HarsantSDhindsa 7ਰਾਜਨੀਤਿਕ ਲੋਕ ਆਪਣੀਆਂ ਲਾਲਸਾਵਾਂ ਦੇ ਅਨੁਸਾਰ ਚਲਦੇ ਹਨਆਪਣੇ ਅਗਲੇ ...
(19 ਅਗਸਤ 2026)


ਪੰਜਾਬ ਦੇ ਕਰਮਚਾਰੀਆਂ ਨੇ ਵੱਡੇ ਪੱਧਰ ਉੱਤੇ ਸੰਘਰਸ਼ ਉਲੀਕਿਆ ਹੈ ਕਿਉਂਕਿ ਕਰਮਚਾਰੀਆਂ ਦੀਆਂ ਵੱਡੀਆਂ ਮੰਗਾਂ ਹਨ
ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੂਰਨ ਭਰੋਸਾ ਪ੍ਰਗਟ ਕਰਦਿਆਂ ਸਾਰੀਆਂ ਮੰਗਾਂ ਦੇ ਉੱਤੇ ਸਹਿਮਤੀ ਪ੍ਰਗਟਾਈ ਸੀਜਦੋਂ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਅਤੇ ਦੂਜੇ ਮੰਤਰੀ ਆਪਣੇ ਦਫਤਰਾਂ ਦੇ ਵਿੱਚ ਗਏ ਤਾਂ ਸਮੁੱਚੇ ਕਰਮਚਾਰੀਆਂ ਨੇ ਫੁੱਲਾਂ ਦੀ ਵਰਖਾ ਕੀਤੀ ਸੀਮੁਲਾਜ਼ਮਾਂ ਨੂੰ ਬਹੁਤ ਆਸਾਂ ਸਨ ਕਿਉਂਕਿ ਦੇਸ਼ ਅਜ਼ਾਦੀ ਤੋਂ ਬਾਅਦ ਸਮੂਹ ਕਰਮਚਾਰੀ ਮੰਨ ਰਹੇ ਸਨ ਕਿ ਪਹਿਲੀ ਵਾਰ ਲੋਕਾਂ ਦੀ ਸਰਕਾਰ ਬਣੀ ਸੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਬਰਾਹਿਮ ਲਿੰਕਨ ਦੀ ਪਰਿਭਾਸ਼ਾ ਪੂਰੀ ਹੋਈ, ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਹੋਂਦ ਵਿੱਚ ਆਈ ਸੀ ਪਰ ਭਰੋਸਾ ਟੁੱਟਦਿਆਂ ਸਮਾਂ ਨਾ ਲੱਗਿਆਸਰਕਾਰ ਬਣਨ ਤੋਂ ਬਾਅਦ ਨੇਤਾਵਾਂ ਦੇ ਤੇਵਰ ਬਦਲਣੇ ਸ਼ੁਰੂ ਹੋ ਗਏਕਰਮਚਾਰੀਆਂ ਨੂੰ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਸਾਨੂੰ ਬਹੁਤ ਵਾਅਦੇ ਕਰਨੇ ਪੈਂਦੇ ਹਨ ਪਰ ਸਰਕਾਰ ਬਣਦਿਆਂ ਸਾਡੀਆਂ ਬਹੁਤ ਮਜਬੂਰੀਆਂ ਹੋ ਜਾਂਦੀਆਂ ਹਨ ਕਿਉਂਕਿ ਸਰਕਾਰ ਤੁਹਾਡੀਆਂ ਵੋਟਾਂ ਨਾਲ ਨਹੀਂ ਚਲਦੀ, ਸਰਕਾਰ ਪੂੰਜੀਪਤੀ ਘਰਾਣਿਆਂ ਦੇ ਨੋਟਾਂ ਨਾਲ ਚਲਦੀ ਹੈਸਾਨੂੰ ਤੁਹਾਡੀਆਂ ਮੰਗਾਂ ਦੇ ਲਈ ਉਨ੍ਹਾਂ ਦੀ ਮਨਜ਼ੂਰੀ ਲੈਣੀ ਪੈਂਦੀ ਹੈ, ਅਜਿਹੇ ਪੂੰਜੀਪਤੀ ਘਰਾਣੇ ਮੁਲਾਜ਼ਮਾਂ ਨੂੰ ਸਰਕਾਰ ਉੱਤੇ ਬੋਝ ਮੰਨ ਰਹੇ ਹਨਕਿਉਂਕਿ ਉਹ ਆਪਣੇ ਵਪਾਰਕ ਅਦਾਰਿਆਂ ਵਿੱਚ ਪੜ੍ਹੇ ਲਿਖੇ ਲੋਕਾਂ ਦਾ ਬਹੁਤ ਹੀ ਨਿਗੂਣੀਆਂ ਤਨਖਾਹਾਂ ਦੇ ਕੇ ਸ਼ੋਸ਼ਣ ਕਰ ਰਹੇ ਹਨਅਜਿਹੇ ਘਰਾਣੇ ਸਰਕਾਰਾਂ ਨੂੰ ਠੇਕੇਦਾਰੀ ਸਿਸਟਮ ਤਹਿਤ ਭਰਤੀਆਂ ਕਰਨ ਲਈ ਮਜਬੂਰ ਕਰਦੇ ਹਨਮੰਤਰੀ ਉਨ੍ਹਾਂ ਦੇ ਇਸ਼ਾਰਿਆਂ ’ਤੇ ਚਲਦੇ ਹਨ ਕਿਉਂਕਿ ਉਨ੍ਹਾਂ ਨੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀਆਂ ਤਰਕੀਬਾਂ ਬਣਾਈਆਂ ਹੁੰਦੀਆਂ ਹਨਰਾਜਨੀਤਿਕ ਸਿਸਟਮ ਹੀ ਇਹੋ ਜਿਹਾ ਹੈਜਿਹੜਾ ਇਸਦੀ ਪੌੜੀ ਚੜ੍ਹ ਗਿਆ, ਉਹ ਵਾਅਦਿਆਂ ’ਤੇ ਕਦੇ ਵੀ ਖਰਾ ਨਹੀਂ ਉੱਤਰੇਗਾਰਾਜਨੀਤਿਕ ਲੋਕ ਆਪਣੀਆਂ ਲਾਲਸਾਵਾਂ ਦੇ ਅਨੁਸਾਰ ਚਲਦੇ ਹਨਆਪਣੇ ਅਗਲੇ ਪੰਜ ਸਾਲ ਪੱਕੇ ਕਰਨ ਲਈ ਅਜਿਹੇ ਰਾਜਨੀਤਿਕ ਨੇਤਾ ਕੁਝ ਵੀ ਕਰ ਸਕਦੇ ਹਨ ਇਨ੍ਹਾਂ ਨੂੰ ਸੂਬੇ ਦਾ ਕੋਈ ਫਿਕਰ ਨਹੀਂ ਹੁੰਦਾ, ਇਨ੍ਹਾਂ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ ਹੁੰਦੀਆਂ ਹਨਪੰਜਾਬ ਦਾ ਮਕਬੂਲ ਸ਼ਾਇਰ ਸੁਰਜੀਤ ਪਾਤਰ ਸਹੀ ਹੀ ਲਿਖਦਾ ਹੈ..

ਚੋਣ ਨਿਸ਼ਾਨ ਸਿਵਾ ਹੈ ਸਾਡਾ,
ਅੱਗ ਨੂੰ ਬੁਝਣ ਨਾ ਦੇਈਏ
,
ਜਿੰਨਾ ਸਮਾਂ ਇਹ ਲਾਸ਼ਾਂ ਗਿਣਦੇ
,
ਆਪਾਂ ਵੋਟਾਂ ਗਿਣੀਏ

ਸੱਚਮੁੱਚ ਰਾਜਨੀਤਿਕ ਲੋਕ ਵੋਟਾਂ ਲਈ ਕੁਝ ਵੀ ਕਰ ਸਕਦੇ ਹਨਵੋਟਾਂ ਸਮੇਂ ਮਾਵਾਂ ਭੈਣਾਂ ਦਾ ਸਤਿਕਾਰ ਚੇਤੇ ਆ ਜਾਂਦਾ ਹੈਪੰਜਾਬੀ ਦਾ ਮਕਬੂਲ ਲੇਖਕ ਗੁਲਜ਼ਾਰ ਸਿੰਘ ਸੰਧੂ ਚੇਤੇ ਆ ਗਿਆ ਹੈ। ਉਸਦੀ ਸਵੈ ਜੀਵਨੀ ਬਿਨਾਂ ਮਾਂਗੇ ਮੋਤੀ ਮਿਲੇ, ਬਹੁਤ ਸਾਰੇ ਅਜਿਹੇ ਮਾਣ ਸਨਮਾਨਾਂ ਦੀ ਗੱਲ ਕਰਦੀ ਹੈ, ਜਿਹੜੇ ਸੰਧੂ ਸਾਹਿਬ ਨੇ ਮੰਗੇ ਹੀ ਨਹੀਂ, ਬਿਨਾਂ ਮੰਗਿਆਂ ਮੋਤੀਆਂ ਵਾਂਗ ਮਿਲੇਇਸ ਤਰ੍ਹਾਂ ਹੀ ਮਾਵਾਂ ਭੈਣਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਸਾਨੂੰ ਪੰਜਾਬ ਸਰਕਾਰ ਘਰ ਬੈਠਿਆਂ ਮੋਤੀਆਂ ਦੀ ਖੈਰ ਪਾਵੇਗੀਪਰ ਭਾਈ ਵੋਟਾਂ ਨੇ, ਕੁਝ ਵੀ ਸੰਭਵ ਹੈਜੇ ਸਰਪੰਚੀ ਦੀਆਂ ਵੋਟਾਂ ਵਿੱਚ ਔਰਤਾਂ ਨੂੰ ਕੋਲਡ ਡਰਿੰਕ ਦੀਆਂ ਬੋਤਲਾਂ ਵੰਡੀਆਂ ਜਾ ਸਕਦੀਆਂ ਹਨ ਤਾਂ ਵੱਡੀਆਂ ਵੋਟਾਂ ਲਈ ਪੈਸੇ ਦੇਣਾ ਕਿਹੜੀ ਵੱਡੀ ਗੱਲ ਹੋ ਗਈ? ਕਿਉਂਕਿ ਜਿਹੋ ਜਿਹਾ ਮਾਲ, ਉਹੋ ਜਿਹਾ ਮੁੱਲਮੁਲਾਜ਼ਮ ਵਿਚਾਰੇ ਹੜਤਾਲਾਂ ਜੋਗੇ ਰਹਿ ਗਏ, ਪਰ ਮੁਲਾਜ਼ਮ ਵਰਗ ਵੀ ਵੋਟਾਂ ਦੀ ਤੱਕੜੀ ਦੇ ਵਿੱਚ ਤੁਲਣ ਦੇ ਲਈ ਤਿਆਰ ਹੋ ਗਿਆਮੁਲਾਜ਼ਮਾਂ ਨੇ ਕਿਹਾ, ਭਾਈ ਅਸੀਂ ਇਕੱਲੇ ਨਹੀਂ ਸਾਡੇ ਪਿੱਛੇ ਵੀ ਪਰਿਵਾਰ ਹਨਜੇਕਰ ਸਾਡੀਆਂ ਵੋਟਾਂ ਲੈਣੀਆਂ ਹਨ ਤਾਂ ਸਾਡੀਆਂ ਮੰਗਾਂ ਪੂਰੀਆਂ ਕਰੋਦੇਖੋ ਲੋਕਤੰਤਰ ਦੇ ਰੰਗ, ਮੰਗਾਂ ਮਨਵਾਉਣ ਲਈ ਵੋਟਾਂ ਦਾਅ ’ਤੇ ਲੱਗ ਗਈਆਂ

ਅਸੀਂ ਕਿਹੜੇ ਲੋਕਤੰਤਰੀ ਸੁਧਾਰਾਂ ਦੀ ਗੱਲ ਕਰਦੇ ਹਾਂ? ਜਿਹੜੇ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗਏ ਹਨ, ਸੱਚ ਹੀ ਕਹਿੰਦੇ ਹਨ ਕਿ ਆਪਾਂ ਤਾਂ ਭਾਈ ਸੌ ਸਾਲ ਵਿੱਚ ਵੀ ਉਨ੍ਹਾਂ ਦੇਸ਼ਾਂ ਦੇ ਨਾਲ ਨਹੀਂ ਰਲ਼ ਸਕਦੇਜਿੱਥੇ ਫੈਸਲੇ ਇਸ ਤਰ੍ਹਾਂ ਹੋਣ, ਉੱਥੇ ਸੁਧਾਰਾਂ ਦੀ ਆਸ ਨਹੀਂ ਕਰਨੀ ਚਾਹੀਦੀ ਪੰਜਾਬ ਉੱਤੇ ਕਰਜ਼ਾ ਅਰਬੀ ਘੋੜੇ ਦੀ ਰਫਤਾਰ ਵਾਂਗ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਪਰ ਰਾਜਨੀਤਿਕ ਲੋਕ ਬੇਪਰਵਾਹ ਹਨਪੰਜਾਬ ਦਾ ਪੌਣ ਪਾਣੀ ਗੰਧਲਾ ਹੋ ਗਿਆ; ਪੰਜਾਬ ਦੀ ਧਰਤੀ ਬੰਜਰ ਹੁੰਦੀ ਜਾ ਰਹੀ ਹੈ; ਚਿੱਟੇ ਨੇ ਘਰ ਘਰ ਸੱਥਰ ਵਿਛਾ ਦਿੱਤੇ ਹਨ; ਬਿਮਾਰੀਆਂ ਨੇ ਪੰਜਾਬ ਨੂੰ ਮਗਰਮੱਛ ਦੀ ਤਰ੍ਹਾਂ ਜਕੜ ਰੱਖਿਆ ਹੈ ਪਰ ਸਾਡੇ ਨੇਤਾ ਵੋਟਾਂ ਖਰੀਦਣ ਵਿੱਚ ਦਿਨ ਰਾਤ ਲੱਗੇ ਹੋਏ ਹਨਸਰਕਾਰ ਇੱਕ ਵਰਗ ਦੀ ਨਹੀਂ, ਸਭ ਵਰਗਾਂ ਦੀ ਹੈਸਾਡੇ ਨੇਤਾਵਾਂ ਨੂੰ ਰਾਜਨੀਤਿਕ ਲਾਲਸਾਵਾਂ ਛੱਡ ਕੇ ਸਮੂਹ ਲੋਕਾਈ ਲਈ ਫੈਸਲੇ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਲੋਕਤੰਤਰੀ ਭਾਵਨਾ ਨੂੰ ਮਹਿਸੂਸ ਕਰ ਸਕੀਏ ਨੇਤਾਵਾਂ ਦੀ ਸੋਚ ਦੀ ਗੱਲ ਕਰਦਿਆਂ ਪਾਤਰ ਸਾਹਿਬ ਦਾ ਸ਼ੇਅਰ ਯਾਦ ਆ ਗਿਆ:

ਬਹੁਤੀ ਵਾਰੀ ਐਨਕ ਰੋਈ,
ਇੱਕ ਦੋ ਵਾਰੀ ਅੱਖਾਂ
,
ਤੀਜੀ ਅੱਖ ਕਦੇ ਨਾ ਰੋਈ
,
ਹੋਏ ਹਾਦਸੇ ਲੱਖਾਂ
,

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author