MohanSharma8ਦੋ ਤਿੰਨ ਦਿਨਾਂ ਬਾਅਦ ਸੀਰਤ ਦੀ ਮਾਂ ਨੇ ਧੀ ਦੇ ਮੋਢੇ ’ਤੇ ਹੱਥ ਰੱਖਦਿਆਂ ਡਾਢੇ ਹੀ ਮੋਹ ਨਾਲ ...
(16 ਫਰਵਰੀ 2026)


ਹਰ ਰੋਜ਼ ਹੁੰਦੇ ਬਲਾਤਕਾਰ
, ਪਤੀ ਪਤਨੀ ਦੇ ਤਿੜਕਦੇ ਰਿਸ਼ਤੇ, ਨਸ਼ਈ ਪਤੀ ਵੱਲੋਂ ਪਤਨੀ ਦਾ ਕਤਲ, ਪੋਟਾ ਪੋਟਾ ਦੁਖੀ ਮਾਪਿਆਂ ਦੇ ਘਰ ਬੈਠੀਆਂ ਵਿਆਹੀਆਂ ਵਰੀਆਂ ਕੁੜੀਆਂ ਅਤੇ ਇਸ ਤਰ੍ਹਾਂ ਦੀਆਂ ਹੀ ਹੋਰ ਔਰਤ ਨਾਲ ਹੋ ਰਹੀਆਂ ਦਿਲ ਕੰਬਾਊ ਘਟਨਾਵਾਂ ਸੁਣ ਕੇ ਉਹ ਸੁੰਨ ਹੋ ਜਾਂਦੀਜਵਾਨੀ ਦਾ ਸਫਰ ਤੈਅ ਕਰਦਿਆਂ ਸੀਰਤ ਨੇ ਫੈਸਲਾ ਕਰ ਲਿਆ ਕਿ ਉਹ ਵਿਆਹ ਨਹੀਂ ਕਰਵਾਏਗੀਸਾਰੀ ਉਮਰ ਕੁਆਰੀ ਰਹੇਗੀਉਹ ਸੋਚਦੀ, ਜਿਸਦੇ ਨਾਲ ਲਾਵਾਂ ਲੈ ਲਈਆਂ, ਉਹ ਕਿਤੇ ਮੇਰੀ ਜ਼ਿੰਦਗੀ ਹੀ ਨਾ ਰੋਲ ਦੇਵੇਇਹਦੇ ਨਾਲੋਂ ਤਾਂ ...।

ਸੀਰਤ ਨੇ ਚੰਗੇ ਨੰਬਰਾਂ ਵਿੱਚ ਬੀ.ਏ. ਬੀ.ਐੱਡ. ਕੀਤੀਕੁਝ ਸਮੇਂ ਬਾਅਦ ਉਸ ਨੂੰ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਨੌਕਰੀ ਮਿਲ ਗਈਵਿਆਹ ਨਾ ਕਰਵਾਉਣ ਸਬੰਧੀ ਉਸਨੇ ਮਾਪਿਆਂ ਨੂੰ ਵੀ ਦੱਸ ਦਿੱਤਾਮਾਂ ਨੇ ਇਹ ਕਹਿੰਦਿਆਂ ਬਥੇਰਾ ਸਮਝਾਇਆ, “ਧੀਆਂ ਸਾਰੀ ਉਮਰ ਮਾਪਿਆਂ ਦੇ ਘਰ ਨਹੀਂ ਰਹਿੰਦੀਆਂ, ਔਰਤ ਨੂੰ ਪੈਰ ਪੈਰ ’ਤੇ ਮਰਦ ਦੇ ਸਹਾਰੇ ਦੀ ਲੋੜ ਪੈਂਦੀ ਐਸੀਤੀਨ ਤੈਨੂੰ ਵੀ... ਉਂਜ ਵੀ ਅਸੀਂ ਤਾਂ ਨਦੀ ਕਿਨਾਰੇ ਰੁੱਖੜਾ ਹਾਂ, ਕਿੰਨੀ ਕੁ ਦੇਰ ਬੈਠੇ ਰਹਾਂਗੇ? ਔਰਤ ਅਤੇ ਮਰਦ ਜ਼ਿੰਦਗੀ ਰੂਪੀ ਗੱਡੀ ਦੇ ਦੋ ਪਹੀਏ ਨੇ ਭਲਾ ਇੱਕ ਪਹੀਏ ਨਾਲ ਗੱਡੀ ਕਿਵੇਂ ਚੱਲੂ? ਤੂੰ ਜ਼ਿਦ ਨਾ ਕਰਤੇਰੇ ਵਾਸਤੇ ਚੰਗਾ ਜਿਹਾ ਘਰ-ਬਾਰ ਦੇਖ ਕੇ ਤੇਰੇ ਹੱਥ ਪੀਲੇ ਕਰ ਦੇਵਾਂਗੇਧੀਆਂ ਆਪਣੇ ਸਹੁਰੇ ਘਰ ਹੀ ਸੋਂਹਦੀਆਂ ਨੇ।”

ਪਰ ਸੀਰਤ ਦੀ ਜ਼ਿਦ ਅੱਗੇ ਮਾਪਿਆਂ ਦੀ ਕੋਈ ਪੇਸ਼ ਨਾ ਚੱਲੀਸੀਰਤ ਹਰ ਰੋਜ਼ ਨੇਮ ਨਾਲ ਸਕੂਲ ਜਾਂਦੀ, ਬੱਚਿਆਂ ਨੂੰ ਪੜ੍ਹਾਉਂਦੀ ਅਤੇ ਫਿਰ ਘਰ ਵਾਪਸ ਆ ਜਾਂਦੀਉਸਦੇ ਨਾਲ ਕੰਮ ਕਰਨ ਵਾਲੀਆਂ ਅਧਿਆਪਕ ਸਾਥਣਾਂ ਉਸ ਨੂੰ ਛੇੜਦੀਆਂ, “ਸੀਰਤ ਮੂੰਹ ਮਿੱਠਾ ਕਦੋਂ ਕਰਵਾਉਣੈ? ਕੋਈ ਮੁੰਡਾ ਦੇਖ ਰੱਖਿਐ ਜਾਂ ਹਾਲਾਂ ...?ਪਰ ਸੀਰਤ ਨੇ ਮੋੜਵੇਂ ਜਵਾਬ ਵਿੱਚ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਤੋਂ ਜਾਣੂ ਕਰਵਾ ਦਿੱਤਾਕਦੇ ਕਦੇ ਜਦੋਂ ਉਹ ਆਪਣੀ ਮਾਂ ਨੂੰ ਬਾਪੂ ਮੁੱਢ ਬੈਠ ਕੇ ਕੰਨ ਵਿੱਚ ਗੱਲਾਂ ਕਰਦਿਆਂ ਦੇਖਦੀ ਜਾਂ ਆਪਣੇ ਭਰਾ ਭਰਜਾਈ ਨੂੰ ਚੋਹਲ ਮੋਹਲ ਕਰਦਿਆਂ ਦੇਖਦੀ ਤਾਂ ਉਹਦਾ ਮੰਨ ਵੀ ਡੋਲ ਜਾਂਦਾਪਰ ਫਿਰ ਦਲੀਲ ਦੇ ਠੁੰਮ੍ਹਣੇ ਨਾਲ ਉਹ ਆਪਣੇ ਆਪ ਨੂੰ ਸਾਵਾਂ ਕਰ ਲੈਂਦੀਪੰਜ ਛੇ ਵਰ੍ਹੇ ਸੀਰਤ ਨੇ ਇੰਜ ਹੀ ਗੁਜ਼ਾਰ ਦਿੱਤੇਬੱਸ ਘਰੋਂ ਸਕੂਲ ਅਤੇ ਸਕੂਲੋਂ ਘਰ ਇਹ ਹੀ ਉਹਦੀ ਜ਼ਿੰਦਗੀ ਦਾ ਨਿੱਤ ਦਾ ਰੁਝੇਵਾਂ ਸੀ

ਫਿਰ ਇੱਕ ਦਿਨ ਸੀਰਤ ਦੇ ਧਿਆਨ ਵਿੱਚ ਆਇਆ ਕਿ ਉਸਦਾ ਇੱਕ ਨਵਾਂ ਕੁਲੀਗ, ਬਲਜੀਤ ਉਸ ਵੱਲ ਬਹੁਤ ਗਹੁ ਨਾਲ ਦੇਖਦਾ ਰਹਿੰਦਾ ਰਹਿੰਦਾ ਹੈਕਿਸੇ ਨਾ ਕਿਸੇ ਬਹਾਨੇ ਉਹ ਉਸ ਨਾਲ ਗੱਲ ਵੀ ਕਰ ਲੈਂਦਾਇੱਕ ਸਾਲ ਇੰਜ ਹੀ ਬੀਤ ਗਿਆਆਪਣੇ ਕੁਲੀਗ ਦੀਆਂ ਨਜ਼ਰਾਂ ਰਾਹੀਂ ਦਿੱਤੇ ਮੋਹ ਭਰੇ ਸੁਨੇਹੇ ਦਾ ਸੀਰਤ ਨੇ ਕੋਈ ਹੁੰਗਾਰਾ ਨਾ ਭਰਿਆਫਿਰ ਇੱਕ ਦਿਨ ਸਟਾਫ ਰੂਮ ਵਿੱਚ ਉਸਨੂੰ ਇਕੱਲੀ ਬੈਠੀ ਦੇਖ ਕੇ ਬਲਜੀਤ ਉਸਦੇ ਕੋਲ ਆਇਆਡਾਢੇ ਹੀ ਮੋਹ ਨਾਲ ਉਸ ਵੱਲ ਵਿਹੰਦਿਆਂ ਕਹਿੰਦਾ, “ਸੀਰਤ, ਜ਼ਿੰਦਗੀ ਦੇ ਸਫਰ ਵਿੱਚ ਮੈਂ ਤੁਹਾਡਾ ਸਾਥ ਚਾਹੁੰਦਾ ਹਾਂਅਜਿਹੇ ਗੰਭੀਰ ਫੈਸਲੇ ਕਿਸੇ ’ਤੇ ਠੋਸੇ ਨਹੀਂ ਜਾਂਦੇਸੋਚ ਲੈਣਾ, ਮੇਰੀ ਪਹਿਲ ਤੁਸੀਂ ਹੋਸੂਰਤ ਨਾਲੋਂ ਸੀਰਤ ਨੂੰ ਮੈਂ ਪਹਿਲ ਦਿੰਦਾ ਹਾਂ। ਜਿਹੋ ਜਿਹੀ ਜੀਵਨ ਸਾਥਣ ਮੈਂ ਚਾਹੁੰਦਾ ਹਾਂ, ਉਹ ਗੁਣ ਤੁਹਾਡੇ ਵਿੱਚ ਹਨਨਿਮਰਤਾ, ਸਾਦਗੀ ਅਤੇ ਸੁੰਦਰਤਾ ਦਾ ਸੁਮੇਲ ਹਰ ਇੱਕ ਦੇ ਹਿੱਸੇ ਨਹੀਂ ਆਉਂਦਾਤੁਹਾਡੇ ਵਿੱਚ ਇਹ ਸਭ ਕੁਝ ਹੈ।” ਇਹ ਕਹਿੰਦਿਆਂ ਬਲਜੀਤ ਸਟਾਫ ਰੂਮ ਵਿੱਚੋਂ ਬਾਹਰ ਚਲਾ ਗਿਆ

ਸੀਰਤ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਉਸਦੇ ਅੰਦਰ ਉਥਲ ਪੁਥਲ ਸ਼ੁਰੂ ਹੋ ਗਈਮਾਂ ਦੇ ਕਹੇ ਬੋਲ ਉਸ ਨੂੰ ਚੇਤੇ ਆ ਗਏ, “ਧੀਏ, ਮਰਦ ਬਿਨਾਂ ਔਰਤ ਅਧੂਰੀ ਹੈ।” ਸੀਰਤ ਨੂੰ ਮਾਂ ਦੇ ਕਹੇ ਬੋਲ ਸਹੀ ਲੱਗੇਉਸਦੇ ਅੰਦਰ ਦੱਬੇ ਹੋਏ ਜਜ਼ਬਾਤ ਅੰਗੜਾਈਆਂ ਲੈਣ ਲੱਗੇਉਸਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਹ ਪਹਿਲਾ ਵਾਂਗ ਸਹਿਜ ਰਹੇਕਿੰਨੇ ਦਿਨ ਉਹ ਖਾਮੋਸ਼ ਰਹੀ, ਪਰ ਬਲਜੀਤ ਉਹਦੀਆਂ ਸੋਚਾਂ ਦਾ ਕੇਂਦਰ ਬਿੰਦੂ ਬਣਿਆ ਰਿਹਾਸਵੇਰੇ ਇੱਕ ਵਾਰ ਮੁਸਕਰਾਹਟ ਨਾਲ ਮੁਲਾਕਾਤ ਹੁੰਦੀ, ਉਸ ਤੋਂ ਬਾਅਦ ਉਹ ਬੱਚਿਆਂ ਨੂੰ ਪੜ੍ਹਾਉਣ ਵਿੱਚ ਰੁੱਝ ਜਾਂਦੀਉਂਜ ਬਲਜੀਤ ਉਸਨੂੰ ਚੰਗਾ ਚੰਗਾ ਲੱਗਣ ਲੱਗ ਪਿਆ ਸੀਉਸਨੇ ਆਪਣੇ ਪੱਧਰ ’ਤੇ ਬਲਜੀਤ ਬਾਰੇ ਜਾਣਕਾਰੀ ਵੀ ਪ੍ਰਾਪਤ ਕਰ ਲਈਬਲਜੀਤ ਘਰ-ਬਾਰ ਪੱਖੋਂ ਵੀ ਠੀਕ ਸੀ। ਉਂਝ ਵੀ ਸੋਹਣਾ ਸੁਨੱਖਾ ਸੀਰਿਸ਼ਤੇ ਵਾਲੇ ਉਸਦੇ ਆਲੇ ਦੁਆਲੇ ਫਿਰਦੇ ਸਨ ਪਰ ਉਸਨੇ ਕਿਸੇ ਨੂੰ ਸਹਿਮਤੀ ਨਹੀਂ ਸੀ ਦਿੱਤੀਸੀਰਤ ਦੇ ਆਸ਼ਾਵਾਦੀ ਹੁੰਗਾਰੇ ਦੀ ਬਲਜੀਤ ਨੂੰ ਹਰ ਪਲ ਉਡੀਕ ਰਹਿੰਦੀ ਸੀ

ਹੁਣ ਦਿਨ ਰਾਤ ਸੀਰਤ ਦੀਆਂ ਸੋਚਾਂ ਵਿੱਚ ਬਲਜੀਤ ਹੀ ਘੁੰਮਦਾ ਰਹਿੰਦਾਉਸਨੇ ਆਪਣੇ ਅਧੂਰੇਪਣ ਨੂੰ ਪੂਰਾ ਕਰਨ ਲਈ ਬਲਜੀਤ ਨੂੰ ਹਾਂ ਪੱਖੀ ਜਵਾਬ ਦੇਣ ਦਾ ਨਿਰਣਾ ਕਰ ਲਿਆਫਿਰ ਇੱਕ ਦਿਨ ਉਸਨੇ ਹੌਸਲਾ ਕਰਕੇ ਬਲਜੀਤ ਨੂੰ ਕਿਹਾ, “ਤੁਹਾਡੀ ਪਰਪੋਜ਼ਲ ਦਾ ਮੈਂ ਸਵਾਗਤ ਕਰਦੀ ਹਾਂਮੇਰੇ ਮਾਪਿਆਂ ਦੀ ਸਹਿਮਤੀ ਲੈ ਲਵੋਘਰਦਿਆਂ ਨੂੰ ਮੈਂ ਪਹਿਲਾਂ ਜਵਾਬ ਦੇ ਚੁੱਕੀ ਹਾਂਇਸ ਲਈ ਮੇਰੇ ਵੱਲੋਂ ਉਨ੍ਹਾਂ ਨੂੰ ਹੁਣ ਕਹਿਣਾ ਮੁਸ਼ਕਿਲ ਹੈ।”

ਬਲਜੀਤ ਨੂੰ ਉਸਦੇ ਇਹ ਬੋਲ ਸੁਣ ਕੇ ਜਾਪਿਆ ਜਿਵੇਂ ਜ਼ਿੰਦਗੀ ਮਿਹਰਬਾਨ ਹੋ ਗਈ ਹੋਵੇਤਿੰਨ ਚਾਰ ਦਿਨਾਂ ਪਿੱਛੋਂ ਉਹ ਸਕੂਲ ਸਮੇਂ ਵਿੱਚ ਮੁੱਖ ਅਧਿਆਪਕ ਤੋਂ ਕੁਝ ਸਮੇਂ ਦੀ ਛੁੱਟੀ ਲੈ ਕੇ ਸੀਰਤ ਦੇ ਮਾਪਿਆਂ ਨੂੰ ਮਿਲਣ ਚਲਾ ਗਿਆ ਉਨ੍ਹਾਂ ਨੂੰ ਮਿਲ ਕੇ ਉਸਨੇ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ, “ਮੈਂ ਜੀ ਇੱਥੇ ਸਕੂਲ ਵਿੱਚ ਅਧਿਆਪਕ ਲੱਗਿਆ ਹੋਇਆ ਹਾਂਮੇਰਾ ਪਿੰਡ ਇੱਥੋਂ ਪੰਜ ਕੁ ਕਿਲੋਮੀਟਰ ’ਤੇ ਹੈਮੇਰੇ ਪਰਿਵਾਰ ਅਤੇ ਜਾਇਦਾਦ ਬਾਰੇ ਪਤਾ ਕਰ ਲਵੋਮੈਂ ਤੁਹਾਡੀ ਧੀ ਦਾ ਹੱਥ ਮੰਗਣ ਆਇਆ ਹਾਂ।”

ਸੀਰਤ ਦੇ ਮਾਪੇ ਬਲਜੀਤ ਦੀ ਗੱਲ ਸੁਣ ਕੇ ਖਾਮੋਸ਼ ਹੋ ਗਏਫਿਰ ਸੀਰਤ ਦੇ ਬਾਪ ਨੇ ਇਹ ਕਹਿੰਦਿਆਂ ਖਮੋਸ਼ੀ ਤੋੜੀ, “ਪੁੱਤ, ਸਾਡੀ ਧੀ ਵਿਆਹ ਕਰਵਾਉਣ ਤੋਂ ਮੁਨਕਰ ਹੈਅਸੀਂ ਫਿਰ ਉਸ ਨੂੰ ਟੋਹ ਕੇ ਦੇਖ ਲੈਨੇ ਆਂਹਫਤੇ ਕੁ ਤਕ ਅਸੀਂ ਤੁਹਾਨੂੰ ਦੱਸ ਦਿਆਂਗੇਨਾਲੇ ਤੁਹਾਡੇ ਘਰ ਬਾਰ ਸਬੰਧੀ ਵੀ ਪਤਾ ਕਰ ਲਵਾਂਗੇ ਉਂਜ ਬਲਜੀਤ ਉਹਨਾਂ ਨੂੰ ਪਸੰਦ ਆ ਗਿਆ ਸੀਸੋਹਣਾ ਸੁਨੱਖਾ, ਸਰਕਾਰੀ ਨੌਕਰੀ ’ਤੇ ਲੱਗਿਆ ਹੋਇਆ

ਦੋ ਤਿੰਨ ਦਿਨਾਂ ਬਾਅਦ ਸੀਰਤ ਦੀ ਮਾਂ ਨੇ ਧੀ ਦੇ ਮੋਢੇ ’ਤੇ ਹੱਥ ਰੱਖਦਿਆਂ ਡਾਢੇ ਹੀ ਮੋਹ ਨਾਲ ਕਿਹਾ, “ਸੀਤੀ, ਤੇਰੇ ਰਿਸ਼ਤੇ ਲਈ ਸਾਨੂੰ ਤੇਰੇ ਸਕੂਲ ਵਿੱਚ ਲੱਗੇ ਬਲਜੀਤ ਮਾਸਟਰ ਦੀ ਦੱਸ ਪਈ ਐਘਰੋਂ ਵੀ ਤਕੜੈ ਮੁੰਡਾਤੇਰੀ ਕੀ ਸਲਾਹ ਐ?”

ਬਲਜੀਤ ਦਾ ਨਾਂ ਸੁਣ ਕੇ ਸੀਰਤ ਦੇ ਚਿਹਰੇ ’ਤੇ ਲਾਲੀ ਛਾ ਗਈਉਹਨੇ ਆਪਣੀ ਮਾਂ ਦਾ ਹੱਥ ਘੁੱਟ ਕੇ ਫੜਦਿਆਂ ਕਿਹਾ, “ਬੇਬੇ, ਜਿਵੇਂ ਥੋਡੀ ਮਰਜ਼ੀ ਹੈਮੈਂ ਥੌਤੋਂ ਨਾਬਰ ਥੋੜ੍ਹੀ ਹਾਂ।”

ਇਹ ਸੁਣਦਿਆਂ ਮਾਂ ਬਾਪ ਦੇ ਚਿਹਰਿਆਂ ’ਤੇ ਮੁਸਕਰਾਹਟ ਆ ਗਈਉਹਨਾਂ ਨੂੰ ਲੱਗਿਆ ਜਿਵੇਂ ਉਹਨਾਂ ਦੇ ਮਨ ’ਤੇ ਪਿਆ ਮਣਾਂ ਮੂੰਹੀਂ ਬੋਝ ਉੱਤਰ ਗਿਆ ਹੋਵੇ

“ਚੰਗਾ ਧੀਏ, ਕੱਲ੍ਹ ਨੂੰ ਤੇਰਾ ਬਾਪੂ ਅਤੇ ਤੇਰਾ ਵੀਰ ਬਲਜੀਤ ਦੇ ਪਿੰਡ ਉਹਦੇ ਮਾਪਿਆਂ ਨਾਲ ਤੇਰੇ ਰਿਸ਼ਤੇ ਦੀ ਗੱਲ ਕਰਨ ਜਾਣਗੇ।”

ਸੀਰਤ ਕੁਝ ਨਹੀਂ ਬੋਲੀ ਬੱਸ, ਸਾਹਮਣੇ ਕੰਧ ’ਤੇ ਬੈਠੇ ਘੁੱਗੀਆਂ ਦੇ ਜੋੜੇ ਨੂੰ ਰੀਝ ਨਾਲ ਦੇਖਦੀ ਰਹੀ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author