HarsantSDhindsa 7ਸਰਕਾਰ ਕੁਝ ਨਹੀਂ ਕਰ ਰਹੀ, ਅੱਜ ਸਾਰੀਆਂ ਹੀ ਸਮਾਜ ਸੇਵੀ ਸੰਸਥਾਵਾਂ ਨੂੰ ...
(13 ਜੁਲਾਈ 2026)


ਕੁਰਾਹੇ ਪਈ ਜਵਾਨੀ, ਸੰਭਾਲਣ ਦੀ ਲੋੜ

ਨੌਜਵਾਨੀ ਸਮਾਜ ਦਾ ਅਣਮੁੱਲਿਆ ਸਰਮਾਇਆ ਹੁੰਦੀ ਹੈ ਪਰ ਅੱਜ ਸਮਾਜ ਦਾ ਇਹ ਵੱਡਮੁਲਾ ਸਰਮਾਇਆ ਆਪਣੇ ਜੀਵਨ ਦੇ ਰਾਹ ਤੋਂ ਪੂਰੀ ਤਰ੍ਹਾਂ ਭਟਕਿਆ ਨਜ਼ਰ ਆ ਰਿਹਾ ਹੈਪੰਜਾਬ ਦੀ ਜਿਹੜੀ ਜਵਾਨੀ ਜੋਸ਼ ਅਤੇ ਜ਼ੋਰ ਕਰਕੇ ਜਾਣੀ ਜਾਂਦੀ ਸੀ, ਅੱਜ ਉਹ ਨਸ਼ਿਆਂ ਦੇ ਰਾਹ ਪੈ ਗਈ ਹੈ। ਜਿਹੜੇ ਪੰਜਾਬ ਦੀ ਅਣਖ-ਆਬਰੂ ਲਈ ਲੜਾਈਆਂ ਲੜਦੇ ਸਨ, ਅੱਜ ਟੀਕਿਆਂ ਨਾਲ ਨਾੜਾਂ ਵਿੰਨ੍ਹੀ ਜਾਂਦੇ ਹਨ, ਚਿੱਟੇ ਦੀ ਓਵਰਡੋਜ਼ ਦੇ ਨਾਲ ਮੌਤ ਨੂੰ ਗਲੇ ਲਾ ਰਹੇ ਹਨਰੋਂਦੀਆਂ ਮਾਵਾਂ ਦਾ ਵਿਰਲਾਪ ਦੇਖਿਆ ਨਹੀਂ ਜਾਂਦਾਅਖਬਾਰਾਂ ਵੀ ਨਸ਼ਿਆਂ ਕਾਰਨ ਮਰਨ ਵਾਲੇ ਗੱਭਰੂਆਂ ਦੀ ਖਬਰਾਂ ਨੂੰ ਭਰੀਆਂ ਹੁੰਦੀਆਂ ਹਨ। ਪੰਜਾਬ ਦੀ ਜਵਾਨੀ ਗੈਂਗਸਟਰਵਾਦ ਦੀ ਭੇਟ ਵੀ ਚੜ੍ਹ ਰਹੀ ਹੈ। ਬਾਪ ਲਈ ਨੌਜਵਾਨ ਪੁੱਤਰ ਦੀ ਅਰਥੀ ਮੋਢੇ ’ਤੇ ਚੁੱਕਣਾ ਸਭ ਤੋਂ ਵੱਡਾ ਬੋਝ ਹੁੰਦਾ ਹੈਪਰ ਅੱਜ ਪੰਜਾਬ ਦੇ ਬਜ਼ੁਰਗਾਂ ਨੂੰ ਆਪਣੇ ਜਵਾਨ ਪੁੱਤ ਹੱਥੀਂ ਸਿਵਿਆਂ ਦੇ ਰਾਹ ਤੋਰਨੇ ਪੈ ਰਹੇ ਹਨਐ ਨਸ਼ੇ ਦੇ ਸੌਦਾਗਰੋ, ਕੁਝ ਤਾਂ ਤਰਸ ਕਰ ਲਓ ਪੰਜਾਬ ਦੇ ਬੱਚਿਆਂ ’ਤੇ। ਲੋਕਾਂ ਦੇ ਘਰ ਉਜਾੜ ਕੇ ਤੁਹਾਡੇ ਮਹਿਲ ਮੁਨਾਰਿਆਂ ਵਿੱਚ ਰੌਣਕਾਂ ਨਹੀਂ ਲੱਗਣੀਆਂਠੀਕ ਹੈ ਤੁਹਾਡੀ ਸਰਕਾਰੇ ਦਰਬਾਰੇ ਪਹੁੰਚ ਹੋਵੇਗੀ ਪਰ ਅਕਾਲ ਪੁਰਖ ਦੀ ਕਚਹਿਰੀ ਵਿੱਚ ਹਰ ਇੱਕ ਨੂੰ ਪੇਸ਼ ਹੋਣਾ ਪੈਂਦਾ ਹੈਤੁਸੀਂ ਪੰਜਾਬ ਦੀ ਜਵਾਨੀ ਦਾ ਸੱਤਿਆਨਾਸ ਕਰ ਦਿੱਤਾ, ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਖਤਮ ਹੋ ਗਈਆਂਇੱਕ ਮਾਂ ਦੇ ਪੰਜ ਪੁੱਤਰ ਨਸ਼ੇ ਦੀ ਭੇਟ ਚੜ੍ਹ ਗਏਐ ਸੁਦਾਗਰੋ ਯਾਦ ਰੱਖਿਓ, ਬੁੱਢੀ ਮਾਤਾ ਦੀਆਂ ਦੁਰ ਅਸੀਸਾਂ ਤੁਹਾਡੀਆਂ ਵੀ ਪੁਸ਼ਤਾਂ ਖਤਮ ਕਰ ਦੇਣਗੀਆਂ

ਅੱਜ ਦੇ ਸਿੰਥੈਟਿਕ ਨਸ਼ਿਆਂ ਨੂੰ ਦੇਖ ਕੇ ਪੁਰਾਣਾ ਸਮਾਂ ਯਾਦ ਆ ਜਾਂਦਾਲੋਕ ਹਾੜ੍ਹੀ ਵੱਢਣ ਲਈ ਥੋੜ੍ਹੀ ਬਹੁਤੀ ਪੋਸਤ ਲੈ ਲੈਂਦੇ, ਜਾਂ ਪਿੰਡਾਂ ਵਿੱਚ ਕੋਈ ਵਿਰਲਾ ਵਿਅਕਤੀ ਅਫੀਮ ਖਾਂਦਾ ਸੀਨਸ਼ਾ ਕੋਈ ਚੰਗਾ ਨਹੀਂ, ਪਰ ਉਸਦੇ ਨਾਲ ਸਾਡੀਆਂ ਕੁੱਲਾਂ ਦਾ ਨਾਸ ਨਹੀਂ ਹੋਇਆ ਸੀਕਦੇ ਜਵਾਨੀ ਢੇਰ ਹੁੰਦੀ ਨਹੀਂ ਸੀ ਵੇਖੀਅੱਜ ਸਾਡੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈਅੱਜ ਪੁੱਛੋ ਉਹਨਾਂ ਮਾਵਾਂ ਦੇ ਦਰਦ, ਉਨ੍ਹਾਂ ਸੁਣੋ ਉਨ੍ਹਾਂ ਭੈਣਾਂ ਦੀ ਹੂਕਾਂ ਜਿਹੜੀਆਂ ਵਿਆਹ ਤੋਂ ਪਹਿਲਾਂ ਹੀ ਵਿਧਵਾ ਹੋ ਰਹੀਆਂ ਹਨਪੰਜਾਬੀ ਵੀਰੋ, ਪੰਜਾਬ ਦੀ ਹਾਲਤ ਸਮਝੋਪਿੰਡਾਂ ਦੇ ਪਿੰਡ ਉੱਜੜ ਰਹੇ ਹਨ। ਛੋਟੀਆਂ ਮੱਛੀਆਂ ਫੜਨ ਨਾਲ ਕੁਝ ਨਹੀਂ ਹੋਣਾ, ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਲੋੜ ਹੈਪੰਜਾਬ ਨੂੰ ਬਰਬਾਦ ਕਰਨ ਵਾਲੇ ਇਨ੍ਹਾਂ ਮਹਾਂ ਪਾਪੀਆਂ ਨੂੰ ਸਖਤ ਸਜ਼ਾਵਾਂ ਹੋਣਪੰਜਾਬ ਦੇ ਹੋਣਹਾਰ ਗੱਭਰੂ ਮੁੜ ਛਿੰਝਾਂ ਵਿੱਚ ਆਉਣ, ਕਬੱਡੀ ਟੂਰਨਾਮੈਂਟ ਹੋਣ, ਸਾਡੇ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਸਾਂਭਣ

*     *    *

ਸਟਿੰਗ ਦੀਆਂ ਲਾਲ ਬੋਤਲਾਂ ਦੇ ਬੱਚਿਆਂ ਉੱਤੇ ਮਾਰੂ ਪ੍ਰਭਾਵ

ਪੁਰਾਣੇ ਸਮਿਆਂ ਦੇ ਵਿੱਚ ਨਿੰਬੂ ਦੀ ਸ਼ਕੰਜਵੀ ਪੀਣ ਦਾ ਬੱਚਿਆਂ ਨੂੰ ਬਹੁਤ ਚਾਅ ਹੁੰਦਾ ਸੀਸਮਾਂ ਬਦਲਿਆ, ਕੰਪਨੀਆਂ ਨੇ ਤਰ੍ਹਾਂ ਤਰ੍ਹਾਂ ਦੇ ਡਰਿੰਕਸ ਬਜ਼ਾਰ ਵਿੱਚ ਲਿਆਂਦੇ, ਜਿਨ੍ਹਾਂ ਪ੍ਰਤੀ ਅੱਜ ਦਾ ਵਿਦਿਆਰਥੀ ਵਰਗ ਬਹੁਤ ਉਤਸ਼ਾਹਿਤ ਹੋ ਰਿਹਾ ਹੈਅੱਜ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੁਕਾਨਾਂ ਉੱਤੇ ਐਨਰਜੀ ਡਰਿੰਕ ਦੇ ਨਾਂ ’ਤੇ ਸਟਿੰਗ ਨਾਂ ਦਾ ਡਰਿੰਕ ਬਹੁਤ ਵੇਚਿਆ ਜਾ ਰਿਹਾ ਹੈ, ਜਿਸਦੇ ਮਾਰੂ ਪ੍ਰਭਾਵਾਂ ਬਾਰੇ ਸੋਸ਼ਲ ਮੀਡੀਆ ਉੱਤੇ ਲੋਕਾਂ ਨੂੰ ਜਾਗ੍ਰਿਤ ਵੀ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਬੱਚੇ, ਜਿਹੜੇ ਇਸਦੇ ਮਾੜੇ ਪ੍ਰਭਾਵ ਦਾ ਸ਼ਿਕਾਰ ਹੋਏ ਹਨ, ਦੀਆਂ ਵੀਡੀਓ ਦਿਖਾਈਆਂ ਜਾ ਰਹੀਆਂ ਹਨਪਰ ਇਸਦੀ ਵਿਕਰੀ ਅੱਜ ਜ਼ੋਰਾਂ ’ਤੇ ਹੈਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤਕ, ਸਾਰੇ ਹੀ ਇਸ ਡਰਿੰਕ ਦੀ ਅੰਧਾਧੁੰਦ ਵਰਤੋਂ ਕਰ ਰਹੇ ਹਨਸਰਕਾਰ ਵੱਲੋਂ ਅਜਿਹੇ ਮਾਰੂ ਡਰਿੰਕ ਉੱਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਈ ਗਈ ਕੁਝ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਪੱਧਰ ਉੱਤੇ ਇਸ ਨੂੰ ਰੋਕਣ ਦੇ ਲਈ ਮਤੇ ਪਾਏ ਹਨਦੁਕਾਨਦਾਰਾਂ ਨੂੰ ਚਿਤਾਵਣੀ ਦਿੱਤੀ ਗਈ ਹੈ ਜੇਕਰ ਕੋਈ ਵੇਚੇਗਾ ਤਾਂ ਜੁਰਮਾਨਾ ਹੋਵੇਗਾ ਪ੍ਰੰਤੂ ਅੱਜ ਦੇ ਵਿਦਿਆਰਥੀ ਵਰਗ ਵਿੱਚ ਸਟਿੰਗ ਅਤੇ ਕੂਲਿਪ ਦੀ ਵਰਤੋਂ ਜ਼ੋਰਾਂ ’ਤੇ ਹੈਪਬਲਿਕ ਸਥਾਨਾਂ ’ਤੇ ਬਣੇ ਵਾਸ਼ਰੂਮ, ਇਨ੍ਹਾਂ ਨਾਲ ਭਰੇ ਪਏ ਹਨਪਰ ਸਮਝ ਨਹੀਂ ਆ ਰਹੀ ਕਿ ਸਰਕਾਰ ਅਜਿਹੇ ਮਾਰੂ ਨਸ਼ਿਆਂ ਉੱਤੇ ਰੋਕ ਕਿਉਂ ਨਹੀਂ ਲਾ ਰਹੀ? ਹਰ ਨਸ਼ੇ ਦੀ ਸ਼ੁਰੂਆਤ ਅਜਿਹੇ ਛੋਟੇ ਸ਼ੌਕ ਤੋਂ ਸ਼ੁਰੂ ਹੁੰਦੀ ਹੈ, ਫਿਰ ਪਤਾ ਨਹੀਂ ਚਲਦਾ ਕਦੋਂ ਚੜ੍ਹਦੀ ਉਮਰ ਦੀ ਨੌਜਵਾਨੀ ਚਿੱਟੇ ਅਤੇ ਟੀਕਿਆਂ ਦੀ ਭੇਟ ਚੜ੍ਹ ਜਾਂਦੀ ਹੈਸਟਿੰਗ ਨਾਂ ਦਾ ਇਹ ਡਰਿੰਕ ਲਾਲ ਰੰਗ ਦਾ ਹੈ। ਪਿੰਡਾਂ ਅਤੇ ਸ਼ਹਿਰਾਂ ਦੀਆਂ ਪਰਚੂਨ ਦੀਆਂ ਦੁਕਾਨਾਂ ਉੱਤੇ ਸ਼ਰੇਆਮ ਵਿਕ ਰਿਹਾ ਹੈਵਿਕਰੀ ਪੂਰੇ ਜ਼ੋਰਾਂ ’ਤੇ ਹੈ। ਕੁਝ ਦਿਨ ਹੋਏ, ਮੈਂ ਇੱਕ ਦੁਕਾਨਦਾਰ ਕੋਲ ਬੈਠਾ ਸੀ ਉਸਨੇ ਕਈ ਪੇਟੀਆਂ ਸਬੰਧਤ ਡਰਿੰਕਸ ਦੀਆਂ ਡੀਲਰ ਤੋਂ ਲਈਆਂਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਪਤਾ ਨਹੀਂ ਕਿ ਇਹ ਸਰੀਰ ਲਈ ਬਹੁਤ ਘਾਤਕ ਹੈ? ਉਸਨੇ ਕਿਹਾ ਕਿ ਸਰ ਕੀ ਕਰੀਏ, ਅੱਜ ਸਾਰੇ ਬੱਚੇ ਸਟਿੰਗ ਹੀ ਪੀਂਦੇ ਨੇਜੇਕਰ ਮੈਂ ਨਹੀਂ ਵੇਚਾਂਗਾ ਤਾਂ ਉਹ ਦੂਜੀ ਦੁਕਾਨ ਤੋਂ ਖਰੀਦ ਲੈਣਗੇਸਾਡਾ ਤਾਂ ਇਹ ਕਾਰੋਬਾਰ ਹੈ

ਦੇਖੋ ਕਿਹੋ ਜਿਹੇ ਹਾਲਾਤ ਬਣ ਗਏ ਹਨਆਪਾਂ ਚਿੱਟੇ ਦੇ ਨਸ਼ੇ ਨੂੰ ਰੋਂਦੇ ਹਾਂ, ਕੀ ਇਹ ਚੰਗਾ ਹੈਬੱਚਿਆਂ ਨੂੰ ਸਟਿੰਗ ਪੀਣ ਨਾਲ ਕਿਡਨੀ ਰੋਗ ਹੋ ਰਹੇ ਹਨ। ਜੇਕਰ ਨਹੀਂ ਪੀਂਦੇ ਤਾਂ ਤੋੜ ਲਗਦੀ ਹੈਫਿਰ ਇਹ ਨਸ਼ਾ ਨਾ ਹੋਇਆ ਤਾਂ ਹੋਰ ਕੀ ਹੋਇਆ? ਹੁਣ ਤਾਂ ਇੰਝ ਲਗਦਾ ਹੈ, ਜਿਵੇਂ ਕੰਪਨੀਆਂ ਦੀ ਹਰ ਚੀਜ਼ ’ਤੇ ਪੂਰੀ ਇਜਾਰੇਦਾਰੀ ਹੋ ਗਈ ਹੋਵੇਸਾਡੇ ਸਰਕਾਰੀ ਸਿਸਟਮ ਨੇ ਹੱਥ ਖੜ੍ਹੇ ਕਰ ਦਿੱਤੇ ਹਨਵੱਡੀਆਂ ਕੰਪਨੀਆਂ ਦਾ ਰਾਜ ਹੈ, ਸਰਕਾਰੇ ਦਰਬਾਰੇ ਹੁਕਮ ਚਲਦਾ ਹੈਕੌਣ ਬੰਦ ਕਰਵਾਵੇ? ਮਾਪੇ ਵਿਚਾਰੇ ਕੀ ਕਰਨ? ਮੈਂ ਸਕੂਲ ਵਿੱਚ ਕੁਝ ਮਾਪਿਆਂ ਨੂੰ ਬੁਲਾਇਆ ਅਤੇ ਬੱਚਿਆਂ ਦਾ ਧਿਆਨ ਰੱਖਣ ਸੰਬੰਧੀ ਕਿਹਾਉਹਨਾਂ ਨੂੰ ਕਿਹਾ ਕਿ ਬੱਚਿਆਂ ਨੂੰ ਅਜਿਹੇ ਡਰਿੰਕਸ ਅਤੇ ਕੂਲਿਪ ਵਰਗੇ ਮਾੜੇ ਪਦਾਰਥਾਂ ਤੋਂ ਰੋਕਣਪਰ ਮਾਪੇ ਵਿਚਾਰੇ ਬੇਵੱਸ ਨਜ਼ਰ ਆਏ, ਉਹਨਾਂ ਕਿਹਾ ਸਰ ਅਸੀਂ ਤਾਂ ਇਨ੍ਹਾਂ ਦੇ ਜਾਗਣ ਤੋਂ ਪਹਿਲਾਂ ਖੇਤਾਂ ਵਿੱਚ ਚਲੇ ਜਾਂਦੇ ਹਾਂਸ਼ਾਮ ਨੂੰ ਮੂੰਹ ਹਨੇਰੇ ਮੁੜਦੇ ਹਾਂਕਿਹੜੇ ਟਾਈਮ ਰੋਕੀਏ, ਸਮਝ ਨਹੀਂ ਆ ਰਹੀਦੁਕਾਨਾਂ ਵਾਲੇ ਸ਼ਰੇਆਮ ਵੇਚਦੇ ਹਨਸਾਡੇ ਲਈ ਤਾਂ ਇਹ ਚਿੱਟੇ ਤੋਂ ਵੀ ਘਾਤਕ ਹੈਚਿੱਟੇ ਦੀ ਨੀਂਹ, ਅਜਿਹੇ ਛੋਟੇ ਨਸ਼ੇ ਹੀ ਰੱਖਦੇ ਹਨਬੱਚੇ ਵਿਚਾਰੇ ਭੋਲੇ ਭਾਲੇ ਹਨ, ਕੋਰੇ ਕਾਗਜ਼ ਹਨਜਿਸ ਚੀਜ਼ ਦਾ ਪ੍ਰਚਾਰ ਹੋ ਗਿਆ, ਉਸਦੀ ਵਰਤੋਂ ਕਿਵੇਂ ਨਹੀਂ ਕਰਨਗੇਅੱਜ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਾਰੂ ਪ੍ਰਭਾਵਾਂ ਵਾਲੇ ਪਦਾਰਥ ਤੁਰੰਤ ਰੋਕੇ ਜਾਣ ਤਾਂ ਕਿ ਭਵਿੱਖ ਦੇ ਵਾਰਸ ਬਚ ਸਕਣਮਾਪਿਆਂ ਨੂੰ ਲੋੜ ਹੈ ਕਿ ਪੁਰਾਣੇ ਪੰਜਾਬੀ ਸੱਭਿਆਚਾਰ ਅਨੁਸਾਰ ਬੱਚਿਆਂ ਨੂੰ ਦੁੱਧ ਲੱਸੀ ਅਤੇ ਨਿੰਬੂ-ਪਾਣੀ ਵਰਗੇ ਕੁਦਰਤੀ ਪਦਾਰਥ ਦੇਣ ਅਤੇ ਬੱਚਿਆਂ ਨੂੰ ਅਜਿਹੇ ਮਾੜੇ ਗੈਰ ਕੁਦਰਤੀ ਪਦਾਰਥਾਂ ਤੋਂ ਰੋਕਣਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾਸਰਕਾਰ ਕੁਝ ਨਹੀਂ ਕਰ ਰਹੀ, ਅੱਜ ਸਾਰੀਆਂ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਦੂਜੀਆਂ ਸਮਾਜਿਕ ਬੁਰਾਈਆਂ ਦੇ ਨਾਲ ਨਾਲ ਅਜਿਹੇ ਮਾਰੂ ਪਦਾਰਥਾਂ ਵਿਰੁੱਧ ਵੀ ਜੰਗ ਲੜਨ ਦੀ ਲੋੜ ਹੈਸਿਸਟਮ ਵੱਲੋਂ ਇਹ ਸਾਡੇ ਬੱਚਿਆਂ ਨੂੰ ਖੰਡ ਦੇ ਰੂਪ ਵਿੱਚ ਜ਼ਹਿਰ ਦਿੱਤਾ ਜਾ ਰਿਹਾ ਹੈਵਿੱਦਿਅਕ ਸੰਸਥਾਵਾਂ ਵੀ ਅਜਿਹੇ ਮੁੱਦਿਆਂ ਉੱਤੇ ਵਿਚਾਰ ਚਰਚਾ ਕਰਵਾਉਣ, ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸੱਦ ਕੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਕੀ ਖਾਣਾ ਚਾਹੀਦਾ ਹੈ, ਕਿਹੜਾ ਖਾਣਾ ਸਾਡੇ ਸਰੀਰ ਲਈ ਘਾਤਕ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author