HarshinderKaur7ਮਜ਼ੇਦਾਰ ਗੱਲ ਇਹ ਹੈ ਕਿ ਬਹੁਤੀਆਂ ਖੋਜਾਂ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ...
(11 ਅਪਰੈਲ 2020)

 

ਕੋਰੋਨਾ ਨੇ ਸਾਰੀ ਦੁਨੀਆ ਨੂੰ ਆਪਣੇ ਸ਼ਿਕੰਜੇ ਵਿੱਚ ਕੱਸ ਲਿਆ ਹੋਇਆ ਹੈਇਸ ਬਾਰੇ ਵੱਖੋ-ਵੱਖ ਅਦਾਰੇ ਆਪੋ ਆਪਣੇ ਸ਼ੰਕੇ ਉਜਾਗਰ ਕਰ ਕੇ ਵੱਖੋ-ਵੱਖ ਖੋਜੀਆਂ ਦੇ ਆਧਾਰ ਉੱਤੇ ਜਵਾਬ ਦੇ ਰਹੇ ਹਨ ਜਿਸ ਨਾਲ ਆਮ ਲੋਕਾਂ ਵਿੱਚ ਭੰਬਲਭੂਸਾ ਪਿਆ ਹੋਇਆ ਹੈਦਰਅਸਲ ਇਹ ਵਾਇਰਸ ਨਵੀਂ ਹੈ ਤੇ ਇਸ ਬਾਰੇ ਖੋਜਾਂ ਹਾਲੇ ਵੱਡੀ ਪੱਧਰ ਉੱਤੇ ਜਾਰੀ ਹਨਇਸੇ ਲਈ ਹਰ ਰੋਜ਼ ਨਵੀਂ ਗੱਲ ਸਾਹਮਣੇ ਆ ਰਹੀ ਹੈ ਕੁਝ ਪਿਛਲੀਆਂ ਖੋਜਾਂ ਬਾਰੇ ਕਿੰਤੂ ਪ੍ਰੰਤੂ ਹੋ ਜਾਂਦਾ ਹੈ ਤੇ ਕੁਝ ਖੋਜਾਂ ਨੂੰ ਉੱਕਾ ਹੀ ਰੱਦ ਕਰ ਦਿੱਤਾ ਜਾਂਦਾ ਹੈ

ਮਜ਼ੇਦਾਰ ਗੱਲ ਇਹ ਹੈ ਕਿ ਬਹੁਤੀਆਂ ਖੋਜਾਂ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ਜਾਂ ਤਾਂ ਗਿਣੇ ਚੁਣੇ ਮੀਡੀਆ ਦੇ ਕੁਝ ਲੋਕ ਹਨ ਜਾਂ ਉਹ ਲੋਕ ਜੋ ਵਿਗਿਆਨ ਦੇ ਨੇੜੇ-ਤੇੜੇ ਵੀ ਨਹੀਂ ਹਨ ਅਜਿਹੇ ਲੋਕ ਅੱਜ ਤੋਂ ਨਹੀਂ, ਸਦੀਆਂ ਤੋਂ ਇਸੇ ਤਰ੍ਹਾਂ ਕਰਦੇ ਆਏ ਹਨਉਨ੍ਹਾਂ ਦਾ ਕੰਮ ਹੀ ਸਿਰਫ਼ ਵਿਰੋਧ ਕਰਨਾ ਹੁੰਦਾ ਹੈ ਕਿਉਂਕਿ ਹੋਰ ਕੁਝ ਉਨ੍ਹਾਂ ਦੇ ਪੱਲੇ ਹੁੰਦਾ ਹੀ ਨਹੀਂਅਗਿਆਨਤਾ ਨੇ ਹਮੇਸ਼ਾ ਤੋਂ ਹੀ ਵਿਗਿਆਨੀਆਂ ਤੇ ਖੋਜੀਆਂ ਦੇ ਪੈਰੀਂ ਬੇੜੀਆਂ ਪਾਈਆਂ ਹਨ ਇਤਿਹਾਸ ਵਿੱਚ ਝਾਤ ਮਾਰੀਏ ਤਾਂ ਅਜਿਹੀਆਂ ਕਈ ਉਦਾਹਰਣਾਂ ਮਿਲ ਜਾਣਗੀਆਂ ਗੈਲੀਲੀਓ ਨੇ ਜਦੋਂ ਸਭਨਾਂ ਦੀ ਸੋਚ ਦੇ ਉਲਟ ਇਹ ਕਿਹਾ ਕਿ ਧਰਤੀ ਖਲੋਤੀ ਨਹੀਂ ਹੋਈ ਬਲਕਿ ਸੂਰਜ ਦੇ ਦੁਆਲੇ ਘੁੰਮਦੀ ਹੈ ਤਾਂ ਇਸ ਨੂੰ ਬਾਈਬਲ ਦੇ ਉਲਟ ਮੰਨਦਿਆਂ ਉਸ ਨੂੰ ਸਜ਼ਾ ਦੇ ਤੌਰ ’ਤੇ ਹਮੇਸ਼ਾ ਲਈ ਘਰ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ

ਬਿਲਕੁਲ ਇੰਜ ਹੀ ਹਰ ਨਵੀਂ ਖੋਜ ਉੱਤੇ ਅੱਜ ਤੱਕ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨਮੌਜੂਦਾ ਕੋਰੋਨਾ ਵਾਇਰਸ ਇੰਨਾ ਮਹੀਨ ਕੀਟਾਣੂ ਹੈ ਜਿਸ ਬਾਰੇ ਹਾਲੇ ਤਕ ਪੂਰੀ ਜਾਣਕਾਰੀ ਹਾਸਲ ਹੀ ਨਹੀਂ ਹੋਈਜਿੰਨਾ ਕੁਝ ਅੱਜ ਦੇ ਦਿਨ ਤਕ ਖੋਜਾਂ ਰਾਹੀਂ ਸਾਹਮਣੇ ਆਇਆ ਹੈ, ਉਨ੍ਹਾਂ ਨੂੰ ਸਾਂਝਾ ਕਰਨ ਲੱਗੀ ਹਾਂਇਹ ਵੀ ਕੋਈ ਪਤਾ ਨਹੀਂ ਕਿ ਕੱਲ੍ਹ ਨੂੰ ਨਵੀਂ ਖੋਜ ਰਾਹੀਂ ਇਹ ਸਾਰੇ ਤੱਥ ਗਲਤ ਸਾਬਤ ਹੋ ਜਾਣ ਜਾਂ ਵਾਇਰਸ ਹੀ ਵੱਖ ਰੂਪ ਇਖ਼ਤਿਆਰ ਕਰ ਕੇ ਹੋਰ ਰੂਪ ਵਿੱਚ ਸਾਹਮਣੇ ਆ ਜਾਏ!

ਸਵਾਲ 1. ਕੀ ਇਹ ਵਾਇਰਸ ਨਵੀਂ ਹੈ?

ਜਵਾਬ: ਨਹੀਂ, ਕੋਰੋਨਾ ਵਾਇਰਸ ਕੀਟਾਣੂ ਲਗਭਗ 400 ਕਿਸਮਾਂ ਦੇ ਹਨਕੋਵਿਡ-19 ਬੀਮਾਰੀ ਕਰਨ ਵਾਲਾ ਕੋਰੋਨਾ ਵਾਇਰਸ ਪਹਿਲਾਂ ਦੀ ਸਾਰਸ ਬੀਮਾਰੀ ਕਰਨ ਵਾਲੇ ਕੀਟਾਣੂ ਨਾਲ ਕਾਫੀ ਮਿਲਦਾ ਜੁਲਦਾ ਹੈਇਸੇ ਲਈ ਇਸ ਨੂੰ “ਸਾਰਸ ਕੋਵ-2” ਨਾਂ ਦੇ ਦਿੱਤਾ ਗਿਆ ਹੈ

ਸਵਾਲ 2. ਪਹਿਲੀ ਵਾਰ ਇਹ ਵਾਇਰਸ ਕਿੱਥੋਂ ਲੱਭੀ?

ਜਵਾਬ: ਵੂਹਾਨ (ਚੀਨ) ਵਿੱਚ ਦਸੰਬਰ 2019 ਵਿੱਚ ਪਹਿਲਾ ਕੇਸ ਲੱਭਿਆ ਤੇ ਇਸ ਬੀਮਾਰੀ ਦਾ ਨਾਂ ‘ਕੋਵਿਡ-19’ ਦੇ ਦਿੱਤਾ ਗਿਆ

ਸਵਾਲ 3. ਇਸ ਵਾਇਰਸ ਦਾ ਜਾਨਵਰਾਂ ਨਾਲ ਕੀ ਸੰਬੰਧ ਹੈ?

ਜਵਾਬ: ‘ਸਾਰਸ ਵਾਇਰਸ’ ਸਿਵਟ ਬਿੱਲੀਆਂ ਤੋਂ ਬੰਦਿਆਂ ਵਿੱਚ ਆਇਆ ਹੈ‘ਮਰਸ ਵਾਇਰਸ’ ਊਠਾਂ ਵਿੱਚੋਂ ਬੰਦਿਆਂ ਵਿੱਚ ਆਇਆਇਹ ਦੋਨੋਂ ਕਿਸਮਾਂ ਕੋਰੋਨਾ ਦੀਆਂ ਹਨਕੋਵਿਡ 19 ਬਾਰੇ ਕਿਆਸ ਲਾਇਆ ਜਾ ਰਿਹਾ ਹੈ ਕਿ ਇਹ ਚਮਗਿੱਦੜ ਤੋਂ ਇਨਸਾਨ ਵਿੱਚ ਵੜਿਆ ਤੇ ਅੱਗੋਂ ਹੁਣ ਤਕ ਕੁਝ ਪਾਲਤੂ (ਕੁੱਤੇ, ਬਿੱਲੀਆਂ) ਤੇ ਕੁਝ ਚਿੜੀਆ ਘਰ ਦੇ (ਬਾਂਦਰ, ਸ਼ੇਰ) ਜਾਨਵਰਾਂ ਵਿੱਚ ਲੱਭਿਆ ਜਾ ਚੁੱਕਿਆ ਹੈਇਨ੍ਹਾਂ ਜਾਨਵਰਾਂ ਤੋਂ ਅੱਗੋਂ ਕਿਸੇ ਬੰਦੇ ਵਿੱਚ ਜਾਣ ਦੀਆਂ ਖੋਜਾਂ ਹਾਲੇ ਤੱਕ ਸ਼ੁਰੂ ਨਹੀਂ ਹੋਈਆਂਚਿੜੀਆ ਘਰਾਂ ਵੱਲੋਂ ਪੰਛੀਆਂ ਵਿੱਚ ਵੀ ਇਸ ਵਾਇਰਸ ਦੇ ਲੱਛਣ ਲੱਭਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ

ਸਵਾਲ 4. ਕੀ ਹੁਣ ਦੇ ਮਾਹੌਲ ਵਿੱਚ ਕੱਚਾ ਦੁੱਧ ਪੀਤਾ ਜਾ ਸਕਦਾ ਹੈ?

ਜਵਾਬ: ਕੱਚਾ ਦੁੱਧ ਪੀਣ ਨਾਲ ਕਈ ਕਿਸਮਾਂ ਦੇ ਵਾਇਰਸ ਤੇ ਬੈਕਟੀਰੀਆ ਕੀਟਾਣੂ ਹਮਲਾ ਬੋਲ ਸਕਦੇ ਹਨ ਜਿਨ੍ਹਾਂ ਵਿੱਚ ਅੰਤੜੀਆਂ ਦੀ ਟੀ.ਬੀ. ਵੀ ਸ਼ਾਮਲ ਹੈਇਸੇ ਲਈ ਦੁੱਧ ਹਮੇਸ਼ਾ ਉਬਾਲ ਕੇ ਹੀ ਪੀਣਾ ਚਾਹੀਦਾ ਹੈ

ਸਵਾਲ 5. ਕੋਰੋਨਾ ਕਿੰਨੀ ਦੇਰ ਤੱਕ ਆਲੇ ਦੁਆਲੇ ਦੀਆਂ ਚੀਜ਼ਾਂ ਉੱਤੇ ਜ਼ਿੰਦਾ ਰਹਿੰਦਾ ਹੈ?

ਜਵਾਬ: ਵੱਖੋ-ਵੱਖ ਤਾਪਮਾਨ ਤੇ ਨਮੀ ਦੇ ਹਿਸਾਬ ਨਾਲ ਕੁਝ ਘੰਟਿਆਂ ਤੋਂ ਕਈ ਦਿਨਾਂ ਤੱਕ ਕੋਰੋਨਾ ਜ਼ਿੰਦਾ ਰਹਿ ਸਕਦਾ ਹੈਜਦੋਂ ਤਾਪਮਾਨ 53 ਡਿਗਰੀ ਸੈਂਟੀਗਰੇਡ ਤੱਕ ਪਹੁੰਚ ਜਾਵੇ ਤਾਂ ਇਹ ਵਾਇਰਸ ਮਰ ਜਾਂਦਾ ਹੈਪਲਾਸਟਿਕ ਅਤੇ ਸਟੀਲ ਉੱਤੇ 4 ਦਿਨ ਤੱਕ ਟਿਕਿਆ ਰਹਿ ਸਕਦਾ ਹੈਇਸੇ ਲਈ ਇਨ੍ਹਾਂ ਥਾਵਾਂ ਨੂੰ ਸਾਫ਼ ਕਰਨ ਲਈ ਸਾਬਣ ਜਾਂ ਡਿਟੋਲ ਜਾਂ ਸਪਿਰਟ ਵਰਤੀ ਜਾ ਸਕਦੀ ਹੈ

ਸਵਾਲ 6. ਕੀ ਪਾਰਸਲ ਜਾਂ ਚਿੱਠੀਆਂ ਰਾਹੀਂ ਇਹ ਫੈਲਦਾ ਹੈ?

ਜਵਾਬ: ਬਾਹਰਲੇ ਗੱਤੇ ਜਾਂ ਕਾਗਜ਼ ਨੂੰ ਘਰੋਂ ਬਾਹਰ ਹੀ ਖੋਲ੍ਹ ਕੇ ਸਮਾਨ ਜਾਂ ਚਿੱਠੀ ਘਰ ਅੰਦਰ ਲਿਜਾਣੀ ਚਾਹੀਦੀ ਹੈਹਾਲੇ ਤੱਕ ਦੀ ਖੋਜ ਦਰਸਾਉਂਦੀ ਹੈ ਕਿ ਇਨ੍ਹਾਂ ਰਾਹੀਂ ਵਾਇਰਸ ਫੈਲਣ ਦਾ ਖ਼ਤਰਾ ਘੱਟ ਹੈ

ਸਵਾਲ 7. ਕੀ ਨੋਟਾਂ ਅਤੇ ਸਿੱਕਿਆਂ ਰਾਹੀਂ ਕੋਰੋਨਾ ਫੈਲਦਾ ਹੈ?

ਜਵਾਬ: ਨੋਟਾਂ ਅਤੇ ਸਿੱਕਿਆਂ ਰਾਹੀਂ ਬੀਮਾਰੀ ਫੈਲਣ ਦੀ ਸ਼ੰਕਾ ਵਿਸ਼ਵ ਪੱਧਰ ਉੱਤੇ ਜਤਾਈ ਜਾ ਰਹੀ ਹੈਕਨੇਡਾ, ਅਸਟ੍ਰੇਲੀਆ ਤੇ ਯੂ.ਕੇ. ਵਿੱਚ ਪਲਾਸਟਿਕ ਦੇ ਨੋਟਾਂ ਨੂੰ ਵਰਤਣ ਦੀ ਸਲਾਹ ਦਿੱਤੀ ਗਈ ਹੈਜਦ ਤੱਕ ਦੀਆਂ ਖੋਜਾਂ ਸਪਸ਼ਟ ਨਹੀਂ ਕਰਦੀਆਂ, ਧਿਆਨ ਰੱਖਣ ਦੀ ਲੋੜ ਹੈ ਤੇ ਇਹਤਿਆਤ ਵਜੋਂ ਸਿੱਲ੍ਹੇ ਨੋਟ ਕੁਝ ਘੰਟੇ ਧੁੱਪੇ ਰੱਖੇ ਜਾ ਸਕਦੇ ਹਨਸਿੱਕੇ ਸਪਿਰਿਟ ਵਾਲੇ ਹੱਥਾਂ ਨਾਲ ਸੌਖਿਆਂ ਸਾਫ਼ ਕੀਤੇ ਜਾ ਸਕਦੇ ਹਨ

ਸਵਾਲ 8. ਗਰਭਵਤੀ ਔਰਤਾਂ ਨੂੰ ਕਿੰਨਾ ਖ਼ਤਰਾ ਹੈ?

ਜਵਾਬ: ਹਾਲੇ ਤਕ ਦੀਆਂ ਖੋਜਾਂ ਵਿੱਚ ਗਰਭਵਤੀ ਔਰਤਾਂ ਨੂੰ ਵੱਧ ਖ਼ਤਰਾ ਨਹੀਂ ਲੱਭਿਆਭਰੂਣ ਤੱਕ ਕੋਰੋਨਾ ਦੇ ਪਹੁੰਚਣ ਬਾਰੇ ਵੀ ਹਾਲੇ ਤੱਕ ਕਿਸੇ ਖੋਜੀ ਨੇ ਨਹੀਂ ਦੱਸਿਆਬਾਕੀਆਂ ਵਾਂਗ ਗਰਭਵਤੀ ਔਰਤਾਂ ਨੂੰ ਵੀ ਪਰਹੇਜ਼ ਅਤੇ ਸਫ਼ਾਈ ਰੱਖਣ ਦੀ ਲੋੜ ਹੈ?

ਸਵਾਲ 9. ਕੀ ਨਵਜੰਮੇ ਬੱਚੇ ਨੂੰ ਕੋਰੋਨਾ ਪੀੜਤ ਮਾਂ ਦੁੱਧ ਪਿਆ ਸਕਦੀ ਹੈ?

ਜਵਾਬ: ਜੀ ਹਾਂ

ਸਵਾਲ 10. ਫਲੂ ਅਤੇ ਕੋਵਿਡ-19 ਵਿੱਚ ਕੀ ਫ਼ਰਕ ਹੈ?

ਜਵਾਬ: ਇਨ੍ਹਾਂ ਦੇ ਲੱਛਣ ਲਗਭਗ ਇੱਕੋ ਜਿਹੇ ਹੁੰਦੇ ਹਨ ਪਰ ਫਲੂ ਬੱਚਿਆਂ ਵਿੱਚ ਵੱਧ ਹੁੰਦਾ ਹੈਇੱਕ ਤੋਂ ਦੂਜੇ ਵੱਲ ਜਾਣ ਦਾ ਖ਼ਤਰਾ ਕੋਵਿਡ-19 ਵਿੱਚ ਵੱਧ ਹੁੰਦਾ ਹੈਫਲੂ ਦਾ ਖ਼ਤਰਾ ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਵਿੱਚ ਵੀ ਵੱਧ ਹੁੰਦਾ ਹੈਕੋਵਿਡ-19 ਬਜ਼ੁਰਗਾਂ ਤੇ ਬੀਮਾਰਾਂ ਉੱਤੇ ਵੱਧ ਹੱਲਾ ਬੋਲਦਾ ਹੈ, ਖ਼ਾਸ ਕਰ ਸ਼ੱਕਰ ਰੋਗੀਆਂ ਅਤੇ ਬਲੱਡ ਪ੍ਰੈੱਸ਼ਰ ਦੇ ਰੋਗੀਆਂ ਉੱਤੇ

ਸਵਾਲ 11. ਕੋਵਿਡ ਤੋਂ ਮੌਤ ਦਾ ਖ਼ਤਰਾ ਕਿੰਨਾ ਹੈ?

ਜਵਾਬ: ਹਾਲੇ ਤੱਕ ਦੇ ਡਾਟੇ ਅਨੁਸਾਰ ਤਿੰਨ ਤੋਂ ਚਾਰ ਪ੍ਰਤੀਸ਼ਤ ਹੈਫਲੂ ਤੋਂ ਹੋਈਆਂ ਮੌਤਾਂ ਦੀ ਦਰ ਸਿਰਫ਼ 0.1 ਪ੍ਰਤੀਸ਼ਤ ਹੈ

ਸਵਾਲ 12. ਕੀ ਕੋਵਿਡ-19 ਬੀਮਾਰੀ ਦੇ ਹੁੰਦਿਆਂ ਵੀ ਟੈਸਟ ਨੈਗੇਟਿਵ ਆ ਸਕਦਾ ਹੈ?

ਜਵਾਬ: ਪੀ.ਸੀ.ਆਰ. ਟੈਸਟ 30 ਫੀਸਦੀ ਕੇਸਾਂ ਵਿੱਚ ਨੈਗੇਟਿਵ ਆ ਸਕਦੇ ਹਨ

ਸਵਾਲ 13. ਕੀ ਮਾਸਕ ਪਾਉਣਾ ਹਰ ਕਿਸੇ ਲਈ ਜ਼ਰੂਰੀ ਹੈ?

ਜਵਾਬ: ਕਮਿਊਨਿਟੀ ਰਾਹੀਂ ਫੈਲਾਓ ਤੋਂ ਬਚਣ ਲਈ ਘਰੋਂ ਬਾਹਰ ਨਿਕਲਣ ਵੇਲੇ ਹਰ ਕਿਸੇ ਨੂੰ ਮਾਸਕ ਪਾ ਲੈਣਾ ਚਾਹੀਦਾ ਹੈ

ਸਵਾਲ 14. ਕਿਸ ਕਿਸਮ ਦਾ ਮਾਸਕ ਬਿਹਤਰ ਹੈ?

ਜਵਾਬ: ਆਮ ਬੰਦਿਆਂ ਲਈ ਕੱਪੜੇ ਦਾ ਮਾਸਕ ਵੀ ਅਸਰਦਾਰ ਹੈਇਸ ਮਾਸਕ ਨੂੰ ਰੋਜ਼ ਸਾਬਣ ਨਾਲ ਧੋਣਾ ਚਾਹੀਦਾ ਹੈ

ਸਵਾਲ 15. ਕੀ ਇਹ ਹਵਾ ਰਾਹੀਂ ਫੈਲਦਾ ਹੈ?

ਜਵਾਬ: ਕਿਸੇ ਕੋਵਿਡ-19 ਦੀ ਬੀਮਾਰੀ ਨਾਲ ਪੀੜਤ ਮਰੀਜ਼ ਦੀ ਨਿੱਛ ਜਾਂ ਖੰਘ ਨਾਲ ਇੱਕ ਮੀਟਰ ਦੂਰ ਤੱਕ ਖੜ੍ਹੇ ਲੋਕਾਂ ਨੂੰ ਇਸ ਬੀਮਾਰੀ ਦੇ ਹੋਣ ਦਾ ਖ਼ਤਰਾ ਹੈਇਸ ਤੋਂ ਅੱਗੇ ਦੀਆਂ ਖੋਜਾਂ ਕਿ ਇਹ ਕਿੰਨੀ ਦੇਰ ਹਵਾ ਵਿੱਚ ਟਿਕਿਆ ਰਹਿ ਸਕਦਾ ਹੈ, ਹਾਲੇ ਜਾਰੀ ਹਨਹੁਣ ਤੱਕ ਇਹੀ ਕਿਹਾ ਜਾ ਰਿਹਾ ਹੈ ਕਿ ਨਿੱਛ ਮਾਰਨ ਬਾਅਦ ਆਲੇ-ਦੁਆਲੇ ਜਾਂ ਸਾਹਮਣੇ ਖੜ੍ਹੇ ਬੰਦੇ ਦੇ ਕੱਪੜਿਆਂ, ਮੂੰਹ, ਹੱਥਾਂ, ਰੇਲਿੰਗ, ਕੰਧਾਂ ਰਾਹੀਂ ਇਹ ਦੂਜੇ ਨੂੰ ਜਕੜ ਲੈਂਦਾ ਹੈ

ਸਵਾਲ 16. ਕੀ ਹਰ ਕੋਰੋਨਾ ਪੀੜਤ ਬੰਦੇ ਨੂੰ ਬੀਮਾਰੀ ਦੇ ਲੱਛਣ ਹੁੰਦੇ ਹਨ?

ਜਵਾਬ: 80 ਫੀਸਦੀ ਵਿੱਚ ਲਗਭਗ ਨਾ ਬਰਾਬਰ ਲੱਛਣ ਹੁੰਦੇ ਹਨਚੀਨ ਵਿੱਚ ਵੀ ਹਰ ਚਾਰਾਂ ਵਿੱਚੋਂ ਇੱਕ ਨੂੰ ਕੋਈ ਵੀ ਲੱਛਣ ਨਾ ਲੱਭੇ ਜਾਣ ਸਦਕਾ ਹੀ ਇਹ ਬੀਮਾਰੀ ਮਹਾਂਮਾਰੀ ਵਾਂਗ ਫੈਲੀਇਹ ਲੋਕ, ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹਨ, ਅੱਗੋਂ ਬੀਮਾਰੀ ਫੈਲਾਉਣ ਦੇ ਸਮਰੱਥ ਹੁੰਦੇ ਹਨਇਸੇ ਲਈ ਮਾਸਕ ਪਾ ਕੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਆਪਣੇ ਹੱਥ ਸਾਬਣ ਨਾਲ ਵਾਰ-ਵਾਰ ਧੋ ਕੇ ਸਾਫ਼ ਕਰਨੇ ਚਾਹੀਦੇ ਹਨ ਜਾਂ ਸੈਨੇਟਾਈਜ਼ ਕਰਨੇ ਚਾਹੀਦੇ ਹਨ

ਸਵਾਲ 17. ਕੋਵਿਡ-19 ਦੇ ਲੱਛਣ ਕੀ ਹਨ?

ਜਵਾਬ: ਤੇਜ਼ ਬੁਖਾਰ, ਸੁੱਕੀ ਖੰਘ, ਸਾਹ ਚੜ੍ਹਨਾ ਜਾਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਨੀ ਕੁਝ ਮਰੀਜ਼ਾਂ ਨੂੰ ਸਰੀਰ ਟੁੱਟਦਾ ਮਹਿਸੂਸ ਹੋ ਸਕਦਾ ਹੈ, ਨੱਕ ਬੰਦ ਹੋਣਾ ਜਾਂ ਵਗਣਾ, ਟੱਟੀਆਂ ਲੱਗਣੀਆਂ, ਗਲੇ ਵਿੱਚ ਪੀੜ, ਆਦਿ ਵੀ ਹੋ ਸਕਦੇ ਹਨ

ਸਵਾਲ 18. ਕੀ ਕੋਈ ਟੀਕਾ ਬਣਿਆ ਹੈ?

ਜਵਾਬ: ਹਾਲੇ ਤੱਕ ਕੋਵਿਡ-19 ਲਈ ਕੋਈ ਵੀ ਟੀਕਾ ਨਹੀਂ ਬਣਿਆਖੋਜਾਂ ਜਾਰੀ ਹਨ

ਸਵਾਲ 19. ਕੀ ਅਖਬਾਰਾਂ ਰਾਹੀਂ ਕੋਰੋਨਾ ਫੈਲ ਸਕਦਾ ਹੈ?

ਜਵਾਬ: ਸਿਰਫ਼ ਇੱਕ ਖੋਜ ਨੇ ਸਪਸ਼ਟ ਕੀਤਾ ਸੀ ਕਿ ਕੋਰੋਨਾ ਜੇ ਅਖ਼ਬਾਰੀ ਕਾਗਜ਼ ਉੱਤੇ ਲੱਗ ਜਾਵੇ ਤਾਂ 4 ਜਾਂ 5 ਦਿਨ ਤੱਕ ਉੱਥੇ ਟਿਕਿਆ ਰਹਿ ਸਕਦਾ ਹੈ

ਵਿਸ਼ਵ ਸਿਹਤ ਸੰਸਥਾ ਨੇ ਵੀ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਬੈਂਕ ਦੇ ਨੋਟਾਂ ਅਤੇ ਅਖ਼ਬਾਰੀ ਕਾਗਜ਼ਾਂ ਰਾਹੀਂ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਹੋ ਸਕਦਾ ਹੈਇਸ ਬਾਰੇ ਹਾਲੇ ਤੱਕ ਸਪਸ਼ਟ ਖੋਜ ਸਾਹਮਣੇ ਨਹੀਂ ਆਈਇਸੇ ਲਈ ਸਿਰਫ਼ ਧਿਆਨ ਰੱਖਣ ਦੀ ਲੋੜ ਹੈਅਖ਼ਬਾਰਾਂ ਬਿਸਤਰਿਆਂ ਵਿੱਚ ਨਾ ਰੱਖੀਆਂ ਜਾਣਇਹਤਿਆਤ ਵਜੋਂ ਪੜ੍ਹਨ ਬਾਅਦ ਹੱਥ ਅਤੇ ਮੇਜ਼ ਸਾਫ਼ ਕਰ ਲੈਣੇ ਚਾਹੀਦੇ ਹਨ

ਸਵਾਲ 20. ਕੀ ਹਾਈਡਰੌਕਸੀ ਕਲੋਰੋਕਵਿਨ ਦਵਾਈ ਕੋਰੋਨਾ ਲਈ ਅਸਰਦਾਰ ਹੈ?

ਜਵਾਬ: ਹਾਲੇ ਕੋਵਿਡ 19 ਬੀਮਾਰੀ ਬਾਰੇ ਪੂਰੀ ਸਮਝ ਹੀ ਨਹੀਂ ਪੈ ਸਕੀਇਸੇ ਲਈ ਵੱਖੋ-ਵੱਖ ਮੁਲਕਾਂ ਵਿੱਚ ਇਸਦੇ ਇਲਾਜ ਲਈ ਵੱਖੋ-ਵੱਖ ਦਵਾਈਆਂ ਦਾ ਤਜਰਬਾ ਕੀਤਾ ਜਾ ਰਿਹਾ ਹੈ

ਹਾਈਡਰੌਕਸੀ ਕਲੋਰੋਕਵਿਨ ਦਵਾਈ ਬਿਨਾਂ ਲੋੜ ਦੇ ਨਹੀਂ ਖਾਣੀ ਚਾਹੀਦੀਇਹ ਦਵਾਈ ਕਈ ਤਰ੍ਹਾਂ ਦੀਆਂ ਜੋੜਾਂ ਦੀਆਂ ਬੀਮਾਰੀਆਂ ਅਤੇ ਮਲੇਰੀਆ ਲਈ ਵਰਤੀ ਜਾਂਦੀ ਹੈ ਇਸਦੇ ਮਾੜੇ ਅਸਰ ਨਜ਼ਰ ਅਤੇ ਦਿਲ ਉੱਤੇ ਪੈਂਦੇ ਹਨਇਸ ਬੀਮਾਰੀ ਤੋਂ ਬਚਾਓ ਵਾਸਤੇ ਹਾਲੇ ਤਕ ਇਸਦੇ ਖਾਣ ਨਾਲ ਆਮ ਜਨਤਾ ਨੂੰ ਕੋਈ ਫ਼ਾਇਦਾ ਹੋਇਆ ਨਹੀਂ ਲੱਭਿਆਸਿਰਫ਼ ਡਾਕਟਰੀ ਦੇਖ-ਰੇਖ ਹੇਠਾਂ, ਬੀਮਾਰੀ ਦੇ ਲੱਛਣ ਦਿਸਣ ਬਾਅਦ ਹੀ ਇਸਦੀ ਵਰਤੋਂ ਲੋੜ ਅਨੁਸਾਰ ਕੀਤੀ ਜਾ ਸਕਦੀ ਹੈ

ਸਵਾਲ 21. ਕੀ ਕੋਈ ਦੇਸੀ ਦਵਾਈ ਬਚਾਓ ਲਈ ਖਾਧੀ ਜਾ ਸਕਦੀ ਹੈ?

ਜਵਾਬ: ਹਾਲੇ ਤਕ ਦੀਆਂ ਵਿਸ਼ਵ ਪੱਧਰੀ ਖੋਜਾਂ ਵਿੱਚ ਕੋਈ ਦੇਸੀ ਜਾਂ ਅੰਗਰੇਜ਼ੀ ਦਵਾਈ ਅਸਰਦਾਰ ਸਾਬਤ ਨਹੀਂ ਹੋਈਸਿਰਫ਼ ਪਰਹੇਜ਼ ਤੇ ਸਾਫ਼ ਸਫਾਈ ਰੱਖਣ ਬਾਅਦ ਆਪਣੇ ਆਪ ਨੂੰ ਭੀੜ ਤੋਂ ਪਰ੍ਹਾਂ ਰੱਖ ਕੇ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2050)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author