HarshinderKaur7HarshinderKaur7ਘਰ ਵਿੱਚ ਕੋਧਰਾ ਕਿਵੇਂ ਵਰਤੀਏ ... ਜੇ ਰੋਟੀ ਬਣਾ ਕੇ ਨਹੀਂ ਖਾਣੀ ਤਾਂ ...”
(8 ਅਕਤੂਬਰ 2021)

 

ਗੁਰੂ ਨਾਨਕ ਸਾਹਿਬ ਦੇ ਜ਼ਿਕਰ ਦੇ ਨਾਲ ਕੋਧਰੇ ਦਾ ਜ਼ਿਕਰ ਡੂੰਘਾ ਜੁੜਿਆ ਹੋਇਆ ਹੈਕੋਧਰਾ ਹਜ਼ਾਰਾਂ ਸਾਲ ਪੁਰਾਣਾ ਅੰਨ ਹੈ ਜਿਹੜਾ ਅਫਰੀਕਾ ਅਤੇ ਭਾਰਤੀ ਉਪ ਮਹਾਂਦੀਪ ਵਿੱਚ ਕਾਫੀ ਮਾਤਰਾ ਵਿੱਚ ਵਰਤਿਆ ਜਾਂਦਾ ਸੀਇਹ ਸੋਕੇ ਜਾਂ ਘੱਟ ਪਾਣੀ ਵਾਲੀ ਥਾਂ ਉੱਤੇ ਬਹੁਤ ਵਧੀਆ ਉੱਗਦਾ ਹੈਪਾਣੀ ਦੀ ਲੋੜ ਬਹੁਤ ਘੱਟ ਹੋਣ ਸਦਕਾ ਇਸਦੀ ਵਰਤੋਂ ਕਾਫੀ ਸਦੀਆਂ ਤਕ ਹੁੰਦੀ ਰਹੀਉਦੋਂ ਇਸਦੇ ਗੁਣਾਂ ਬਾਰੇ ਬਹੁਤਾ ਗਿਆਨ ਨਹੀਂ ਸੀ ਕਿ ਕਿਵੇਂ ਸਿਰਫ਼ ਇਸ ਨੂੰ ਖਾਣ ਨਾਲ ਹੀ ਅੰਤੜੀਆਂ, ਦਿਲ ਅਤੇ ਦਿਮਾਗ਼ ਤੰਦਰੁਸਤ ਰੱਖਿਆ ਜਾ ਸਕਦਾ ਹੈਫਾਈਬਰ ਭਰਪੂਰ, ਲੋਹ ਕਣਾਂ ਤੇ ਐਂਟੀਆਕਸੀਡੈਂਟ ਨਾਲ ਲੱਦਿਆ ਕੋਧਰਾ ਨਾ ਸਿਰਫ਼ ਇਨਸਾਨਾਂ ਬਲਕਿ ਜਾਨਵਰਾਂ ਨੂੰ ਵੀ ਤੰਦਰੁਸਤ ਰੱਖਦਾ ਹੈ ਕੋਧਰੇ ਵਿੱਚ ਫਾਸਫੋਰਸ ਬਾਕੀ ਸਾਰੇ ਅੰਨਾ ਨਾਲੋਂ ਘੱਟ ਹੁੰਦਾ ਹੈ ਪਰ ਐਂਟੀਆਕਸੀਡੈਂਟ ਵਜੋਂ ਨੰਬਰ ਵੰਨ ਪਹੁੰਚ ਚੁੱਕਿਆ ਹੈ ਇਸ ਅੰਨ ਬਾਰੇ ਜਦੋਂ ਖੋਜ ਆਰੰਭੀ ਤਾਂ ਇਸਦੇ ਫਾਇਦੇ ਵੇਖਦਿਆਂ ਖੋਜੀਆਂ ਨੇ ਕੋਧਰੇ ਨੂੰ ਇਨਸਾਨੀ ਨਸਲ ਅਗਾਂਹ ਤੋਰੀ ਰੱਖਣ ਵਿੱਚ ਸਹਾਈ ਮੰਨ ਲਿਆ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਬੀਮਾਰੀਆਂ ਤੋਂ ਬਚਾ ਕੇ ਕੋਧਰਾ ਹੀ ਲੰਮੀ ਜ਼ਿੰਦਗੀ ਪ੍ਰਦਾਨ ਕਰਦਾ ਰਿਹਾ ਹੈ

ਖੋਜਾਂ ਰਾਹੀਂ ਸਾਬਤ ਹੋਏ ਤੱਥ ਕਿ ਕੋਧਰਾ ਖਾਣ ਨਾਲ ਜਿਹੜੇ ਰੋਗਾਂ ਤੋਂ ਬਚਾਓ ਹੁੰਦਾ ਹੈ, ਉਹ ਹਨ:

- ਦਮਾ
- ਮਾਈਗਰੇਨ
- ਬਲੱਡ ਪ੍ਰੈੱਸ਼ਰ
- ਸ਼ੱਕਰ ਰੋਗ

- ਸ਼ੱਕਰ ਰੋਗ ਨਾਲ ਪੈਂਦੇ ਦਿਲ ਉੱਤੇ ਅਸਰ

- ਨਾੜੀਆਂ ਅੰਦਰ ਝੱਪੇ ਜੰਮਣੇ

- ਹਾਰਟ ਅਟੈਕ

- ਪਿੱਤੇ ਦੀ ਪਥਰੀ

- ਇਨਸੂਲਿਨ ਦੇ ਅਸਰ ਨੂੰ ਵਧਾਉਣਾ

- ਸਟਰੋਕ/ਪਾਸਾ ਮਾਰੇ ਜਾਣ ਤੋਂ ਬਚਾਓ

- ਮੋਟਾਪਾ

- ਛਾਤੀ ਦਾ ਕੈਂਸਰ

- ਜਵਾਨੀ ਵਿੱਚ ਮੌਤ

ਇਹ ਸਾਰੇ ਗੁਣ ਵੇਖਦੇ ਹੋਏ ਕੋਧਰੇ ਨੂੰ ਸਿਰਫ਼ ਅੰਨ ਕਹਿਣ ਦੀ ਥਾਂ “ਨਿਊਟਰਾਸਿਊਟਿਕਲ” ਜਾਂ “ਸੰਤੁਲਿਤ ਅੰਨ” ਕਿਹਾ ਜਾਣ ਲੱਗ ਪਿਆ ਹੈ ਕਦੇ ਗਰੀਬਾਂ ਦੀ ਰੋਟੀ ਮੰਨੇ ਜਾਣ ਵਾਲੇ ਕੋਧਰੇ ਬਾਰੇ ਇੰਨੀ ਜਾਣਕਾਰੀ ਮਿਲਣ ਬਾਅਦ “ਫੂਡ ਪ੍ਰੋਸੈੱਸਿੰਗ” ਕੰਪਨੀਆਂ ਨੂੰ ਝੱਲ ਪੈ ਗਿਆ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਇਸਦੇ ਬਿਸਕੁਟ, ਰਸ, ਦਲੀਆ, ਉਪਮਾ, ਡੋਸਾ, ਕੇਸਰੀ, ਹਲਵਾ, ਪਾਪੜ, ਪਕੌੜੇ, ਕੇਕ, ਕਾਂਜੀ, ਪੋਂਗਲ, ਚੌਲ, ਪੁਲਾਓ, ਪੁੱਟੂ, ਇਡਲੀ, ਮੁਕੁੱਕੂ, ਪੁਡਿੰਗ, ਵੜਾ, ਅਡਾਈ, ਮਠਿਆਈ, ਗੱਲ ਕੀ ਹਰ ਕਿਸਮ ਦਾ ਸਮਾਨ ਬਣਾ ਕੇ ਧੜਾਧੜ ਬਜ਼ਾਰ ਵਿੱਚ ਅੱਠ ਗੁਣਾ ਭਾਅ ਵਧਾ ਕੇ ਵੇਚਿਆ ਜਾਣ ਲੱਗ ਪਿਆ ਹੈ

ਇਹ ਸਮਾਨ ਬਹੁਤ ਮਹਿੰਗਾ ਹੋਣ ਕਾਰਨ ਗਰੀਬਾਂ ਦੇ ਵੱਸ ਤੋਂ ਬਾਹਰ ਹੋ ਗਿਆ ਹੈਹੈ ਨਾ ਕਮਾਲ, ਜਾਨਵਰਾਂ ਅੱਗੇ ਚਾਰੇ ਵਾਂਗ ਆਪੇ ਉੱਗੀ ਕੁਦਰਤੀ ਮੁਫ਼ਤ ਚੀਜ਼ ਤੇ ਅਤਿ ਦੇ ਗਰੀਬਾਂ ਲਈ ਢਿੱਡ ਭਰਨ ਦਾ ਜ਼ਰੀਆ ਹੁਣ ਉਨ੍ਹਾਂ ਤੋਂ ਖੋਹ ਕੇ ਕੰਪਨੀਆਂ ਨੇ “ਮਾਡਰਨ ਫੂਡ” ਦੇ ਨਾਂ ਹੇਠ ਕੋਧਰੇ ਨੂੰ ਚਮਤਕਾਰੀ ਬਣਾ ਕੇ ਖ਼ੂਬਸੂਰਤ ਡੱਬਿਆਂ ਵਿੱਚ ਬੰਦ ਕਰ ਦਿੱਤਾ ਹੈ ਗ਼ਰੀਬ ਵਿਚਾਰੇ ਸਦੀਆਂ ਤੋਂ ਮੁਫ਼ਤ ਕੋਧਰਾ ਖਾਣ ਦੀ ਥਾਂ ਹੁਣ ਕਣਕ ਚੌਲ ਦੇ ਚੱਕਰਵਿਊ ਵਿੱਚ ਫਸਾ ਦਿੱਤੇ ਗਏ ਹਨ ਕਣਕ ਚੌਲ ਦੇ ਚੱਕਰ ਵਿੱਚ ਫਸਣ ਤੋਂ ਪਹਿਲਾਂ ਜਿਹੜੀ ਬੀਮਾਰੀ ਦਿਸਦੀ ਹੀ ਨਹੀਂ ਸੀ, ਉਸੇ ਕਣਕ ਦੀ ਐਲਰਜੀ ਵਾਲੇ ਮਰੀਜ਼ਾਂ ਲਈ ਕੋਧਰਾ ਬੇਸ਼ਕੀਮਤੀ ਸੁਗ਼ਾਤ ਹੈ

ਕੋਧਰੇ ਦੇ ਕਈ ਨਾਂ ਹਨ- ਗਾਂ ਦਾ ਘਾਹ, ਚੌਲਾਂ ਵਿਚਲਾ ਘਾਹ, ਪਾਸਪਾਲਮ, ਭਾਰਤੀ ਕਰਾਊਨ ਗਰਾਸ, ਡਿੱਚ ਅੰਨ, ਕੋਡੋ, ਕੋਡੋਨ, ਹਰਕਾ, ਕੋਡੇਨ, ਵਾਰਾਗੂ, ਅਰਿਕੇਲੂ, ਅਰਿਕਾ ਆਦਿਗੁਜਰਾਤ, ਕਰਨਾਟਕ, ਮੱਧ ਪ੍ਰਦੇਸ ਤੇ ਤਾਮਿਲਨਾਡੂ ਵਿੱਚ ਇਸ ਵੇਲੇ ਇਹ ਬਹੁਤ ਬੀਜਿਆ ਜਾ ਰਿਹਾ ਹੈ ਤੇ ਕਿਸਾਨਾਂ ਵੱਲੋਂ ਰੱਜ ਕੇ ਕਮਾਈ ਕੀਤੀ ਜਾ ਰਹੀ ਹੈਭਾਰਤ ਤੋਂ ਇਲਾਵਾ ਪਾਕਿਸਤਾਨ, ਫਿਲਪੀਨਜ਼, ਇੰਡੋਨੇਸ਼ੀਆ, ਵੀਅਤਨਾਮ, ਥਾਈਲੈਂਡ ਤੇ ਅਫਰੀਕਾ ਵਿੱਚ ਵੀ ਕੋਧਰਾ ਬੀਜਿਆ ਅਤੇ ਵਰਤਿਆ ਜਾਂਦਾ ਹੈ

ਕੋਧਰੇ (ਪਾਲਪਾਲਮ) ਦੀਆਂ 400 ਕਿਸਮਾਂ ਮੌਜੂਦ ਹਨ ਜਿਨ੍ਹਾਂ ਵਿੱਚੋਂ ਕੁਝ ਸਾਰਾ ਸਾਲ ਬੀਜੀਆਂ ਜਾਂਦੀਆਂ ਹਨ ਤੇ ਸੋਕੇ ਦੌਰਾਨ ਜਾਂ ਘੱਟ ਪਾਣੀ ਵਿੱਚ ਵੀ ਵਧੀਆ ਫਸਲ ਉੱਗ ਪੈਂਦੀ ਹੈ ਕੋਧਰੇ ਵਿੱਚ ਚੌਲਾਂ ਤੇ ਕਣਕ ਨਾਲੋਂ ਪ੍ਰੋਟੀਨ, ਫਾਈਬਰ ਤੇ ਮਿਨਰਲ ਕਿਤੇ ਵੱਧ ਹਨ

ਕੋਧਰਾ, ਚੌਲ, ਕਣਕ ਵਿੱਚ ਫਾਈਬਰ ਕ੍ਰਮਵਾਰ 9 ਫੀਸਦੀ, 0.2 ਫੀਸਦੀ, 1.2 ਫੀਸਦੀ ਹੈ।

ਇਸ ਤੋਂ ਇਲਾਵਾ ਕੋਧਰੇ ਵਿੱਚ ਕਾਰਬੋਹਾਈਡਰੇਟ 66.6 ਫੀਸਦੀ, 8 ਫੀਸਦੀ ਪ੍ਰੋਟੀਨ ਹੈ। ਇਸ ਵਿੱਚ 353 ਕਿਲੋ ਕੈਲਰੀਆਂ, ਪ੍ਰਤੀ 100 ਗ੍ਰਾਮ 1.4 ਫੀਸਦੀ ਥਿੰਦਾ, 2.6 ਫੀਸਦੀ ਮਿਨਰਲ ਤੱਤ ਹੁੰਦੇ ਹਨ ਕੋਧਰੇ ਵਿੱਚ ਬਾਕੀ ਹਰ ਕਿਸਮ ਦੇ ਅੰਨ ਨਾਲੋਂ ਘੱਟ ਫਾਸਫੋਰਸ ਹੁੰਦਾ ਹੈ ਪਰ ਵਿਟਾਮਿਨ ਸੀ ਤੇ ਈ ਲੋੜ ਮੁਤਾਬਕ ਕਾਫ਼ੀ ਹਨਇਸ ਤੋਂ ਇਲਾਵਾ ਪੌਲੀਫਿਨੋਲ, ਐਂਟੀਆਕਸੀਡੈਂਟ, ਟੈਨਿਨ, ਫਾਈਟਿਕ ਏਸਿਡ, ਲੋਹ ਕਣ, ਕੈਲਸ਼ੀਅਮ ਤੇ ਜ਼ਿੰਕ ਵੀ ਹਨ

ਪ੍ਰੋਸੈੱਸਿੰਗ ਨਾਲ ਕੋਧਰੇ ਵਿੱਚ ਕੀ ਵਾਪਰਦਾ ਹੈ?

ਭਾਵੇਂ ਕੋਧਰੇ ਨੂੰ ਵਪਾਰੀਆਂ ਨੇ ਵੱਟਕ ਦਾ ਜ਼ਰੀਆ ਬਣਾ ਕੇ ਖ਼ਰਬਾਂ ਕਮਾ ਲਏ ਹਨ, ਪਰ ਇਸ ਨਾਲ ਨੁਕਸਾਨ ਨਾ ਸਿਰਫ਼ ਕੋਧਰੇ ਦਾ, ਬਲਕਿ ਲੋਕਾਂ ਦੀ ਸਿਹਤ ਦਾ ਵੀ ਹੋਇਆ ਹੈ ਜਦੋਂ ਆਮ ਘਰਾਂ ਵਿੱਚ ਰੋਟੀ ਬਣਾਉਣ ਲੱਗਿਆਂ ਕੋਧਰੇ ਦਾ ਆਟਾ ਪਾਣੀ ਵਿੱਚ ਭਿਉਂ ਕੇ ਗੁੰਨ੍ਹਿਆ ਜਾਂਦਾ ਹੈ ਤਾਂ ਇਸ ਵਿਚਲੇ ਟੈਨਿਨ ਤੇ ਫਾਈਟੇਟ ਘਟ ਜਾਂਦੇ ਹਨ ਜਿਨ੍ਹਾਂ ਨਾਲ ਅਮਾਈਨੋ ਏਸਿਡ ਤੇ ਮਿਨਰਲ ਤਕ ਕੁਦਰਤੀ ਤਰੀਕੇ ਸੌਖਿਆਂ ਹਜ਼ਮ ਹੋ ਜਾਂਦੇ ਹਨਇਸੇ ਹੀ ਤਰ੍ਹਾਂ ਪ੍ਰੋਟੀਨ ਤੇ ਸਟਾਰਚ ਵੀ ਨਰਮ ਪੈ ਕੇ ਸੌਖਿਆਂ ਹਜ਼ਮ ਹੋ ਜਾਂਦੇ ਹਨ

ਪ੍ਰੋਸੈੱਸਿੰਗ ਕਰਨ ਲੱਗਿਆਂ ਭਾਵੇਂ ਕੋਧਰੇ ਦੇ ਦਾਣਿਆਂ ਦੀ ਬਾਹਰੀ ਪਰਤ ਲਾਹ ਦਿੱਤੀ ਜਾਵੇ, ਛਾਣਬੂਰਾ ਅਲੱਗ ਕਰ ਦਿੱਤਾ ਜਾਵੇ, ਮਸ਼ੀਨਾਂ ਅੰਦਰ ਬਹੁਤ ਤੇਜ਼ ਤਾਪਮਾਨ ’ਤੇ ਉਬਾਲ ਜਾਂ ਭੁੰਨ ਦਿੱਤਾ ਜਾਵੇ, ਪਾਲਿਸ਼ ਕੀਤਾ ਜਾਵੇ, ਜਾਂ ਕੋਈ ਵੀ ਹੋਰ ਤਰੀਕਾ ਅਪਣਾਇਆ ਜਾਵੇ ਤਾਂ ਇਸ ਅੰਦਰਲੇ ਲਾਭਕਾਰੀ ਤੱਤ ਖ਼ਤਮ ਹੀ ਹੋ ਜਾਂਦੇ ਹਨਐਂਟੀਆਕਸੀਡੈਂਟ, ਫਾਈਫੇਟ, ਫਾਈਟਿਨ ਆਦਿ ਤਾਂ ਲਗਭਗ 53 ਫੀਸਦੀ ਤਕ ਜ਼ਾਇਆ ਹੋ ਜਾਂਦੇ ਹਨਇਸੇ ਹੀ ਤਰ੍ਹਾਂ ਸ਼ੱਕਰ ਰੋਗੀਆਂ ਨੇ ਜੋ ਫ਼ਾਇਦਾ ਕੋਧਰੇ ਨੂੰ ਖਾ ਕੇ ਲੈਣਾ ਹੁੰਦਾ ਹੈ, ਉਹ ਲਗਭਗ ਇੱਕ ਚੌਥਾਈ ਹੀ ਰਹਿ ਜਾਂਦਾ ਹੈ ਅੰਤੜੀਆਂ ਲਈ ਸੁਖਾਵੇਂ ਸਟਾਰਚ ਦਾ ਵੀ ਨਾਸ ਵੱਜ ਜਾਂਦਾ ਹੈਜ਼ਰੂਰੀ ਅਮਾਈਨੋ ਏਸਿਡ ਵੀ ਖ਼ਤਮ ਹੋ ਜਾਂਦੇ ਹਨ ਇਸੇ ਲਈ ਕੋਧਰੇ ਦੇ ਦਾਣਿਆਂ ਨੂੰ ਪੀਹ ਕੇ ਛਾਣਬੂਰੇ ਸਮੇਤ ਆਟਾ ਗੁੰਨ੍ਹ ਕੇ ਰੋਟੀ ਬਣਾਉਣੀ ਜਾਂ ਦਲੀਆ ਬਣਾ ਕੇ ਖਾਣਾ ਹੀ ਠੀਕ ਰਹਿੰਦਾ ਹੈਮਹਿੰਗੇ ਡੱਬਾ ਬੰਦ ਕੋਧਰੇ ਦੀਆਂ ਬਣੀਆਂ ਚੀਜ਼ਾਂ ਵਿੱਚੋਂ ਕੁਝ ਵੀ ਹਾਸਲ ਨਹੀਂ ਹੁੰਦਾ

ਜਾਨਵਰਾਂ ਲਈ:

ਕਮਾਲ ਤਾਂ ਇਹ ਵੇਖੋ ਕਿ ਅਫਰੀਕਾ ਵਿੱਚ ਮੱਝਾਂ, ਗਾਵਾਂ, ਘੋੜਿਆਂ, ਭੇਡਾਂ, ਬੱਕਰੀਆਂ, ਸੂਰ, ਕੁਕੜੀਆਂ ਆਦਿ ਨੂੰ ਵੀ ਕੋਧਰੇ ਦਾ ਬੂਟਾ ਤੇ ਦਾਣੇ ਖਵਾਏ ਗਏ ਤਾਂ ਉਹ ਵੀ ਘੱਟ ਬੀਮਾਰ ਹੋਏ

ਕੋਧਰੇ ਵਿੱਚ ਰਲਿਆ ਜ਼ਹਿਰ:

ਕੋਧਰੇ ਦੀ ਰੋਟੀ ਨਾਲ ਦਾਲ ਖਾ ਲਈ ਜਾਵੇ ਤਾਂ ਇਹ ਮੀਟ ਜਿੰਨੀ ਤਕੜੀ ਤਾਕਤ ਦੇ ਦਿੰਦੀ ਹੈਪਰ, ਕੰਪਨੀਆਂ ਨਿੱਜੀ ਫ਼ਾਇਦੇ ਲਈ ਵੱਡੀ ਪੱਧਰ ਉੱਤੇ ਕੋਧਰਾ ਬੀਜ ਕੇ, ਝਾੜ ਇਕੱਠਾ ਕਰ ਕੇ ਜਦੋਂ ਬੰਦ ਗੋਦਾਮਾਂ ਵਿੱਚ ਧਰ ਦਿੰਦੀਆਂ ਹਨ ਤਾਂ ਇੱਕ ਕਿਸਮ ਦੀ ਉੱਲੀ ਇਸ ਨੂੰ ਲੱਗ ਜਾਂਦੀ ਹੈਇਸ ਉੱਲੀ ਦੀਆਂ ਕਿਸਮਾਂ ਹਨ- ਐਸਪਰਜਿਲਸ ਫਲੇਵਸ, ਐਸਪਰਜਿਲਸ ਟੈਮਾਰਾਈ ਅਤੇ ਫੋਮੋਪਸਿਸ ਪੈਸਪੈਲੀਇਹ ਉੱਲੀ ਵਾਲਾ ਕੋਧਰਾ ਜੇ ਖਾ ਲਿਆ ਜਾਵੇ ਤਾਂ ਬੰਦੇ ਜਾਂ ਜਾਨਵਰ ਦੀ ਮੌਤ ਤਕ ਵੀ ਹੋ ਸਕਦੀ ਹੈ

ਘੱਟ ਮਾਤਰਾ ਵਿੱਚ ਖਾਧਾ ਜ਼ਹਿਰੀਲਾ ਕੋਧਰਾ ਵੀ ਇਨਸਾਨੀ ਸਰੀਰ ਦਾ ਨਾਸ ਮਾਰ ਸਕਦਾ ਹੈਸਿੱਧਾ ਤੁਰਿਆ ਨਾ ਜਾਣਾ, ਪੱਠੇ ਸਹੀ ਤਰੀਕੇ ਨਾ ਹਿਲਾ ਸਕਣੇ, ਗੱਲ ਸਮਝ ਨਾ ਆਉਣੀ, ਘਬਰਾਹਟ, ਢਹਿੰਦੀ ਕਲਾ, ਨਸਾਂ ਖਿੱਚੀਆਂ ਜਾਣੀਆਂ, ਪੱਠੇ ਸੁੰਗੜ ਜਾਣੇ, ਜੀਅ ਕੱਚਾ ਹੋਣਾ, ਉਲਟੀਆਂ, ਬੇਹੋਸ਼ੀ, ਆਦਿ ਹੋ ਸਕਦੇ ਹਨਇਹ ਸਾਰਾ ਕੁਝ ਜ਼ਹਿਰ (ਸਾਈਕਲੋ ਪਾਇਓਜ਼ੋਨਿਕ ਏਸਿਡ) ਬਣਨ ਸਦਕਾ ਹੁੰਦਾ ਹੈ

ਘਰ ਵਿੱਚ ਕੋਧਰਾ ਕਿਵੇਂ ਵਰਤੀਏ:

ਜੇ ਰੋਟੀ ਬਣਾ ਕੇ ਨਹੀਂ ਖਾਣੀ ਤਾਂ ਘਰ ਵਿੱਚ ਹੀ ਪਾਪੜ, ਇਡਲੀ, ਕਟਲੇਟ, ਡੋਸਾ, ਕੇਕ, ਬਿਸਕੁਟ, ਰਸਮ ਦਲੀਆ, ਸੂਪ, ਲੱਡੂ, ਆਦਿ ਬਣਾ ਕੇ ਖਾਧੇ ਜਾ ਸਕਦੇ ਹਨਕੋਧਰੇ ਦਾ ਆਟਾ, ਕਾਲੇ ਛੋਲਿਆਂ ਦਾ ਆਟਾ, ਸੋਡੀਅਮ ਬਾਈਕਾਰਬੋਨੇਟ, ਧਨੀਆ ਪਾਊਡਰ, ਲੂਣ ਪਾ ਕੇ ਆਟੇ ਵਾਂਗ ਗੁੰਨ੍ਹ ਕੇ, ਵੇਲ ਕੇ, ਪਾਪੜ ਬਣਾ ਕੇ ਸੁਕਾ ਕੇ ਤਲੇ ਜਾ ਸਕਦੇ ਹਨ

ਇਡਲੀ, ਡੋਸਾ ਵੀ ਕੋਧਰੇ ਤੇ ਕਾਲੇ ਛੋਲਿਆਂ ਦੇ ਆਟੇ ਨੂੰ 3:1 ਦੀ ਮਿਕਦਾਰ ਨਾਲ ਰਲਾ ਕੇ ਮੇਥਰੇ ਤੇ ਲੂਣ ਮਿਲਾ ਕੇ ਰਾਤ ਭਰ ਭਿਉਂ ਕੇ ਬਣਾਏ ਜਾ ਸਕਦੇ ਹਨ

ਚਕਲੀ ਬਣਾਉਣ ਲਈ ਵੀ ਆਟਾ ਗੁੰਨ੍ਹ ਕੇ ਆਪਣੇ ਸੁਆਦ ਅਨੁਸਾਰ ਲੂਣ ਮਿਰਚ ਪਾ ਕੇ ਤਲਿਆ ਜਾ ਸਕਦਾ ਹੈਕੇਸਰੀ ਬਣਾਉਣ ਲਈ ਦੁੱਧ, ਖੰਡ ਤੇ ਬਦਾਮ ਕੋਧਰੇ ਵਿੱਚ ਮਿਲਾਏ ਜਾ ਸਕਦੇ ਹਨਹਲਵੇ ਵਾਸਤੇ ਕੋਧਰੇ ਤੇ ਕਣਕ ਦੇ ਆਟੇ (2:1 ਮਿਕਦਾਰ) ਨੂੰ ਮਿਲਾ ਕੇ ਘਿਓ ਵਿੱਚ ਰਿੰਨ੍ਹ ਲੈਣਾ ਚਾਹੀਦਾ ਹੈ

ਜਿਨ੍ਹਾਂ ਨੂੰ ਕੋਧਰੇ ਦੀ ਰੋਟੀ ਸਖ਼ਤ ਲਗਦੀ ਹੋਵੇ, ਉਹ ਸ਼ੁਰੂ ਵਿੱਚ ਅੱਧੋ-ਅੱਧ ਕਣਕ ਤੇ ਕੋਧਰੇ ਦੇ ਆਟੇ ਨੂੰ ਮਿਲਾ ਕੇ ਆਟਾ ਗੁੰਨ੍ਹ ਸਕਦੇ ਹਨਖਾਖੜਾ ਬਣਾਉਣ ਲਈ ਕੋਧਰੇ ਦੇ ਆਟੇ ਨੂੰ ਭੁੰਨਿਆ ਜਾ ਸਕਦਾ ਹੈ

ਸੋਇਆਬੀਨ ਦਾ ਆਟਾ ਤੇ ਕੋਧਰੇ ਨੂੰ (30 : 70) ਮਿਲਾ ਕੇ ਵਧੀਆ ਬਿਸਕੁਟ ਤਿਆਰ ਕੀਤੇ ਜਾ ਸਕਦੇ ਹਨਇੰਜ ਹੀ ਪਾਸਤਾ ਜਾਂ ਕੇਕ ਵੀ ਘਰ ਹੀ ਬਣਾਇਆ ਜਾ ਸਕਦਾ ਹੈਸੇਵੀਆਂ ਬਣਾਉਣ ਲਈ ਕੋਧਰਾ, ਕਣਕ ਤੇ ਸੋਇਆਬੀਨ ਦਾ ਆਟਾ 50 : 40 : 10 ਦੇ ਅਨੁਪਾਤ ਨਾਲ ਗੁੰਨ੍ਹ ਕੇ ਸੇਵੀਆਂ ਵੱਟੀਆਂ ਜਾ ਸਕਦੀਆਂ ਹਨ

ਇੰਨਾ ਕੁਝ ਪਤਾ ਲੱਗ ਜਾਣ ਬਾਅਦ ਹੁਣ ਲਵੋ ਕੋਧਰਾ ਖਾਣਾ ਸ਼ੁਰੂ ਕਰ ਦਿਓ। ਇਹ ਨਾ ਭੁੱਲਿਓ ਕਿ ਬੱਚੇ ਹੋਣ ਤੇ ਭਾਵੇਂ ਬਜ਼ੁਰਗ, ਕਿਸੇ ਨੂੰ ਵੀ ਕੋਧਰਾ ਹਜ਼ਮ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਂਦੀਜੇ ਭੁੱਲ ਜਾਣ ਦੀ ਬੀਮਾਰੀ ਹੋਵੇ ਜਾਂ ਡੀਜੇਨੇਰੇਟਿਵ ਰੋਗ ਹੋਵੇ, ਤਾਂ ਕੋਧਰਾ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਪੰਜਾਬੀਆਂ ਲਈ ਤਾਂ ਇਸ ਤੋਂ ਵੱਡੀ ਹੋਰ ਕੀ ਪ੍ਰਾਪਤੀ ਹੋ ਸਕਦੀ ਹੈ, ਜਿੱਥੇ ਕੋਧਰਾ ਖਾਣ ਨਾਲ ਗੁਰੂ ਨਾਨਕ ਸਾਹਿਬ ਨੂੰ ਇੱਕ ਪਾਸੇ ਯਾਦ ਕੀਤਾ ਜਾਵੇਗਾ, ਉੱਥੇ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚੇਗਾ ਤੇ ਨਾਲੋ ਨਾਲ ਪੰਜਾਬੀਆਂ ਦੀ ਸਿਹਤ ਵੀ ਠੀਕਠਾਕ ਹੋ ਜਾਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3066)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author