HarsantSDhindsa7ਸੰਘੀ ਢਾਂਚੇ ਅਧੀਨ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲਾ ...
(5 ਜੂਨ 2026)


ਹਰ ਸਾਲ ਜੂਨ ਮਹੀਨਾ ਆਉਂਦਿਆਂ ਹੀ ਸਿੱਖ ਕੌਮ ਦੇ ਅੱਲ੍ਹੇ ਜਖਮਾਂ ਦੀ ਦਾਸਤਾਨ ਅੱਖਾਂ ਸਾਹਮਣੇ ਘੁੰਮਣ ਲਗਦੀ ਹੈ
ਕਿਹੋ ਜਿਹਾ ਸਮਾਂ ਸੀ ਜਦੋਂ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਵਰੋਸਾਏ ਸਿੱਖਾਂ ਦੇ ਸਰਬਉਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਾਰਤੀ ਹਕੂਮਤ ਨੇ ਟੈਂਕਾਂ ਅਤੇ ਤੋਪਾਂ ਦੇ ਨਾਲ ਗੋਲੇ ਦਾਗੇ, ਗੋਲੀਆਂ ਦੀ ਵਰਖਾ ਕੀਤੀਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸੂਫੀ ਮੀਆਂ ਮੀਰ ਦਾ ਹਿਰਦਾ ਬਲੂੰਦਰਿਆ ਗਿਆ ਹੋਵੇਗਾਸਿੱਖਾਂ ਦਾ ਮੱਕਾ, ਜਿੱਥੇ ਹਰ ਸਮੇਂ ਗੁਰਬਾਣੀ ਅਤੇ ਕੀਰਤਨ ਸਰਵਣ ਹੁੰਦਾ ਸੀ, ਫੌਜ ਦੀਆਂ ਧਾੜਾਂ ਬੂਟਾਂ ਸਣੇ ਦਗੜ ਦਗੜ ਕਰਦੀਆਂ ਸਮੁੱਚੀ ਮਾਨਵਤਾ ਪਸੰਦ ਸ਼ਰਧਾਲੂਆਂ ਦੇ ਦਿਲਾਂ ਨੂੰ ਠੇਸ ਪਹੁੰਚਾ ਰਹੀਆਂ ਸਨਆਜ਼ਾਦ ਭਾਰਤ ਵਿੱਚ ਕਦੇ ਅਜਿਹੇ ਹਾਲਾਤ ਬਾਰੇ ਸੋਚਿਆ ਨਹੀਂ ਸੀਪਰ ਦੁਨਿਆਵੀ ਰਾਜਨੀਤੀ ਵਿੱਚ ਧਾਰਮਿਕ ਆਸਥਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀਰੂਹਾਨੀਅਤ ਦਾ ਕੇਂਦਰ ਸ਼ਹੀਦਾਂ ਦੇ ਖੂਨ ਨਾਲ ਪੂਰੀ ਤਰ੍ਹਾਂ ਰੰਗਿਆ ਗਿਆ ਸੀਕਿਸੇ ਇਤਿਹਾਸਕਾਰ ਨੇ ਲਿਖਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅਜਿਹਾ ਪਵਿੱਤਰ ਸਥਾਨ ਹੈ ਜਿਸਦੇ ਪੂਰੇ ਗਲਿਆਰੇ ਵਿੱਚ ਨਹੁੰ ਜਿੰਨੀ ਵੀ ਅਜਿਹੀ ਥਾਂ ਨਹੀਂ ਸੀ ਜਿੱਥੇ ਸ਼ਹੀਦਾਂ ਦਾ ਖੂਨ ਨਾ ਡੁੱਲ੍ਹਿਆ ਹੋਵੇਸਿੱਖ ਕੌਮ ਅਜਿਹੀ ਦਲੇਰ ਕੌਮ ਰਹੀ ਹੈ ਜਿਸਨੇ ਮੁੱਢ ਕਦੀਮ ਤੋਂ ਜ਼ੁਲਮ ਦੇ ਨਾਲ ਟੱਕਰ ਲਈ, ਮਜ਼ਲੂਮਾਂ ਦੀ ਰੱਖਿਆ ਲਈ ਕੁਰਬਾਨੀਆਂ ਕੀਤੀਆਂਸਿੱਖ ਕੌਮ ਦਾ ਇਤਿਹਾਸ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈਜੇਕਰ ਇਹ ਕਿਹਾ ਜਾਵੇ ਕਿ ਸਿੱਖ ਧਰਮ ਦੀ ਨੀਂਹ ਮਹਾਨ ਯੋਧਿਆਂ ਦੇ ਸਿਰਾਂ ’ਤੇ ਰੱਖੀ ਗਈ ਤਾਂ ਕੋਈ ਅਤਕਥਨੀ ਨਹੀਂਸਿੱਖ ਧਰਮ ਸਭ ਤੋਂ ਨਵੀਨ ਧਰਮ ਹੈ, ਪਰ ਕੁਰਬਾਨੀਆਂ ਸਭ ਤੋਂ ਜ਼ਿਆਦਾ ਸਿੱਖ ਧਰਮ ਵਿੱਚ ਹੋਈਆਂ

ਜੇਕਰ ਇਤਿਹਾਸ ਨੂੰ ਵਾਚਿਆ ਜਾਵੇ, ਸਿੱਖਾਂ ਨੇ ਦੁਸ਼ਮਣ ਦਾ ਡਟ ਕੇ ਟਾਕਰਾ ਕਰਨ ਦੇ ਬਾਵਜੂਦ ਕੁਦਰਤੀ ਕਰੋਪੀਆਂ ਅੱਗੇ ਵੀ ਕਦੇ ਹਾਰ ਨਹੀਂ ਮੰਨੀਸਾਲ ਵਿੱਚ ਪੋਹ ਦਾ ਮਹੀਨਾ ਕੜਾਕੇ ਦੀ ਠੰਢ ਪੱਖੋਂ ਮੰਨਿਆ ਜਾਂਦਾ ਸੀ ਅਤੇ ਜੇਠ ਮਹੀਨਾ ਪੂਰੀ ਲੋਹੜੇ ਦੀ ਗਰਮੀ ਦਾ ਹੁੰਦਾ ਹੈ ਦੋਵੇਂ ਮਹੀਨੇ ਸਿੱਖ ਧਰਮ ਉੱਤੇ ਕਹਿਰ ਵਜੋਂ ਜਾਣੇ ਜਾਂਦੇ ਹਨਪੋਹ ਦੇ ਮਹੀਨੇ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੁਸ਼ਮਣਾਂ ਦੇ ਨਾਲ ਲੜਦਿਆਂ ਸ਼ਹੀਦ ਹੋਏਸਰਹੰਦ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸੂਬਾ ਸਰਹੰਦ ਨੇ ਠੰਢੇ ਬੁਰਜ ਵਿੱਚ ਕੈਦ ਕਰ ਲਿਆ ਸੀਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਅਤੇ ਮਾਤਾ ਗੁਜਰੀ ਜੀ ਠੰਢੇ ਬੁਰਜ ਵਿੱਚ ਸ਼ਹੀਦੀ ਪਾ ਗਏਇਹ ਵੀ ਕੜਾਕੇ ਦੀ ਠੰਢ ਦੇ ਦਿਨ, ਪੋਹ ਮਹੀਨੇ ਦਾ ਸਾਕਾ ਸੀ

ਸਿੱਖ ਕੌਮ ਦੇ ਲਈ ਜੂਨ 1984 ਦਾ ਕਹਿਰ ਅਜਿਹਾ ਵਾਪਰਿਆ ਕਿ ਸਿੱਖਾਂ ਦੇ ਸਭ ਤੋਂ ਉੱਚ ਮਹੱਤਤਾ ਵਾਲੇ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਟੈਂਕਾਂ ਅਤੇ ਤੋਪਾਂ ਦੇ ਨਾਲ ਗੋਲੇ ਵਰਾਏ ਗਏਇਤਿਹਾਸਕਾਰਾ ਅਨੁਸਾਰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਵਾਲੇ ਦਿਨ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ, ਮੌਕੇ ਦੀ ਹਕੂਮਤ ਨੇ ਉਸ ਪਵਿੱਤਰ ਦਿਨ ਉੱਤੇ ਸਿੱਖਾਂ ਦੀ ਘੇਰਾਬੰਦੀ ਕੀਤੀਪੂਰੇ ਤਿੰਨ ਦਿਨ ਗੋਲੀਆਂ ਦਾ ਮੀਂਹ ਵਰ੍ਹਿਆ, ਤੋਪਾਂ ਅਤੇ ਟੈਂਕਾਂ ਨਾਲ ਪਵਿੱਤਰ ਅਸਥਾਨ ਉੱਤੇ ਖੂਨ ਦੀ ਹੋਲੀ ਖੇਡੀ ਗਈਜੂਨ ਮਹੀਨੇ ਪੂਰੀ ਗਰਮੀ ਦਾ ਕਹਿਰ, ਬਿਜਲਾਪਾਣੀ ਬੰਦ ਕਰ ਦਿੱਤਾ ਗਿਆਪਰ ਕੁਦਰਤ ਦੇ ਕਹਿਰ ਦੀ ਪਰਵਾਹ ਨਾ ਕਰਦਿਆਂ ਸ਼ਹੀਦ ਸਿੰਘਾਂ ਨੇ ਹਕੂਮਤ ਦੇ ਜਬਰ ਅੱਗੇ ਗੋਡੇ ਨਹੀਂ ਟੇਕੇਸ੍ਰੀ ਦਸਮ ਪਾਤਸ਼ਾਹ ਹਜ਼ੂਰ ਦੇ ਸਪੁੱਤਰ ਬਣਦਿਆਂ ਸ਼ਹੀਦੀਆਂ ਦਾ ਰਸਤਾ ਚੁਣਿਆਸੰਨ 1984 ਵਿੱਚ ਦੋਵੇਂ ਵੱਡੀਆਂ ਘਟਨਾਵਾਂ, ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲਾ ਅਤੇ ਦੂਜਾ ਦੇਸ਼ ਦੀ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਹੋਰ ਕਈ ਥਾਂਵਾਂ ’ਤੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆਗਲਾਂ ਵਿੱਚ ਟਾਇਰ ਪਾਏ ਗਏ, ਘਰ ਸਾੜ ਦਿੱਤੇ, ਧੀਆਂ-ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਪਰ ਸਿੱਖ ਕੌਮ ਦੇ ਯੋਧਿਆਂ ਨੇ ਹਕੂਮਤ ਦੀ ਈਨ ਨਹੀਂ ਮੰਨੀਗੁਰੂ ਦਾ ਭਾਣਾ ਮੰਨਦਿਆਂ ਜਬਰ ਦਾ ਸਬਰ ਨਾਲ ਮੁਕਾਬਲਾ ਕੀਤਾ

ਸੰਘੀ ਢਾਂਚੇ ਅਧੀਨ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲਾ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਭਾਰਤੀ ਹਕੂਮਤ ਨੂੰ ਚੁਭ ਰਿਹਾ ਸੀਹੱਕ ਮੰਗਦੇ ਪੰਜਾਬੀ ਹਕੂਮਤ ਲਈ ਅੱਤਵਾਦੀ-ਵੱਖਵਾਦੀ ਬਣ ਗਏਦੇਸ਼ ਦੀ ਅਜ਼ਾਦੀ ਤੋਂ ਬਾਅਦ ਘੱਟ ਗਿਣਤੀਆਂ ਉੱਤੇ ਇਹ ਸਭ ਤੋਂ ਵੱਡਾ ਹਮਲਾ ਸੀ, ਪਰ ਇਹ ਅੰਤਲਾ ਹਮਲਾ ਨਹੀਂ ਸੀਦੇਸ਼ ਦੀਆਂ ਘੱਟ ਗਿਣਤੀਆਂ ਦੀ ਅੱਗੇ ਹੋ ਕੇ ਗੱਲ ਕਰਨ ਵਾਲੇ ਪੰਜਾਬੀਆਂ ਨੂੰ ਕੋਹ ਕੋਹ ਕੇ ਮਾਰਿਆ, ਫਿਰਕਾਪ੍ਰਸਤੀ ਦੀ ਹਨੇਰੀ ਚੱਲੀ, ਭਰਾ ਮਾਰੂ ਜੰਗ ਸ਼ੁਰੂ ਹੋ ਗਈਮਰਨ ਵਾਲੇ ਵੀ ਪੰਜਾਬੀ ਅਤੇ ਮਾਰਨ ਵਾਲੇ ਵੀ ਪੰਜਾਬੀਪਿੰਡਾਂ ਦੇ ਪਿੰਡ ਖਾਲੀ ਹੋ ਗਏਮਾਝੇ ਦੇ ਪਿੰਡਾਂ ਵਿੱਚ ਲੰਬਾ ਸਮਾਂ ਜੰਝ ਨਹੀਂ ਚੜ੍ਹੀਮਨੁੱਖੀ ਹੱਕਾਂ ਦਾ ਘਾਣ ਹੋਇਆਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਅਮਨ ਸ਼ਾਂਤੀ ਤੋਂ ਬਾਅਦ ਪੰਜਾਬ ਵਿੱਚ ਨਸ਼ਿਆਂ ਦੀ ਹਨੇਰੀ ਚੱਲ ਪਈ, ਜਿਸਨੇ ਘਰ-ਘਰ ਵਿੱਚ ਸੱਥਰ ਵਿਛਾ ਦਿੱਤੇਪਰ ਸਿੱਖ ਕੌਮ ਦਾ ਇਤਿਹਾਸ ਬੋਲਦਾ ਹੈਹਰ ਸਾਲ ਦਸੰਬਰ ਅਤੇ ਜੂਨ ਦੇ ਮਹੀਨੇ ਪੂਰੀ ਸਿੱਖ ਕੌਮ ਆਪਣੀ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਿਜਦਾ ਕਰਦੀ ਹੈ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਪਹਿਰਾ ਦੇਣ ਦਾ ਅਹਿਦ ਲੈਂਦੀ ਹੈਪੰਜਾਬੀ ਦੇ ਪ੍ਰਸਿੱਧ ਗਜ਼ਲਗੋ ਜਗਤਾਰ ਦੀਆਂ ਤੁਕਾਂ ਚੇਤੇ ਆ ਗਈਆਂ,

ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ,
ਫਿਰ ਵੀ ਅਸੀਂ ਰੁਕੇ ਨਾ, ਦੇਖ ਸਾਡਾ ਵੀ ਜੇਰਾ,

ਪੈਰਾਂ ਵਿੱਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ,
ਕਿਉਂ ਦੇਖ ਦੇਖ ਉਡਦਾ, ਚਿਹਰੇ ਦਾ ਰੰਗ ਤੇਰਾ,

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author