NarinderKSohal7ਉਹ ਦਿਨ ਵੀ ਦੂਰ ਨਹੀਂ ਜਦੋਂ ਲੋਕ ਸਰਕਾਰਾਂ ਨੂੰ ਅਸਲ ਮੁੱਦਿਆਂ ਉੱਤੇ ..."
(21 ਫਰਵਰੀ 2020)

 

ਫਾਰਸੀ ਭਾਸ਼ਾ ਵਿੱਚ ਸ਼ਾਹੀਨ ਦਾ ਅਰਥ ਹੈ ਬਾਜ਼। “ਸ਼ਾਹੀਨ ਬਾਗ਼” ਹੁਣ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਰਿਹਾ। ਸ਼ਾਹੀਨ ਬਾਗ ਹੁਣ ਦੇਸ਼ ਤੋਂ ਬਾਹਰ ਵੀ ਜਾਣਿਆ ਜਾਣ ਲੱਗਾ ਹੈਪਹਿਲਾਂ ਬਹੁਤ ਘੱਟ ਲੋਕ ਜਾਣਦੇ ਸਨ ਕਿ ਇਸ ਨਾਮ ਦੀ ਕੋਈ ਥਾਂ ਦਿੱਲੀ ਵਿੱਚ ਹੈਪਰ ਜਦੋਂ ਦੇਸ਼ ਭਰ ਵਿੱਚ ਐੱਨ ਆਰ ਸੀ ਅਤੇ ਸੀ ਏ ਏ ਦਾ ਵਿਰੋਧ ਸ਼ੁਰੂ ਹੋਇਆ ਤਾਂ ਇਸ ਥਾਂ ਬਾਰੇ ਵੀ ਚਰਚਾ ਚੱਲ ਪਈ ਕਿਉਂਕਿ ਯੂਨੀਵਰਸਿਟੀਆਂ ਵਿੱਚ ਸ਼ੁਰੂ ਹੋਏ ਵਿਰੋਧ ਤੋਂ ਬਾਅਦ, ਸਭ ਤੋਂ ਪਹਿਲਾਂ ਇਸ ਇਲਾਕੇ ਦੀਆਂ ਵਡੇਰੀ ਉਮਰ ਦੀਆਂ ਕੁਝ ਔਰਤਾਂ ਨੇ ਸੀ ਏ ਏ ਦੇ ਵਿਰੁੱਧ ਇੱਥੇ ਧਰਨਾ ਲਗਾ ਦਿੱਤਾਇਸ ਵਿੱਚ ਵੇਖਦਿਆਂ ਹੀ ਵੇਖਦਿਆਂ ਹਰ ਉਮਰ ਦੀਆਂ ਹਾਜਾਰਾਂ ਔਰਤਾਂ ਆ ਸ਼ਾਮਲ ਹੋਈਆਂਜੇ 80, 85 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਸ਼ਾਮਲ ਸਨ ਤਾਂ ਮਹਿਜ਼ 20 ਦਿਨਾਂ ਦੀ ਉਹ ਬੱਚੀ ਵੀ ਸ਼ਾਮਲ ਸੀ, ਜਿਸ ਦੀ ਮਾਂ ਭਵਿੱਖ ਨੂੰ ਖ਼ਤਰੇ ਵਿੱਚ ਵੇਖਦਿਆਂ ਘਰ ਬੈਠਣ ਦੀ ਬਜਾਏ ਧਰਨੇ ਵਿੱਚ ਸ਼ਾਮਲ ਹੋਣਾ ਜ਼ਰੂਰੀ ਸਮਝਦੀ ਸੀ

“ਸ਼ਾਹੀਨ ਬਾਗ਼” ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਇਹ ਵੇਖਦੇ ਹੋ ਕਿ ਧਰਨੇ ਵਾਲੀ ਥਾਂ ਦੇ ਵਿਚਕਾਰ ਇੱਕ ਛੋਟੀ ਜਿਹੀ ਸਟੇਜ ਬਣੀ ਹੋਈ ਹੈ, ਜਿਸਦੇ ਪਿਛਲੇ ਪਾਸੇ ਕੁਝ ਤਸਵੀਰਾਂ ਲੱਗੀਆਂ ਹੋਈਆਂ ਹਨ ਜਿਵੇਂ ਬੀ ਆਰ ਅੰਬੇਡਕਰ, ਸੁਭਾਸ਼ ਚੰਦਰ ਬੋਸ, ਬੇਗ਼ਮ ਰੁਕਈਆ, ਸਖ਼ਾਵਤ ਹੁਸੈਨ, ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਆਦਿਆਪ ਮੁਹਾਰੇ ਸ਼ੁਰੂ ਹੋਏ ਇਸ ਧਰਨੇ ਵਿੱਚ ਕੋਈ ਪ੍ਰਧਾਨਗੀ ਮੰਡਲ ਨਹੀਂ ਹੈ ਸਗੋਂ ਸਟੇਜ ਕੋਲ ਖਲੋਤੇ ਕੁਝ ਵਲੰਟੀਅਰਜ਼ ਨੂੰ ਤੁਸੀਂ ਆਪਣਾ ਨਾਂ ਦੱਸ ਕੇ ਬੋਲਣ ਦੀ ਇਜਾਜ਼ਤ ਲੈ ਸਕਦੇ ਹੋਹਰ ਪਾਸੇ ਪੇਂਟਿੰਗਜ਼ ਰਾਹੀਂ ਆਪਣੇ ਜਜ਼ਬਾਤਾਂ ਨੂੰ ਦਰਸਾਇਆ ਗਿਆ ਹੈਕਿਤਾਬਾਂ ਪੜ੍ਹਨ ਲਈ ਇੱਕ ਛੋਟੀ ਲਾਇਬ੍ਰੇਰੀ ਵੀ ਹੈਦਾਦੀਆਂ ਦੇ ਪੋਸਟਰ ਅਤੇ ਪੇਂਟਿੰਗਜ਼ ਵੀ ਲਗਾਈਆਂ ਗਈਆਂ ਹਨਸਟੇਜ ਦੇ ਸਾਹਮਣੇ ਪਾਸੇ ਵੱਲ ਬਹੁਤ ਵੱਡਾ ਭਾਰਤ ਦਾ ਨਕਸ਼ਾ ਬਣਾ ਕੇ ਖੜ੍ਹਾ ਕੀਤਾ ਗਿਆ ਹੈ, ਜਿਸਦੇ ਉੱਪਰ “ਅਸੀਂ ਭਾਰਤ ਦੇ ਲੋਕ” ਅਤੇ ਐੱਨ ਆਰ ਸੀ, ਸੀ ਏ ਏ ਦਾ ਵਿਰੋਧ ਦਰਜ਼ ਹੈਇਸ ਸਭ ਨੇ ਲੋਕਾਂ ਦਾ ਧਿਆਨ ਖਿੱਚਿਆ ਤਾਂ ਸ਼ਾਹੀਨ ਬਾਗ਼ ਬਾਰੇ ਹਾਂ ਪੱਖੀ ਦੇ ਨਾਲ ਨਾਲ ਨਾ ਪੱਖੀ ਪ੍ਰਚਾਰ ਵੀ ਜ਼ੋਰਾਂ ਉੱਤੇ ਹੋਣ ਲੱਗ ਪਿਆਇਸ ਨੂੰ “ਤੌਹੀਨ ਬਾਗ਼”, “ਪਾਕਿਸਤਾਨ ਦੇ ਹਮਾਇਤੀਆਂ ਦਾ ਧਰਨਾ”, “ਟੁਕੜੇ ਟੁਕੜੇ ਗੈਂਗ ਵਾਲਿਆਂ ਦਾ ਅੱਡਾ”, “ਮਿਨੀ ਪਾਕਿਸਤਾਨ” ਅਤੇ ਹੋਰ ਵੀ ਬਹੁਤ ਕੁਝ ਕਿਹਾ ਗਿਆਚੋਣ ਪ੍ਰਚਾਰ ਦੌਰਾਨ ਦਿੱਲੀ ਵਾਸੀਆਂ ਨੂੰ ਡਰਾਉਣ ਲਈ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਇਹ ਮੁਜ਼ਾਹਰਾਕਾਰੀ ਤੁਹਾਡੇ ਘਰਾਂ ਵਿੱਚ ਵੜ ਕੇ, ਤੁਹਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਨਗੇਇਹ ਲੋਕਾਂ ਵਿੱਚ ਵੰਡੀਆਂ ਪਾਉਣ ਦਾ ਸਿਰੇ ਦਾ ਯਤਨ ਸੀ

ਗੱਲ ਇੱਥੋਂ ਤੱਕ ਹੀ ਸੀਮਤ ਨਾ ਰਹੀ ਸਗੋਂ ਗੋਲੀ ਮਾਰਨ ਤੱਕ ਦੀਆਂ ਗੱਲਾਂ ਵੀ ਕੀਤੀਆਂ ਜਾਣ ਲੱਗੀਆਂਇੱਕ ਸਿਰ ਫਿਰੇ ਵੱਲੋਂ ਤਾਂ ਧਰਨਾਕਾਰੀਆਂ ਵਿੱਚ ਅਫਰਾ ਤਫਰੀ ਮਚਾਉਣ ਲਈ ਹਵਾ ਵਿੱਚ ਫਾਇਰੰਗ ਤੱਕ ਵੀ ਕਰ ਦਿੱਤੀ ਗਈਪਰ ਜੁਝਾਰੂ ਔਰਤਾਂ ਨੇ ਇਸਦੀ ਕੋਈ ਪ੍ਰਵਾਹ ਕੀਤੇ ਬਗੈਰ, ਡਰ ਭੈਅ ਤੋਂ ਮੁਕਤ ਹੋ ਕੇ ਸ਼ਾਂਤੀ ਨਾਲ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆਇਹ ਔਰਤਾਂ ਆਪਣੇ ਹੱਕਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ ਅਤੇ ਹਰ ਸਵਾਲ ਦਾ ਜਵਾਬ ਤਰਕ ਨਾਲ ਦੇਣਾ ਜਾਣਦੀਆਂ ਨੇ. ਜੋ ‘ਪੰਜ ਪੰਜ ਸੌ ਰੁਪਏ ਲੈ ਕੇ ਬੈਠੀਆਂ’ ਕਹਿਣ ਵਾਲਿਆਂ ਲਈ ਇੱਕ ਤਮਾਚਾ ਹੈ

ਜਦੋਂ ਇਹਨਾਂ ਸੰਘਰਸ਼ੀ ਔਰਤਾਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਕਿ ਜੋ ਕੁਝ ਹੋ ਰਿਹਾ ਹੈ, ਤੁਹਾਨੂੰ ਡਰ ਨਹੀਂ ਲੱਗਦਾ? ਉਹਨਾਂ ਦਾ ਜਵਾਬ ਸੀ ਕਿ ਇਸ ਮਾਹੌਲ ਕਾਰਨ ਸਗੋਂ ਸਾਡਾ ਸਾਰਾ ਡਰ ਦੂਰ ਹੋ ਗਿਆ ਹੈਮਰਨਾ ਤਾਂ ਇੰਜ ਵੀ ਹੈ ਤੇ ਉਂਜ ਵੀ, ਫਿਰ ਕਿਉਂ ਨਾ ਲੜ ਕੇ ਮਰਿਆ ਜਾਵੇ ਕੁਝ ਔਰਤਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਐੱਨ ਆਰ ਸੀ, ਸੀ ਏ ਏ ਨੇ ਤਾਂ ਸਾਡੇ ਬੁਰਕੇ ਲੁਹਾ ਦਿੱਤੇ ਹਨ ਤੇ ਅਸੀਂ ਸਭ ਬੰਦਸ਼ਾਂ ਤੋੜ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ, ਸੰਘਰਸ਼ ਦੇ ਮੈਦਾਨ ਵਿੱਚ ਉੱਤਰ ਆਈਆਂ ਹਾਂਕਈ ਨੌਜਵਾਨ ਲੜਕੀਆਂ ਨੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਲਈ ਆਪਣੀਆਂ ਨੌਕਰੀਆਂ ਤੱਕ ਛੱਡ ਦਿੱਤੀਆਂ ਹਨਇਸ ਪਿਛਲੇ ਕਾਰਨਾਂ ਨੂੰ ਬਿਆਨ ਕਰਦਿਆਂ ਉਹਨਾਂ ਕਿਹਾ ਕਿ “ਜੇ ਸੀ ਏ ਏ ਲਾਗੂ ਹੋ ਜਾਂਦਾ ਹੈ ਤਾਂ ਸਾਡੀ ਨਾਗਰਿਕਤਾ ਖੋਹ ਲਈ ਜਾਵੇਗੀ ਫਿਰ ਅਸੀਂ ਕੀ ਕਰਾਂਗੇ? ਇਸ ਲਈ ਅੱਜ ਸਭ ਤੋਂ ਵੱਡਾ ਮਸਲਾ ਆਪਣੀ ਨਾਗਰਿਕਤਾ ਬਚਾਉਣ ਲਈ ਐੱਨ ਆਰ ਸੀ, ਸੀ ਏ ਏ, ਐੱਨ ਪੀ ਆਰ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਹੈ।”

ਇਸ ਧਰਨੇ ਨੂੰ ਲਗਭਗ ਦੋ ਮਹੀਨੇ ਬੀਤ ਚੁੱਕੇ ਹਨ ਪਰ ਇੱਥੇ ਹਾਜ਼ਰ ਦਾਦੀਆਂ/ ਨਾਨੀਆਂ ਦੇ ਹੌਸਲੇ ਅੱਜ ਵੀ ਪੂਰੀ ਤਰ੍ਹਾਂ ਬੁਲੰਦ ਹਨਵੱਖ-ਵੱਖ ਜਥੇਬੰਦੀਆਂ, ਸੰਸਥਾਵਾਂ ਅਤੇ ਜੋ ਵੀ ਇਸ ਸਘੰਰਸ਼ ਦੀ ਹਮਾਇਤ ਵਿੱਚ ਹੈ, ਆ ਕੇ ਆਪਣੇ ਵਿਚਾਰਾਂ ਰਾਹੀਂ ਹਾਜ਼ਰੀ ਲਗਵਾ ਰਿਹਾ ਹੈਸ਼ਾਹੀਨ ਬਾਗ਼ ਜਾ ਕੇ ਹੀ ਪਤਾ ਲੱਗਦਾ ਹੈ ਕਿ ਇਹ ਧਰਨਾ ਸਿਰਫ਼ ਮੁਸਲਮਾਨਾਂ ਦਾ ਨਹੀਂ (ਜਿਵੇਂ ਦਾ ਪ੍ਰਚਾਰ ਕੀਤਾ ਗਿਆ ਸੀ) ਸਗੋਂ ਸਾਰੇ ਭਾਰਤ ਦੇ ਲੋਕਾਂ ਦਾ ਹੈਜੇ ਵੱਡੀ ਗਿਣਤੀ ਵਿੱਚ ਔਰਤਾਂ ਧਰਨਾ ਮਾਰੀ ਬੈਠੀਆਂ ਹਨ ਤਾਂ ਉਹਨਾਂ ਦੀ ਹਮਾਇਤ ਵਿੱਚ ਵੱਡੀ ਗਿਣਤੀ ਆਦਮੀਆਂ ਦੀ ਵੀ ਉੱਥੇ ਹਾਜ਼ਰ ਹੈਜੋ ਹਰ ਗੱਲ ਦਾ ਧਿਆਨ ਰੱਖ ਰਹੇ ਹਨ

ਇਹ ਇਕੱਠ ਉਹਨਾਂ ਲੋਕਾਂ ਦਾ ਹੈ, ਜਿਨ੍ਹਾਂ ਦੇ ਵੱਡੇ ਵਡੇਰੇ ਇਸ ਧਰਤੀ ਉੱਤੇ ਪੈਦਾ ਹੋਏ ਤੇ ਇਸੇ ਮਿੱਟੀ ਵਿੱਚ ਦਫ਼ਨ ਹੋ ਗਏਜਿਨ੍ਹਾਂ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਧਰਮਾਂ, ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਕੁਰਬਾਨੀਆਂ ਦਿੱਤੀਆਂਅੱਜ ਜੇ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਦੀ ਗੱਲ ਕੀਤੀ ਜਾਵੇਗੀ ਤਾਂ ਅਸ਼ਫ਼ਾਕ ਉਲ੍ਹਾ ਖਾਂ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈਇਹ ਦੇਸ਼, ਇਹ ਮਿੱਟੀ ਉਨ੍ਹਾਂ ਸਭ ਦੀ ਆਪਣੀ ਹੈ ਤੇ ਕੋਈ ਵੀ ਤਾਕਤ ਉਨ੍ਹਾਂ ਨੂੰ ਇਸ ਮਿੱਟੀ ਤੋਂ ਜੁਦਾ ਨਹੀਂ ਕਰ ਸਕਦੀਇਹ ਲੜਾਈ ਸਿਰਫ਼ ਉਹਨਾਂ ਦੀ ਆਪਣੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹੈਉਸ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਵੀ ਹੈ ਜੋ ਸਭ ਦੇ ਬਰਾਬਰਤਾ ਦੀ ਗੱਲ ਕਰਦਾ ਹੈਪਰ ਮੌਜੂਦਾ ਸਰਕਾਰ ਸੰਵਿਧਾਨ ਨੂੰ ਵਾਰ-ਵਾਰ ਤੋੜ ਮਰੋੜ ਰਹੀ ਹੈਪਹਿਲਾਂ 370 ਦਾ ਖਾਤਮਾ ਤੇ ਫਿਰ ਨਾਗਰਿਕਤਾ ਸੋਧ ਕਾਨੂੰਨ ਦਾ ਹੋਂਦ ਵਿੱਚ ਆਉਣਾ ਜੋ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਵਿੱਚ ਵਸਦੇ ਗ਼ੈਰ-ਮੁਸਲਿਮ ਫ਼ਿਰਕਿਆਂ ਦੇ ਲੋਕਾਂ ਨੂੰ ਧਰਮ ਦੇ ਆਧਾਰ ਉੱਤੇ ਹੀ ਭਾਰਤੀ ਨਾਗਰਿਕਤਾ ਦੇਣ ਦੀ ਗੱਲ ਕਰਦਾ ਹੈ ਐੱਨ ਪੀ ਆਰ ਰਾਹੀਂ ਤਾਂ ਦੇਸ਼ ਦੇ ਹਰ ਆਦਮੀ/ਔਰਤ ਤੋਂ ਇਸ ਦੇਸ਼ ਦਾ ਨਾਗਰਿਕ ਹੋਣ ਦੇ ਸਬੂਤ ਮੰਗੇ ਜਾਣਗੇਸਦੀਆਂ ਤੋਂ ਇਸ ਧਰਤੀ ਉੱਤੇ ਵਸਦੇ ਲੋਕਾਂ ਤੋਂ ਹੁਣ ਪੁੱਛਿਆ ਜਾਵੇਗਾ ਕਿ ਇਸ ਧਰਤੀ ਨਾਲ ਆਪਣੇ ਸਬੰਧਾਂ ਦਾ ਸਬੂਤ ਦਿਉ

ਇਸ ਕਾਨੂੰਨ ਨੇ ਲੋਕਾਂ ਵਿੱਚ ਹਲਚਲ ਮਚਾ ਦਿੱਤੀ ਹੈਲੋਕ ਆਪ ਮੁਹਾਰੇ ਸੜਕਾਂ ਉੱਤੇ ਉੱਤਰ ਆਏ ਕਿਸੇ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਆਪਣੇ ਪੋਸਟਰ ਉੱਤੇ ਲਿਖ ਲਿਆ ਤੇ ਕਿਸੇ ਨੇ ਇਨਕਲਾਬ ਜ਼ਿੰਦਾਬਾਦ, ਕਿਸੇ ਨੇ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਤੇ ਕਿਸੇ ਨੇ ਕੁਝ ਹੋਰਹਰ ਥਾਂ ਐੱਨ ਆਰ ਸੀ, ਸੀ ਏ ਏ ਅਤੇ ਐੱਨ ਪੀ ਆਰ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਣ ਲੱਗੇਦਿੱਲੀ ਦਾ ਸ਼ਾਹੀਨ ਬਾਗ਼, ਲਖਨਊ ਦਾ ਸਬਜ਼ੀ ਬਾਗ਼, ਕਲਕੱਤੇ ਦਾ ਪਾਰਕ ਸਰਕਸ, ਜੈਪੁਰ ਦਾ ਸ਼ਹੀਦ ਸਮਾਰਕ, ਪੰਜਾਬ ਦਾ ਮਲੇਰਕੋਟਲਾ ਆਦਿ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨਧਰਨਾਕਾਰੀਆਂ ਦੀ ਹਮਾਇਤ ਅਤੇ ਮਦਦ ਲਈ ਹਰ ਧਰਮ, ਹਰ ਭਾਈਚਾਰੇ ਦੇ ਲੋਕ ਉੱਥੇ ਹਾਜ਼ਰ ਹੁੰਦੇ ਹਨ ਜੋ ਭਾਰਤ ਦੀ ਭਾਈਚਾਰਕ ਏਕਤਾ ਦਾ ਜਿਉਂਦਾ ਜਾਗਦਾ ਸਬੂਤ ਹਨ

ਇਹਨਾਂ ਹਾਲਤਾਂ ਨੂੰ ਵੇਖਦਿਆਂ ਇਹ ਪੱਖ ਵੀ ਗੌਰ ਕਰਨ ਵਾਲਾ ਹੈ ਕਿ ਸਰਕਾਰ ਆਪਣੇ ਮਕਸਦ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋ ਰਹੀ ਹੈ ਕਿਉਂਕਿ ਉਸਨੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ, ਨਾਗਰਿਕਤਾ ਬਚਾਉਣ ਵੱਲ ਲੱਗਾ ਦਿੱਤਾ ਹੈਜਦੋਂ ਇੱਕ ਪਾਸੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਸਸਤੀ ਵਿੱਦਿਆ ਲਈ ਲੜ ਰਹੇ ਸਨ ਅਤੇ ਦੂਜੇ ਪਾਸੇ ਨੌਜਵਾਨ ਪੀੜ੍ਹੀ ਰੁਜ਼ਗਾਰ ਦਾ ਮੁੱਦਾ ਚੁੱਕ ਰਹੀ ਸੀਜੋ ਲੋਕ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਸਵਾਲ ਕਰ ਰਹੇ ਸਨ, ਸਰਕਾਰ ਨੇ ਉਹਨਾਂ ਨੂੰ ਹੀ ‘ਨਾਗਰਿਕਤਾ ਸਿੱਧ’ ਕਰਨ ਦੇ ਵੱਡੇ ਸਵਾਲ ਵਿੱਚ ਉਲਝਾ ਦਿੱਤਾ ਹੈ ਦੇਸ਼ ਦੇ ਹਾਲਾਤ ਦਿਨੋ-ਦਿਨ ਚਿੰਤਾਜਨਕ ਹੁੰਦੇ ਜਾ ਰਹੇ ਹਨਨੌਕਰੀਆਂ ਵਿੱਚੋਂ ਛਾਂਟੀ ਅਤੇ ਵੱਖ-ਵੱਖ ਕਾਰੋਬਾਰਾਂ ਦੇ ਘਾਟੇ ਵਿੱਚ ਜਾਣ ਕਾਰਨ ਖ਼ੁਦਕੁਸ਼ੀਆਂ ਦਾ ਦੌਰ ਇਸ ਕਦਰ ਵਧ ਰਿਹਾ ਕਿ ਹੁਣ ਪੂਰੇ ਦੇ ਪੂਰੇ ਪਰਿਵਾਰ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਰੋਜ਼ ਸੁਣਨ ਨੂੰ ਮਿਲ ਰਹੀਆਂ ਹਨ

ਦੂਜੇ ਪਾਸੇ ਤਾਜ਼ਾ ਅੰਕੜਿਆਂ ਅਨੁਸਾਰ ਕਿਸਾਨਾਂ ਨਾਲੋਂ ਵੀ ਵਧੇਰੇ ਖੁਦਕੁਸ਼ੀਆਂ ਬੇਰੁਜ਼ਗਾਰ ਨੌਜਵਾਨਾਂ ਨੇ ਕੀਤੀਆਂ ਹਨਪਰ ਅਫਸੋਸ, ਸਰਕਾਰਾਂ ਇਸ ਪਾਸੇ ਧਿਆਨ ਦੇਣ ਦੀ ਬਜਾਏ ਆਪਣੀ ਕੁਰਸੀ ਦੀ ਮਿਆਦ ਲੰਮੀ ਕਰਨ ਵੱਲ ਰੁਚਿਤ ਹਨ ਜਿੱਥੇ ਦੇਸ਼ ਨੂੰ ਅੱਜ ‘ਰੁਜ਼ਗਾਰ ਦੀ ਗਰੰਟੀ’ ਵਰਗੇ ਕਾਨੂੰਨਾਂ ਦੀ ਲੋੜ ਹੈ, ਉੱਥੇ ਸੀ ਏ ਏ ਵਰਗੇ ਕਾਲੇ ਕਾਨੂੰਨ ਲਿਆ ਕੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦਾ ਛੜਯੰਤਰ ਰਚਿਆ ਜਾ ਰਿਹਾ ਹੈਬੇਸ਼ੱਕ ਇਸ ਗੱਲ ਦੀ ਥੋੜ੍ਹੀ ਤਸੱਲੀ ਵੀ ਹੈ ਕਿ ਹੁਣ ਲੋਕ ਚੇਤਨ ਹੋ ਕੇ ਆਪ ਮੁਹਾਰੇ ਸੜਕਾਂ ਉੱਤੇ ਉੱਤਰ ਰਹੇ ਹਨਖ਼ਾਸ ਕਰਕੇ ਔਰਤਾਂ, ਜਿਨ੍ਹਾਂ ਨੂੰ ਸ਼ਾਹੀਨ ਬਾਗ਼ ਨੇ ਇੱਕ ਵੱਡਾ ਹੁਲਾਰਾ ਦਿੰਦਿਆਂ, ਵਲਗਣਾਂ ਤੋਂ ਬਾਹਰ ਆ ਕੇ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਹੈਉਹ ਦਿਨ ਵੀ ਦੂਰ ਨਹੀਂ ਜਦੋਂ ਲੋਕ ਸਰਕਾਰਾਂ ਨੂੰ ਅਸਲ ਮੁੱਦਿਆਂ ਉੱਤੇ ਘੇਰਨਾ ਸ਼ੁਰੂ ਕਰਨਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1948)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਨਰਿੰਦਰ ਕੌਰ ਸੋਹਲ

ਨਰਿੰਦਰ ਕੌਰ ਸੋਹਲ

Phone: (91 - 94641 - 13255)
Email: (sohalnarinder35@gmail.com)

More articles from this author