HarshinderKaur7ਭਾਰਤ ਵਿੱਚ ਸਦੀਆਂ ਤੋਂ ਅਣਖ ਖ਼ਾਤਰ ਮਾਰੀਆਂ ਜਾ ਰਹੀਆਂ ਬੱਚੀਆਂ ...
(27 ਸਤੰਬਰ 2019)

 

ਅੱਜ ਵੀ ਇਸ ਮਰਦ ਪ੍ਰਧਾਨ ਸਮਾਜ ਵਿੱਚ ਧੀਆਂ ਉੱਤੇ ਲੱਗੀਆਂ ਬੰਦਸ਼ਾਂ ਘੱਟ ਨਹੀਂ ਹੋਈਆਂਅੱਜ ਵੀ ਕਿਸੇ ਕੋਲੋਂ ਆਪਣੀ ਧੀ ਦਾ ਵਿਆਹ ਤੋਂ ਪਹਿਲਾਂ ਕਿਸੇ ਨਾਲ ਪਿਆਰ ਕਰਨਾ ਸਹਾਰਿਆ ਨਹੀਂ ਜਾਂਦਾ ਤੇ ਇਸ ਨੂੰ ਵੱਡਾ ਜੁਰਮ ਮੰਨਿਆ ਜਾਂਦਾ ਹੈਪਰ ਦੂਜੇ ਪਾਸੇ ਪੁੱਤਰ ਨੂੰ ਅਜਿਹਾ ਕਰਨ ਉੱਤੇ ਸ਼ਾਬਾਸ਼ੀ ਦਿੱਤੀ ਜਾਂਦੀ ਹੈ

ਜੇ ਕਿਸੇ ਧੀ ਨੇ ਆਪਣੀ ਮਰਜ਼ੀ ਦਾ ਵਿਆਹ ਕਰਵਾ ਲਿਆ ਤੇ ਜਾਤ-ਪਾਤ ਅੜਿੱਕਾ ਬਣ ਗਈ ਤਾਂ ਯਕੀਨਨ ਧੀ ਤਾਂ ਕਤਲ ਹੋਵੇਗੀ ਹੀ, ਮੁੰਡੇ ਵਾਲਿਆਂ ਦੀਆਂ ਧੀਆਂ ਭੈਣਾਂ ਦੀ ਵੀ ਸ਼ਾਮਤ ਆ ਜਾਣੀ ਹੈਟੱਬਰ ਪੂਰਾ ਹੀ ਵੱਢਿਆ ਜਾ ਸਕਦਾ ਹੈਅਜਿਹਾ ਕਰਨ ਤੋਂ ਪਹਿਲਾਂ ਮੁੰਡੇ ਦੇ ਟੱਬਰ ਦੀਆਂ ਔਰਤਾਂ ਦੀ ਪੱਤ ਲਾਹੁਣ ਨੂੰ ਪਹਿਲ ਦਿੱਤੀ ਜਾਂਦੀ ਹੈਕਮਾਲ ਦਾ ਦੋਗਲਾਪਨ ਵੇਖੋ ਕਿ ਆਪਣੀ ਧੀ ਉੱਤੇ ਬੰਦਸ਼ਾਂ ਲਾਉਣ ਵਾਲੇ ਬਹੁਤੇ ਪਿਓ ਆਪਣੇ ਪੁੱਤਰ ਨੂੰ “ਮੌਜਾਂ ਕਰ” ਕਹਿ ਕੇ ਹੱਲਾਸ਼ੇਰੀ ਦਿੰਦੇ ਰਹਿੰਦੇ ਹਨਇਸਦੇ ਨਾਲੋ ਨਾਲ ਇਹ ਹਦਾਇਤ ਵੀ ਹੁੰਦੀ ਹੈ ਕਿ ਭਾਵੇਂ ਜਿੰਨੀਆਂ ਮਰਜ਼ੀ ਕੁੜੀਆਂ ਨਾਲ ਯਾਰੀ ਕਰੀ ਜਾ ਪਰ ਵਿਆਹ ਸਾਡੀ ਮਰਜ਼ੀ ਨਾਲ ਹੋਣਾ ਹੈ! ਜਿਹੜਾ ਮਰਜ਼ੀ ਪਾਸਾ ਵੇਖ ਲਵੋ, ਅਖ਼ੀਰ ਮਾਰ ਕੁੜੀਆਂ ਉੱਤੇ ਹੀ ਪੈਂਦੀ ਹੈ

ਧੀ ਦੀ ਆਪਣੀ ਮਰਜ਼ੀ ਨਾਲ ਹੋਏ ਵਿਆਹ ਵਾਸਤੇ ਪਿਓ, ਭਰਾ, ਰਿਸ਼ਤੇਦਾਰੀ ਆਦਿ ਤੋਂ ਇਲਾਵਾ ਕੰਟਰੈਕਟ ਕਿੱਲਰ ਤੱਕ ਤਿਆਰ ਕਰ ਕੇ ਧੀ ਨੂੰ ਮਾਰ ਦੇਣ ਦੇ ਫੈਸਲੇ ਲਏ ਜਾਂਦੇ ਹਨਸਿਰਫ਼ ਭਾਰਤ ਵਿੱਚ ਹੀ ਨਹੀਂ, ਦੁਨੀਆ ਦੇ ਹੋਰ ਵੀ ਅਨੇਕ ਮੁਲਕਾਂ ਵਿੱਚ ਧੀਆਂ ਵੇਚੀਆਂ ਵੱਟੀਆਂ ਵੀ ਜਾਂਦੀਆਂ ਹਨ, ਦਾਜ ਖ਼ਾਤਰ ਸਾੜੀਆਂ ਵੀ ਜਾਂਦੀਆਂ ਹਨ ਤੇ ਆਪਣੀ ਮਰਜ਼ੀ ਦਾ ਵਿਆਹ ਕਰਨ ਉੱਤੇ ਕਤਲ ਵੀ ਕੀਤੀਆਂ ਜਾਂਦੀਆਂ ਹਨ

ਅਣਖ ਖ਼ਾਤਰ ਹੋ ਰਹੇ ਕਤਲਾਂ ਵਿੱਚ ਸ਼ਾਮਲ ਮੁਲਕ ਹਨ: ਇਰਾਨ, ਤੁਰਕੀ, ਅਫਗਾਨਿਸਤਾਨ, ਇਰਾਕ, ਸਾਊਦੀ ਅਰਬ, ਈਜਿਪਟ, ਪਲਸਤੀਨ, ਜਾਰਡਨ, ਬੰਗਲਾਦੇਸ਼, ਐਲਜੀਰੀਆ, ਬਰਾਜ਼ੀਲ, ਇਕੂਆਡਰ, ਮੌਰੋਕੋ, ਇਜ਼ਰਾਈਲ, ਇਥੀਓਪੀਆ, ਸੋਮਾਲੀਆ, ਯੂਗਾਂਡਾ, ਪਾਕਿਸਤਾਨ, ਬਲਕਾਨ, ਸਵੀਡਨ, ਹੌਲੈਂਡ, ਜਰਮਨੀ, ਇਟਲੀ, ਯਮਨ ਤੇ ਅਨੇਕ ਹੋਰ

ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਅਨੁਸਾਰ 5000 ਔਰਤਾਂ ਅਤੇ ਬੱਚੀਆਂ ਹਰ ਸਾਲ ਅਣਖ ਖ਼ਾਤਰ ਦੁਨੀਆ ਭਰ ਵਿੱਚ ਕਤਲ ਕੀਤੀਆਂ ਜਾ ਰਹੀਆਂ ਹਨ (ਜੋ ਰਿਪੋਰਟ ਹੋ ਰਹੀਆਂ ਹਨ) ਪਰ ਅਸਲ ਵਿੱਚ ਇਹ ਅੰਕੜਾ 20, 000 ਪ੍ਰਤੀ ਸਾਲ ਤੱਕ ਪਹੁੰਚ ਚੁੱਕਿਆ ਹੈ ਕਿਉਂਕਿ ਵੱਡੀ ਗਿਣਤੀ ਕੇਸ ਰਿਪੋਰਟ ਹੀ ਨਹੀਂ ਕੀਤੇ ਜਾਂਦੇ ਤੇ ਅੰਦਰੋ ਅੰਦਰੀ ਕੁੜੀ ਦਾ ਜਿਸਮ ਵੀ ਖੁਰਦ ਬੁਰਦ ਕਰ ਦਿੱਤਾ ਜਾਂਦਾ ਹੈ

ਭਾਰਤ ਵਿੱਚ ਸਦੀਆਂ ਤੋਂ ਅਣਖ ਖ਼ਾਤਰ ਮਾਰੀਆਂ ਜਾ ਰਹੀਆਂ ਬੱਚੀਆਂ ਜ਼ਿਆਦਾਤਰ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਕਤਲ ਹੋ ਰਹੀਆਂ ਹਨਅੱਜ ਦੇ ਦਿਨ ਸਭ ਤੋਂ ਵਧ ਕਤਲ ਭਾਰਤ ਵਿੱਚ ਹੀ ਹੋ ਰਹੇ ਹਨਭਾਰਤ ਵਿੱਚ ਸਿਰਫ਼ ਧੀ ਹੀ ਨਹੀਂ, ਉਹ ਮੁੰਡਾ ਵੀ ਕਤਲ ਹੋ ਜਾਂਦਾ ਹੈ, ਜਿਸ ਨਾਲ ਧੀ ਭੱਜੀ ਹੋਵੇਇਹ ਗਿਣਤੀ ਲਗਭਗ 1000 ਮੌਤਾਂ ਪ੍ਰਤੀ ਸਾਲ ਪਹੁੰਚ ਚੁੱਕੀ ਹੋਈ ਹੈ

ਇਨ੍ਹਾਂ ਕਤਲਾਂ ਨੂੰ ਰੋਕਣ ਲਈ ਕੋਈ ਕਾਨੂੰਨ ਹਾਲੇ ਤਕ ਕਾਰਗਰ ਸਾਬਤ ਨਹੀਂ ਹੋਇਆਸੰਨ 1835-37 ਵਿੱਚ ਬਰਤਾਨੀਆ ਹਕੂਮਤ ਨੇ ਵੀ ਅਣਖ ਖ਼ਾਤਰ ਹੋ ਰਹੇ ਕਤਲਾਂ ਲਈ ਕਾਨੂੰਨ ਬਣਾਇਆ ਸੀ ਅੱਜ ਦੇ ਦਿਨ ਜਿਹੜੀਆਂ 88 ਫੀਸਦੀ ਕੁੜੀਆਂ ਅਣਖ ਦੀ ਭੇਂਟ ਚੜ੍ਹ ਰਹੀਆਂ ਹਨ, ਉਨ੍ਹਾਂ ਵਿੱਚੋਂ 91 ਫੀਸਦੀ ਆਪਣੇ ਪਿਓ, ਭਰਾ, ਚਾਚੇ-ਤਾਏ ਦੇ ਹੱਥੋਂ ਹੀ ਮਰ ਰਹੀਆਂ ਹਨਇਨ੍ਹਾਂ ਵਿੱਚੋਂ 59 ਫੀਸਦੀ ਕੇਸਾਂ ਵਿੱਚ ਮੁੰਡੇ ਵੀ ਕਤਲ ਕੀਤੇ ਜਾ ਰਹੇ ਹਨਕੁੜੀ ਦੇ ਰਿਸ਼ਤੇਦਾਰਾਂ ਵੱਲੋਂ ਮਾਰੇ ਜਾ ਰਹੇ ਮੁੰਡਿਆਂ ਦੀ ਗਿਣਤੀ 12 ਫੀਸਦੀ ਹੈਜ਼ਿਆਦਾਤਰ ਕਤਲ ਹੋ ਰਹੀਆਂ ਬੱਚੀਆਂ ਦੀ ਉਮਰ 15-25 ਸਾਲਾਂ ਦੀ ਹੈ ਇਨ੍ਹਾਂ ਵਿੱਚੋਂ ਜਿਸ ਨੇ ਆਪਣੀ ਧੀ ਵੀ ਮੁੰਡੇ ਦੇ ਨਾਲ ਹੀ ਮਾਰੀ ਹੋਵੇ, ਉਸ ਵਿੱਚ ਵੀ 64 ਫੀਸਦੀ ਪਿਓ ਹੀ ਆਪਣੀ ਧੀ ਦਾ ਕਤਲ ਕਰਦਾ ਫੜਿਆ ਗਿਆ ਹੈ

ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਕਤਲਾਂ ਤੋਂ ਬਾਅਦ ਕੋਈ ਅਫ਼ਸੋਸ ਨਹੀਂ ਕੀਤਾ ਜਾਂਦਾ, ਬਲਕਿ ਜਸ਼ਨ ਮਨਾਇਆ ਜਾਂਦਾ ਹੈ ਕਿ ਅਸੀਂ ਆਪਣੀ ਅਣਖ ਉੱਤੇ ਲੱਗਿਆ ਦਾਗ਼ ਮਿਟਾ ਦਿੱਤਾ ਹੈਖੋਜਾਂ ਅਨੁਸਾਰ ਪੰਜਾਬ ਦੇ ਪਿੰਡਾਂ ਵਿੱਚ, ਖ਼ਾਸ ਕਰ ਜੱਟ ਸਿੱਖ ਟੱਬਰਾਂ ਵਿੱਚ ਇਹ ਕਤਲ ਵੱਧ ਹੋ ਰਹੇ ਹਨਜਿੰਨੇ ਵੀ ਕਤਲ ਸਾਹਮਣੇ ਆਏ ਹਨ, ਰਿਪੋਰਟ ਮੁਤਾਬਕ ਕਿਸੇ ਵਿੱਚ ਵੀ ਕੋਈ ਟੱਬਰ ਪਹਿਲਾਂ ਮੁਜਰਮ ਨਹੀਂ ਸੀਪਰ, ਅਣਖ ਨੂੰ ਇੰਨਾ ਉਤਾਂਹ ਰੱਖਿਆ ਗਿਆ ਹੈ ਕਿ ਧੀ ਦੇ ਕਤਲ ਬਾਅਦ ਉਮਰ ਕੈਦ ਤਕ ਨੂੰ ਵੀ ਹੱਸਦੇ ਹੋਏ ਪਰਵਾਨ ਕਰ ਲਿਆ ਜਾਂਦਾ ਹੈ

ਕੁਝ ਜਾਤੀਆਂ ਵਿੱਚ ਤਾਂ ਕੁੜੀ ਦੇ ਭੱਜਣ ਨੂੰ ‘ਸੱਤ ਜਨਮਾਂ ਦਾ ਕਲੰਕ’ ਮੰਨਿਆ ਗਿਆ ਹੈਇਸ ਸਾਰੇ ਵਰਤਾਰੇ ਤੋਂ ਕੁਝ ਗੱਲਾਂ ਬੜੀਆਂ ਸਪਸ਼ਟ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੀਆਂ ਹਨ:

1. ਸਦੀਆਂ ਤੋਂ ਚੱਲ ਰਹੇ ਅਣਖ ਖ਼ਾਤਰ ਕਤਲ ਕਿਸੇ ਵੀ ਸਦੀ ਵਿੱਚ ਰੋਕੇ ਨਹੀਂ ਜਾ ਸਕੇ

2. ਵਿਗਿਆਨਿਕ ਤਰੱਕੀ ਵੀ ਰੂੜੀਵਾਦੀ ਸੋਚ ਨੂੰ ਤਬਦੀਲ ਕਰਨ ਵਿੱਚ ਅਸਮਰਥ ਸਾਬਤ ਹੋ ਗਈ ਹੈ

3. ਔਰਤ ਨੂੰ ਹਮੇਸ਼ਾ ਤੋਂ ਮਰਦ ਦੇ ਹੇਠਾਂ ਹੀ ਮੰਨਿਆ ਗਿਆ ਹੈ ਤੇ ਅੱਜ ਵੀ ਅਧੀਨਗੀ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ

4. ਦੋਗਲੀ ਸੋਚ ਅਧੀਨ ਟੱਬਰਾਂ ਵਿੱਚ ਮੁੰਡਿਆਂ ਨੂੰ ਕੁੜੀਆਂ ਨਾਲ ਦੋਸਤੀ ਕਰਨ ਦੀ ਖੁੱਲ੍ਹ ਦਿੱਤੀ ਜਾਂਦੀ ਹੈ ਪਰ ਕੁੜੀਆਂ ਨੂੰ ਆਪਣਾ ਜੀਵਨ ਸਾਥੀ ਤੱਕ ਚੁਣਨ ਦੀ ਇਜਾਜ਼ਤ ਨਹੀਂ ਹੈ

5. ਆਪਣਾ ਹੀ ਖ਼ੂਨ ਯਾਨੀ ਅਣਖ ਖ਼ਾਤਰ ਧੀਆਂ ਨੂੰ ਕਤਲ ਕਰਨ ਵਿੱਚ ਪਿਓ ਇੱਕ ਮਿੰਟ ਵੀ ਨਹੀਂ ਲਾਉਂਦਾ ਤੇ ਸਕਾ ਭਰਾ ਵੀ ਉੰਨਾ ਹੀ ਜ਼ਹਿਰੀ ਹੋ ਜਾਂਦਾ ਹੈਇਸਦਾ ਮਤਲਬ ਹੈ ਕਿ ਧੀ ਨੂੰ ਟੱਬਰ ਦਾ ਜ਼ਰੂਰੀ ਅੰਗ ਕਦੇ ਮੰਨਿਆ ਹੀ ਨਹੀਂ ਜਾਂਦਾ! ਇਹੀ ਕਾਰਨ ਹੈ ਕਿ ਧੀਆਂ ਨੂੰ ਜੰਮਦੇ ਸਾਰ ਜਾਂ ਜੰਮਣ ਤੋਂ ਪਹਿਲਾਂ ਮਾਰ ਮੁਕਾਉਣ ਵਾਲੀ ਪ੍ਰਥਾ ਕਦੇ ਖ਼ਤਮ ਕੀਤੀ ਹੀ ਨਹੀਂ ਜਾ ਸਕੀ

ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਟੱਬਰ ਆਪਣੀ ਸਕੀ ਧੀ ਨੂੰ ਵੱਢਣ ਵਿੱਚ ਇੱਕ ਪਲ ਵੀ ਨਹੀਂ ਲਾਉਂਦੇ, ਉਨ੍ਹਾਂ ਘਰਾਂ ਵਿੱਚ ਨੂੰਹਾਂ ਦਾ ਕੀ ਹਾਲ ਹੁੰਦਾ ਹੋਵੇਗਾ

ਧੀਆਂ ਨੂੰ ਬਰਾਬਰ ਦੇ ਹੱਕ ਦੇਣ ਦੀ ਗੱਲ ਤਾਂ ਦੂਰ ਰਹੀ, ਹਾਲੇ ਤਾਂ ਆਪਣਾ ਖ਼ੂਨ ਵੀ ਨਹੀਂ ਮੰਨਿਆ ਜਾ ਰਿਹਾਸਪਸ਼ਟ ਹੈ ਕਿ ਬਰਾਬਰੀ ਤੱਕ ਪਹੁੰਚਣ ਦੀ ਵਾਟ ਹਾਲੇ ਲੰਮੀ ਹੈ ਕਿਉਂਕਿ ਹਰ ਪਿਓ ਆਪਣੇ ਪੁੱਤਰ ਨੂੰ ਹੋਰ ਕੁਝ ਦੇ ਕੇ ਜਾਵੇ ਜਾਂ ਨਾ, ਪਰ ਜਾਤ-ਪਾਤ ਅਤੇ ਅਣਖ ਬਾਰੇ ਗੂੜ੍ਹ ਗਿਆਨ ਜ਼ਰੂਰ ਦੇ ਦਿੰਦਾ ਹੈ ਤਾਂ ਜੋ ਅਣਖ ਖ਼ਾਤਰ ਹੁੰਦੇ ਕਤਲ ਪੁਸ਼ਤ-ਦਰ-ਪੁਸ਼ਤ ਜਾਰੀ ਰਹਿ ਸਕਣ

ਹੁਣ ਤਾਂ ਪਾਠਕ ਹੀ ਫ਼ੈਸਲਾ ਕਰਨ ਕਿ ਇੱਕੀਵੀਂ ਸਦੀ ਵਿੱਚ ਪਹੁੰਚ ਕੇ ਅਸੀਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਵਿੱਚ ਰੁੱਝਿਆਂ ਨੂੰ ਉਨ੍ਹਾਂ ਦਾ ਕੋਈ ਸੁਨੇਹਾ ਸਮਝਣ ਲਈ ਵੀ ਕਦੇ ਵਿਹਲ ਮਿਲੀ ਹੈ?

ਨਾ ਅਸੀਂ ਔਰਤ ਨੂੰ ਉਤਾਂਹ ਚੁੱਕਣ ਦੀ ਗੱਲ ਮੰਨੀ, ਨਾ ਜਾਤ-ਪਾਤ ਦਾ ਰੇੜਕਾ ਛੱਡਿਆ ਤੇ ਨਾ ਹੀ ਊਚ ਨੀਚ ਦਾ! ਨਾ ਧਾਰਮਿਕ ਪਾਖੰਡਾਂ ਤੋਂ ਅਸੀਂ ਪਰ੍ਹਾਂ ਹੋਏ ਤੇ ਨਾ ਹੀ ਕਿਰਤ ਕਰਨ ਦਾ ਰਾਹ ਅਪਣਾਇਆ! ਫਿਰ ਭਲਾ ਅਸੀਂ ਕਿਸ ਤਰੱਕੀ ਦੀ ਗੱਲ ਕਰਦੇ ਹਾਂ ਤੇ ਕਿਹੜੇ ਮੂੰਹ ਨਾਲ 550 ਸਾਲਾ ਜਸ਼ਨ ਮਨਾਉਣ ਵਾਲੇ ਹਾਂ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1748)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author