HarsantSDhindsa7ਜਦੋਂ ਅਧਿਆਪਕ ਕਹਿੰਦੇ, ਓਏ ਬਿੰਦਰ ਤੇਰਾ ਕੀ ਬਣੂਗਾ? ਬਿੰਦਰ ਵਿਚਾਰਾ ਚੁੱਪ ਦਾ ਚੁੱਪ ...
(30 ਜਨਵਰੀ 2026)


ਸਮੇਂ ਸਮੇਂ ਦੀ ਗੱਲ ਹੈ
, ਸਮਾਂ ਬਹੁਤ ਬਲਵਾਨ ਹੈ ਕੁਝ ਦਿਨ ਹੋਏ ਮੇਰੇ ਕੋਲ ਦਫਤਰ ਵਿੱਚ ਰੁਟੀਨ ਅਨੁਸਾਰ ਆਪਣੇ ਬੱਚਿਆਂ ਦੀ ਸ਼ਿਕਾਇਤ ਸਬੰਧੀ ਜਿਵੇਂ ਮਾਪੇ ਮਿਲਣ ਆਉਂਦੇ ਹਨ, ਇੱਕ ਵਿਅਕਤੀ ਆਇਆ। ਉਹੀ ਚਿਹਰਾ, ਉਹੀ ਬੋਲੀ, ਜਦੋਂ ਗੱਲਾਂ ਹੋਈਆਂ ਤਾਂ ਉਹ ਮੇਰਾ ਪ੍ਰਾਇਮਰੀ ਸਕੂਲ ਦਾ ਜਮਾਤੀ ਨਿਕਲਿਆਮੈਂ ਕਿਹਾ, ਯਾਰ ਤੂੰ ਤਾਂ ਬਿੰਦਰ ਹੈਂ, ਮੇਰੇ ਪਿੰਡ ਵਾਲਾ

ਮੇਰੀ ਸੋਚ 1992-93 ’ਤੇ ਚਲੀ ਗਈਮੇਰੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਗੁਰਦਾਸ ਮਾਨ ਦਾ ਗੀਤ ਚੇਤੇ ਆ ਗਿਆ, ਜਿਸਦੇ ਬੋਲ ਮੈਨੂੰ ਹਰ ਸਮੇਂ ਟੁੰਬਦੇ ਰਹਿੰਦੇ ਹਨ, ਜਦੋਂ ਤੇਰਾ ਨਵਿਆਂ ਤੋਂ ਜੀਅ ਅੱਕ ਜਾਵੇਗਾ, ਫਿਰ ਤੈਨੂੰ ਚੌਥੀ ਦਾ ਜਮਾਤੀ ਚੇਤੇ ਆਵੇਗਾ ਸੱਚਮੁੱਚ ਬਚਪਨ ਦੇ ਵਿੱਚ ਨਾਲ ਪੜ੍ਹੇ ਸਾਥੀ ਕਦੇ ਵੀ ਨਹੀਂ ਭੁੱਲਦੇਪੰਜਵੀਂ ਜਮਾਤ ਦੇ ਵਿੱਚ ਤਾਂ ਇੱਕ ਪਿੰਡ ਦੇ ਹੀ ਸਾਰੇ ਵਿਦਿਆਰਥੀ ਹੁੰਦੇ ਹਨ, ਸਾਡੀ ਗਿਣਤੀ ਵੀ ਮੇਰੇ ਚੇਤੇ ਹੈ ਕਿ ਦਸ ਬਾਰਾਂ ਦੇ ਕਰੀਬ ਹੀ ਹੁੰਦੀ ਸੀਪਰ ਬਿੰਦਰ ਸਾਰੀ ਕਲਾਸ ਵਿੱਚੋਂ ਸ਼ਰੀਫ ਮੁੰਡਾ ਹੁੰਦਾ ਸੀਘੱਟ ਬੋਲਣਾ, ਚੁੱਪ ਰਹਿਣਾ ਉਸਦੀ ਆਦਤ ਹੁੰਦੀ ਸੀਪੜ੍ਹਾਈ ਵਿੱਚ ਬਹੁਤ ਕਮਜ਼ੋਰ ਹੁੰਦਾ ਸੀਜਦੋਂ ਸਾਡੇ ਅਧਿਆਪਕ ਬੋਰਡ ਉੱਤੇ ਸਵਾਲ ਲਿਖਦੇ, ਬਿੰਦਰ ਤੋਂ ਸੌਖਾ ਸਵਾਲ ਵੀ ਹੱਲ ਨਾ ਹੁੰਦਾਜਦੋਂ ਅਧਿਆਪਕ ਕਹਿੰਦੇ, ਉਹ ਬਿੰਦਰ ਤੇਰਾ ਕੀ ਬਣੂਗਾ? ਬਿੰਦਰ ਵਿਚਾਰਾ ਚੁੱਪ ਦਾ ਚੁੱਪ, ਮੂੰਹੋਂ ਕੁਝ ਨਾ ਬੋਲਣਾ, ਡੰਡੇ ਖਾਣ ਲਈ ਹੱਥ ਅੱਗੇ ਕਰ ਦੇਣੇ ਮੈਨੂੰ ਬਹੁਤ ਤਰਸ ਆਉਣਾਪਰ ਬਿੰਦਰ ਦੇ ਅੰਦਰ ਕੁਝ ਹੋਰ ਕਰਨ ਦੀ ਚਿਣਗ ਸੀਜਿਵੇਂ ਕਿਹਾ ਜਾਂਦਾ ਕਿ ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਗੁਣ ਹੁੰਦਾ, ਉਹ ਗੁਣ ਪਛਾਣਨ ਦੀ ਸ਼ਕਤੀ ਪਰਮਾਤਮਾ ਵਿਅਕਤੀ ਨੂੰ ਖੁਦ ਬਖਸ਼ਦਾ ਹੈਜਿਹੜਾ ਵਿਅਕਤੀ ਆਪਣੇ ਗੁਣ ਨੂੰ ਪਛਾਣ ਕੇ ਉਸ ਅਨੁਸਾਰ ਮੰਜ਼ਿਲ ਮਿਥ ਕੇ ਮਿਹਨਤ ਕਰਨੀ ਸ਼ੁਰੂ ਕਰ ਦੇਵੇ, ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਫੇਲ ਨਹੀਂ ਹੁੰਦਾਸਾਡੀ ਪੁਰਾਣੀ ਸਿੱਖਿਆ ਦਾ ਸਿਸਟਮ ਵੀ ਬਹੁਤ ਵਧੀਆ ਸੀ ਕਿ ਪੰਜਵੀਂ ਜਮਾਤ ਵਿੱਚੋਂ ਵੀ ਵਿਦਿਆਰਥੀ ਫੇਲ ਹੋ ਕੇ ਬਹੁਤ ਵਧੀਆ ਕਿੱਤਾਕਾਰ ਬਣੇ ਹਨ, ਜਾਂ ਅੱਠਵੀਂ, ਦਸਵੀਂ ਦੇ ਵਿੱਚ ਅਜਿਹਾ ਝਾਰਨਾ ਲਗਦਾ ਕਿ ਪੱਕੇ ਬੇਰ ਹੀ ਰਹਿ ਜਾਂਦੇ, ਬਾਕੀ ਸਾਰੇ ਝੜਕੇ ਆਪਣੇ ਪਿਤਾ ਪੁਰਖੀ ਕੰਮਾਂ ’ਤੇ ਲੱਗ ਜਾਂਦੇ ਅਤੇ ਜ਼ਿੰਦਗੀ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦੇਪਰ ਅੱਜ ਅਫਸੋਸ ਕਿ ਹਰੇਕ ਵਿਦਿਆਰਥੀ ਨੂੰ ਪਾਸ ਕਰਨ ਦੀ ਨੀਤੀ ਨੇ ਕਾਲਜਾਂ ਵਿੱਚ ਭੀੜਾਂ ਵਧਾ ਦਿੱਤੀਆਂ, ਪਰ ਬਿੰਦਰ ਵਰਗੇ ਕਾਮੇ ਅਲੋਪ ਹੋ ਗਏਭਾਈ ਲਾਲੋ ਦੇ ਵਾਰਸ, ਅੱਜ ਸਮੈਕ ਦੇ ਸੂਟਿਆਂ ’ਤੇ ਜਾਂ ਚਿੱਟੇ ਨਾਲ ਲਿਪਤ ਲੁੱਟਾਂ ਖੋਹਾਂ ਕਰਦੇ ਨਜ਼ਰ ਆਉਂਦੇ ਹਨਕਿਸੇ ਪਿੰਡ ਗੱਲ ਸ਼ੁਰੂ ਕਰ ਲਵੋ ਤਾਂ ਹਰੇਕ ਇਹ ਗੱਲ ਕਰੇਗਾ ਕਿ ਹਾਂ ਯਾਰ ਸਾਡੇ ਪਿੰਡ ਵਿੱਚ ਵੀ ਇਹ ਸਿਉਂਕ ਲੱਗ ਗਈ ਹੈਰਾਤ ਨੂੰ 8 ਵਜੇ ਤੋਂ ਬਾਅਦ ਸੜਕਾਂ ’ਤੇ ਲੰਘਣਾ ਖਤਰੇ ਤੋਂ ਖਾਲੀ ਨਹੀਂ

ਜਦੋਂ ਮੈਂ ਬਿੰਦਰ ਨੂੰ ਸਵਾਲ ਕੀਤਾ ਕਿ ਯਾਰ ਤੂੰ ਅੱਜ ਕੱਲ੍ਹ ਕੀ ਕਰ ਰਿਹਾ ਹੈਂ, ਤਾਂ ਉਸਨੇ ਸੱਚਮੁੱਚ ਮੇਰੀ ਰੂਹ ਖੁਸ਼ ਕਰ ਦਿੱਤੀ। ਰੂਹ ਖੁਸ਼ ਕਿਵੇਂ ਨਾ ਹੁੰਦੀ, ਆਖਰ ਮੇਰਾ ਜਮਾਤੀ ਸੀਬਾਬਾ ਮੋਤੀ ਰਾਮ ਮਹਿਰਾ ਜੀ ਦੀ ਫੁਲਵਾੜੀ ਦੇ ਵਿੱਚੋਂ ਹੋ ਕੇ ਰਾਜਗਿਰੀ ਵਿੱਚ ਝੰਡਾ ਗੱਡਣਾ, ਮੈਂ ਸਮਝਦਾ ਹਾਂ ਕਿ ਇਹ ਕੋਈ ਛੋਟੀ ਗੱਲ ਨਹੀਂਜਦੋਂ ਉਸਨੇ ਦੱਸਿਆ ਕਿ ਹਰਸੰਤ ਬਾਈ ਜੀ, ਕਾਲ ਬਨਜਾਰੇ ਵਾਲੇ ਛੱਜੂ ਪ੍ਰਧਾਨ ਦੀ ਕੋਠੀ ਮੈਂ ਪਾਈ ਹੈਮੈਂ ਕਿਹਾ, ਬਿੰਦਰ ਉਸ ਨੂੰ ਕੋਠੀ ਨਾ ਕਹਿ, ਉਹ ਤਾਂ ਯਾਰ ਹਵੇਲੀ ਹੈ ਸੱਚਮੁੱਚ ਹੈ ਵੀ ਇੱਕ ਬੰਗਲਾ ਹੀ। ਛੱਜੂ ਪ੍ਰਧਾਨ ਜੀ ਸਾਡੇ ਏਰੀਏ ਦੇ ਮੰਨੇ ਪਰਮੰਨੇ ਇਨਸਾਨ ਹਨਕੋਠੀ ਵੀ ਪੂਰੀ ਸ਼ੌਕ ਨਾਲ ਪਾਈ ਹੈਬਿੰਦਰ ਕਹਿਣ ਲੱਗਿਆ, ਬਾਈ ਜੀ, ਜਿਸ ਦਿਨ ਮੈਂ ਕਰੰਡੀ, ਤੇਸੀ ਰੱਖੀ, ਉਸ ਸਮੇਂ ਉਸ ਕੋਠੀ ਉੱਤੇ ਸਵਾ ਕਰੋੜ ਰੁਪਇਆ ਮੇਰੇ ਹੱਥਾਂ ਵਿੱਚ ਦੀ ਲੱਗ ਚੁੱਕਿਆ ਸੀਵੱਡੇ ਮਾਣ ਦੀ ਗੱਲ ਹੈ, ਇਹ ਹੈ ਜ਼ਿੰਦਗੀ ਦੀ ਮਿਹਨਤ, ਗੁਰਦਾਸ ਮਾਨ ਨੇ ਸੱਚ ਹੀ ਕਿਹਾ ਹੈ ਕਿ ਲਸਣ ਦੀ ਗੰਢੀ (ਗੱਠੀ) ਦੇ ਗੁਣ ਵਾਂਗ ਹਰ ਇੱਕ ਬੰਦੇ ਦੇ ਵਿੱਚ ਕੋਈ ਵਿਸ਼ੇਸ਼ ਗੁਣ ਹੁੰਦਾ ਹੈ ਉਸ ਗੁਣ ਨੂੰ ਪਛਾਣਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਬਿੰਦਰ ਨੇ ਪਛਾਣਿਆ ਤਾਂ ਅੱਜ ਬਿੰਦਰ ਰਾਜਗਿਰੀ ਦੇ ਕਿੱਤੇ ਵਿੱਚ ਵੱਡਾ ਨਾਂ ਬਣਾ ਚੁੱਕਿਆ ਹੈਬਿੰਦਰ ਨੇ ਪੂਰੇ ਹੌਸਲੇ ਨਾਲ ਆਪਣੇ ਫੋਨ ਉੱਤੇ ਵੱਡੀਆਂ ਵੱਡੀਆਂ ਕੋਠੀਆਂ ਦਿਖਾਈਆਂ ਜੋ ਉਹਨੇ ਤਿਆਰ ਕੀਤੀਆਂ ਸਨ। ਉਹ ਕਹਿਣ ਲੱਗਿਆ, “ਬਾਈ ਜੀ, ਮੇਰੇ ਕੋਲੇ ਇੰਨਾ ਕੰਮ ਹੈ ਕਿ ਮੈਥੋਂ ਸਾਂਭਿਆ ਨਹੀਂ ਜਾਂਦਾ

ਸਾਡਾ ਪਿੰਡ ਵਿੱਦਿਅਕ ਤੌਰ ’ਤੇ ਭਾਵੇਂ ਬਹੁਤ ਪਛੜਿਆ ਰਿਹਾ ਪਰ ਹੋਰ ਕੰਮਾਂ ਵਿੱਚ ਸਾਡੇ ਪਿੰਡ ਦੇ ਵਿਅਕਤੀਆਂ ਨੇ ਬਹੁਤ ਤਰੱਕੀ ਕੀਤੀ ਹੈ, ਨਾਮ ਕਮਾਇਆਸੁਨਾਮ ਦੇ ਵਿੱਚ ਮਰੂਤੀ ਕਾਰ ਦੀ ਪਾਣੀ ਵਾਲੀ ਟੈਂਕੀ ਬਣਾਉਣ ਵਾਲਾ ਸਾਡੇ ਪਿੰਡ ਦਾ ਵਾਲਮੀਕ ਦੀ ਫੁਲਵਾੜੀ ਵਿੱਚੋਂ ਸਰਦਾਰ ਬਲਵੀਰ ਸਿੰਘ ਰੋਡਾ ਸੀ, ਜਿਸ ਬਾਰੇ ਕਿਸੇ ਸਮੇਂ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਵੱਡੀ ਰਿਪੋਰਟ ਵੀ ਲੱਗੀ ਸੀ ਕਿ ਮਿਸਤਰੀਆਂ ਦੇ ਨਾਲ ਦਿਹਾੜੀਆਂ ਕਰਨ ਵਾਲੇ ਰੋਡੇ ਨੇ ਕੀਤੀ ਕਮਾਲ, ਸੁਨਾਮ ਦੇ ਵਿੱਚ ਸਭ ਤੋਂ ਪਹਿਲਾ ਵਿਕਰਮ ਹੋਟਲ ਸਰਦਾਰ ਬਲਵੀਰ ਸਿੰਘ ਰੋਡੇ ਨੇ ਹੀ ਤਿਆਰ ਕੀਤਾਹੱਥਾਂ ਦੀ ਕਾਰਾਗਿਰੀ ਪਰਮਾਤਮਾ ਕਿਸੇ ਨੂੰ ਵੀ ਬਖਸ਼ ਸਕਦਾ ਹੈਸੋ ਬਿੰਦਰ ਨੂੰ ਮਿਲ ਕੇ ਦਿਲ ਬਹੁਤ ਖੁਸ਼ ਹੋਇਆ

ਮੈਨੂੰ ਮਰਹੂਮ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਚੇਤੇ ਆ ਗਈਉਹਨਾਂ ਆਪਣੀ ਸਰਕਾਰ ਸਮੇਂ ਇੱਕ ਵਾਰ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਹੁਨਰ ਪੈਦਾ ਕਰਨ ਦੀ ਜ਼ਰੂਰਤ ਹੈ।ਜਿਸ ਬੰਦੇ ਵਿੱਚ ਕੋਈ ਹੁਨਰ ਹੁੰਦਾ ਹੈ, ਉਹ ਕਦੇ ਵੀ ਭੁੱਖਾ ਨਹੀਂ ਮਰਦਾਉਹਨਾਂ ਕਿਹਾ ਕਿ ਇੱਕ ਪਲੰਬਰ ਡਿਪਟੀ ਕਮਿਸ਼ਨਰ ਨਾਲੋਂ ਵੱਧ ਪੈਸੇ ਕਮਾ ਲੈਂਦਾ ਹੈਅੱਜ ਬੜਾ ਅਫਸੋਸ ਹੈ ਕਿ ਗ੍ਰੈਜੂਏਸ਼ਨ ਪਾਸ ਵਿਦਿਆਰਥੀ ਨੂੰ ਪੰਜਾਬੀ ਵਿੱਚ ਅਰਜ਼ੀ ਨਹੀਂ ਲਿਖਣੀ ਆਉਂਦੀ।

ਸਰਕਾਰਾਂ ਕੋਲ ਸਰਕਾਰੀ ਨੌਕਰੀਆਂ ਦੇ ਵਸੀਲੇ ਬਹੁਤ ਘੱਟ ਹਨਸੋ ਸਾਨੂੰ ਆਪਣਾ ਹੁਨਰ ਪਛਾਣ ਕੇ ਮਿਹਨਤ ਕਰਨੀ ਚਾਹੀਦੀ ਹੈਜਿਹੜਾ ਵਿਦਿਆਰਥੀ ਆਪਣੇ ਹੁਨਰ ਅਨੁਸਾਰ ਮਿਹਨਤ ਕਰੇਗਾ, ਉਹ ਕਦੇ ਵੀ ਜ਼ਿੰਦਗੀ ਵਿੱਚ ਫੇਲ ਨਹੀਂ ਹੋਵੇਗਾ ਬਿੰਦਰ ਨਾਲ ਮੇਰੀ ਅਜਿਹੀ ਮੁਲਾਕਾਤ ਹੋਈ ਕਿ ਯਾਦਗਰੀ ਬਣ ਗਈਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵਿਦਿਆਰਥੀਆਂ ਨੂੰ ਚੰਗੀਆਂ ਸ਼ਖਸੀਅਤਾਂ ਦੇ ਸਨਮੁਖ ਕੀਤਾ ਜਾਵੇ ਤਾਂ ਕਿ ਉਹਨਾਂ ਅੰਦਰ ਸੁਪਨੇ ਜਾਗਣ। ਜਿਸ ਵਿਦਿਆਰਥੀ ਅੰਦਰ ਸੁਪਨਾ ਜਾਗ ਗਿਆ, ਉਸਨੇ ਆਪਣੇ ਮੰਜ਼ਿਲ ਅਨੁਸਾਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਉਹ ਮੇਰੇ ਜਮਾਤੀ ਬਿੰਦਰ ਵਾਂਗ ਜ਼ਰੂਰ ਜ਼ਿੰਦਗੀ ਵਿੱਚ ਕਾਮਯਾਬ ਹੋਵੇਗਾਜ਼ਿੰਦਗੀ ਵਿੱਚ ਕਦੇ ਵੀ ਮੁਸ਼ਕਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਜਿਵੇਂ ਅਰਜਣ ਨੂੰ ਨਿਸ਼ਾਨਾ ਲਾਉਣ ਵੇਲੇ ਸਿਰਫ ਮੱਛੀ ਦੀ ਅੱਖ ਹੀ ਨਜ਼ਰ ਆਉਂਦੀ ਸੀ, ਜੇਕਰ ਤੁਹਾਨੂੰ ਤੁਹਾਡੀ ਮੰਜ਼ਿਲ ਸਾਹਮਣੇ ਇਸ ਤਰ੍ਹਾਂ ਨਜ਼ਰ ਆਵੇਗੀ ਤਾਂ ਕਾਮਯਾਬੀ ਜ਼ਰੂਰ ਤੁਹਾਡੇ ਪੈਰ ਚੁੰਮੇਗੀਅੰਤ ਵਿੱਚ ਸੂਫੀ ਕਾਵਿ ਦੇ ਸਿਰਮੌਰ ਕਵੀ ਬਾਬਾ ਬੁੱਲੇ ਸ਼ਾਹ ਦੇ ਬੋਲ ਯਾਦ ਆ ਗਏ...

ਚੜ੍ਹਦੇ ਸੂਰਜ ਢਲਦੇ ਦੇਖੇ
ਬੁਝਦੇ ਦੀਵੇ ਬਲਦੇ ਵੇਖੇ
ਜਿਨਾਂ ਦਾ ਨਾ ਜੱਗ ’ਤੇ ਕੋਈ
ਉਹ ਵੀ ਪੁੱਤਰ ਪਲ ਦੇ ਦੇਖੇ
ਉਸਦੀ ਰਹਿਮਤ ਨਾਲ ਬੰਦੇ
ਪਾਣੀ ਉੱਤੇ ਚਲਦੇ ਦੇਖੇ
ਲੋਕ ਕਹਿੰਦੇ ਦਾਲ ਨੀ ਗਲਦੀ
ਮੈਂ ਤਾਂ ਪੱਥਰ ਗਲਦੇ ਦੇਖੇ
ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ
ਬੁੱਲਿਆ ਹੱਥ ਖਾਲੀ ਉਹ ਮਲਦੇ ਦੇਖੇ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)