MohanSharma8“ਤੂੰ ਰੋਟੀ ਕਿੱਥੋਂ ਖਾ ਆਇਆਤੇਰੀ ਮਾਂ ਤਾਂ ਸਾਡੇ ਘਰ ਆਟਾ ਲੈਣ ਆਈ ਸੀ? ...”
(31 ਜਨਵਰੀ 2026)


ਅਤੀਤ ਦੇ ਪੰਨੇ ਫਰੋਲਦਿਆਂ ਜਦੋਂ ਮੈਂ ਬਚਪਨ ਦੀ ਦਹਿਲੀਜ਼ ’ਤੇ ਦਸਤਕ ਦਿੰਦਾ ਹਾਂ ਤਾਂ ਭੁੱਖ
, ਗੁਰਬਤ ਅਤੇ ਖਾਲੀ ਜੇਬ ਨਾਲ ਹੰਢਾਇਆ ਸਫਰ ਸਾਹਮਣੇ ਆ ਜਾਂਦਾ ਹੈਇਹ ਸਫਰ ਸਿਦਕਦਿਲੀ, ਮਿਹਨਤ ਅਤੇ ਕਰੜੀ ਤਪੱਸਿਆ ਕਰਦਿਆਂ ਪੌੜੀ ਦਰ ਪੌੜੀ ਮੰਜ਼ਲ ਪ੍ਰਾਪਤ ਕਰਨ ਅਤੇ ਡਾਢੇ ਸਕੂਨ ਦੇ ਨਾਲ ਨਾਲ ਆਪਣੇ ਆਪ ’ਤੇ ਫਖ਼ਰ ਵੀ ਮਹਿਸੂਸ ਹੁੰਦਾ ਹੈ

ਪਿਤਾ ਜੀ ਅੱਖਾਂ ਤੋਂ ਮੁਨਾਖੇ ਸਨ5 ਨਾਬਾਲਗ ਪੁੱਤਾਂ ਅਤੇ ਤਿੰਨ ਧੀਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ’ਤੇ ਸੀਮਾਂ ਨੇ ਇਸ ਜੀਵਨ ਸੰਗਰਾਮ ਵਿੱਚ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾਘਰ ਵਿੱਚ ਦੋ ਤਿੰਨ ਗਊਆਂ ਰੱਖੀਆਂ ਹੋਈਆਂ ਸਨ ਉਨ੍ਹਾਂ ਦਾ ਦੁੱਧ ਵੇਚ ਕੇ ਚੁੱਲ੍ਹਾ ਬਲਦਾ ਰੱਖਣ ਲਈ ਸਿਰ ਤੋੜ ਯਤਨ ਕੀਤੇ ਜਾਂਦੇ ਸਨਛੇਵੀਂ, ਸੱਤਵੀਂ ਵਿੱਚ ਪੜ੍ਹਦਿਆਂ ਖੁਰਪਾ ਅਤੇ ਪੱਲੀ ਲੈ ਕੇ ਜ਼ਿਮੀਂਦਾਰਾਂ ਦੇ ਖੇਤਾਂ ਵਿੱਚੋਂ ਘਾਹ ਖੋਤ ਕੇ ਗਊਆਂ ਨੂੰ ਪਾਉਣ ਦੀ ਜ਼ਿੰਮੇਵਾਰੀ ਮੇਰੇ ਹਿੱਸੇ ਆ ਗਈਦੁਪਹਿਰ ਦੀ ਰੋਟੀ ਬਣਨ ਉਪਰੰਤ ਸ਼ਾਮ ਦੀ ਰੋਟੀ ਬਣਾਉਣ ਦੀ ਚਿੰਤਾ ਨੇ ਮੇਰੀ ਮਾਂ ਦੀਆਂ ਝੁਰੜੀਆਂ ਵਿੱਚ ਢੇਰ ਵਾਧਾ ਕਰ ਦਿੱਤਾਆਟੇ ਵਾਲਾ ਖਾਲੀ ਪੀਪਾ ਮਾਂ ਬਾਪ ਦੀਆਂ ਚਿੰਤਾਵਾਂ ਦੇ ਨਾਲ ਨਾਲ ਪਰਿਵਾਰ ਦੇ ਬਾਕੀ ਮੈਂਬਰਾਂ ਲਈ ਵੀ ਮਾਯੂਸੀ ਅਤੇ ਬੇਵਸੀ ਦਾ ਕਾਰਨ ਬਣਿਆਇਹੋ ਜਿਹਾ ਗੁਰਬਤ ਦਾ ਸਫਰ ਹੰਡਾਉਂਦਿਆਂ ਮਾਂ ਬਾਪ ਦੀ ਇਹ ਉਸਾਰੂ ਸੋਚ ਰਹੀ ਕਿ ਬੱਚੇ ਪੜ੍ਹ ਲਿਖ ਜਾਣ; ਫਿਰ ਆਪਣੇ ਪੈਰਾਂ ’ਤੇ ਖੜੋ ਇਹ ਗਰੀਬੀ ਦੀ ਦਲਦਲ ਵਿੱਚੋਂ ਆਪੇ ਨਿਕਲ ਜਾਣਗੇ

1962 ਵਿੱਚ ਮੈਂ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀਸਰਕਾਰੀ ਹਾਈ ਸਕੂਲ ਪਿੰਡ ਦੇ ਬਾਹਰਵਾਰ ਦੂਜੇ ਸਿਰੇ ’ਤੇ ਬਣਿਆ ਹੋਇਆ ਸੀਸਾਡਾ ਕੱਚਾ ਘਰ ਪਿੰਡ ਦੇ ਸ਼ੁਰੂ ਵਿੱਚ ਹੀ ਸੀਵਿਚਕਾਰ ਦੋ ਕੁ ਕਿਲੋਮੀਟਰ ਦਾ ਫਾਸਲਾ ਸੀਪੰਜ ਸੱਤ ਗੁਆਂਢੀ ਪਿੰਡਾਂ ਦੇ ਵਿਦਿਆਰਥੀ ਵੀ ਉਸ ਸਕੂਲ ਵਿੱਚ ਪੜ੍ਹਦੇ ਸਨਅੱਧੀ ਛੁੱਟੀ ਦੀ ਘੰਟੀ ਵੱਜਣ ’ਤੇ ਗੁਆਂਢੀ ਪਿੰਡਾਂ ਦੇ ਵਿਦਿਆਰਥੀ ਅਤੇ ਕਈ ਉਸੇ ਪਿੰਡ ਦੇ ਵਿਦਿਆਰਥੀ ਝੋਲੇ ਵਿੱਚੋਂ ਪਰਾਉਂਠੇ ਜਾਂ ਚੂਰੀ ਵਾਲਾ ਡੱਬਾ ਕੱਢ ਕੇ ਖਾਣ ਲੱਗ ਜਾਂਦੇਮੇਰੇ ਵਰਗੇ ਹੋਰ ਕਈ ਵਿਦਿਆਰਥੀ ਘਰ ਰੋਟੀ ਖਾਣ ਲਈ ਕਾਹਲੀ ਕਾਹਲੀ ਤੁਰ ਪੈਂਦੇ ਇੱਕ ਦਿਨ ਅੱਧੀ ਛੁੱਟੀ ਵੇਲੇ ਮੈਂ ਅਤੇ ਮੇਰਾ ਜਮਾਤੀ ਘਰ ਰੋਟੀ ਖਾਣ ਲਈ ਚੱਕਵੇਂ ਪੈਰੀਂ ਤੁਰ ਪਏਜਮਾਤੀ ਦਾ ਘਰ ਪਹਿਲਾ ਆਉਂਦਾ ਸੀ ਅਤੇ ਮੇਰਾ ਘਰ ਬਾਅਦ ਵਿੱਚਜਦੋਂ ਮੈਂ ਆਪਣੇ ਘਰ ਗਿਆ ਤਾਂ ਮੇਰੀ ਮਾਂ ਘਰ ਦੇ ਅੱਗੇ ਹੀ ਦੇਹਲੀ ’ਤੇ ਬੈਠੀ ਸੀਅੰਦਰ ਜਾਣ ਤੋਂ ਰੋਕਦਿਆਂ ਮਾਂ ਨੇ ਭਰੇ ਮਨ ਨਾਲ ਕਿਹਾ, “ਪੁੱਤ, ਰੋਟੀ ਨਹੀਂ ਬਣੀਆਟਾ ਨਹੀਂ ਸੀ।”

ਮੈਂ ਕੁਝ ਨਹੀਂ ਬੋਲਿਆ13 ਕੁ ਸਾਲ ਦੀ ਉਸ ਵੇਲੇ ਮੇਰੀ ਉਮਰ ਸੀਆਪਣੇ ਜਮਾਤੀ ਨੂੰ ਬੁਲਾਉਣ ਲਈ ਉਹਦੇ ਘਰ ਅੱਗੇ ਰੁਕਿਆਉਸਨੇ ਰੋਟੀ ਖਾਂਦਿਆਂ ਹੀ ਮੈਨੂੰ ਪੁੱਛਿਆ, “ਐਨੀ ਛੇਤੀ ਖਾ ਵੀ ਆਇਆ ਰੋਟੀ?”

ਮੇਰੇ ਹਾਂ ਵਿੱਚ ਜਵਾਬ ਦੇਣ ’ਤੇ ਉਹ ਤਾਂ ਕੁਝ ਨਹੀਂ ਬੋਲਿਆ, ਪਰ ਉਸ ਨੂੰ ਰੋਟੀ ਖੁਆ ਰਹੀ ਉਸਦੀ ਮਾਂ ਨੇ ਜੋ ਸ਼ਬਦ ਕਹੇ, ਉਸ ਨਾਲ ਮੇਰਾ ਆਪਣਾ ਆਪ ਵਲੂੰਧਰਿਆ ਗਿਆਉਸਨੇ ਮੇਰੇ ਵੱਲ ਮੂੰਹ ਕਰਕੇ ਕਿਹਾ, “ਮੋਹਨ, ਤੂੰ ਰੋਟੀ ਕਿੱਥੋਂ ਖਾ ਆਇਆ, ਤੇਰੀ ਮਾਂ ਤਾਂ ਸਾਡੇ ਘਰ ਆਟਾ ਲੈਣ ਆਈ ਸੀ?

ਮੈਂ ਕੁਝ ਨਹੀਂ ਬੋਲਿਆਰੋਟੀ ਖਾਣ ਉਪਰੰਤ ਮੇਰਾ ਜਮਾਤੀ ਮੇਰੇ ਨਾਲ ਚੱਲ ਪਿਆਰਾਹ ਵਿੱਚ ਉਹ ਕੀ ਕਹਿੰਦਾ ਰਿਹਾ, ਮੈਨੂੰ ਪਤਾ ਨਹੀਂਮੇਰੇ ਅੰਦਰ ਪੈ ਰਹੇ ਖੌਰੂ ਕਾਰਨ ਮੈਂ ਹੱਦੋਂ ਵੱਧ ਪਰੇਸ਼ਾਨ ਸੀਮੇਰੇ ਜਮਾਤੀ ਅਤੇ ਸਾਡੇ ਘਰ ਦਰਮਿਆਨ ਅੰਦਾਜ਼ਨ ਦਸ ਘਰਾਂ ਦਾ ਫਾਸਲਾ ਸੀਮੇਰੀ ਮਾਂ ਮੈਨੂੰ ਰੋਟੀ ਖਵਾਉਣ ਲਈ ਦਰ ਦਰ ਤੋਂ ਆਟੇ ਦੀ ਖ਼ੈਰ ਮੰਗਦੀ ਰਹੀਪਰ ਕਿਸੇ ਨੇ ਵੀ ਉਸਦੀ ਫਰਿਆਦ ਨਹੀਂ ਸੁਣੀਇਸੇ ਗੱਲ ਨੇ ਮੈਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾਰਾਹ ਵਿੱਚ ਜਾਂਦਿਆਂ ਮੈਂ ਦ੍ਰਿੜ੍ਹ ਨਿਸ਼ਚਾ ਕਰ ਲਿਆ ਕਿ ਅੱਗੇ ਤੋਂ ਅੱਧੀ ਛੁੱਟੀ ਵੇਲੇ ਘਰ ਰੋਟੀ ਖਾਣ ਨਹੀਂ ਜਾਵਾਂਗਾਭੁੱਖਾ ਰਹਿ ਲਵਾਂਗਾ, ਪਰ ਮਾਂ ਨੂੰ ਪਰੇਸ਼ਾਨ ਨਹੀਂ ਕਰਾਂਗਾਅਗਲੇ ਦਿਨ ਜਦੋਂ ਅੱਧੀ ਛੁੱਟੀ ਦੀ ਘੰਟੀ ਵੱਜੀ ਤਾਂ ਜਿੱਥੇ ਵਿਦਿਆਰਥੀ ਚੂਰੀਆਂ ਅਤੇ ਪਰਾਉਂਠਿਆਂ ਦੇ ਦੁਆਲੇ ਹੋ ਗਏ, ਉੱਥੇ ਮੈਂ ਨਲਕੇ ਵੱਲ ਦੌੜਿਆਰੱਜ ਕੇ ਪਾਣੀ ਪੀਤਾ ਅਤੇ ਫਿਰ ਕਿਤਾਬ ਚੁੱਕ ਕੇ ਸਕੂਲ ਦੇ ਲਾਗੇ ਦਰੱਖਤ ਹੇਠ ਬੈਠ ਕੇ ਪੜ੍ਹਨਾ ਸ਼ੁਰੂ ਕਰ ਦਿੱਤਾਬਾਅਦ ਵਿੱਚ ਇਹ ਮੇਰਾ ਨਿੱਤਨੇਮ ਹੀ ਬਣ ਗਿਆਵਿਹਲੇ ਸਮੇਂ ਦੀ ਵਿਉਂਤਬੰਦੀ ਇਸ ਤਰ੍ਹਾਂ ਦੀ ਕੀਤੀ ਕਿ ਕੁਝ ਸਮਾਂ ਗਊਆਂ ਦੀ ਸੰਭਾਲ, ਖੇਤਾਂ ਵਿੱਚੋਂ ਘਾਹ ਲਿਆਉਣਾ ਅਤੇ ਜਾਂ ਫਿਰ ਸਮਰਪਿਤ ਹੋ ਕੇ ਪੜ੍ਹਾਈ ਕਰਨੀਸਕੂਲ ਸਮੇਂ ਤੋਂ ਬਾਅਦ ਵੀ ਪੰਜ ਛੇ ਘੰਟੇ ਲਗਾਤਾਰ ਮੈਂ ਪੜ੍ਹਦਾ ਰਹਿੰਦਾ ਸੀ

ਉਨ੍ਹਾਂ ਦਿਨਾਂ ਵਿੱਚ ਅੱਠਵੀਂ ਦੀ ਪ੍ਰੀਖਿਆ ਜ਼ਿਲ੍ਹਾ ਪੱਧਰ ’ਤੇ ਬੋਰਡ ਵੱਲੋਂ ਲਈ ਜਾਂਦੀ ਸੀਪ੍ਰੀਖਿਆ ਦੇਣ ਲਈ ਪੰਜ ਕੁ ਕਿਲੋਮੀਟਰ ’ਤੇ ਬਣੇ ਸੈਂਟਰ ਵਿੱਚ ਪੈਦਲ ਹੀ ਜਾਂਦਾ ਸੀਪ੍ਰੀਖਿਆ ਖਤਮ ਹੋਣ ਤੋਂ ਅੰਦਾਜ਼ਨ ਡੇਢ ਕੁ ਮਹੀਨੇ ਬਾਅਦ ਇੱਕ ਦਿਨ ਮੈਂ ਖੁਰਪਾ ਅਤੇ ਪੱਲੀ ਲੈ ਕੇ ਘਾਹ ਖੋਤਣ ਗਿਆ ਹੋਇਆ ਸੀ, ਪਿੱਛੋਂ ਮੁੱਖ ਅਧਿਆਪਕ ਸਮੇਤ ਸਕੂਲ ਦਾ ਸਾਰਾ ਸਟਾਫ ਹੀ ਘਰ ਆ ਗਿਆਸਕੂਲ ਦੇ ਸਾਰੇ ਸਟਾਫ ਸਬੰਧੀ ਜਦੋਂ ਜੋਤਹੀਣ ਪਿਤਾ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਘਬਰਾ ਕੇ ਪੁੱਛਿਆ, “ਸੁੱਖ ਐ, ਮੁੰਡੇ ਨੇ ਕੋਈ ਗਲਤੀ ਤਾਂ ਨਹੀਂ ਕਰ ਦਿੱਤੀ?”

ਅੱਗਿਓਂ ਮੁੱਖ ਅਧਿਆਪਕ ਨੇ ਬੜੇ ਆਦਰ ਨਾਲ ਕਿਹਾ, “ਨਹੀਂ ਬਜ਼ੁਰਗੋ, ਅਸੀਂ ਤਾਂ ਤੁਹਾਨੂੰ ਮੁਬਾਰਕਾਂ ਦੇਣ ਆਏ ਹਾਂਅੱਜ ਹੀ ਅੱਠਵੀਂ ਦਾ ਨਤੀਜਾ ਆਇਆ ਹੈਤੁਹਾਡੇ ਲੜਕੇ ਨੇ ਇਲਾਕੇ ਦੇ ਸਕੂਲਾਂ ਵਿੱਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ।”

ਉਸ ਦਿਨ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆਸਕੂਲ ਅਤੇ ਕਾਲਜ ਵਿੱਚ ਬੋਰਡ ਉੱਤੇ ਸਾਡੇ ਹੋਣਹਾਰ ਸਿਤਾਰੇਵਿੱਚ ਆਪਣਾ ਨਾਂ ਦਰਜ ਕਰਵਾਉਣ ਵਿੱਚ ਸਫਲ ਰਿਹਾਸਰਵਿਸ ਦਰਮਿਆਨ ਇੱਕ ਅਧਿਆਪਕ ਵਜੋਂ ਕੰਮ ਕਰਦਿਆਂ ਸਟੇਟ ਦੇ ਉੱਤਮ ਅਧਿਆਪਕ ਦੇ ਤੌਰ ’ਤੇ ਸਟੇਟ ਐਵਾਰਡ, ਜ਼ਿਲ੍ਹਾ ਅਧਿਕਾਰੀ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਨਮਾਨਿਤ ਅਤੇ ਫਿਰ ਨਸ਼ਾ ਛਡਾਊ ਹਸਪਤਾਲ ਦੇ ਡਾਇਰੈਕਟਰ ਹੁੰਦਿਆਂ ਸਮਾਜਿਕ, ਸੱਭਿਆਚਾਰਕ, ਵਿੱਦਿਅਕ ਅਤੇ ਭਾਈਚਾਰਕ ਤੰਦਾਂ ਨੂੰ ਜੋੜਨ ਦੇ ਸੁਹਿਰਦ ਉਪਰਾਲਿਆਂ ਕਾਰਨ ਪੰਜਾਬ ਸਰਕਾਰ ਵੱਲੋਂ ਫਿਰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆਦੋ ਦਰਜਨ ਸਾਹਿਤਕ ਪੁਸਤਕਾਂ ਵੀ ਮੇਰੀ ਜ਼ਿੰਦਗੀ ਦਾ ਸਰਮਾਇਆ ਬਣੀਆਂਜਲੰਧਰ ਦੂਰਦਰਸ਼ਨ ਵੱਲੋਂ ਮੇਰੀ ਜ਼ਿੰਦਗੀ ’ਤੇ ਡਾਕੂਮੈਂਟਰੀ ਫਿਲਮ ਵੀ ਤਿਆਰ ਕੀਤੀ ਗਈਉਮਰ ਦੇ ਅੱਠਵੇਂ ਦਹਾਕੇ ਵਿੱਚ ਪੈਰ ਰੱਖਣ ਵਾਲਾ ਹਾਂ, ਪਰ ਬੁਢਾਪੇ ਨੂੰ ਨੇੜੇ ਨਹੀਂ ਢੁੱਕਣ ਦਿੱਤਾਉਸਾਰੂ ਸੋਚ ਨਾਲ ਵਾਤਾਵਰਣ ਦੀ ਸ਼ੁੱਧਤਾ, ਬਿਰਧ ਆਸ਼ਰਮ ਦੇ ਸੰਚਾਲਕ ਵਜੋਂ ਆਸ਼ਰਤ ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਸਿਰ ਤੋੜ ਯਤਨ ਮੇਰੀ ਜ਼ਿੰਦਗੀ ਦਾ ਹਿੱਸਾ ਹਨਜੇਕਰ ਮਿਹਨਤ ਦਾ ਪੱਲਾ ਘੁੱਟ ਕੇ ਫੜ ਲਿਆ ਜਾਵੇ ਤਾਂ ਭੁੱਖ, ਖਾਲੀ ਜੇਬ ਅਤੇ ਗੁਰਬਤ ਵੀ ਮੰਜ਼ਿਲ ਪ੍ਰਾਪਤੀ ਲਈ ਵਰਦਾਨ ਸਾਬਤ ਹੋ ਸਕਦੀ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author