HarshinderKaur7ਤਮੰਨਾ ਸਿਰਫ਼ ਇਹ ਹੈ ਕਿ ਮੈਂ ਨੌਜਵਾਨਾਂ ਨੂੰ ਫਿਜ਼ਿਕਸ ਨਾਲ ਜੋੜ ਕੇ ਲੋਕ-ਭਲਾਈ ਦੇ ਕਾਰਜਾਂ ਵੱਲ ...
(14 ਦਸੰਬਰ 2020)

 

ਫਾਰਚੂਨ ਮੈਗਜ਼ੀਨ ਨੇ ਸੰਨ 1999 ਵਿੱਚ 20ਵੀਂ ਸਦੀ ਦੇ ਦੁਨੀਆ ਭਰ ਵਿੱਚੋਂ ਸਿਰਫ਼ ਸੱਤ “ਬਿਜ਼ਨਸਮੈੱਨ ਔਫ਼ ਦੀ ਸੈਂਚਰੀ ਚੁਣੇ” ਜਿਨ੍ਹਾਂ ਨੇ ਮਨੁੱਖਤਾ ਦੀ ਬਿਹਤਰੀ ਲਈ ਬਾਕਮਾਲ ਈਜਾਦਾਂ ਕੀਤੀਆਂ ਸਨਉਸ ਵਿੱਚ ਤੀਜੇ ਨੰਬਰ ਉੱਤੇ ਮੋਗੇ (ਪੰਜਾਬ) ਦੇ ਜੰਮਪਲ ਡਾ. ਨਰਿੰਦਰ ਸਿੰਘ ਕਪਾਨੀ ਦਾ ਨਾਂ ਸ਼ਾਮਲ ਸੀਡਾ. ਕਪਾਨੀ ਨੂੰ ਫਾਈਬਰ ਓਪਟਿਕ ਦਾ ਭੀਸ਼ਮ ਪਿਤਾਮਾ ਮੰਨਿਆ ਗਿਆ ਹੈਲੇਜ਼ਰ, ਬਾਇਓ ਮੈਡੀਕਲ ਇੰਸਟਰੂਮੈਂਟੇਸ਼ਨ, ਸੂਰਜੀ ਕਿਰਨਾਂ ਦੀ ਵਰਤੋਂ (ਸੋਲਰ ਐਨਰਜੀ) ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਜੋ ਖੋਜਾਂ ਡਾ. ਕਪਾਨੀ ਨੇ ਕੀਤੀਆਂ ਹਨ ਉਨ੍ਹਾਂ ਦਾ ਹਾਲੇ ਤਕ ਦੁਨੀਆ ਵਿੱਚ ਕੋਈ ਸਾਨੀ ਨਹੀਂਫਾਈਬਰ ਤਾਰਾਂ, ਟੈਲੀਫ਼ੋਨ, ਇੰਟਰਨੈੱਟ, ਕੇਬਲ ਨੈੱਟਵਰਕ ਹੁੰਦਾ ਹੀ ਨਾ ਜੇ ਡਾ. ਕਪਾਨੀ ਵੱਲੋਂ ਕੀਤੀ ਗਈ ਖੋਜ ਨਾ ਹੁੰਦੀ

ਉਸਦੀਆਂ ਲਾਸਾਨੀ ਖੋਜਾਂ ਦੇ ਸੌ ਪੇਟੈਂਟ ਉਸ ਦੇ ਨਾਮ ਹਨ

ਸੰਨ 1926, 31 ਦਸੰਬਰ ਨੂੰ ਜੰਮੇ ਡਾ. ਕਪਾਨੀ ਦੇਹਰਾਦੂਨ ਦੇ ਸਕੂਲ ਵਿੱਚ ਪੜ੍ਹੇ ਅਤੇ ਆਗਰਾ ਯੂਨੀਵਰਸਿਟੀ ਵਿੱਚੋਂ ਗਰੈਜੂਏਸ਼ਨ ਕੀਤੀਉਸ ਤੋਂ ਬਾਅਦ ਇੰਪੀਰੀਅਲ ਕਾਲਜ ਲੰਡਨ ਵਿਖੇ ਸੰਨ 1952 ਵਿੱਚ ਓਪਟਿਕਸ ਉੱਤੇ ਪੀ.ਐੱਚ.ਡੀ. ਕਰ ਕੇ ਯੂਨੀਵਰਸਿਟੀ ਔਫ ਲੰਡਨ ਤੋਂ ਸੰਨ 1955 ਵਿੱਚ ਡਿਗਰੀ ਹਾਸਲ ਕੀਤੀ

ਆਈਨਸਟਾਈਨ ਦੀ ਖੋਜ ਅਨੁਸਾਰ ਰੌਸ਼ਨੀ ਸਿੱਧੀ ਲਾਈਨ ਵਿੱਚ ਤੁਰਦੀ ਦੱਸੀ ਗਈ ਸੀ ਪਰ ਇਹ ਪਹਿਲੀ ਵਾਰ ਹੋਇਆ ਜਦੋਂ ਡਾ. ਨਰਿੰਦਰ ਸਿੰਘ ਕਪਾਨੀ ਨੇ ਆਪਣੀਆਂ ਖੋਜਾਂ ਰਾਹੀਂ ਸਾਬਤ ਕਰ ਦਿੱਤਾ ਕਿ ਰੌਸ਼ਨੀ ਨੂੰ ਮੋੜਿਆ ਜਾ ਸਕਦਾ ਹੈਇਸੇ ਆਧਾਰ ਉੱਤੇ ਫਾਈਬਰ ਓਪਟਿਕ ਦਾ ਜਨਮ ਹੋਇਆ ਜਿਸ ਨੇ ਮਨੁੱਖੀ ਇਲਾਜ ਦਾ ਕਾਇਆਕਲਪ ਕਰ ਦਿੱਤਾ

ਉਸ ਖੋਜ ਦੇ ਆਧਾਰ ਉੱਤੇ ਦਿਲ, ਦਿਮਾਗ਼, ਫੇਫੜੇ, ਅੰਤੜੀਆਂ, ਜੋੜਾਂ, ਅੱਖਾਂ ਅੰਦਰ ਝਾਕਿਆ ਜਾ ਸਕਦਾ ਹੈ ਅਤੇ ਅਪਰੇਸ਼ਨ ਵੀ ਕੀਤੇ ਜਾ ਸਕਦੇ ਹਨਕੈਂਸਰ ਦਾ ਅਪਰੇਸ਼ਨ, ਦਿਲ ਦੇ ਬਾਈਪਾਸ ਅਪਰੇਸ਼ਨ ਤੋਂ ਲੈ ਕੇ ਹਰ ਔਖੇ ਤੋਂ ਔਖਾ ਅਪਰੇਸ਼ਨ ਸਿਰਫ਼ ਇਸ ਖੋਜ ਸਦਕਾ ਸੰਭਵ ਹੋ ਸਕਿਆ ਹੈ

ਲੇਜ਼ਰ ਨੇ ਜੋ ਮਨੁੱਖੀ ਇਲਾਜ ਵਿੱਚ ਤਬਦੀਲੀ ਕੀਤੀ ਹੈ, ਉਹ ਵੀ ਡਾ. ਕਪਾਨੀ ਦੀ ਖੋਜ ਸਦਕਾ ਹੀ ਸੰਭਵ ਹੋ ਸਕਿਆ ਹੈ

ਦੁਨੀਆ ਦੇ ਚੌਥੇ ਸਭ ਤੋਂ ਵੱਧ ਪੜ੍ਹ ਲਿਖ ਕੇ ਪੇਟੈਂਟ ਕਰਵਾਉਣ ਵਾਲੇ ਭਾਰਤੀ ਖੋਜੀ ਵਜੋਂ ਮੰਨੇ ਜਾਂਦੇ ਡਾ. ਕਪਾਨੀ ਨੂੰ ਜਦੋਂ 82 ਸਾਲਾਂ ਦੀ ਉਮਰ ਵਿੱਚ ਇੱਕ ਬੀ.ਬੀ.ਸੀ. ਟੈਲੀਵਿਜ਼ਨ ਦੇ ਪੱਤਰਕਾਰ ਨੇ ਪੁੱਛਿਆ ਕਿ ਇਸ ਉਮਰ ਵਿੱਚ ਉਹ ਕਿਵੇਂ ਸਮਾਂ ਬਿਤਾ ਰਹੇ ਹਨ ਤਾਂ ਡਾ. ਕਪਾਨੀ ਦਾ ਜਵਾਬ ਸੀ, “ਬਹੁਤ ਜ਼ਿਆਦਾ ਕਰਨ ਵਾਲਾ ਕੰਮ ਹੈਹੁਣ ਤਕ ਸੌ ਪੇਟੈਂਟ ਮੇਰੇ ਨਾਂ ਹੋ ਚੁੱਕੇ ਹਨ ਇੱਕ ਹੋਰ ਖੋਜ ਦਾ ਪੇਟੈਂਟ ਪਿਛਲੇ ਹਫ਼ਤੇ ਹੀ ਲੈ ਕੇ ਹਟਿਆ ਹਾਂ ਜੋ ਸੋਲਰ ਐਨਰਜੀ ਸਿਸਟਮ ਨਾਲ ਸੰਬੰਧਤ ਹੈ ਤੇ ਦੁਨੀਆ ਭਰ ਦੀ ਬਿਜਲੀ ਦੀ ਕਮੀ ਦੂਰ ਕਰ ਸਕਦਾ ਹੈਹਾਲੇ ਹੋਰ ਅਨੇਕ ਖੋਜਾਂ ਕਰਨੀਆਂ ਬਾਕੀ ਹਨਉੱਕਾ ਹੀ ਵਿਹਲ ਨਹੀਂ ਹੈ।”

ਸਿੱਖੀ ਸੋਚ ਨੂੰ ਪ੍ਰਣਾਏ ਡਾ. ਕਪਾਨੀ ਨੇ ਜਿੱਥੇ ਬੇਅੰਤ ਲੋੜਵੰਦਾਂ ਅਤੇ ਸੰਸਥਾਵਾਂ ਦੀ ਮਦਦ ਕੀਤੀ, ਉੱਥੇ ਅਮਰੀਕਨਾਂ ਦੇ ਮਨਾਂ ਵਿੱਚ ਸਿੱਖਾਂ ਪ੍ਰਤੀ ਭਰੀ ਨਫ਼ਰਤ ਨੂੰ ਘਟਾਉਣ ਲਈ ਬਾਕਮਾਲ ਜਤਨ ਕੀਤੇ

ਚਾਲੀ ਮੂਰਤੀਆਂ ਬਣਾਉਣ ਵਾਲੇ ਕਲਾ ਪ੍ਰੇਮੀ ਡਾ. ਕਪਾਨੀ ਨੇ ਆਪਣੇ ਹੱਥੀਂ ਮੂਰਤੀਆਂ ਵਿੱਚ ਇਸ ਕਿਸਮ ਦੀ ਜਾਨ ਭਰੀ ਕਿ ਉਹ ਦੁਨੀਆ ਦੇ ਵੱਖੋ-ਵੱਖ ਮਿਊਜ਼ਮਾਂ ਦੀ ਸ਼ਾਨ ਬਣ ਚੁੱਕੀਆਂ ਹਨ

ਪੁਰਾਤਨ ਸਿੱਖ ਕਲਾ ਨੂੰ ਲੱਭ ਕੇ ਸਾਂਭ ਕੇ ਰੱਖਣ ਵਿੱਚ ਵੀ ਡਾ. ਕਪਾਨੀ ਦਾ ਕਮਾਲ ਦਾ ਯੋਗਦਾਨ ਸੀਉਹ ਸਿੱਖ ਫਾਊਂਡੇਸ਼ਨ ਦੇ ਸੰਸਥਾਪਕ ਚੇਅਰਮੈਨ ਸਨ ਤੇ 50 ਸਾਲ ਤਕ ਉਸ ਫਾਊਂਡੇਸ਼ਨ ਨੂੰ ਚਲਾਉਣ ਵਿੱਚ ਆਪਣੀ ਸਾਰੀ ਕਮਾਈ ਲਾਉਂਦੇ ਰਹੇਸੰਨ 1998 ਵਿੱਚ ਕਪਾਨੀ ਨੇ ਯੂਨੀਵਰਸਿਟੀ ਔਫ ਕੈਲੇਫੌਰਨੀਆ, ਸਾਂਤਾ ਬਾਰਬਰਾ ਵਿੱਚ ਸਿੱਖ ਸਟਡੀਜ਼ ਦੀ ਚੇਅਰ ਸਥਾਪਿਤ ਕੀਤੀਇਸ ਵਾਸਤੇ ਆਪਣੀ ਮਾਤਾ ਦੇ ਨਾਂ ਉੱਤੇ ਤਿੰਨ ਲੱਖ 50 ਹਜ਼ਾਰ ਡਾਲਰ ਦਾਨ ਦਿੱਤੇ

ਸਿੱਖ ਕਲਾ ਨੂੰ ਜਿਸ ਵੱਡੇ ਪੱਧਰ ਉੱਤੇ ਡਾ. ਕਪਾਨੀ ਨੇ ਉਜਾਗਰ ਕੀਤਾ, ਉੰਨਾ ਕੋਈ ਹੋਰ ਨਹੀਂ ਕਰ ਸਕਿਆਸੰਨ 1999 ਵਿੱਚ 5 ਲੱਖ ਡਾਲਰ ਦੇ ਕੇ ਸੈਨ ਫਰਾਂਸਿਸਕੋ ਦੇ ਏਸ਼ੀਅਨ ਆਰਟ ਮਿਊਜ਼ੀਅਮ ਵਿੱਚ ਨਵੀਂ ਬਿਲਡਿੰਗ ਬਣਾ ਕੇ ਇੱਕ ਪੂਰੀ ਗੈਲਰੀ ਸਿੱਖ ਕਲਾ ਤੇ ਪੁਰਾਤਨ ਪੇਂਟਿੰਗਜ਼ ਦੀ ਤਿਆਰ ਕਰਵਾ ਦਿੱਤੀ ਜਿਸ ਵਿੱਚ ਆਪ ਮਿਹਨਤ ਨਾਲ ਇਕੱਠੀਆਂ ਕੀਤੀਆਂ ਪੁਰਾਤਨ ਕਲਾਕ੍ਰਿਤੀਆਂ ਸ਼ਾਮਲ ਕੀਤੀਆਂ

ਇਨ੍ਹਾਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲੰਡਨ ਦੇ ਵਿਕਟੋਰੀਆ ਅਤੇ ਐਲਬਰਟ ਮਿਊਜ਼ੀਅਮ ਵਿੱਚ ਮਾਰਚ 1999 ਵਿੱਚ ਲਾਈ ਗਈਉੱਥੋਂ ਸੈਨ ਫਰਾਂਸਿਸਕੋ ਅਤੇ ਫਿਰ ਮਈ 2000 ਵਿੱਚ ਰੌਇਲ ਓਨਟਾਰੀਓ ਮਿਊਜ਼ੀਅਮ ਟੋਰਾਂਟੋ ਵਿਖੇ ਵੀ ਸਿੱਖ ਕਲਾ ਦੀ ਪ੍ਰਦਰਸ਼ਨੀ ਲਗਾਈ ਗਈਇਹ ਵੀ ਸਿਰਫ਼ ਡਾ. ਕਪਾਨੀ ਸਦਕਾ ਹੀ ਹੋਇਆ ਕਿ ਏਸ਼ੀਅਨ ਆਰਟ ਮਿਊਜ਼ੀਅਮ ਅਤੇ ਬਰਕਲੇ ਯੂਨੀਵਰਸਿਟੀ ਨੇ ਸਾਂਝੇ ਤੌਰ ਉੱਤੇ ਸਿੱਖ ਫਾਊਂਡੇਸ਼ਨ ਦੀ 25ਵੀਂ ਵਰ੍ਹੇਗੰਢ ਮਨਾਈ

ਡਾ. ਕਪਾਨੀ ਦੀਆਂ ਹੱਥੀਂ ਬਣਾਈਆਂ ਡਾਇਨੌਪਟਿਕ ਮੂਰਤੀਆਂ ਪੈਲੇਸ ਔਫ ਫਾਈਨ ਆਰਟਸ ਸੈਨ ਫਰਾਂਸਿਸਕੋ ਅਤੇ ਸ਼ਿਕਾਗੋ, ਮੋਂਟਰੇ, ਪੈਲੋ ਆਲਟੋ, ਸਟੈਨਫੋਰਡ ਦੇ ਮਿਊਜ਼ੀਅਮ ਤੇ ਆਰਟ ਗੈਲਰੀਆਂ ਵਿੱਚ ਸੁਸ਼ੋਭਿਤ ਹਨ

ਚੋਟੀ ਦੇ ਫਿਜ਼ਿਕਸ ਦੇ ਮਾਹਿਰ ਡਾ. ਕਪਾਨੀ ਨੇ ਹੈਰਲਡ ਹੌਪਕਿਨਜ਼ ਨਾਲ ਮਿਲ ਕੇ ਸੰਨ 1953 ਵਿੱਚ ਫਾਈਬਰ ਓਪਟੀਕਲ ਰਾਹੀਂ ਸਾਫ਼ ਵੇਖੀ ਜਾਣ ਵਾਲੀ ਤਸਵੀਰ ਪਹਿਲੀ ਵਾਰ ਜੱਗ ਜ਼ਾਹਿਰ ਕੀਤੀਨੀਦਰਲੈਂਡ ਦੇ ਸਾਇੰਸਦਾਨ ਵੌਨ ਹੀਲ ਨੇ ਇਸ ਖੋਜ ਬਾਰੇ ਪਤਾ ਲੱਗਦੇ ਸਾਰ ਝਟਪਟ ਆਪਣਾ ਖੋਜ ਪੱਤਰ ‘ਨੇਚਰ’ ਰਸਾਲੇ ਵਿੱਚ ਪਹਿਲਾਂ ਛਪਵਾ ਲਿਆ ਜਿਸ ਨੂੰ ਡਾ.ਕਪਾਨੀ ਨਾਲ ਕੀਤਾ ਧੱਕਾ ਮੰਨਿਆ ਗਿਆ ਪਰ ਡਾ. ਕਪਾਨੀ ਨੇ ਇਸਦਾ ਗਿਲਾ ਨਹੀਂ ਕੀਤਾ

ਇਸ ਤੋਂ ਕਾਫ਼ੀ ਚਿਰ ਬਾਅਦ ਸੰਨ 2009 ਵਿੱਚ ਫਿਜ਼ਿਕਸ ਲਈ ਨੋਬਲ ਪ੍ਰਾਈਜ਼ ਸ਼ੰਘਾਈ ਦੇ ਜੰਮਪਲ ਚਾਰਲਜ਼ ਕੁਇਨ ਕਾਓ ਨੂੰ ਫਾਈਬਰ ਓਪਟਿਕਸ ਉੱਤੇ ਕੀਤੇ ਕੰਮ ਲਈ ਦਿੱਤਾ ਗਿਆ ਜਦਕਿ ਅਸਲ ਹੱਕਦਾਰ ਡਾ. ਕਪਾਨੀ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆਕਮਾਲ ਦੀ ਗੱਲ ਇਹ ਸੀ ਕਿ ਜਦੋਂ ਡਾ. ਕਪਾਨੀ ਨੂੰ ਪੱਤਰਕਾਰ ਇਸ ਬਾਬਤ ਪੁੱਛਣ ਗਏ ਤਾਂ ਉਨ੍ਹਾਂ ਦਾ ਜਵਾਬ ਸੀ, “ਮੇਰੇ ਵੱਲੋਂ ਕੁਇਨ ਕਾਓ ਨੂੰ ਢੇਰ ਸਾਰੀਆਂ ਮੁਬਾਰਕਾਂਮੇਰਾ ਮਕਸਦ ਕੰਮ ਕਰਨਾ ਹੈ, ਫਲ ਦੀ ਚਿੰਤਾ ਕਰਨਾ ਜਾਂ ਇਨਾਮ ਲੈਣਾ ਨਹੀਂਜੋ ਜੱਜਾਂ ਨੇ ਫ਼ੈਸਲਾ ਕੀਤਾ, ਸਹੀ ਹੋਵੇਗਾਮੈਂ ਇਸ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾਮੈਂ ਤਾਂ ਚਾਹੁੰਦਾ ਹਾਂ ਕਿ ਦੁਨੀਆ ਭਰ ਵਿੱਚੋਂ ਹੋਰ ਫਿਜ਼ਿਕਸ ਦੇ ਪ੍ਰੇਮੀ ਜੁਟਣ ਤੇ ਮਨੁੱਖਤਾ ਦੀ ਭਲਾਈ ਲਈ ਖੋਜਾਂ ਜਾਰੀ ਰਹਿ ਸਕਣਜੋ ਮੇਰੇ ਵੱਲੋਂ ਹੋ ਸਕਦਾ ਹੋਵੇਗਾ, ਮੈਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਾਂਗਾ।”

ਭਾਰਤ ਦੇ ਸਵ. ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਸੰਨ 2000 ਵਿੱਚ “ਪ੍ਰਵਾਸੀ ਭਾਰਤੀ ਸਨਮਾਨ - ਦ ਐਕਸੀਲੈਂਸ” ਨਾਲ ਡਾ. ਨਰਿੰਦਰ ਸਿੰਘ ਕਪਾਨੀ ਨੂੰ ਨਿਵਾਜਿਆ

ਡਾ. ਕਪਾਨੀ ਨੇ ਬਤੌਰ ਚੇਅਰਮੈਨ, ਪ੍ਰੈਜ਼ੀਡੈਂਟ ਅਤੇ ਡਾਇਰੈਕਟਰ ਰਿਸਰਚ ਓਪਟਿਕਸ ਟੈਕਨਾਲੋਜੀ ਵਿਖੇ ਕੰਮ ਕਰਦਿਆਂ ਨਾ ਸਿਰਫ਼ ਅਮਰੀਕਾ, ਬਲਕਿ ਦੁਨੀਆ ਭਰ ਦੇ ਖੋਜੀਆਂ ਅਤੇ ਕੰਪਨੀਆਂ ਨੂੰ ਪ੍ਰੇਰਿਆ ਕਿ ਫਾਈਬਰ ਓਪਟਿਕ ਤਕਨੀਕ ਨੂੰ ਮਨੁੱਖਤਾ ਦੀ ਭਲਾਈ ਲਈ ਵਰਤਿਆ ਜਾਵੇ

ਬਰਕਲੇ ਯੂਨੀਵਰਸਿਟੀ ਵਿਖੇ ਬਤੌਰ ਪ੍ਰੋਫੈੱਸਰ ਤੇ ਸੈਂਟਰ ਫੌਰ ਇੰਨੋਵੇਸ਼ਨ ਐਂਡ ਐਂਟਰਪ੍ਰੀਨੂਰੀਅਲ ਵਿਭਾਗ ਵਿਖੇ ਡਾਇਰੈਕਟਰ ਵਜੋਂ ਡਾ. ਕਪਾਨੀ ਦੇ ਕੰਮਾਂ ਦੀ ਅੱਜ ਤਕ ਸ਼ਲਾਘਾ ਹੋ ਰਹੀ ਹੈ

ਅਮਰੀਕਾ ਦੇ ਵਿਗਿਆਨ ਦੇ ਵਿਦਿਆਰਥੀ ਵੀ ਡਾ. ਕਪਾਨੀ ਕੋਲੋਂ ਪੀ.ਐੱਚ.ਡੀ. ਡਿਗਰੀ ਹਾਸਲ ਕਰਨ ਪਹੁੰਚਦੇ ਸਨ ਕਿਉਂਕਿ ਉਸ ਜਿੰਨਾ ਖੋਜੀ ਵਿਦਵਾਨ ਉਸ ਸਮੇਂ ਕੋਈ ਹੋਰ ਹੈ ਹੀ ਨਹੀਂ ਸੀਅਨੇਕ ਵਿਓਪਾਰਕ ਅਦਾਰੇ ਸਥਾਪਤ ਕਰ ਕੇ ਡਾ. ਕਪਾਨੀ ਨੇ ਦੁਨੀਆ ਭਰ ਦੇ ਸਿੱਖਾਂ ਦਾ ਨਾਂ ਉੱਚਾ ਕਰ ਦਿੱਤਾ

‘ਰੌਸ਼ਨੀ ਨੂੰ ਮੋੜਨ ਵਾਲਾ ਯੋਧਾ’ ਵਜੋਂ ਜਾਣੇ ਜਾਂਦੇ ਡਾ. ਕਪਾਨੀ 4 ਦਸੰਬਰ ਸੰਨ 2020 ਨੂੰ ਇਸ ਫ਼ਾਨੀ ਦੁਨੀਆ ਨੂੰ 94 ਸਾਲਾਂ ਦੀ ਉਮਰ ਵਿੱਚ ਸਦੀਵੀ ਅਲਵਿਦਾ ਕਹਿ ਗਏ

ਸਿੱਖੀ ਸੋਚ ਅਤੇ ਪੰਜਾਬੀ ਜ਼ਬਾਨ ਪ੍ਰਤੀ ਯੋਗਦਾਨ ਜੋ ਡਾ. ਕਪਾਨੀ ਨੇ ਪਾਇਆ ਹੈ, ਉੰਨਾ ਹਾਲੇ ਤਕ ਕੋਈ ਹੋਰ ਨਹੀਂ ਕਰ ਸਕਿਆਦੁਨੀਆ ਵਿੱਚ ਪਹਿਲੀ ਵਾਰ ਡਾ. ਕਪਾਨੀ ਨੇ ਵਿਸ਼ਵ ਪੱਧਰ ਉੱਤੇ ਸਿੱਖੀ ਸੋਚ, ਸਿਧਾਂਤ ਅਤੇ ਸੱਭਿਆਚਾਰ ਨੂੰ ਕਿਤਾਬਾਂ, ਕੈਲੰਡਰਾਂ, ਪੋਸਟਰਾਂ, ਕਾਰਡਾਂ ਰਾਹੀਂ ਪੂਰੀ ਦੁਨੀਆ ਵਿੱਚ ਉਜਾਗਰ ਕਰਨਾ ਸ਼ੁਰੂ ਕੀਤਾ

ਸਿੱਖ ਧਰਮ ਉੱਤੇ ਸਥਾਪਿਤ ਕੀਤੀ ਲਾਇਬਰੇਰੀ ਵਿੱਚ ਸਿੱਖੀ ਉੱਤੇ 300 ਕਿਤਾਬਾਂ, 55 ਵਿਸ਼ਵ ਪੱਧਰੀ ਖੋਜਾਂ, ਬੱਚਿਆਂ ਲਈ 20 ਮਿਸਾਲੀ ਕਿਤਾਬਾਂ ਰਖਾ ਕੇ ਅਮਰੀਕਾ ਦੇ ਲੋਕਾਂ ਨੂੰ ਸਿੱਖ ਧਰਮ ਦੀਆਂ ਡੂੰਘਾਈਆਂ ਤੋਂ ਜਾਣੂ ਕਰਵਾਇਆ

ਸਿੱਖ ਹੈਰੀਟੇਜ਼ ਨਾਲ ਸੰਬੰਧਤ ਅਨੇਕ ਪੁਰਾਤਨ ਬਿਲਡਿੰਗਾਂ ਨੂੰ ਸੰਭਾਲਣ ਲਈ ਮਾਇਆ ਦਿੱਤੀਯੂਨੈਸਕੋ ਨਾਲ ਰਲ ਕੇ ਆਪਣੀ ਫਾਊਂਡੇਸ਼ਨ ਅਧੀਨ ‘ਗੁਰੂ ਕੀ ਮਸੀਤ’ ਨੂੰ ਦੁਬਾਰਾ ਸੁਰਜੀਤ ਕੀਤਾਗੁਰਦਾਸਪੁਰ ਵਿੱਚ ਸ੍ਰੀ ਹਰਗੋਬਿੰਦਪੁਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਣਵਾਈ ਇਸ ਮਸੀਤ ਨੂੰ ਯਾਦਗਾਰ ਵਜੋਂ ਸੰਭਾਲਣ ਲਈ ਪੂਰਾ ਜਤਨ ਇਕੱਲੇ ਡਾ. ਕਪਾਨੀ ਦਾ ਹੀ ਸੀ

ਸੌ ਤੋਂ ਉੱਪਰ ਪੁਰਾਤਨ ਅਤੇ ਦੁਰਲੱਭ ਸਿੱਖ ਧਰਮ ਨਾਲ ਆਧਾਰਿਤ ਪੇਂਟਿੰਗਜ਼ ਸੰਭਾਲ ਕੇ ਅਮਰੀਕਾ ਦੀ ਗੈਲਰੀ ਨੂੰ ਭੇਂਟ ਕੀਤੀਆਂ ਤਾਂ ਜੋ ਉਹ ਕਲਾ ਅਤੇ ਵਿਰਸਾ ਅਮਰ ਹੋ ਸਕੇ

“ਸਪਲੈਂਡਰਜ਼ ਔਫ਼ ਪੰਜਾਬ - ਸਿੱਖ ਆਰਟ ਐਂਡ ਲਿਟਰੇਚਰ-1992” ਫੈਸਟੀਵਲ ਨੂੰ ਏਸ਼ੀਅਨ ਆਰਟ ਮਿਊਜ਼ੀਅਮ ਅਤੇ ਬਰਕਲੇ ਯੂਨੀਵਰਸਿਟੀ ਦੇ ਸਾਂਝੇ ਪੋ੍ਰਗਰਾਮ ਵਜੋਂ ਆਯੋਜਿਤ ਕਰਨਾ ਕੋਈ ਖ਼ਾਲਾ ਜੀ ਦਾ ਘਰ ਨਹੀਂ ਸੀਇਹ ਸਿਰਫ਼ ਤੇ ਸਿਰਫ਼ ਡਾ. ਕਪਾਨੀ ਦੀ ਮਿਹਨਤ ਸਦਕਾ ਸੰਭਵ ਹੋ ਸਕਿਆ ਸੀ

ਸਿਰਫ਼ ਇੱਥੇ ਹੀ ਬੱਸ ਨਹੀਂ, ਸਟੈਨਫੋਰਡ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਔਫ਼ ਕੈਲੀਫੌਰਨੀਆ ਵਿਖੇ ਪੰਜਾਬੀ ਜ਼ਬਾਨ ਨਾਲ ਸੰਬੰਧਤ ਪ੍ਰੋਗਰਾਮ ਜਾਰੀ ਕਰਨੇ ਅਤੇ ਸਿੱਖ ਹਾਈ ਸਕੂਲ ਸਥਾਪਤ ਕਰਨਾ ਵੀ ਡਾ. ਕਪਾਨੀ ਦੇ ਹੀ ਹਿੱਸੇ ਆਇਆ!

ਮੌਤ ਤੋਂ ਸਿਰਫ਼ ਇੱਕ ਸਾਲ ਪਹਿਲਾਂ ਹੀ ਵਿਕਟੋਰੀਆ ਤੇ ਐਲਬਰਟ ਮਿਊਜ਼ੀਅਮ ਲੰਡਨ ਵਿਖੇ ਸਦੀਵੀ ਸਲਾਨਾ ਲੈਕਚਰ ਸੀਰੀਜ਼, ਸਿੱਖ ਕਲਾ ਉੱਤੇ ਕਰਨ ਦਾ ਕਾਨਟਰੈਕਟ ਵੀ ਪੂਰਾ ਕੀਤਾ ਤਾਂ ਜੋ ਉਨ੍ਹਾਂ ਦੀ ਮੌਤ ਬਾਅਦ ਵੀ ਇਹ ਕੰਮ ਅਤੇ ਸੋਚ ਰੁਕੇ ਨਾ!

“ਮਿਸਟੇਕਨ ਆਈਡੈਂਟਟੀ ਔਫ਼ ਸਿੱਖਸ ਇਨ ਅਮੈਰਿਕਾ” ਸੰਬੰਧੀ ਢੇਰ ਸਾਰਾ ਲਿਖਤੀ ਮਸਾਲਾ, ਚਿੱਤਰਾਂ, ਕੈਲੰਡਰਾਂ, ਇਸ਼ਤਿਹਾਰਾਂ ਰਾਹੀਂ ਅਤੇ ਫਿਲਮਾਂ ਬਣਾ ਕੇ ਚੁਫ਼ੇਰੇ ਅਮਰੀਕਨਾਂ ਵਿੱਚ ਮੁਫ਼ਤ ਵੰਡੀਆਂ ਗਈਆਂ ਤਾਂ ਜੋ ਬੇਦੋਸੇ ਸਿੱਖਾਂ ਉੱਤੇ ਹੁੰਦੇ ਹਮਲੇ ਬੰਦ ਹੋ ਸਕਣ

ਕਮਾਲ ਤਾਂ ਇਹ ਹੈ ਕਿ ਮਰਨ ਤੋਂ ਪਹਿਲਾਂ ਡਾ. ਕਪਾਨੀ ਨੇ ਆਪਣੀ ਸਿੱਖ ਫਾਊਂਡੇਸ਼ਨ ਰਾਹੀਂ ਟੋਰਾਂਟੋ ਵਿਖੇ ਪਹਿਲੀ ਵਾਰ ‘ਸਿੱਖ ਫਿਲਮ ਫੈਸਟੀਵਲ’ ਵੀ ਆਰੰਭ ਕਰਵਾ ਦਿੱਤਾ!

ਇਹੋ ਜਿਹੇ ਮਿਸਾਲੀ ਸਿੱਖ ਬੌਧਿਕ ਵਿਗਿਆਨੀ ਨੂੰ ਜਦੋਂ 90 ਵਰ੍ਹੇ ਦੀ ਉਮਰ ਪੂਰੀ ਹੋਣ ਉੱਤੇ ਪੁੱਛਿਆ ਗਿਆ ਕਿ ਉਨ੍ਹਾਂ ਦੀਆਂ ਕਿਹੜੀਆਂ ਤਮੰਨਾਵਾਂ ਅਜੇ ਅਧੂਰੀਆਂ ਹਨ, ਤਾਂ ਉਸ ਦਾ ਜਵਾਬ ਸੀ, “ਜੋ ਮੇਰਾ ਧਰਮ ਹੈ ਉਹ ਸਿਰਫ਼ ਕਿਰਤ ਕਰਨਾ ਸਿਖਾਉਂਦਾ ਹੈ, ਦਸਵੰਧ ਵੰਡਣਾ ਸਿਖਾਉਂਦਾ ਹੈ ਤੇ ਸਰਬੱਤ ਦੀ ਭਲਾਈ ਦੇ ਕਾਰਜਾਂ ਲਈ ਪ੍ਰੇਰਿਤ ਕਰਦਾ ਹੈਮੇਰਾ ਕਰਮ ਮੈਂਨੂੰ ਲਗਾਤਾਰ ਖੋਜ ਕਰਨ ਵੱਲ ਤੋਰਦਾ ਹੈਮੈਂ ਮਨੁੱਖੀ ਭਲਾਈ ਉੱਤੇ ਪੂਰੀ ਉਮਰ ਖੋਜ ਕਰਦਾ ਰਿਹਾ ਹਾਂਹੁਣ ਇਸ ਉਮਰੇ ਕੁਝ ਕਰਜ਼ਾ ਆਪਣੇ ਗੁਰੂਆਂ ਦੀ ਬਖ਼ਸ਼ੀ ਜ਼ਬਾਨ ਅਤੇ ਉਸ ਸਮੇਂ ਦੀ ਕਲਾ ਸਾਂਭਣ ਉੱਤੇ ਲਾ ਕੇ ਮਰਨ ਬਾਅਦ ਦਸ਼ਮੇਸ਼ ਪਿਤਾ ਨੂੰ ਦੱਸਣਾ ਚਾਹਾਂਗਾ ਕਿ ਮੈਂ ਮਿਸਾਲੀ ਮੌਤ ਮਰਿਆ ਹਾਂਤਮੰਨਾ ਸਿਰਫ਼ ਇਹ ਹੈ ਕਿ ਮੈਂ ਨੌਜਵਾਨਾਂ ਨੂੰ ਫਿਜ਼ਿਕਸ ਨਾਲ ਜੋੜ ਕੇ ਲੋਕ-ਭਲਾਈ ਦੇ ਕਾਰਜਾਂ ਵੱਲ ਪਰੇਰ ਸਕਾਂ।”

ਸਲਾਮ, ਸਿਜਦਾ ਅਜਿਹੇ ਜੋਧੇ ਨੂੰ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2465)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author