MohanSharma8ਨਸ਼ੇੜੀਆਂ ਦੇ ਅਹਾਤੇ ਉਜਾੜ ਥਾਂਵਾਂ ਵਿੱਚ ਬਣੇ ਹੁੰਦੇ ਨੇਖੰਡਰ ਪਈ ਇਮਾਰਤ, ਸ਼ਮਸ਼ਾਨ ਭੂਮੀ ...
(6 ਸਤੰਬਰ 2026)


ਨਸ਼ਿਆਂ ਨੇ ਜਿੱਥੇ ਪੰਜਾਬ ਨੂੰ ਗੋਡਿਆਂ ਭਾਰ ਅਤੇ ਕੱਖੋਂ ਹੌਲਾ ਕੀਤਾ ਹੈ
, ਉੱਥੇ ਹੀ ਨਸ਼ੇੜੀਆਂ ਦੇ ਮਾਪਿਆਂ ਦੀ ਆਰਥਿਕ, ਮਾਨਸਿਕ ਅਤੇ ਸਰੀਰਕ ਸਥਿਤੀ ਨੂੰ ਵੀ ਡਾਵਾਂਡੋਲ ਕਰ ਦਿੱਤਾ ਹੈਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਰ ਰੋਜ਼ ਨਸ਼ੇੜੀਆਂ ਦੇ ਅੰਦਾਜ਼ਨ 6 ਸਿਵੇ ਬਲਦੇ ਹਨਇੱਥੇ ਇਹ ਵੀ ਵਰਣਨਯੋਗ ਹੈ ਕਿ ਪੰਜਾਬ ਦੀ ਅਬਾਦੀ ਭਾਰਤ ਦੀ ਅਬਾਦੀ ਦਾ 2.23% ਹੈ, ਪਰ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਕੁੱਲ ਦੇਸ਼ ਦਾ 21% ਇਕੱਲੇ ਪੰਜਾਬ ਵਿੱਚ ਹੈ ਨਸ਼ੇੜੀਆਂ ਦੀਆਂ ਪਤਨੀਆਂ ਜਿਊਂਦੇ ਜੀਅ ਰੰਡੇਪਾ ਹੰਢਾ ਰਹੀਆਂ ਹਨ ਅਤੇ ਬੇਵੱਸ ਮਾਪੇ ਖੂਨ ਦੇ ਅੱਥਰੂ ਕੇਰਦਿਆਂ ਬੇਵਸੀ ਦਾ ਜੀਵਨ ਬਤੀਤ ਕਰ ਰਹੇ ਹਨ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਕੀਤੀਆਂ ਖੌਫਨਾਕ ਘਟਨਾਵਾਂ ਨੇ ਸਭ ਨੂੰ ਝੰਜੋੜਿਆ ਹੈਇਨ੍ਹਾਂ ਕੰਬਾਊ ਘਟਨਾਵਾਂ ਵਿੱਚੋਂ ਕੁਝ ਦਾ ਵਰਨਣ ਕਰਨ ਲੱਗਿਆਂ ਰੂਹ ਵੀ ਕੰਬ ਜਾਂਦੀ ਹੈ

ਰੋਪੜ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮਾਂ ਬਾਪ ਦਾ ਇਕਲੌਤਾ ਪੁੱਤ ਨਸ਼ਿਆਂ ਦੀ ਦਲਦਲ ਵਿੱਚ ਧਸ ਗਿਆਮਾਂ ਬਾਪ ਨੇ ਉਸ ਨੂੰ ਠੀਕ ਕਰਨ ਲਈ ਬਹੁਤ ਭੱਜ ਦੌੜ ਕੀਤੀਪਰ ਨਸ਼ੇੜੀ ਪੁੱਤ ਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾਘਰ ਵਿੱਚ ਪਿਆ ਸਮਾਨ ਕੌਡੀਆਂ ਦੇ ਭਾਅ ਵੇਚ ਕੇ ਨਸ਼ੇ ਦਾ ਝੱਸ ਪੂਰਾ ਕਰਨ ਲੱਗ ਪਿਆਮਾਂ ਦੀ ਪੇਟੀ ਵੀ ਖਾਲੀ ਕਰ ਦਿੱਤੀਮਾਂ-ਬਾਪ ਦੇ ਟੋਕਣ ’ਤੇ ਉਹ ਉਨ੍ਹਾਂ ’ਤੇ ਹੱਥ ਵੀ ਚੁੱਕਣ ਲੱਗ ਪਿਆਮਾਂ ਆਪਣੇ ਪੁੱਤਰ ਦੀਆਂ ਇਹ ਹਰਕਤਾਂ ਬਰਦਾਸ਼ਤ ਨਾ ਕਰ ਸਕੀ ਅਤੇ ਕੁਝ ਸਮਾਂ ਮੰਜੇ ’ਤੇ ਪੈਣ ਉਪਰੰਤ ਦਮ ਤੋੜ ਗਈਪਰ ਉਸ ਨਸ਼ੇੜੀ ਨੂੰ ਕੋਈ ਲਹੀ ਤਹੀ ਦੀ ਨਹੀਂ ਸੀ, ਨਸ਼ੇ ਦਾ ਝੱਸ ਪੂਰਾ ਕਰਨ ਲਈ ਉਹ ਚੋਰੀਆਂ ਵੀ ਕਰਨ ਲੱਗ ਪਿਆਮਾਂ ਤੋਂ ਬਾਅਦ ਬਾਪ ਵੀ ਆਪਣੇ ਨਸ਼ੇੜੀ ਪੁੱਤ ਦੇ ਗਮ ਵਿੱਚ ਮਰ ਗਿਆਰਿਸ਼ਤੇਦਾਰ ਅਤੇ ਆਂਢ ਗਵਾਂਢ ਦੇ ਲੋਕ ਸੰਸਕਾਰ ਲਈ ਇਕੱਠੇ ਹੋ ਗਏਪਰ ਨਸ਼ੇੜੀ ਪੁੱਤ ਘਰ ਨਹੀਂ ਸੀਜਦੋਂ ਉਸ ਨੂੰ ਲੱਭ ਕੇ ਲਿਆਂਦਾ ਗਿਆ ਤਾਂ ਉਹਦਾ ਰਿਸ਼ਤੇਦਾਰਾਂ ਨੂੰ ਜਵਾਬ ਸੀ, “ਮੈਨੂੰ ਨਸ਼ੇ ਦੀ ਤੋੜ ਲੱਗੀ ਐ, ਦੋ ਹਜ਼ਾਰ ਰੁਪਏ ਦਿਉਚਿੱਟੇ ਦੇ ਸੂਟੇ ਲਾ ਕੇ ਹੀ ਮੈਂ ਅਰਥੀ ਨੂੰ ਮੋਢਾ ਦੇ ਸਕਾਂਗਾ।”

ਰਿਸ਼ਤੇਦਾਰਾਂ ਅਤੇ ਆਂਢ ਗਵਾਂਢ ਨੇ ਇਕੱਠੇ ਕਰਕੇ ਉਸਨੂੰ 2000 ਰੁਪਏ ਦਿੱਤੇਉਸ ਸਮੇਂ ਉਹ ਪੈਸੇ ਲੈ ਕੇ ਬੜੇ ਤੇਜ਼ ਕਦਮੀ ਘਰੋਂ ਤੁਰ ਗਿਆਜਦੋਂ ਵਾਪਸ ਆਇਆ ਤਾਂ ਉਸਦੀਆਂ ਅੱਖਾਂ ਲਾਲ ਸੁਰਖ ਸਨ ਅਤੇ ਪੈਰ ਵੀ ਥਿੜਕ ਰਹੇ ਸਨਉਹ ਬਾਪ ਦੀ ਅਰਥੀ ਨੂੰ ਮੋਢਾ ਦੇਣ ਦੀ ਸਥਿਤੀ ਵਿੱਚ ਨਹੀਂ ਸੀ

ਐਦਾਂ ਹੀ ਇੱਕ ਹੋਰ ਨਸ਼ੇੜੀ ਦੀ ਮਾਂ ਪੁੱਤ ਦੇ ਗਮ ਵਿੱਚ ਪੂਰੀ ਹੋ ਗਈਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਘਰ ਵਿੱਚ ਇਕੱਠੇ ਹੋ ਗਏਪਰ ਨਸ਼ੇੜੀ ਪੁੱਤ ਘਰੋਂ ਗਾਇਬ ਸੀ ਥੋੜ੍ਹੀ ਦੇਰ ਬਾਅਦ ਉਹ ਘਰ ਪਹੁੰਚ ਗਿਆਮ੍ਰਿਤਕ ਮਾਂ ਦੇ ਚਰਨੀ ਹੱਥ ਲਾਉਣ ਦੇ ਬਹਾਨੇ ਮ੍ਰਿਤਕ ਦੇਹ ਅੱਗੇ ਸਤਿਕਾਰ ਵਜੋਂ ਮੱਥਾ ਟੇਕ ਕੇ ਰੱਖੇ ਕੁਝ ਰੁਪਏ ਨਸ਼ੇੜੀ ਨੇ ਚੁੱਕ ਲਏਫਿਰ ਲੋਕਾਂ ਤੋਂ ਅੱਖ ਬਚਾ ਕੇ ਘਰੋਂ ਗਾਇਬ ਹੋ ਗਿਆਰਿਸ਼ਤੇਦਾਰ ਭਰੇ ਮਨ ਨਾਲ ਅਰਥੀ ਸ਼ਮਸ਼ਾਨ ਘਾਟ ਵਿੱਚ ਲੈ ਗਏਮਾਂ ਦੇ ਸੰਸਕਾਰ ਦੀਆਂ ਰਸਮਾਂ ਸਮੇਂ ਨਸ਼ੇ ਵਿੱਚ ਧੁੱਤ ਪੁੱਤ ਨੂੰ ਦੋ ਰਿਸ਼ਤੇਦਾਰਾਂ ਨੇ ਫੜਕੇ ਰੱਖਿਆ ਹੋਇਆ ਸੀ

ਨਸ਼ੇੜੀਆਂ ਦੇ ਅਹਾਤੇ ਉਜਾੜ ਥਾਂਵਾਂ ਵਿੱਚ ਬਣੇ ਹੁੰਦੇ ਨੇਖੰਡਰ ਪਈ ਇਮਾਰਤ, ਸ਼ਮਸ਼ਾਨ ਭੂਮੀ, ਸੁੰਨਾ ਖੇਡ ਸਟੇਡੀਅਮ ਜਾਂ ਫਿਰ ਪਿੰਡ ਤੋਂ ਬਾਹਰ ਖੇਤਾਂ ਵਿੱਚ ਬਹਿ ਕੇ ਨਸ਼ੇੜੀ ਆਪਣਾ ਝੱਸ ਪੂਰਾ ਕਰਦੇ ਹਨ ਅਤੇ ਉੱਥੇ ਬੈਠ ਕੇ ਹੀ ਅਗਲੇ ਦਿਨ ਦੇ ਨਸ਼ੇ ਦਾ ਜੁਗਾੜ ਕਰਨ ਦੀ ਵਿਉਂਤਬੰਦੀ ਵੀ ਬਣਾ ਲੈਂਦੇ ਹਨਸਰਿੰਜਾਂ, ਫੁਆਇਲ ਪੇਪਰ, ਮਾਚਸ, ਮੋਮਬੱਤੀ ਜਿਹਾ ਸਮਾਨ ਉਹ ਆਪਣੇ ਗੁਪਤ ਠਿਕਾਣਿਆ ’ਤੇ ਲੁਕੋ ਦਿੰਦੇ ਨੇਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਸ਼ਮਸ਼ਾਨ ਭੂਮੀ ਵਿੱਚ ਕੁੱਤੀ ਨੇ ਪੰਜ ਕਤੂਰਿਆਂ ਨੂੰ ਜਨਮ ਦਿੱਤਾ ਨਸ਼ੇੜੀਆਂ ਨੇ ਸਰਿੰਜਾਂ ਰਾਹੀਂ ਕਤੂਰਿਆਂ ਦੇ ਸਰੀਰ ਵਿੱਚੋਂ ਖੂਨ ਕੱਢਿਆ ਅਤੇ ਖੂਨ ਵਿੱਚ ਚਿੱਟਾ ਘੋਲ ਕੇ ਟੀਕੇ ਲਾ ਲਏਕਤੂਰੇ ਤਾਂ ਦੋ ਕੁ ਦਿਨਾਂ ਬਾਅਦ ਮਰ ਗਏ ਅਤੇ ਨਸ਼ੇੜੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ

ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮਾਪਿਆਂ ਦੇ ਦੋ ਪੁੱਤਰਾਂ ਵਿੱਚੋਂ ਇੱਕ ਵਿਦੇਸ਼ ਉਡਾਰੀ ਮਾਰ ਗਿਆ ਅਤੇ ਦੂਜਾ ਪੁੱਤ ਨਸ਼ਿਆਂ ਦੀ ਲਪੇਟ ਵਿੱਚ ਆ ਗਿਆਇੱਕ ਦਿਨ ਗੁਆਂਢੀਆਂ ਦੇ ਵਿਆਹ ਵਿੱਚ ਨਸ਼ੇੜੀ ਚਲਾ ਗਿਆਸ਼ਰਾਬ ਤੇ ਖੁੱਲ੍ਹੇ ਦੌਰ ਵਿੱਚ ਉਹ ਵੀ ਸ਼ਰਾਬ ਪੀਂਦਾ ਰਿਹਾਬਜ਼ੁਰਗ ਮਾਂ ਬਾਪ ਅੱਧੀ ਰਾਤ ਤਕ ਉਸਦੀ ਉਡੀਕ ਕਰਦੇ ਰਹੇਜਦੋਂ ਉਹ ਘਰ ਆਇਆ ਤਾਂ ਨਸ਼ੇ ਵਿੱਚ ਟੱਲੀ ਸੀਜਦੋਂ ਮਾਂ ਬਾਪ ਨੇ ਟੋਕਾ ਟਾਕੀ ਕੀਤੀ ਤਾਂ ਉਸਨੇ ਘਰ ਪਏ ਗੰਡਾਸੇ ਨਾਲ ਦੋਨਾਂ ਨੂੰ ਮਾਰ ਦਿੱਤਾ

ਰੱਖੜੀ ਦੇ ਤਿਉਹਾਰ ’ਤੇ ਵਿਆਹੀਆਂ ਵਰੀਆਂ ਭੈਣਾਂ ਆਪਣੇ ਸਹੁਰੇ ਘਰੋਂ ਵੀਰਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਲਈ ਪੇਕੇ ਘਰ ਆਈਆਂਬਹੁਤ ਸਾਰੀਆਂ ਭੈਣਾਂ ਨੂੰ ਇਸ ਕਰਕੇ ਮਾਯੂਸ ਹੋਣਾ ਪਿਆ ਕਿ ਉਨ੍ਹਾਂ ਦੇ ਨਸ਼ੇੜੀ ਭਰਾ ਨਸ਼ੇ ਵਿੱਚ ਟੁੰਨ ਹੋਏ ਘਰ ਨਹੀਂ ਪਹੁੰਚੇਮਾਪਿਆਂ ਨੇ ਨਿੰਮੋਝੂਣੇ ਜਿਹੇ ਹੁੰਦਿਆਂ ਧੀਆਂ ਨੂੰ ਸ਼ਗਨ ਦੇ ਕੇ ਤੋਰਿਆਸਹੁਰੇ ਘਰ ਜਾ ਕੇ ਕੁੜੀਆਂ ਨੇ ਆਪਣੇ ਨਸ਼ੇੜੀ ਭਰਾਵਾਂ ਦੇ ਰੱਖੜੀ ਨਾ ਬੰਨ੍ਹਣ ਸੰਬੰਧੀ ਦੱਸਣ ਤੋਂ ਸੰਕੋਚ ਕੀਤਾਪੰਜਾਬ ਦੇ ਤਿੰਨ ਵੱਖ-ਵੱਖ ਥਾਂਵਾਂ ’ਤੇ ਮ੍ਰਿਤਕ ਨਸ਼ੇੜੀ ਭਰਾਵਾਂ ਦੇ ਗੁੱਟਾਂ ’ਤੇ ਖੂਨ ਦੇ ਅੱਥਰੂ ਕੇਰਦਿਆਂ ਭੈਣਾਂ ਨੇ ਰੱਖੜੀ ਬੰਨ੍ਹੀ

ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਨਸ਼ੇੜੀ ਪਤੀ ਨੇ ਆਪਣੀ ਪਤਨੀ ਨੂੰ ਵੀ ਨਸ਼ੇ ਦੀ ਚਾਟ ’ਤੇ ਲਾ ਲਿਆ ਨਸ਼ੇੜੀ ਦੀ ਪਤਨੀ ਕਿਸੇ ਸਮੇਂ ਕੌਮੀ ਪੱਧਰ ਦੀ ਖਿਡਾਰਨ ਵੀ ਰਹੀ ਸੀਦੋਨਾਂ ਨੇ ਰਲ ਕੇ ਘਰ ਦਾ ਸਮਾਨ ਵੀ ਨਸ਼ਿਆਂ ਦੇ ਲੇਖੇ ਲਾ ਦਿੱਤਾਪੈਸਿਆਂ ਵੱਲੋਂ ਸੱਖਣੇ ਹੋਣ ’ਤੇ ਉਨ੍ਹਾਂ ਨੇ ਆਪਣਾ ਪੰਜ ਮਹੀਨਿਆਂ ਦਾ ਪੁੱਤਰ ਇੱਕ ਲੱਖ ਅੱਸੀ ਹਜ਼ਾਰ ਵਿੱਚ ਵੇਚ ਦਿੱਤਾਬਾਅਦ ਵਿੱਚ ਪਤੀ ਪਤਨੀ ਅਤੇ ਮੁੰਡਾ ਖਰੀਦਣ ਵਾਲਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ

ਟਾਂਡਾ ਉੜਮੁੜ ਦੇ ਨੇੜੇ ਨਸ਼ੇੜੀ ਨੇ ਚਿੱਟਾ ਖਰੀਦਣ ਲਈ ਬਾਪ ਤੋਂ ਪੈਸਿਆਂ ਦੀ ਮੰਗ ਕੀਤੀਬਾਪ ਨੇ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ ਭਲਾ ਨਸ਼ੇੜੀ ਪੁੱਤ ਇਨਕਾਰ ਕਿਵੇਂ ਸੁਣ ਸਕਦਾ ਸੀ? ਉਸਨੇ ਇੱਟ ਨਾਲ ਬਾਪ ਦੇ ਸਿਰ ’ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਨਸ਼ੇੜੀ ਦੀ ਪਤਨੀ ਨੇ ਅੱਗੇ ਆਕੇ ਆਪਣੇ ਪਤੀ ਵਿਰੁੱਧ ਪੁਲਿਸ ਕੋਲ ਬਿਆਨ ਦਰਜ ਕਰਵਾਏ

ਨਸ਼ੇੜੀ ਪੁੱਤ ਦੀਆਂ ਹਰਕਤਾਂ ਤੋਂ ਮਾਂ ਬਾਪ ਪੋਟਾ ਪੋਟਾ ਦੁਖੀ ਸਨਇੱਕ ਦਿਨ ਇੱਕ ਨੌਜਵਾਨ ਨਸ਼ੇ ਵਿੱਚ ਬੇਸੁੱਧ ਹੋਕੇ ਸੜਕ ਕਿਨਾਰੇ ਡਿਗਿਆ ਪਿਆ ਸੀਕਿਸੇ ਜਾਣ ਪਛਾਣ ਵਾਲੇ ਨੇ ਉਸਦੀ ਇਸ ਹਾਲਤ ਸੰਬੰਧੀ ਦੱਸਦਿਆਂ ਬਾਪ ਨੂੰ ਟੈਲੀਫੋਨ ਕੀਤਾ ਕਿ ਤੁਹਾਡਾ ਮੁੰਡਾ ਸੜਕ ਦੇ ਕਿਨਾਰੇ ਬੇਹੋਸ਼ ਡਿਗਿਆ ਪਿਆ ਹੈਬਾਪ ਨੇ ਭਰੇ ਮਨ ਨਾਲ ਜਵਾਬ ਦਿੱਤਾ, “ਇਸ ਨੂੰ ਹਰ ਰੋਜ਼ ਅਜਿਹੀ ਹਾਲਤ ਵਿੱਚ ਚੁੱਕ ਕੇ ਲਿਆਉਣਾ ਮੇਰੇ ਲਈ ਬਹੁਤ ਮੁਸ਼ਕਿਲ ਹੈਇਹਨੂੰ ਘੜੀਸ ਕੇ ਸੜਕ ਦੇ ਵਿਚਾਲੇ ਕਰ ਦਿਉਕਿਸੇ ਕਾਰ ਜਾਂ ਟਰੱਕ ਥੱਲੇ ਆ ਕੇ ਮਰ ਜਾਵੇਗਾ।” ਇਹ ਕਹਿੰਦਿਆਂ ਉਹ ਭੁੱਬੀਂ ਰੋ ਪਿਆ

ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਉਜਾੜ ਥਾਂ ’ਤੇ ਤਿੰਨ ਨਸ਼ੇੜੀ ਚਿੱਟੇ ਦੇ ਟੀਕੇ ਲਾ ਰਹੇ ਸਨ ਗੱਲਾਂਬਾਤਾਂ ਵਿੱਚ ਉਹ ਇੱਕ ਦੂਜੇ ਨੂੰ ਜਿਗਰੀ ਯਾਰ ਵੀ ਕਹਿ ਰਹੇ ਸਨ ਉਨ੍ਹਾਂ ਵਿੱਚੋਂ ਇੱਕ ਓਵਰਡੋਜ਼ ਨਾਲ ਲੁੜ੍ਹਕ ਗਿਆਦੂਜੇ ਜਿਗਰੀ ਯਾਰ ਘਬਰਾ ਗਏ ਉਸਦੀ ਲਾਸ਼ ਨੂੰ ਉਸਦੇ ਘਰ ਅੱਗੇ ਸੁੱਟ ਕੇ ਪੱਤਰਾ ਵਾਚ ਗਏ

ਅਜਿਹੀਆਂ ਘਟਨਾਵਾਂ ਕਾਰਨ ਪੰਜਾਬ ਵਿੱਚ ਸੋਗੀ ਹਵਾ ਪਸਰੀ ਹੋਈ ਹੈਸੋਗੀ ਹਵਾ ਨੂੰ ਠੱਲ੍ਹ ਪਾਉਣ ਲਈ ਲੋਕਾਂ ਦਾ ਧੜੇਬੰਦੀ ਤੋਂ ਉੱਪਰ ਉੱਠ ਕੇ ਲਾਮਬੰਦ ਹੋਣਾ ਅਤਿਅੰਤ ਜ਼ਰੂਰੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author