HarsantSDhindsa7“ਮਜ਼ਦੂਰ ਰੁਜ਼ਗਾਰ ਮੰਗ ਰਹੇ ਹਨ ਪਰ ਸਰਕਾਰਾਂ ਮੁਫਤ ਦੀਆਂ ਸਕੀਮਾਂ ਦੇ ਕੇ ...”
(1 ਮਈ 2026)


ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹਰ ਸਾਲ
1 ਮਈ ਨੂੰ ਮਨਾਇਆ ਜਾਂਦਾ ਹੈਮਜ਼ਦੂਰ ਦਿਵਸ ਦਾ ਇਤਿਹਾਸ ਮਜ਼ਦੂਰਾਂ ਦੀ ਸੰਘਰਸ਼ਮਈ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ19ਵੀਂ ਸਦੀ ਦੇ ਵਿੱਚ ਮਜ਼ਦੂਰ ਵਰਗ ਦੇ ਹਾਲਾਤ ਚੰਗੇ ਨਹੀਂ ਸਨਮਜ਼ਦੂਰਾਂ ਤੋਂ ਉਸ ਸਮੇਂ 12 ਤੋਂ 15 ਘੰਟੇ ਰੁਜ਼ਾਨਾ ਜਬਰੀ ਕੰਮ ਕਰਾਇਆ ਜਾਂਦਾ ਸੀ ਅਤੇ ਮਿਹਨਤਾਨਾ ਵੀ ਘੱਟ ਦਿੱਤਾ ਜਾਂਦਾ ਸੀਅਮਰੀਕਾ ਦੇ ਸ਼ਹਿਰ ਸਿਕਾਗੋ ਵਿੱਚ ਸੰਨ 1886 ਵਿੱਚ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਵੱਡੇ ਪੱਧਰ ’ਤੇ ਸੰਘਰਸ਼ ਅਰੰਭ ਦਿੱਤਾ। ਸੰਘਰਸ਼ ਕਰ ਰਹੇ ਮਜ਼ਦੂਰਾਂ ਉੱਤੇ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਕੁਝ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਸੌ ਤੋਂ ਵੱਧ ਜ਼ਖਮੀ ਹੋ ਗਏਮਜ਼ਦੂਰ ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਬਜ਼ਿੱਦ ਸਨਉਹਨਾਂ ਕਿਹਾ ਕਿ ਕੰਮ ਦੇ ਅੱਠ ਘੰਟੇ ਨਿਯਮਤ ਹੋਣੇ ਚਾਹੀਦੇ ਹਨ ਅਤੇ ਐਤਵਾਰ ਨੂੰ ਛੁੱਟੀ ਵਜੋਂ ਘੋਸ਼ਿਤ ਕੀਤਾ ਜਾਵੇ1889 ਵਿੱਚ ਅੰਤਰਰਾਸ਼ਟਰੀ ਸਮਾਜਵਾਦੀ ਕਾਨਫਰੰਸ ਨੇ ਮਤਾ ਪਾਸ ਕੀਤਾ ਕਿ 1 ਮਈ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਤੌਰ ’ਤੇ ਮਨਾਇਆ ਜਾਵੇਗਾਇਸ ਦਿਨ ਸਾਰੇ ਦੇਸ਼ਾਂ ਵਿੱਚ ਮਜ਼ਦੂਰ ਦਿਵਸ ਦੀ ਛੁੱਟੀ ਹੋਵੇਗੀਮਜ਼ਦੂਰਾਂ ਦੇ ਕੰਮ ਕਰਨ ਦੇ ਅੱਠ ਘੰਟੇ ਨਿਯਮਤ ਕਰ ਦਿੱਤੇ ਗਏਭਾਰਤ ਵਿੱਚ ਮਜ਼ਦੂਰ ਦਿਵਸ ਦੀ ਸ਼ੁਰੂਆਤ 1923 ਵਿੱਚ ਚੇਨਈ (ਮਦਰਾਸ) ਤੋਂ ਸ਼ੁਰੂ ਹੋਈਮਜ਼ਦੂਰ ਕਿਸਾਨ ਪਾਰਟੀ ਨੇ ਕਿਰਤੀਆਂ ਦਾ ਲਾਲ ਝੰਡਾ ਪ੍ਰਵਾਨ ਕੀਤਾਕਿਰਤੀਆਂ ਦੇ ਸੰਘਰਸ਼ ਦੀ ਜਿੱਤ ਹੋਈਅੱਜ ਅੰਤਰਰਾਸ਼ਟਰੀ ਪੱਧਰ ’ਤੇ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ

ਸਾਡੇ ਦੇਸ਼ ਦਾ ਸਮੁੱਚਾ ਆਰਥਿਕ ਢਾਂਚਾ ਮਜ਼ਦੂਰਾਂ ਦੀ ਕਿਰਤ ਉੱਤੇ ਅਧਾਰਿਤ ਹੈਜੇਕਰ ਇਹ ਕਹਿ ਲਿਆ ਜਾਵੇ ਕਿ ਮਜ਼ਦੂਰ ਵਰਗ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ ਤਾਂ ਇਸ ਵਿੱਚ ਵੀ ਕੋਈ ਅਤਕਥਨੀ ਨਹੀਂਦੇਸ਼ ਦੀ ਅਜ਼ਾਦੀ ਤੋਂ ਬਾਅਦ ਭਾਰਤ ਨੇ ਹਰ ਖੇਤਰ ਵਿੱਚ ਭਾਵੇਂ ਤਰੱਕੀ ਕੀਤੀ, ਖੇਤੀਬਾੜੀ ਦਾ ਵਿਕਾਸ ਹੋਇਆ, ਤਕਨੀਕੀ ਖੇਤਰ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂਇਸ ਨਾਲ ਆਮ ਲੋਕਾਂ ਦੇ ਜਨ ਜੀਵਨ ਦਾ ਪੱਧਰ ਭਾਵੇਂ ਉੱਚਾ ਹੋਇਆਪਰ ਮਜ਼ਦੂਰ ਵਰਗ ਦੀ ਅਣਥੱਕ ਮਿਹਨਤ ਅਤੇ ਵਹਾਇਆ ਪਸੀਨਾ, ਮਜ਼ਦੂਰਾਂ ਦੀ ਤਕਦੀਰ ਨਾ ਬਦਲ ਸਕਿਆਮਜ਼ਦੂਰਾਂ ਦੀ ਮਿਹਨਤ ਨਾਲ ਬਹੁਤ ਵੱਡੇ ਵੱਡੇ ਉਦਯੋਗ ਵਿਕਸਿਤ ਹੋਏਭਾਰਤ ਦੇ ਉਦਯੋਗਪਤੀਆਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਮਾਣ ਸਨਮਾਨ ਮਿਲਿਆ, ਭਾਰਤ ਦਾ ਨਾਂ ਵਿਸ਼ਵ ਵਿੱਚ ਚਮਕਿਆਉਦਯੋਗਪਤੀਆਂ ਨੇ ਉਦਯੋਗ ਲਾਉਣ ਲਈ ਭਾਵੇਂ ਆਪਣੀ ਪੂੰਜੀ ਨਿਵੇਸ਼ ਕੀਤੀ, ਵੱਡੇ ਕਾਰੋਬਾਰ ਖੜ੍ਹੇ ਕੀਤੇ, ਪਰ ਮਜ਼ਦੂਰਾਂ ਦੀ ਮਿਹਨਤ ਤੋਂ ਬਿਨਾਂ ਇਹ ਸਭ ਕੁਝ ਅਸੰਭਵ ਸੀਵੱਡੇ ਵੱਡੇ ਕਾਰਖਾਨਿਆਂ ਵਿੱਚ ਬੱਚੇ, ਔਰਤਾਂ ਅਤੇ ਬਜ਼ੁਰਗਾਂ ਨੇ ਮਿਹਨਤ ਨਾਲ ਆਪਣਾ ਪਸੀਨਾ ਵਹਾਇਆ, ਆਪਣਾ ਨਿੱਜੀ ਕੰਮ ਸਮਝ ਕੇ ਮਿਹਨਤ ਕੀਤੀ, ਪਰ ਮਜ਼ਦੂਰਾਂ ਦੇ ਚੁੱਲ੍ਹਿਆ ਦੀ ਅੱਗ ਹਮੇਸ਼ਾ ਹੀ ਠੰਢੀ ਰਹੀਬਹੁਤ ਸਾਰੇ ਮਜ਼ਦੂਰ ਤਕਨੀਕੀ ਕਾਰਖਾਨਿਆਂ ਵਿੱਚ ਕੰਮ ਕਰਦਿਆਂ ਮੌਤ ਦੇ ਮੂੰਹ ਵਿੱਚ ਚਲੇ ਗਏ, ਕੁਝ ਅਪਾਹਜ ਹੋ ਗਏ, ਕਿਸੇ ਨੇ ਉਹਨਾਂ ਦੇ ਬੱਚਿਆਂ ਦੀ ਸਾਰ ਨਾ ਲਈ, ਪਰਿਵਾਰ ਰੁਲ ਗਏ

ਜ਼ਦੂਰਾਂ ਦੇ ਘਰਾਂ ਦੇ ਬੂਹਿਆਂ ਉੱਤੇ ਸਾਡੀ ਦੇਸ਼ ਅਜ਼ਾਦੀ ਨੇ ਕੋਈ ਰੌਣਕ ਨਾ ਲਿਆਂਦੀਮਜ਼ਦੂਰ ਵਰਗ ਦੇ ਹਾਲਾਤ ਪਹਿਲਾਂ ਵਾਲੇ ਹੀ ਰਹੇਖੇਤੀ ਸੈਕਟਰ ਵਿੱਚ ਕਿਸਾਨ ਮਜ਼ਦੂਰ ਦੇ ਬਹੁਤ ਨੇੜੇ ਦੇ ਸੰਬੰਧ ਰਹੇ ਹਨਕਿਉਂਕਿ ਨਿਮਨ ਵਰਗ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਆਰਥਿਕ ਹਾਲਾਤ ਇੱਕੋ ਜਿਹੇ ਹਨਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸਾਨ ਮਜ਼ਦੂਰ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਸਨਪਰ ਹਰੀ ਕ੍ਰਾਂਤੀ ਤੋਂ ਬਾਅਦ ਸਮੇਂ ਨੇ ਕਰਵਟ ਲਈ, ਖੇਤੀ ਵਿੱਚ ਮਸ਼ੀਨੀਕਰਨ ਸ਼ੁਰੂ ਹੋ ਗਿਆਨੱਬੇ ਦੇ ਦਹਾਕੇ ਤਕ ਤਾਂ ਮਸ਼ੀਨੀ ਕਰਨ ਨਾਲ ਕੋਈ ਜ਼ਿਆਦਾ ਤਬਦੀਲੀ ਨਾ ਆਈਦੋਵੇਂ ਵਰਗ ਵਧੀਆ ਜ਼ਿੰਦਗੀ ਬਤੀਤ ਕਰਦੇ ਰਹੇ ਪਰ ਨੱਬੇ ਦੇ ਦਹਾਕੇ ਤੋਂ ਬਾਅਦ ਭਾਰਤ ਵਿੱਚ ਆਏ ਆਰਥਿਕ ਉਦਾਰੀਕਰਨ ਨੇ ਸਾਮਰਾਜਵਾਦੀ ਨੀਤੀਆਂ ਨੂੰ ਵਿਕਸਿਤ ਕੀਤਾ, ਜਿਸ ਨਾਲ ਵੱਡੇ ਵਪਾਰੀ ਅਮੀਰ ਹੁੰਦੇ ਚਲੇ ਗਏ, ਪ੍ਰੰਤੂ ਮਜ਼ਦੂਰ ਵਰਗ ਆਪਣੇ ਨਸੀਬਾਂ ਨੂੰ ਕੋਸਣ ਲੱਗਾਦਿਨ ਰਾਤ ਮਿਹਨਤ ਕਰਨ ’ਤੇ ਵੀ ਪੱਲੇ ਕੁਝ ਨਾ ਪੈਂਦਾਮਜ਼ਦੂਰਾਂ ਦੇ ਬੱਚੇ ਪੜ੍ਹ ਲਿਖ ਨਹੀਂ ਸਕੇ, ਮਜ਼ਦੂਰੀ ਕਰਦੇ ਰਹੇਘਰਾਂ ਦੇ ਹਾਲਾਤ ਬਹੁਤ ਬਦਤਰ ਹੋ ਗਏ। ਇਲਾਜ ਕਰਾਉਣ ਲਈ ਪੈਸਾ ਨਹੀਂ।

ਗਰੀਬ ਨੂੰ ਬਿਮਾਰੀ ਦੀ ਮਾਰ ਅਤੇ ਦੂਜੀ ਮਾੜੀ ਆਰਥਿਕਤਾ ਕਾਰਨ ਬਹੁਤ ਬੁਰੇ ਹਾਲਾਤ ਦੇ ਵਿੱਚੋਂ ਲੰਘਣਾ ਪੈਂਦਾ ਹੈਜਿਹੜੇ ਬਜ਼ੁਰਗਾਂ ਨੇ ਬਚਪਨ ਤੋਂ ਲੈ ਕੇ ਪੂਰੀ ਜਵਾਨੀ ਅਤੇ ਅੰਤਲਾ ਸਮਾਂ ਫੈਕਟਰੀਆਂ ਵਿੱਚ ਕੰਮ ਕੀਤਾ, ਪ੍ਰੰਤੂ ਅੰਤ ਵਿੱਚ ਬੁਢਾਪੇ ਸਮੇਂ ਫੁੱਟਪਾਥਾਂ ’ਤੇ ਮੰਗਤੇ ਬਣ ਕੇ ਬੈਠਣਾ ਪੈ ਗਿਆਮੈਨੂੰ ਯਾਦ ਹੈ ਕਿ ਇੱਕ ਬਜ਼ੁਰਗ ਮਜ਼ਦੂਰ ਨੇ ਮੈਨੂੰ ਦੱਸਿਆ ਸੀ ਕਿ ਇਹ ਵੱਡੀ ਭਾਖੜਾ ਨਹਿਰ ਅਸੀਂ ਅਤੇ ਸਾਡੇ ਬਜ਼ੁਰਗਾਂ ਨੇ ਹੱਥੀਂ ਪੁੱਟੀ ਸੀਪਰ ਅੱਜ ਹਾਲਾਤ ਇਹ ਹੋ ਗਏ ਕਿ ਛੋਟੀ ਜਿਹੀ ਨਾਲੀ ਪੁੱਟਣ ਲਈ ਵੀ ਵੱਡੀਆਂ ਜੇ.ਸੀ.ਬੀ ਮਸ਼ੀਨਾਂ ਆ ਗਈਆਂ ਹਨ, ਜਿਨ੍ਹਾਂ ਨਾਲ ਸਾਡਾ ਅਤੇ ਬੱਚਿਆਂ ਦਾ ਰੁਜ਼ਗਾਰ ਸਦਾ ਲਈ ਖੁੱਸ ਗਿਆ ਹੈਸਾਡੇ ਬੱਚੇ ਵਿਹਲੇ ਰਹਿਣ ਕਾਰਨ ਨਸ਼ਿਆਂ ਵਿੱਚ ਪੈ ਗਏ ਹਨਉਸਦੀ ਮਜ਼ਦੂਰ ਦੀ ਗੱਲ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ ਕਿ ਬਾਬੇ ਨਾਨਕ ਦੇ ਕਿਰਤੀ, ਭਾਈ ਲਾਲੋ ਦੇ ਵਾਰਸ, ਕਿਸ ਤਰ੍ਹਾਂ ਕੁਰਾਹੇ ਪੈ ਗਏਅੱਜ ਨਿਮਨ ਵਰਗ ਦੀ ਕਿਸਾਨੀ ਅਤੇ ਮਜ਼ਦੂਰਾਂ ਦੇ ਹਾਲਾਤ ਬਹੁਤ ਤਰਸਯੋਗ ਹਨਖੇਤੀ ਵਿੱਚ ਆਏ ਤਕਨੀਕੀਕਰਨ ਨੇ ਕਿਸਾਨ-ਮਜ਼ਦੂਰ ਦੀ ਯੁੱਗਾਂ ਜੁਗਾਂਤਰਾਂ ਤੋਂ ਚਲੀ ਆਈ ਸਾਂਝ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੇਕਦੇ ਪੰਜਾਬੀ ਦੇ ਮਕਬੂਲ ਕਵੀ ਸੰਤ ਰਾਮ ਉਦਾਸੀ ਨੇ ਲਿਖਿਆ ਸੀ..

ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
ਤੂੜੀ ਵਿੱਚੋਂ ਪੁੱਤ ਜੱਗਿਆ।

ਪਰ ਅੱਜ ਕਿਸਾਨ ਮਜ਼ਦੂਰ ਦੀ ਏਕਤਾ ਟੁੱਟਦੀ ਜਾ ਰਹੀ ਹੈ। ਨਿਮਨ ਵਰਗ ਦੀ ਕਿਸਾਨੀ ਵੀ ਮਜ਼ਦੂਰੀ ਕਰਨ ਲੱਗ ਪਈ ਹੈ ਕਿਉਂਕਿ ਖੇਤੀ ਵੀ ਕੋਈ ਲਾਹੇਵੰਦ ਧੰਦਾ ਨਹੀਂ ਰਿਹਾ। ਮਾੜੀ ਆਰਥਿਕਤਾ ਕਾਰਨ ਜ਼ਮੀਨਾਂ ਵਿਕ ਗਈਆਂਮਜ਼ਦੂਰਾਂ ਲਈ ਜਦੋਂ ਖੇਤੀ ਦਾ ਧੰਦਾ ਕੋਈ ਜ਼ਿਆਦਾ ਲਾਹੇਬੰਦ ਨਾ ਰਿਹਾ, ਪੇਟ ਦੀ ਭੁੱਖ ਲਈ ਇੱਟਾਂ ਵਾਲੇ ਭੱਠਿਆਂ ਉੱਤੇ ਦਿਨ ਰਾਤ ਮਿਹਨਤ ਕੀਤੀ, ਠੰਢੀਆਂ ਝੱਖ ਸਿਆਲ ਦੀਆਂ ਰਾਤਾਂ ਵਿੱਚ ਇੱਟਾਂ ਪੱਥਦੇ ਪਥੇਰ, ਭੱਠਿਆਂ ’ਤੇ ਕੰਮ ਕਰਦੇ ਕਾਮੇ ਕਾਲੇ ਚਿਮਨੀਆਂ ਵਰਗੇ ਹੋ ਗਏ ਮਜ਼ਦੂਰ ਲੋਕ ਪਰ ਕਦੇ ਹਾਰ ਨਾ ਮੰਨੀ। ਔਖੇ ਤੋਂ ਔਖੇ ਕੰਮ, ਕੋਲਾ ਖਾਣਾਂ ਵਿੱਚ ਕੰਮ ਕਰਨਾ, ਸੀਵਰੇਜ ਦੇ ਗਟਰ ਸਾਫ ਕਰਨੇ, ਤਪਦੀਆਂ ਸੜਕਾਂ ’ਤੇ ਗਰਮ ਲੁਕ ਪਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀਂਅੱਜ ਸਾਡੇ ਪੰਜਾਬ ਸੂਬੇ ਦੇ ਮੁਕਾਬਲੇ ਦੂਜੇ ਰਾਜਾਂ ਵਿੱਚ ਵੀ ਮਜ਼ਦੂਰਾਂ ਦੇ ਆਰਥਿਕ ਹਾਲਾਤ ਬਹੁਤ ਮਾੜੇ ਹਨ। ਮਜ਼ਦੂਰ ਰੁਜ਼ਗਾਰ ਮੰਗ ਰਹੇ ਹਨ ਪਰ ਸਰਕਾਰਾਂ ਮੁਫਤ ਦੀਆਂ ਸਕੀਮਾਂ ਦੇ ਕੇ, ਨਿਮਨ ਕਿਸਾਨੀ ਅਤੇ ਮਜ਼ਦੂਰਾਂ ਦਾ ਕਿਰਤੀ ਸੱਭਿਆਚਾਰ ਖਤਮ ਕਰ ਰਹੀਆਂ ਹਨਪੰਜਾਬ ਦਾ ਭਵਿੱਖ ਬਹੁਤ ਵਧੀਆ ਨਹੀਂਅੱਜ ਲੋੜ ਹੈ ਸਮੇਂ ਦੀ ਕਿ ਸਮੁੱਚਾ ਕਿਰਤੀ ਵਰਗ, ਇੱਕ ਝੰਡੇ ਹੇਠ ਇਕੱਠਾ ਹੋ ਕੇ ਆਪਣੀ ਕਿਰਤ ਦਾ ਮੁੱਲ ਮੰਗੇ, ਨਾ ਕਿ ਮੁਫਤ ਦੀਆਂ ਸਕੀਮਾਂ

ਸਮੁੱਚੇ ਕਿਰਤੀ ਵਰਗ ਨੂੰ ਮੇਰੇ ਵੱਲੋਂ ਮਜ਼ਦੂਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਕਿਰਤੀ ਵਰਗ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਅੰਤ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਬੋਲ ਜੋ ਕਿ ਕਿਰਤੀ ਵਰਗ ਦਾ ਬਿਆਨ ਕਰਦੇ ਹਨ...

ਮਾਂ ਧਰਤੀਏ ਤੇਰੀ ਗੋਦ ਨੂੰ,
ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ
ਕੰਮੀਆਂ ਦੇ ਵਿਹੜੇ...

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)

More articles from this author