HarshinderKaur7ਹਰ ਮੰਤਰੀ, ਸਕੱਤਰ, ਸਰਕਾਰੀ ਅਫਸਰਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਲਾਜ਼ਮੀ ...
(21 ਫਰਵਰੀ 2021)
(ਸ਼ਬਦ 1350)


ਜਦੋਂ ਸਰਕਾਰੀ ਐਲਾਨ ਹੋਇਆ ਸੀ ਕਿ ਪੰਜਾਬ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਜ਼ਬਾਨ ਪੜ੍ਹਾਈ ਜਾਵੇਗੀ ਤਾਂ ਮੇਰੇ ਭਾਪਾ ਜੀ
, ਪ੍ਰੋ. ਪ੍ਰੀਤਮ ਸਿੰਘ ਜੀ ਨੇ ਇਸਦਾ ਤਕੜਾ ਵਿਰੋਧ ਕੀਤਾ ਸੀਨਤੀਜੇ ਵਜੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੀ ਡੀ.ਲਿਟ. ਦੀ ਡਿਗਰੀ ਦੇਣ ਤੋਂ ਸਰਕਾਰ ਇਨਕਾਰੀ ਹੋ ਗਈ ਸੀਭਾਪਾ ਜੀ ਦੇ ਡਟੇ ਰਹਿਣ ਸਦਕਾ ਤੇ ਕੁਝ ਪੰਜਾਬੀ ਪ੍ਰੇਮੀਆਂ ਦੇ ਨਾਲ ਰਲ ਜਾਣ ਸਦਕਾ ਅਖ਼ੀਰ ਸਰਕਾਰ ਨੂੰ ਪੰਜਾਬੀ ਜ਼ਬਾਨ ਵਿਰੋਧੀ ਕਦਮ ਵਾਪਸ ਲੈਣਾ ਪਿਆ

ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਭਾਪਾ ਜੀ ਦੀਆਂ ਪੰਜਾਬੀ ਜ਼ਬਾਨ ਨੂੰ ਪ੍ਰਫੁੱਲਿਤ ਕਰਨ ਲਈ ਦਿੱਤੀਆਂ ਸੇਵਾਵਾਂ ਸਦਕਾ ਡੀ.ਲਿਟ. ਦੀ ਡਿਗਰੀ ਪ੍ਰਦਾਨ ਕੀਤੀ

ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਸਰਕਾਰਾਂ ਪੰਜਾਬੀ ਜ਼ਬਾਨ ਦੀਆਂ ਦੋਖੀ ਹੋਈਆਂ ਹੋਣਸਦੀਆਂ ਤੋਂ ਸਰਕਾਰੇ ਦਰਬਾਰੇ ਪੰਜਾਬੀ ਜ਼ਬਾਨ ਦੀ ਬੇਪੱਤੀ ਹੁੰਦੀ ਰਹੀ ਹੈਸਰਕਾਰਾਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਤੇ ਜ਼ਬਾਨ ਪ੍ਰਤੀ ਨਿੱਠ ਕੇ ਕੰਮ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਲਈ ਸਰਕਾਰਾਂ ਕੋਲ ਤਿੰਨ ਹੀ ਢੰਗ ਹੁੰਦੇ ਹਨ। ਪਹਿਲਾ, ਸਰਕਾਰੀ ਅਹੁਦਿਆਂ ਦੀ ਰਿਸ਼ਵਤ ਦੇ ਦਿੱਤੀ ਜਾਵੇ। ਦੂਜਾ, ਵੱਡੇ ਇਨਾਮ-ਸਨਮਾਨ ਦੇ ਕੇ ਮੂੰਹ ਬੰਦ ਕਰ ਦਿੱਤਾ ਜਾਵੇ। ਤੀਜਾ, ਝੂਠੇ ਇਲਜ਼ਾਮ ਲਾ ਕੇ ਉਲਝਾ ਦਿੱਤਾ ਜਾਵੇ। ਪਰ ਇਸ ਸਭ ਦੇ ਬਾਵਜੂਦ ਜ਼ਮੀਨੀ ਪੱਧਰ ਉੱਤੇ ਮਾਂ ਬੋਲੀ ਦੇ ਹੋਣਹਾਰ ਸਪੁੱਤਰਾਂ ਨੇ ਆਪਣੀ ਬੋਲੀ ਦੇ ਹੱਕ ਵਿੱਚ ਕਦੇ ਜੰਗ ਵਿੱਢਣੀ ਛੱਡੀ ਨਹੀਂ ਇਹੀ ਕਾਰਨ ਸੀ ਕਿ ਨਾ ਮਾਂ ਦੀਆਂ ਲੋਰੀਆਂ ਖ਼ਤਮ ਕੀਤੀਆਂ ਜਾ ਸਕੀਆਂ, ਨਾ ਜੰਗਾਂ ਵਿਚਲੇ ਜੈਕਾਰੇ ਤੇ ਨਾ ਹੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਇਹ ਜ਼ਬਾਨ ਮੁਕਾਈ ਜਾ ਸਕੀ ਦਾਦੀਆਂ ਨਾਨੀਆਂ ਦੀਆਂ ਕਹਾਣੀਆਂ ਨੇ ਵੀ ਇਸ ਜ਼ਬਾਨ ਵਿੱਚ ਰੂਹ ਫੂਕਣੀ ਜਾਰੀ ਰੱਖੀ

ਮੌਜੂਦਾ ਹਾਲਾਤ:

ਹਰ ਸਦੀ ਵਿੱਚ ਜ਼ਬਾਨ ਨੂੰ ਵੱਖ ਕਿਸਮ ਦੇ ਹੱਲੇ ਝੱਲਣੇ ਪਏ ਹਨਅਲੱਗ ਅਲੱਗ ਜ਼ਬਾਨਾਂ ਨੂੰ ਲਾਗੂ ਕਰ ਕੇ ਹੁਕਮਰਾਨ ਆਪਣੇ ਆਪ ਨੂੰ ਆਮ ਜਨਤਾ ਤੋਂ ਵੱਖ ਤੇ ਉੱਚਾ ਸਾਬਤ ਕਰਨ ਦੇ ਚੱਕਰ ਵਿੱਚ ਸਰਕਾਰੇ ਦਰਬਾਰੇ ਇਸਦੀ ਵਰਤੋਂ ਦਰਕਿਨਾਰ ਕਰਦੇ ਰਹੇ ਹਨ ਹੁਣ ਦੇ ਖ਼ਤਰੇ ਜੋ ਸਾਹਮਣੇ ਦਿਸ ਰਹੇ ਹਨ, ਉਹ ਹਨ:

1. ਪਿੰਡਾਂ ਵਿੱਚ ਖੁੱਲ੍ਹ ਰਹੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਬਹੁਤੇ ਕੇਰਲ ਤੋਂ ਹਨ ਜੋ ਸਿਰਫ਼ ਹਿੰਦੀ ਜਾਂ ਅੰਗਰੇਜ਼ੀ ਹੀ ਬੋਲ ਰਹੇ ਹਨ

2. ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਿਕਾਂ ਨੂੰ ਬਾਕੀਆਂ ਨਾਲੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ

3. ਸਰਕਾਰੀ ਸਕੂਲਾਂ ਵਿੱਚ ਬਹੁਤੀ ਥਾਂਈਂ ਪੰਜਾਬੀ ਪੜ੍ਹਾਉਣ ਲਈ ਹਿੰਦੀ ਜਾਂ ਹੋਰ ਵਿਸ਼ੇ ਦੇ ਅਧਿਆਪਕ ਪੜ੍ਹਾ ਰਹੇ ਹਨ

4. ਪੰਜਾਬੀ ਜ਼ਬਾਨ ਹੁਣ ਰੁਜ਼ਗਾਰ ਦਾ ਸਾਧਨ ਨਹੀਂ ਰਹੀ

- ਬੈਂਕ, ਕਚਿਹਰੀ, ਇਸ਼ਤਿਹਾਰੀ ਫੋਨ, ਕਾਲ ਸੈਂਟਰ ਆਦਿ ਵਿੱਚ ਪੰਜਾਬੀ ਜ਼ਬਾਨ ਨਹੀਂ ਦਿਸ ਰਹੀ ਬਹੁਤੇ ਸਕੱਤਰਾਂ ਨਾਲ ਹੇਠਲਾ ਸਟਾਫ ਹਿੰਦੀ ਬੋਲਣ ਲਈ ਮਜਬੂਰ ਹੋਇਆ ਪਿਆ ਹੈ

5. ਅਖ਼ਬਾਰਾਂ ਤੇ ਕਿਤਾਬਾਂ ਪੜ੍ਹਨ ਦਾ ਘਟਦਾ ਰੁਝਾਨ

6. ਪੰਜਾਬੀ ਜ਼ਬਾਨ ਨੂੰ ਇੰਟਰਨੈੱਟ ਦੀ ਹਾਣੀ ਬਣਾਉਣ ਦੀ ਲੋੜ ਹੈ

7. ਹਾਲੇ ਤਕ ਕਈ ਸਕੂਲਾਂ ਵਿੱਚ ਪੰਜਾਬੀ ਜ਼ਬਾਨ ਬੋਲਣ ਉੱਤੇ ਜੁਰਮਾਨਾ ਜਾਰੀ ਹੈ

8. ਪੰਜਾਬ ਦੇ ਮੰਤਰੀਆਂ ਤੇ ਐੱਮ.ਐੱਲ.ਏ. ਦੇ ਸਹੁੰ ਚੁੱਕ ਸਮਾਗਮ ਵਿੱਚ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਜਾਰੀ ਹੈ

9. ਸਾਡੇ ਭਾਸ਼ਾ ਨਾਲ ਸੰਬੰਧਤ ਇਨਾਮ ਰੱਜੇ ਪੁੱਜਿਆਂ ਨੂੰ ਰਜਾਉਣ ਦਾ ਕੰਮ ਕਰ ਰਹੇ ਹਨ ਜਾਂ ਇੱਕ ਦੂਜੇ ਦੀ ਪਿੱਠ ਠੋਕ ਰਹੇ ਹਨ

10. ਕਈ ਖੋਜਾਂ ਅਧੀਨ ਵੇਖਣ ਵਿੱਚ ਆਇਆ ਹੈ ਕਿ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਲਾਇਬ੍ਰੇਰੀ ਤੋਂ ਬੱਚਿਆਂ ਵੱਲੋਂ ਇਸ਼ੂ ਕਰਵਾਈਆਂ ਜਾ ਰਹੀਆਂ ਪੰਜਾਬੀ ਦੀਆਂ ਕਿਤਾਬਾਂ ਬਾਰੇ ਪੁੱਛਿਆ ਗਿਆ ਤਾਂ ਜਵਾਬ ਲਗਭਗ ਨਾ ਸੀਕੋਈ ਵਿਰਲਾ ਟਾਵਾਂ ਭਾਸ਼ਣ ਜਾਂ ਕਵਿਤਾ ਮੁਕਾਬਲੇ ਲਈ ਕਿਤਾਬਾਂ ਸਾਲ ਵਿੱਚ ਇੱਕ ਵਾਰ ਲੈ ਰਿਹਾ ਸੀ

11. ਯੂਨੀਵਰਸਿਟੀ, 10ਵੀਂ ਤੋਂ 12ਵੀਂ ਜਮਾਤ ਤੇ ਕਾਲਜ ਦੇ ਵਿਦਿਆਰਥੀਆਂ ਤੋਂ ਇੱਕ ਟੀ.ਵੀ. ਚੈਨਲ ਨੇ ਇੰਟਰਵਿਊ ਲੈਂਦਿਆਂ ਜਦੋਂ 35 ਅੱਖਰੀ ਬੋਲਣ ਲਈ ਕਿਹਾ ਤਾਂ ਇੱਕ ਵੀ ਬੱਚਾ ਪੂਰੀ 35 ਅੱਖਰੀ ਨਹੀਂ ਬੋਲ ਸਕਿਆ

12. ਬਹੁਤੀਆਂ ਸਾਹਿਤ ਸਭਾਵਾਂ ਤੇ ਹਰ ਸਾਲ ਢੇਰਾਂ ਦੇ ਢੇਰ ਪੰਜਾਬੀ ਜ਼ਬਾਨ ਨਾਲ ਸੰਬੰਧਤ ਸੈਮੀਨਾਰਾਂ, ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਆਪਣਿਆਂ ਦੀ ਪਿੱਠ ਥਾਪੜ ਕੇ ਜਾਂ ਖ਼ਬਰਾਂ ਨਸ਼ਰ ਕਰ ਕੇ ਕੰਮ ਸਾਰ ਲਿਆ ਜਾਂਦਾ ਹੈ ਪਰ ਠੋਸ ਕਦਮ ਨਹੀਂ ਪੁੱਟੇ ਜਾਂਦੇ

13. ਸੱਤ ਸਮੁੰਦਰੋਂ ਪਾਰ ਵੀਰਾਂ ਭੈਣਾਂ ਨੇ ਜ਼ਬਾਨ ਨੂੰ ਸੰਭਾਲਣ ਤੇ ਵੱਖ ਪਛਾਣ ਦਿਵਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ

- ਪੰਜਾਬੀ ਕੀ-ਬੋਰਡ ਬਣਾ ਲਿਆ ਹੋਇਆ ਹੈ

- ਬੀਬੀਸੀ ਚੈਨਲ ਵਿੱਚ ਪੰਜਾਬੀ ਸ਼ੁਰੂ ਕਰਵਾ ਦਿੱਤੀ ਹੈ

- ਗੁਰਦੁਆਰਿਆਂ ਵਿੱਚ ਪੰਜਾਬੀ ਸਕੂਲ ਚੱਲ ਰਹੇ ਹਨ

ਕਮੀ ਸਿਰਫ਼ ਇਹ ਹੈ ਕਿ ਅਗਲੀ ਪਨੀਰੀ ਵਿੱਚ ਪੰਜਾਬੀ ਸਾਹਿਤ ਪੜ੍ਹਨ ਤੇ ਨਵਾਂ ਸਾਹਿਤ ਰਚਨ ਵੱਲ ਰੁਝਾਨ ਨਹੀਂ ਹੈ ਇਹ ਜ਼ਬਾਨ ਲਈ ਅਗਾਊਂ ਖ਼ਤਰਾ ਸਾਬਤ ਹੋ ਸਕਦਾ ਹੈ

14. ਤਕਨੀਕੀ ਸਿੱਖਿਆ ਪੰਜਾਬੀ ਜ਼ਬਾਨ ਵਿੱਚ ਨਹੀਂ ਹੈ

ਭਾਰਤ ਵਿੱਚੋਂ ਸੁਸ਼ਿਰਿਤਾ ਵਰਗੇ ਗ੍ਰੰਥਾਂ ਤੋਂ ਅਰਬ ਹਮਲਾਵਰ ਬਾਹਰ ਲਿਜਾ ਕੇ ਅੱਗੋਂ ਤਰਜਮਾ ਕਰ ਕੇ ਉਸ ਤੋਂ ਲਾਹਾ ਲੈਂਦੇ ਰਹੇ ਤੇ ਅਖ਼ੀਰ ਅੰਗਰੇਜ਼ੀ ਵਿੱਚ ਤਰਜਮਾ ਕਰਵਾ ਕੇ ਵਾਪਸ ਭਾਰਤ ਵਿੱਚ ਹੀ ਮੈਡੀਕਲ ਸਿੱਖਿਆ ਪੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ

15. ਪੰਜਾਬੀ ਜ਼ਬਾਨ ਨੂੰ ਧਰਮ ਦੇ ਆਧਾਰ ਉੱਤੇ ਵੰਡ ਲਿਆ ਗਿਆ ਹੈ

16. ਪੰਜਾਬੀ ਜ਼ਬਾਨ ਬੋਲਣ ਵਾਲੇ ਨੂੰ ਅਨਪੜ੍ਹ ਕਿਹਾ ਜਾਣ ਲੱਗ ਪਿਆ ਹੈ

17. ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਉਣ ਲਈ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ

ਸਮੇਂ ਦੀ ਲੋੜ ਕੀ ਹੈ?

1. ਮਰਜੀਵੜਿਆਂ ਨੂੰ ਪੰਜਾਬੀ ਜ਼ਬਾਨ ਲਈ ਸਿਰ-ਧੜ ਦੀ ਬਾਜ਼ੀ ਲਾਉਣੀ ਪੈਣੀ ਹੈ

2. ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਹਰ ਹਾਲ ਵਿੱਚ ਰੋਕ ਲਾਉਣ ਦੀ ਲੋੜ ਹੈਚਾਰ ਜਮਾਤਾਂ ਬਾਅਦ ਜਿੰਨੀਆਂ ਮਰਜ਼ੀ ਜ਼ਬਾਨਾਂ ਸਿਖਾ ਦਿੱਤੀਆਂ ਜਾਣ, ਕੋਈ ਹਰਜ਼ ਨਹੀਂ

3. ਗੁਜਰਾਤ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਇਸ਼ਤਿਹਾਰ, ਸਾਈਨ ਬੋਰਡ, (ਹਾਈਵੇ ਜਾਂ ਮੀਲ ਪੱਥਰ, ਬੈਂਕ, ਏਅਰ ਪੋਰਟ, ਪੈਟਰੋਲ ਪੰਪ) ਹਰ ਥਾਂ ਜਾਂ ਤਾਂ ਨਿਰੀ ਗੁਜਰਾਤੀ ਜਾਂ ਪਹਿਲੇ ਨੰਬਰ ਉੱਤੇ ਗੁਜਰਾਤੀ ਤੇ ਦੂਜੇ ਉੱਤੇ ਕਿਤੇ-ਕਿਤੇ ਅੰਗਰੇਜ਼ੀ ਦਿਸਦੀ ਹੈ ਪਰ ਹਿੰਦੀ ਨਾ ਬਰਾਬਰ

ਮਾਣਯੋਗ ਪ੍ਰਧਾਨ ਮੰਤਰੀ ਦੇ ਸੰਦੇਸ਼ ਵੀ ਸ਼ਹਿਰਾਂ ਵਿੱਚ ਬੋਰਡਾਂ ਉੱਤੇ ਸਿਰਫ਼ ਗੁਜਰਾਤੀ ਵਿੱਚ ਹੀ ਹਨ ਫੇਰ ਪੰਜਾਬ ਵਿੱਚ ਪੰਜਾਬੀ ਕਿਉਂ ਨਹੀਂ?

4. ਪੰਜਾਬੀ ਦੇ ਅਧਿਆਪਿਕਾਂ ਦੀ ਤਨਖ਼ਾਹ ਦੁੱਗਣੀ ਚਾਹੀਦੀ ਹੈ

5. ਪੰਜਾਬ ਵਿਚਲੇ ਹਰ ਸਕੂਲ ਦੇ ਪ੍ਰਿੰਸੀਪਲ ਦਾ ਪੰਜਾਬੀ ਬੋਲਣਾ, ਪੜ੍ਹਨਾ ਤੇ ਲਿਖਣਾ ਆਉਣਾ ਲਾਜ਼ਮੀ ਕੀਤਾ ਜਾਵੇ

6. ਇਨਾਮ ਸਨਮਾਨ: ਜਿਨ੍ਹਾਂ ਨੂੰ ਇੱਕ ਵਾਰ ਮਿਲ ਗਿਆ, ਦੂਜੀ ਵਾਰ ਦੇਣ ਦੀ ਲੋੜ ਨਹੀਂਨੌਜਵਾਨ ਪੀੜ੍ਹੀ ਨੂੰ ਪ੍ਰੋਤਸਾਹਿਤ ਕੀਤਾ ਜਾਵੇਸਾਹਿਤ ਰਚਣ ਲਈ ਹਰ ਸਾਲ ਮੁਕਾਬਲੇ ਕਰਵਾਏ ਜਾਣ ਤੇ ਵੱਡੇ ਇਨਾਮ ਦਿੱਤੇ ਜਾਣ / ਮੀਡੀਆ ਵਿੱਚ ਉਜਾਗਰ ਕਰਨ ਦੀ ਵੀ ਲੋੜ ਹੈ

7. ਖੋਜ ਕਾਰਜ ਪੰਜਾਬੀ ਜ਼ਬਾਨ ਵਿੱਚ ਉਤਸ਼ਾਹਿਤ ਕੀਤੇ ਜਾਣਜਿਹੜਾ ਜਣਾ ਇਹ ਕਰੇ, ਉਸ ਨੂੰ ਮਾਇਕ ਸਹਾਇਤਾ ਵੱਧ ਹੋਵੇ

8. ਤਕਨੀਕੀ ਸਿੱਖਿਆ ਦੀਆਂ ਕਿਤਾਬਾਂ ਲਿਖਣ ਲਈ ਪਹਿਲਾਂ ਡਿਕਸ਼ਨਰੀ ਤਿਆਰ ਕਰਨ ਦੀ ਲੋੜ ਹੈ

9. ਹਰ ਸਾਈਨ ਬੋਰਡ, ਬੈਂਕ, ਪੈਟਰੋਲ ਪੰਪ, ਘਰ ਦੇ ਬਾਹਰ ਦੀਆਂ ਨੇਮ ਪਲੇਟਾਂ ਪੰਜਾਬੀ ਵਿੱਚ ਹੋਣੀਆਂ ਚਾਹੀਦੀਆਂ ਹਨ

10. ਬੈਂਕ, ਕਚਹਿਰੀ ਦਾ ਕੰਮਕਾਰ ਤੇ ਇਸ਼ਤਿਹਾਰੀ ਫ਼ੋਨ ਪੰਜਾਬੀ ਵਿੱਚ ਕੀਤੇ ਜਾਣ

11. ਮੋਬਾਈਲ/ਇੰਟਰਨੈੱਟ ’ਤੇ ਬੱਚਿਆਂ ਦੀਆਂ ਕਵਿਤਾਵਾਂ ਤੇ ਖੇਡਾਂ ਪੰਜਾਬੀ ਵਿੱਚ ਹੋਣੀਆਂ ਚਾਹੀਦੀਆਂ ਹਨ

12. ਪੰਜਾਬੀ ਬੱਚੇ ਆਈ.ਏ.ਐੱਸ/ਆਈ.ਪੀ.ਐੱਸ/ਆਈ.ਐੱਫ.ਐੱਸ ਬਣਾਉਣੇ ਜ਼ਰੂਰੀ

13. ਪੰਜਾਬੀ ਕੀ-ਬੋਰਡ ਦਫਤਰਾਂ ਵਿੱਚ ਪ੍ਰੋਤਸਾਹਿਤ ਕੀਤੇ ਜਾਣ

14. ਫਾਈਨ ਲਾਉਣ ਵਾਲੇ ਸਕੂਲਾਂ ਦੀ ਸਰਕਾਰੀ ਸਹੂਲਤ ਤੇ ਮਾਇਕ ਸਹਾਇਤਾ ਪੂਰਨ ਰੂਪ ਵਿੱਚ ਬੰਦ ਹੋਣੀ ਚਾਹੀਦੀ ਹੈ

15. ਪੰਜਾਬੀ ਜ਼ਬਾਨ ਨਾਲ ਜੁੜਿਆ ਅਨਪੜ੍ਹ ਸ਼ਬਦ ਹਟਾਉਣ ਦੀ ਲੋੜ

16. ਮਾਵਾਂ ਨੂੰ ਤੇ ਪ੍ਰਾਈਮਰੀ ਸਕੂਲਾਂ ਵਿੱਚ ਅੰਗਰੇਜ਼ੀ/ਫਰਾਂਸੀਸੀ ਰਟਣ ਉੱਤੇ ਜ਼ੋਰ ਲਾਉਣ ਉੱਤੇ ਰੋਕ

17. ਸਾਂਝੇ ਟੱਬਰ ਨਾ ਹੋਣ ਸਦਕਾ ਦਾਦੀਆਂ-ਨਾਨੀਆਂ ਦੀਆਂ ਕਹਾਣੀਆਂ ਗੁੰਮ ਗਈਆਂ ਨੇਸਕੂਲਾਂ ਵਿੱਚ ਛੁੱਟੀਆਂ ਦਾ ਘਰ ਦਾ ਕੰਮ ਦਾਦਕੇ ਨਾਨਕੇ ਜਾ ਕੇ ਕਹਾਣੀਆਂ ਸੁਣ ਕੇ ਪ੍ਰੋਜੈਕਟ ਲਿਖਣ ਦਾ ਕਰ ਦੇਣਾ ਚਾਹੀਦਾ ਹੈ

18. ਬੱਚਿਆਂ ਵਿੱਚ ਪੰਜਾਬੀ ਜ਼ਬਾਨ ਪੜ੍ਹਨ ਦਾ ਰੁਝਾਨ ਵਧਾਉਣ ਦੀ ਲੋੜਲਾਇਬ੍ਰੇਰੀ ਵਿੱਚੋਂ ਹਰ ਹਾਲ ਮਹੀਨੇ ਵਿੱਚ ਇੱਕ ਵਾਰ ਪੰਜਾਬੀ ਦੀ ਕਿਤਾਬ ਜਾਰੀ ਕਰਵਾਉਣ

19. ਸਰਕਾਰੀ ਇਸ਼ਤਿਹਾਰ ਸਿਰਫ਼ ਪੰਜਾਬੀ ਵਿੱਚ ਹੋਣ

20. ਧਿਆਨ ਰਹੇ, ਜਪਾਨ, ਜਰਮਨੀ, ਫਰਾਂਸ ਆਪਣੀ ਭਾਸ਼ਾ ਨਾਲ ਤਰੱਕੀ ਕਰ ਰਹੇ ਹਨ ਨਾ ਕਿ ਅੰਗਰੇਜ਼ੀ ਨਾਲ

21. ਭਾਸ਼ਾ ਦੇ ਵਿਕਾਸ ਲਈ ਕੀਤੇ ਕੰਮਾਂ ਜਿਵੇਂ ਸਾਹਿਤ ਸਭਾਵਾਂ, ਯੂਨੀਵਰਸਿਟੀਆਂ, ਲੇਖਕ, ਸੰਸਥਾਵਾਂ, ਕਲਾ ਪ੍ਰੀਸ਼ਦ, ਆਦਿ ਵੱਲੋਂ ਸਲਾਨਾ ਪੇਪਰ ਜਾਰੀ ਕਰ ਕੇ ਆਮ ਲੋਕਾਂ ਨਾਲ ਗੋਸ਼ਟੀ ਕਰਨੀ ਚਾਹੀਦੀ ਹੈ ਕਿ ਕਿੱਥੇ ਕਮੀ ਰਹਿ ਗਈ ਤੇ ਉਹ ਕਿਵੇਂ ਦੂਰ ਕੀਤੀ ਜਾਵੇ

22. ਪ੍ਰਾਈਵੇਟ ਸਕੂਲਾਂ ਦੇ ਸਿਲੇਬਸ ਵਿੱਚ ਇੱਕੋ ਜਿਹੀਆਂ ਕਿਤਾਬਾਂ ਨਿਸਚਿਤ ਕੀਤੀਆਂ ਜਾਣਡੀ.ਈ.ਓ. ਦੀ ਵੀ ਚੈਕਿੰਗ ਕੀਤੀ ਜਾਵੇ ਕਿ ਉਹ ਭਾਸ਼ਾ ਦੀਆਂ ਊਣਤਾਈਆਂ ਜਾਂ ਉਸ ਉੱਤੇ ਲਾਈ ਰੋਕ ਲਈ ਕੀ ਕਦਮ ਪੁੱਟ ਰਹੇ ਹਨ ਤੇ ਉਨ੍ਹਾਂ ਦੇ ਜਤਨਾਂ ਨੂੰ ਕੋਈ ਬੂਰ ਪੈ ਰਿਹਾ ਹੈ ਜਾਂ ਨਹੀਂ?

23. ਬੱਚਿਆਂ ਵੱਲੋਂ ਲਿਖੇ ਸਾਹਿਤ ਨੂੰ ਅਖ਼ਬਾਰਾਂ ਵਿੱਚ ਥਾਂ ਮਿਲੇ

24. ਜੇ ਅੰਗਰੇਜ਼ੀ ਲਈ ਸਰਕਾਰ ਇੰਨੀ ਵਚਨਬੱਧ ਹੈ ਤਾਂ ਫਿਰ ਪੰਜਾਬੀ ਬੱਚੇ ਗਲੀ ਗਲੀ ਖੁੱਲ੍ਹੀਆਂ ਦੁਕਾਨਾਂ ਵਿੱਚ ਕਿਉਂ ਆਈਲੈਟਸ ਪੜ੍ਹਨ ਲਈ ਮਜਬੂਰ ਹੋ ਚੁੱਕੇ ਹਨ?

25. ਹਰ ਮੰਤਰੀ, ਸਕੱਤਰ, ਸਰਕਾਰੀ ਅਫਸਰਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਇਨ੍ਹਾਂ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ

ਅੰਤ ਵਿੱਚ ਇਹੀ ਅਰਦਾਸ ਕਰਨਾ ਚਾਹੁੰਦੀ ਹਾਂ ਕਿ ਕਾਸ਼ ਅੱਜ ਕੋਈ ਊਧਮ ਸਿੰਘ ਵਰਗਾ ਵੀਰ ਜਾਗੇ ਤੇ ਆਪਣੀ ਮਾਂ ਬੋਲੀ ਦੇ ਪ੍ਰੇਮ ਦੀ ਗੋਲੀ ਹਰ ਪੰਜਾਬੀ ਦੇ ਸੀਨੇ ਵਿੱਚ ਦਾਗ਼ ਦੇਵੇ

ਕੋਈ ਤਾਂ ਨਿੱਤਰੇ ਜਿਹੜਾ ਪੰਜਾਬੀ ਬੱਚਿਆਂ ਨੂੰ ਪੰਜਾਬ ਵਿੱਚ ਪੈਂਤੀ ਅੱਖਰੀ ਰਟਾ ਦੇਵੇ

ਸਾਡਾ ਦੀਨ ਇਮਾਨ ਤੇ ਔਕਾਤ ਏ ਪੰਜਾਬੀ
ਕਿਤੇ ਭੁੱਲ ਨਾ ਜਾਇਓ ਪੰਜਾਬੀਓ,
ਗੁਰੂਆਂ ਤੇ ਪੀਰਾਂ ਵੱਲੋਂ ਮਿਲੀ ਸੌਗ਼ਾਤ ਏ ਪੰਜਾਬੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2597)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author