HarsantSDhindsa 7ਸਰਕਾਰਾਂ ਨੂੰ ਭੁਲੇਖਾ ਹੈ ਕਿ ਪੰਜਾਬ ਦੇ ਅਣਖੀਲੇ ਯੋਧੇ, ਰਾਜਨੀਤਿਕ ਢਾਂਚੇ ਅੱਗੇ ਝੁਕ ...
(4 ਸਤੰਬਰ 2026)


ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਹੈ
ਕਿਉਂਕਿ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸ਼ਬਦੀ ਰੂਪ ਦੇਣਾ, ਸਮਾਜ ਦੇ ਚੰਗੇ ਮਾੜੇ ਸਾਰੇ ਪੱਖਾਂ ਦਾ ਅਧਿਐਨ ਕਰਨਾ, ਸਾਹਿਤ ਦੇ ਹਿੱਸੇ ਆਉਂਦਾ ਹੈ ਕੁਝ ਸਾਹਿਤਕ ਲਿਖਤਾਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਮਨੁੱਖ ਮਨ ਉੱਤੇ ਵੱਡਾ ਅਸਰ ਕਰਦੀਆਂ ਹਨਗ੍ਰੈਜੂਏਸ਼ਨ ਦੌਰਾਨ ਪੰਜਾਬੀ ਸਾਹਿਤ ਦਾ ਵਿਸ਼ਾ ਪੜ੍ਹਿਆ। ਸਹਿਤ ਦੀਆਂ ਵੱਖ ਵੱਖ ਵੰਨਗੀਆਂ ਨੇ ਮਨ ਉੱਤੇ ਅਸਰ ਕੀਤਾ। ਵਰਿਆਮ ਸਿੰਘ ਸੰਧੂ ਦੀ ਕਹਾਣੀ “ਆਪਣਾ ਆਪਣਾ ਹਿੱਸਾ” ਅੱਜ ਵੀ ਅੱਖਾਂ ਦੇ ਸਾਹਮਣੇ ਘੁੰਮਦੀ ਹੈਗੁਰਦਿਆਲ ਸਿੰਘ ਦੀ ਕਹਾਣੀ “ਕਾਲਾ ਮੋਤੀਆ“ ਅਤੇ ਸੰਤ ਸਿੰਘ ਸੇਖੋਂ ਦੀ ਕਹਾਣੀ “ਹਲ ਵਾਹ” ਨੂੰ ਕੌਣ ਭੁੱਲ ਸਕਦਾ ਹੈਇਸ ਤਰ੍ਹਾਂ ਹੀ ਕਾਵਿ ਰੂਪ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ, ਪੂਰਨ ਸਿੰਘ, ਸੰਤ ਰਾਮ ਉਦਾਸੀ ਅਤੇ ਅਵਤਾਰ ਪਾਸ਼ ਦੇ ਕਾਵਿ ਬੰਦ ਅੱਜ ਵੀ ਮਨ ਵਿੱਚ ਤਰੋਤਾਜ਼ਾ ਹਨਕ੍ਰਾਂਤੀਕਾਰੀ ਸੋਚ ਨੂੰ ਸਮਰਪਿਤ ਬਾਵਾ ਬਲਵੰਤ ਦੀਆਂ ਪੜ੍ਹੀਆਂ ਕਵਿਤਾਵਾਂ ਅੱਜ ਦੇ ਹਾਲਾਤ ਨੂੰ ਦੇਖ ਕੇ ਯਾਦ ਆ ਜਾਂਦੀਆਂ ਹਨਜਦੋਂ ਤਾਨਾਸ਼ਾਹੀ ਰਵਈਆ, ਲੋਕਾਂ ਦੀ ਜ਼ਬਾਨਬੰਦੀ ਕਰਦਾ ਹੈ; ਪੁਲਿਸ ਦੀਆਂ ਧਾੜਾਂ ਭੋਲੇ ਭਾਲੇ ਲੋਕਾਂ ਨੂੰ ਛੱਲੀਆਂ ਵਾਂਗ ਕੁੱਟਦੀਆਂ ਹਨ; ਫਿਰ ਕ੍ਰਾਂਤੀਕਾਰੀ ਵਿਚਾਰ ਜ਼ਿਹਨ ਵਿੱਚ ਦੌੜਨ ਲਗਦੇ ਹਨ...

ਜਿੰਦਗਾਨੀ ਏ, ਪਰਾਇਆ ਧਨ ਨਹੀਂ,
ਜ਼ਿੰਦਗੀ ਨੂੰ ਮਾਣਨਾ ਔਗੁਣ ਨਹੀਂ
,
ਕਿਉਂ ਖਿਆਲਾਂ ਦੇ ਲਈ ਹਨ ਬੇੜੀਆਂ
,
ਜੇ ਹਵਾ ਤੇ ਵਕਤ ਨੂੰ ਬੰਧਨ ਹੈ ਨਹੀਂ
,

ਭਾਰਤੀ ਲੋਕਤੰਤਰ ਦੀ ਅਜਿਹੀ ਤਸਵੀਰ ਦੇਖਦਿਆਂ ਸਾਡੇ ਸ਼ਹੀਦਾਂ ਦੇ ਲਏ ਸੁਪਨੇ ਚਕਨਾਚੂਰ ਹੋ ਰਹੇ ਹਨਸੱਚਮੁੱਚ ਸ਼ਹੀਦ ਏ ਆਜ਼ਮ ਭਗਤ ਸਿੰਘ ਸੱਚ ਹੀ ਕਹਿੰਦਾ ਸੀ; “ਭਾਰਤਵਰਸ਼ ਦੇ ਵਾਸੀਓ, ਅਜ਼ਾਦੀ ਜ਼ਰੂਰ ਆਵੇਗੀਦੇਸ਼ ਆਜ਼ਾਦ ਹੋਵੇਗਾ, ਇਸ ਨੂੰ ਕੋਈ ਰੋਕ ਨਹੀਂ ਸਕਦਾ ਪਰ ਜਿਹੜੀ ਗੱਲ ਦਾ ਮੈਨੂੰ ਫਿਕਰ ਹੈ, ਉਹ ਇਹ ਹੈ, ਕਿ ਆਜ਼ਾਦ ਭਾਰਤ ਦੀ ਵਾਗਡੋਰ ਕਿਸਦੇ ਹੱਥ ਵਿੱਚ ਆਵੇਗੀਜੇਕਰ ਰਾਜ ਸਰਮਾਏਦਾਰੀ ਦਾ ਹੋ ਗਿਆ ਤਾਂ ਤੁਹਾਡਾ ਹਾਲ ਗੁਲਾਮੀ ਤੋਂ ਵੀ ਭੈੜਾ ਹੋਵੇਗਾਤੁਸੀਂ ਸਮਾਜਿਕ, ਆਰਥਿਕ, ਰਾਜਨੀਤਿਕ, ਸਾਰੇ ਹੀ ਪੱਖਾਂ ਤੋਂ ਗੁਲਾਮੀ ਭੋਗੋਗੇਅੱਜ ਹਾਲਾਤ ਸਾਡੇ ਸਾਹਮਣੇ ਹਨਸਾਡੇ ਹਾਲਾਤ ਨੂੰ ਦੇਖਦਿਆਂ ਬਹੁਤ ਸਾਰੇ ਲੋਕ ਇਹ ਕਹਿਣ ਲੱਗ ਪਏ ਹਨ ਕਿ ਇਸ ਨਾਲੋਂ ਤਾਂ ਗੋਰਿਆਂ ਦਾ ਰਾਜ ਚੰਗਾ ਸੀਗੋਰੇ ਬਿਗਾਨੇ ਸਨ, ਅੱਜ ਸਾਨੂੰ ਆਪਣਿਆਂ ਹੱਥੋਂ, ਹਰ ਪੱਖ ਤੋਂ ਮਾਰ ਖਾਣੀ ਪੈ ਰਹੀ ਹੈਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ, ਪੰਜਾਬੀ ਮੁੰਡੇ ਵਿਦੇਸ਼ਾਂ ਨੂੰ ਦੌੜ ਰਹੇ ਹਨਵੱਡੇ ਵੱਡੇ ਬੰਗਲੇ ਬਿਹਾਰੀ ਬਾਬੂਆਂ ਦੇ ਕਬਜ਼ੇ ਵਿੱਚ ਆ ਗਏ ਹਨ

ਸਾਡੇ ਲੋਕ, ਜਿਹੜੇ ਵਿਦੇਸ ਜਾ ਕੇ ਆਏ ਹਨ, ਉਹ ਉੱਚੀ ਉੱਚੀ ਕਹਿ ਰਹੇ ਹਨ ਕਿ ਆਪਾਂ ਤਾਂ ਉਨ੍ਹਾਂ ਦੇ ਨਾਲ ਸੌ ਸਾਲ ਵਿੱਚ ਵੀ ਰਲ ਨਹੀਂ ਸਕਦੇਰਲਾਂਗੇ ਕਿਵੇਂ, ਜਦੋਂ ਰਾਜਨੀਤੀ ਸੇਵਾ ਨਾ ਰਹਿ ਕੇ ਮੇਵਾ ਬਣ ਜਾਵੇਮੁੱਠੀ ਭਰ ਲੋਕ ਕਬਜਾਧਾਰੀ ਨੀਤੀ ਤਹਿਤ ਸਭ ਕੁਝ ਲੁੱਟ ਲੈਣ, ਗਰੀਬੀ ਰੇਖਾ ਵਧਦੀ ਜਾਵੇ, ਲੋਟੂ ਲਾਣਾ ਦਿਨ ਪ੍ਰਤੀ ਦਿਨ ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ ਵਿੱਚ ਪਹਿਲੇ, ਦੂਜੇ ਥਾਂ ’ਤੇ ਆਪਣਾ ਨਾਂ ਦਰਜ ਕਰਾਵੇ, ਗਰੀਬ ਲੋਕਾਂ ਦੀ ਗਿਣਤੀ ਅਰਬੀ ਘੋੜੇ ਦੀ ਤਰ੍ਹਾਂ ਵਧਦੀ ਜਾਵੇ,ਤਾਂ ਕਿਵੇਂ ਰਲਾਂਗੇ ਅਸੀਂ ਵਿਦੇਸ਼ਾਂ ਦੇ ਨਾਲ? ਭਗਤ ਸਿੰਘ ਦੀ ਫੋਟੋ ਹਾਰਾਂ ਜੋਗੀ ਰਹਿ ਗਈ ਹੈਸ਼ਹੀਦੇ ਆਜ਼ਮ! ਤੇਰਾ ਬਸੰਤੀ ਰੰਗ ਸਿਆਸਤ ਦੀ ਭੇਟ ਚੜ੍ਹ ਗਿਆਤੇਰੇ ਵਾਰਸਾਂ ਨੂੰ ਅੱਜ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਹੈਤੇਰੀ ਕ੍ਰਾਂਤੀਕਾਰੀ ਸੋਚ ਨੂੰ ਦਬਾਇਆ ਜਾ ਰਿਹਾ ਹੈਪਰ ਤੇਰੀ ਸੋਚ ਦੇ ਵਾਰਸ ਕਦੇ ਦਬਣਗੇ ਨਹੀਂਤੇਰੀ ਸੋਚ ਨੂੰ ਦੱਬਾਉਣ ਦੇ ਲਈ ਇਹ ਸਾਮਰਾਜਵਾਦੀ ਲਾਣੇ ਨੇ ਕਦੇ ਚਿੱਟੇ ਦਾ ਸਹਾਰਾ ਲਿਆ, ਕਦੇ ਅਸ਼ਲੀਲਤਾ ਫੈਲਾਈ। ਨੌਜਵਾਨੀ ਨੂੰ ਖਤਮ ਕਰਨ ਲਈ ਹਰ ਹਰਬਾ ਵਰਤਿਆਪਰ ਤੇਰਾ ਖੂਨ ਸਾਡੀਆਂ ਰਗਾਂ ਵਿੱਚ ਅੱਜ ਵੀ ਦੌੜਦਾ ਹੈਮਹਾਤਮਾ ਗਾਂਧੀ ਵੱਲੋਂ ਦਿੱਤਾ ਰੋਸ ਕਰਨ ਦਾ ਸਾਧਨ ਹੜਤਾਲ, ਅੱਜ ਸਰਕਾਰਾਂ ਨੂੰ ਰੜਕਣ ਲੱਗ ਪਿਆ ਹੈਸ਼ਾਂਤਮਈ ਧਰਨੇ, ਮੁਜ਼ਾਹਰੇ ਵਿਕਾਸ ਵਿੱਚ ਅੜਿੱਕਾ ਬਣ ਗਏਭਾਈ ਸਰਕਾਰ ਪੂੰਜੀਵਾਦ ਦੇ ਸਹਾਰੇ ਚਲਦੀ ਹੈਤੁਹਾਡੀਆਂ ਵੋਟਾਂ ਖਰੀਦਣ ਲਈ ਉਹ ਨੋਟ ਦਿੰਦੇ ਹਨਫਿਰ ਤੁਸੀਂ ਸੋਚਦੇ ਹੋ ਕਿ ਰਾਜਨੀਤਿਕ ਢਾਂਚਾ ਲੋਕਾਈ ਦੀ ਸੋਚੇ, ਇਹ ਅਸੰਭਵ ਹੈ

ਪੰਜਾਬ ਗੁਰੂਆਂ ਪੀਰਾਂ, ਅਣਖੀ ਯੋਧਿਆਂ ਦੀ ਧਰਤੀ ਰਿਹਾ ਹੈਪੰਜਾਬੀ ਅੱਗੇ ਹੋ ਕੇ ਲੜੇ ਹਨ, ਇਤਿਹਾਸ ਬੋਲਦਾ ਹੈਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਗਿਆਜਿੰਨੇ ਵੀ ਹਮਲਾਵਰ ਭਾਰਤ ਦੇ ਵਿੱਚ ਆਏ, ਸਾਰੇ ਪੰਜਾਬ ਵਿੱਚੋਂ ਦੀ ਗੁਜ਼ਰੇ, ਪੰਜਾਬੀ ਅੱਗੇ ਹੋ ਕੇ ਲੜੇਗਲ਼ ਕਟਾ ਲਏ, ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਕਦੇ ਹਾਰ ਨਹੀਂ ਮੰਨੀ। ਇਹ ਕਿਵੇਂ ਹੋ ਸਕਦਾ ਕਿ ਪੰਜਾਬੀ ਰਾਜਨੀਤਿਕ ਢਾਂਚੇ ਦੇ ਅੱਗੇ ਗੋਡੇ ਟੇਕ ਦੇਣਸਾਡਾ ਅਣਖੀਲਾ ਕਵੀ ਅਵਤਾਰ ਪਾਸ਼ ਲਿਖਦਾ ਹੈ...

ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਦੇ ਲਈ,
ਅਸੀਂ ਲੜਾਂਗੇ ਸਾਥੀ
, ਗੁਲਾਮ ਸੱਧਰਾਂ ਦੇ ਲਈ,
ਅਸੀਂ ਲੜਾਂਗੇ ਸਾਥੀ
, ਜ਼ਿੰਦਗੀ ਦੇ ਟੁਕੜੇ ਲਈ,

ਸਰਕਾਰਾਂ ਨੂੰ ਭੁਲੇਖਾ ਹੈ ਕਿ ਪੰਜਾਬ ਦੇ ਅਣਖੀਲੇ ਯੋਧੇ, ਰਾਜਨੀਤਿਕ ਢਾਂਚੇ ਅੱਗੇ ਝੁਕ ਜਾਣਗੇਜਦੋਂ ਦਿੱਲੀ ਦੇ ਹਾਕਮਾਂ ਵਿਰੁੱਧ ਘੋਲ ਚੱਲਿਆ, ਵੱਡੀਆਂ ਸਾਜ਼ਿਸ਼ਾਂ ਹੋਈਆਂ, ਪੰਜਾਬ ਦਾ ਅੰਨਦਾਤਾ ਹਿੱਕ ਡਾਹ ਕੇ ਲੜਿਆਅੱਠ ਸੌ ਤੋਂ ਵੱਧ ਸਾਡੇ ਅਣਖੀਲੇ ਯੋਧੇ ਸ਼ਹੀਦ ਹੋ ਗਏ ਪਰ ਘੋਲ ਜਿੱਤ ਕੇ ਮੁੜੇ। ਹੱਕ ਮੰਗਿਆ ਨਹੀਂ ਮਿਲਦੇ, ਹੱਕ ਖੋਹਣੇ ਪੈਂਦੇ ਹਨਜਿੱਤ ਲੜਦੇ ਲੋਕਾਂ ਦੀ ਹੁੰਦੀ ਹੈਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਹਨ

ਪੰਜਾਬ ਦੇ ਕ੍ਰਾਂਤੀਕਾਰੀ ਗਜ਼ਲ ਗੋ ਜਗਤਾਰ ਲਿਖਦੇ ਹਨ...

ਹਰ ਮੋੜ ’ਤੇ ਸਲੀਬਾਂ,
ਹਰ ਮੋੜ ’ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ
,
ਸਾਡਾ ਵੀ ਦੇਖ ਜੇਰਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author