HarshinderKaur7“ਭਵਿੱਖ ਦਾ ਪਤਾ ਨਹੀਂ, ਪਰ ਸਾਡਾ ਅੱਜ ਸਾਡੇ ਹੱਥ ਵਿੱਚ ਹੈ। ਇਸੇ ਲਈ ਆਪਣੇ ਅੱਜ ਨੂੰ ...
(2 ਅਕਤੂਬਰ 2021)

 

ਜੇ ਕੋਈ ਬਜ਼ੁਰਗ ਚੁੱਪਚਾਪ ਘਰ ਦੇ ਕਿਸੇ ਕੋਨੇ ਵਿੱਚ ਬਹਿ ਜਾਵੇ ਤਾਂ ਘਰ ਆਉਣ-ਜਾਣ ਵਾਲੇ ‘ਧਰਤੀ ਉੱਤੇ ਭਾਰ’ ਕਹਿਣ ਲੱਗ ਪੈਂਦੇ ਹਨਜੇ ਉਹ ਤਿਆਰ ਹੋ ਕੇ, ਟਾਈ ਲਾ ਕੇ ਬਾਹਰ ਘੁੰਮਣ ਨਿਕਲੇ ਤਾਂ ਲੋਕ ‘ਬੁੱਢੇ ਨੂੰ ਚੜ੍ਹੀ ਜਵਾਨੀ’ ਕਹਿ ਕੇ ਲੰਘ ਜਾਂਦੇ ਹਨ

ਜੇ ਔਰਤ ਘਰ ਦਾ ਕੰਮ ਹੀ ਕਰੇ ਤਾਂ ‘ਨਿੰਕਮੀ’ ਤੇ ਜੇ ਬਾਹਰ ਕੰਮ ਕਰਨ ਲੱਗ ਪਵੇ ਤਾਂ ‘ਅਵਾਰਾ’। ਜੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾਓ ਤਾਂ ਲੋਕ ਕਹਿੰਦੇ ਨੇ ‘ਨਾਲਾਇਕ ਹੋਵੇਗਾ’ ਪਰ ਜੇ ਵਿੱਤੋਂ ਬਾਹਰ ਜਾ ਕੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨੇ ਪਾਓ ਤਾਂ ‘ਅਮੀਰੀ ਵਿਖਾਉਂਦੇ ਨੇ’ ਕਿਹਾ ਜਾਂਦਾ ਹੈ

ਕਹਿਣ ਦਾ ਭਾਵ ਇਹ ਹੈ ਕਿ ਜੰਮਣ ਤੋਂ ਮਰਨ ਤਕ ਲੋਕਾਂ ਨੇ ਕੁਝ ਤਾਂ ਕਹਿਣਾ ਹੀ ਹੁੰਦਾ ਹੈਇਸ ‘ਕਹਿਣ’ ਉੱਤੇ ਅਣਗਿਣਤ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ ਕਿਉਂਕਿ ਬਹੁਗਿਣਤੀ ਲੋਕ ਆਪਣੀ ਮਰਜ਼ੀ ਤਿਆਗ ਕੇ ਸਿਰਫ਼ ਹੋਰਨਾਂ ਦੇ ਕਹੇ ਅਨੁਸਾਰ ਜਾਂ ਦੂਜਿਆਂ ਵੱਲੋਂ ਮਿਲੇ ‘ਕੁਮੈਂਟ’ ਉੱਤੇ ਹੀ ਆਧਾਰਿਤ ਝੂਠ ਦੀ ਜ਼ਿੰਦਗੀ ਬਤੀਤ ਕਰਦੇ ਰਹਿੰਦੇ ਹਨ ਝੂਠ ਦੇ ਗਿਲਾਫ਼ ਹੇਠ ਅੱਜ ਲੱਖਾਂ ਲੋਕ ਆਪਣੀਆਂ ਸੱਧਰਾਂ ਦੱਬ ਕੇ ਜ਼ਿੰਦਗੀ ਲੰਘਾ ਰਹੇ ਹਨਬਥੇਰੇ ਤਣਾਓ ਸਹੇੜ ਕੇ ਸਰੀਰ ਅਤੇ ਮਨ ਨੂੰ ਰੋਗੀ ਬਣਾ ਰਹੇ ਹਨ

ਸੰਨ 2014 ਵਿੱਚ ”ਪਿਊ ਰਿਸਰਚ ਸੈਂਟਰ” ਵਿੱਚ ਸਪਸ਼ਟ ਹੋਇਆ ਕਿ ਹਰ ਪੰਜ ਇੰਟਰਨੈੱਟ ਵਰਤਣ ਵਾਲਿਆਂ ਵਿੱਚੋਂ ਇੱਕ ਜ਼ਰੂਰ ਮਾੜੇ ‘ਕੁਮੈਂਟ’ ਸਦਕਾ ਢਹਿੰਦੀ ਕਲਾ ਵੱਲ ਜਾ ਰਿਹਾ ਹੈ ਲੋਕ ਕੀ ਕਹਿਣਗੇ ਆਖ਼ਰ ਦਿਮਾਗ਼ ਨੂੰ ਘੇਰਦਾ ਕਿਵੇਂ ਹੈ:

1) ‘ਲੋਕ’ ਵਿੱਚ ਅਣਗਿਣਤ ਅਣਪਛਾਤੇ ਲੋਕ ਸ਼ਾਮਲ ਹੁੰਦੇ ਹਨ

2) ਉਨ੍ਹਾਂ ‘ਲੋਕਾਂ’ ਨੂੰ ਚੁੱਪ ਕਰਵਾਉਣਾ ਅਸੰਭਵ ਹੁੰਦਾ ਹੈ

3) ਇਹ ‘ਲੋਕ’ ਸਾਡੇ ਕਾਬੂ ਵਿੱਚ ਨਹੀਂ ਹੁੰਦੇ

4) ਇਹੀ ‘ਲੋਕ’ ਆਪਣੀਆਂ ਖ਼ਾਮੀਆਂ ਨੂੰ ਲੁਕਾਉਣ ਲਈ ਦਿਲ ਦੀ ਭੜਾਸ ਕੱਢਦੇ ਰਹਿੰਦੇ ਹਨ ਤੇ ਹੋਰਨਾਂ ਨੂੰ ਭੰਡਦੇ ਰਹਿੰਦੇ ਹਨ

5) ਕੁਝ ਲੋਕ ਕਿਸੇ ਹੋਰ ਦਾ ਗੁੱਸਾ ਕੱਢਣ ਲਈ ਵੀ ਥਾਂ ਭਾਲਦੇ ਹੁੰਦੇ ਹਨ ਅਤੇ ਕਿਸੇ ਵੀ ਦੂਜੇ ਨੂੰ ਨੀਵਾਂ ਵਿਖਾ ਕੇ ਮਨ ਸ਼ਾਂਤ ਕਰ ਲੈਂਦੇ ਹਨ

6) ਅਜਿਹੇ ‘ਕੁਮੈਂਟ’ ਵਿੱਚ ਬਹੁਤ ਡੂੰਘਿਆਈ ਨਹੀਂ ਹੁੰਦੀਇਹ ਸਿਰਫ਼ ਬੇਕਾਬੂ ਜ਼ਬਾਨ ਦਾ ਹੀ ਤਿਲਕਣਾ ਮੰਨਿਆ ਗਿਆ ਹੈ

7) ਬਹੁਤੀ ਵਾਰ ਇਹ ‘ਲੋਕ’ ਆਪ ਵੀ ਸਧਰਾਂ ਘੁੱਟ ਕੇ ਜੀਅ ਰਹੇ ਹੁੰਦੇ ਹਨ ਤੇ ਕਿਸੇ ਹੋਰ ਵਿਰੁੱਧ ਬੋਲ ਕੇ ਟੈਸਟ ਕਰ ਰਹੇ ਹੁੰਦੇ ਹਨ ਕਿ ਇਹ ਵੀ ਸਾਡੇ ਵਾਂਗ ਹੀ ਚੱਲੇਗਾ ਜਾਂ ਆਪਣੀ ਮਰਜ਼ੀ ਕਰਨ ਦੀ ਖੁੱਲ੍ਹ ਲੈ ਲਵੇਗਾਜੇ ਖੁੱਲ੍ਹ ਲੈ ਲਵੇ ਤਾਂ ਬਥੇਰੀ ਵਾਰ ਕੁਮੈਂਟ ਕੱਸਣ ਵਾਲਾ ਆਪ ਵੀ ਆਪਣੀ ਮਰਜ਼ੀ ਕਰਨ ਦੀ ਖੁੱਲ੍ਹ ਲੈਣ ਲੱਗ ਪੈਂਦਾ ਹੈ ਤੇ ‘ਲੋਕ ਕੀ ਕਹਿਣਗੇ’ ਤੋਂ ਘਬਰਾਉਣਾ ਛੱਡ ਦਿੰਦਾ ਹੈ

8) ਜ਼ਿਆਦਾਤਰ ਕੂਮੈਂਟ ਕੱਸਣ ਵਾਲੇ ਘੱਟ ਪੜ੍ਹੇ-ਲਿਖੇ ਅਤੇ ਘੱਟ ਸੂਝ ਵਾਲੇ ਹੁੰਦੇ ਹਨਬਥੇਰੀ ਵਾਰ ਬਹੁਤਾ ਕੰਮਕਾਰ ਨਾ ਹੋਣ ਕਾਰਨ ਵਿਹਲੇ ਵੀ ਹੁੰਦੇ ਹਨ

ਦਿਮਾਗ਼ ਉੱਤੇ ਅਸਰ ਕੀ ਪੈਂਦਾ ਹੈ?

ਕਿਸੇ ਵੱਲੋਂ ਮਿਲੀ ਤਰੀਫ਼ ਸਾਡੇ ਦਿਮਾਗ਼ ਅੰਦਰਲੀ ਡੋਪਾਮੀਨ ਨੂੰ ਵਧਾ ਕੇ ਸਾਨੂੰ ਇਸਦੀ ਆਦੀ ਬਣਾ ਦਿੰਦੀ ਹੈ ਜੋ ਸਾਨੂੰ ਨਿੱਕੀ ਮੋਟੀ ਖੁਸ਼ੀ ਨਾਲ ਭਰ ਦਿੰਦੀ ਹੈਇੰਜ ਹੀ ਮਾੜਾ ਸੁਣਨਾ ਸਾਨੂੰ ਦੁਖੀ ਕਰ ਦਿੰਦਾ ਹੈ

ਇਹੀ ਕਾਰਨ ਹੈ ਕਿ ਨਿੱਕੀ ਜਿਹੀ ਖੁਸ਼ੀ, ਭਾਵੇਂ ਝੂਠ-ਮੂਠ ਦੀ ਤਾਰੀਫ਼ ਹੀ ਹੋਵੇ, ਸਾਨੂੰ ਲੈਣ ਵਿੱਚ ਮਜ਼ਾ ਆਉਣ ਲੱਗ ਪੈਂਦਾ ਹੈਜੇ ਲਗਾਤਾਰ ਮਾੜਾ ਬੋਲਿਆ ਜਾਵੇ ਤਾਂ ਬੰਦਾ ਦੋ ਤਰੀਕੇ ਸਹਿੰਦਾ ਹੈ- ਪਹਿਲਾ, ਦੂਜੇ ਮੂੰਹੋਂ ਤਾਰੀਫ਼ ਸੁਣਨ ਲਈ ਉਸ ਅਨੁਸਾਰ ਆਪਣੀ ਜ਼ਿੰਦਗੀ ਢਾਲ ਕੇ ਆਪਣੀ ਮਰਜ਼ੀ ਖ਼ਤਮ ਕਰ ਲਈ ਜਾਵੇ ਤੇ ਦੂਜਾ, ਢੱਠੇ ਖੂਹ ਵਿੱਚ ਜਾਣ, ਮੈਂਨੂੰ ਕੀ, ਮੈਂ ਤਾਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਣੀ ਹੈ

ਜਿਹੜੇ ਦੂਜੇ ਅਨੁਸਾਰ ਹੀ ਕੱਪੜੇ ਪਾਉਣੇ, ਤੁਰਨਾ, ਖਾਣਾ ਆਦਿ ਕਰਨ ਲੱਗ ਪੈਣ, ਉਨ੍ਹਾਂ ਨੂੰ ਘਬਰਾਹਟ, ਧਿਆਨ ਨਾ ਲਾ ਸਕਣਾ, ਤਣਾਓ, ਵਾਰ-ਵਾਰ ਕਾਹਲ ਪੈਣ ਲੱਗ ਜਾਣੀ, ਇੱਕੋ ਗੱਲ ਉੱਤੇ ਅੜੇ ਰਹਿਣਾ, ਚੀਜ਼ਾਂ ਬਾਰੇ ਭੁੱਲਣ ਲੱਗ ਪੈਣਾ, ਧਿਆਨ ਨਾਲ ਕੰਮ ਨਾ ਕਰ ਸਕਣਾ ਵਰਗੇ ਲੱਛਣ ਹੋਣ ਲੱਗ ਪੈਂਦੇ ਹਨ

ਕੁਝ ਜਣੇ ਭਾਰ ਘਟਾਉਣ ਲਈ ਉੱਕਾ ਹੀ ਖਾਣਾ ਛੱਡ ਦਿੰਦੇ ਹਨ ਤੇ ਕੁਝ ਖਾਣ ਬਾਅਦ ਸੰਘ ਵਿੱਚ ਉਂਗਲ ਮਾਰ ਕੇ ਉਲਟੀ ਕਰ ਦਿੰਦੇ ਹਨਕੁਝ ਨਸ਼ੇ ਕਰਨ ਲੱਗ ਪੈਂਦੇ ਹਨ ਅਤੇ ਕੁਝ ਲੋੜੋਂ ਵੱਧ ਸਮਾਂ ਸਿਰਫ਼ ਸ਼ੀਸ਼ੇ ਅੱਗੇ ਖਲੋ ਕੇ ਆਪਣੀ ਦਿੱਖ ਵਧੀਆ ਬਣਾਉਣ ਵਿੱਚ ਹੀ ਲੱਗੇ ਰਹਿ ਜਾਂਦੇ ਹਨ

ਕਿਵੇਂ ਨਜਿੱਠੀਏ?

1) ਕੁਝ ਲੋਕਾਂ ਦੀ ਹੋਂਦ ਹੀ ਸਿਰਫ਼ ਦੂਜੇ ਨੂੰ ਮਾੜਾ ਕਹਿਣ ਵਾਲੀ ਹੁੰਦੀ ਹੈ ਕਿਉਂਕਿ ਉਨ੍ਹਾਂ ਨੇ ਜ਼ਿੰਦਗੀ ਭਰ ਨਾ ਕੁਝ ਹਾਸਲ ਕੀਤਾ ਹੁੰਦਾ ਹੈ ਤੇ ਨਾ ਹੀ ਕਰ ਸਕਣਾ ਹੁੰਦਾ ਹੈਅਜਿਹੇ ਲੋਕਾਂ ਨੂੰ ਇੱਕ ਵਾਰ ਸੁਣ ਕੇ, ਮੁਸਕਰਾ ਕੇ ਦੁਬਾਰਾ ਆਪਣਾ ਦਿਮਾਗ਼ ਨਹੀਂ ਮੱਲਣ ਦੇਣਾ ਚਾਹੀਦਾਉਨ੍ਹਾਂ ਨੂੰ ਤਰਸ ਦਾ ਪਾਤਰ ਮੰਨ ਕੇ ਆਪਣੇ ਦਿਮਾਗ਼ ਨੂੰ ਸਹਿਜ ਕਰ ਲੈਣਾ ਚਾਹੀਦਾ ਹੈਕਿਸੇ ਹੋਰ ਅਨੁਸਾਰ ਆਪਣੀ ਬੇਸ਼ਕੀਮਤੀ ਜ਼ਿੰਦਗੀ ਬਿਲਕੁਲ ਨਹੀਂ ਜੀਣੀ ਚਾਹੀਦੀ

2) ਆਪਣੇ ਆਪ ਨੂੰ ਸਵਾਲ ਪੁੱਛੋ:

ਕੀ ਮੇਰੇ ਅਤੇ ਮੇਰੇ ਵਿਰੁੱਧ ਬੋਲਣ ਵਾਲੇ ਦੇ ਨੱਕ, ਕੰਨ ਦੀ ਬਣਤਰ, ਭਾਰ, ਵਾਲ, ਨੌਕਰੀ, ਘਰ, ਰਿਸ਼ਤੇਦਾਰ, ਸਭ ਇੱਕੋ ਜਿਹੇ ਹਨ? ਜੇ ਨਹੀਂ ਤਾਂ ਸੋਚ ਇੱਕ ਕਿਵੇਂ ਹੋ ਸਕਦੀ ਹੈ? ਜੇ ਮੈਂਨੂੰ ਲਾਲ ਰੰਗ ਪਸੰਦ ਹੈ ਤਾਂ ਦੂਜੇ ਨੂੰ ਨੀਲਾ ਪਸੰਦ ਹੋ ਸਕਦਾ ਹੈ ਮੈਂਨੂੰ ਚਿੱਟੇ ਵਾਲ ਪਸੰਦ ਹਨ ਤਾਂ ਦੂਜੇ ਨੂੰ ਕਾਲੇ ਪਸੰਦ ਹੋ ਸਕਦੇ ਹਨ

ਮੈਂ ਭਲਾ ਦੂਜੇ ਦੀ ਪਸੰਦ ਕਿਉਂ ਆਪਣੇ ਉੱਪਰ ਲੱਦਾਂ? ਮੈਂਨੂੰ ਕੁੜਤੇ ਪਜਾਮੇ ਵਿੱਚ ਬਾਹਰ ਨਿਕਲਣਾ ਚੰਗਾ ਲੱਗਦਾ ਹੈ ਤਾਂ ਜ਼ਰੂਰ ਕਿਉਂ ਟਾਈ ਪਾ ਕੇ ਨਿਕਲਾਂ? ਮੈਂਨੂੰ ਸਲਵਾਰ ਪਸੰਦ ਹੈ ਤਾਂ ਜ਼ਰੂਰ ਜੀਨ ਕਿਉਂ ਪਾਵਾਂ? ਕੀ ਮੈਂਨੂੰ ਕੁਮੈਂਟ ਕੱਸਣ ਵਾਲਾ ਕਦੇ ਮੇਰੀ ਪਸੰਦ ਅਨੁਸਾਰ ਆਪਣੇ ਆਪ ਨੂੰ ਢਾਲ ਸਕਿਆ ਹੈ? ਜੇ ਨਹੀਂ ਤਾਂ ਮੈਂ ਕਿਉਂ ਉਸ ਅਨੁਸਾਰ ਚੱਲਾਂ?

3) ਜੇ ਕੋਈ ਮਾੜਾ ਬੋਲ ਰਿਹਾ ਹੈ ਤਾਂ ਉਸ ਨੂੰ ਧੰਨਵਾਦ ਜ਼ਰੂਰ ਕਹੋਇੰਜ ਆਪ ਮਾੜੀ ਸ਼ਬਦਾਵਲੀ ਬੋਲਣ ਤੋਂ ਪਰਹੇਜ਼ ਹੋ ਜਾਂਦਾ ਹੈ ਅਤੇ ਦੂਜਾ ਵੀ ਸ਼ਰਮਿੰਦਾ ਹੋ ਜਾਂਦਾ ਹੈ

‘ਤੁਹਾਡੇ ਸੁਝਾਓ ਲਈ ਧੰਨਵਾਦ’ ਕਹਿਣ ਨਾਲ ਆਪਣੇ ਦਿਮਾਗ਼ ਉੱਤੇ ਵਾਧੂ ਬੋਝ ਪੈਣ ਤੋਂ ਵੀ ਬਚਾਓ ਹੋ ਜਾਂਦਾ ਹੈ

4) ਵੱਖ ਰਸਤਾ ਚੁਣਨ ਵਾਲੇ ਹਮੇਸ਼ਾ ਹੀ ਵਿਰੋਧ ਸਹਿੰਦੇ ਰਹੇ ਹਨ ਪਰ ਉਨ੍ਹਾਂ ਤੇ ਪਿੱਛੇ ਚੱਲਣ ਵਾਲੇ ਵੀ ਹਰ ਸਦੀ ਵਿੱਚ ਪੈਦਾ ਹੁੰਦੇ ਰਹੇ ਹਨਜੇ ਬਜ਼ੁਰਗ ਹੋ ਤੇ ਗੂੜ੍ਹੇ ਰੰਗ ਪਾਉਣੇ ਪਸੰਦ ਹਨ ਤਾਂ ਜ਼ਰੂਰ ਪਾਓਹੁਣ ਤਾਂ ਬਜ਼ੁਰਗਾਂ ਲਈ ਖ਼ਾਸ ਤੌਰ ਉੱਤੇ ਕੱਪੜਿਆਂ ਦੇ ਸਟੋਰ ਖੁੱਲ੍ਹ ਚੁੱਕੇ ਹਨ, ਜਿੱਥੇ ਗੂੜ੍ਹੇ ਰੰਗ ਦੇ ਕੱਪੜੇ ਹੀ ਮਿਲਦੇ ਹਨ

ਇੰਜ ਹੀ ਜੇ ਮੋਟਾਪਾ ਹੈ ਤਾਂ ਵੱਡੇ ਸਾਈਜ਼ ਦੇ ਕੱਪੜੇ ਮਿਲਦੇ ਹਨਜ਼ਰੂਰੀ ਨਹੀਂ ਹੈ ਕਿ ਕਿਸੇ ਦੇ ਕਹਿਣ ਸਦਕਾ ਪਤਲੇ ਹੋਣ ਲਈ ਰੋਟੀ ਖਾਣੀ ਛੱਡ ਦਿੱਤੀ ਜਾਵੇਜੇ ਰੰਗ ਕਾਲਾ ਹੈ ਤਾਂ ਫਿਰ ਕੀ ਹੋਇਆ? ਕਰੀਮਾਂ ਮਲ ਕੇ ਚਿੱਟੇ ਹੋਣ ਦੀ ਲੋੜ ਨਹੀਂ ਹੈਕਾਲਾ ਰੰਗ ਵੀ ਬੇਹੱਦ ਖ਼ੂਬਸੂਰਤ ਹੋ ਸਕਦਾ ਹੈ

5) ਕਿਸੇ ਦੇ ਮਾੜੇ ਕੂਮੈਂਟ ਨਾਲ ਦਿਲ ਦੁਖਿਆ ਹੋਵੇ ਤਾਂ ਵੀ 24 ਘੰਟੇ ਤਕ ਵਾਪਸ ਜਵਾਬ ਨਹੀਂ ਦੇਣਾ ਚਾਹੀਦਾਉਸ ਤੋਂ ਬਾਅਦ ਸੋਚੋ ਕਿ ਅਗਲਾ ਇਸ ਕਾਬਲ ਹੈ ਵੀ ਕਿ ਮੈਂ ਵਾਪਸ ਕੁਝ ਬੋਲਾਂ ਜਾਂ ਆਪਣਾ ਵਕਤ ਸਾਰਥਕ ਕੰਮਾਂ ਵੱਲ ਲਾ ਲਵਾਂ

6) ਕਈ ਵਾਰ ਲੋਕਾਂ ਵੱਲੋਂ ਕਹੀਆਂ ਗੱਲਾਂ ਜ਼ਿੰਦਗੀ ਦਾ ਬੇਸ਼ਕੀਮਤੀ ਤਜਰਬਾ ਵੀ ਬਣ ਜਾਇਆ ਕਰਦੀਆਂ ਹਨਇਸੇ ਲਈ ਉਨ੍ਹਾਂ ਵਿੱਚੋਂ ਹੀ ਕਈ ਵਾਰ ਕੁਝ ਸਿੱਖਣ ਨੂੰ ਮਿਲ ਜਾਂਦਾ ਹੈਮਿਸਾਲ ਵਜੋਂ, ਜੇ ਮੈਂਨੂੰ ਇਹ ਸੁਣਨਾ ਮਾੜਾ ਲੱਗਦਾ ਹੈ ਤਾਂ ਮੈਂ ਕਿਸੇ ਹੋਰ ਨੂੰ ਇੰਝ ਨਹੀਂ ਕਹਾਂਗਾ

7) ਕਈ ਵਾਰ ਕੰਮ ਵਿੱਚ ਰੁੱਝਿਆਂ ਕੋਲੋਂ ਕੁਝ ਗੱਲਾਂ ਅੱਖੋਂ-ਪਰੋਖੇ ਹੋ ਜਾਂਦੀਆਂ ਹਨਇਸੇ ਲਈ ਲੋਕਾਂ ਵੱਲੋਂ ਕਹੀਆਂ ਗੱਲਾਂ ਵਿੱਚੋਂ ਕੁਝ ਅਜਿਹਾ ਲੱਭ ਜਾਏ ਤਾਂ ਆਪਣੇ ਆਪ ਨੂੰ ਰਤਾ ਮਾਸਾ ਤਬਦੀਲ ਕਰ ਕੇ ਵੀ ਬਿਹਤਰ ਕੀਤਾ ਜਾ ਸਕਦਾ ਹੈ

8) ਬੇਟੀਆਂ ਲਈ ਤਾਂ ਮੈਂ ਇਹੀ ਕਹਿ ਸਕਦੀ ਹਾਂ:

ਬੇਟੀ ਤੂੰ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਵੀਂ
ਜਿਨ੍ਹਾਂ ਨੇ ਤੇਰੇ ਜੰਮਣ ਉੱਤੇ ਸਵਾਲ ਚੁੱਕੇ ਸੀ,
ਉਹੀ ਹੁਣ ਤੈਨੂੰ ਪਰੰਪਰਾਵਾਂ ਵਿਖਾਉਣਗੇ
ਤੇਰੀਆਂ ਖ਼ੁਸ਼ੀਆਂ ਤੇ ਸਧਰਾਂ ਮਿੱਧ ਕੇ,
ਉਹ ਤੈਨੂੰ ਦੇਵੀ ਬਣਾਉਣਗੇ,
ਤੇ ਫਿਰ ਕੁਰਬਾਨ ਕਰ ਦੇਣਗੇ

ਉਨ੍ਹਾਂ ਝੂਠੇ ਦਿਲਾਸਿਆਂ ਵਿੱਚ,
ਆਪਣੇ ਹਾਸੇ ਨਾ ਕਦੇ ਵੀ ਗੁਆਈਂ

ਜਿਨ੍ਹਾਂ ਰਿਸ਼ਤਿਆਂ ਵਿੱਚ ਪਿਆਰ ਨਾ ਹੋਵੇ
,
ਉਨ੍ਹਾਂ ਰਿਸ਼ਤਿਆਂ ਲਈ ਸਤੀ ਨਾ ਹੋਈਂ

ਇਸ ਝੂਠੇ ਸੰਸਾਰ ਲਈ ਹੰਝੂ ਅਜਾਈਂ ਨਾ ਵਹਾਈਂ
,
ਬੇਟੀ ਤੂੰ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਵੀਂ

ਸਮਾਜ ਦੇ ਠੇਕੇਦਾਰਾਂ ਨੇ ਰੱਬ ਵੀ ਨਹੀਂ ਛੱਡਿਆ

ਉਹ ਤੇਰੀ ਹਰ ਚੀਜ਼ ਦਾ ਠੇਕਾ ਲੈਣਗੇ
ਤੇਰੇ ਧਰਮ ਦਾ
, ਤੇਰੀ ਸ਼ਰਮ ਦਾ,
ਤੇਰੇ ਪਹਿਰਾਵੇ ਦਾ, ਤੇਰੇ ਜਿਸਮ ਦਾ,
ਉਨ੍ਹਾਂ ਵੱਲੋਂ ਲਾਈਆਂ ਵਲਗਣਾਂ ਤੇ ਦੁਖੀ ਨਾ ਹੋਈਂ
ਬੇਟੀ ਤੂੰ ਜ਼ਿੰਦਗੀ ਆਪਣੀ ਜ਼ਿੰਦਗੀ ਮਰਜ਼ੀ ਨਾਲ ਜੀਵੀਂ

ਸਾਰ:

ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ ਤੇ ਇਸ ਨੂੰ ਖੁੱਲ੍ਹ ਕੇ ਆਪਣੀ ਮਰਜ਼ੀ ਨਾਲ ਜਿਊਣ ਦਾ ਸਭ ਨੂੰ ਅਧਿਕਾਰ ਹੈਚੰਗੇ ਵਿਚਾਰ ਜ਼ਿੰਦਗੀ ਨੂੰ ਖੁਸ਼ੀ ਨਾਲ ਭਰ ਦਿੰਦੇ ਹਨਜੋ ਸਮਾਂ ਲੰਘ ਗਿਆ, ਵਾਪਸ ਨਹੀਂ ਆਉਣਾਭਵਿੱਖ ਦਾ ਪਤਾ ਨਹੀਂ, ਪਰ ਸਾਡਾ ਅੱਜ ਸਾਡੇ ਹੱਥ ਵਿੱਚ ਹੈਇਸੇ ਲਈ ਆਪਣੇ ਅੱਜ ਨੂੰ ਰੱਜ ਕੇ ਮਾਣ ਲੈਣਾ ਚਾਹੀਦਾ ਹੈ

ਜ਼ਿੰਦਗੀ ਦੇ ਸੀਮਤ ਸਮੇਂ ਨੂੰ ਹੋਰਨਾਂ ਨੇ ਮੇਰੇ ਬਾਰੇ ਕੀ ਕਿਹਾ, ਸੋਚ ਕੇ ਅਜਾਈਂ ਨਹੀਂ ਗੁਆਉਣਾ ਚਾਹੀਦਾਲੋਕ ਤਾਂ ਸਾਡੇ ਮਰ ਜਾਣ ਤੋਂ ਬਾਅਦ ਵੀ ਬੋਲਦੇ ਰਹਿਣਗੇਇਸੇ ਲਈ ਆਪਣੀ ਜ਼ਿੰਦਗੀ ਵੱਲ ਧਿਆਨ ਕਰੀਏ ਤੇ ਇਸ ਨੂੰ ਲੋੜਵੰਦਾਂ ਦੀ ਮਦਦ ਕਰ ਕੇ ਆਪਣੇ ਲਈ ਖੁਸ਼ੀ ਦੇ ਪਲ ਇਕੱਠੇ ਕਰ ਲਈਏਰੱਜ ਕੇ ਹੱਸੀਏ, ਖਿੜਖਿੜਾਈਏ, ਨੱਚੀਏ, ਗਾਈਏ ਤੇ ਰੱਬ ਦਾ ਸ਼ੁਕਰ ਕਰਦੇ ਰਹੀਏ ਪਰ ਕਿਸੇ ਨਿਮਾਣੇ ਦਾ ਦਿਲ ਦੁਖਾ ਕੇ ਨਹੀਂ ਦੁੱਖ ਸਿਰਫ਼ ਦੂਜੇ ਨਾਲ ਮੇਚਣ ਉੱਤੇ ਹੀ ਮਹਿਸੂਸ ਹੁੰਦਾ ਹੈਇਸੇ ਲਈ ਦੂਜੇ ਨਾਲ ਤੁਲਨਾ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ

ਜੇ ਅਸੀਂ ‘ਲੋਕ ਕੀ ਕਹਿਣਗੇ’ ਨੂੰ ਭੁੱਲ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਹੋਰਨਾਂ ਬਾਰੇ ਕੁਝ ਨਾ ਕਹਿਣ ਦਾ ਵੱਲ ਸਿੱਖਣਾ ਪਵੇਗਾ ਤਾਂ ਜੋ ਹੋਰਨਾਂ ਲਈ ਅਸੀਂ ਉਹੀ ‘ਲੋਕ’ ਨਾ ਬਣ ਜਾਈਏ

ਸੋ, ਖ਼ੁਸ਼ ਰਹੋ, ਆਬਾਦ ਰਹੋ ਤੇ ਖੇੜੇ ਵੰਡਦੇ ਰਹੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3050)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author