HarsantSDhindsa7ਅਸੀਂ ਆਪਣੇ ਅਸੂਲਾਂ ਤੋਂ ਮੂੰਹ ਮੋੜ ਕੇ ਭੇਡਾਂ-ਬੱਕਰੀਆਂ ਵਾਂਗ ਕਾਰਪੋਰੇਟੀ ...
(23 ਮਾਰਚ 2026)


ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਬਹੁਤ ਲੰਬਾ ਸੰਘਰਸ਼ ਲੜਿਆ ਗਿਆ
, ਅਣਗਿਣਤ ਸ਼ਹੀਦੀਆਂ ਹੋਈਆਂਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਸਨ, ਜਿਨ੍ਹਾਂ ਨੂੰ ਪੁੱਟਣ ਲਈ ਸਾਡੇ ਦੇਸ਼ ਭਗਤਾਂ ਨੇ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦਿੱਤਾਦੇਸ਼ ਭਗਤਾਂ ਨੇ ਆਪਣੇ ਅੰਦਰ ਜੋ ਆਜ਼ਾਦ ਭਾਰਤ ਦੀ ਤਸਵੀਰ ਸਿਰਜੀ ਸੀ, ਅਜ਼ਾਦੀ ਤੋਂ ਬਾਅਦ ਉਸ ਤਸਵੀਰ ਦਾ ਬਿਲਕੁਲ ਉਲਟਾ ਪਾਸਾ ਸਾਡੇ ਸਾਹਮਣੇ ਨਜ਼ਰ ਆਇਆਇਸ ਲਈ ਸਾਡੇ ਆਮ ਨਾਗਰਿਕ ਤੋਂ ਲੈ ਕੇ ਵੱਡੇ ਨੇਤਾ ਤਕ ਜ਼ਿੰਮੇਵਾਰ ਹਨਸ਼ਹੀਦ ਭਗਤ ਸਿੰਘ ਦੀ ਬੌਧਿਕ ਅਤੇ ਨਿਧੜਕ ਸੋਚ ਉੱਤੇ ਅਸੀਂ ਰਿਣ ਮਾਤਰ ਵੀ ਪਹਿਰਾ ਨਹੀਂ ਦਿੱਤਾਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲਾਲ ਝੰਡੇ ਅਤੇ ਕਾਮਰੇਡੀ ਰੰਗਤ ਦੇ ਕੇ ਸਾਡੇ ਰਾਜਨੀਤਿਕ ਨੇਤਾਵਾਂ ਨੇ ਸਿਰੇ ਤੋਂ ਨਕਾਰਿਆ, ਇੱਥੋਂ ਤਕ ਕਿਹਾ ਕਿ ਇਹ ਵਿਕਸਿਤ ਭਾਰਤ ਦੇ ਰਾਹ ਵਿੱਚ ਵੱਡਾ ਰੋੜਾ ਹੈਸ਼ਹੀਦ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਜੋ ਸ਼ਬਦ ਕਾਲ ਕੋਠੜੀ ਦੀ ਕੰਧ ਦੇ ਉੱਤੇ ਉੱਕਰੇ ਸਨ, ਉਹਨਾਂ ਉੱਤੇ ਪਹਿਰਾ ਦੇਣ ਦੀ ਅੱਜ ਹਰ ਨਾਗਰਿਕ ਨੂੰ ਜ਼ਰੂਰਤ ਹੈ, ਤਾਂ ਹੀ ਸਾਡੀ ਉਸ ਨਿਧੜਕ ਸੂਰਮੇ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

ਸ਼ਹੀਦ ਭਗਤ ਸਿੰਘ ਬਾਰੇ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ। ਉਸ ਮਹਾਨ ਸ਼ਹੀਦ ਦੀ ਦੇਸ਼ ਨੂੰ ਬਹੁਤ ਵੱਡੀ ਦੇਣ ਹੈਸ਼ਹੀਦ ਭਗਤ ਸਿੰਘ ਭਾਵੇਂ ਸਰੀਰਕ ਤੌਰ ’ਤੇ ਸ਼ਹੀਦ ਹੋ ਗਿਆ ਪਰ ਉਸਦੀ ਬੌਧਿਕ ਅਤੇ ਨਿਧੜਕ ਸੋਚ ਅੱਜ ਵੀ ਲੋਕ-ਮਨਾਂ ਵਿੱਚ ਧੜਕਦੀ ਹੈਸਾਡੀ ਨੌਜਵਾਨੀ ਇਸ ਮਹਾਨ ਸ਼ਹੀਦ ਦੇ ਸੁਪਨਿਆਂ ਦੀ ਹਰ ਸਮੇਂ ਗੱਲ ਕਰਦੀ ਹੈਜੇਕਰ ਇਹ ਕਹਿ ਲਿਆ ਜਾਵੇ ਕਿ ਸ਼ਹੀਦ ਭਗਤ ਸਿੰਘ ਇੱਕ ਵਿਚਾਰਧਾਰਾ ਦਾ ਨਾਂ ਸੀ ਅਤੇ ਹੈ, ਤਾਂ ਇਸ ਵਿੱਚ ਕੋਈ ਅਤਿ ਕਥਨੀ ਨਹੀਂਉਹਨਾਂ ਬਾਰੇ ਜੋ ਦੋ ਗੱਲਾਂ ਮੇਰੇ ਜ਼ਿਹਨ ਵਿੱਚ ਹਰ ਸਮੇਂ ਤਾਜ਼ਾ ਰਹਿੰਦੀਆਂ ਹਨ, ਮੈਂ ਪਾਠਕਾਂ ਨਾਲ ਸਾਂਝੀਆਂ ਕਰ ਰਿਹਾ ਹਾਂਕਹਿੰਦੇ ਹਨ ਜਿਸ ਦਿਨ ਉਸ ਮਹਾਨ ਸੂਰਮੇ ਨੂੰ ਫਾਂਸੀ ਦੇ ਤਖਤੇ ਦੇ ਉੱਤੇ ਲੈ ਕੇ ਜਾਣ ਦੀ ਤਿਆਰੀ ਹੋ ਰਹੀ ਸੀ, ਭਗਤ ਸਿੰਘ ਆਪਣੀ ਫਾਂਸੀ ਨੂੰ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀਉਸਦੀ ਆਮ ਦਿਨਾਂ ਵਾਂਗ ਕਾਲ ਕੋਠੜੀ ਦੇ ਵਿੱਚ ਰੋਟੀ ਆਈ ਅਚਾਨਕ ਹੀ ਰੋਟੀ ਵਿੱਚ ਇੱਕ ਛੋਟਾ ਜਿਹਾ ਲੱਕੜ ਦਾ ਕੋਲਾ ਆ ਗਿਆਜਦੋਂ ਭਗਤ ਸਿੰਘ ਨੂੰ ਜੇਲ੍ਹਰ ਨੇ ਫਾਂਸੀ ’ਤੇ ਜਾਣ ਲਈ ਹੁਕਮ ਕੀਤਾ ਤਾਂ ਭਗਤ ਸਿੰਘ ਨੇ ਜੇਲ੍ਹਰ ਤੋਂ ਇੱਕ ਮਿੰਟ ਦਾ ਸਮਾਂ ਮੰਗਿਆ ਅਤੇ ਕਾਲ ਕੋਠੜੀ ਦੀ ਦੀਵਾਰ ਦੇ ਉੱਤੇ ਲਿਖਿਆ, “ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਹੈ, ਇਨਕਲਾਬ ਜ਼ਿੰਦਾਬਾਦ”

ਭਾਵੇਂ ਭਗਤ ਸਿੰਘ ਨੇ ਹੋਰ ਬਹੁਤ ਸਾਰਾ ਲਿਖਣ ਪੜ੍ਹਨ ਦਾ ਕੰਮ ਕੀਤਾ ਪਰ ਇਹ ਸ਼ਬਦ ਹਮੇਸ਼ਾ ਦੇ ਲਈ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਜੀਵਨ ਕਥਾ ਦੇ ਨਾਲ ਜੁੜ ਗਏਸਾਡੀ ਭਾਰਤ ਦੀ ਤਕਦੀਰ ਬਦਲਣ ਲਈ ਇਹ ਸ਼ਬਦ ਹੀ ਕਾਫੀ ਸਨ, ਜੇਕਰ ਹਰ ਭਾਰਤੀ ਲਈ ਇਹ ਇਬਾਦਤ ਬਣ ਜਾਂਦੇਪ੍ਰੰਤੂ ਅਸੀਂ ਅਸੂਲ ਪ੍ਰਸਤ ਜ਼ਿੰਦਗੀ ਤੋਂ ਕੋਹਾਂ ਦੂਰ ਹੋ ਗਏ ਹਾਂ, ਇਨਕਲਾਬ ਜ਼ਿੰਦਾਬਾਦ ਸ਼ਬਦ ਤਾਂ ਬਹੁਤ ਦੂਰ ਦੀ ਗੱਲ ਬਣ ਕੇ ਰਹਿ ਗਏ

ਸ਼ਹੀਦ ਭਗਤ ਸਿੰਘ ਨੇ ਸਾਮਰਾਜਵਾਦੀ ਤਾਕਤਾਂ ਦਾ ਹਮੇਸ਼ਾ ਵਿਰੋਧ ਕੀਤਾ, ਇਨਸਾਨ ਦੀ ਇਨਸਾਨ ਹੱਥੋਂ ਲੁੱਟ ਨੂੰ ਸ਼ਹੀਦ ਭਗਤ ਸਿੰਘ ਦੇਸ਼ ਦੀ ਗੁਲਾਮੀ ਤੋਂ ਵੀ ਜ਼ਿਆਦਾ ਬੁਰਾ ਮੰਨਦਾ ਸੀ, ਪਰ ਆਜ਼ਾਦ ਭਾਰਤ ਵਿੱਚ ਸਾਮਰਾਜਵਾਦੀ ਤਾਕਤਾਂ ਨੇ ਭਾਰਤ ਦੇ ਰਾਜਨੀਤਿਕ, ਸਮਾਜਿਕ, ਆਰਥਿਕ, ਇੱਥੋਂ ਤਕ ਕਿ ਧਾਰਮਿਕ ਢਾਂਚੇ ਨੂੰ ਵੀ ਆਪਣੇ ਅਧੀਨ ਕਰ ਲਿਆਲੋਕਤੰਤਰ ਦੀ ਪਰਿਭਾਸ਼ਾ, ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਸ਼ਬਦਾਂ ਦੇ ਵਿੱਚ ਰਹਿ ਗਈਸਾਮਰਾਜਵਾਦੀ ਤਾਕਤਾਂ ਨੇ ਸਾਡੀ ਲੁੱਟ ਕਰਨ ਦੀ ਅੱਤ ਕਰ ਦਿੱਤੀਅਸੀਂ ਆਪਣੇ ਅਸੂਲਾਂ ਤੋਂ ਮੂੰਹ ਮੋੜ ਕੇ ਭੇਡਾਂ-ਬੱਕਰੀਆਂ ਵਾਂਗ ਕਾਰਪੋਰੇਟੀ ਬਘਿਆੜਾਂ ਅੱਗੇ ਗੋਡੇ ਟੇਕ ਦਿੱਤੇ, ਭੁੱਲ ਗਏ ਕਿ ਸ਼ਹੀਦ ਭਗਤ ਸਿੰਘ ਨੇ ਸਾਨੂੰ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ ਸੀਸਮੁੰਦਰ ਦੀਆਂ ਮੱਛੀਆਂ ਵਾਂਗ ਵੱਡੀਆਂ ਮੱਛੀਆਂ ਨੇ ਛੋਟੀਆਂ ਨੂੰ ਖਾਣਾ ਸ਼ੁਰੂ ਕਰ ਦਿੱਤਾਵੱਡੀਆਂ ਮੱਛੀਆਂ ਮਗਰਮੱਛਾਂ ਦਾ ਭੋਜਨ ਬਣ ਗਈਆਂਛੋਟੇ ਮਜ਼ਦੂਰਾਂ ਤੋਂ ਲੈ ਕੇ ਕਿਸਾਨਾਂ ਦੀ ਲੁੱਟ ਦਾ ਕੇਂਦਰ ਮੱਧ ਵਰਗੀ ਸਾਮਰਾਜਵਾਦੀ ਸੋਚ ਦੇ ਲੋਕ ਬਣੇਅੱਜ ਉਹਨਾਂ ਨੂੰ ਵੱਡੀਆਂ ਕੰਪਨੀਆਂ ਨੇ ਆਪਣੇ ਅਧੀਨ ਕਰ ਲਿਆ ਹੈ। ਸਮੂਹ ਮਜ਼ਦੂਰ ਵਰਗ, ਕਿਸਾਨੀ, ਆੜ੍ਹਤੀਏ, ਦੁਕਾਨਦਾਰ, ਸਾਰੇ ਵਰਗ ਸਾਮਰਾਜਵਾਦੀ ਤਾਕਤਾਂ ਦੀ ਲੁੱਟ ਤੋਂ ਪਰੇਸ਼ਾਨ ਹਨਰਾਜਨੀਤਿਕ ਲੋਕਾਂ ਦੀ ਧੌਣ ਉੱਤੇ ਗੋਡਾ ਇਨ੍ਹਾਂ ਪੂੰਜੀਪਤੀਆਂ ਨੇ ਅਜਿਹਾ ਰੱਖਿਆ ਕਿ ਮਨਮਰਜ਼ੀ ਦੇ ਕਾਨੂੰਨ ਪਾਸ ਕਰਵਾਏ ਜਾ ਰਹੇ ਹਨਆਪਣੇ ਲਈ ਵੱਡੀਆਂ ਵੱਡੀਆਂ ਸੜਕਾਂ, ਰੇਲਵੇ ਲਾਈਨਾਂ ਵਿਛਾ ਰਹੇ ਹਨ। ਭਾਰਤ ਮਾਲਾ ਸੜਕ ਵਰਗੇ ਅਲੀਸਾਨ ਮਾਰਗ ਇਨ੍ਹਾਂ ਪੂੰਜੀਪਤੀਆਂ ਲਈ ਗਲੀਚੇ ਹਨ ਕਿਉਂਕਿ ਇਹ ਸੜਕਾਂ ਆਮ ਲੋਕਾਂ ਲਈ ਨਹੀਂ ਹਨ। ਇਹ ਉਹ ਪੂੰਜੀਪਤੀ ਵਰਗ ਹੈ ਜਿਸਦੀ ਗੱਲ ਸ਼ਹੀਦ ਭਗਤ ਸਿੰਘ ਨੇ ਕਹੀ ਸੀ ਕਿ ਲੋਕੋ ਗੋਰੇ ਅੰਗਰੇਜ਼ਾਂ ਤੋਂ ਬਾਅਦ ਕਿਤੇ ਇਹ ਨਾ ਹੋਵੇ ਕਿ ਦੇਸ਼ ਦੀ ਵਾਗਡੋਰ ਕਾਲੇ ਅੰਗਰੇਜ਼ਾਂ ਦੇ ਹੱਥ ਆ ਜਾਵੇਤਸਵੀਰ ਤੁਹਾਡੇ ਸਾਹਮਣੇ ਹੈਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਹੋ ਰਹੀਆਂ ਹਨ, ਵੱਡੇ ਵੱਡੇ ਘਰਾਣਿਆਂ ਦੇ ਕਰਜ਼ਿਆਂ ’ਤੇ ਲੀਕਾਂ ਵੱਜ ਰਹੀਆਂ ਹਨ, ਕਿਉਂਕਿ ਅਗਲਿਆਂ ਦਾ ਜ਼ੋਰ ਹੈਸਰਕਾਰ ਸਾਡੀਆਂ ਵੋਟਾਂ ਨਾਲ ਨਹੀਂ ਬਣਦੀ ਹੈ, ਰਾਜਨੀਤਿਕ ਸਿਸਟਮ ਨੋਟਾਂ ਨਾਲ ਚਲਦਾ ਹੈਸਾਡੇ ਕੋਲ ਨੋਟ ਨਹੀਂ ਹਨ, ਸਾਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਅਸੂਲ ਅਪਣਾਉਣ ਅਤੇ ਸੰਘਰਸ਼ਸ਼ੀਲ ਰਾਹ ਇਖਤਿਆਰ ਕਰਨ ਦੀ ਜ਼ਰੂਰਤ ਹੈ

ਸ਼ਹੀਦ ਭਗਤ ਸਿੰਘ ਨੇ ਅਸੂਲਾਂ ਨੂੰ ਪਹਿਲ ਦਿੱਤੀਅਸੀਂ ਅਸੂਲਾਂ ਨੂੰ ਦਰ ਕਿਨਾਰ ਕਰਕੇ ਰਾਜਨੀਤਿਕ ਲੋਕਾਂ ਵੱਲੋਂ ਦਿੱਤੀਆਂ ਮੁਫਤ ਦੀਆਂ ਰਿਓੜੀਆਂ ਖਾਣ ਲਈ ਬਹੁਤ ਹੀ ਉਤਾਵਲੇ ਹੋ ਜਾਂਦੇ ਹਾਂਮੁਫਤ ਸ਼ਬਦ ਸਾਡੇ ਸੱਭਿਆਚਾਰ ਦਾ ਅੱਜ ਅਨਿੱਖੜਵਾਂ ਅੰਗ ਬਣਦਾ ਜਾ ਰਿਹਾ ਹੈ ਅਸੀਂ ਆਪਣੇ ਹੱਕ ਲੈਣ ਦੀ ਥਾਂ ਸਰਕਾਰਾਂ ਅੱਗੇ ਖੈਰ ਮੰਗਦੇ ਹਾਂਸਾਡੀ ਸੋਚ ਭਿਖਾਰੀ ਬਣਦੀ ਜਾ ਰਹੀ ਹੈ, ਜੋ ਕਿ ਸਾਮਰਾਜਵਾਦੀ ਤਾਕਤਾਂ ਸਾਨੂੰ ਬਣਾਉਣ ਲਈ ਸਕੀਮਾਂ ਘੜ ਰਹੀਆਂ ਹਨਕਹਿੰਦੇ ਹਨ ਕਿ ਇੱਕ ਵਾਰ ਗੁਲਾਮ ਭਾਰਤ ਦੇ ਵਿੱਚ ਕਾਲ ਪੈ ਗਿਆ ਸੀਅੰਗਰੇਜ਼ਾਂ ਨੇ ਕਿਸਾਨਾਂ ਨੂੰ ਮੁਫਤ ਵਿੱਚ ਅਨਾਜ ਦਾ ਬੀਜ ਦੇਣ ਨੂੰ ਕਿਹਾਮੱਧ ਵਰਗੀ ਤਾਂ ਕੀ, ਗਰੀਬ ਕਿਸਾਨਾਂ ਨੇ ਵੀ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਤੁਹਾਡਾ ਗੁਲਾਮੀ ਵਾਲਾ ਬੀਜ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਗੁਲਾਮ ਰਹਿਣ ਦੀ ਸੋਚ ਪੈਦਾ ਕਰੇਗਾਇਹ ਸਨ ਅਸੂਲਦੁਨੀਆਂ ਦੇ ਮਹਾਨ ਫਿਲਾਸਫਰ ਖਲੀਲ ਜਿਬਰਾਨ ਨੇ ਕਿਹਾ ਹੈ ਕਿ ਬੁਲਬੁਲ ਕਦੇ ਵੀ ਪਿੰਜਰੇ ਵਿੱਚ ਆਂਡੇ ਨਹੀਂ ਦਿੰਦੀ, ਕਿਉਂਕਿ ਉਹ ਜਾਣਦੀ ਹੈ ਕਿ ਮੇਰੇ ਬੱਚੇ ਗੁਲਾਮ ਜੀਵਨ ਦੇ ਵਿੱਚ ਪੈਦਾ ਨਾ ਹੋਣਗੁਲਾਮ ਸੋਚ ਤੋਂ ਬਚੋਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਅਸੂਲ ਪ੍ਰਸਤ ਜ਼ਿੰਦਗੀ ’ਤੇ ਪਹਿਰਾ ਦੇਈਏ, ਸਾਮਰਾਜਵਾਦੀ ਤਾਕਤਾਂ ਦੀਆਂ ਪੈਸੇ ਨਾਲ ਖਰੀਦੀਆਂ ਜਾਣ ਵਾਲੀਆਂ ਵੋਟਾਂ ਨਾ ਬਣੀਏਆਜ਼ਾਦ ਸੋਚ ਦੇ ਧਾਰਨੀ ਬਣੀਏ ਅਤੇ ਜ਼ਿੰਦਗੀ ਦੇ ਅਸੂਲਾਂ ’ਤੇ ਪਹਿਰਾ ਦੇਈਏ

ਸ਼ਹੀਦ ਭਗਤ ਸਿੰਘ ਦੀ ਬੌਧਿਕ ਅਤੇ ਨਿਧੜਕ ਸੋਚ ਨੂੰ ਦਿਲ ਦੀਆਂ ਗਹਿਰਾਈਆਂ  ਵਿੱਚੋਂ ਕੋਟਿਨ ਕੋਟਿ ਪ੍ਰਣਾਮ, ਇਨਕਲਾਬ ਜ਼ਿੰਦਾਬਾਦ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)