MohanSharma8ਅਥਾਹ ਜ਼ਮੀਨਾਂਪੈਟਰੋਲ ਪੰਪਬੱਸਾਂ ਦਾ ਕਾਰੋਬਾਰਸਨਅਤਾਂ ਵਿੱਚ ਹਿੱਸੇਦਾਰੀ ...
(5 ਅਪਰੈਲ 2026)


ਸਵ: ਸ੍ਰੀ ਅਬਰਾਹਮ ਲਿੰਕਨ ਨੇ ਅਮਰੀਕਾ ਦੇ ਸੋਲ੍ਹਵੇਂ ਰਾਸ਼ਟਰਪਤੀ ਵਜੋਂ
1861-1865 ਤਕ ਆਪਣੀਆਂ ਸੇਵਾਵਾਂ ਨਿਭਾਈਆਂਰਾਸ਼ਟਰਪਤੀ ਬਣਨ ਤੋਂ ਬਾਅਦ ਜਦੋਂ ਉਹ ਸਦਨ ਵਿੱਚ ਦਾਖਲ ਹੋਏ ਤਾਂ ਵਿਰੋਧੀ ਪਾਰਟੀ ਦੇ ਇੱਕ ਆਗੂ ਨੇ ਉਹਨਾਂ ’ਤੇ ਵਿਅੰਗ ਕੱਸਦਿਆਂ ਕਿਹਾ, “ਇਸਦੇ ਪਿਤਾ ਮੇਰੀਆਂ ਜੁੱਤੀਆਂ ਤਿਆਰ ਕਰਦੇ ਰਹੇ ਹਨ।” ਸ੍ਰੀ ਲਿੰਕਨ ਨੇ ਉਸਦੇ ਬੋਲ ਸੁਣੇ ਅਤੇ ਫਿਰ ਸਹਿਜ ਮਤੇ ਉਸਨੂੰ ਜਵਾਬ ਦਿੱਤਾ, “ਮੈਨੂੰ ਮਾਣ ਹੈ ਕਿ ਮੈਂ ਇੱਕ ਮੋਚੀ ਦਾ ਪੁੱਤਰ ਹਾਂਆਪਣੇ ਪਿਤਾ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਤੁਹਾਡੇ ਵਾਸਤੇ ਇੱਕ ਹੋਰ ਜੁੱਤੀਆਂ ਦਾ ਜੋੜਾ ਤਿਆਰ ਕਰਕੇ ਦੇਣ।”

ਦੂਜੇ ਆਗੂ ਲਿੰਕਨ ਜੀ ਦੀ ਸ਼ਾਨ ਵਿਰੁੱਧ ਬੋਲੇ ਸ਼ਬਦਾਂ ਦਾ ਜਦੋਂ ਤਿੱਖੀ ਸੁਰ ਵਿੱਚ ਜਵਾਬ ਦੇਣ ਲਈ ਉੱਠੇ ਤਾਂ ਅਬਰਾਹਮ ਲਿੰਕਨ ਨੇ ਉਹਨਾਂ ਨੂੰ ਇਸ਼ਾਰੇ ਨਾਲ ਬਿਠਾ ਦਿੱਤਾਉਸ ਉਪਰੰਤ ਸਦਨ ਦੀ ਕਾਰਵਾਈ ਬਿਨਾਂ ‌ਕਿਸੇ ਰੌਲੇ ਰੱਪੇ ਤੋਂ ਸੁਚੱਜੇ ਢੰਗ ਨਾਲ ਚਲਦੀ ਰਹੀਸਦਨ ਤੋਂ ਬਾਹਰ ਆਉਂਦਿਆਂ ਜਦੋਂ ਪ੍ਰੈੱਸ ਦੇ ਪ੍ਰਤੀਨਿਧੀਆਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਵਿਰੋਧੀ ਪਾਰਟੀ ਦੇ ਆਗੂ ਵੱਲੋਂ ਕਹੇ ਸ਼ਬਦਾਂ ’ਤੇ ਗੁੱਸਾ ਕਿਉਂ ਨਹੀਂ ਕੀਤਾ? ਤਾਂ ਅਬਰਾਹਮ ਲਿੰਕਨ ਦਾ ਜਵਾਬ ਸੀ ਕਿ ਸਦਨ ਬੜੀ ਪਵਿੱਤਰ ਸੰਸਥਾ ਹੈਇੱਥੇ ਅਮਰੀਕਾ ਦੇ ਸਰਬਪੱਖੀ ਵਿਕਾਸ ਲਈ ਨੀਤੀਆਂ ਘੜੀਆਂ ਜਾਂਦੀਆਂ ਹਨਸਦਨ ਦੀ ਕਾਰਵਾਈ ’ਤੇ ਹੋਇਆ ਖ਼ਰਚ ਲੋਕਾਂ ਵੱਲੋਂ ਦਿੱਤਾ ਜਾਂਦਾ ਹੈਫਜ਼ੂਲ ਦੀ ਗੱਲ ’ਤੇ ਬਹਿਸਬਾਜ਼ੀ ਕਰਕੇ ਮੈਂ ਸਦਨ ਦਾ ਸਮਾਂ ਅਤੇ ਲੋਕਾਂ ਦਾ ਪੈਸਾ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ।”

ਉਪਰੋਕਤ ਇਤਿਹਾਸਕ ਪ੍ਰਸੰਗ ਯਾਦ ਕਰਦਿਆਂ ਪਿਛਲੇ ਸਮਿਆਂ ਵਿੱਚ ਪੰਜਾਬ ਵਿਧਾਨ ਸਭਾ ਦੇ ਡਸੈਸ਼ਨ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ ਜਿਸ ਵਿੱਚ ਇੱਕ ਦੂਜੇ ’ਤੇ ਚਿੱਕੜ ਸੁੱਟਣ, ਦੂਸ਼ਣਬਾਜ਼ੀ, ਗਾਲੀ ਗਲੋਚ ਅਤੇ ਮੰਦ ਭਾਸ਼ਾ ਦਾ ਪ੍ਰਯੋਗ ਕਰਕੇ ਸਦਨ ਨੂੰ ਲੜਾਈ ਦਾ ਅਖਾੜਾ ਬਣਾਇਆ ਗਿਆਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਸਦਨ ਵਿੱਚ ਚੀਕ ਚਿਹਾੜਾ ਪਾਉਣ, ਇੱਕ ਦੂਜੇ ਨੂੰ ਨੀਵਾਂ ਕਰਨ ਦੇ ਯਤਨ ਅਤੇ ਅਸਭਿਅਕ ਭਾਸ਼ਾ ਬੋਲਣ ਲਈ ਵਿਧਾਨ ਸਭਾ ਵਿੱਚ ਨਹੀਂ ਭੇਜਿਆ ਗਿਆਵਿਧਾਨ ਸਭਾ ਦਾ ਆਖ਼ਰੀ ਬਜਟ ਸੈਸ਼ਨ 6 ਮਾਰਚ, 2026 ਤੋਂ 16 ਮਾਰਚ, 2026 ਤਕ ਚੱਲਿਆ11 ਦਿਨ ਦੇ ਚੱਲੇ ਇਸ ਸੈਸ਼ਨ ’ਤੇ ਅੰਦਾਜ਼ਨ 14 ਕਰੋੜ ਖਰਚ ਹੋਇਆ ਹੈ ਅਤੇ ਇਹ ਖ਼ਰਚ ਸਰਕਾਰੀ ਖਜ਼ਾਨੇ ਵਿੱਚੋਂ ਕੀਤਾ ਗਿਆ ਹੈਸਰਕਾਰੀ ਖਜ਼ਾਨੇ ਵਿੱਚ ਪੈਸਾ ਲੋਕਾਂ ਵੱਲੋਂ ਵੱਖ-ਵੱਖ ਟੈਕਸਾਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ9 ਮਾਰਚ ਅਤੇ 10 ਮਾਰਚ ਨੂੰ ਜਿਸ ਤਰੀਕੇ ਨਾਲ ਇੱਕ ਵਿਧਾਇਕ ਪਿੱਛੇ ਰਾਜ ਸੱਤਾ ਅਤੇ ਵਿਰੋਧੀ ਗਰੁੱਪ ਵਿੱਚ ਕੁਸੈਲੇ ਬੋਲਾਂ ਦੀ ਵਰਖਾ ਹੋਈ, ਇਸ ਤਰ੍ਹਾਂ ਮਿਹਣੋ ਮਿਹਣੀ ਹੋਏ ਜਿਵੇਂ ਪਿੰਡ ਦੀਆਂ ਔਰਤਾਂ ਗਲੀ ਦੀ ਨਾਲੀ ਪਿੱਛੇ ਲੜਦੀਆਂ ਹਨ, ਜਾਂ ਫਿਰ ਰੂੜੀ ਪਿੱਛੇ ਗਾਲੀ ਗਲੋਚ ਹੁੰਦੀ ਹੈਇਸ ਲੜਾਈ ਵਿੱਚ ਭਾਵੇਂ ਇੱਕ ਧਿਰ ਦੂਜੀ ਧਿਰ ਨੂੰ ਖੂੰਜੇ ਲਾਉਣਾ ਸਮਝਦੀ ਹੋਵੇ, ਪਰ ਗੰਭੀਰ ਪ੍ਰਸ਼ਨ ਹੈ ਕਿ ਇਸ ਰੌਲੇ ਰੱਪੇ ਨਾਲ ਕੀ ਲੋਕਾਂ ਦੇ ਮਸਲੇ ਹੱਲ ਹੋਏ?

ਸਦਨ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਦਨ ਦੇ ਸਪੀਕਰ, ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈਅਜਿਹਾ ਵਰਤਾਰਾ ਵਰਤਮਾਨ ਸਰਕਾਰ ਦੇ ਨਾਲ ਨਾਲ ਪਿਛਲੀਆਂ ਸਰਕਾਰਾਂ ਵਿੱਚ ਵੀ ਹੁੰਦਾ ਰਿਹਾ ਹੈਅਜਿਹੇ ਦਿਨ ਵਿਧਾਨ ਸਭਾ ਦੇ ਇਤਿਹਾਸ ਵਿੱਚ ਕਾਲੇ ਦਿਨਵਜੋਂ ਯਾਦ ਕੀਤੇ ਜਾਣਗੇ, ਜਿੱਥੇ ਸਾਡੇ ਚੁਣੇ ਹੋਏ ਵਿਧਾਨਕਾਰਾਂ ਨੇ ਲੋਕਾਂ ਦਾ ਪੈਸਾ ਲੜਾਈ ਦੇ ਅਖਾੜੇ ’ਤੇ ਖਰਚ ਕਰਨ ਨੂੰ ਹੀ ਆਪਣੀ ਬਹਾਦਰੀ ਸਮਝਿਆ ਸੱਤਾ ਵਿੱਚ ਹੁੰਦਿਆਂ ਰਾਜਨੀਤਕ ਲੋਕ ਇਹ ਭੁੱਲ ਜਾਂਦੇ ਹਨ ਕਿ ਉਹ ਵੀ ਸਮਾਜ ਦਾ ਇੱਕ ਹਿੱਸਾ ਹੋਣ ਦੇ ਨਾਲ ਨਾਲ ਸਮਾਜ ਪ੍ਰਤੀ ਜਵਾਬਦੇਹ ਵੀ ਹਨਦਰਅਸਲ ਸਿਆਸਤ ਵਿੱਚ ਪੈਸਾ, ਬਾਹੂਬਲ ਅਤੇ ਅਪਰਾਧੀਕਰਨ ਭਾਰੂ ਹੋਣ ਕਾਰਨ ਨੈਤਿਕਤਾ ਗੁੰਮ ਹੋ ਗਈ ਹੈਚੋਣਾਂ ਸਮੇਂ ਵਾਅਦਿਆਂ ਅਤੇ ਦਾਅਵਿਆਂ ਦੀ ਝੜੀ ਲਾਉਣ ਉਪਰੰਤ ਬਹੁਤ ਸਾਰੇ ਵਿਧਾਇਕ ਜਿੱਤਣ ਉਪਰੰਤ ਆਪਣੀ ਜ਼ਮੀਰ, ਸਿਧਾਂਤ ਅਤੇ ਲੋਕ ਮਸਲਿਆਂ ਨੂੰ ਭੁੱਲ ਕੇ ਨਿੱਜੀ ਹਿਤਾਂ ਵਿੱਚ ਉਲਝ ਜਾਂਦੇ ਹਨਅਜਿਹੀ ਸਥਿਤੀ ਵਿੱਚ ਲੋਕ ਅਕਸਰ ਕਹਿੰਦੇ ਹਨ ਕਿ ਰਾਜਨੀਤੀ ਜੇਕਰ ਸੇਵਾ ਹੈ, ਫਿਰ ਤਨਖ਼ਾਹ ਕਿਉਂ? ਅਤੇ ਜੇਕਰ ਨੌਕਰੀ ਹੈ ਤਾਂ ਫਿਰ ਯੋਗਤਾ ਅਤੇ ਪ੍ਰੀਖਿਆ ਕਿਉਂ ਨਹੀਂ? ਦਰਅਸਲ ਚੁਣੇ ਗਏ ਵਿਧਾਇਕਾਂ ਨੂੰ ਲੋਕਾਂ ਦੀ ਸੇਵਾ ਲਈ ਮੁਫਤ ਗੱਡੀ, ਪੈਟਰੋਲ, ਰਿਹਾਇਸ਼, ਦਫਤਰ, ਸੁਰੱਖਿਆ ਕਰਮਚਾਰੀ, ਮਾਣ ਭੱਤੇ ਅਤੇ ਹੋਰ ਅਨੇਕਾਂ ਸਹੂਲਤਾਂ ਮਿਲੀਆਂ ਹੋਈਆਂ ਹਨਪਰ ਇਹ ਦੁਖਾਂਤਕ ਪਹਿਲੂ ਹੈ ਕਿ ਇਹ ਸਹੂਲਤਾਂ ਮਿਲਣ ਤੋਂ ਬਾਅਦ ਜਿੱਥੇ ਬਹੁਤ ਹੱਦ ਤਕ ਲੋਕਾਂ ਨਾਲ ਸੰਪਰਕ ਟੁੱਟ ਜਾਂਦਾ ਹੈ, ਉੱਥੇ ਹੀ ਅਥਾਹ ਜ਼ਮੀਨਾਂ, ਪੈਟਰੋਲ ਪੰਪ, ਬੱਸਾਂ ਦਾ ਕਾਰੋਬਾਰ, ਸਨਅਤਾਂ ਵਿੱਚ ਹਿੱਸੇਦਾਰੀ, ਕੇਬਲ ਕਾਰੋਬਾਰ, ਪੰਜ ਤਾਰਾ ਹੋਟਲ, ਆਲੀਸ਼ਾਨ ਕੋਠੀਆਂ, ਵੱਖ-ਵੱਖ ਮਾਫ਼ੀਆ ਗਰੁੱਪਾਂ ਨਾਲ ਭਾਈਵਾਲੀ ਅਤੇ ਸਰਪ੍ਰਸਤੀ ਕਾਰਨ ਬਹੁਤ ਸਾਰੇ ਸਿਆਸੀ ਆਗੂਆਂ ਦੀ ਆਮਦਨੀ ਵਿੱਚ 500-700% ਦਾ ਵਾਧਾ ਹੋ ਜਾਂਦਾ ਹੈਸਿਆਸੀ ਆਗੂਆਂ ਨਾਲ ਸਟੇਜ ’ਤੇ ਸੁਸ਼ੋਭਿਤ ਵੀ ਅਜਿਹੇ ਭੱਦਰ ਪੁਰਸ਼ਹੀ ਹੁੰਦੇ ਹਨ

ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈਦੇਸ਼ ਆਜ਼ਾਦ ਕਰਵਾਉਣ ਲਈ ਜਿਨ੍ਹਾਂ 127 ਦੇਸ਼ ਭਗਤਾਂ ਨੇ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆ, ਉਹਨਾਂ ਵਿੱਚੋਂ 87 ਪੰਜਾਬੀ ਸਨਉਮਰ ਕੈਦ ਦੀ ਸਜ਼ਾ ਕੱਟਣ ਵਾਲੇ 2626 ਭਾਰਤ ਦੇ ਦੇਸ਼ ਭਗਤਾਂ ਵਿੱਚੋਂ 2147 ਪੰਜਾਬੀ ਸਨਬਹੁਤ ਸਾਰੇ ਸਿਆਸੀ ਆਗੂਆਂ ਦੇ ਕਿਰਦਾਰ, ਫਰਜ਼ਾਂ ਤੋਂ ਬੇਮੁਖੀ, ਲੁੱਟ-ਖਸੁੱਟ ਵਿੱਚ ਭਾਈਵਾਲੀ ਤੋਂ ਦੁਖੀ ਹੋ ਕੇ ਹੀ ਕਿਸੇ ਸ਼ਾਇਰ ਨੇ ਦੁਖੀ ਮਨ ਨਾਲ ਇਹ ਬੋਲ ਲਿਖੇ ਸਨ:

ਇਹ ਪਾਪੀ ਤੇ ਝੂਠੇ ਆਗੂ, ਕੁਰਸੀ ਲੈ ਕੇ ਬਹਿ ਗਏ
ਰਾਜਗੁਰੂ, ਸੁਖਦੇਵ, ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ।”

ਇਸ ਵੇਲੇ ਪੰਜਾਬ ਦੇ ਸਿਰ ’ਤੇ ਕਰਜ਼ੇ ਦੀ ਪੰਡ ਦਿਨ-ਬ-ਦਿਨ ਭਾਰੀ ਹੋ ਰਹੀ ਹੈਮਾਰਚ 2026 ਤਕ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਹੈਸੂਬੇ ਦੇ ਬਜਟ ਦਾ ਤੀਜਾ ਹਿੱਸਾ ਕਰਜ਼ੇ ਦੇ ਬਿਆਜ ਅਤੇ ਮੂਲ ਕਿਸ਼ਤਾਂ ਨੂੰ ਚੁਕਾਉਣ ਦੇ ਲੇਖੇ ਲੱਗ ਜਾਂਦਾ ਹੈਪੰਜਾਬ ਦੇ ਇਸ ਕਰਜ਼ੇ ਕਾਰਨ ਹਰ ਵਿਅਕਤੀ ਔਸਤ 1.04 ਲੱਖ ਦਾ ਕਰਜ਼ਾਈ ਹੈਚੰਗਾ ਹੁੰਦਾ ਕਿ ਇਸ ਬਜਟ ਸੈਸ਼ਨ ਵਿੱਚ ਪੰਜਾਬ ਦੀ ਕਰਜ਼ੇ ਸਬੰਧੀ ਸਹੀ ਸਥਿਤੀ ਤੋਂ ਜਾਣੂ ਕਰਵਾ ਕੇ ਕਰਜ਼ਾ ਲਾਹੁਣ ਸਬੰਧੀ ਸਹੀ ਵਿਉਂਤਬੰਦੀ ਬਣਾਈ ਜਾਂਦੀਪਰ ਰੌਲੇ ਰੱਪੇ ਨੇ ਇਸ ਅਹਿਮ ਮੁੱਦੇ ਨੂੰ ਹੀ ਨਿਗਲ ਲਿਆ

ਦਰਅਸਲ ਵਿਧਾਨ ਸਭਾ ਦਾ ਸੈਸ਼ਨ ਪ੍ਰਾਂਤ ਦੀਆਂ ਬਹੁਪੱਖੀ ਅਤੇ ਬਹੁਪਰਤੀ ਸਮੱਸਿਆਵਾਂ ਉੱਤੇ ਵਿਚਾਰ ਵਟਾਂਦਰਾ, ਉਸਾਰੂ ਬਹਿਸ ਅਤੇ ਸਮੱਸਿਆਵਾਂ ਦੇ ਹੱਲ ਲਈ ਬੁਲਾਇਆ ਜਾਂਦਾ ਹੈਇਸ ਵੇਲੇ ਕਿਰਸਾਨੀ ਸੰਕਟ, ਨਸ਼ਿਆਂ ਕਾਰਨ ਜਵਾਨੀ ਦਾ ਹੋ ਰਿਹਾ ਘਾਣ ਅਤੇ ਸਿਵਿਆਂ ਦੀ ਭੀੜ ਵਿੱਚ ਨਿਰੰਤਰ ਹੋ ਰਿਹਾ ਵਾਧਾ, ਬੇਰੁਜ਼ਗਾਰੀ, ਨੌਜਵਾਨਾਂ ਦਾ ਵਿਦੇਸ਼ੀ ਰੁਝਾਨ, ਅਮਨ ਅਤੇ ਕਾਨੂੰਨ ਦੀ ਸਮੱਸਿਆ, ਗੈਂਗਸਟਰਵਾਦ, ਫਿਰੌਤੀਆਂ ਕਾਰਨ ਦਹਿਸ਼ਤ ਦਾ ਮਾਹੌਲ, ਰਿਸ਼ਵਤਖੋਰੀ, ਜ਼ਰਖੇਜ਼ ਜ਼ਮੀਨਾਂ ਨੂੰ ਖੋਰਾ, ਪਾਣੀ ਸੰਕਟ, ਸ਼ਾਮਲਾਤ ਜ਼ਮੀਨਾਂ ’ਤੇ ਕਬਜ਼ੇ, ਐੱਨ. ਆਰ. ਆਈ. ਭਰਾਵਾਂ ਦੀਆਂ ਜਾਇਦਾਦਾਂ ਨੂੰ ਗੰਭੀਰ ਖ਼ਤਰਾ, ਖੇਤੀ ਨੀਤੀ ਨੂੰ ਬਰੇਕਾਂ ਆਦਿ ਮੁੱਦੇ ਸੈਸ਼ਨ ਵਿੱਚ ਵਿਚਾਰਨਯੋਗ ਹਨ ਅਤੇ ਇਨਾਂ ਮੁੱਦਿਆਂ ਦੇ ਹੱਲ ਲਈ ਠੋਸ ਯਤਨ ਵੀ ਜ਼ਰੂਰੀ ਹੈਵਿਕਾਸ ਨਿਰੋਲ ਸੜਕਾਂ, ਗਲੀਆਂ, ਨਾਲੀਆਂ, ਦਰਵਾਜ਼ਿਆਂ ਦੀ ਉਸਾਰੀ ਨੂੰ ਹੀ ਨਹੀਂ ਕਿਹਾ ਜਾਂਦਾ, ਸਗੋਂ ਇਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਦੀ ਸੁਰੱਖਿਆ ਅਹਿਮੀਅਤ ਰੱਖਦੀ ਹੈਜਦੋਂ ਲੋਕ ਘਰਾਂ ਵਿੱਚ ਸੁਰੱਖਿਤ ਨਾ ਹੋਣ, ਵਿਉਪਾਰੀ ਤਬਕਾ ਭੈਅ-ਭੀਤ ਹੋਵੇ ਅਤੇ ਕਿਸਾਨ ਇਕੱਲਾ ਖੇਤ ਵਿੱਚ ਜਾਣ ਤੋਂ ਇਸ ਕਰਕੇ ਡਰ ਰਿਹਾ ਹੋਵੇ ਕਿ ਕਿਤੇ ਹਰਲ ਹਰਲ ਕਰਦੇ ਨਸ਼ਈ ਖੇਤ ਵਿੱਚ ਮੋਟਰ ਚੋਰੀ ਕਰਨ ਵੇਲੇ ਉਸ ਉੱਤੇ ਹੀ ਜਾਨ ਲੇਵਾ ਹਮਲਾ ਨਾ ਕਰ ਦੇਣ ਅਤੇ ਪੜ੍ਹੇ ਲਿਖੇ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਦਰ ਦਰ ਭਟਕ ਰਹੇ ਹੋਣ; ਅਜਿਹੀ ਸਥਿਤੀ ਵਿੱਚ ਸਾਡੇ ਚੁਣੇ ਹੋਏ ਵਿਧਾਇਕਾਂ ਦਾ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਹੋਣਾ ਅਤਿਅੰਤ ਜ਼ਰੂਰੀ ਹੈ

ਭਾਰਤ ਦੇ ਪ੍ਰਸਿੱਧ ਹਿੰਦੀ ਕਵੀ, ਸੁਤੰਤਰਤਾ ਸੰਗਰਾਮੀ ਅਤੇ ਸਮਾਜ ਸੇਵਕ ਸ਼੍ਰੀ ਰਾਮਧਾਰੀ ਸਿੰਘ ਦਿਨਕਰ 1952 ਤੋਂ 1962 ਤਕ ਰਾਜ ਸਭਾ ਦੇ ਮੈਂਬਰ ਰਹੇ ਸਨ1961 ਵਿੱਚ ਪਾਰਲੀਮੈਂਟ ਵਿੱਚ ਦਾਖਲ ਹੋਣ ਸਮੇਂ ਜਦੋਂ ਉਹ ਪੌੜੀਆਂ ਚੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਅੱਗੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਵ: ਜਵਾਹਰ ਲਾਲ ਨਹਿਰੂ ਜੀ ਜਾ ਰਹੇ ਸਨਅਚਾਨਕ ਨਹਿਰੂ ਜੀ ਦਾ ਪੌੜੀਆਂ ਤੋਂ ਪੈਰ ਫਿਸਲ ਗਿਆਪਿੱਛੇ ਆ ਰਹੇ ਦਿਨਕਰ ਜੀ ਨੇ ਉਹਨਾਂ ਨੂੰ ਤੁਰੰਤ ਸੰਭਾਲ ਲਿਆ ਤੇ ਉਹ ਡਿਗਣ ਤੋਂ ਬਚ ਗਏਜਦੋਂ ਨਹਿਰੂ ਜੀ ਨੇ ਉਹਨਾਂ ਦਾ ਧੰਨਵਾਦ ਕੀਤਾ ਤਾਂ ਦਿਨਕਰ ਜੀ ਨੇ ਮੁਸਕਰਾ ਕੇ ਕਿਹਾ, “ਜਦੋਂ ਵੀ ਸਿਆਸਤ ਥਿੜਕਦੀ ਹੈ, ਤਾਂ ਲੇਖਕ ਉਸਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ।”

ਇਸ ਪੱਖ ਤੋਂ ਲੇਖਕਾਂ, ਬੁੱਧੀਜੀਵੀਆਂ, ਚਿਤੰਨ ਸਮਾਜ ਸੇਵਕਾਂ ਅਤੇ ਦੇਸ਼ ਪ੍ਰੇਮੀਆਂ ਦੀ ਇਹ ਅਹਿਮ ਜ਼ਿੰਮੇਵਾਰੀ ਹੈ ਕਿ ਉਹ ਚੁਣੇ ਹੋਏ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਦੇਸ਼, ਪ੍ਰਾਂਤ ਅਤੇ ਸਮਾਜ ਪ੍ਰਤੀ ਫਰਜ਼ਾਂ ਤੋਂ ਜਾਣੂ ਕਰਵਾਉਣ ਲਈ ਆਪਣੀ ਆਵਾਜ਼ ਨੂੰ ਬੁਲੰਦ ਰੱਖਣ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author