HarsantSDhindsa7ਨਿੰਦਰ ਘੁਗਿਆਣਵੀ “ਵੱਡਿਆਂ ਦੀ ਸੱਥ” ਪੁਸਤਕ ਵਿੱਚ ਦੀਪਕ ਜੈਤੋਈ ਤੋਂ ਲੈ ਕੇ ...NinderGhugianvi7
(22 ਜੂਨ 2026)


ਪੰਜਾਬੀ ਸਾਹਿਤ ਦਾ ਖੇਤਰ ਬਹੁਤ ਵਿਸ਼ਾਲ ਹੈ
ਜੇ ਕਿਹਾ ਜਾਵੇ ਕਿ ਸਾਹਿਤ ਦਾ ਖੇਤਰ ਸਮੁੰਦਰ ਤੋਂ ਵੀ ਵੱਡਾ ਹੈ ਤਾਂ ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਬਹੁਤ ਕਿਤਾਬਾਂ ਪੜ੍ਹਨ ਵਾਲੀਆਂ ਹਨਹਰ ਲੇਖਕ ਆਪਣੇ ਆਪ ਵਿੱਚ ਮੈਂ ਸਮਝਦਾ ਹੈ ਕਿ ਉਹ ਮਹਾਨ ਹੈਕਿਉਂਕਿ ਲਿਖਣਾ ਵੀ ਪਰਮਾਤਮਾ ਵੱਲੋਂ ਬਖਸ਼ੀ ਵੱਡੀ ਦਾਤ ਹੈਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲੇਖਕ ਬਾਰੇ ਗੁਰਬਾਣੀ ਵਿੱਚ ਫਰਮਾਇਆ ਹੈ, “ਧਨ ਲਿਖਾਰੀ ਨਾਨਕਾ ਜਿਨ ਨਾਮੁ ਲਿਖਾਇਆ ਸਚੁ” ਮੈਨੂੰ ਵੀ ਸਾਹਿਤ ਪੜ੍ਹਨ ਦੀ ਚੇਟਕ ਸਕੂਲ ਪੜ੍ਹਨ ਸਮੇਂ ਤੋਂ ਲੱਗੀ ਹੋਈ ਹੈਬਹੁਤ ਸਾਰੇ ਲੇਖਕਾਂ ਦੀਆਂ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਿਆ ਅਤੇ ਕੁਝ ਲੇਖਕਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆਪਰ ਜਿਸ ਮਾਣਮੱਤੀ ਸ਼ਖਸੀਅਤ ਦੀ ਮੈਂ ਅੱਜ ਗੱਲ ਕਰ ਰਿਹਾ ਹਾਂ, ਉਹਨਾਂ ਬਾਰੇ ਜੇ ਮੈਂ ਕਹਾਂ ਕਿ ਮੈਂ ਸਮੁੰਦਰ ਵਿੱਚੋਂ ਪਾਣੀ ਦਾ ਇੱਕ ਤੁਪਕਾ ਪ੍ਰਾਪਤ ਕਰ ਲਿਆ ਹੈ, ਤਾਂ ਉਹ ਵੀ ਮੇਰੀ ਬਹੁਤ ਵੱਡੀ ਪ੍ਰਾਪਤੀ ਹੈਉਹ ਲੇਖਕ ਹਨ, ਉੱਘੇ ਵਾਰਤਕਕਾਰ ਨਿੰਦਰ ਘੁਗਿਆਣਵੀ

ਨਿੰਦਰ ਘੁਗਿਆਣਵੀ ਨੂੰ ਜੇ ਸ਼ਬਦਾਂ ਦਾ ਬਾਦਸ਼ਾਹ ਜਾਂ ਜਾਦੂਗਰ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈਸੱਚਮੁੱਚ ਨਿੰਦਰ ਦੀ ਕਲਮ ਵਿੱਚ ਪਾਠਕ ਨੂੰ ਕੀਲ ਕੇ ਪਟਾਰੀ ਵਿੱਚ ਪਾਉਣ ਦੀ ਤਾਕਤ ਹੈਇੱਕ ਮਾਲੀ ਤੋਂ ਲੈ ਕੇ ਪੀ.ਸੀ.ਐੱਸ, ਆਈ.ਏ.ਐੱਸ, ਪ੍ਰੋਫੈਸਰ ਸਾਹਿਬਾਨ, ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਗੱਲ ਛੱਡੋ ਰਾਸ਼ਟਰਪਤੀ ਤਕ ਉਸਦੀ ਕਲਾ ਦੇ ਕਾਇਲ ਹਨਨਿੰਦਰ ਨੇ ਘੁਗਿਆਣੇ (ਫਰੀਦਕੋਟ) ਪਿੰਡ ਤੋਂ ਉੱਠ ਕੇ ਪੂਰਾ ਯੂਰਪ, ਕਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਘੁੰਮਿਆ ਹੈ ਪਰ ਕਦੇ ਵੀ ਆਪਣੇ ਪਿੰਡ ਦੀ ਧਰਤੀ ਦੇ ਨਾਲੋਂ ਟੁੱਟਿਆ ਨਹੀਂਸਾਡਾ ਮੇਲ ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਹੀ ਇੱਕ ਕਾਨਫਰੰਸ ’ਤੇ ਹੋਇਆਉਸ ਸਮੇਂ ਮੈਂ ਉਸਦੀਆਂ ਕਈ ਕਿਤਾਬਾਂ ਪੜ੍ਹ ਚੁੱਕਿਆ ਸੀਜਦੋਂ ਮੈਂ ਮਿਲਿਆ, ਮੈਂ ਸੋਚਿਆ ਕਿ ਬਹੁਤ ਵੱਡਾ ਲੇਖਕ ਹੈਮੈਂ ਪਿਆਰ ਸਤਿਕਾਰ ਨਾਲ ਗੱਲਬਾਤ ਸ਼ੁਰੂ ਕੀਤੀ ਪਰ ਉਹ ਹਰ ਗੱਲ ਵਿੱਚ ਹਰਸੰਤ ਵੀਰੇ, ਹਰਸੰਤ ਵੀਰੇ, ਹੀ ਕਰਦਾ ਰਿਹਾਮੈਂ ਸੋਚਿਆ ਕਿ ਯਾਰ ਇੰਨੀ ਨਿਰਮਾਣਤਾ, ਇੰਨਾ ਵੱਡਾ ਲੇਖਕ, ਕਿੰਨਾ ਪਿਆਰ ਕਰ ਰਿਹਾ ਹੈਸਹੀ ਹੀ ਕਿਹਾ ਹੈ ਕਿ “ਫਲ ਨੀਵਿਆਂ ਰੁੱਖਾਂ ਨੂੰ ਲਗਦੇ, ਉੱਚਾ ਹੋ ਕੇ ਮਾਣ ਨਾ ਕਰੀਂ। ਉਸ ਸਮੇਂ ਦੀ ਮਿਲਣੀ ਨੇ ਮੇਰੇ ਮਨ ਤੇ’ ਅਜਿਹਾ ਜਾਦੂ ਕੀਤਾ ਕਿ ਜਿਵੇਂ ਕਈ ਲੋਕ ਕਾਗਜ਼ਾਂ ’ਤੇ ਹਸਤਾਖਰ ਕਰਦੇ ਹਨ

ਬਚਪਨ ਤੋਂ ਹੀ ਸੇਠਾਂ ਦਾ ਮੁੰਡਾ ਆਪਣੇ ਪਿਤਾ ਜੀ ਨਾਲ ਜ਼ਿਦ ਕਰ ਬੈਠਿਆ ਕਿ ਮੈਂ ਨਹੀਂ ਦੁਕਾਨ ’ਤੇ ਬਹਿੰਦਾ, ਮੈਂ ਤਾਂ ਉਸਤਾਦ ਯਮਲੇ ਜੱਟ ਦਾ ਚੇਲਾ ਬਣਨਾ ਹੈਸੋ ਆਪਣੀ ਜ਼ਿਦ ਤੇ ਪੂਰਾ ਉੱਤਰਿਆਉਸਤਾਦ ਯਮਲੇ ਜੱਟ ਜੀ ਦਾ ਚੇਲਾ ਬਣਨ ਸਮੇਂ ਜੋ ਰਸਮ ਹੋਈ, ਉਹ ਤਾਂ ਹੋਣੀ ਹੀ ਸੀ ਪ੍ਰੰਤੂ ਉਹਨਾਂ ਕਿਹਾ, ਉਸਤਾਦ ਜੀ ਨੇ ਥੋੜ੍ਹਾ ਲੂਣ ਖਾਣ ਦੇ ਲਈ ਦਿੱਤਾ ਅਤੇ ਕਿਹਾ, ਬੇਟਾ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਦਾ ਲੂਣ ਹਰਾਮ ਨਹੀਂ ਕਰਨਾਨਿੰਦਰ ਵਫਾਦਾਰੀ ਦੀ ਧੁਨ ਦਾ ਅੱਜ ਵੀ ਪੱਕਾ ਹੈਤੂੰਬੀ ਦਾ ਪੱਕਾ ਆਸ਼ਕ ਹੈ ਜੋ ਗਾਇਆ, ਯਮਲਾ ਜੀ ਦੀ ਤਰਜ਼ ’ਤੇ ਹੀ ਗਾਇਆਧੱਕੇ ਨਾਲ ਦਸਵੀਂ ਕਰਕੇ ਜੱਜ ਦਾ ਅਰਦਲੀ ਬਣ ਗਿਆਬਹੁਤ ਹੀ ਜੱਜਾਂ ਦੇ ਕੌੜੇ ਮਿੱਠੇ ਤਜਰਬੇ ਸਾਂਝੇ ਕਰਦਿਆਂ, ਉਸਨੇ ਬਹੁਤ ਹੀ ਮਕਬੂਲ ਰਚਨਾ, “ਮੈਂ ਸਾਂ ਜੱਜ ਦਾ ਅਰਦਲੀ” ਕਿਤਾਬ ਲਿਖ ਛੱਡੀ, ਜਿਹੜੀ ਕਿ ਅੱਜ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਛਪ ਚੁੱਕੀ ਹੈਇਹ ਪੰਜਾਬੀ ਸਾਹਿਤ ਜਗਤ ਦੀ ਬਹੁਤ ਹੀ ਮਕਬੂਲ ਪੁਸਤਕ ਹੈ

ਪੁਸਤਕ “ਕਾਲੇ ਕੋਟਾਂ ਦਾ ਦਰਦ” ਲਿਖਦਿਆਂ ਜੋ ਜੱਜਾਂ ਦੀ ਜ਼ਿੰਦਗੀ ਦਾ ਦਰਦ ਪੇਸ਼ ਕੀਤਾ ਹੈ, ਮੈਂ ਸਮਝਦਾ ਹਾਂ, ਕਿ ਪੜ੍ਹ ਕੇ ਅੱਖਾਂ ਵਿੱਚ ਪਾਣੀ ਆ ਜਾਂਦਾ ਹੈਪੜ੍ਹਕੇ ਪਾਠਕ ਸੋਚਦਾ ਹੈ ਕਿ ਯਾਰ ਇਹ ਵਿਚਾਰੇ ਆਪਾਂ ਨੂੰ ਕੀ ਇਨਸਾਫ ਦੇਣਗੇ, ਇਹ ਤਾਂ ਆਪ ਦਰਦਾਂ ਦੇ ਨਾਲ ਨਪੀੜੇ ਪਏ ਹਨਕਿਤਾਬ ਦੇ ਲੇਖ ਤਾਂ ਸਾਰੇ ਪੜ੍ਹਨ ਵਾਲੇ ਹਨ, ਪਰ ਇੱਕ ਲੇਖ “ਮਾਂ, ਜੇ ਮੈਂ ਜੱਜ ਨਾ ਬਣਦਾ” ਬਹੁਤ ਹੀ ਮਿਹਨਤੀ ਅਤੇ ਪੇਂਡੂ ਮੁੰਡੇ ਦੀ ਕਹਾਣੀ ਹੈ ਜੋ ਬਹੁਤ ਹੀ ਮਿਹਨਤ ਨਾਲ ਜੱਜ ਬਣਿਆ ਪ੍ਰੰਤੂ ਆਪਣੇ ਪਰਿਵਾਰਿਕ ਜੀਵਨ ਤੋਂ ਦੁਖੀ ਹੋ ਕੇ ਸ਼ਰਾਬ ਦੇ ਨਸ਼ੇ ਦਾ ਆਦੀ ਬਣ ਗਿਆ। ਜੱਜ ਪਤਨੀ ਨਾਲ ਤਲਾਕ ਹੋਣ ’ਤੇ ਅੰਦਰੋਂ ਬਿਲਕੁਲ ਟੁੱਟ ਜਾਂਦਾ ਹੈਤਣਾਅ ਗ੍ਰਸਤ ਹਾਲਤ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਖੇਰੂੰ ਖੇਰੂੰ ਹੋ ਜਾਣ ’ਤੇ ਆਪਣੀ ਮਾਂ ਦੇ ਗਲ ਲੱਗ ਕੇ ਕਹਿ ਰਿਹਾ ਹੈ, “ਮਾਂ ਇਸ ਨਾਲੋਂ ਤਾਂ ਚੰਗਾ ਸੀ ਮੈਂ ਕਲਰਕ ਹੀ ਲੱਗ ਜਾਂਦਾਕੀ ਖੱਟਿਆ ਮੈਂ ਜੱਜ ਬਣ ਕੇ? ਮੈਂ ਕਿਸੇ ਨੂੰ ਮਿਲ ਨਹੀਂ ਸਕਦਾਮੈਂ ਕਿਸੇ ਨੂੰ ਕੀ ਇਨਸਾਫ ਦੇਵਾਂਗਾ, ਮੈਂ ਤਾਂ ਖੁਦ ਜੇਲ੍ਹ ਕੱਟ ਰਿਹਾ ਹਾਂ ਜਦੋਂ ਗੰਨਮੈਨ ਲਿਆ ਕੇ ਡਾਕਟਰ ਦੀ ਰਿਪੋਰਟ ਫੜਾਉਂਦਾ ਹੈ ਕਿ ਸਰ ਡਾਕਟਰ ਨੇ ਕਿਹਾ ਹੈ ਕਿ ਸ਼ਰਾਬ ਬਿਲਕੁਲ ਵੇਖਣੀ ਵੀ ਨਹੀਂ, ਪੀਣੀ ਤਾਂ ਦੂਰ ਦੀ ਗੱਲ, ਤਾਂ ਮਾਂ ਕਹਿੰਦੀ ਹੈ, “ਬੇਟਾ ਘਬਰਾ ਨਾ ਵਾਹਿਗੁਰੂ ਆਪੇ ਠੀਕ ਕਰੇਗਾ” ਮੁੰਡਾ ਕਹਿੰਦਾ ਹੈ, “ਮਾਂ ਹੁਣ ਤਾਂ ਮੇਰਾ ਵਾਹਿਗੁਰੂ ਤੋਂ ਵੀ ਵਿਸ਼ਵਾਸ ਟੁੱਟ ਗਿਆ ਹੈ

ਨਿੰਦਰ ਘੁਗਿਆਣਵੀ “ਵੱਡਿਆਂ ਦੀ ਸੱਥ” ਪੁਸਤਕ ਵਿੱਚ ਦੀਪਕ ਜੈਤੋਈ ਤੋਂ ਲੈ ਕੇ ਉਸਤਾਦ ਲਾਲ ਚੰਦ ਯਮਲਾ ਜੱਟ, ਪੂਰਨ ਸ਼ਾਹਕੋਟੀ ਵਰਗੇ ਵੱਡੇ ਫਨਕਾਰਾਂ ਦੀ ਤਸਵੀਰ ਅਜਿਹੇ ਢੰਗ ਨਾਲ ਪੇਸ ਕਰਦਾ ਹੈ, ਜਿਵੇਂ ਅਸੀਂ ਉਹਨਾਂ ਦੀ ਸੰਗਤ ਮਾਣ ਰਹੇ ਹੋਈਏਹੁਣ ਉਹਨਾਂ ਵੱਡਾ ਉਪਰਾਲਾ ਕਰਦਿਆਂ ਆਪਣੇ ਸਾਰੇ ਹੀ ਸ਼ਬਦ ਚਿੱਤਰ “ਮੇਰੇ ਆਪਣੇ ਲੋਕ” 2002-24 ਪੁਸਤਕ ਪ੍ਰਕਾਸ਼ਿਤ ਕਰਵਾਈ ਹੈ, ਜੋ ਕਿ ਬਹੁਤ ਹੀ ਪੜ੍ਹਨ ਵਾਲੀ ਹੈਦੇਸ ਪ੍ਰਦੇਸ ਘੁੰਮਣ ਤੋਂ ਬਾਅਦ ਜਦੋਂ ਨਿੰਦਰ ਬਾਹਰਲੇ ਦੇਸ਼ਾਂ ਦੀਆਂ ਬਹੁਤ ਹੀ ਵਧੀਆ ਗੱਲਾਂ ਪੇਸ਼ ਕਰਦਾ ਹੈ, ਨਾਲ ਪੰਜਾਬੀ ਵਿਦਿਆਰਥੀਆਂ ਵੱਲੋਂ ਉੱਥੇ ਪਾਏ ਜਾ ਰਹੇ ਗੰਦ ’ਤੇ ਵੀ ਖੂਬ ਚਰਚਾ ਕਰਦਾ ਹੈ ਜਦੋਂ ਨਿੰਦਰ ਸਵਰਗ ਵਰਗੇ ਦੇਸ਼ਾਂ ਦੀ ਧਰਤੀ ਤੋਂ ਵਾਪਸ ਦਿੱਲੀ ਏਅਰਪੋਰਟ ਤੋਂ ਬਾਹਰ ਨਿਕਲ ਕੇ ਧੂੜ, ਗੱਡੀਆਂ ਦੇ ਹਾਰਨਾਂ ਦੀਆਂ ਸਿਰ ਪਾੜਨ ਵਾਲੀਆਂ ਅਵਾਜ਼ਾਂ ਬਾਰੇ ਲਿਖਦਾ ਕਿ ਅਸਲੀ ਸਕੂਨ ਮੈਨੂੰ ਆਪਣੇ ਦੇਸ਼ ਪਰਤਣ ’ਤੇ ਹੀ ਮਿਲਦਾ ਹੈਬਾਹਰਲੇ ਦੇਸ਼ਾਂ ਦੇ ਮੀਟ ਮੁਰਗੇ ਮੱਛੀ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਣ ਤੋਂ ਬਾਅਦ ਜਦੋਂ ਪੰਜਾਬੀ ਢਾਬੇ ਦੀ ਦਾਲ ਮਿਲੀ ਤਾਂ ਕਹਿੰਦਾ ਹੈ, ਅਸਲੀ ਅਨੰਦ ਤਾਂ ਹੁਣ ਆਇਆ ਹੈ

ਨਿੰਦਰ ਘੁਗਿਆਣਵੀ ਮਾਨਯੋਗ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਜੀ ਵੱਲੋਂ ਵਿਸ਼ੇਸ਼ ਅਵਾਰਡ ਦੇ ਨਾਲ ਸਨਮਾਨਿਆ ਗਿਆ ਹੈਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਨਾਲ ਕੀਤੇ ਵੱਡੇ ਕਾਰਜਾਂ ਬਾਰੇ ਪੁਸਤਕ ਲਿਖੀ “ਪੰਜ ਸਾਲ ਪਾਤਰ ਦੇ ਨਾਲ”ਕਦੇ ਨਵਜੋਤ ਸਿੱਧੂ ਦੀਆਂ ਅੱਖਾਂ ਦਾ ਤਾਰਾ ਬਣਿਆ ਅਤੇ ਕਦੇ ਮਾਨਯੋਗ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਤੂੰਬੀ ਸੁਣਾਉਂਦਾ ਨਜ਼ਰ ਆਇਆਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੀ ਨਿੰਦਰ ਦੀਆਂ ਲਿਖਤਾਂ ਪੜ੍ਹਨ ਦਾ ਬਹੁਤ ਹੀ ਸ਼ੌਕ ਰੱਖਦੇ ਹਨਨਿੰਦਰ ਬੇਪਰਵਾਹ ਹੈ ਵਿਰੋਧੀਆਂ ਨੂੰ ਵੀ ਖਰੀਆਂ ਖਰੀਆਂ ਸੁਣਾ ਦਿੰਦਾ ਹੈਸਭ ਦਾ ਜ਼ਿਕਰ ਕਰਦਾ ਹੈ ਕਿ ਕਿਹੜੇ ਮੇਰੇ ਲਈ ਫੁੱਲ ਬਣੇ ਅਤੇ ਕਿਹੜੇ ਮੇਰੇ ਲਈ ਖਾਰ ਬਣੇਆਪਣੀ ਕਲਾ ਦੇ ਸਿਰ ’ਤੇ ਵਰਧਾ ਯੂਨੀਵਰਸਟੀ (ਮਹਾਰਾਸ਼ਟਰ) ਦਾ ਪ੍ਰੋਫੈਸਰ ਰਿਹਾ ਅਤੇ ਅੱਜ ਕੇਂਦਰੀ ਯੂਨੀਵਰਸਿਟੀ ਘੁੱਦਾ ਵਿਖੇ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾ ਰਿਹਾ ਹੈ

ਨਿੰਦਰ ਦੀ ਉਮਰ ਅਜੇ 50 ਸਾਲ ਦੇ ਕਰੀਬ ਹੋਈ ਹੈ ਪ੍ਰੰਤੂ ਕਿਤਾਬਾਂ 67 ਲਿਖ ਦਿੱਤੀਆਂ ਹਨਇਹ ਕੋਈ ਖਾਲਾ ਜੀ ਦਾ ਵਾੜਾ ਨਹੀਂਨਿੰਦਰ ਦੀ ਮਿਹਨਤ ਅੱਗੇ ਸਿਰ ਝੁਕਦਾ ਹੈਨਿੰਦਰ ਨੇ ਕੇਂਦਰੀ ਫੈਲੋਸ਼ਿੱਪ ਪ੍ਰਾਪਤ ਕਰਕੇ ਵੱਡਾ ਮਾਣ ਪ੍ਰਾਪਤ ਕੀਤਾ ਹੈਪੰਜਾਬੀ ਦੀ ਉੱਘੀ ਲੇਖਕਾ ਦਲੀਪ ਕੌਰ ਟਿਵਾਣਾ ਅਤੇ ਰਾਮ ਸਰੂਪ ਅਣਖੀ ਤੋਂ ਬਾਅਦ ਨਿੰਦਰ ਦੀ ਇਹ ਵੱਡੀ ਪ੍ਰਾਪਤੀ ਹੈਮੈਂ ਸਮਝਦਾ ਹਾਂ ਕਿ ਕਿੰਨੇ ਭਾਗਾਂ ਵਾਲੇ ਹਨ ਉਹ ਵਿਦਿਆਰਥੀ ਜਿਨ੍ਹਾਂ ਨੂੰ ਅਜਿਹਾ ਅਧਿਆਪਕ ਮਿਲਿਆ ਹੈਇਸ ਸਮੇਂ ਮੈਨੂੰ ਬਾਬਾ ਨਜਮੀ ਦੇ ਵਿਚਾਰ ਯਾਦ ਆ ਗਏ ਹਨ:

ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ

ਮੰਜ਼ਿਲ ਦੇ ਮੱਥੇ ’ਤੇ ਤਖਤੀ ਲਗਦੀ ਉਹਨਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਸਫਰਾਂ ਦਾ

(ਨਿੰਦਰ ਘੁਗਿਆਣਵੀ ਨੂੰ ਕੇਂਦਰੀ ਫੈਲੋਸ਼ਿੱਪ ਪ੍ਰਾਪਤ ਕਰਨ ’ਤੇ ਬਹੁਤ ਬਹੁਤ ਮੁਬਾਰਕਾਂ)

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author