MohanSharma8ਉਦਾਸੀ ਦਾ ਬੁੱਤ ਬਣਿਆ ਇੱਕ ਵਿਅਕਤੀ ਕਿਰਪਾਲੋ ਕੋਲ ਜਾਕੇ ਖੂਨ ਦੇ ਅੱਥਰੂ ਵਹਾਉਂਦਿਆਂ ...
(23 ਜੁਲਾਈ 2026)


ਉਸਦਾ ਪਤੀ ਅਤੇ ਤਿੰਨ ਪੁੱਤ ਨਸ਼ਿਆਂ ਦੀ ਭੇਟ ਚੜ੍ਹ ਗਏ ਸਨ
ਪਤੀ ਸ਼ਰਾਬੀ ਹੋਣ ਕਾਰਨ ਆਪਣੀ ਸੁੱਧ ਬੁੱਧ ਨਹੀਂ ਸੀ ਰਹਿੰਦੀਉਹ ਸਵੇਰੇ ਹੀ ਸ਼ਰਾਬ ਡੱਫ ਲੈਂਦਾ ਸੀ ਘਰ ਦਾ ਭੋਰਾ ਫਿਕਰ ਨਹੀਂ ਸੀ ਕਰਦਾ ਬੱਸ ਉਹਦੀ ਪਤਨੀ ਓਹੜ ਪੋਹੜ ਕਰਕੇ ਘਰ ਦਾ ਡੰਗ ਟਪਾਈ ਜਾਂਦੀਤਿੰਨਾਂ ਪੁੱਤਰਾਂ ਨੂੰ ਉਸਨੇ ਸਕੂਲ ਵਿੱਚ ਦਾਖਲ ਕਰਵਾਇਆ ਹੋਇਆ ਸੀ

ਬੱਚੇ ਵੀ ਬੂਟਿਆਂ ਅਤੇ ਫਸਲ ਦੀ ਤਰ੍ਹਾਂ ਦੇਖ ਭਾਲ ਮੰਗਦੇ ਹਨਪੈਰ ਪੈਰ ’ਤੇ ਅਗਵਾਈ ਦੀ ਵੀ ਲੋੜ ਹੁੰਦੀ ਹੈਮਾਂ ਵਿਚਾਰੀ ਇਕੱਲੀ ਕੀ ਕਰਦੀ? ਚੁੱਲ੍ਹੇ ਦਾ ਜੁਗਾੜ, ਕਬੀਲਦਾਰੀ ਦੇ ਝੰਜਟ ਅਤੇ ਹੋਰ ਝਮੇਲੇ ਉਸਨੂੰ ਸਾਹ ਨਹੀਂ ਸਨ ਲੈਣ ਦਿੰਦੇਪਤੀ ਸ਼ਰਾਬ ਪੀਕੇ ਕੁੱਟਮਾਰ ਕਰਦਾ। ਲੜਾਈ ਝਗੜੇ ਅਤੇ ਨਿੱਤ ਦੇ ਖੌਰੂ ਤੋਂ ਤੰਗ ਆ ਕੇ ਉਹਦਾ ਕਈ ਵਾਰ ਦਿਲ ਕਰਦਾ ਕਿ ਉਹ ਕੁਝ ਖਾ ਕੇ ਹਮੇਸ਼ਾ ਲਈ ਅੱਖਾਂ ਮੀਟ ਲਵੇਫਿਰ ਉਸਦਾ ਧਿਆਨ ਮਾਸੂਮ ਬੱਚਿਆਂ ਵੱਲ ਜਾਂਦਾ ਅਤੇ ਉਹਦੀ ਮਾਰੂ ਸੋਚ ਬਦਲ ਜਾਂਦੀਦਿਨ ਚੜ੍ਹਦੇ ਹੀ ਪਤੀ ਸ਼ਰਾਬ ਲਈ ਪੈਸੇ ਲੈਣ ਵਾਸਤੇ ਰੌਲਾ ਪਾਉਂਦਾਪਤਨੀ ਦੇ ਨਾਂਹ ਵਿੱਚ ਜਵਾਬ ਦੇਣ ’ਤੇ ਉਸਦੀ ਕੁੱਟ ਮਾਰ ਕਰਦਾਆਪਣੇ ਹਿੱਸੇ ਦੀ ਜ਼ਮੀਨ ਉਹ ਸ਼ਰਾਬ ਦੇ ਲੇਖੇ ਲਾ ਚੁੱਕਿਆ ਸੀਪਤਨੀ ਤੰਗੀਆਂ-ਤੁਰਸ਼ੀਆਂ ਵਿੱਚ ਦਿਨ ਕਟੀ ਕਰ ਰਹੀ ਸੀਉਸ ਨੂੰ ਆਸ ਸੀ ਕਿ ਮੁੰਡੇ ਵੱਡੇ ਹੋ ਕੇ ਸਾਰੇ ਧੋਣੇ ਧੋ ਦੇਣਗੇ

ਫਿਰ ਇੱਕ ਸਵੇਰ ਉਸਦਾ ਪਤੀ ਮੰਜੇ ’ਤੇ ਸੁੱਤਾ ਪਿਆ ਹੀ ਰਹਿ ਗਿਆਹੱਡੀਆਂ ਦੀ ਮੁੱਠ ਬਣੇ ਉਸਦੇ ਸ਼ਰਾਬੀ ਪਤੀ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਰਿਸ਼ਤੇਦਾਰ, ਸ਼ਰੀਕੇ ਦੇ ਲੋਕ ਅਤੇ ਹੋਰ ਪਿੰਡ ਵਾਸੀ ਕਹਿ ਰਹੇ ਸਨ, “ਸਾਰੀ ਉਮਰ ਇਸਨੇ ਸ਼ਰਾਬ ਦੇ ਲੇਖੇ ਲਾ ਦਿੱਤੀਕਬੀਲਦਾਰੀ ਦਾ ਭੋਰਾ ਫਿਕਰ ਨਹੀਂ ਕੀਤਾ ਧਨ ਜਿਗਰਾ ਇਹਦੀ ਘਰਵਾਲੀ ਕਿਰਪਾਲੋ ਦਾ ਜਿਹਨੇ ਹੱਡ ਭੰਨਵੀਂ ਮਿਹਨਤ ਕਰਕੇ ਚੁੱਲ੍ਹਾ ਬਲਦਾ ਰੱਖਿਆਇਹਨੇ ਤਾਂ ਘਰ ਨੂੰ ਮੂਧੇ ਮੂੰਹ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ।”

ਸੱਥਰ ’ਤੇ ਬੈਠੀਆਂ ਜਨਾਨੀਆਂ ਕਿਰਪਾਲੋ ਨੂੰ ਹੌਸਲਾ ਦਿੰਦਿਆਂ ਕਹਿੰਦੀਆਂ, “ਉਹਨੇ ਤਾਂ ਇੱਕ ਦਿਨ ਮਰਨਾ ਹੀ ਸੀ, ਹੁਣ ਤੂੰ ਨਿਆਣਿਆਂ ਨੂੰ ਸੰਭਾਲ।”

ਕਿਰਪਾਲੋ ਨੇ ਆਪਣੇ ਡਿਗੂੰ ਡਿਗੂੰ ਕਰਦੇ ਸਰੀਰ ਨੂੰ ਸੰਭਾਲਿਆ ਰਿਸ਼ਤੇਦਾਰਾਂ ਅਤੇ ਪਿੰਡ ਦੇ ਕੁਝ ਭਲੇ ਪੁਰਸ਼ਾਂ ਨੇ ਮਿਲ ਕੇ ਉਸਦੇ ਪਤੀ ਦੇ ਭੋਗ ਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂਪੇਕਿਆਂ ਵੱਲੋਂ ਉਹਦਾ ਇੱਕ ਭਰਾ ਸੀਭਾਵੇਂ ਉਹ ਆਪ ਕਬੀਲਦਾਰੀ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸਿਆ ਹੋਇਆ ਸੀ ਪਰ ਫਿਰ ਵੀ ਅੜੇ ਥੁੜੇ ਵੇਲੇ ਭੈਣ ਦੀ ਮਦਦ ਲਈ ਬਹੁੜ ਜਾਂਦਾ ਸੀ

ਵੱਡਾ ਮੁੰਡਾ 16 ਸਾਲ ਦਾ ਹੋ ਗਿਆ ਗਿਆਰ੍ਹਵੀਂ ਪਾਸ ਕਰਕੇ ਉਹਨੇ ਬਾਰ੍ਹਵੀਂ ਵਿੱਚ ਦਾਖਲਾ ਲੈ ਲਿਆਦਰਅਸਲ ਅੱਜ ਦੀ ਪੀੜ੍ਹੀ ਸੁਣਨ ਸੁਣਾਉਣ ਵਿੱਚ ਯਕੀਨ ਨਹੀਂ ਕਰਦੀਨੈਤਿਕ ਸਿੱਖਿਆ ਨਵੀਂ ਪੀੜ੍ਹੀ ਦੇ ਵੱਡੇ ਹਿੱਸੇ ਦੇ ਅੰਗ ਸੰਗ ਨਹੀਂ ਰਹੀਹਾਂ, ਨਵੀਂ ਪੀੜ੍ਹੀ ਦੇ ਮੁੰਡੇ ਨਕਲ ਕਰਨ ਵਿੱਚ ਯਕੀਨ ਰੱਖਦੇ ਹਨਵੱਡੇ ਮੁੰਡੇ ’ਤੇ ਬਾਪ ਦੀਆਂ ਸ਼ਰਾਬ ਵਾਲੀਆਂ ਹਰਕਤਾਂ, ਬਾਹਰਲੀ ਬੁਰੀ ਸੰਗਤ ਦਾ ਅਸਰ ਅਤੇ ਘਰ ਵਿੱਚ ਮਾਂ ਦੀ ਘੂਰ ਤੋਂ ਬੇਫਿਕਰ ਉਹ ਚਿੱਟੇ ਦੀ ਲਪੇਟ ਵਿੱਚ ਆ ਗਿਆਜਦੋਂ ਮਾਂ ਨੂੰ ਪਤਾ ਲੱਗਿਆ ਤਾਂ ਉਹ ਸਿਰ ਫੜ ਕੇ ਬਹਿ ਗਈਨਸ਼ੇ ਵਿੱਚ ਟੱਲੀ ਹੋਇਆ ਉਹ ਕਈ ਕਈ ਦਿਨ ਘਰ ਨਾ ਵੜਦਾਨਸ਼ਾ ਇਕੱਠਿਆਂ ਕਰਨ ਵਾਲੇ ਨਸ਼ੇੜੀਆਂ ਨੂੰ ਉਹ ਆਪਣਾ ਜਿਗਰੀ ਯਾਰ ਸਮਝਦਾ ਸੀਨਸ਼ੇ ਦਾ ਝੱਸ ਪੂਰਾ ਕਰਨ ਲਈ ਉਹ ਚੋਰੀਆਂ, ਚੇਨ ਚਪਟਮਾਰੀਆਂ, ਖੇਤਾਂ ਵਿੱਚ ਟਰਾਂਸਫਾਰਮਰਾਂ ਵਿੱਚੋਂ ਤੇਲ ਕੱਢ ਕੇ ਵੇਚਦਾ ਅਤੇ ਕੇਬਲ ਤਾਰਾਂ ਵਿੱਚੋਂ ਤਾਂਬਾ ਕੱਢ ਕੇ ਵੇਚਣ ਵਰਗੇ ਧੰਦੇ ਆਪਣੇ ਨਸ਼ੇੜੀ ਸਾਥੀਆਂ ਨਾਲ ਮਿਲ ਕੇ ਕਰਦਾ ਸੀਵਿਚਾਰੀ ਕਿਰਪਾਲੋ ਕਦੇ ਆਪਣੇ ਨਸ਼ਈ ਪੁੱਤ ਦੀ ਉੱਘ ਸੁੱਘ ਲੈਂਦੀ ਭੰਬੀਰੀ ਵਾਂਗ ਘੁੰਮਦੀ ਰਹਿੰਦੀ ਅਤੇ ਕਦੇ ਆਪਣੇ ਦੂਜੇ ਦੋ ਪੁੱਤਰਾਂ ਦੀ ਸੰਭਾਲ ਲਈ ਯਤਨ ਕਰਦੀ ਰਹਿੰਦੀ

ਫਿਰ ਇੱਕ ਦਿਨ ਭਾਣਾ ਵਰਤਿਆਆਪਣੇ ਨਸ਼ੇੜੀ ਸਾਥੀਆਂ ਨਾਲ ਨਸ਼ੇ ਦਾ ਟੀਕਾ ਲਾਉਂਦਿਆਂ ਵੱਡਾ ਪੁੱਤ ਉੱਥੇ ਹੀ ਲੁੜ੍ਹਕ ਗਿਆਨਸ਼ੇੜੀ ਸਾਥੀਆਂ ਨੇ ਉਸ ਨੂੰ ਹਲੂਣਿਆ, ਪੈਰਾਂ ਦੀਆਂ ਤਲੀਆਂ ਝੱਸੀਆਂ, ਪਰ ਉਹਦੀ ਸੱਜੀ ਬਾਂਹ ਵਿੱਚ ਲੱਗੀ ਸਰਿੰਜ ਬਾਂਹ ਵਿੱਚ ਹੀ ਰਹਿ ਗਈ ਅਤੇ ਉਹ ਦਮ ਤੋੜ ਗਿਆ ਸੀ ਉਸਦੇ ਜਿਗਰੀ ਯਾਰ ਨਸ਼ੇੜੀਆਂਨੇ ਉਸ ਨੂੰ ਚੁੱਕਿਆ ਅਤੇ ਉਸਦੇ ਘਰ ਮੋਹਰੇ ਸੁੱਟ ਕੇ ਭੱਜ ਗਏ

ਜਦੋਂ ਕਿਰਪਾਲੋ ਨੇ ਆਪਣੇ ਜਵਾਨ ਪੁੱਤ ਦੀ ਲਾਸ਼ ਘਰ ਮੋਹਰੇ ਵੇਖੀ ਤਾਂ ਉਹਦੀ ਭੁੱਬ ਨਿਕਲ ਗਈਉਹਦੇ ਵੈਣ ਪੱਥਰਾਂ ਨੂੰ ਵੀ ਰੁਆ ਰਹੇ ਸਨਕੁਝ ਸਮੇਂ ਅੰਦਰ ਹੀ ਇਹ ਦੂਜਾ ਭਾਣਾ ਉਹਦੇ ਹਿੱਸੇ ਆਇਆ ਸੀਇਸ ਮਾਰੂ ਸਦਮੇ ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾਫਿਰ ਉਹੀ ਅਗਨ ਭੇਟ, ਭੋਗ ਦੀਆਂ ਰਸਮਾਂ, ਵਿਹੜੇ ਵਿੱਚ ਵਿਛਿਆ ਸੱਥਰ ਉਸਦਾ ਨਸੀਬ ਬਣ ਗਿਆਪਿੰਡ ਵਿੱਚ ਰਿਉੜੀਆਂ ਦੀ ਤਰ੍ਹਾਂ ਵਿਕਦੇ ਨਸ਼ੇ ਨੂੰ ਰੋਕਣ ਲਈ ਅਵਾਜ਼ਾਂ ਵੀ ਉੱਠੀਆਂਪਰ ਤਸਕਰਾਂ ਦੀਆਂ ਘੁਰਕੀਆਂ ਅਤੇ ਜਾਨ ਲੇਵਾ ਹਮਲਿਆਂ ਦੇ ਡਰੋਂ ਲੋਕ ਚੁੱਪ ਕਰ ਗਏਸਰਪੰਚ ਵੱਲੋਂ ਥਾਣੇ ਇਤਲਾਹ ਦਿੱਤੀ ਗਈਪੁਲਸੀਏ ਗੇੜਾ ਮਾਰ ਕੇ ਚਲੇ ਗਏਨਾਲ ਹੀ ਇਹ ਵੀ ਕਹਿ ਗਏ ਕਿ ਮਰੇ ਮੁੰਡੇ ਦਾ ਕਿਹੜਾ ਪੋਸਟ ਮਾਰਟਮ ਕਰਵਾਇ ਐ, ਹੋ ਸਕਦੈ ਹਰਟ ਅਟੈਕ ਨਾਲ ਮਰਿਆ ਹੋਵੇਐਵੇਂ ਨਸ਼ੇ ਨਾਲ ਮਰਨ ਦਾ ਰੌਲਾ ਕਿਉਂ ਪਾ ਰਹੇ ਹੋਂ?

ਘਰ ਵਿੱਚੋਂ ਦੋ ਜੀਆਂ ਦੇ ਜਾਣ ਨਾਲ ਘਰ ਸੁੰਨਾ ਸੁੰਨਾ ਲੱਗਣ ਲੱਗਾਫਿਰ ਕਿਰਪਾਲੋ ਨੇ ਆਪਣੇ ਛੋਟੇ ਦੋਨਾਂ ਪੁੱਤਾਂ ਵੱਲ ਦੇਖਦਿਆਂ ਹਉਕਾ ਭਰਿਆ, “ਰੱਬਾ ਇਨ੍ਹਾਂ ’ਤੇ ਮਿਹਰ ਰੱਖੀਂ ਇਨ੍ਹਾਂ ਨੂੰ ਤੱਤੀ ਵਾਅ ਨਾ ਲੱਗੇ ਇਨ੍ਹਾਂ ਦੇ ਸਹਾਰੇ ਦਿਨ ਕੱਟ ’ਲੂੰਗੀ।”

ਸਮਾਂ ਆਪਣੀ ਗਤੀ ਨਾਲ ਤੁਰਦਾ ਰਿਹਾਨਸ਼ਿਆਂ ਦੇ ਮਾਰੂ ਅਸਰ ਨੇ ਕਈ ਹੋਰ ਘਰਾਂ ਵਿੱਚ ਵੀ ਸੱਥਰ ਪਾ ਦਿੱਤੇਜਵਾਨ ਪੁੱਤਾਂ ਦੀਆਂ ਅਰਥੀਆਂ ਨੂੰ ਮੋਢਾ ਦਿੰਦਿਆਂ ਲੋਕ ਖੂਨ ਦੇ ਅੱਥਰੂ ਕੇਰਦੇਤਸਕਰਾਂ ਦੇ ਕਹਿਕਹੇ ਸੱਥਰਾਂ ’ਤੇ ਪੈਂਦੇ ਵੈਣਾਂ ’ਤੇ ਭਾਰੂ ਪੈ ਰਹੇ ਸਨ

ਫਿਰ ਵੱਡੇ ਮੁੰਡੇ ਵਾਲੇ ਨਸ਼ੇ ਦੇ ਲੱਛਣ ਛੋਟੇ ਮੁੰਡੇ ਵਿੱਚ ਵੀ ਦਿਖਾਈ ਦੇਣ ਲੱਗ ਪਏ। ਕਿਰਪਾਲੋ ਸੁੰਨ ਹੋ ਗਈਉਸਨੇ ਭੱਜ ਦੌੜ ਕਰਕੇ ਮੁੰਡੇ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾ ਦਿੱਤਾਦਾਖਲ ਕਰਵਾਉਣ ਦਾ ਖਰਚਾ ਪਿੰਡ ਵਾਲਿਆਂ ਨੇ ਆਪਣੇ ਸਿਰ ਓਟ ਲਿਆਮਹੀਨਾ ਕੁ ਉਹ ਸੈਂਟਰ ਵਿੱਚ ਰਿਹਾ, ਫਿਰ ਉਸਨੂੰ ਛੁੱਟੀ ਕਰ ਦਿੱਤੀ ਗਈਘਰ ਆ ਕੇ ਉਹ ਕੁਝ ਦਿਨ ਤਾਂ ਠੀਕ ਰਿਹਾ, ਪਰ ਫਿਰ ਪਿੰਡ ਵਿੱਚ ਹਰਲ ਹਰਲ ਕਰਦੇ ਨਸ਼ਈਆਂ ਦੇ ਧੱਕੇ ਚੜ੍ਹ ਕੇ ਚਿੱਟੇ ਦੀ ਲਪੇਟ ਵਿੱਚ ਆ ਗਿਆਕਿਰਪਾਲੋ ਹੁਣ ਤੁਰਦੀ ਫਿਰਦੀ ਲਾਸ਼ ਹੀ ਤਾਂ ਬਣ ਗਈ ਸੀਉਸ ਨੂੰ ਹਰ ਵੇਲੇ ਇਹੋ ਡਰ ਰਹਿੰਦਾ ਸੀ ਕਿ ਜਾਂ ਤਾਂ ਮੁੰਡੇ ਦੀ ਕਰਤੂਤ ਕਾਰਨ ਉਲਾਂਭਾ ਨਾ ਆ ਜਾਵੇ ਜਾਂ ਫਿਰ ਮੁੰਡੇ ਦੀ ਅਣਹੋਣੀ ਦਾ ਸ਼ਿਕਾਰ ਹੋਣ ਦੀ ਖਬਰ ਨਾ ਆ ਜਾਵੇਕਿਰਪਾਲੋ ਨੂੰ ਜਿਹੜਾ ਡਰ ਸੀ, ਉਹੀ ਹੋ ਗਿਆਮੁੰਡੇ ਦੀ ਝਾੜੀਆਂ ਵਿੱਚ ਡਿਗੀ ਲਾਸ਼ ਦੇ ਸੁਨੇਹੇ ਨੇ ਉਸਦੇ ਧੁਰ ਅੰਦਰ ਤਕ ਕੰਬਣੀ ਛੇੜ ਦਿੱਤੀ

ਹੁਣ ਮਾਂ ਅਤੇ ਸਭ ਤੋਂ ਛੋਟਾ ਪੁੱਤ ਘਰ ਵਿੱਚ ਰਹਿ ਗਏਮਾਂ ਆਸਵੰਦ ਨਜ਼ਰਾਂ ਨਾਲ ਪੁੱਤ ਵੱਲ ਵਿਹੰਦੀਉਸ ਕੋਲ ਇੱਕੋ ਇੱਕ ਸਹਾਰਾ ਬਚਿਆ ਸੀਛੋਟਾ ਹੁਣ ਸਕੂਲ ਜਾਣ ਤੋਂ ਵਿੱਟਰ ਗਿਆ ਸੀਮਾਂ ਨੇ ਹਉਕਾ ਭਰ ਕੇ ਸੋਚਿਆ, “ਨਾ ਜਾਵੇ ਸਕੂਲ, ਮੇਰੀਆਂ ਅੱਖਾਂ ਦੇ ਸਾਹਮਣੇ ਰਹੇਇਹਨੂੰ ਵੇਖ ਵੇਖ ਕੇ ਦਿਨ ਕਟੀ ਹੋਜੂ।” ਪਰ ਇਹ ਤੀਜਾ ਮੁੰਡਾ ਵੀ ਘਰ ਟਿਕ ਕੇ ਨਹੀਂ ਸੀ ਬੈਠਦਾ ਚੌਦ੍ਹਵੇਂ ਸਾਲ ਵਿੱਚ ਪੈਰ ਧਰਿਆ ਸੀ ਉਸਨੇਡੱਕਾ ਦੁਹਰਾ ਨਹੀਂ ਸੀ ਕਰਦਾਫਿਰ ਹੌਲੀ ਹੌਲੀ ਆਪਣੇ ਭਰਾਵਾਂ ਵਾਂਗ ਉਹ ਵੀ ਦੂਜੇ ਨਸ਼ੇੜੀਆਂ ਦੇ ਧੱਕੇ ਚੜ੍ਹ ਗਿਆਚਿੱਟੇ ਦੇ ਝੂਟੇ ਉਹਦੀ ਛੋਟੀ ਉਮਰ ਦਾ ਹਿੱਸਾ ਬਣ ਗਏਕਿਰਪਾਲੋ ਵਿਲਕਦੀ ਰਹੀਉਸ ਨੂੰ ਰੋਕਦੀ ਵੀ ਰਹੀ, ਪਰ ਉਸ ਉੱਤੇ ਵੀ ਨਸ਼ਾ ਭਾਰੂ ਹੋ ਗਿਆ ਸੀ

ਉਹਦਾ 14 ਵਰ੍ਹਿਆਂ ਦਾ ਤੀਜਾ ਪੁੱਤ ਵੀ ਨਸ਼ੇ ਨੇ ਨਿਗਲ ਲਿਆਵਿਚਾਰੀ ਕਿਰਪਾਲੋ ਦੇ ਪਤੀ ਅਤੇ ਤਿੰਨ ਪੁੱਤਰਾਂ ਦੀ ਨਸ਼ੇ ਨੇ ਬਲੀ ਲੈ ਲਈ ਥੋੜ੍ਹੇ ਸਮੇਂ ਅੰਦਰ ਹੀ ਘਰ ਵਿੱਚ ਚੌਥਾ ਸੱਥਰ ਵਿਛ ਗਿਆ

ਸਸਕਾਰ ਤੋਂ ਅਗਲੇ ਦਿਨ ਪਿੰਡ ਦੀਆਂ ਔਰਤਾਂ ਅਤੇ ਕੁਝ ਵਿਅਕਤੀ ਸੱਥਰ ’ਤੇ ਬੈਠੇ ਸਨਉਦਾਸੀ ਦਾ ਬੁੱਤ ਬਣਿਆ ਇੱਕ ਵਿਅਕਤੀ ਕਿਰਪਾਲੋ ਕੋਲ ਜਾਕੇ ਖੂਨ ਦੇ ਅੱਥਰੂ ਵਹਾਉਂਦਿਆਂ ਕਹਿਣ ਲੱਗਿਆ, “ਕਿਰਪਾਲੋ ਚਾਚੀ, ਜੇ ਮੁੰਡੇ ਦੇ ਫੁੱਲ ਕੱਲ੍ਹ ਦੀ ਥਾਂ ਅੱਜ ਚੁਗ ਲਵੋਂਮੇਰਾ ਪੁੱਤ ਵੀ ਨਸ਼ੇ ਨੇ ਖਾ ਲਿਆਸਿਵਾ ਖਾਲੀ ਹੋਵੇ ਤਾਂ ਮੈਂ ਆਪਣੇ ਪੁੱਤ ਨੂੰ ਉੱਥੇ ਅਗਨ ਭੇਟ ਕਰ ਦੇਵਾਂ।”

ਹੁਣ ਸੱਥਰ ’ਤੇ ਬੈਠੇ ਲੋਕ ਪਿੰਡ ਦੇ ਸਿਵੇ ਨੂੰ ਹੋਰ ਮੋਕਲਾ ਕਰਨ ਲਈ ਵਿਚਾਰ ਵਟਾਂਦਰਾ ਕਰਨ ਲੱਗ ਪਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author