NarinderKSohal7ਇੱਕ ਨੌਜਵਾਨ ਕਿਸਾਨ ਦੇ ਕਹਿਣ ਅਨੁਸਾਰ ਜ਼ਮੀਨ ਗਿਰਵੀ ਕਰਨ ਮਗਰੋਂ ...
(24 ਦਸੰਬਰ 2019)

 

ਵਧਦੀ ਬੇਰੁਜ਼ਗਾਰੀ ਅਤੇ ਨਸ਼ਿਆਂ ਤੋਂ ਡਰਦਿਆਂ ਮਾਪੇ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਅਤੇ ਕਰਜ਼ੇ ਚੁੱਕ ਕੇ ਬੱਚਿਆਂ ਨੂੰ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ੀਂ ਭੇਜਣ ਲਈ ਮਜਬੂਰ ਹਨਪਰ ਵਿਦੇਸ਼ੀ ਧਰਤੀ ਉੱਤੇ ਨਿੱਤ ਦਿਹਾੜੇ ਵਾਪਰ ਰਹੀਆਂ ਘਟਨਾਵਾਂ ਨੇ ਮਾਪਿਆਂ ਦੇ ਸਾਹ ਸੂਤ ਲਏ ਹਨ ਕੁਝ ਦਿਨ ਪਹਿਲਾਂ ਕਨੇਡਾ ਦੇ ਸ਼ਹਿਰ 'ਸਰੀ' ਵਿੱਚ ਪੰਜਾਬੀ ਲੜਕੀ ਪ੍ਰਭਲੀਨ ਕੌਰ ਦੇ ਪਤੀ ਪੀਟਰ ਨੇ ਉਸ ਦੀ ਜਾਨ ਲੈ ਕੇ ਬਾਅਦ ਵਿੱਚ ਆਪਣੀ ਜਾਨ ਦੇ ਦਿੱਤੀ ਸੀਇਹ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਇੱਕ ਹੋਰ ਘਟਨਾ “ਬਰੈਂਪਟਨ” ਵਿੱਚ ਵਾਪਰ ਗਈ ਜਿੱਥੇ ਪੰਜਾਬੀ ਨੌਜਵਾਨ ਨਵਦੀਪ ਸਿੰਘ ਨੇ ਸ਼ਰਨਜੀਤ ਕੌਰ ਦੀ ਜਾਨ ਲੈਣ ਉਪਰੰਤ ਆਪ ਖੁਦਕੁਸ਼ੀ ਕਰ ਲਈਇਸੇ ਤਰ੍ਹਾਂ ਕੈਨੇਡਾ ਦੇ ਮਾਂਟਰੀਅਲ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਸਨਤਿੰਨ ਲਾਸ਼ਾਂ ਘਰ ਵਿੱਚੋਂ ਮਿਲੀਆਂ ਸਨ, ਜਿਨ੍ਹਾਂ ਵਿੱਚ ਇੱਕ ਔਰਤ ਅਤੇ ਉਸਦੇ ਦੋ ਲੜਕੇ ਸ਼ਾਮਲ ਸਨ ਜਦਕਿ ਪਤੀ ਦੀ ਲਾਸ਼ 50 ਕਿਲੋਮੀਟਰ ਦੂਰ ਮਿਲੀ ਸੀਪੁਲਿਸ ਨੂੰ ਸ਼ੱਕ ਹੈ ਕਿ ਪਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਦੀ ਜਾਨ ਲੈਣ ਉਪਰੰਤ ਆਪਣੀ ਜਾਨ ਦੇ ਦਿੱਤੀ ਹੋਵੇਗੀ

ਹੁਣ ਤਾਜ਼ਾ ਘਟਨਾ ਵਿੱਚ ਮਿਸੀਸਾਗਾ (ਕੈਨੇਡਾ) ਵਿਖੇ ਗੁਰਦਾਸਪੁਰ ਦੀ 21 ਸਾਲਾ ਲੜਕੀ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈਇਸ ਬਾਰੇ ਵੀ ਇਹ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਲੜਕੀ ਦਾ ਕਤਲ ਕੀਤਾ ਗਿਆ ਹੋ ਸਕਦਾ ਹੈਇਹਨਾਂ ਤੋਂ ਇਲਾਵਾ ਹਾਦਸਿਆਂ ਅਤੇ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਦੀ ਵੀ ਗਿਣਤੀ ਵਧੀ ਹੈ ਜਿੱਥੇ ਹਾਦਸਿਆਂ ਦਾ ਕਾਰਨ ਸੜਕਾਂ ਉੱਤੇ ਪਈ ਬਰਫ ਅਤੇ ਅਜਿਹੇ ਹਾਲਾਤ ਸਮੇਂ ਡਰਾਈਵਰੀ ਵਿੱਚ ਮੁਹਾਰਤ ਨਾ ਹੋਣਾ ਦੱਸਿਆ ਜਾ ਰਿਹਾ, ਉੱਥੇ ਹਾਰਟ ਅਟੈਕ ਵਿੱਚ ਵਾਧੇ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਦੱਸਿਆ ਜਾ ਰਿਹਾ ਹੈ, ਜੋ ਸਿਰ ਉੱਤੇ ਚੁੱਕੇ ਕਰਜ਼ੇ ਦੀ ਪੰਡ ਅਤੇ ਕੰਮ ਕਰਨ ਦੇ ਹਾਲਾਤ ਸਾਜ਼ਗਾਰ ਨਾ ਹੋਣ ਕਾਰਨ ਵਧ ਜਾਂਦੀ ਹੈ - ਜਿਸ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ

ਇਹਨਾਂ ਵਿੱਚ ਵਧੇਰੇ ਬੱਚੇ ਉਹ ਹਨ ਜੋ ਸਟੂਡੈਂਟਸ ਵੀਜ਼ੇ ਉੱਤੇ ਗਏ ਹੋਏ ਹਨਅਜਿਹੀਆਂ ਦੁਖਦਾਇਕ ਘਟਨਾਵਾਂ ਕਾਰਨ ਪਿੱਛੇ ਬੈਠੇ ਮਾਪਿਆਂ ਨੂੰ ਦੋਹਰੀ ਸੱਟ ਵੱਜ ਰਹੀ ਹੈ ਇੱਕ ਤਾਂ ਬੱਚਿਆਂ ਦਾ ਸਦਾ ਲਈ ਵਿਛੋੜਾ ਅਤੇ ਦੂਜੀ ਹੈ ਜ਼ਮੀਨ-ਜਾਇਦਾਦ ਤੋਂ ਵਾਂਝੇ ਹੋ ਜਾਣਾਪੰਜਾਬ ਵਿੱਚ ਦੁਆਬੇ ਮਗਰੋਂ ਮਾਲਵੇ ਵਿੱਚ ਸਟਡੀ ਵੀਜ਼ੇ ਉੱਤੇ ਵਿਦੇਸ਼ ਜਾਣ ਦਾ ਰੁਝਾਨ ਇਕ ਦਮ ਤੇਜ਼ ਹੋਇਆ ਹੈਅੰਕੜਿਆਂ ਮੁਤਾਬਕ ਨਰਮਾ ਪੱਟੀ ਵਿੱਚ ‘ਸਟੱਡੀ ਵੀਜ਼ਾ’ ਘਰ ਬਾਰ ਹੂੰਝਣ ਲੱਗਾ ਹੈਮਾਪਿਆਂ ਦਾ ਪੁੱਤਾਂ-ਧੀਆਂ ਨੂੰ ਪ੍ਰਦੇਸ ਭੇਜਣ ਲਈ ਸਭ ਕੁਝ ਦਾਅ ਉੱਤੇ ਲੱਗਾ ਹੋਇਆ ਹੈਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਅਤੇ ਟਰੈਕਟਰਾਂ, ਪਸ਼ੂਆਂ ਬਿਨਾਂ ਘਰ ਵੀ ਖਾਲੀ ਹੋਣ ਲੱਗੇ ਹਨਜਹਾਜ਼ ਦੀ ਟਿਕਟ ਲਈ 'ਪਸ਼ੂ' ਅਤੇ ਵਿਦੇਸ਼ੀ ਫੀਸਾਂ ਲਈ 'ਖੇਤੀ ਮਸ਼ੀਨਰੀ' ਦਾ ਵਿਕਣਾ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਰਹੀਲਗਭਗ ਇੱਕ ਸਾਲ ਤੋਂ ਇਸ ਖ਼ਿੱਤੇ ਵਿੱਚ ਸਟਡੀ ਵੀਜ਼ੇ ਉੱਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਹੁਣ ਸਿਖਰ ਉੱਤੇ ਪਹੁੰਚ ਚੁੱਕਾ ਹੈਭੁੱਚੋ ਮੰਡੀ ਦੇ ਇੱਕ ਸੁਨਿਆਰੇ (ਜਵੈਲਰ) ਅਨੁਸਾਰ ਹੁਣ ਇੱਕੋ ਦਿਨ ਵਿੱਚ ਚਾਰ ਚਾਰ ਕੇਸ 'ਗਹਿਣੇ' ਗਿਰਵੀ ਰੱਖਣ ਅਤੇ ਵੇਚਣ ਵਾਲੇ ਆਉਂਦੇ ਹਨ, ਜਿਨ੍ਹਾਂ ਵਿੱਚੋਂ 50 ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ

ਇਸੇ ਤਰ੍ਹਾਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ਉੱਤੇ ਕਰਜ਼ਾ ਲੈਣ ਵਾਲੇ ਕੇਸ ਵੀ ਵਧੇ ਹਨਮੁਕਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇੱਕ ਪਰਿਵਾਰ ਵੱਲੋਂ ਤਾਂ ਆਪਣੀ ਧੀ ਨੂੰ 'ਆਈਲੈੱਟਸ' ਕਰਾਉਣ ਖਾਤਰ ਹੀ ‘ਗਹਿਣੇ’ ਗਿਰਵੀ ਰੱਖਣੇ ਪਏ ਹਨਕਈ ਕਿਸਾਨਾਂ ਦੀਆਂ ਜ਼ਮੀਨਾਂ ਗਿਰਵੀ ਰੱਖੀਆਂ ਹੋਈਆਂ ਹਨਇੱਕ ਨੌਜਵਾਨ ਕਿਸਾਨ ਦੇ ਕਹਿਣ ਅਨੁਸਾਰ ਜ਼ਮੀਨ ਗਿਰਵੀ ਕਰਨ ਮਗਰੋਂ ਬਹੁਤੇ ਕਿਸਾਨ ਉਸੇ ਜ਼ਮੀਨ ਨੂੰ ਠੇਕੇ ਉੱਤੇ ਲੈਕੇ ਵਾਹੁਣਾ ਸ਼ੁਰੂ ਕਰ ਦਿੰਦੇ ਹਨਇਸ ਤਰ੍ਹਾਂ ਕਰਨ ਨਾਲ ਸਮਾਜ ਵਿੱਚ ਉਹਨਾਂ ਦਾ ਪਰਦਾ ਬਣਿਆ ਰਹਿੰਦਾ ਹੈਇਸ ਪਿੱਛੇ ਇਹ ਧਾਰਨਾ ਵੀ ਕੰਮ ਕਰਦੀ ਕਿ ਬੱਚੇ ਦੇ ਵਿਦੇਸ਼ੀ ਧਰਤੀ 'ਤੇ ਪੱਕਾ ਹੁੰਦਿਆਂ ਹੀ ਸਾਰੀ ਜ਼ਮੀਨ ਛੁਡਾ ਲਈ ਜਾਵੇਗੀ

ਬਹੁਤੇ ਮਾਪੇ ਬੱਚਿਆਂ ਨੂੰ ਬਾਹਰ ਭੇਜਣਾ ਆਪਣੀ ਮਜਬੂਰੀ ਦੱਸਦੇ ਹਨ ਕਿਉਂਕਿ ਪੰਜਾਬ ਵਿੱਚ ਪਸਰੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਵਾਧੇ ਨੇ ਸਭ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਹੈਅੱਜ ਹਰ ਪੰਜਾਬੀ ਕਾਨੂੰਨੀ ਜਾਂ ਗੈਰ ਕਾਨੂੰਨੀ ਹਰ ਹੀਲਾ ਵਰਤਕੇ ਬਾਹਰਲੇ ਮੁਲਕ ਵਿੱਚ ਪਰਵਾਸ ਕਰਨ ਲਈ ਉਤਾਵਲਾ ਹੈਅਜਿਹੇ ਹਾਲਾਤ ਕਾਰਨ ਪੰਜਾਬ ਫਿਰ ਬਹੁਤ ਵੱਡੀ ਤ੍ਰਾਸਦੀ ਵਿੱਚੋਂ ਗੁਜ਼ਰ ਰਿਹਾ ਹੈਜੇ ਇਹ ਕਹਿਣਾ ਹੋਵੇ ਕਿ ਪੰਜਾਬ ਭਵਿੱਖ ਹੀਣ ਹੁੰਦਾ ਜਾ ਰਿਹਾ ਹੈ ਤਾਂ ਇਹ ਅਤਿਕਥਨੀ ਨਹੀਂ ਹੋਵੇਗੀਅੰਕੜੇ ਦੱਸਦੇ ਹਨ ਕਿ 2017 ਵਿੱਚ ਇੱਕ ਲੱਖ ਬੱਚੇ ਸਿਰਫ ਪੜ੍ਹਾਈ ਕਰਨ ਗਏ ਤੇ ਬਾਕੀ ਵੱਖਰੇ ਨੇ2018 ਵਿੱਚ 1, 70, 000 ਨੌਜਵਾਨ ਵਿਦੇਸ਼ਾਂ ਵਿੱਚ ਗਿਆ ਹੈਬੇਸ਼ੱਕ ਕਿਹਾ ਇਹ ਜਾਂਦਾ ਹੈ ਕਿ ਪੜ੍ਹਾਈ ਕਰਨ ਜਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਵੱਡੀ ਗਿਣਤੀ ਪੜ੍ਹਾਈ ਬਹਾਨੇ ਚੰਗੇ ਭਵਿੱਖ ਲਈ ਪ੍ਰਦੇਸੀ ਬਣ ਰਹੀ ਹੈਸੋਚਣ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਬੱਚਿਆਂ ਦੇ ਨਾਲ ਨਾਲ ਅਰਬਾਂ ਖਰਬਾਂ ਰੁਪਇਆ ਵੀ ਦੇਸ਼ ਵਿੱਚੋਂ ਬਾਹਰ ਜਾ ਰਿਹਾ ਹੈ ਇੱਕ ਵਿਦਿਆਰਥੀ ਦਾ ਔਸਤਨ ਖਰਚਾ 16 ਲੱਖ ਹੈ ਜੋ ਸਾਡੀ ਆਰਥਿਕਤਾ ਨੂੰ ਭਾਰੀ ਸੱਟ ਮਾਰ ਰਿਹਾ ਹੈ ਉੱਧਰ ਪੜ੍ਹਾਈ ਦੇ ਨਾਮ ਤੇ ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਘਰਾਂ ਵਿੱਚ ਹੀ ਖੁੱਲ੍ਹੇ ਹੋਏ ਹਨ, ਜਿਨ੍ਹਾਂ ਦਾ ਮਕਸਦ ਕੇਵਲ ਫੀਸ ਇਕੱਤਰ ਕਰਨਾ ਹੈ'ਉੱਚ ਵਿਦਿਆ' ਪ੍ਰਦਾਨ ਕਰਨ ਵਾਲੀਆਂ ਇਨ੍ਹਾਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਲਈ ਆਈਲੈਟਸ, PET ਆਦਿ ਵਰਗੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਪਰਖਣ ਵਾਲੇ ਟੈਸਟਾਂ ਦਾ ਇੱਕ ਖਾਸ ਪੈਮਾਨਾ ਨਿਰਧਾਰਤ ਕੀਤਾ ਹੋਇਆ ਹੈਇਹਨਾਂ ਟੈਸਟਾਂ ਲਈ ਛੋਟੇ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ-ਵੱਡੇ ਮਹਾਂਨਗਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟ੍ਰੇਨਿੰਗ ਸੈਂਟਰ ਖੁੱਲ੍ਹੇ ਹੋਏ ਹਨ ਜਦਕਿ ਦੂਜੇ ਪਾਸੇ ਬਾਬਾ ਫਰੀਦ ਯੂਨੀਵਰਸਿਟੀ ਮੁਤਾਬਕ 9 ਡੈਂਟਲ ਕਾਲਜਾਂ ਦੀਆਂ 850 ਬੀ ਡੀ ਐੱਸ ਦੀਆਂ ਸੀਟਾਂ ਵਿੱਚੋਂ ਸਿਰਫ 375 ਹੀ ਭਰੀਆਂ ਸਨਜੋ ਸਿਰਫ 44 ਪ੍ਰਤੀਸ਼ਤ ਹੀ ਬਣਦੀਆਂ ਸਨਕਦੀ ਅਜਿਹਾ ਸਮਾਂ ਵੀ ਸੀ ਕਿ ਲੋਕ ਮੈਡੀਕਲ ਕਾਲਜਾਂ ਵਿੱਚ ਬੱਚਿਆਂ ਨੂੰ ਦਾਖਲਾ ਦਿਵਾਉਣ ਲਈ ਲੱਖਾਂ ਰੁਪਏ ਲਈ ਫਿਰਦੇ ਹੁੰਦੇ ਸਨਪਰ ਹੁਣ ਹਾਲਾਤ ਉਹ ਨਹੀਂ ਰਹੇ, ਨਵੇਂ ਕਾਲਜ ਖੁੱਲ੍ਹਣ ਦੀ ਬਜਾਏ ਸਗੋਂ ਪਹਿਲੇ ਵੀ ਬੰਦ ਹੋ ਰਹੇ ਹਨ ਕਿਉਂਕਿ ਪੰਜਾਬ ਵਿਚਲੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ

ਹੁਣ ਜ਼ਿਆਦਾਤਰ ਨੌਜਵਾਨ ਅਜਿਹੇ ਕੋਰਸਾਂ ਵਿੱਚ ਉਤਸ਼ਾਹ ਦਿਖਾ ਰਹੇ ਹਨ ਜੋ ਉਹਨਾਂ ਨੂੰ ਭਵਿੱਖ ਵਿੱਚ ਵਿਦੇਸ਼ ਜਾਣ ਵਿੱਚ ਸਹਾਈ ਹੋਣ ਜਿਵੇਂ ਫਾਰਮੇਸੀ, ਨਰਸਿੰਗ ਆਦਿਅਸਲ ਵਿੱਚ ਨੌਜਵਾਨ ਪੀੜ੍ਹੀ ਆਪਣਾ ਭਵਿੱਖ ਵਿਦੇਸ਼ੀ ਧਰਤੀ ਉੱਤੇ ਹੀ ਸੁਰੱਖਿਅਤ ਵੇਖ ਰਹੀ ਹੈ ਜਦਕਿ ਹੁਣ ਵਿਦੇਸ਼ੀ ਧਰਤੀ ਉੱਤੇ ਵਾਪਰ ਰਹੀਆਂ ਤਾਜ਼ਾ ਘਟਨਾਵਾਂ ਨੇ ਮਾਪਿਆਂ ਨੂੰ ਬੱਚਿਆਂ ਦੇ 'ਸੁਰੱਖਿਅਤ ਭਵਿੱਖ' ਨੂੰ ਲੈ ਕੇ ਫਿਰ ਫਿਕਰਾਂ ਵਿੱਚ ਡੋਬ ਦਿੱਤਾ ਹੈਆਪਣੀ ਸਾਰੀ ਜਮ੍ਹਾਂ ਪੂੰਜੀ ਨਾਲ ਵਿਦੇਸ਼ ਭੇਜੇ ਬੱਚਿਆਂ ਨਾਲ ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਮਾਪਿਆਂ ਦਾ ਤਾਂ ਲੱਕ ਹੀ ਟੁੱਟ ਜਾਂਦਾ ਹੈਕਨੇਡਾ ਦੇ ਹਾਲਾਤ ਨੇ ਹਰ ਇੱਕ ਨੂੰ ਫਿਕਰਮੰਦ ਕਰ ਦਿੱਤਾ ਹੈ

ਦੂਜੇ ਪਾਸੇ ਸਾਡੇ ਦੇਸ਼ ਦੇ ਹਾਲਾਤ ਵੀ ਬਹੁਤ ਚਿੰਤਾਜਨਕ ਬਣ ਚੁੱਕੇ ਹਨਸਰਕਾਰਾਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਣ ਦਾ ਛੜਯੰਤਰ ਰਚ ਰਹੀਆਂ ਹਨਬੇਰੁਜ਼ਗਾਰੀ ਛਾਲਾਂ ਮਾਰਕੇ ਵਧ ਰਹੀ ਹੈ ਪਰ ਸਰਕਾਰਾਂ ਰੁਜ਼ਗਾਰ ਦਾ ਪ੍ਰਬੰਧ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀਆਂ ਹਨਜੇ ਆਪਣੇ ਦੇਸ਼ ਵਿੱਚ ਹੀ ਵਧੀਆ ਭਵਿੱਖ ਅਤੇ ਰੁਜ਼ਗਾਰ ਦੀ ਗਰੰਟੀ ਹੋਵੇ ਤਾਂ ਮਾਪਿਆਂ ਨੂੰ ਆਪਣੇ ਦਿਲਾਂ ਦੇ ਟੁਕੜੇ, ਸਾਰੀ ਜਮ੍ਹਾਂ ਪੂੰਜੀ ਵੇਚ ਕੇ ਵਿਦੇਸ਼ੀ ਧਰਤੀ ਉੱਤੇ ਨਾ ਤੋਰਨੇ ਪੈਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1858)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਨਰਿੰਦਰ ਕੌਰ ਸੋਹਲ

ਨਰਿੰਦਰ ਕੌਰ ਸੋਹਲ

Phone: (91 - 94641 - 13255)
Email: (sohalnarinder35@gmail.com)

More articles from this author