HarshinderKaur7ਸਰਕਾਰਾਂ ਵਿਰੁੱਧ ਅਸਲ ਜਿੱਤ ਉਦੋਂ ਹੀ ਹੁੰਦੀ ਹੈ, ਜਦੋਂ ਦੱਬੇ ਜਾਣ ਵਾਲੇ ਲੋਕ ਇੱਕ ਦੂਜੇ ਦੀਆਂ ਬਾਹਵਾਂ ...
(25 ਨਵੰਬਰ 2018)

 

ਪੰਜਾਬ ਨੇ ਬੜਾ ਜਬਰ ਤੇ ਜ਼ੁਲਮ ਵੇਖਿਆ ਹੈ ਇਸੇ ਜਬਰ ਵਿੱਚੋਂ ਉਪਜੇ ਸੂਰਮੇ ਤੇ ਸੂਰਬੀਰ ਦੁਨੀਆ ਵਾਸਤੇ ਮਿਸਾਲ ਬਣ ਗਏ ਅਤੇ ਪੁਸ਼ਤ ਦਰ ਪੁਸ਼ਤ ਆਪਣੀ ਵੀਰਤਾ ਦੀਆਂ ਧੁੰਮਾਂ ਪਾਉਂਦੇ ਰਹੇਇਸੇ ਪਹਿਚਾਣ ਸਦਕਾ ਪੂਰੇ ਵਿਸ਼ਵ ਵਿਚ ਪੰਜਾਬੀਆਂ ਦਾ ਅੱਜ ਡੰਕਾ ਵੱਜਦਾ ਪਿਆ ਹੈ

ਜਿੱਥੇ ਕਿਤੇ ਬਹਾਦਰ ਕੌਮਾਂ ਦੀ ਗੱਲ ਚੱਲੇ ਉੱਥੇ ਸਿੱਖਾਂ ਦਾ ਨਾਂ ਜ਼ਰੂਰ ਆਉਂਦਾ ਹੈਜੰਗਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਤੇ ਦੇਸ ਲਈ ਜਾਨ ਵਾਰਨ ਦਾ ਕੰਮ ਸਿੱਖਾਂ ਨੇ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੈਇਹ ਜੰਗ ਭਾਵੇਂ ਆਪਣੇ ਮੁਲਕ ਦੀ ਹੋਵੇ ਜਾਂ ਵਿਸ਼ਵ ਜੰਗ, ਦਸਤਾਰਾਂ ਵਾਲੇ, ਲੰਮੇ ਜੁੱਸੇ ਵਾਲੇ ਤੇ ਮਜ਼ਬੂਤ ਇਰਾਦੇ ਵਾਲੇ ਸਿੰਘ ਹਮੇਸ਼ਾ ਮੂਹਰਲੀ ਕਤਾਰ ਵਿਚ ਦਿਸਦੇ ਰਹੇ ਹਨ

ਅੱਜ ਵੀ ਇਤਿਹਾਸ ਵਿਚ ਪੰਜਾਬੀਆਂ ਬਾਰੇ ਇਹੀ ਜ਼ਿਕਰ ਮਿਲਦਾ ਹੈ- “ਬਦੇਸੀ ਜਰਵਾਣਿਆਂ ਨਾਲ ਲੋਹਾ ਲੈਣ ਵਾਲੇ”, “ਮੌਤ ਨੂੰ ਮਖੌਲਾਂ ਕਰਨ ਵਾਲੇ”, “ਸਿਰ ਵਾਰ ਦੇਣ ਵਾਲੇ”, “ਚਰਖੜੀਆਂ ਉੱਤੇ ਹੱਸ ਕੇ ਚੜ੍ਹਨ ਵਾਲੇ”, “ਤੱਤੀਆਂ ਤਵੀਆਂ ਨੂੰ ਜਰਨ ਵਾਲੇ” ਆਦਿ!

ਰਤਾ ਕੁ ਇਤਿਹਾਸ ਵਿਚ ਹੋਰ ਝਾਤ ਮਾਰੀਏਉੱਥੇ ਲੱਭਣਗੇ ਆਪਣਾ ਲੋਹਾ ਮੰਨਵਾਉਣ ਵਾਲੇ ਰੋਮਨ, ਇਟੈਲੀਅਨ, ਜਰਮਨ ਤੇ ਜਪਾਨੀ ਵੀ

ਮੰਗੋਲੀਆ ਦੇ ਚੰਗੇਜ਼ ਖ਼ਾਨ ਸਦਕਾ ਮੰਗੋਲੀਆ ਨੇ ਪੂਰੇ ਏਸ਼ੀਆ ਤੇ ਯੂਰਪ ਉੱਤੇ ਆਪਣਾ ਰਾਜ ਸਥਾਪਤ ਕਰ ਲਿਆ

ਐਲਗਜ਼ਾਂਡਰ, ਜੋ ਪੁਰਾਤਨ ਸਮੇਂ ਦਾ ਸਭ ਤੋਂ ਬਹਾਦਰ ਯੋਧਾ ਮੰਨਿਆ ਗਿਆ, ਨੇ ਵੀਹ ਸਾਲ ਦੀ ਉਮਰ ਵਿਚ ਹੀ ਗਰੀਸ ਦੇ ਮੈਸੇਡੋਨੀਆ ਤੋਂ ਸ਼ੁਰੂ ਹੋ ਕੇ ਅਫਰੀਕਾ, ਏਸ਼ੀਆ ਤੇ ਭਾਰਤ ਵਿਚ ਜਿੱਤ ਪ੍ਰਾਪਤ ਕਰ ਕੇ ਸਾਬਤ ਕਰ ਦਿੱਤਾ ਕਿ ਪੂਰੀ ਕੌਮ ਨੂੰ ਅਗਾਂਹ ਤੋਰਨ ਤੇ ਇਤਿਹਾਸ ਸਿਰਜਣ ਲਈ ਇੱਕੋ ਦੂਰਅੰਦੇਸ਼ੀ ਲੀਡਰ ਬਥੇਰਾ ਹੁੰਦਾ ਹੈ

ਉਜ਼ਬੇਕਿਸਤਾਨ ਵਿਚ ਜੰਮੇ ਤੈਮੂਰ ਨੇ ਲੰਗੜੇ ਹੋਣ ਦੇ ਬਾਵਜੂਦ ਕਹਿਰ ਢਾਹ ਕੇ ਭਾਰਤ, ਰੂਸ ਤੋਂ ਮੈਡੀਟਰੇਨੀਅਨ ਸਮੁੰਦਰ ਤੱਕ ਆਪਣਾ ਝੰਡਾ ਲਹਿਰਾ ਦਿੱਤਾਇਸੇ ਦੇ ਵੰਸ਼ਜ ਬਾਬਰ ਨੇ ਮੁਗ਼ਲ ਸਲਤਨਤ ਦਾ ਬੀਜ ਬੋਇਆ ਜਿਸ ਨੇ 300 ਸਾਲ ਤਕ ਭਾਰਤ ਉੱਤੇ ਰਾਜ ਕੀਤਾ

ਇਸ ਜਬਰ ਤੇ ਜ਼ੁਲਮ ਦੇ ਬੂਟੇ ਨੂੰ ਜੜ੍ਹੋਂ ਪੁੱਟਣ ਲਈ ਇੱਕ ਲਹਿਰ ਸ਼ੁਰੂ ਹੋਈ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚਇਸ ਪ੍ਰਕਾਸ਼ਮਾਨ ਹੋਈ ਜੋਤ ਦੇ ਚਾਨਣ ਨੇ ਅਨੇਕ ਦੱਬੇ ਕੁਚਲੇ ਲੋਕਾਂ ਵਿਚ ਜਾਗ੍ਰਤੀ ਪੈਦਾ ਕੀਤੀ ਤੇ ਬਾਬਰ ਦੇ ਜਬਰ ਵਿਰੁੱਧ ਬਿਨਾਂ ਹਥਿਆਰਾਂ ਦੇ ਚੁੱਕੀ ਆਵਾਜ਼ ਨੇ ਇੱਕ ਲਹਿਰ ਪੈਦਾ ਕਰ ਦਿੱਤੀ ਅਸੀਂ ਵੇਖ ਚੁੱਕੇ ਹਾਂ ਕਿ ਆਮ ਤੌਰ ਉੱਤੇ ਅਜਿਹੀ ਪੈਦਾ ਕੀਤੀ ਲਹਿਰ ਜਾਂ ਤਾਂ ਉਸੇ ਇੱਕ ਸ਼ਖ਼ਸੀਅਤ ਤਕ ਸੀਮਤ ਰਹਿ ਜਾਂਦੀ ਹੈ ਜਾਂ ਦੋ ਤਿੰਨ ਪੁਸ਼ਤਾਂ ਤਕ ਜਾ ਕੇ ਸਮਾਪਤ ਹੁੰਦੀ ਰਹੀ ਹੈ

ਬਾਬਰ, ਹੁਮਾਊਂ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ ਤੋਂ ਬਹਾਦਰਸ਼ਾਹ ਜ਼ਫ਼ਰ ਤਕ ਜਿੰਨਾ ਕੁਫ਼ਰ ਤੋਲਿਆ ਗਿਆ, ਉਸ ਨਾਲ ਟੱਕਰ ਲੈਣ ਲਈ ਇੱਕ ਤੋਂ ਬਾਅਦ ਇੱਕ ਗੁਰੂ ਸਾਹਿਬਾਨ ਨੇ ਅਹਿੰਸਾ ਨੂੰ ਪਹਿਲ ਦਿੰਦਿਆਂ ਹੋਇਆ ਜਬਰ ਵਿਰੁੱਧ ਆਵਾਜ਼ ਚੁੱਕਣੀ ਜਾਰੀ ਰੱਖੀਇਸ ਦੇ ਨਾਲੋ ਨਾਲ ਲੋਕਾਂ ਦੀ ਭਲਾਈ, ਸੋਚ ਵਿਚ ਵਿਕਾਸ, ਕੁਦਰਤ ਨੂੰ ਸੰਭਾਲਣ, ਪਾਖੰਡਾਂ ਤੋਂ ਬਚਾਓ, ਰੱਬ ਨਾਲ ਜੁੜਨ ਦਾ ਤਰੀਕਾ ਤੇ ਰਾਜਿਆਂ ਮਹਾਰਾਜਿਆਂ ਅੱਗੇ ਗੋਡੇ ਨਾ ਟੇਕਣ ਦਾ ਸਬਕ ਵੀ ਦਿੱਤਾ

ਰਾਜੇ ਸੀਹ ਮੁਕਦਮ ਕੁਤੇ

ਜਾਇ ਜਗਾਇਨਿ ਬੈਠੇ ਸੁਤੇ

ਚਾਕਰ ਨਹਦਾ ਪਾਇਨਿ ਘਾਉ

ਰਤੁ ਪਿਤੁ ਕੁਤਿਹੋ ਚਟਿ ਜਾਹੁ

ਜਿਥੈ ਜੀਆਂ ਹੋਸੀ ਸਾਰ

ਨਕੀਂ ਵਢੀਂ ਲਾਇਤਬਾਰ

(ਗੁਰੂ ਨਾਨਕ ਦੇਵ ਜੀ-ਅੰਗ 1288)

ਇਹ ਸ਼ਬਦ ਉਚਾਰ ਕੇ ਗੁਰੂ ਸਾਹਿਬ ਨੇ ਆਉਣ ਵਾਲਿਆਂ ਲਈ ਰਾਹ ਦਸੇਰੇ ਦਾ ਕੰਮ ਕੀਤਾ ਕਿ ਉਨ੍ਹਾਂ ਦੇ ਚਲਾਏ ਪੂਰਨਿਆਂ ਉੱਤੇ ਚੱਲਣ ਵਾਲੇ ਪੁਸ਼ਤ ਦਰ ਪੁਸ਼ਤ ਇਹੀ ਸੁਨੇਹਾ ਅੱਗੋਂ ਦਿੰਦੇ ਰਹਿਣਗੇ ਕਿ ਭਾਵੇਂ ਨਿਹੱਥੇ ਹੋਵੋ ਪਰ ਆਪਣੀ ਅਣਖ ਨਾ ਮਰਨ ਦਿਓ ਤੇ ਮਨ ਅੰਦਰਲੀ ਹਿੰਮਤ ਜਾਗ੍ਰਿਤ ਰੱਖੋਜ਼ੁਲਮ ਭਾਵੇਂ ਆਪਣੇ ਉੱਤੇ ਹੋਵੇ ਤੇ ਭਾਵੇਂ ਆਪਣੇ ਆਲੇ ਦੁਆਲੇ, ਉਸ ਨੂੰ ਵੇਖ ਕੇ ਚੁੱਪ ਕਰ ਕੇ ਬਹਿਣ ਵਾਲੇ ਮੁਰਦਾ ਹੁੰਦੇ ਹਨ

ਜ਼ੁਲਮ ਕਰਨ ਵਾਲੇ ਕੋਲ ਭਾਵੇਂ ਪੂਰੀ ਤਾਕਤ ਹੋਵੇ, ਪੂਰੀ ਸਰਕਾਰ ਦਾ ਮਾਲਕ ਹੋਵੇ ਤੇ ਭਾਵੇਂ ਇੱਕ ਗੁੱਟ ਦਾ ਸਰਗਨਾ ਹੋਵੇ, ਨਿਹੱਥੇ ਹੁੰਦੇ ਹੋਇਆਂ ਵੀ ਗ਼ਲਤ ਨੂੰ ਗ਼ਲਤ ਕਹਿਣ ਦੀ ਤਾਕਤ ਹਰ ਕਿਸੇ ਅੰਦਰ ਭਾਵੇਂ ਨਾ ਹੋਵੇ ਪਰ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਮੰਨਣ ਵਾਲੇ ਹਰ ਧਰਮ ਦੇ ਪੈਰੋਕਾਰ ਅੰਦਰ ਜ਼ਰੂਰ ਹੋਣੀ ਚਾਹੀਦੀ ਹੈ

ਉਨ੍ਹਾਂ ਸਮਿਆਂ ਵਿਚ ਸਰਕਾਰਾਂ ਤੇ ਰਾਜਿਆਂ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਸਹਿ ਰਹੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਖ਼ੂਬੀ ਸਮਝਾ ਦਿੱਤਾ-

“ਅਹਿਲਕਾਰ ਤਾਂ ਆਪਣੇ ਹੀ ਜਾਤਿ ਭਰਾਵਾਂ ਨੂੰ ਫਸਾ ਦਿੰਦੇ ਹਨ ਕਿਉਂਕਿ ਉਹ ਰਾਜੇ ਪ੍ਰਤੀ ਵਫ਼ਾਦਾਰੀ ਦਿਖਾਉਣ ਬਦਲੇ ਆਪਣੀ ਸੁਰੱਖਿਆ ਤੇ ਕੁੱਝ ਮਾਲੀ ਲਾਲਚ ਤੱਕ ਹੀ ਆਪਣੀ ਸੋਚ ਨੂੰ ਸੀਮਤ ਕਰ ਲੈਂਦੇ ਹਨਇਸੇ ਲਈ ਅੱਖਾਂ, ਕੰਨ, ਨੱਕ ਤੇ ਦਿਮਾਗ਼ ਬੰਦ ਕਰ ਕੇ ਗ਼ਲਤ ਹੁਕਮਾਂ ਨੂੰ ਲਾਗੂ ਕਰਨ ਵਾਸਤੇ ਗ਼ਰੀਬਾਂ ਦੇ ਹੱਕਾਂ ਦਾ ਘਾਣ ਕਰ ਕੇ ਉਨ੍ਹਾਂ ਨੂੰ ਪੀਹ ਦਿੰਦੇ ਹਨਜਿਵੇਂ ਗਿਝਾਇਆ ਹੋਇਆ ਹਿਰਨ ਤੇ ਬਾਜ਼ ਆਪਣੇ ਹੀ ਜਾਤਿ-ਭਰਾਵਾਂ ਨੂੰ ਲਿਆ ਕੇ ਫਸਾ ਦਿੰਦਾ ਹੈ, ਉਵੇਂ ਹੀ ਰਾਜੇ ਦੇ ਅਹਿਲਕਾਰ ਆਪਣੇ ਹੀ ਹਮ ਜਿਨਸ ਮਨੁੱਖਾਂ ਦਾ ਲਹੂ ਪੀਂਦੇ ਹਨ

ਸਖ਼ਤ ਸ਼ਬਦਾਵਲੀ ਵਰਤਦਿਆਂ ਗੁਰੂ ਸਾਹਿਬ ਨੇ ਅਜਿਹੇ ਰਾਜਿਆਂ ਨੂੰ ਸ਼ਿਕਾਰੀ ਸ਼ੇਰ ਤੇ ਉਨ੍ਹਾਂ ਦੇ ਅਹਿਲਕਾਰਾਂ ਨੂੰ ਕੁੱਤੇ ਮੰਨ ਕੇ ਸਮਝਾਇਆ ਹੈ ਕਿ ਜ਼ੁਲਮ ਸਹਿਣ ਵਾਲਿਓ, ਉੱਠੋ, ਜਾਗੋ ਤੇ ਮਨ ਦੀਆਂ ਅੱਖਾਂ ਖੋਲ੍ਹੋ!

ਹਰ ਸਦੀ ਵਿਚ ਜ਼ੁਲਮ ਹੁੰਦਾ ਰਿਹਾ ਹੈ ਤੇ ਜਬਰ ਕਰਨ ਵਾਲੇ ਵੀ ਪੈਦਾ ਹੁੰਦੇ ਰਹੇ ਹਨਅੱਗੋਂ ਵੀ ਇਹੋ ਕੁੱਝ ਚੱਲਦਾ ਰਹਿਣਾ ਹੈ ਕਿਉਂਕਿ ਰਾਜ ਭਾਗ ਤੇ ਕੁਰਸੀ ਬੰਦੇ ਦੀ ‘ਮਤ ਥੋਰੀ’ ਕਰ ਦਿੰਦੀ ਹੈਤਾਕਤ ਦਾ ਨਸ਼ਾ ਸੋਚਣ ਸਮਝਣ ਦੀ ਸਮਰਥਾ ਘਟਾ ਕੇ ਰਾਜ ਭਾਗ ਵਾਲੇ ਨੂੰ ਆਪਣੇ ਹੀ ਬਣਾਏ ਇੱਕ ਦਾਇਰੇ ਤਕ ਸੀਮਤ ਕਰ ਦਿੰਦਾ ਹੈ ਜਿੱਥੇ ਬਾਕੀ ਪਰਜਾ ਸਿਰਫ਼ ਕੀੜੇ ਮਕੌੜੇ ਜਾਪਣ ਲੱਗ ਪੈਂਦੀ ਹੈ

ਇਸੇ ਕਰਕੇ ਆਪਣੀ ਗੱਦੀ ਪੱਕੀ ਕਰਨ ਪਿੱਛੇ ਹਰ ਬਗ਼ਾਵਤ ਕਰਨ ਵਾਲੇ ਨੂੰ ਕੁਚਲ ਦੇਣ, ਖ਼ਤਮ ਕਰ ਦੇਣ, ਜੇਲ੍ਹਾਂ ਵਿਚ ਡੱਕ ਦੇਣ ਜਾਂ ਭੁੱਖੇ ਭਾਣੇ ਤ੍ਰਾਹ-ਤ੍ਰਾਹ ਕਰ ਕੇ ਮਰ ਮੁੱਕ ਜਾਣ ਲਈ ਛੱਡ ਦਿੱਤਾ ਜਾਂਦਾ ਹੈਕਮਾਲ ਤਾਂ ਇਹ ਹੈ ਕਿ ਹਰ ਸਦੀ ਵਿਚ ਜ਼ਾਲਮ ਹੋਏ ਸਨ ਅਤੇ ਉਨ੍ਹਾਂ ਪ੍ਰਤੀ ਬਗ਼ਾਵਤੀ ਸੁਰ ਕੱਢਣ ਵਾਲੇ ਆਮ ਲੋਕ ਵੀ ਉੱਠੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਤਖ਼ਤੋ ਤਾਜ ਤੋਂ ਮਹਿਰੂਮ ਕਰ ਦਿੱਤਾ

ਰਾਜਿਆਂ ਦੇ ਅਹਿਲਕਾਰ ਬਿਲਕੁਲ ਉਂਜ ਹੀ ਮੰਨਣੇ ਚਾਹੀਦੇ ਹਨ ਜਿਵੇਂ ਸ਼ੇਰਾਂ ਦੇ ਨਹੁੰ ਹੋਣਇਹ ਹਮੇਸ਼ਾ ਸ਼ੇਰਾਂ ਦੇ ਹੁਕਮਾਂ ਦੇ ਬੰਨ੍ਹੇ ਬਕਸੂਰ ਤੇ ਸੁੱਤੇ ਪਏ ਲੋਕਾਂ ਦਾ ਘਾਤ ਕਰ ਕੇ ਉਨ੍ਹਾਂ ਦਾ ਲਹੂ ਪੀਂਦੇ ਹਨ

ਬੇਇਤਬਾਰੇ ਤੇ ਨਕੱ ਵੱਢੇ ਨਾਂ ਦੇ ਕੇ ਹਰ ਜਣੇ ਨੂੰ ਸਮਝਾਇਆ ਕਿ ਇਨ੍ਹਾਂ ਲੋਕਾਂ ਦੀ ਪਰਖ ਕਰ ਦੇ ਇਕਜੁੱਟ ਹੋ ਕੇ ਹਰ ਆਮ ਬੰਦੇ ਨੂੰ ਇਕੱਠੇ ਹੋ ਕੇ ਆਪਣੀ ਤਾਕਤ ਸਮਝਣੀ ਚਾਹੀਦੀ ਹੈ

ਨੇਕ ਤੇ ਗ਼ਰੀਬ ਮਨੁੱਖ ਤਾਂ ਰੁੱਖ ਵਾਂਗ ਹੁੰਦਾ ਹੈਜੇ ਉਹ ਆਪਣੀ ਟੇਕ ਰੱਬ ਉੱਤੇ ਛੱਡ ਕੇ ਇਕਜੁੱਟ ਹੋ ਜਾਵੇ ਤਾਂ ਉਹ ਡੂੰਘੀਆਂ ਜੜ੍ਹਾਂ ਵਾਲਾ ਰੁੱਖ ਬਣ ਜਾਂਦਾ ਹੈ ਜਿਸ ਨੂੰ ਕੋਈ ਹਨ੍ਹੇਰੀ ਸੌਖਿਆਂ ਸੁੱਟ ਨਹੀਂ ਸਕਦੀ

ਇਹੋ ਕਾਰਨ ਹੈ ਕਿ ਲੋਕ ਰੋਹ ਅੱਗੇ ਜਾਬਰ ਰਾਜਿਆਂ ਦੇ ਤਖ਼ਤੇ ਪਲਟੇ ਗਏ ਤੇ ਉਨ੍ਹਾਂ ਦੇ ਖ਼ਾਨਦਾਨ ਨੇਸਤੋ-ਨਾਬੂਦ ਹੋ ਗਏ ਦੂਜਿਆਂ ਲਈ ਜਾਨ ਵਾਰ ਦੇਣ ਵਾਲੇ ਗੁਰੂ ਸਾਹਿਬ ਦਾ ਵੰਸ਼ ਸਰੀਰਕ ਤੌਰ ਉੱਤੇ ਭਾਵੇਂ ਖ਼ਤਮ ਕੀਤਾ ਗਿਆ ਹੋਵੇ ਪਰ ਬਗ਼ਾਵਤੀ ਸੋਚ ਨੂੰ ਖ਼ਤਮ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਹ ਜ਼ਾਲਮ ਨੂੰ ਮੂੰਹ-ਤੋੜ ਜਵਾਬ ਸੀਸਾਢੇ 500 ਸਾਲ ਬਾਅਦ ਵੀ ਉਨ੍ਹਾਂ ਦੇ ਨਾਂ ਨੂੰ ਸਿਜਦਾ ਕਰਨ ਵਾਲੇ ਤੇ ਉਨ੍ਹਾਂ ਦੀ ਉਚਾਰੀ ਬਾਣੀ ਲਈ ਜਾਨਾਂ ਵਾਰ ਦੇਣ ਵਾਲੇ ਧਰਤੀ ਦੇ ਹਰ ਕੋਨੇ ਉੱਤੇ ਮੌਜੂਦ ਹਨਪਰ ਕੀ ਜ਼ੁਲਮ ਕਰਨ ਵਾਲਿਆਂ ਦਾ ਖ਼ਾਨਦਾਨ ਕਿਤੇ ਦਿਸਦਾ ਹੈ?

ਸੰਨ 1947 ਵਿਚ ਵੀ ਰਾਜ ਕਰਨ ਵਾਲਿਆਂ ਦਾ ਕੁੱਝ ਨਹੀਂ ਖੁੱਸਿਆ ਪਰ ਰਾਜ ਹਾਸਲ ਕਰਨ ਲਈ ਆਮ ਲੋਕਾਂ ਨੂੰ ਵੱਢ ਘੱਤਿਆ ਗਿਆਉਨ੍ਹਾਂ ਦਾ ਘਰ ਬਾਰ, ਰਿਸ਼ਤੇਦਾਰ, ਮਾਲ ਅਸਬਾਬ ਕੁੱਝ ਨਹੀਂ ਬਚਿਆ ਲਾਅਨਤ ਤਾਂ ਇਹ ਹੈ ਕਿ ਅੱਜ ਵੀ ਉਸੇ ਜ਼ਖ਼ਮ ਨੂੰ ਕੁਰੇਦ ਕੇ ਆਮ ਲੋਕਾਂ ਦੇ ਮਨਾਂ ਵਿਚ ਪਾੜ ਪਾ ਕੇ ਦੁਹਾਂ ਪਾਸੇ ਹਾਕਮ ਰਾਜ ਕਰਦੇ ਪਏ ਹਨ

ਸੰਨ 1984 ਵਿਚਲੇ ਮਨੁੱਖੀ ਹੱਕਾਂ ਦੇ ਘਾਣ ਨੂੰ ਵੀ ਸਿਆਸਤਦਾਨਾਂ ਨੇ ਸਿਆਸਤ ਦੀ ਜੰਗ ਭਖਾਉਣ ਤੇ ਆਮ ਲੋਕਾਂ ਦੇ ਮਨਾਂ ਵਿਚਲੇ ਡੂੰਘੇ ਲੁਕੇ ਜ਼ਖ਼ਮਾਂ ਨੂੰ ਵਾਰ ਵਾਰ ਕੁਰੇਦ ਕੇ ਸਿੰਘਾਸਨ ਹਾਸਲ ਕਰਨ ਦਾ ਜ਼ਰੀਆ ਬਣਾ ਲਿਆ ਹੋਇਆ ਹੈ

ਬਹਿਬਲ ਕਲਾਂ ਵਿਚ ਜਿਸ ਬਾਣੀ ਦੇ ਨਿਰਾਦਰ ਲਈ ਲੋਕ ਰੋਹ ਸ਼ਾਂਤ ਮਹਾਂਸਾਗਰ ਵਾਂਗ ਜਮ੍ਹਾਂ ਹੋਇਆ ਸੀ, ਉਸ ਬਾਣੀ ਵਿਚ ਮੁਸਲਮਾਨ ਫ਼ਕੀਰ ਤੇ ਹਿੰਦੂ ਜਾਤੀ ਨਾਲ ਸੰਬੰਧਿਤ ਸੰਤਾਂ ਦੀ ਬਾਣੀ ਵੀ ਦਰਜ ਹੈਯਾਨੀ ਸਮੂਹ ਧਰਮਾਂ ਦੇ ਲੋਕਾਂ ਦੀ ਇੱਜ਼ਤ ਕਰਨ ਵਾਲਾ ਤੇ ਇਨਸਾਨੀਅਤ ਨੂੰ ਤਰਜੀਹ ਦੇਣ ਵਾਲਾ ਇਲਾਹੀ ਹੁਕਮ ਜਿਸ ਵਿਚ ਜ਼ਿੰਦਗੀ ਨੂੰ ਸਹੀ ਤਰੀਕੇ ਜੀਉਣ ਦਾ ਢੰਗ ਤੇ ਲੋਕ ਭਲਾਈ ਦਾ ਸੁਨੇਹਾ ਦਰਜ ਹੋਵੇ, ਉਸ ਦੀ ਬੇਕਦਰੀ ਕਰਨ ਵਾਲੇ ਇਨਸਾਨੀਅਤ ਦੇ ਦੁਸ਼ਮਣ ਤਾਂ ਆਪੇ ਹੀ ਸਾਬਤ ਹੋ ਜਾਂਦੇ ਹਨਜਿਸ ਬਾਣੀ ਵਿਚ ਸਭ ਨੂੰ ਕੁਦਰਤ ਦੇ ਬੰਦੇ ਕਿਹਾ ਹੋਵੇ, ਉਸ ਨੂੰ ਰਾਜੇ ਦੇ ਮੁਕੱਦਮ ਕੁੱਤੇ ਸ਼ਿਕਾਰ ਕਰ ਕੇ ਰਾਜੇ ਅੱਗੇ ਪਰੋਸਣ ਤਾਂ ਕੀ ਲੋਕ ਇਸ ਨੂੰ ਸਹਿ ਜਾਣਗੇ? ਆਖਰ ਦੱਸੋ ਤਾਂ ਸਹੀ ਕਿ ਕਿਸੇ ਵੀ ਧਰਮ ਦਾ ਬੰਦਾ ਲੋਕ ਭਲਾਈ ਲਈ ਕਹੀ ਗੱਲ ਨੂੰ ਸਾੜੇ ਤੇ ਪਾੜੇ ਜਾਣ ਦਾ ਕੀ ਮਤਲਬ ਕੱਢੇ?

ਲੋਕ ਰੋਹ ਕਿਸੇ ਇੱਕ ਸਿਆਸਤਦਾਨ ਦੇ ਵਿਰੁੱਧ ਨਹੀਂ ਹੁੰਦਾ ਬਲਕਿ ਲੋਕ-ਪੱਖੀ ਸੋਚ ਨੂੰ ਮਿੱਧਣ ਵਾਲੇ ਹਰ ਰਾਜੇ ਤੇ ਉਸ ਦੇ ਸ਼ਿਕਾਰੀ ਅਹਿਲਕਾਰਾਂ ਵਿਰੁੱਧ ਉਜਾਗਰ ਹੁੰਦਾ ਹੈਇਤਿਹਾਸ ਗਵਾਹ ਹੈ ਕਿ ਇਹ ਵਿਦਰੋਹ ਦਬਾਇਆ ਨਹੀਂ ਜਾ ਸਕਦਾਸਿੱਖ ਪੰਥ ਵਿਚ ਤਾਂ ਇਸ ਗੱਲ ਦੀ ਵੀ ਪੱਕੀ ਨੀਂਹ ਰੱਖੀ ਗਈ ਹੈ ਕਿ ਰਹਿਨੁਮਾਈ ਵਾਸਤੇ ਹਮੇਸ਼ਾ ਕੋਈ ਮਰਜੀਵੜਾ ਗੁਰੂ ਦੀ ਬਾਣੀ ਤੋਂ ਸੇਧ ਲੈ ਕੇ ਜਬਰ ਦੇ ਵਿਰੋਧ ਲਈ ਆਮ ਬੰਦੇ ਤੋਂ ਬੰਦਾ ਸਿੰਘ ਬਹਾਦਰ ਬਣ ਕੇ ਅਗਾਂਹ ਆਉਂਦਾ ਰਿਹਾ ਹੈਜਿੱਥੇ ਕੋਈ ਭਾਈ ਵੀਰ ਨਾ ਵੀ ਹੋਵੇ ਤਾਂ ਕਿਸੇ ਧੀ ਜਾਂ ਮਾਂ ਵਿੱਚੋਂ ਮਾਈ ਭਾਗੋ ਦੀ ਵੰਗਾਰ ਜ਼ਰੂਰ ਗਰਜਦੀ ਹੈ

ਇੱਕ ਸਵਾਲ ਸੂਝਵਾਨ ਪਾਠਕਾਂ ਤੇ ਸੁਣਨ ਵਾਲਿਆਂ ਲਈ ਜ਼ਰੂਰ ਹੈ! ਕੀ ਇਹ ਕਿਤੇ ਲਿਖਿਆ ਮਿਲਦਾ ਹੈ ਕਿ ਰਾਜੇ ਜ਼ੁਲਮ ਕਰਨ ਤਾਂ ਧਾਰਮਿਕ ਥਾਵਾਂ ਉੱਤੇ ਪਹੁੰਚ ਕੇ ਮੱਥੇ ਰਗੜਨ ਦਾ ਡਰਾਮਾ ਕਰ ਕੇ ਸੁਰਖ਼ਰੂ ਹੋ ਸਕਦੇ ਹਨ ਪਰ ਪਰਜਾ ਵਿੱਚੋਂ ਜੇ ਕੋਈ ਰਾਜੇ ਨੂੰ ਜਾਂ ਉਸ ਦੇ ਅਹਿਲਕਾਰਾਂ ਵਿੱਚੋਂ ਕਿਸੇ ਦੀ ‘ਮੈਂ’ ਨੂੰ ਝਰੀਟ ਵੀ ਮਾਰ ਦੇਵੇ ਤਾਂ ਮਰਨ ਤੱਕ ਜੇਲ੍ਹ ਵਿਚ ਡੱਕੇ ਜਾਣ ਬਾਅਦ ਵੀ ਆਪਣਾ ਜੁਰਮ ਬਖ਼ਸ਼ਵਾ ਨਹੀਂ ਸਕਦਾ?

ਕੀ ਜ਼ੁਲਮ ਕਰਨ ਵਾਲੇ ਰਾਜਿਆਂ ਨੂੰ, ਜਿਹੜੇ ਲੋਕਾਂ ਦਾ ਲਹੂ ਪੀ ਰਹੇ ਹੋਣ ਤੇ ਗੁਰੂ ਦੀ ਬਾਣੀ ਦੀਆਂ ਧੱਜੀਆਂ ਉਡਾ ਰਹੇ ਹੋਣ ਤੇ ਜਿਸ ਬਾਣੀ ਵਿਚ ਰਾਜਿਆਂ ਤੇ ਉਨ੍ਹਾਂ ਦੇ ਜ਼ੁਲਮ ਕਰ ਰਹੇ ਅਹਿਲਕਾਰਾਂ ਨੂੰ ਲਾਅਨਤਾਂ ਪਾਈਆਂ ਹੋਣ ਤੇ ਜੋ ਬਾਣੀ ਸਪਸ਼ਟ ਕਰ ਰਹੀ ਹੋਵੇ ਕਿ ਲੋਕਾਂ ਦਾ ਲਹੂ ਪੀ ਕੇ ਪਲੀਤ ਹੋ ਚੁੱਕਿਆਂ ਤੋਂ ਮੂੰਹ ਮੋੜ ਲਵੋ ਤੇ ਉਨ੍ਹਾਂ ਦਾ ਦੱਬ ਕੇ ਵਿਰੋਧ ਕਰੋ, ਕੀ ਉਸੇ ਗੁਰੂ ਦੀ ਬਾਣੀ ਅੱਗੇ ਮੱਥਾ ਟੇਕ ਕੇ ਉਨ੍ਹਾਂ ਹੀ ਮੁਕੱਦਮ ਕੁੱਤਿਆਂ ਨੂੰ ਸਭ ਕੁੱਝ ਦੁਬਾਰਾ ਕਰਨ ਦਾ ਹੱਕ ਮਿਲ ਜਾਂਦਾ ਹੈ?

ਜੇ ਇਹੀ ਮੁਆਫ਼ੀ ਹੈ ਤਾਂ ਫੇਰ ਹਰ ਗ਼ਰੀਬ ਨੂੰ, ਹਰ ਅਣਖੀ ਨੂੰ ਤੇ ਹਰ ਗੁਰੂ ਦੇ ਪਿਆਰੇ ਨੂੰ ਵੀ ਅਜਿਹੇ ਰਾਜਿਆਂ ਤੇ ਅਹਿਲਕਾਰਾਂ ਨੂੰ ਰਾਜ ਪਾਟ ਤੋਂ ਧੂਅ ਕੇ ਲਾਹ ਦੇਣ ਬਾਅਦ ਵੀ ਮੱਥਾ ਟੇਕ ਕੇ ਮੁਆਫ਼ੀ ਮਿਲ ਜਾਣੀ ਚਾਹੀਦੀ ਹੈ!

ਇਸ ਸਵਾਲ ਦਾ ਜਵਾਬ ਸਿਰਫ਼ ਅਣਖ ਵਾਲਿਆਂ ਕੋਲ ਹੀ ਹੋ ਸਕਦਾ ਹੈਜੁੱਤੀ-ਚੱਟਾਂ ਤੇ ਮਖ਼ਮਲੀ ਝੂਟਿਆਂ ਦੇ ਹੁਲਾਰੇ ਲੈਣ ਵਾਲਿਆਂ ਕੋਲ ਨਹੀਂ ਹੁਕਮਰਾਨਾਂ ਨੇ ਤਾਂ 47 ਦੇ ਜ਼ਖ਼ਮਾਂ ਨੂੰ ਵੀ ਵਕਤੀ ਮਲ੍ਹਮ ਲਾਉਣ ਵਾਸਤੇ ਕਦੇ ਅਫਸੋਸ ਦਾ ਦੀਵਾ ਬਾਲਣ ਹੀ ਨਹੀਂ ਦਿੱਤਾਸਿਰਫ਼ ਆਜ਼ਾਦੀ ਦਾ ਜਸ਼ਨ ਮਨਾਉਣ ਤੱਕ ਹੀ ਸੀਮਤ ਕਰ ਦਿੱਤਾ ਹੈਬਿਲਕੁਲ ਇੰਜ ਹੀ 84 ਬਾਰੇ ਗੱਲ ਕਰਨ ਵਾਲਾ ਵੀ ਦੇਸ ਧ੍ਰੋਹੀ ਬਣ ਜਾਂਦਾ ਹੈ ਤੇ ਉਹ ਜ਼ਖ਼ਮ ਵੀ ਉਂਜ ਹੀ ਦੱਬ ਦਿੱਤੇ ਗਏ ਹਨ ਇਨ੍ਹਾਂ ਦਾ ਜ਼ਿਕਰ ਤਾਂ ਕਰੀਏ ਜੇ ਕਿਸੇ ਸਿੱਖ ਧਰਮ ਨਾਲ ਜੁੜੇ ਬੱਚੇ ਨੂੰ ਤੱਤੀਆਂ ਤਵੀਆਂ ਦੀ ਪੀੜ ਮਹਿਸੂਸ ਹੋ ਰਹੀ ਹੋਵੇਉਹ ਦਿਨ ਵੀ ਸਿਰਫ਼ ਗੁਰਦੁਆਰਿਆਂ ਵਿਚ ਲੰਗਰ ਛਕਣ ਤੇ ਛਬੀਲਾਂ ਲਾਉਣ ਦੇ ਜਸ਼ਨ ਵਿਚ ਤਬਦੀਲ ਹੋ ਚੁੱਕਿਆ ਹੈਇੱਥੇ ਤਾਂ ਸੀਸ ਕਟਵਾਉਣ ਵਾਲੇ ਗੁਰੂ ਜੀ, ਜੋ ਪੂਰੇ ਹਿੰਦ ਦੀ ਚਾਦਰ ਸਾਬਤ ਹੋਏ ਸਨ, ਦਾ ਜ਼ਿਕਰ ਵੀ ਕਰਨ ਵਾਲੇ ਨੂੰ ਕੁਰਾਹਾ ਮੰਨ ਲਿਆ ਜਾਂਦਾ ਹੈ

ਹੋਰ ਤਾਂ ਹੋਰ, ਚਰਖੜੀਆਂ ਉੱਤੇ ਚਿਰਵਾਉਣ ਵਾਲੇ, ਖੋਪਰੀਆਂ ਲੁਹਾਉਣ ਵਾਲੇ ਤੇ ਸਿਰਾਂ ਦੇ ਮੁੱਲ ਪੁਆਉਣ ਵਾਲਿਆਂ ਨੂੰ ਅੱਜ ਸਿਰਫ਼ ਚੁਟਕਲਿਆਂ ਤੇ ਮਜ਼ਾਕ ਦਾ ਪਾਤਰ ਬਣਾਉਣ ਉੱਤੇ ਜ਼ੋਰ ਲਾਇਆ ਜਾ ਰਿਹਾ ਹੈ

ਫਿਟਕਾਰ ਦੀ ਗੱਲ ਤਾਂ ਇਹ ਹੈ ਕਿ ਨੀਹਾਂ ਵਿਚ ਚਿਣੇ ਗਏ ਦੁੱਧ ਦੇ ਦੰਦਾਂ ਵਾਲੇ ਬਾਲਾਂ ਦੇ ਸ਼ਹੀਦੀ ਦਿਹਾੜੇ ਨੂੰ ਵੀ ਸਿਆਸੀ ਅਖਾੜਾ ਬਣਾ ਕੇ ਰੱਖ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਹਾਲ ਵਿਚ ਇਸ ਕੌਮ ਦੇ ਨੌਜਵਾਨ ਆਪਣੇ ਲਹੂ ਅੰਦਰ ਕਿਤੇ ਉਬਾਲ ਨਾ ਲੈ ਆਉਣ!

ਜਿਹੜਾ ਜ਼ੁਲਮ ਨਾਲ ਟੱਕਰ ਲੈਣ ਦੀ ਜੁਅਰਤ ਕਰੇ, ਉਹ ਭਾਵੇਂ ਕਿਸਾਨ ਹੋਵੇ, ਅਧਿਆਪਕ ਹੋਵੇ, ਦਿਹਾੜੀਦਾਰ ਮਜ਼ਦੂਰ ਹੋਵੇ, ਸਫ਼ਾਈ ਕਰਮਚਾਰੀ ਹੋਵੇ, ਪੱਤਰਕਾਰ ਹੋਵੇ, ਸਿਰਫ਼ ਇਸ ਲਈ ਦੱਬ ਦਿੱਤਾ ਜਾਂਦਾ ਹੈ ਕਿਉਂਕਿ ਪੰਜਾਬੀ ਇਕਜੁੱਟ ਹੋਣਾ ਭੁੱਲ ਗਏ ਹਨਉਹ ਹਿੰਦੂ, ਸਿੱਖ, ਮੁਸਲਮਾਨ, ਈਸਾਈ ਜਾਂ ਕਿਸੇ ਸਿਆਸੀ ਪਾਰਟੀ ਦੇ ਨੁਮਾਇੰਦੇ ਹੀ ਬਣ ਕੇ ਰਹਿ ਗਏ ਹਨ

ਇਜ਼ਰਾਈਲ ਵਿਚ ਅੱਜ ਦੇ ਦਿਨ ਵੀ ਸਾਲ ਵਿਚ ਇੱਕ ਵਾਰ ਦੋ ਮਿੰਟਾਂ ਲਈ ਪੂਰਾ ਮੁਲਕ ਇੱਕ ਹੂਟਰ ਵੱਜਣ ਉੱਤੇ ਖਲੋ ਜਾਂਦਾ ਹੈਭਾਵੇਂ ਬੱਸ ਹੋਵੇ ਤੇ ਭਾਵੇਂ ਪੁਲਿਸ ਦੀਆਂ ਕਾਰਾਂ ਜਾਂ ਟੈਕਸੀਆਂ ਜਾਂ ਕੋਈ ਪੈਦਲ ਹੋਵੇ, ਹਰ ਜਣਾ ਇਸ ਹੂਟਰ ਉੱਤੇ ਰੁਕਦਾ ਹੈਕਾਰਨ? ਸੱਠ ਲੱਖ ਯਹੂਦੀਆਂ ਦਾ ਨਾਜ਼ੀਆਂ ਵੱਲੋਂ ਨਸਲਕੁਸ਼ੀ ਕਰਨਾ! ਇਸੇ ਦੀ ਯਾਦ ਵਿਚ ਹਰ ਸਾਲ ਅਜਿਹਾ 12 ਅਪਰੈਲ ਨੂੰ ਕੀਤਾ ਜਾਂਦਾ ਹੈਕਾਰਾਂ ਬੱਸਾਂ ਵਿੱਚੋਂ ਸਭ ਸਵਾਰੀਆਂ ਉੱਤਰ ਕੇ ਮੌਨ ਧਾਰਨ ਕਰ ਕੇ ਜਿੱਥੇ ਵਿਛੜੀਆਂ ਰੂਹਾਂ ਲਈ ਅਰਦਾਸ ਕਰਦੇ ਹਨ, ਉੱਥੇ ਸਾਰੇ ਹੋਟਲ, ਰੈਸਤੋਰਾਂ ਤੇ ਸਾਰੀਆਂ ਮੌਜ ਮਸਤੀ ਦੀਆਂ ਥਾਵਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨਹਰ ਸਕੂਲ ਵਿਚ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਕੇ ਅਰਦਾਸਾਂ ਕਰਵਾਈਆਂ ਜਾਂਦੀਆਂ ਹਨ ਕਿ ਕਿਤੇ ਉਹ ਆਪਣਾ ਪਿਛੋਕੜ ਭੁੱਲ ਨਾ ਜਾਣ

ਸਿੱਖ ਪੰਥ ਕੀ 365 ਦਿਨਾਂ ਵਿੱਚੋਂ ਕਿਸੇ ਇੱਕ ਦਿਨ ਵਿਚਲੇ 2 ਮਿੰਟ ਵੀ ਆਪਣੇ ਪਿਛੋਕੜ ਲਈ ਕੱਢ ਸਕਿਆ ਹੈ?

ਕੋਈ ਅਜਿਹਾ ਦਿਨ ਜਿੱਥੇ ਸਾਡੇ ਬੱਚੇ ਮੌਜ ਮਸਤੀ ਤੇ ਮੇਲਿਆਂ ਦੀ ਥਾਂ ਪੰਜ ਮਿੰਟ ਤੱਤੀਆਂ ਤਵੀਆਂ ਨੂੰ ਯਾਦ ਕਰਦੇ ਹੋਣ? ਚਰਖੜੀਆਂ ਤੇ ਚੜ੍ਹਿਆਂ ਲਈ, ਆਰਿਆਂ ਉੱਤੇ ਚਿਰਵਾਏ ਗਇਆਂ ਲਈ, ਨੇਜ਼ਿਆਂ ਨਾਲ ਵਿੰਨ੍ਹਿਆਂ ਗਿਆਂ ਲਈ, ਕਸ਼ਮੀਰੀ ਪੰਡਤਾਂ ਲਈ ਸੀਸ ਵਾਰਨ ਵਾਲੇ ਲਈ, ਚਮਕੌਰ ਦੀ ਜੰਗ ਵਿਚ ਸ਼ਹਾਦਤ ਪਾਉਣ ਵਾਲਿਆਂ ਲਈ, ਨੀਹਾਂ ਵਿਚ ਚਿਣੇ ਜਾਣ ਵਾਲਿਆਂ ਲਈ, 47 ਵਿਚ ਇੱਜ਼ਤਾਂ ਗੁਆਉਣ ਵਾਲਿਆਂ ਲਈ, ਅਜ਼ਾਦੀ ਲਈ ਸ਼ਹਾਦਤਾਂ ਪਾਉਣ ਵਾਲਿਆਂ ਲਈ, 84 ਵਿਚ ਗਲਾਂ ਵਿਚ ਬਲਦੇ ਟਾਇਰ ਪੁਆਉਣ ਵਾਲਿਆਂ ਲਈ, ਅਕਾਲ ਤਖ਼ਤ ਦੇ ਢਾਹੇ ਜਾਣ ਲਈ, ਸਿਰਾਂ ਦੇ ਮੁੱਲ ਪੁਆਉਣ ਵਾਲਿਆਂ ਲਈ, ਜੰਗੀ ਕੈਦੀਆਂ ਲਈ, ਧਰਮੀ ਫੌਜੀਆਂ ਲਈ ਤੇ ਅਨੇਕ ਹੋਰ ਕੁਰਬਾਨ ਹੋ ਚੁੱਕਿਆਂ ਲਈ ਕਦੇ ਕਿਸੇ ਨੇ ਸੋਚਿਆ ਹੈ ਕਿ ਅਜਿਹੀ ਪੀੜ ਨੂੰ ਪੀੜ੍ਹੀ ਦਰ ਪੀੜ੍ਹੀ ਜ਼ਿੰਦਾ ਰੱਖਣ ਲਈ ਅਸੀਂ ਵੀ ਮੌਨ ਵਰਤ ਰੱਖੀਏ, ਬੱਚਿਆਂ ਨੂੰ ਸਾਲ ਵਿਚ ਇੱਕ ਵਾਰ ਇਸ ਬਾਰੇ ਜਾਣਕਾਰੀ ਦੇਈਏ ਤੇ ਹਰ ਸਿੱਖ ਜਿਹੜਾ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੋਵੇ, ਇਸ ਇੱਕ ਦਿਨ ਲਈ ਅੱਧਾ ਘੰਟਾ ਆਪਣੇ ਦੋਸਤਾਂ ਮਿੱਤਰਾਂ ਨੂੰ ਸਿੱਖਾਂ ਦੇ ਪਿਛੋਕੜ ਨਾਲ ਜੋੜ ਕੇ ਆਤਮ ਪੜਚੋਲ ਕਰ ਲਵੇ?

ਕਿਸ ਸਦੀ ਵਿਚ ਸਮਝਾਂਗੇ ਕਿ ਸਿਆਸਤਦਾਨ ਲੋਕਾਂ ਨਾਲ ਦਗ਼ਾ ਕਰ ਕੇ ਸਿਰਫ਼ ਵਾਰੀਆਂ ਹੀ ਵੰਡਿਆਂ ਕਰਦੇ ਹਨਉਨ੍ਹਾਂ ਦਾ ਸਿੰਘਾਸਨ ਗ਼ਰੀਬਾਂ ਦੀਆਂ ਹੱਡੀਆਂ ਨਾਲ ਹੀ ਉੱਸਰਦਾ ਹੈਜਦ ਤਕ ਪਿੰਡ ਆਪਣੀ ਪੱਧਰ ਉੱਤੇ ਕੋਆਪਰੇਟਿਵ ਸਿਸਟਮ ਦੇ ਸ਼ਕਤੀਕਰਨ ਨਾਲ ਮਜ਼ਬੂਤ ਨਹੀਂ ਹੁੰਦੇ ਤੇ ਲੋਕ ਸਰਕਾਰਾਂ ਅੱਗੇ ਹੱਥ ਅੱਡ ਕੇ ਮੁਫ਼ਤ ਚੀਜ਼ਾਂ ਹਾਸਲ ਕਰਨ ਨੂੰ ਨਾਂਹ ਨਹੀਂ ਕਰਦੇ, ਇਹ ਕਾਲਾ ਦੌਰ ਕਦੇ ਨਹੀਂ ਮੁੱਕਣਾਮੁਫ਼ਤ ਆਟਾ-ਦਾਲ ਤੋਂ ਅਗਾਂਹ ਤੁਰ ਕੇ ਆਪਣੀ ਸੋਚ ਮੁਫ਼ਤ ਵਿੱਦਿਆ ਤੇ ਮੁਫ਼ਤ ਸਿਹਤ ਸਹੂਲਤਾਂ ਵਲ ਕਰੀਏਆਪਣੀ ਕਿਰਤ ਕਰ ਕੇ ਆਪਣੀ ਤਾਕਤ ਜਿਸ ਦਿਨ ਲੋਕ ਪਛਾਣ ਲੈਣਗੇ, ਉਦੋਂ ਹੀ ਇਹ ਚੱਕਰ ਉਲਟੇਗਾਪਰ ਸਰਕਾਰਾਂ ਵਿਰੁੱਧ ਅਸਲ ਜਿੱਤ ਉਦੋਂ ਹੀ ਹੁੰਦੀ ਹੈ, ਜਦੋਂ ਦੱਬੇ ਜਾਣ ਵਾਲੇ ਲੋਕ ਇੱਕ ਦੂਜੇ ਦੀਆਂ ਬਾਹਵਾਂ ਬਣਨ ਲੱਗ ਪੈਣ

ਇੱਕ ਗੱਲ ਦਿਮਾਗ਼ ਵਿੱਚੋਂ ਨਾ ਵਿਸਾਰਿਓਜਦੋਂ ਸਿਆਸਦਾਨਾਂ ਕੋਲ ਕੋਈ ਰਾਹ ਨਾ ਬਚੇ ਤਾਂ ਰਾਜਿਆਂ ਦੇ ਮੁਕੱਦਮ ਕੁੱਤੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਪਣਾ ਕੇ ਜਨਤਾ ਨੂੰ ਅਸਲ ਮੁੱਦਿਆਂ ਤੋਂ ਪਰ੍ਹਾਂ ਕਰ ਕੇ ਧਰਮ ਦੇ ਆਧਾਰ ਉੱਤੇ ਪਾੜ ਦਿੰਦੇ ਹਨਕਈ ਵਾਰ ਅਜਿਹਾ ਹੋ ਚੁੱਕਿਆ ਹੈ ਪਰ ਅਸੀਂ ਸਮਝੇ ਨਹੀਂ

ਕਦੇ ਮੁਸਲਮਾਨ ਅੱਤਵਾਦੀ ਤੇ ਕਦੇ ਸਿੱਖ ਅੱਤਵਾਦੀ ਕਹਿ ਕੇ ਪੰਜਾਬੀਆਂ ਨੂੰ ਪਾੜਿਆ ਜਾਂਦਾ ਰਿਹਾ ਹੈਮਾਤਾ ਕੌਲਾਂ ਸਿੱਖ ਧਰਮ ਵਿਚ ਪਵਿੱਤਰ ਨਾਂ ਗਿਣਿਆ ਜਾਂਦਾ ਹੈ ਜਿਸ ਦਾ ਪਿਛੋਕੜ ਮੁਸਲਮਾਨ ਸੀਆਜ਼ਾਦੀ ਦੀ ਜੰਗ ਵਿਚ ਪੰਜਾਬ ਦੀ ਆਮ ਵਸੋਂ ਵਿਚਲੇ ਹਿੰਦੂ ਸਿੱਖ ਤੇ ਮੁਸਲਮਾਨਾਂ ਨੇ ਇੱਕੋ ਜਿੰਨੀ ਮਾਰ ਝੱਲੀ

ਖੇਮਕਰਨ ਦੇ ਸੱਤ ਟੈਂਕਰ ਤੋੜ ਕੇ ਮੁਲਕ ਵਾਸਤੇ ਜਾਨ ਵਾਰ ਕੇ ਪਰਮਵੀਰ ਚੱਕਰ ਹਾਸਲ ਕਰਨ ਵਾਲਾ ਵੀਰ ਅਬਦੁਲ ਹਮੀਦ ਮੁਸਲਮਾਨ ਹੋਣ ਕਰਕੇ ਨਹੀਂ, ਬਲਕਿ ਭਾਰਤੀ ਹੋਣ ਕਰਕੇ ਲੜਿਆ ਸੀਵੀਰ ਚੱਕਰ ਹਾਸਲ ਬਰਗੇਡੀਅਰ ਉਸਮਾਨ ਅਲੀ ਵੀ ਮੁਸਲਮਾਨ ਹੋਣ ਸਦਕਾ ਨਹੀਂ, ਭਾਰਤੀ ਹੋਣ ਕਾਰਨ ਦੇਸ ਲਈ ਜਾਨ ਵਾਰ ਗਿਆਸ਼ਹੀਦ ਵੀਰ ਮੇਜਰ ਸੋਮਨਾਥ ਸ਼ਰਮਾ ਪਰਮ ਵੀਰ ਚੱਕਰ ਵਿਜੇਤਾ ਜਾਂ ਸ਼ਹੀਦ ਵੀਰ ਵਿਕਰਮ ਬਤਰਾ ਪਰਮ ਵੀਰ ਚੱਕਰ ਜੇਤੂ ਨੇ ਹਿੰਦੂ ਹੋਣ ਕਰਕੇ ਨਹੀਂ ਭਾਰਤੀ ਹੋਣ ਕਰਕੇ ਜਾਨ ਵਾਰੀਕੌਣ ਭੁਲਾ ਸਕਦਾ ਹੈ ਜਨਰਲ ਹਰਬਖਸ਼ ਸਿੰਘ ਦੀ ਵੀਰਤਾ? ਪੂਰੀ ਸਿੱਖ ਕੌਮ ਉਸ ਦੀ ਰਿਣੀ ਹੈਪਰਮ ਵੀਰ ਵਿਜੇਤਾ ਵੀਰ ਨਿਰਮਲ ਜੀਤ ਸਿੰਘ ਸੇਖੋਂ ਨੇ ਵੀ ਸਿੱਖ ਹੋਣ ਸਦਕਾ ਨਹੀਂ, ਭਾਰਤੀ ਹੋਣ ਸਦਕਾ ਹੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀਪਰ ਗ਼ੌਰ ਕਰਿਓ, ਸਿਆਸਤਦਾਨਾਂ ਦੇ ਲਾਡਲਿਆਂ ਨੇ ਕਦੇ ਆਪਣੀ ਜਾਨ ਨਹੀਂ ਵਾਰੀ

ਇਸ ਨੁਕਤੇ ਨੂੰ ਸਮਝਦਿਆਂ ਕਦੇ ਤਾਂ ਅਸੀਂ ਧਰਮ ਦੇ ਨਾਂ ਉੱਤੇ ਪਾੜੇ ਜਾਣ ਤੋਂ ਬਚ ਕੇ ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਤੋਂ ਖ਼ਬਰਦਾਰ ਹੋ ਕੇ ਸਿਰਫ਼ ਪੰਜਾਬੀਪੁਣਾ ਸਾਂਭ ਕੇ ਇਕਜੁੱਟ ਹੋਵਾਂਗੇ!

ਜੇ ਹਾਲੇ ਵੀ ਨਾ ਨਿੱਤਰੇ ਤਾਂ ਇਤਿਹਾਸ ਗਵਾਹ ਹੈ ਕਿ ਜ਼ੁਲਮ ਤੇ ਜ਼ਾਲਮ ਹਰ ਸਦੀ ਆਉਂਦੇ ਰਹੇ ਹਨ ਤੇ ਵਿਦਰੋਹ ਵੀ ਹਮੇਸ਼ਾ ਹੁੰਦਾ ਰਿਹਾ ਹੈਜੇ ਰੱਜੇ ਪੁੱਜੇ ਨਾ ਨਿੱਤਰੇ ਤਾਂ ਕੰਮੀਆਂ ਦੇ ਵਿਹੜੇ ਵਿਦਰੋਹ ਦਾ ਬੀਜ ਜ਼ਰੂਰ ਪੁੰਗਰੇਗਾ ਤੇ ਉਹੀ ਕ੍ਰਾਂਤੀ ਦਾ ਮੁੱਢ ਬੰਨ੍ਹੇਗਾਉੱਥੋਂ ਹੀ ਫਿਰ ਆਵਾਜ਼ ਗੂੰਜੇਗੀ - ਸਾਡੇ ਹੱਕ, ਇੱਥੇ ਰੱਖ! ਇਨਕਲਾਬ ਜ਼ਿੰਦਾਬਾਦ!!

ਮਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤਕ ਰਾਤ ਬਾਕੀ ਹੈ

ਹਨ੍ਹੇਰੀ ਕਾਲੀ ਆਏਗੀ
ਗਰਦਿਸ਼ ਉਡਦੀ ਜਾਏਗੀ

ਘਟਾਵਾਂ ਨੇ ਵੀ ਆਉਣਾ ਹੈ
ਝਖੜਾਂ ਸ਼ੋਰ ਮਚਾਉਣਾ ਹੈ

ਬਿਜਲੀ ਹੋਰ ਵੀ ਕੜਕੇਗੀ
ਕੰਡਿਆਂ ਦੀ ਚੋਭ ਰੜਕੇਗੀ

ਵੇ ਵੀਰਾ ਥੱਕ ਨਾ ਜਾਣਾ
ਨੀ ਭੈਣਾ ਅੱਕ ਨਾ ਜਾਣਾ
ਚੰਗੇਜ਼ਾਂ ਫਿਰ ਵੀ ਆਉਣਾ ਹੈ
ਤੈਮੂਰਾਂ ਕਹਿਰ ਢਾਹੁਣਾ ਹੈ

ਅੰਗਾਰਾਂ ਤੇ ਕਦਮ ਰੱਖਣਾ
ਜਦੋਂ ਤਕ ਵਾਟ ਬਾਕੀ ਹੈ
ਮਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤਕ ਰਾਤ ਬਾਕੀ ਹੈ

ਨਹੀਂ ਫਰਿਆਦ ਦਾ ਫ਼ਾਇਦਾ
ਹਨ੍ਹੇਰੇ ਦੀ ਅਦਾਲਤ ਵਿਚ
ਬਗ਼ਾਵਤ ਕਰ ਮੇਰੇ ਸਜਣਾ
ਜਦੋਂ ਤਕ ਰਾਤ ਬਾਕੀ ਹੈ

**

ਡਾ. ਹਰਸ਼ਿੰਦਰ ਕੌਰ ਦੀ ਨਵੀਂ ਪੁਸਤਕ “ਗਰਭ ਬਾਰੇ ਮਹੱਤਵਪੂਰਨ ਜਾਣਕਾਰੀ” ਰਿਲੀਜ਼

 

HarshinderBookA2(ਪਟਿਆਲਾ, 17 ਨਵੰਬਰ ) ਡਾ. ਹਰਸ਼ਿੰਦਰ ਕੌਰ ਜੋ ਰਾਜਿੰਦਰਾ ਹਸਪਤਾਲ ਵਿਖੇ ਬੱਚਿਆਂ ਦੀ ਸਪੈਸ਼ਲਿਸਟ ਵਜੋਂ ਸੇਵਾ ਨਿਭਾ ਰਹੀ ਹੈ, ਦੀ 40ਵੀਂ ਕਿਤਾਬ “ਗਰਭ ਬਾਰੇ ਮਹੱਤਵਪੂਰਨ ਜਾਣਕਾਰੀ” ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਈਸ ਚਾਂਸਲਰ ਡਾ.ਬੀ.ਐਸ. ਘੁੰਮਣ, ਚੇਅਰਪਰਸਨ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਰੇਖਾ ਸ਼ਰਮਾ ਤੇ ਯੂਨੀਵਰਸਿਟੀ ਆਫ ਲੰਡਨ ਦੀ ਡਿਪਟੀ ਡਾਇਰੈਕਟਰ ਡਾ. ਨਵਤੇਜ ਪੁਰੇਵਾਲ ਵੱਲੋਂ ਰਿਲੀਜ਼ ਕੀਤੀ ਗਈਇਸ ਤੋਂ ਪਹਿਲੀਆਂ ਕਿਤਾਬਾਂ ਵਿੱਚੋਂ ਦੋਂਹ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਨਾਮ ਹਾਸਲ ਹੋ ਚੁੱਕੇ ਹਨ ਤੇ ਇੱਕ ਕਿਤਾਬ ‘ਭਰੂਣ ਹੱਤਿਆ ਇੱਕ ਸਰਾਪ’ ਉੱਤੇ ਹਾਲੀਵੁੱਡ ਫਿਲਮ ਬਣ ਚੁੱਕੀ ਹੈਡਾ.ਹਰਸ਼ਿੰਦਰ ਕੌਰ, ਜੋ ਕਿ ਉੱਘੇ ਪੰਜਾਬੀ ਸ਼੍ਰੋਮਣੀ ਸਾਹਿਤਕਾਰ ਪ੍ਰੋ. ਪ੍ਰੀਤਮ ਸਿੰਘ ਦੀ ਧੀ ਹਨ, ਦੀਆਂ ਕਿਤਾਬਾਂ ਉੱਤੇ ਯੂਨੀਵਰਸਿਟੀ ਵਿਚ ਖੋਜ ਪੱਤਰ ਲਿਖੇ ਜਾ ਰਹੇ ਹਨ ਤੇ ਉਸ ਦੇ ਲੇਖ ਬੀ.ਐੱਡ. ਦੀਆਂ ਕਲਾਸਾਂ ਤੇ ਸੀ.ਬੀ.ਐੱਸ.ਸੀ. ਦੇ ਸਕੂਲਾਂ ਦੀਆਂ ਕਿਤਾਬਾਂ ਵਿਚ ਵੀ ਸ਼ਾਮਲ ਕੀਤੇ ਜਾ ਚੁੱਕੇ ਹਨਡਾ. ਹਰਸ਼ਿੰਦਰ ਕੌਰ ਦੀਆਂ ਪਹਿਲੀਆਂ ਕਿਤਾਬਾਂ ‘ਮਾਂ ਬੋਲੀ ਦੀ ਮਹੱਤਤਾ’, ‘ਬੱਚਿਆਂ ਲਈ ਕਹਾਣੀਆਂ’, ‘ਬੱਚਿਆਂ ਦਾ ਮਨੋਵਿਗਿਆਨ’, ‘ਖ਼ੁਰਾਕ’ ਅਤੇ ਔਰਤਾਂ ਉੱਤੇ ਹੁੰਦੇ ਤਸ਼ੱਦਦ ਬਾਰੇ ਹਨ

ਸਿਹਤ ਬਾਰੇ ਲੜੀਵਾਰ ਛਪਦੇ ਲੇਖਾਂ ਸਦਕਾ ਡਾ. ਹਰਸ਼ਿੰਦਰ ਕੌਰ ਦੀ ਕਿਤਾਬ ‘ਸਰੀਰ ਬਾਰੇ ਰੌਚਕ ਜਾਣਕਾਰੀ’ ਬਹੁਚਰਚਿਤ ਸਾਬਤ ਹੋਈ ਹੈਹਥਲੀ ਕਿਤਾਬ ਵਿਚ ਗਰਭਵਤੀ ਔਰਤਾਂ ਦੇ ਮੇਕਅੱਪ, ਖ਼ੁਰਾਕ, ਵੱਖੋ-ਵੱਖ ਬੀਮਾਰੀਆਂ ਅਤੇ ਨਾਰਮਲ ਵਧਣ ਫੁੱਲਣ ਦੇ ਨਾਲ ਭਰੂਣ ਬਾਰੇ ਖੋਜਾਂ ਉੱਤੇ ਆਧਾਰਿਤ ਮਹੱਤਵਪੂਰਨ ਜਾਣਕਾਰੀ ਸੌਖੀ ਸ਼ਬਦਾਵਲੀ ਵਿਚ ਦਿੱਤੀ ਗਈ ਹੈ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਘੁੰਮਣ ਨੇ ਕਿਤਾਬ ਰਿਲੀਜ਼ ਕਰਦਿਆਂ, ਵਧਾਈ ਦਿੰਦਿਆਂ ਕਿਹਾ ਕਿ ਡਾ. ਹਰਸ਼ਿੰਦਰ ਕੌਰ ਦਾ ਪੰਜਾਬੀ ਜ਼ਬਾਨ ਵਾਸਤੇ ਯੋਗਦਾਨ ਮਹੱਤਵਪੂਰਨ ਹੈ

**

 

ਡਾ. ਹਰਸ਼ ਚੈਰੀਟੇਬਲ ਟਰਸਟ ਵੱਲੋਂ ਬੇਸਹਾਰਾ ਬੱਚੀਆਂ ਨੂੰ ਫੀਸਾਂ ਦੇ ਚੈੱਕ ਵੰਡੇ ਗਏ

HarshTrustA2

 

(ਪਟਿਆਲਾ, 19 ਨਵੰਬਰ): ਪਿਛਲੇ ਇੱਕ ਦਹਾਕੇ ਵਿਚ ਲਗਭਗ 67,000 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨਉਨ੍ਹਾਂ ਦੇ ਟੱਬਰਾਂ ਕੋਲ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਉਨ੍ਹਾਂ ਦੀਆਂ ਪਤਨੀਆਂ, ਮਾਵਾਂ ਤੇ ਬੱਚੀਆ ਨਰਕ ਭੋਗਣ ਉੱਤੇ ਮਜਬੂਰ ਹੋ ਜਾਂਦੀਆਂ ਹਨ

ਉਨ੍ਹਾਂ ਕੋਲ ਖਾਣ ਦਾ ਜੁਗਾੜ ਵੀ ਨਹੀਂ ਹੁੰਦਾ ਤੇ ਉਨ੍ਹਾਂ ਦੀਆਂ ਬੱਚੀਆਂ ਦੀ ਪੜ੍ਹਾਈ ਤਾਂ ਇੱਕ ਸੁਫਨਾ ਹੀ ਬਣ ਕੇ ਰਹਿ ਜਾਂਦੀ ਹੈਇਸੇ ਲਈ ਇਹ ਬੱਚੀਆਂ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਕੇ ਇੱਜ਼ਤ ਤੇ ਅਣਖ ਵਾਲੀ ਜ਼ਿੰਦਗੀ ਜੀਣ ਤੋਂ ਤਰਸਦੀਆਂ ਰਹਿ ਜਾਂਦੀਆਂ ਹਨਕੁੱਝ ਮਜਬੂਰਨ ਛੇਤੀ ਵਿਆਹੀਆਂ ਜਾਂਦੀਆਂ ਹਨ ਤੇ ਕੁੱਝ ਸਮਾਜ ਵਿਚਲੇ ਦਰਿੰਦਿਆਂ ਦਾ ਸ਼ਿਕਾਰ ਬਣ ਜਾਂਦੀਆਂ ਹਨ

ਕਈ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਪਤਨੀਆਂ ਵੀ ਮਾਨਸਿਕ ਤਸ਼ੱਦਦ ਨਾ ਸਹਾਰਦੀਆਂ ਖ਼ੁਦਕੁਸ਼ੀ ਕਰ ਲੈਂਦੀਆਂ ਹਨ ਤੇ ਉਨ੍ਹਾਂ ਦੀਆਂ ਬੱਚੀਆਂ ਬਿਲਕੁਲ ਹੀ ਬੇਸਹਾਰਾ ਹੋ ਜਾਂਦੀਆਂ ਹਨ

ਡਾ. ਹਰਸ਼ ਚੈਰੀਟੇਬਲ ਟਰਸਟ, ਜੋ ਪਿਛਲੇ 11 ਸਾਲਾਂ ਤੋਂ ਬਿਨਾਂ ਬਾਪ ਦੇ ਬੱਚੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਰਿਹਾ ਹੈ, ਨੇ ਹੁਣ ਅਜਿਹੇ ਟੱਬਰਾਂ ਦੀਆਂ ਬੱਚੀਆਂ ਦੀ ਪੜ੍ਹਾਈ ਦਾ ਜਿੰਮਾ ਵੀ ਚੁੱਕ ਲਿਆ ਹੈਡਾ. ਗੁਰਪਾਲ ਸਿੰਘ, ਜੋ ਇਸ ਟਰਸਟ ਦੇ ਜਨਰਲ ਸਕੱਤਰ ਹਨ, ਨੇ ਦੱਸਿਆ ਕਿ ਟਰਸਟ ਨੇ ਹੁਣ ਤਿੰਨ ਅਜਿਹੀਆਂ ਬੱਚੀਆਂ ਨੂੰ ਪ੍ਰਾਈਵੇਟ ਸਕੂਲ ਦੀ ਪੜ੍ਹਾਈ ਕਰਨ ਲਈ ਫੀਸ ਦੇ ਚੈੱਕ ਵੰਡੇ ਹਨ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਕਮਾਈ ਕਰਨ ਯੋਗ ਬਣ ਸਕਣ

ਡਾ. ਸਿੰਘ ਨੇ ਦੱਸਿਆ ਕਿ ਅੱਜ ਗਿਆਰਾਂ ਹੋਰ ਬੱਚੀਆਂ ਨੂੰ ਟਰਸਟ ਵਿੱਚੋਂ ਚੈੱਕ ਦੇ ਕੇ ਇਸ ਟਰਸਟ ਵਿੱਚੋਂ ਹੁਣ ਤਕ 415 ਬੱਚੀਆਂ ਨੂੰ ਮਦਦ ਦਿੱਤੀ ਜਾ ਚੁੱਕੀ ਹੈਟਰਸਟ ਦੇ ਪ੍ਰਧਾਨ, ਡਾ. ਹਰਸ਼ਿੰਦਰ ਕੌਰ ਨੂੰ ਭਾਰਤ ਦੇ ਪ੍ਰੈਜ਼ੀਡੈਂਟ ਵੱਲੋਂ ਭਾਰਤ ਦੀਆਂ ਚੋਟੀ ਦੀਆਂ 100 ਅੰਤਰਰਾਸ਼ਟਰੀ ਨਾਮਣਾ ਖੱਟਣ ਵਾਲੀਆਂ ਔਰਤਾਂ ਵਿੱਚ ਸ਼ਾਮਲ ਕਰ ਕੇ ਸਨਮਾਨ ਦਿੱਤਾ ਗਿਆ ਸੀਉਸ ਨੂੰ ਮਾਦਾ ਭਰੂਣ ਹੱਤਿਆ ਰੋਕਣ ਵਾਸਤੇ ਕੀਤੇ ਬੇਮਿਸਾਲ ਕੰਮਾਂ ਲਈ ਸਨਮਾਨਿਆ ਗਿਆ ਸੀ

ਦੋ ਵਾਰ ਸਟੇਟ ਐਵਾਰਡ ਹਾਸਲ ਕਰਨ ਵਾਲੀ ਤੇ ਅਨੇਕਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਡਾ. ਹਰਸ਼ਿੰਦਰ ਕੌਰ ਨੂੰ ਕਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੀਆਂ ਪਾਰਲੀਮੈਂਟਾਂ ਵਿਚ ਵੀ ਸਨਮਾਨ ਮਿਲ ਚੁੱਕਿਆ ਹੈਉਹ ਹੁਣ ਤਕ 40 ਪੁਸਤਕਾਂ ਲਿਖ ਕੇ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੀ ਹੈ ਜਿਸ ਉੱਤੇ ਉਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ, ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਵੀ ਮਿਲ ਚੁੱਕੇ ਹਨਪਾਕਿਸਤਾਨ ਵਿਚ ਵੀ ਡਾ. ਹਰਸ਼ਿੰਦਰ ਕੌਰ ਨੂੰ ‘ਮਾਂ ਬੋਲੀ-ਡਾਕਟਰੀ ਪੱਖ ਤੋਂ’ ਕਿਤਾਬ ਵਾਸਤੇ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁੱਕਿਆ ਹੈ

ਜਦੋਂ ਡਾ. ਹਰਸ਼ਿੰਦਰ ਕੌਰ ਨੂੰ ਪੁੱਛਿਆ ਗਿਆ ਕਿ ਉਸ ਨੇ ਲੋੜਵੰਦ ਬੱਚੀਆਂ ਦੀ ਮਦਦ ਕਰਨ ਬਾਰੇ ਕਿਵੇਂ ਸੋਚਿਆ ਤਾਂ ਉਸ ਨੇ ਦੱਸਿਆ ਕਿ ਉਸ ਕੋਲ ਇੱਕ ਬੱਚੀ ਨੇ ਪਹੁੰਚ ਕੀਤੀ ਜਿਸ ਦੀ ਫੀਸ ਦੇਣ ਵਿਚ ਮਾਪੇ ਅਸਮਰਥ ਸਨਜਦੋਂ ਉਹ ਸਕੂਲ ਦੀ ਪ੍ਰਿੰਸੀਪਲ ਨੂੰ ਫੀਸ ਮੁਆਫ਼ੀ ਦੀ ਬੇਨਤੀ ਕਰਨ ਗਈ ਤਾਂ ਚੌਕੀਦਾਰ ਨੇ ਉਸ ਦੀ ਮਜਬੂਰੀ ਦਾ ਫ਼ਾਇਦਾ ਉਠਾਉਣਾ ਚਾਹਿਆ

ਅਜਿਹੀ ਗੱਲ ਤੋਂ ਡਾ. ਕੌਰ ਦਾ ਇਸ ਪਾਸੇ ਕੰਮ ਕਰਨ ਵਲ ਧਿਆਨ ਖਿੱਚਿਆ ਗਿਆ ਤੇ ਹੁਣ ਉਸ ਨੇ ਸਰਕਾਰ ਅੱਗੇ ਤੇ ਹੋਰ ਸੋਸ਼ਲ ਆਰਗੇਨਾਈਜੇਸ਼ਨਾਂ ਅੱਗੇ ਅਰਜ਼ੋਈ ਕੀਤੀ ਹੈ ਕਿ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਟੱਬਰਾਂ ਦੀ, ਖ਼ਾਸ ਕਰ ਨਾਬਾਲਗ ਧੀਆਂ ਦੀ ਪੜ੍ਹਾਈ ਵਲ ਧਿਆਨ ਦੇਣ ਤਾਂ ਜੋ ਉਹ ਬੱਚੀਆਂ ਆਪਣੀ ਮਾਂ ਦੀ ਜ਼ਿੰਮੇਵਾਰੀ ਸਾਂਭ ਸਕਣ ਤੇ ਅੱਗੋਂ ਇੱਜ਼ਤ ਵਾਲੀ ਜ਼ਿੰਦਗੀ ਜੀਅ ਸਕਣ

*****

(1405)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author