HarshinderKaur7ਜਾਗੋ ਪੰਜਾਬੀਓਹਾਲੇ ਵੀ ਵੇਲਾ ਹੈਕੀਟਨਾਸ਼ਕਾਂ ਤੋਂ ਤੌਬਾ ਕਰ ਲਈਏਨਹੀਂ ਤਾਂ ...
(10 ਮਈ 2022)
ਮਹਿਮਾਨ: 220


ਕੁਝ ਖ਼ਬਰਾਂ ਵੱਲ ਝਾਤ ਮਾਰੀਏ:

1. ਕੈਂਸਰ ਨੇ ਪੰਜਾਬ ਦੇ ਪਿੰਡਾਂ ਵਿੱਚ ਮਚਾਈ ਤਬਾਹੀਕਾਰਨ? ਕੀਟਨਾਸ਼ਕ ਸਪਰੇਅ ਵਿਚਲੇ ਕੈਮੀਕਲ!

2. ਤੱਥ ਸਾਬਤ ਹੋ ਜਾਣ ਉੱਤੇ ਕੀਟਨਾਸ਼ਕ ਸਪਰੇਅ ਗਲਾਫੋਸੇਟ ਉੱਤੇ ਪੰਜਾਬ ਵਿੱਚ ਪਾਬੰਦੀ! ਇਸ ਕੀਟਨਾਸ਼ਕ ਸਦਕਾ ਜਿਗਰ ਹੋ ਰਹੇ ਫੇਲ ਅਤੇ ਕੈਂਸਰ ਵਿੱਚ ਭਾਰੀ ਵਾਧਾ! (ਟਾਈਮਜ਼ ਆਫ ਇੰਡੀਆ ਵਿੱਚ ਛਪੀ ਰਿਪੋਰਟ- 25 ਅਕਤੂਬਰ 2018)

3. ਪੰਜਾਬ ਵਿੱਚ ਕੈਂਸਰ ਫੈਲਾਉਣ ਵਾਲੇ ਕੀਟਨਾਸ਼ਕਾਂ ਉੱਤੇ ਕੋਈ ਰੋਕ ਨਹੀਂ! (ਇੰਡੀਅਨ ਐਕਸਪ੍ਰੈੱਸ ਵਿੱਚ ਛਪੀ ਰਿਪੋਰਟ)

4. ਇੰਡੀਆ ਵਾਟਰ ਪੋਰਟਲ ਦੀ 21 ਨਵੰਬਰ 2019 ਦੀ ਰਿਪੋਰਟ-ਪੰਜਾਬ ਦੀ ਧਰਤੀ ਹੁਣ ਜ਼ਹਿਰ ਉਗਲਣ ਲੱਗ ਪਈ ਹੈਪੰਜਾਂ ਦਰਿਆਵਾਂ ਦੀ ਧਰਤੀ ਦੇ ਪਾਣੀ, ਹਵਾ ਅਤੇ ਜ਼ਮੀਨ ਦੇ ਹੇਠਾਂ ਵੀ ਜ਼ਹਿਰੀਲੇ ਕੈਮੀਕਲਾਂ ਦਾ ਭੰਡਾਰ ਜਮ੍ਹਾਂ ਹੋ ਚੁੱਕਿਆ ਹੈ

5. ਮਾਲਵਾ ਬਣਿਆ ਕੀਟਨਾਸ਼ਕ ਸਪਰੇਅ ਦਾ ਭੰਡਾਰ। ਭਾਰਤ ਦੇ ‘ਕੈਂਸਰ ਕੈਪੀਟਲ’ ਵਜੋਂ ਹੋਈ ਪਛਾਣ! ਪੂਰੇ ਪੰਜਾਬ ਵਿੱਚ ਵਰਤੇ ਜਾ ਰਹੇ ਕੈਮੀਕਲਾਂ ਦਾ 75 ਫੀਸਦੀ ਹਿੰਸਾ ਸਿਰਫ਼ ਮਾਲਵਾ ਵਿੱਚ ਹੀ ਵਰਤਿਆ ਜਾ ਰਿਹਾ ਹੈਪਿਛਲੇ 10 ਸਾਲਾਂ ਵਿੱਚ ਕੈਂਸਰ ਦੇ ਕੇਸਾਂ ਵਿੱਚ ਤਿੰਨ ਗੁਣਾ ਵਾਧਾ ਰਿਕਾਰਡ ਕੀਤਾ ਗਿਆ ਇਸੇ ਹੀ ਦੌਰਾਨ ਕੀਤੀਆਂ ਗਈਆਂ 6 ਖੋਜਾਂ ਵਿੱਚ ਮਾਲਵਾ ਵਿਚਲੇ ਕੀਟਨਾਸ਼ਕਾਂ ਦੇ ਅਸਰ ਹੇਠ ਆਏ ਲੋਕਾਂ ਦੀ ਲਿਆਕਤ ਵਿੱਚ ਘਾਟਾ ਅਤੇ ਬੱਚੇ ਜੰਮਣ ਦੀ ਸਮਰੱਥਾ ਉੱਤੇ ਵੀ ਕਾਫੀ ਮਾੜਾ ਅਸਰ ਲੱਭਿਆ ਗਿਆ ਪੂਰੇ ਮਾਲਵੇ ਵਿੱਚ ਹੀ ਹਵਾ, ਪਾਣੀ, ਮਿੱਟੀ ਅਤੇ ‘ਫੂਡ-ਚੇਨ’ (ਉਪਜ) ਵਿੱਚ ਭਾਰੀ ਮਾਤਰਾ ਵਿੱਚ ਕੀਟਨਾਸ਼ਕਾਂ ਦੇ ਅੰਸ਼ ਲੱਭੇ ਜਾ ਚੁੱਕੇ ਹਨ

6. ਮਾਲਵੇ ਦੇ ਦੋ ਪਿੰਡਾਂ- ਅਰਨੇਤੂ (ਪਟਿਆਲਾ ਜ਼ਿਲ੍ਹਾ) ਅਤੇ ਵੱਲੀਪੁਰ (ਲੁਧਿਆਣਾ ਜ਼ਿਲ੍ਹਾ) ਉੱਤੇ ਹੋਈ ਖੋਜ ‘ਐਗਰੀਕਲਚਰਲ ਸਾਇੰਸਿਸ’ ਜਰਨਲ ਵਿੱਚ ਛਪੀ ਹੈਉਸ ਖੋਜ ਪੱਤਰ ਵਿੱਚ “ਪੈਸਟੀਸਾਈਡ ਇਨ ਐਗਰੀਕਲਚਰਲ ਰਨਔਫ ਅਫੈਕਟਿੰਗ ਵਾਟਰ ਰਿਸੋਰਸਿਸ ਇਨ ਪੰਜਾਬ” ਅਧੀਨ ਜੋ ਤੱਥ ਛਪੇ, ਉਹ ਹਨ-

* ਦੋਨਾਂ ਪਿੰਡਾਂ ਦੇ 81 ਫੀਸਦੀ ਲੋਕ ਮੰਨੇ ਕਿ ਉਹ ਲੋੜੋਂ ਵੱਧ ਕੀਟਨਾਸ਼ਕ ਵਰਤ ਰਹੇ ਹਨ

* ਕਣਕ ਬੀਜਣ ਲੱਗਿਆਂ ‘ਸੀਜ਼ਨ’ ਦੌਰਾਨ ਹੀ ਤਿੰਨ ਵਾਰ ਕੀਟਨਾਸ਼ਕ ਸਪਰੇਅ ਕੀਤਾ ਜਾਂਦਾ ਹੈ

* ਇਨ੍ਹਾਂ ਥਾਂਵਾਂ ਉੱਤੇ ਮੀਂਹ ਨਾਲ ਥੱਲੇ ਲੰਘਦਾ ਧਰਤੀ ਹੇਠਲਾ ਪਾਣੀ ਕੀਟਨਾਸ਼ਕਾਂ ਨਾਲ ਅਤੇ ਫੈਕਟਰੀਆਂ ਦੀ ਗੰਦਗੀ ਸਦਕਾ ਪ੍ਰਦੂਸ਼ਿਤ ਹੋ ਚੁੱਕਿਆ ਹੈਇਸ ਬਾਰੇ ਟੈਸਟ ਕਰਨ ਬਾਅਦ ਸਪਸ਼ਟ ਹੋ ਚੁੱਕਿਆ ਹੈ

* ਇਨ੍ਹਾਂ ਥਾਂਵਾਂ ਦੀਆਂ ਸਬਜ਼ੀਆਂ ਵਿੱਚ ਅਤੇ ਘੱਗਰ ਨੇੜਲੇ ਖੇਤਾਂ ਵਿੱਚ ਬੀਜੀਆਂ ਦਾਲਾਂ, ਸਬਜ਼ੀਆਂ ਵਿੱਚ ਕਰੋਮੀਅਮ, ਮੈਂਗਨੀਜ਼, ਨਿੱਕਲ, ਕੌਪਰ, ਸਿੱਕਾ, ਕੈਡਮੀਅਮ ਅਤੇ ਯੂਰੇਨੀਅਮ ਭਾਰੀ ਮਾਤਰਾ ਵਿੱਚ ਲੱਭੇ ਹਨ ਜੋ ਇਨਸਾਨੀ ਸਰੀਰ ਕਿਸੇ ਵੀ ਹਾਲ ਵਿੱਚ ਜਰ ਹੀ ਨਹੀਂ ਸਕਦਾ

* ਘੱਗਰ ਨਦੀ ਦੇ ਪਾਣੀ ਦੇ ਟੈਸਟ ਕਰਨ ਬਾਅਦ ਪਤਾ ਲੱਗਿਆ ਹੈ ਕਿ ਜਿੰਨੇ ਜ਼ਹਿਰੀਲੇ ਤੱਤ ਉਸ ਪਾਣੀ ਵਿੱਚ ਲੱਭੇ ਹਨ, ਉਹ ਇਨਸਾਨੀ ਸਰੀਰ ਦੇ ਜਰ ਸਕਣ ਦੀ ਹੱਦ ਤੋਂ ਲਗਭਗ 100 ਗੁਣਾ ਵਧ ਹਨਇਹ ਜ਼ਹਿਰੀਲੇ ਤੱਤ ਹਨ- ਨਿੱਕਲ, ਕਰੋਮੀਅਮ, ਐਂਟੀਮਨੀ, ਸਟਰੌਂਸ਼ੀਅਮ, ਮੈਂਗਨੀਜ਼, ਜ਼ਿੰਕ, ਟਿਨ, ਸਿੱਕਾ, ਕੈਡਮੀਅਮ, ਟਾਈਟੇਨੀਅਮ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਹਾਨੀਕਾਰਕ ਤੱਤਇਨ੍ਹਾਂ ਸਦਕਾ ਜਿਗਰ, ਗੁਰਦੇ, ਦਿਮਾਗ਼, ਦਿਲ ਦੇ ਰੋਗਾਂ ਸਮੇਤ ਕੈਂਸਰ ਵੀ ਭਾਰੀ ਮਾਤਰਾ ਵਿੱਚ ਹੋ ਰਿਹਾ ਹੈ

* ਮਾਲਵੇ ਦੇ ਪਿੰਡਾਂ ਵਿੱਚ ਲੋਕਾਂ ਦੇ ਚੈੱਕਅੱਪ ਦੌਰਾਨ ਅਨੇਕ ਰੋਗੀ ਲੱਭੇਇਹ ਬੀਮਾਰੀ ਨਾਲ ਪੀੜਤ ਲੋਕ ਲਗਭਗ ਹਰ ਘਰ ਵਿੱਚ ਸਨਇਨ੍ਹਾਂ ਵਿੱਚ ਕੈਂਸਰ ਅਤੇ ਹੈਪਾਟਾਈਟਿਸ ਸੀ ਬੀਮਾਰੀ ਦਾ ਭੰਡਾਰ ਸੀਇਨ੍ਹਾਂ ਤੋਂ ਇਲਾਵਾ ਅਨੇਕ ਘਰਾਂ ਵਿੱਚ ਬੱਚੇ ਵਕਤ ਤੋਂ ਪਹਿਲਾਂ ਜੰਮੇ ਹੋਏ ਸਨ। ਅਨੇਕ ਗਰਭ ਵਿੱਚ ਹੀ ਮਰ ਚੁੱਕੇ ਬੱਚਿਆਂ ਬਾਰੇ ਪਤਾ ਲੱਗਿਆ ਜੋ ਬਾਕੀ ਪੰਜਾਬ ਨਾਲੋਂ 5 ਗੁਣਾ ਵਧ ਗਿਣਤੀ ਸੀਇੰਜ ਹੀ ਜੰਮਦੇ ਸਾਰ ਮਰਨ ਵਾਲੇ ਬੱਚਿਆਂ ਦੀ ਗਿਣਤੀ ਵੀ ਪੰਜ ਗੁਣਾ ਵੱਧ ਲੱਭੀ

ਅਨੇਕ ਘਰਾਂ ਦੇ ਬੱਚਿਆਂ ਵਿੱਚ ਯਾਦਾਸ਼ਤ ਦੀ ਕਮਜ਼ੋਰੀ ਸੀ, ਅਨੇਕ ਮੰਦਬੁੱਧ ਲੱਭੇ। ਕੁਝ ਦੇ ਦੰਦਾਂ ਦੁਆਲੇ ਜਬਾੜ੍ਹੇ ਉੱਤੇ ਨੀਲੀ ਲਕੀਰ ਲੱਭੀ, ਕਈਆਂ ਦੇ ਦੰਦਾਂ ਉੱਤੇ ਦਾਗ਼ ਲੱਭੇ ’ਤੇ ਬਹੁਤ ਸਾਰੇ ਢਿੱਡ ਅਤੇ ਅੰਤੜੀਆਂ ਦੀਆਂ ਤਕਲੀਫ਼ਾਂ ਨਾਲ ਜੂਝ ਰਹੇ ਸਨ

ਜਦੋਂ ਟੈਸਟ ਕੀਤੇ ਗਏ ਤਾਂ ਇਨ੍ਹਾਂ ਬੱਚਿਆਂ ਦੇ ਸਰੀਰਾਂ ਵਿੱਚ ਵੱਡੀ ਗਿਣਤੀ ਕੀਟਨਾਸ਼ਕ ਅਤੇ ਮਾੜੇ ਕੈਮੀਕਲਾਂ ਦੇ ਅੰਸ਼ ਲੱਭੇ

ਸਭ ਤੋਂ ਵੱਧ ਤਕਲੀਫ਼ਦੇਹ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ ਕਿਸੇ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਜਿਹੜੀਆਂ ਬੀਮਾਰੀਆਂ ਨਾਲ ਜੂਝਦੇ ਇਹ ਸਾਰੇ ਪਿੰਡ ਦੇ ਲੋਕ ਰੋਜ਼ ਦੇ ਹਸਪਤਾਲਾਂ ਦੇ ਗੇੜਿਆਂ ਵਿੱਚ ਉਲਝੇ ਪਏ ਹਨ, ਇਹ ਉਨ੍ਹਾਂ ਦੇ ਆਪਣੇ ਹੀ ਵੱਲੋਂ ਵਰਤੇ ਵਾਧੂ ਕੀਟਨਾਸ਼ਕਾਂ ਸਦਕਾ ਹੋ ਰਹੇ ਹਨ

ਜਦੋਂ ਕੁਝ ਨੇ ਇਹ ਕਿਹਾ ਕਿ ਉਹ ਆਪਣੇ ਲਈ ਬੀਜੀਆਂ ਸਬਜ਼ੀਆਂ ਅਤੇ ਕਣਕ ਉੱਤੇ ਸਪਰੇਅ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਉੱਪਰਲੀ ਸਪਰੇਅ ਹੀ ਨਹੀਂ, ਇਹ ਤਾਂ ਪਾਣੀ ਰਾਹੀਂ ਧਰਤੀ ਹੇਠ ਪਹੁੰਚ ਕੇ ਹਰ ਫਸਲ ਵਿੱਚ ਜ਼ਹਿਰ ਭਰ ਰਹੀ ਹੈ ਤਾਂ ਉਹ ਵੀ ਪਰੇਸ਼ਾਨ ਹੋ ਗਏ

ਸਭ ਕੁਝ ਜਾਣ ਲੈਣ ਬਾਅਦ ਵੀ ਇਨ੍ਹਾਂ ਕਿਸਾਨਾਂ ਨੂੰ ਆਰਗੈਨਿਕ ਖਾਦਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਤੇ ਉਹ ਹਾਲੇ ਵੀ ਕੀਟਨਾਸ਼ਕਾਂ ਨੂੰ ਛੱਡਣ ਬਾਰੇ ਹਿਚਕਿਚਾ ਰਹੇ ਸਨ

7. ਇਨ੍ਹਾਂ ਖ਼ਬਰਾਂ ਤੋਂ ਇਲਾਵਾ ਹੋਰ ਖੋਜ ਪੱਤਰ ਜੋ ਇਸ ਸੰਬੰਧ ਵਿੱਚ ਛਪ ਚੁੱਕੇ ਹੋਏ ਹਨਉਹ ਹਨ:

* ਸਾਈਲੈਂਟ ਫੀਲਡਜ਼ (2 ਜੂਨ 2015)- ਪੰਜਾਬ ਵਿੱਚ ਪੈਸਟੀਸਾਈਡ ਦੇ ਕਹਿਰ ਨੇ ਬੱਚਿਆਂ ਨੂੰ ਨਿਗਲਣਾ ਸ਼ੁਰੂ ਕੀਤਾ

* ਪੰਜਾਬ ਦੇ 100 ਖੂਹਾਂ ਦੇ ਪਾਣੀ ਨੂੰ ਟੈਸਟ ਕਰਨ ਬਾਅਦ ਇਹ ਪਤਾ ਲੱਗਿਆ ਕਿ ਉਨ੍ਹਾਂ ਵਿੱਚ “ਟੌਕਸਿਕ ਕੌਕਟੇਲ” ਭਰੀ ਪਈ ਹੈ

* ਪੀਣ ਵਾਲੇ ਪਾਣੀ ਦੇ 20 ਫੀਸਦੀ ਖੂਹਾਂ ਵਿੱਚ ਨਾਈਟਰੇਟ 50 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਕਈ ਗੁਣਾ ਵੱਧ ਲੱਭੇ ਜਿਸ ਸਦਕਾ ਪੰਜਾਬ ਦੇ ਉਨ੍ਹਾਂ ਇਲਾਕਿਆਂ ਦੇ ਬੱਚਿਆਂ ਵਿੱਚ ‘ਬਲੂ ਬੇਬੀ ਸਿੰਡਰੋਮ’ ਯਾਨੀ “ਮੈਟਹੀਮੋਗਲੋਬੀਨੀਮੀਆ” ਬੀਮਾਰੀ (ਨੀਲਾ ਪੈ ਜਾਣਾ) ਕਾਫੀ ਦਿਸਣ ਲੱਗ ਪਈ ਹੈ

8. ਆਲ ਇੰਡੀਆ ਇੰਸਟੀਚਿਊਟ ਦਿੱਲੀ ਵਿੱਚ ਦਾਖਲ ਹੋਏ ਬੱਚਿਆਂ ਦੇ ਸਰੀਰ ਅੰਦਰ ਸਿੱਕੇ, ਨਿੱਕਲ ਅਤੇ ਆਰਸੈਨਿਕ ਦੇ ਅੰਸ਼ ਮਿਲੇ

ਸਿਰਫ਼ ਪੰਜਾਬ ਹੀ ਨਹੀਂ, ਆਂਧਰ ਪ੍ਰਦੇਸ ਦੇ ਇਲੂਰੂ ਇਲਾਕੇ ਵਿੱਚ ਇੱਕੋ ਸਮੇਂ 600 ਲੋਕ ਹਸਪਤਾਲ ਦਾਖਲ ਹੋਏ ਜਿਨ੍ਹਾਂ ਦੇ ਸਰੀਰਾਂ ਅੰਦਰ ਸਬਜ਼ੀਆਂ ਉੱਤੇ ਛਿੜਕੇ ਜਾਣ ਵਾਲੇ ਕੀਟਨਾਸ਼ਕ ਕਾਫੀ ਮਾਤਰਾ ਵਿੱਚ ਲੱਭੇਏਮਜ਼ ਦੇ ਡਾਕਟਰਾਂ ਨੇ ਖੋਜ ਕਰ ਕੇ ਦੱਸਿਆ ਕਿ ਕੀਟਨਾਸ਼ਕ ਪਾਣੀ ਅਤੇ ਖਾਣੇ ਰਾਹੀਂ ਸਰੀਰਾਂ ਅੰਦਰ ਲੰਘ ਰਹੇ ਹਨ

9. ਸੰਗਰੂਰ ਦੀ ਜੈਸਮੀਨ ਖ਼ਾਨ ਨੇ ਆਪਣੇ 14 ਮਹੀਨੇ ਦੇ ਬੱਚੇ ਨੂੰ ਕੈਂਸਰ ਦੀ ਬੀਮਾਰੀ ਨਾਲ ਜੂਝਦਿਆਂ ਤਿਲ ਤਿਲ ਮਰਦਿਆਂ ਵੇਖਿਆਪੀ. ਜੀ. ਆਈ. ਚੰਡੀਗੜ੍ਹ ਵਿਖੇ ਜਦੋਂ ਬੱਚੇ ਦੇ ਟੈਸਟ ਹੋਏ ਤਾਂ ਪਤਾ ਲੱਗਿਆ ਕਿ ਪੀਣ ਵਾਲੇ ਪਾਣੀ ਵਿੱਚ ਰਲੇ ਕੈਮੀਕਲਾਂ ਸਦਕਾ ਇਹ ਬੀਮਾਰੀ ਹੋਈਉਸ ਇਲਾਕੇ ਵਿੱਚ ਕੀਟਨਾਸ਼ਕਾਂ ਨੇ ਤਬਾਹੀ ਮਚਾਈ ਹੋਈ ਹੈ ਜਿਸ ਸਦਕਾ ਅਨੇਕ ਹੋਰ ਬੱਚੇ ਅਤੇ ਨੌਜਵਾਨ ਕੈਂਸਰ ਪੀੜਤ ਹੁੰਦੇ ਜਾ ਰਹੇ ਹਨਇਹ ਗਿਣਤੀ ਹੌਲੀ-ਹੌਲੀ ਵਧਦਿਆਂ ਹੁਣ ਗੱਡੀ ਨੰਬਰ 54703 ਰਾਹੀਂ ਬੀਕਾਨੇਰ ਵੱਲ ਜਾਣ ਵੇਲੇ ਲਗਭਗ 60 ਮਰੀਜ਼ ਕੈਂਸਰ ਦੇ ਇਲਾਜ ਲਈ ਇਸੇ ਥਾਂ ਤੋਂ ਲਿਜਾ ਰਹੀ ਹੈ! (ਫਸਟ ਪੋਸਟ ਰਿਪੋਰਟ)

10. “ਦਾ ਗ਼ਾਰਡੀਅਨ” ਇੱਕ ਜੁਲਾਈ 2019 ਦੀ ਰਿਪੋਰਟ:

ਪੰਜਾਬ ਵਿੱਚ ਪੂਰੇ ਭਾਰਤ ਨਾਲੋਂ ਵੱਧ ਕੈਂਸਰ ਦੇ ਮਰੀਜ਼ ਹਨ ਕਿਉਂਕਿ ਪੰਜਾਬ ਵਿੱਚ ਸਭ ਤੋਂ ਵੱਧ ਕੈਮੀਕਲ ਫਰਟੀਲਾਈਜ਼ਰ ਵਰਤੇ ਜਾ ਰਹੇ ਹਨਜਿੱਥੇ ਪੂਰੇ ਭਾਰਤ ਵਿਚਲੇ ਅੰਕੜੇ 80 ਕੈਂਸਰ ਦੇ ਮਰੀਜ਼ ਪ੍ਰਤੀ ਇੱਕ ਲੱਖ ਲੋਕ ਹਨ, ਉੱਥੇ ਪੰਜਾਬ ਵਿੱਚ 90 ਕੈਂਸਰ ਦੇ ਮਰੀਜ਼ ਪ੍ਰਤੀ ਇੱਕ ਲੱਖ ਲੋਕ ਹਨਇਸੇ ਲਈ ਇਹ ਕਹਿਣਾ ਅਤਿ ਕਥਨੀ ਨਹੀਂ ਕਿ ਪੰਜਾਬ ਵਿੱਚ ਅੰਨ ਨਹੀਂ, ਮੌਤ ਬੀਜੀ ਜਾਣ ਲੱਗ ਪਈ ਹੈ। (ਇੰਡੀਅਨ ਸਟੇਟ ਵਿਅਰ ਫਾਰਮਰਜ਼ ਸੋ ਸੀਡਜ਼ ਆਫ ਡੈੱਥ)

11. ਹਾਰਵੈਸਟ ਔਫ ਕੈਂਸਰ (8 ਫਰਵਰੀ 2021 ਦੀ ਰਿਪੋਰਟ):

ਅਬੋਹਰ, ਜੋਧਪੁਰ ਐਕਸਪ੍ਰੈੱਸ ਹੁਣ “ਕੈਂਸਰ ਟਰੇਨ” ਵਜੋਂ ਜਾਣੀ ਜਾਂਦੀ ਹੈਉਸ ਵਿਚਲੇ 60 ਫੀਸਦੀ ਸਫਰ ਕਰਨ ਵਾਲੇ ਪੰਜਾਬੀ ਹਨ ਜੋ ਬੀਕਾਨੇਰ ਜਾ ਕੇ ਸਸਤਾ ਇਲਾਜ ਕਰਾਉਣ ਲਈ ਮਜਬੂਰ ਹਨਔਸਤਨ ਰੋਜ਼ ਹੁਣ 100 ਕੈਂਸਰ ਦੇ ਮਰੀਜ਼ ਅਤੇ 200 ਮਰੀਜ਼ਾਂ ਦੇ ਨਾਲ ਜਾਣ ਵਾਲੇ ਪੰਜਾਬੀ ਸਫਰ ਕਰ ਰਹੇ ਹਨਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ 1. 5 ਫੀਸਦੀ ਦੀ ਥਾਂ 20 ਫੀਸਦੀ ਕੀਟਨਾਸ਼ਕ ਵਰਤੇ ਜਾ ਰਹੇ ਹਨ ਜਿਸ ਸਦਕਾ ਭਾਰਤ ਸਰਕਾਰ ਦੀ ਰਿਪੋਰਟ ਅਨੁਸਾਰ ਲਗਭਗ 18 ਨਵੇਂ ਮਰੀਜ਼ ਹਰ ਰੋਜ਼ ਕੈਂਸਰ ਦੇ ਸਾਹਮਣੇ ਆ ਰਹੇ ਹਨ

ਪੂਰੇ ਪੰਜਾਬ ਦਾ ਕੀਟਨਾਸ਼ਕਾਂ ਦਾ 75 ਫੀਸਦੀ ਹਿੱਸਾ ਸਿਰਫ਼ ਮਾਲਵਾ ਹੀ ਖਪਤ ਕਰ ਰਿਹਾ ਹੈ ਜਿਸ ਸਦਕਾ ਪਾਣੀ, ਹਵਾ ਤੇ ਮਿੱਟੀ ਤਾਂ ਪਲੀਤ ਹੋਏ ਹੀ ਹਨ, ਇੱਥੋਂ ਦੀਆਂ ਮਿਰਚਾਂ, ਮਸਾਲਿਆਂ ਅਤੇ ਸਬਜ਼ੀਆਂ ਵਿੱਚ ਵੀ ਕੀਟਨਾਸ਼ਕਾਂ ਦੇ ਅੰਸ਼ ਭਰੇ ਪਏ ਲੱਭੇ ਹਨ

12. ਭਾਰਤ ਸਰਕਾਰ ਦੀ ਕੀਟਨਾਸ਼ਕਾਂ ਸੰਬੰਧੀ ਵਰਤੋਂ ਦੀ ਰਿਪੋਰਟ:

* ਸੰਨ 2009-10 ਤੋਂ 2014-15 ਦੇ ਵਿਚਕਾਰ 5 ਸਾਲਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਵਿੱਚ 50 ਫੀਸਦੀ ਵਾਧਾ ਹੋਇਆ

* ਇਹ ਵਰਤੋਂ ਸਭ ਤੋਂ ਵੱਧ ਮਹਾਰਾਸ਼ਟਰ ਵਿਚ, ਦੂਜੇ ਨੰਬਰ ਉੱਤੇ ਉੱਤਰ ਪ੍ਰਦੇਸ ਵਿੱਚ ਅਤੇ ਤੀਜੇ ਨੰਬਰ ਉੱਤੇ ਪੰਜਾਬ ਵਿੱਚ ਕੀਤੀ ਜਾ ਰਹੀ ਲੱਭੀ

* ਜੇ ‘ਪਰ ਹੈਕਟੇਅਰ’ ਕੀਟਨਾਸ਼ਕਾਂ ਦੀ ਵਰਤੋਂ ਦਾ ਹਿਸਾਬ ਲਾਇਆ ਜਾਵੇ ਤਾਂ ਪੂਰੇ ਭਾਰਤ ਵਿੱਚੋਂ ਪੰਜਾਬ ਪਹਿਲੇ ਨੰਬਰ ਉੱਤੇ ਪਹੁੰਚ ਚੁੱਕਿਆ ਹੋਇਆ ਹੈ ਅਤੇ ਦੂਜੇ ਨੰਬਰ ਉੱਤੇ ਹਰਿਆਣਾਤੀਜੇ ਨੰਬਰ ਉੱਤੇ ਮਹਾਰਾਸ਼ਟਰ ਹੈ

* ਕੀਟਨਾਸ਼ਕਾਂ ਸਦਕਾ ਪੰਛੀ, ਮੱਛੀਆਂ, ਕੀਟ-ਪਤੰਗੇ, ਬੂਟੇ ਅਤੇ ਧਰਤੀ ਨੂੰ ਪੌਸ਼ਟਿਕ ਬਣਾਉਣ ਵਾਲੇ ਨਿੱਕੇ ਵਧੀਆ ਕੀਟਾਣੂ ਵੀ ਖ਼ਤਮ ਹੁੰਦੇ ਜਾ ਰਹੇ ਹਨ

* ਹਵਾ ਰਾਹੀਂ ਦੂਰ ਦੁਰੇਡੇ ਵਾਲੀਆਂ ਥਾਂਵਾਂ ਵੀ ਕੀਟਨਾਸ਼ਕਾਂ ਦੇ ਪ੍ਰਭਾਵ ਹੇਠ ਆਉਣ ਲੱਗ ਪਈਆਂ ਹਨ

* ਧਰਤੀ ਹੇਠਾਂ ਸਿੰਮ ਕੇ ਇਹ ਕੀਟਨਾਸ਼ਕ ਹਰ ਤਰ੍ਹਾਂ ਦੀ ਉਪਜ ਅੰਦਰ ਪਹੁੰਚ ਚੁੱਕੇ ਹੋਏ ਹਨ

* ਫੈਕਟਰੀਆਂ ਅਤੇ ਕੀਟਨਾਸ਼ਕਾਂ ਵਿਚਲੇ ਮਾੜੇ ਕੈਮੀਕਲਾਂ ਨੂੰ ਜੇ ਅੱਜ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਜਾਵੇ ਤਾਂ ਸ਼ਾਇਦ ਪੂਰੀ ਧਰਤੀ ਨੂੰ ਤੰਦਰੁਸਤ ਹੋਣ ਵਿੱਚ ਇੱਕ ਸਦੀ ਤਕ ਲੱਗ ਸਕਦੀ ਹੈ

13. ਇੰਡੀਆ ਵਾਟਰ ਪੋਰਟਲ ਦੀ ਰਿਪੋਰਟ:

ਕੀਟਨਾਸ਼ਕਾਂ ਵਿਚਲੇ ਕੈਮੀਕਲ ਬੱਚਿਆਂ ਦੇ ਸਰੀਰਾਂ ਅੰਦਰ ਕਹਿਰ ਢਾਹ ਰਹੇ ਹਨਮਿੱਟੀ, ਹਵਾ, ਪਾਣੀ ਅਤੇ ਖ਼ੁਰਾਕ ਰਾਹੀਂ ਇਹ ਗੁਰਦੇ, ਜਿਗਰ, ਦਿਲ, ਦਿਮਾਗ਼, ਪੱਠਿਆਂ, ਅੱਖਾਂ ਆਦਿ ਦੇ ਨੁਕਸ ਪੈਦਾ ਕਰਨ ਦੇ ਨਾਲ ਨਾਲ ਥਾਇਰਾਇਡ, ਨਸਾਂ ਦੇ ਰੋਗ, ਕੈਂਸਰ ਅਤੇ ਬੱਚੇ ਜੰਮਣ ਦੀ ਸਮਰੱਥਾ ਉੱਤੇ ਵੀ ਡੂੰਘਾ ਅਸਰ ਛੱਡ ਰਹੇ ਹਨ

ਹਰੀਕੇ ਦੀਆਂ ਮੱਛੀਆਂ ਵਿੱਚ ਕੀਟਨਾਸ਼ਕ ਅਤੇ ਪਸ਼ੂਆਂ ਵਿੱਚ ਹੋ ਰਹੇ ਕੈਂਸਰ ਦਾ ਆਧਾਰ ਵੀ ਕੀਟਨਾਸ਼ਕ ਹੀ ਮੰਨੇ ਜਾ ਚੁੱਕੇ ਹਨਪਟਿਆਲਾ, ਹੁਸ਼ਿਆਰਪੁਰ, ਫਰੀਦਕੋਟ, ਲੁਧਿਆਣਾ ਵਿੱਚ ਪਸ਼ੂਆਂ ਉੱਤੇ ਹੋਈ ਖੋਜ ਰਾਹੀਂ ਇਹ ਅਸਰ ਲੱਭੇ ਜਾ ਚੁੱਕੇ ਹਨ ਜੋ ਡੰਗਰ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ

ਮੌਜੂਦਾ ਹਾਲਾਤ ਕੀ ਹਨ?

ਵਿਸ਼ਵ ਪੱਧਰ ਉੱਤੇ ਯੂਨਾਈਟਿਡ ਨੇਸ਼ਨਜ਼ ਵੱਲੋਂ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਕੀਟਨਾਸ਼ਕਾਂ ਦੇ ਅੰਸ਼ ਲੱਭਣ ਉੱਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਅਜਿਹੀ ਉਪਜ ਖਰੀਦਣ ਉੱਤੇ ਪੂਰਨ ਰੂਪ ਵਿੱਚ ਰੋਕ ਲਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ

ਕਲੀਨੀਕਲ ਮੈਡੀਕਲ ਥੈਰਾਪਿਊਟਿਕਸ ਜਰਨਲ ਵਿੱਚ ਪੰਜਾਬ ਦੇ 12 ਸਾਲਾਂ ਤੋਂ ਛੋਟੇ ਬੱਚਿਆਂ ਦੇ ਵਾਲਾਂ ਅਤੇ ਪਿਸ਼ਾਬ ਵਿੱਚ ਸਿੱਕਾ, ਕੈਡਮੀਅਮ, ਬੇਰੀਅਮ, ਮੈਂਗਨੀਜ਼ ਅਤੇ ਯੂਰੇਨੀਅਮ ਲੱਭੇ ਜਾਣ ਬਾਰੇ ਤੱਥ ਸਾਂਝੇ ਕੀਤੇ ਹਨਇਨ੍ਹਾਂ ਵਿੱਚੋਂ 98 ਫੀਸਦੀ ਵਿੱਚ ਮਾੜੇ ਕੈਮੀਕਲਾਂ ਦੀ ਮਾਤਰਾ ਕਈ ਗੁਣਾ ਵਧ ਲੱਭੀ ਜੋ ਲੰਮੇ ਸਮੇਂ ਤੋਂ ਅਸਰ ਅਧੀਨ ਆਉਣ ਬਾਰੇ ਦਰਸਾਉਂਦੀ ਸੀ

ਸਾਰ:

ਇਹ ਸਪਸ਼ਟ ਹੈ ਕਿ ਕੀਟਨਾਸ਼ਕਾਂ ਦੀ ਵਰਤੋਂ ਇਸ ਲਈ ਸ਼ੁਰੂ ਕੀਤੀ ਗਈ ਸੀ ਕਿ ਅੰਦਾਜ਼ਨ ਹਰ ਸਾਲ 42.66 ਮਿਲੀਅਨ ਅਮਰੀਕਨ ਡਾਲਰਾਂ ਜਿੰਨੀ ਫਸਲ ਕੀਟ ਪਤੰਗਿਆਂ ਦੇ ਹਮਲਿਆਂ ਨਾਲ ਖ਼ਤਮ ਹੋ ਜਾਂਦੀ ਸੀ

ਹੁਣ ਇਸਦੀ ਬੇਹਿਸਾਬੀ ਵਰਤੋਂ ਵਕਤੀ ਫ਼ਾਇਦੇ ਲਈ ਕਰ ਕੇ ਪੂਰੀ ਅਗਲੀ ਪੁਸ਼ਤ ਦੀ ਨਸਲਕੁਸ਼ੀ ਕਰਨ ਵੱਲ ਨੂੰ ਚਾਲੇ ਪਾਉਂਦੇ ਪੰਜਾਬੀ ਆਪਣੇ ਲਾਇਲਾਜ ਰੋਗਾਂ ਦਾ ਇਲਾਜ ਕਰਵਾਉਂਦੇ ਕਿਸਮਤ ਨੂੰ ਝੂਰਦੇ ਦੁਨੀਆ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ

ਗੁਰਦੇ, ਦਿਲ, ਜਿਗਰ ਦੇ ਰੋਗਾਂ ਨਾਲ ਜੂਝਦੇ ਪੰਜਾਬੀ ਬੱਚੇ ਜਾਂ ਤਾਂ ਸਤਮਾਹੇ ਜੰਮ ਰਹੇ ਹਨ, ਜਾਂ ਕੁੱਖ ਅੰਦਰ ਮਰ ਰਹੇ ਹਨ ਜਾਂ ਛੋਟੀ ਉਮਰੇ ਕੈਂਸਰ ਸਹੇੜ ਰਹੇ ਹਨਜਿਹੜੇ ਬਚ ਗਏ, ਉਨ੍ਹਾਂ ਵਿੱਚੋਂ ਬਥੇਰੇ ਅੱਗੋਂ ਬੱਚੇ ਜੰਮਣ ਯੋਗ ਨਹੀਂ ਰਹਿਣ ਵਾਲੇ!

ਕੀ ਹਾਲੇ ਵੀ ਆਰਗੈਨਿਕ ਜਾਂ ਕੁਦਰਤੀ ਖਾਦਾਂ ਸ਼ੁਰੂ ਕਰਨ ਵਿੱਚ ਹੋਰ ਦੇਰੀ ਦੀ ਲੋੜ ਹੈ?

ਕੀ ਜਿਹੜੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਲੋਕ ਪੰਜਾਬ ਪ੍ਰਤੀ ਪੀੜ ਨੂੰ ਪਾਲਦੇ ਰੁੱਖ ਲਾਉਂਦੇ, ਪਲੀਤ ਪਾਣੀ ਸਾਫ਼ ਕਰਦੇ, ਕੁਦਰਤੀ ਖੇਤੀ ਨੂੰ ਤਰਜੀਹ ਦਿੰਦੇ ਅਤੇ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਦੇ ਜਤਨਾਂ ਵਿੱਚ ਜੁਟੇ ਹਨ, ਪੰਜਾਬ ਦੇ ਅਸਲ ਜੋਧੇ ਨਹੀਂ ਅਖਵਾਉਣੇ ਚਾਹੀਦੇ? ਇਹੀ ਹਨ ਸਾਡੇ ਅਸਲ ਪੰਜਾਬ ਰਤਨ, ਜੋ ਪੰਜਾਬੀਆਂ ਦੀ ਪੌਦ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ!

ਜਾਗੋ ਪੰਜਾਬੀਓ, ਹਾਲੇ ਵੀ ਵੇਲਾ ਹੈ, ਕੀਟਨਾਸ਼ਕਾਂ ਤੋਂ ਤੌਬਾ ਕਰ ਲਈਏ, ਨਹੀਂ ਤਾਂ ਇਹ ਧਰਤੀ ਮਾਂ ਬਣਨ ਦੀ ਥਾਂ ਡਾਇਣ ਬਣ ਕੇ ਸਾਨੂੰ ਚੱਬ ਜਾਏਗੀ! ਰੱਬ ਖ਼ੈਰ ਕਰੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3557)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author