੀਂਅਕਸਰ ਇਹਨਾਂ ਮਾਵਾਂ ਬਾਰੇ ਸੋਚਦਿਆਂ ਮੇਰਾ ਧਿਆਨ ਨਾਟਕ ‘ਛਿੱਪਣ ਤੋਂ ਪਹਿਲਾਂਦੇ ਉਹਨਾਂ ਬੋਲਾਂ ਵੱਲ ਚਲਾ ਜਾਂਦਾ ਹੈ, ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਮਾਂ ਆਪਣੇ ਪੁੱਤ ਨੂੰ ਕਹਿੰਦੀ ਹੈ ਕਿ … … …

ਮਾਵਾਂ ਮਰਵਾਉਣ ਲਈ ਪੁੱਤ ਨਹੀਂ ਜੰਮਦੀਆਂ,
ਪੁੱਤ ਤਾਂ ਬੁਢਾਪੇ ਦਾ ਸਹਾਰਾ ਹੁੰਦੇ ਨੇ
,
ਹੱਥੀਂ ਪਾਲ ਪੋਸ ਕੇ ਕਿਵੇਂ ਕਹਿ ਦੇਵਾਂ ਕੇ ਜਾ ...”

ਸੱਚ ਹੈ ਕੋਈ ਮਾਂ ਨਹੀਂ ਚਾਹੁੰਦੀ ਕਿ ਉਸਦੇ ਜਵਾਨ ਪੁੱਤ ਦੀ ਅਰਥੀ ਉੱਠੇ ਪਰ ਹਾਲਾਤ ਅਣਗਿਣਤ ਮਾਵਾਂ ਦੇ ਪੁੱਤਾਂ ਨੂੰ ਨਿਗਲ ਰਹੇ ਹਨਉਹ ਚਾਹੇ ਨਸ਼ਿਆਂ, ਕਤਲਾਂ ਜਾਂ ਐਨਕਾਉਂਟਰ ਰਾਹੀਂ ਹੋਵੇਇਹ ਵੀ ਸੱਚ ਹੈ ਕਿ ਕੋਈ ਨੌਜਵਾਨ ਆਪਣੀ ਮਾਂ ਦੀ ਕੁੱਖ ਤੋਂ ‘ਗੈਂਗਸਟਰਬਣਕੇ ਪੈਦਾ ਨਹੀਂ ਹੁੰਦਾ ਸਗੋਂ ਹਾਲਾਤ ਉਸ ਨੂੰ ਇਸ ਪਾਸੇ ਤੋਰਦੇ ਹਨਇੱਕ ਕਹਾਵਤ ਹੈ ਕਿ ‘ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ।’ ਮਤਲਬ ਗੈਂਗਸਟਰਾਂ ਨੂੰ ਸਜ਼ਾ ਦੇਣ ਤੋਂ ਪਹਿਲਾਂ ਉਹਨਾਂ ਹਾਲਾਤ ਨੂੰ ਖਤਮ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਉਸ ਨੂੰ ਗੈਂਗਸਟਰ ਬਣਨ ਲਈ ਮਜਬੂਰ ਕੀਤਾਅੱਜ ਲੋੜ ਹੈ ਕਿ ਲੋਕ ਗੈਂਗਸਟਰ ਸੱਭਿਆਚਾਰ ਦੇ ਪਸਾਰੇ ਨੂੰ ਲੈ ਕੇ ਨਾ ਸਿਰਫ਼ ਫ਼ਿਕਰਮੰਦ ਹੋਣ ਸਗੋਂ ਇਸ ਫ਼ਿਕਰਮੰਦੀ ਨੂੰ ਸਮਾਜ ਦੀ ਸਾਂਝੀ ਮੰਗ ਬਣਾਉਣ ਤਾਂ ਕਿ ਸਿਆਸਤਦਾਨ ਇਸ ਵਰਤਾਰੇ ਨੂੰ ਪਾਲਣਾ ਪੋਸ਼ਣਾ ਬੰਦ ਕਰਨ ਤੇ ਹਕੂਮਤ ਬੇਰੁਜ਼ਗਾਰੀ ਅਤੇ ਲਾਚਾਰੀ ਦੀ ਉਸ ਜ਼ਮੀਨ ਨੂੰ ਬਦਲੇ ਜਿੱਥੇ ਇਹ ਵਰਤਾਰਾ ਪਨਪਦਾ ਹੈਸਾਡੇ ਨੌਜਵਾਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਕਿਤਾਬਾਂ ਚੁੱਕਣ ਵਾਲੇ ਹੱਥਾਂ ਵਿੱਚ ਮਾਰੂ ਹਥਿਆਰ ਕਿਵੇਂ ਆ ਗਏ ਹਨਸਾਡੇ ਅਸਲ ਨਾਇਕਾਂ ਤੋਂ ਸਾਨੂੰ ਦੂਰ ਕਿਉਂ ਕੀਤਾ ਜਾ ਰਿਹਾ ਹੈ ਜਦਕਿ ਅੱਜ ਸ਼ਹੀਦ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਵਰਗੇ ਨਾਇਕਾਂ ਦੇ ਦਰਸਾਏ ਰਾਹ ਦੀ ਲੋੜ ਹੈ, ਜਿਹਨਾਂ ਵਿੱਚ ਨਾ ਸਿਰਫ਼ ਮਨੁੱਖਤਾ ਲਈ ਡੂੰਘੇ ਦਰਦ ਰੱਖਣ ਵਾਲ਼ੇ ਦਿਲ, ਲੋਕਾਂ ਲਈ ਆਪਾ ਵਾਰਨ ਦੀ ਭਾਵਨਾ ਤੇ ਜ਼ਹੀਨ ਬੁੱਧੀ ਸੀ ਸਗੋਂ ਵੱਡੇ ਤੋਂ ਵੱਡੇ ਹੁਕਮਰਾਨ ਨੂੰ ਲਲਕਾਰਨ ਅਤੇ ਹੱਸ ਕੇ ਮੌਤ ਨੂੰ ਗਲੇ ਲਗਾਉਣ ਦੀ ਦਲੇਰੀ ਵੀ ਸੀਸ਼ਾਇਦ ਇਹੀ ਕਾਰਨ ਹੈ ਕਿ ਅੱਜ ਦੇ ਹੁਕਮਰਾਨ ਜਾਣਬੁੱਝ ਕੇ ਨੌਜਵਾਨਾਂ ਨੂੰ ਮਾਰੂ ਰਸਤੇ ਵੱਲ ਤੋਰ ਰਹੇ ਹਨ ਤਾਂ ਕਿ ਉਹ ਆਪਣੇ ਹੱਕਾਂ ਲਈ ਹੁਕਮਰਾਨ ਨੂੰ ਲਲਕਾਰਨ ਦੀ ਬਜਾਏ ਆਪਸ ਵਿੱਚ ਹੀ ਲੜਕੇ ਮਰਦੇ ਰਹਿਣਆਓ ਸੁਚੇਤ ਹੋਈਏ, ਆਪਣੇ ਵਿਰਸੇ ਨੂੰ ਪਛਾਣੀਏਂ ਤੇ ਉਸ ਤੋਂ ਸੇਧ ਲੈਂਦਿਆਂ ਆਪਸ ਵਿੱਚ ਲੜਨ ਦੀ ਬਜਾਏ ਹੁਕਮਰਾਨ ਨੂੰ ਲਲਕਾਰਨ ਵੱਲ ਵਧੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3681)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਨਰਿੰਦਰ ਕੌਰ ਸੋਹਲ

ਨਰਿੰਦਰ ਕੌਰ ਸੋਹਲ

Phone: (91 - 94641 - 13255)
Email: (sohalnarinder35@gmail.com)

More articles from this author