MohanSharma8ਦਰਅਸਲ ਮਾਪਿਆਂ ਦੀਆਂ ਫੁੱਲੀਆਂ ਜੇਬਾਂਮਹਿੰਗੀਆਂ ਕਾਰਾਂਕੋਠੀਆਂਉਹਨਾਂ ਦਾ ...
(22 ਫਰਵਰੀ 2026)


ਕਿਸੇ ਵਿਦਵਾਨ ਦੇ ਬੋਲ ਹਨ
, “ਜੇ ਤੁਹਾਡੀ ਉਮਰ 20 ਸਾਲ ਦੀ ਹੋ ਗਈ ਹੈ ਅਤੇ ਤੁਹਾਡੀ ਸਿਹਤ ਨਹੀਂ ਬਣੀ ਤਾਂ ਇਹ ਕਦੇ ਨਹੀਂ ਬਣੇਗੀਜੇ ਤੁਹਾਡੀ ਉਮਰ 30 ਸਾਲ ਦੀ ਹੋ ਗਈ ਹੈ ਅਤੇ ਤੁਹਾਨੂੰ ਅਕਲ ਨਹੀਂ ਆਈ, ਤਾਂ ਇਹ ਕਦੇ ਨਹੀਂ ਆਏਗੀ ਅਤੇ ਜੇਕਰ 40 ਸਾਲ ਦੀ ਉਮਰ ਤਕ ਤੁਹਾਡੇ ਕੋਲ ਪੈਸਾ ਨਹੀਂ ਆਇਆ ਤਾਂ ਇਹ ਕਦੇ ਨਹੀਂ ਆਵੇਗਾ।” ਅੰਦਾਜ਼ਨ 24-25 ਸਾਲ ਦੀ ਉਮਰ ਤਕ ਵਿਦਿਆਰਥੀ ਸਕੂਲ ਦੀ ਪੜ੍ਹਾਈ ਉਪਰੰਤ ਕਾਲਜ ਦੀ ਪੜ੍ਹਾਈ ਪੂਰੀ ਕਰਦੇ ਹਨਇਹੀ ਸਮਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਦਾ ਹੁੰਦਾ ਹੈਜੇਕਰ ਸਰੀਰਕ ਅਤੇ ਬੌਧਿਕ ਤੌਰ ’ਤੇ ਉਹ ਪੂਰਨ ਤੰਦਰੁਸਤ ਹੈ, ਨੈਤਿਕ ਕਦਰਾਂ ਕੀਮਤਾਂ ਉਸਦੇ ਅੰਗ ਸੰਗ ਹਨ, ਕਿਰਤ ਦੇ ਸੰਕਲਪ ਦਾ ਪੱਲਾ ਘੁੱਟ ਕੇ ਫੜਨ ਦੀ ਉਸਨੂੰ ਜਾਂਚ ਆ ਗਈ ਹੈ, ਫਿਰ ਆਰਥਿਕ ਥੁੜਾਂ ਉਸਦੇ ਅੰਗ ਸੰਗ ਨਹੀਂ ਹੋਣਗੀਆਂ

ਜਦੋਂ ਅਸੀਂ ਕਿਸੇ ਵੀ ਵਿੱਦਿਅਕ ਸੰਸਥਾ ਜਾਂ ਕਾਲਜ ’ਤੇ ਅਸੀਂ ਨਜ਼ਰ ਮਾਰਦੇ ਹਾਂ ਤਾਂ ਅਕਸਰ ਮੁੱਖ ਗੇਟ ’ਤੇ ਲਿਖਿਆ ਹੁੰਦਾ ਹੈ, “ਸਿੱਖਣ ਲਈ ਆਉ, ਸੇਵਾ ਲਈ ਜਾਓ।” ਦੂਜੇ ਸ਼ਬਦਾਂ ਵਿੱਚ ਵਿਦਿਆਰਥੀ ਵਿੱਦਿਅਕ ਸੰਸਥਾ ਵਿੱਚ ਗਿਆਨ ਪ੍ਰਾਪਤ ਕਰਨ ਉਪਰੰਤ ਕਿਤਾਬੀ ਪੜ੍ਹਾਈ ਰਾਹੀਂ ਪ੍ਰੀਖਿਆ ਪਾਸ ਕਰਨ ਦੇ ਨਾਲ ਨਾਲ ਨੈਤਿਕ ਸਿੱਖਿਆ ਗ੍ਰਹਿਣ ਕਰਦਾ ਹੈਇਸ ਉਪਰੰਤ ਉਸਨੇ ਉਸਾਰੂ ਸੋਚ ਦਾ ਧਾਰਨੀ ਹੋ ਕੇ ਸਮਾਜ, ਪ੍ਰਾਂਤ ਅਤੇ ਦੇਸ਼ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਸਮਰਪਤ ਕਰਨਾ ਹੁੰਦਾ ਹੈ

ਦੁਖਾਂਤਕ ਪੱਖ ਇਹ ਹੈ ਕਿ ਬਹੁਤ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀਆਂ ਹਿੰਸਕ ਗਤੀਵਿਧੀਆਂ ਨੇ ਸਾਡੇ ਲਈ ਇੱਕ ਗੰਭੀਰ ਚਿੰਤਾ ਪੈਦਾ ਕੀਤੀ ਹੈਉਹ ਵਿਦਿਆਰਥੀ, ਜਿਨ੍ਹਾਂ ਦੇ ਹੱਥਾਂ ਵਿੱਚ ਪੁਸਤਕਾਂ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਕੋਲ ਕਿਰਤ ਦਾ ਸੰਕਲਪ ਹੋਣਾ ਚਾਹੀਦਾ ਹੈ, ਜਿਹੜੇ ਚੰਗੇ ਸੰਸਕਾਰਾਂ ਦੇ ਧਾਰਨੀ ਹੋਣੇ ਚਾਹੀਦੇ ਹਨ, ਉਹਨਾਂ ਵਿੱਚੋਂ ਬਹੁਤ ਸਾਰਿਆਂ ਦੇ ਹੱਥਾਂ ਵਿੱਚ ਕਿਰਚਾਂ, ਪਿਸਤੌਲ ਅਤੇ ਮਾਰੂ ਹਥਿਆਰਾਂ ਦਾ ਹੋਣਾ ਵਿੱਦਿਅਕ ਸੰਸਥਾਵਾਂ, ਮਾਪਿਆਂ, ਸਮਾਜ, ਪ੍ਰਾਂਤ ਅਤੇ ਦੇਸ਼ ਲਈ ਘਾਤਕ ਹੈਸਾਡੇ ਦੇਸ਼ ਦਾ ਭਵਿੱਖ ਇਹ ਵਿਦਿਆਰਥੀ ਹਨ, ਮਾਪਿਆਂ ਦੇ ਭਵਿੱਖ ਦੀ ਡੰਗੋਰੀ ਵੀ ਉਹਨਾਂ ਦੇ ਸਕੂਲ ਜਾਂ ਕਾਲਜਾਂ ਵਿੱਚ ਪੜ੍ਹਦੇ ਪੁੱਤ ਧੀਆਂ ਹੀ ਹਨਸਕੂਲਾਂ ਜਾਂ ਕਾਲਜਾਂ ਵਿੱਚ ਹੁੰਦੀਆਂ ਹਿੰਸਕ ਗਤੀਵਿਧੀਆਂ ਜਿੱਥੇ ਵਿਦਿਆਰਥੀ ਵਰਗ ਦੀ ਜ਼ਿੰਦਗੀ ਨੂੰ ਖ਼ੋਰਾ ਲਾਉਂਦੀਆਂ ਹਨ, ਉੱਥੇ ਹੀ ਔਲਾਦ ਦੀਆਂ ਘਟੀਆ ਪੱਧਰ ਦੀਆਂ ਹਰਕਤਾਂ ਕਾਰਨ ਮਾਪਿਆਂ ਦੇ ਸਾਹ ਸੂਤੇ ਜਾਂਦੇ ਹਨਥਾਣਿਆਂ ਅਤੇ ਕਚਹਿਰੀਆਂ ਦੇ ਚੱਕਰ ਮਾਪਿਆਂ ਦਾ ਕਚੂਮਰ ਕੱਢ ਦਿੰਦੇ ਹਨ

ਪਿਛਲੇ ਦਿਨੀਂ ਤਰਨਤਾਰਨ ਲਾਗੇ ਉਸਮਾ ਪਿੰਡ ਦੇ ਲਾਅ ਕਾਲਜ ਵਿੱਚ ਇੱਕ ਨੌਜਵਾਨ ਨੇ ਆਪਣੀ ਲਾਅ ਵਿੱਚ ਪੜ੍ਹਦੀ ਹਮ-ਜਮਾਤਣ ਨੂੰ ਗੋਲੀਆਂ ਨਾਲ ਭੁੰਨ ਦਿੱਤਾਪਿੱਛੋਂ ਆਪਣੇ ਆਪ ਨੂੰ ਵੀ ਗੋਲੀ ਮਾਰ ਲਈਲੜਕੀ ਦੀ ਮੌਤ ਮੌਕੇ ’ਤੇ ਹੀ ਹੋ ਗਈ ਅਤੇ ਲੜਕਾ ਤਿੰਨ ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਦਮ ਤੋੜ ਗਿਆਇਸ ਮਨਹੂਸ ਖ਼ਬਰ ਨੇ ਹਰ ਸੁਣਨ ਵਾਲੇ ਨੂੰ ਅੰਤਾਂ ਦਾ ਉਦਾਸ ਕਰਨ ਦੇ ਨਾਲ ਨਾਲ ਗੰਭੀਰ ਹੋ ਕੇ ਸੋਚਣ ਲਈ ਮਜਬੂਰ ਕੀਤਾ ਹੈ ਕਿ ਸਾਡੇ ਨੌਜਵਾਨ ਵਰਗ ਕੋਲੋਂ ਸਹਿਜਤਾ, ਠਰ੍ਹੰਮਾ, ਬਰਦਾਸ਼ਤ ਕਰਨ ਦੀ ਤਾਕਤ, ਦੂਰ ਅੰਦੇਸ਼ੀ ਕਿਉਂ ਅਲੋਪ ਹੁੰਦੀ ਜਾ ਰਹੀ ਹੈ? ਮੁੰਡੇ ਦੀ ਵਿਆਹ ਵਾਲੀ ਪ੍ਰਪੋਜ਼ਲ ਦੇ ਕੁੜੀ ਵੱਲੋਂ ਨਾਂਹ ਪੱਖੀ ਹੁੰਗਾਰੇ ਦਾ ਅੰਜਾਮ ਖੂਨ ਦੀ ਹੋਲੀ ਖੇਡ ਕੇ ਕੀਤਾ ਗਿਆਸਿਆਣਾ ਵਿਦਿਆਰਥੀ ਆਪਣੇ ਪੈਰਾਂ ਸਿਰ ਹੋਣ ਉਪਰੰਤ ਗ੍ਰਹਿਸਥੀ ਜੀਵਨ ਬਾਰੇ ਸੋਚਦਾ ਹੈਪਰ ਅਧੂਰੀ ਜ਼ਿੰਦਗੀ, ਅਧੂਰੀ ਪੜ੍ਹਾਈ ਸਮੇਂ ਵਿਆਹ ਦੀ ਵਿਉਂਤਬੰਦੀ ਕਰਨ ਤੋਂ ਭਾਵ ਹੈ ਕਿ ਆਪਣੀ ਜ਼ਿੰਦਗੀ ਰੂਪੀ ਕਿਸ਼ਤੀ ਨੂੰ ਮੰਝਧਾਰ ਵਿੱਚ ਡੋਬਿਆ ਜਾ ਰਿਹਾ ਹੈਅਜਿਹੇ ਅਨੇਕਾਂ ਕੇਸਾਂ ਵਿੱਚ ਤਲਾਕ ਜਾਂ ਫਿਰ ਆਤਮ ਹੱਤਿਆ ਜਿਹੇ ਚੁੱਕੇ ਕਦਮ ਸਾਡੇ ਸਾਹਮਣੇ ਆ ਜਾਂਦੇ ਹਨ

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਈ ਸਕੂਲਾਂ ਵਿੱਚ ਨੌਂਵੀਂ ਦਸਵੀਂ ਦੇ ਵਿਦਿਆਰਥੀਆਂ ਦੇ ਬੈਗਾਂ ਵਿੱਚੋਂ ਪਿਸਤੌਲ ਅਤੇ ਰੌਂਦ ਮਿਲੇ ਹਨਮਾਪਿਆਂ ਅਤੇ ਅਧਿਆਪਕਾਂ ਨੂੰ ਮੌਕੇ ’ਤੇ ਪਤਾ ਲੱਗਣ ਕਰਕੇ ਕਿਸੇ ਅਣਹੋਣੀ ਤੋਂ ਬਚਾਉ ਹੋ ਗਿਆਪਰ ਫਿਰ ਗੰਭੀਰ ਪ੍ਰਸ਼ਨ ਹੈ ਕਿ ਵਿਦਿਆਰਥੀਆਂ ਦੇ ਬੈਗਾਂ ਵਿੱਚ ਪਿਸਤੌਲ ਆਏ ਕਿੱਥੋਂ? ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇੱਕ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਤਾਂ ਘਰੋਂ 50 ਹਜ਼ਾਰ ਰੁਪਏ ਚੋਰੀ ਕਰਕੇ 20 ਹਜ਼ਾਰ ਦਾ ਨਾਜਾਇਜ਼ ਅਸਲਾ ਖਰੀਦਿਆ30 ਹਜ਼ਾਰ ਰੁਪਏ ਐਸ਼ ਪ੍ਰਸਤੀ ਵਿੱਚ ਖਰਚ ਕਰ ਦਿੱਤੇ ਬਜ਼ਾਰ ਵਿੱਚ ਕੁਝ ਪੈਸਿਆਂ ਦੇ ਲਾਲਚ ਵਿੱਚ ਨਾਬਾਲਗ ਵਿਦਿਆਰਥੀਆਂ ਨੂੰ ਨਜਾਇਜ਼ ਅਸਲਾ ਵੇਚਣ ਵਾਲੇ ਵੀ ਸਾਡੇ ਬੱਚਿਆਂ ਵਿੱਚ ਖੂੰਖ਼ਾਰ ਰੁਚੀਆਂ ਪੈਦਾ ਕਰਨ ਲਈ ਦੋਸ਼ੀ ਹਨਅਜਿਹੇ ਘਿਨਾਉਣੇ ਕੰਮ ਕਰਨ ਵਾਲਿਆਂ ’ਤੇ ਕਾਨੂੰਨੀ ਸ਼ਿਕੰਜਾ ਕੱਸਣਾ ਜ਼ਰੂਰੀ ਹੈਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦਾ ਖੂਨ ਖ਼ਰਾਬਾ, ਸਕੂਲ ਵਿਦਿਆਰਥੀਆਂ ਦਾ ਇੱਕ ਦੂਜੇ ’ਤੇ ਜਾਨਲੇਵਾ ਹਮਲਾ, ਕਈ ਸੰਸਥਾਵਾਂ ਵਿੱਚ ਵਿਦਿਆਰਥੀਆਂ ਵਿੱਚ ਸਿਕਿਓਰਟੀ ਗਾਰਡਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਦੇ ਕੇਸ ਸਾਹਮਣੇ ਆਉਣ ਨਾਲ ਵਿੱਦਿਆ ਦੇ ਮੰਦਰ ਵੀ ਸਵਾਲਾਂ ਦੇ ਘੇਰੇ ਵਿੱਚ ਆਏ ਹਨ

ਦਰਅਸਲ ਵਿਦਿਆਰਥੀਆਂ ਦੀ ਮੁਢਲੀ ਪਾਠਸ਼ਾਲਾ ਉਸਦੇ ਮਾਪੇ ਹਨਮਾਪਿਆਂ ਵੱਲੋਂ ਮਿਲੇ ਸੰਸਕਾਰ, ਸਿੱਖਿਆ ਅਤੇ ਨੈਤਿਕਤਾ ਦਾ ਮੁਢਲਾ ਪਾਠ ਘਰੋਂ ਹੀ ਮਿਲਦਾ ਹੈਵਰਤਮਾਨ ਸਮੇਂ ਵਿੱਚ ਦਾਦਾ-ਦਾਦੀ ਦੀਆਂ ਸਿੱਖਿਆ ਭਰਪੂਰ ਕਹਾਣੀਆਂ ਸੁਣਨ ਦੀ ਹੁਣ ਬੱਚਿਆਂ ਕੋਲ ਵਿਹਲ ਹੀ ਨਹੀਂਮਾਂ ਬਾਪ ਪਦਾਰਥਕ ਦੌੜ ਵਿੱਚ ਰੁੱਝੇ ਹੋਏ ਆਪਣੇ ਬੱਚਿਆਂ ਨੂੰ ਮਹਿੰਗਾ ਮੋਬਾਇਲ, ਮਹਿੰਗਾ ਮੋਟਰਸਾਈਕਲ, ਮਹਿੰਗੀ ਟਿਊਸ਼ਨ ਅਤੇ ਖੁੱਲ੍ਹਾ ਜੇਬ ਖਰਚ ਦੇਣ ਨੂੰ ਹੀ ਆਪਣਾ ਫਰਜ਼ ਸਮਝਦੇ ਹਨਇਹ ਸਭ ਸਹੂਲਤਾਂ ਬੱਚਿਆਂ ਨੂੰ ਵਿਗਾੜਦੀਆਂ ਹਨ ਅਤੇ ਉਹ ਮਿਹਨਤ, ਸੰਘਰਸ਼, ਦ੍ਰਿੜ੍ਹ ਵਿਸ਼ਵਾਸ ਅਤੇ ਦੂਰ ਅੰਦੇਸ਼ੀ ਤੋਂ ਮੂੰਹ ਮੋੜ ਕੇ ਐਸ਼ ਪ੍ਰਸਤੀ ਅਤੇ ਖੂੰਖ਼ਾਰ ਰੁਚੀਆਂ ਦੇ ਧਾਰਨੀ ਹੋ ਜਾਂਦੇ ਹਨਦਰਅਸਲ ਮਾਪਿਆਂ ਦੀਆਂ ਫੁੱਲੀਆਂ ਜੇਬਾਂ, ਮਹਿੰਗੀਆਂ ਕਾਰਾਂ, ਕੋਠੀਆਂ, ਉਹਨਾਂ ਦਾ ਸਰਮਾਇਆ ਨਹੀਂ, ਅਸਲੀ ਸਰਮਾਇਆ ਉਹਨਾਂ ਦੀ ਔਲਾਦ ਹੈਇਸ ਕੀਮਤੀ ਸਰਮਾਏ ਨੂੰ ਸੰਭਾਲਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਰੋਲ ਮਾਡਲ ਬਣਨਾ ਪਵੇਗਾਅੱਜ ਦੇ ਬੱਚੇ ਸੁਣਨ ਸੁਣਾਉਣ ਵਿੱਚ ਯਕੀਨ ਨਹੀਂ ਕਰਦੇ, ਸਗੋਂ ਨਕਲ ਕਰਨ ਵਿੱਚ ਯਕੀਨ ਕਰਦੇ ਹਨਆਪਣੇ ਬੱਚਿਆਂ ਵਿੱਚ ਸੁਚਾਰੂ ਗੁਣ ਪੈਦਾ ਕਰਨ ਲਈ ਮਾਪਿਆਂ ਨੂੰ ਆਪ ਰੋਲ ਮਾਡਲ ਬਣਕੇ ਉਹਨਾਂ ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਹੈਅਧਿਆਪਕਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰਕੇ ਆਪਣੇ ਬੱਚੇ ਦੀ ਕਾਰਗੁਜ਼ਾਰੀ ’ਤੇ ਬਾਜ਼ ਅੱਖ ਰੱਖਣੀ ਅਤਿਅੰਤ ਜ਼ਰੂਰੀ ਹੈ

ਆਮ ਕਿਹਾ ਜਾਂਦਾ ਹੈ ਕਿ ਜਦੋਂ ਵਿਦਿਆਰਥੀ ਦੇ ਰੂਪ ਵਿੱਚ ਬੱਚਾ ਸਕੂਲ ਵਿੱਚ ਜਾਂਦਾ ਹੈ ਤਾਂ ਉਸ ਕੋਲ ਅੱਖਾਂ ਹੁੰਦੀਆਂ ਹਨ, ਪਰ ਉਸ ਨੂੰ ਨਜ਼ਰ ਅਧਿਆਪਕ ਨੇ ਦੇਣੀ ਹੁੰਦੀ ਹੈਕਿਤਾਬੀ ਪੜ੍ਹਾਈ ਅਤੇ ਜ਼ਿੰਦਗੀ ਦੀ ਪੜ੍ਹਾਈ, ਦੋਨਾਂ ਦੀ ਸਿੱਖਿਆ ਦਾ ਕਾਰਜ ਅਧਿਆਪਕ ਕਰਦਾ ਹੈਕਿਤਾਬੀ ਪੜ੍ਹਾਈ ਵਿੱਚ ਪਹਿਲਾਂ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਪ੍ਰੀਖਿਆ ਬਾਅਦ ਵਿੱਚ ਹੁੰਦੀ ਹੈਜ਼ਿੰਦਗੀ ਦੀ ਪੜ੍ਹਾਈ ਵਿੱਚ ਪ੍ਰੀਖਿਆ ਪਹਿਲਾਂ ਹੁੰਦੀ ਹੈ ਅਤੇ ਪਾਠ ਬਾਅਦ ਵਿੱਚ ਮਿਲਦਾ ਹੈਸੁਚੱਜਾ ਅਧਿਆਪਕ ਦੋਨਾਂ ਤਰ੍ਹਾਂ ਦੀ ਪੜ੍ਹਾਈ ਦੇ ਸੁਮੇਲ ਨਾਲ ਵਿਦਿਆਰਥੀ ਦੀ ਜ਼ਿੰਦਗੀ ਨੂੰ ਸੁਚੱਜੇ ਸਾਂਚੇ ਵਿੱਚ ਢਾਲਦਾ ਹੈਇਸੇ ਕਾਰਨ ਹੀ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈਅਧਿਆਪਕ ਨੇ ਹੀ ਵਿਦਿਆਰਥੀਆਂ ਨੂੰ ਆਪਣੇ ਗਿਆਨ, ਦੂਰਅੰਦੇਸ਼ੀ, ਦ੍ਰਿੜ੍ਹ ਵਿਸ਼ਵਾਸ ਅਤੇ ਬੁਲੰਦ ਹੌਸਲੇ ਨਾਲ “ਭਾਈ ਲਾਲੋ ਦੇ ਵਾਰਿਸਬਣਾਉਣਾ ਹੈਇਸ ਸਬੰਧ ਵਿੱਚ ਸਮੇਂ-ਸਮੇਂ ਸਿਰ ਮਾਪਿਆਂ ਨਾਲ ਤਾਲਮੇਲ ਰੱਖਣਾ ਵੀ ਜ਼ਰੂਰੀ ਹੈ

ਦਰਅਸਲ ਵਿਦਿਆਰਥੀ ਉਸ ਸਮੇਂ ਥਿੜਕਦਾ ਹੈ ਜਦੋਂ ਅਧਿਆਪਕਾਂ, ਮਾਪਿਆਂ, ਪ੍ਰਸ਼ਾਸਨ, ਸਮਾਜ ਅਤੇ ਸਮੇਂ ਦੀਆਂ ਸਰਕਾਰਾਂ ਦੀ ਇੱਕ ਦੂਜੇ ਵੱਲ ਪਿੱਠ ਹੋ ਜਾਂਦੀ ਹੈਸੰਸਥਾ ਦੇ ਦੁਆਲੇ ਸੁਰੱਖਿਅਤ ਕੰਧ ਖੜ੍ਹੀ ਕਰਨ ਲਈ ਇਨ੍ਹਾਂ ਸਭ ਦਾ ਇੱਕ ਦੂਜੇ ਵੱਲ ਮੂੰਹ ਹੋਣਾ ਅਤਿਅੰਤ ਜ਼ਰੂਰੀ ਹੈਵਿਦਿਆਰਥੀ ਵਰਗ ਅੰਦਰ ਸਮਾਜਿਕ ਅਤੇ ਕਾਨੂੰਨੀ ਡਰ ਦਾ ਹੋਣਾ ਬਹੁਤ ਜ਼ਰੂਰੀ ਹੈਫਿਰ ਹੀ ਇਹ ਸੰਭਵ ਹੋਵੇਗਾ ਕਿ:

ਏਕ ਪੱਥਰ ਕੀ ਵੀ ਤਕਦੀਰ ਬਦਲ ਸ਼ਕਤੀ ਹੈ,
ਸ਼ਰਤ ਯੇਹ ਹੈ ਕਿ ਉਸੇ ਸਲੀਕੇ ਸੇ ਤਰਾਸ਼ਾ ਜਾਏ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author