HarsantSDhindsa7ਚੰਗੇ ਨਹੀਂ ਆਸਾਰ ਨਗਰ ਦੇ, ਊਂਘਣ ਪਹਿਰੇਦਾਰ ਨਗਰ ਦੇ ...
(14 ਫਰਵਰੀ 2026)


ਖੂਹ
, ਟੋਭੇ, ਨਹਿਰਾਂ, ਬਰਸਾਤੀ ਨਾਲੇ ਸਾਡੇ ਪੰਜਾਬੀ ਪੁਰਾਤਨ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਹਨ ਬਹੁਤ ਸਾਰਾ ਪੰਜਾਬੀ ਸਾਹਿਤ ਇਨ੍ਹਾਂ ਜਲ ਸਰੋਤ ਸੋਮਿਆਂ ਦੇ ਉੱਤੇ ਰਚਿਆ ਗਿਆਪਵਿੱਤਰ ਤਿਉਹਾਰਾਂ ਸਮੇਂ ਲੋਕ ਪਾਣੀ ਦੀ ਪਵਿੱਤਰਤਾ ਨੂੰ ਸਮਝਦੇ ਹੋਏ ਇਨ੍ਹਾਂ ਜਲ ਸਰੋਤਾਂ ਦੇ ਕਿਨਾਰਿਆਂ ਦੇ ਉੱਤੇ ਘਿਓ ਦੇ ਦੀਵੇ ਬਾਲ ਕੇ ਆਉਂਦੇ ਕੋਈ ਸਮਾਂ ਸੀ ਕਿ ਸਾਰਾ ਪਿੰਡ ਖੂਹਾਂ ਤੋਂ ਪਾਣੀ ਭਰਦਾ ਸੀ ਅਤੇ ਸਿੰਚਾਈ ਦਾ ਮੁੱਖ ਸੋਮਾ ਵੀ ਖੂਹ ਹੀ ਹੁੰਦੇ ਸਨ। ਸਮਾਂ ਬਦਲਿਆ, ਅੰਗਰੇਜ਼ ਰਾਜ ਆਉਣ ਦੇ ਨਾਲ ਨਹਿਰਾਂ ਦਾ ਜਾਲ਼ ਵਿਛਿਆ, ਖੇਤਾਂ ਨੂੰ ਨਹਿਰੀ ਪਾਣੀ ਲੱਗਣ ਲੱਗਿਆ ਪੁਰਾਣੇ ਬਜ਼ੁਰਗ ਗੱਲਾਂ ਕਰਦੇ ਕਹਿੰਦੇ ਹੁੰਦੇ ਸਨ ਕਿ ਨਹਿਰੀ ਪਾਣੀ ਤਾਂ ਫਸਲਾਂ ਨੂੰ ਦੇਸੀ ਘਿਓ ਵਾਂਗ ਲਗਦਾ ਹੈਇਹ ਲਗਦਾ ਵੀ ਸੀ ਕਿਉਂਕਿ ਪਹਾੜਾਂ ਦੀ ਬਰਫ ਪਿਘਲਣ ’ਤੇ, ਜਾਂ ਕੁਦਰਤੀ ਸੋਮਿਆਂ ਤੋਂ ਡੈਮਾਂ ਰਾਹੀਂ ਇਹ ਪਾਣੀ ਲੋਕਾਂ ਦੇ ਖੇਤਾਂ ਤਕ ਨਹਿਰਾਂ ਰਾਹੀਂ ਪਹੁੰਚਾਇਆ ਗਿਆ। ਪਰ ਵਿਗਿਆਨਿਕ ਖੋਜਾਂ ਨੇ ਅੰਗਰੇਜ਼ਾਂ ਦੀ ਦੂਰ ਦ੍ਰਿਸ਼ਟੀ ਸੋਚ ਨਾਲ ਬਣਾਏ ਨਹਿਰੀ ਖਾਲ਼ ਵੀ ਵਿਅਰਥ ਕਰ ਦਿੱਤੇਧਰਤੀ ਦੀ ਹਿੱਕ ’ਤੇ ਟਿਊਬੈਲਾਂ ਦੀ ਅਜਿਹੀ ਫਸਲ ਉਗਾਈ ਕਿ ਧਰਤੀ ਦੀ ਹਿੱਕ ਨੂੰ ਚੱਪੇ ਚੱਪੇ ਤੋਂ ਬਿੰਨ੍ਹ ਦਿੱਤਾਹਰ ਕਿਸਾਨ ਟਿਉਬੈਲ ਉੱਤੇ ਨਿਰਭਰ ਹੋ ਗਿਆਨਿਰਭਰ ਹੋਣਾ ਉਸਦੀ ਮਜਬੂਰੀ ਬਣ ਗਈ ਕਿਉਂਕਿ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਸਿਰ ਚੌਲਾਂ ਦੀ ਫਸਲ ਅਜਿਹੀ ਥੋਪੀ ਗਈ ਜਿਸ ’ਤੇ ਖੇਤੀਬਾੜੀ ਮਾਹਿਰਾਂ ਦੇ ਅਨੁਸਾਰ ਇੱਕ ਕਿਲੋ ਚੌਲ ਪੈਦਾ ਕਰਨ ਉੱਤੇ 80 ਲੀਟਰ ਪਾਣੀ ਖਰਚ ਆਉਂਦਾ ਹੈਪਾਣੀ ਦੀ ਅੰਧਾਧੁੰਦ ਵਰਤੋਂ ਨਾਲ ਪੰਜਾਬ ’ਤੇ ਪਾਣੀ ਦਾ ਸੰਕਟ ਮੰਡਲਾਉਣ ਲੱਗਿਆਬਾਕੀ ਕਸਰ ਰਹਿੰਦੀ ਫੈਕਟਰੀਆਂ ਦੇ ਪਲੀਤ ਪਾਣੀ ਨੇ ਪੂਰੀ ਕਰ ਦਿੱਤੀ, ਜੋ ਕਿ ਜ਼ਹਿਰਾਂ ਦੇ ਰੂਪ ਵਿੱਚ ਸਿੱਧਾ ਧਰਤੀ ਵਿੱਚ ਪਲੀਤ ਪਾਣੀ ਨੂੰ ਡੂੰਘੇ ਬੋਰ ਕਰਕੇ ਹੇਠ ਸੁੱਟਿਆ ਗਿਆਪੈਸੇ ਦੇ ਲਾਲਚ ਦੇ ਵਿੱਚ ਇਹ ਲੋਕ ਭੁੱਲ ਹੀ ਗਏ ਕਿ ਪੰਜਾਬ ਦੇ ਨਿਰਮਲ ਪਾਣੀ ਨੂੰ ਅਸੀਂ ਜ਼ਹਿਰੀਲਾ ਕਰ ਰਹੇ ਹਾਂ, ਇਹ ਕਿਸੇ ਮਨੁੱਖ ਨੇ ਪੀਣਾ ਵੀ ਹੈ। ਜ਼ਹਿਰੀਲਾ ਪਾਣੀ ਪੀਣ ਦੇ ਨਾਲ ਅੱਜ ਮਨੁੱਖ ਬਹੁਤ ਹੀ ਭਿਆਨਕ ਬਿਮਾਰੀਆਂ ਦੇ ਵਿੱਚ ਜਕੜਿਆ ਜਾ ਰਿਹਾ ਹੈਨਾ ਮੁਰਾਦ ਬਿਮਾਰੀਆਂ, ਜਿਨ੍ਹਾਂ ਦਾ ਨਾਂ ਲੈਣਾ ਵੀ ਸਾਡੇ ਬਜ਼ੁਰਗ ਮੁਨਾਸਿਬ ਨਹੀਂ ਸਮਝਦੇ ਸਨ, ਅੱਜ ਇਸ ਬਿਮਾਰੀ ਨਾਲ ਪੀੜਿਤ ਮਰੀਜ਼ਾਂ ਦੀ ਗਿਣਤੀ ਵੱਡੇ ਅੰਕੜੇ ਪਾਰ ਕਰ ਗਈ ਹੈ।

ਪੰਜਾਬੀ ਸਾਹਿਤ ਦੀ ਬਹੁਤ ਹੀ ਸ਼ਾਹਕਾਰ ਕਹਾਣੀ ਪ੍ਰਸਿੱਧ ਕਹਾਣੀਕਾਰ ਸੁਆਦਤ ਹਸਨ ਮੰਟੋ ਦੁਆਰਾ ਰਚੀ, “ਟੋਭਾ ਟੇਕ” ਸਿੰਘ ਦੇਸ਼ ਵੰਡ ਸਬੰਧੀ ਬਹੁਤ ਹੀ ਭਾਵੁਕ ਦ੍ਰਿਸ਼ ਪਾਠਕਾਂ ਦੀਆਂ ਅੱਖਾਂ ਸਾਹਮਣੇ ਸਿਰਜਦੀ ਹੈਜਦੋਂ ਕਦੇ ਮੈਂ ਇਹ ਕਹਾਣੀ ਪੜ੍ਹਦਾ ਤਾਂ ਮੈਨੂੰ ਮੇਰੇ ਪਿੰਡ ਦੇ ਦੋਵੇਂ ਛੱਪੜ ਯਾਦ ਆ ਜਾਂਦੇ ਹਨ। ਸਾਡੇ ਪਿੰਡ ਵਿੱਚ ਮੱਝਾਂ ਲਈ ਮੁੱਖ ਦੋ ਛੱਪੜ ਅਤੇ ਪਾਣੀ ਦੇ ਨਿਕਾਸ ਲਈ ਤਿੰਨ ਚਾਰ ਦੇ ਕਰੀਬ ਆਲੇ ਦੁਆਲੇ ਛੋਟੀਆਂ ਛੱਪੜੀਆਂ ਸਨਦੇਖੋ ਕਿੰਨੀ ਤਜਵੀਜ਼ ਦੇ ਨਾਲ ਬਜ਼ੁਰਗਾਂ ਨੇ ਪਿੰਡ ਦੀ ਨਕਸ਼ਾਬੰਦੀ ਕੀਤੀ ਸੀਸਵਾਰਥੀ ਭਾਵਨਾ ਨਾਲ ਲੋਕਾਂ ਨੇ ਹੌਲੀ ਹੌਲੀ ਛੱਪੜੀਆਂ ਦੇ ਕਿਨਾਰਿਆਂ ’ਤੇ ਮਿੱਟੀ ਪਾ ਕੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇਘਰਾਂ ਵਿੱਚ ਮੱਝਾਂ ਦਾ ਘਟਣਾ ਵੀ ਸ਼ੁਰੂ ਹੋ ਗਿਆਪਰ ਸਾਫ ਸੁਥਰੇ ਪਾਣੀ ਦੇ ਸੋਮੇ ਛੱਪੜ ਪਿੰਡ ਦੀ ਸਾਨ ਸਨ। ਮਨੁੱਖ ਦੇ ਸਵਾਰਥੀ ਹਿਤਾਂ ਨੇ ਪੰਚਾਇਤਾਂ ’ਤੇ ਦਬਾਓ ਬਣਾਉਂਦਿਆਂ ਪਿੰਡ ਦਾ ਗੰਦਾ ਪਾਣੀ ਇਨ੍ਹਾਂ ਟੋਭਿਆਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾਹੌਲੀ ਹੌਲੀ ਇਹ ਸਾਫ ਸੁਥਰੇ ਪਾਣੀ ਦੇ ਸੋਮੇ ਗੰਦੇ ਪਾਣੀ ਦੇ ਛੱਪੜ ਬਣ ਗਏਨੇੜੇ ਵਸਦੀ ਵਸੋਂ ਨੂੰ ਘਰਾਂ ਵਿੱਚ ਰਹਿਣਾ ਔਖਾ ਹੋ ਗਿਆ ਕਿਉਂਕਿ ਮੱਛਰ ਮੱਖੀਆਂ ਦਾ ਪ੍ਰਕੋਪ, ਇੱਥੋਂ ਤਕ ਕਿ ਗੰਦੇ ਪਾਣੀ ਦੇ ਨਾਲ ਲੋਕਾਂ ਦੇ ਨਲਕਿਆਂ ਦਾ ਪਾਣੀ ਵੀ ਖਰਾਬ ਹੋਣ ਲੱਗ ਪਿਆਫਿਰ ਪਲੈਨਿੰਗ ਤਹਿਤ ਵੱਡੀ ਸਰਕਾਰੀ ਗ੍ਰਾਂਟ ਦੇ ਨਾਲ ਇਸ ਗੰਦੇ ਪਾਣੀ ਨੂੰ ਬਰਸਾਤੀ ਨਾਲਿਆਂ ਵਿੱਚ ਛੱਠਿਆ ਗਿਆ ਇਹ ਵੀ ਕੋਈ ਚੰਗਾ ਕਦਮ ਨਹੀਂ ਸੀ ਕਿਉਂਕਿ ਬਰਸਾਤੀ ਨਾਲੇ ਕੁਦਰਤੀ ਸਾਫ ਸੁਥਰੇ ਪਾਣੀ ਦੇ ਸੋਮੇ ਸਨ ਜੋ ਕਿ ਅੱਜ ਪਲੀਤ ਹੋ ਚੁੱਕੇ ਹਨਬੂਟੀ ਜੰਮ ਚੁੱਕੀ ਹੈ, ਹਰ ਸਮੇਂ ਇਨ੍ਹਾਂ ਵਿੱਚ ਪਾਣੀ ਅਤੇ ਗਾਰ ਰਹਿਣ ਕਾਰਨ ਇਨ੍ਹਾਂ ਨੂੰ ਆਧੁਨਿਕ ਮਸ਼ੀਨਾਂ ਦੇ ਨਾਲ ਵੀ ਸਾਫ ਨਹੀਂ ਕੀਤਾ ਜਾ ਸਕਦਾਇਸਦਾ ਸਿੱਟਾ ਇਹ ਹੋਇਆ ਕਿ ਬਰਸਾਤਾਂ ਦੇ ਪਾਣੀ ਦੀ ਨਿਕਾਸੀ ਕਰਨ ਤੋਂ ਇਹ ਬਰਸਾਤੀ ਨਾਲੇ ਬੇਵੱਸ ਹੋ ਗਏ, ਜਿਸਦੇ ਸਿੱਟੇ ਵਜੋਂ ਪਿੱਛੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ।

ਮੇਰੇ ਚੇਤੇ ਹੈ ਕਿ ਜਦੋਂ ਵੱਡੇ ਟੋਭੇ ਵਿੱਚ ਸਾਰੇ ਪਿੰਡ ਦਾ ਡੰਗਰ ਮਾਲ ਆਉਂਦਾ ਹੁੰਦਾ ਸੀ, ਲੋਕ ਸ਼ਾਮ, ਸਵੇਰੇ, ਦੁਪਹਿਰੇ ਡੰਗਰ ਪਸ਼ੂ ਲੈ ਕੇ ਆਉਂਦੇ ਆਪਸੀ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇਬੱਚੇ ਆਪਣੇ ਮਨੋਰੰਜਨ ਲਈ ਕਾਗਜ਼ ਦੀਆਂ ਕਿਸ਼ਤੀਆਂ ਪਾਣੀ ਵਿੱਚ ਛੱਡਦੇਖੇਤਾਂ ਦੇ ਵਿੱਚ ਡੰਗਰ ਚਰ ਕੇ ਲੰਮਾ ਸਮਾਂ ਟੋਬੇ ਦੇ ਠੰਢੇ ਪਾਣੀ ਵਿੱਚ ਡੁਬਕੀਆਂ ਲਾਉਂਦੇਕਿੰਨੇ ਹੀ ਜੀਵ ਛੱਪੜ ਵਿੱਚ ਜੀਵਨ ਬਸਰ ਕਰਦੇਮੱਝਾਂ ਦੇ ਉੱਤੇ ਦੋ-ਦੋ ਤਿੰਨ-ਤਿੰਨ ਕੱਛੂ ਬੈਠ ਜਾਂਦੇਮਘੇ, ਮਗਿਰਿਆਈਆਂ, ਬਗਲੇ ਹੋਰ ਪਤਾ ਨਹੀਂ ਕਿੰਨੇ ਪੰਛੀ ਛੱਪੜ ’ਤੇ ਆਉਂਦੇਵੱਡੇ ਛੱਪੜ ਦੇ ਨੇੜੇ ਹੀ ਸਾਡੇ ਪਿੰਡ ਦਾ ਇਤਿਹਾਸਿਕ ਵੱਡਾ ਖੂਹ ਸੀਵੱਡਾ ਪਿੱਪਲ, ਪਿੰਡ ਦੇ ਬਜ਼ੁਰਗ, ਨੌਕਰ, ਪਾਲ਼ੀ ਸ਼ਾਮ ਨੂੰ ਪੂਰਾ ਰੰਗ ਬੰਨ੍ਹਦੇ। ਮੇਰੇ ਚੇਤੇ ਹੈ ਕਿ ਇੱਕ ਵਾਰ ਸਾਡੀ ਮੱਝ ਸੂਣ ਵਾਲੀ ਸੀ, ਪ੍ਰੰਤੂ ਲੱਗ ਰਿਹਾ ਸੀ ਕਿ ਅਜੇ ਕਈ ਦਿਨ ਲੈ ਲਵੇਗੀਸਾਡਾ ਪਾਲੀ, ਜਿਸਦਾ ਨਾਂ ਨਿੱਕਾ ਸੀ, ਉਹ ਦੁਪਹਿਰ ਸਮੇਂ ਸਾਰੇ ਹੀ ਪਸ਼ੂਆਂ ਨੂੰ ਛੱਪੜ ਦੇ ਵਿੱਚ ਲੈ ਗਿਆਛੱਪੜ ਦੇ ਵਿੱਚ ਕਾਫੀ ਸਮਾਂ ਪਾਣੀ ਪਿਆਉਣ ਤੋਂ ਬਾਅਦ ਪਸ਼ੂਆਂ ਨੂੰ ਉਹ ਘਰ ਲੈ ਆਇਆ ਪਰ ਸੂਣ ਵਾਲੀ ਮੱਝ ਘਰ ਵੱਲ ਨਹੀਂ ਆ ਰਹੀ ਸੀ, ਕਿਉਂਕਿ ਉਸਦੇ ਜਿਗਰ ਦਾ ਟੋਟਾ ਟੋਭੇ ਦੇ ਵਿੱਚ ਗਵਾਚ ਗਿਆਮੱਝ ਮਮਤਾ ਦੇ ਮੋਹ ਵਿੱਚ ਟੋਭੇ ਵੱਲ ਹੀ ਭੱਜ ਰਹੀ ਸੀਪਤਾ ਚੱਲਿਆ ਕਿ ਮੱਝ ਤਾਂ ਟੋਭੇ ਦੇ ਵਿੱਚ ਹੀ ਸੂਅ ਗਈ ਹੈਉਦੋਂ ਮੈਂ ਦੂਜੀ ਤੀਜੀ ਜਮਾਤ ਵਿੱਚ ਹੀ ਪੜ੍ਹਦਾ ਸੀਮੇਰੀ ਦਾਦੀ ਦੇ ਨਾਲ ਅਸੀਂ ਟੋਭੇ ਦੇ ਉੱਤੇ ਚਲੇ ਗਏਮੇਰੇ ਅੱਜ ਵੀ ਉਹ ਦ੍ਰਿਸ਼ ਜ਼ਿਹਨ ਵਿੱਚ ਹੈ ਕਿ ਟੋਭੇ ਵਿੱਚ ਨਹਾ ਰਹੇ ਪਾਲ਼ੀਆਂ ਨੇ ਅਤੇ ਹੋਰ ਆਲੇ ਦੁਆਲੇ ਬੈਠੇ ਨੌਜਵਾਨਾਂ ਨੇ ਟੋਭੇ ਦੇ ਚੱਪੇ ਚੱਪੇ ਨੂੰ ਇਸ ਤਰ੍ਹਾਂ ਛਾਣ ਮਾਰਿਆ, ਜਿਵੇਂ ਡਬੋਲੀਏ ਨਹਿਰ ਵਿੱਚੋਂ ਲਾਸ਼ਾਂ ਲੱਭਦੇ ਹਨ। ਮੇਰੇ ਚੇਤੇ ਹੈ ਕਿ 15 ਕੁ ਮਿੰਟਾਂ ਵਿੱਚ ਉਹ ਮੱਝ ਦੁਆਰਾ ਜੰਮੀ ਕੱਟੀ ਨੂੰ ਬਾਹਰ ਕੱਢ ਲਿਆਏਪਰ ਅਫਸੋਸ ਕਿ ਉਸ ਸਮੇਂ ਤਕ ਉਹ ਨਵਜਾਤ ਕਟੜੂ ਵਿਚਾਰਾ ਮਰ ਚੁੱਕਿਆ ਸੀਮਾਹੌਲ ਭਾਵੁਕ ਹੋ ਗਿਆ।

ਜਦੋਂ ਕਦੇ ਮੈਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦੀ ਕਹਾਣੀ “ਨੀਲੀਪੜ੍ਹਦਾ ਹਾਂ ਤਾਂ ਇਹ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗ ਜਾਂਦਾ ਹੈ। ਮੱਝ ਦੀ ਮਮਤਾ ਭਰੀ ਤਸਵੀਰ ਅੱਜ ਵੀ ਮੇਰੇ ਜ਼ਿਹਨ ਵਿੱਚ ਤਾਜ਼ੀ ਹੈ ਉਸ ਘਟਨਾ ਦੇ ਮੱਦੇ ਨਜ਼ਰ ਜਦੋਂ ਅੱਜ ਦੇਖਦੇ ਹਾਂ ਕਿ ਲੋਕਾਂ ਦੀ ਸੰਵੇਦਨਸ਼ੀਲਤਾ ਕਿੰਨੀ ਮਰ ਚੁੱਕੀ ਹੈ, ਕਿੰਨਾ ਪਿਆਰ ਸੀ ਪਸ਼ੂ ਪੰਛੀਆਂ ਦੇ ਨਾਲ, ਅੱਜ ਮਨੁੱਖ ਦੇ ਨਾਲ ਮਨੁੱਖ ਘਿਰਣਾ ਕਰਨ ਲੱਗਿਆ ਹੋਇਆ ਹੈ। ਜਦੋਂ ਥੋੜ੍ਹੇ ਦਿਨ ਹੋਏ ਮੈਂ ਨੇੜੇ ਦੇ ਧਾਰਮਿਕ ਸਥਾਨ ਉੱਤੇ ਨਤਮਸਤਕ ਹੋਣ ਲਈ ਗਿਆ ਤਾਂ ਮੇਰੇ 30-32 ਸਾਲ ਪਹਿਲਾਂ ਦੀ ਉਹ ਘਟਨਾ ਚੇਤੇ ਆ ਗਈਉਹ ਪਵਿੱਤਰ ਪਾਣੀ ਦਾ ਸੋਮਾ ਆਪਣੀ ਹੋਣੀ ’ਤੇ ਮੈਨੂੰ ਅੱਥਰੂ ਵਹਾਉਂਦਾ ਪ੍ਰਤੀਤ ਹੋਇਆਪਰਮਾਤਮਾ ਕੋਈ ਅਜਿਹਾ ਸਮਾਂ ਲਿਆਵੇ ਕਿ ਉਹੀ ਪ੍ਰਕਿਰਤੀ ਦੁਬਾਰਾ ਹਰੀ ਭਰੀ ਹੋਵੇ, ਦੁਬਾਰੇ ਪਾਣੀ ਦੇ ਪਵਿੱਤਰ ਸੋਮੇ ਛੱਪੜ ਅਬਾਦ ਹੋਣ, ਛੱਪੜਾਂ ਦੇ ਕਿਨਾਰਿਆਂ ਉੱਤੇ ਰੌਣਕਾਂ ਪਰਤਣ, ਲੋਕ ਦੀਵੇ ਜਗਾਉਣ ਅਤੇ ਮੱਝਾਂ ਦੇ ਵੱਗ ਛੱਪੜਾਂ ਵਿੱਚ ਤਾਰੀਆਂ ਲਾਉਣਮੈਨੂੰ ਪੰਜਾਬੀ ਦੇ ਬਹੁਤ ਹੀ ਪ੍ਰਸਿੱਧ ਲੇਖਕ ਐੱਸ ਐੱਸ ਮੀਸ਼ਾ ਦੀਆਂ ਇਹ ਤੁਕਾਂ ਚੇਤੇ ਆ ਗਈਆਂ ਹਨ:

ਚੰਗੇ ਨਹੀਂ ਆਸਾਰ ਨਗਰ ਦੇ, ਊਂਘਣ ਪਹਿਰੇਦਾਰ ਨਗਰ ਦੇ,
ਇਸਦੀ ਕਿਸਮਤ ਗੰਦਾ ਨਾਲਾ
, ਜੋ ਲੰਘਦਾ ਵਿਚਕਾਰ ਨਗਰ ਦੇ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)

More articles from this author