NarinderSZira7ਮਾਪਿਆਂ ਨੂੰ ਆਪਣੇ ਬੱਚੇ ਦੀ ਤੁਲਨਾ ਕਦੇ ਵੀ ਦੂਸਰੇ ਬੱਚੇ ਨਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ...
(20 ਜਨਵਰੀ 2022)

 

ਬੱਚਿਆਂ ਨੂੰ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਮਾਂ ਅਤੇ ਬਾਪ ਦੋਵਾਂ ਦੀ ਹੁੰਦੀ ਹੈਪਰ ਜ਼ਿਆਦਾ ਸਮਾਂ ਨੇੜੇ ਰਹਿਣ ਕਾਰਨ ਬੱਚੇ ਦੀ ਸ਼ਖਸੀਅਤ ਵਿੱਚ ਨਿਖਾਰ ਲਿਆਉਣ ਲਈ ਜ਼ਿਆਦਾ ਯੋਗਦਾਨ ਮਾਂ ਦਾ ਹੀ ਹੁੰਦਾ ਹੈਮਾਂ ਅਸਲ ਵਿੱਚ ਬੱਚੇ ਦਾ ਪਹਿਲਾ ਗੁਰੂ ਹੁੰਦੀ ਹੈਬੱਚਿਆਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਵਿਕਸਤ ਕਰਨ ਦਾ ਕਾਰਜ ਬੱਚੇ ਦੀ ਛੋਟੀ ਉਮਰ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਆਤਮ ਵਿਸ਼ਵਾਸ ਹੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਕਾਮਯਾਬੀ ਹਾਸਲ ਕਰਨ ਲਈ ਰਾਹ ਬਣਾਉਂਦਾ ਹੈ। ਬੱਚਿਆਂ ਨੂੰ ਘਰ ਵਿੱਚ ਛੋਟੇ ਛੋਟੇ ਕੰਮ ਕਰਨ ਦੀ ਆਦਤ ਪਾਉਣੀ, ਗਲਤੀ ਕਰਨ ’ਤੇ ਝਿੜਕਨ ਦੀ ਬਜਾਏ ਦੁਬਾਰਾ ਕੰਮ ਕਰਨ ਦਾ ਮੌਕਾ ਦੇਣਾ, ਛੋਟੀਆਂ ਛੋਟੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪ੍ਰੇਰਤ ਕਰਨਾ, ਬੱਚੇ ਦੀ ਪੜ੍ਹਾਈ ਵੇਲੇ ਘਰ ਦਾ ਮਾਹੌਲ ਸ਼ਾਂਤ ਰੱਖਣਾ, ਛੋਟੇ ਛੋਟੇ ਫੈਸਲੇ ਬੱਚਿਆਂ ਨੂੰ ਖੁਦ ਲੈਣ ਦੇਣੇ, ਵਿਹਲੇ ਸਮੇਂ ਵਿੱਚ ਬੱਚੇ ਨਾਲ ਆਮ ਗਿਆਨ ਅਤੇ ਉਸਾਰੂ ਸਮਾਜਿਕ ਗੱਲਬਾਤ ਸਾਂਝੀ ਕਰਨਾ, ਬੱਚੇ ਦੇ ਸਰੀਰਕ ਵਿਕਾਸ ਲਈ ਰਵਾਇਤੀ ਖੇਡਾਂ ਅਤੇ ਦਿਮਾਗੀ ਵਿਕਾਸ ਲਈ ਤਕਨਾਲੋਜੀ ਖੇਡਾਂ ਵਾਸਤੇ ਮੌਕੇ ਦੇਣਾ ਆਦਿ ਗੱਲਾਂ ਦਾ ਧਿਆਨ ਰੱਖਕੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਕੀਤਾ ਜਾ ਸਕਦਾ ਹੈ ਤਾਂ ਜੋ ਬੱਚੇ ਆਉਣ ਵਾਲੇ ਸਮੇਂ ਵਿੱਚ ਕਾਮਯਾਬੀ ਦੀਆਂ ਸਿਖਰਾਂ ਸਰ ਕਰ ਸਕਣ ਅਤੇ ਸਮਾਜ ਦਾ ਇੱਕ ਚੰਗਾ ਨਾਗਰਿਕ ਬਣ ਸਕਣ

ਬੱਚਿਆਂ ਵਿੱਚ ਰਚਨਾਤਮਕਤਾ ਉਭਾਰਨ ਲਈ ਘਰ ਵਿੱਚ ਮਾਂ ਬਾਪ ਤੇ ਸਕੂਲ ਵਿੱਚ ਅਧਿਆਪਕ ਨੂੰ ਨਜ਼ਰ ਰੱਖਣ ਦੀ ਜ਼ਰੂਰਤ ਹੈਰੋਜ਼ਮੱਰਾ ਦੀ ਜ਼ਿੰਦਗੀ ਤੋਂ ਸਮਝ ਆ ਜਾਂਦੀ ਹੈ ਕਿ ਬੱਚਾ ਕਿਸ ਵਿਸ਼ੇ ਬਾਰੇ ਵਧੇਰੇ ਸੋਚਦਾ ਹੈ ਤੇ ਉਸ ’ਤੇ ਵੱਖਰੇ ਢੰਗ ਨਾਲ ਕੰਮ ਕਰਨਾ ਲੋਚਦਾ ਹੈਅਜੋਕੇ ਸਮੇਂ ਵਿੱਚ ਹਰ ਕੰਮ ਟੀਮ ਵਰਕ ਦੀ ਮੰਗ ਕਰਦਾ ਹੈਜੇ ਵਿਦਿਆਰਥੀ ਅੰਦਰ ਬਚਪਨ ਤੋਂ ਹੀ ਟੀਮ ਵਿੱਚ ਕੰਮ ਕਰਨ ਦੀ ਆਦਤ ਹੈ ਤਾਂ ਫਿਰ ਸਫਲਤਾ ਕਦਮ ਚੁੰਮੇਗੀਅਨੁਸ਼ਾਸਨ ਦੀ ਪਾਲਣਾ ਵੀ ਬੱਚਿਆਂ ਲਈ ਜ਼ਰੂਰੀ ਹੈਅਨੁਸ਼ਾਸਨ ਤੋਂ ਬਿਨਾਂ ਕੁਝ ਸੰਭਵ ਨਹੀਂਅਨੁਸਾਸ਼ਿਤ ਹੋਣ ਦੇ ਨਾਲ ਨਾਲ ਨਿਯਮਿਤ ਹੋਣਾ ਵੀ ਜ਼ਰੂਰੀ ਹੈਜੇ ਬੱਚੇ ਵਿੱਚ ਇਹ ਦੋਵੇਂ ਆਦਤਾਂ ਆ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਬੱਚੇ ਨੇ ਸਹੀ ਦਿਸ਼ਾ ਫੜ ਲਈ ਹੈਅਜਿਹਾ ਕਰਨ ਨਾਲ ਸਰੀਰਕ ਤੇ ਮਾਨਸਿਕ ਵਿਕਾਸ ਬੱਚੇ ਦੀ ਇਕਾਗਰਤਾ ਨੂੰ ਵਧਾਉਣ ਵਿੱਚ ਸਹਾਇਕ ਹੁੰਦੇ ਹਨਘਰ ਵਿੱਚ ਮਾਂ ਬਾਪ ਅਤੇ ਸਕੂਲ ਵਿੱਚ ਅਧਿਆਪਕਾਂ ਨੂੰ ਬੱਚੇ ਅੰਦਰ ਅਗਵਾਈ ਦੀ ਸਮਰੱਥਾ ਦਾ ਗੁਣ ਪੈਦਾ ਕਰਨਾ ਚਾਹੀਦਾ ਹੈਇਹ ਜ਼ਰੂਰੀ ਨਹੀਂ ਕਿ ਅਗਵਾਈ ਦੀ ਸਮਰੱਥਾ ਹਰ ਬੱਚੇ ਵਿੱਚ ਹੋਵੇਇਸਦਾ ਫਾਇਦਾ ਜ਼ਿੰਦਗੀ ਦੇ ਹਰ ਮੋੜ ’ਤੇ ਮਿਲਦਾ ਹੈਮਾਤਾ ਪਿਤਾ ਨੂੰ ਬੱਚਿਆਂ ਵਿੱਚ ਉਤਸ਼ਾਹ ਵਧਾਉਣ, ਅੱਗੇ ਵਧਣ ਤੇ ਆਤਮ ਵਿਸ਼ਵਾਸ ਵਧਾਉਣ ਲਈ ਪ੍ਰੇਰਤ ਕਰਦੇ ਰਹਿਣਾ ਚਾਹੀਦਾ ਹੈਜੇ ਖੁਦ ਨੂੰ ਉਤਸ਼ਾਹਿਤ ਰੱਖਣ ਦੀ ਆਦਤ ਬਚਪਨ ਤੋਂ ਪੈ ਜਾਵੇ ਤਾਂ ਭਵਿੱਖ ਚਮਕਦਾਰ ਬਣ ਜਾਂਦਾ ਹੈ

ਹਰ ਬੱਚੇ ਨੂੰ ਕੁਦਰਤ ਨੇ ਕੁਝ ਨਾ ਕੁਝ ਗੁਣ ਜ਼ਰੂਰ ਦਿੱਤੇ ਹਨਪਰ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਬੱਚਾ ਆਪਣੇ ਗੁਣ ਨਾ ਦੇਖਦੇ ਹੋਏ ਦੂਜੇ ਬੱਚੇ ਦੀ ਰੀਸ ਕਰਦਾ ਹੈਜਿਵੇਂ ਇੱਕ ਬੱਚਾ ਕਿਸੇ ਪੂਰੇ ਪਾਠ ਨੂੰ ਇੱਕੋ ਵੇਲੇ ਯਾਦ ਕਰ ਸਕਦਾ ਹੈਇਸਦੇ ਉਲਟ ਦੂਸਰਾ ਬੱਚਾ ਪੂਰੇ ਪਾਠ ਨੂੰ ਯਾਦ ਕਰਨ ਦੀ ਥਾਂ ਅੱਧਾ ਅੱਧਾ ਪਾਠ ਯਾਦ ਕਰ ਸਕਦਾ ਹੈਇਸ ਲਈ ਬੱਚੇ ਨੂੰ ਆਪਣੀ ਸਮਰੱਥਾ ਅੁਨਸਾਰ ਕੰਮ ਕਰਨਾ ਚਾਹੀਦਾ ਹੈਪੜ੍ਹਾਈ ਕਰਦੇ ਸਮੇਂ ਮੁੱਖ ਚੀਜ਼ਾਂ ਨੂੰ ਅੰਡਰਲਾਈਨ ਕਰ ਲੈਣਾ ਚਾਹੀਦਾ ਹੈਇਸ ਤਰ੍ਹਾਂ ਕਰਨ ਨਾਲ ਮੁੱਖ ਚੀਜ਼ਾਂ ਜਲਦੀ ਯਾਦ ਹੋ ਜਾਂਦੀਆਂ ਹਨਸਕੂਲ ਤੋਂ ਬਾਹਰ ਜਾ ਕੇ ਬੱਚਿਆਂ ਨੂੰ ਆਰਾਮ ਜ਼ਰੂਰ ਕਰਨਾ ਚਾਹੀਦਾ ਹੈਪੜ੍ਹਾਈ ਦੀ ਸਮਾਂ ਸਾਰਨੀ ਜ਼ਰੂਰ ਬਣਾਕੇ ਰੱਖਣੀ ਚਾਹੀਦੀ ਹੈ, ਜਿਸ ਵਿੱਚ ਹਰ ਵਿਸ਼ੇ ਲਈ ਨਿਸ਼ਚਿਤ ਸਮਾਂ ਜ਼ਰੂਰ ਦੇਣਾ ਚਾਹੀਦਾ ਹੈਜੇ ਕਿਸੇ ਬੱਚੇ ਨੂੰ ਕੋਈ ਵਿਸ਼ਾ ਔਖਾ ਲਗਦਾ ਹੈ ਤਾਂ ਉਸ ਵਿਸ਼ੇ ਲਈ ਸਮਾਂ ਸਾਰਨੀ ਵਿੱਚ ਵੱਧ ਸਮਾਂ ਦਿੱਤਾ ਜਾ ਸਕਦਾ ਹੈਪਰ ਬੱਚੇ ਨੂੰ ਅੱਜ ਦਾ ਕੰਮ ਕੱਲ੍ਹ ’ਤੇ ਨਹੀਂ ਛੱਡਣਾ ਚਾਹੀਦਾਅਜਿਹਾ ਕਰਨ ਨਾਲ ਥੋੜ੍ਹਾ ਥੋੜ੍ਹਾ ਕੰਮ ਜਮ੍ਹਾਂ ਹੋ ਕੇ ਜ਼ਿਆਦਾ ਬਣ ਜਾਂਦਾ ਹੈਇਸ ਤਰ੍ਹਾਂ ਜ਼ਿਆਦਾ ਕੰਮ ਦੇਖਕੇ ਬੱਚਾ ਘਬਰਾ ਜਾਂਦਾ ਹੈ ਅਤੇ ਤਣਾਉ ਵਿੱਚ ਆ ਜਾਂਦਾ ਹੈਜਮਾਤ ਵਿੱਚ ਕਰਵਾਏ ਗਏ ਕੰਮ ਨੂੰ ਰੋਜ਼ਾਨਾ ਕਰਨਾ ਚਾਹੀਦਾ ਹੈਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕੰਮ ਨੂੰ ਟਾਲਣ ਦੀ ਆਦਤ ਦਾ ਬੱਚੇ ਨੂੰ ਤਿਆਗ ਕਰ ਦੇਣਾ ਚਾਹੀਦਾ ਹੈ

ਜੀਵਨ ਵਿੱਚ ਅੱਗੇ ਵਧਣ ਲਈ ਬੱਚੇ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਦੁਨੀਆਂ ਭਰ ਦਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈਬੱਚੇ ਨੂੰ ਆਪਣੀ ਸੱਭਿਅਤਾ ਤੇ ਸੰਸਕ੍ਰਿਤੀ ਦੀ ਜਾਣਕਾਰੀ ਰੱਖਣ ਦੇ ਨਾਲ ਨਾਲ ਉਸਦੇ ਪ੍ਰਤੀ ਵਫਾਦਾਰ ਹੋਣਾ ਵੀ ਬਹੁਤ ਜ਼ਰੂਰੀ ਹੈਇਹ ਹੀ ਸਮਾਂ ਹੁੰਦਾ ਹੈ ਜਦੋਂ ਬੱਚੇ ਆਪਣੇ ਅੰਦਰ ਛੁਪੇ ਹੋਏ ਹੁਨਰ ਨੂੰ ਨਿਖਾਰ ਸਕਦੇ ਹਨ ਅਤੇ ਆਤਮ ਨਿਰਭਰ ਬਣ ਸਕਦੇ ਹਨਜੀਵਨ ਨੂੰ ਕਦੀ ਵੀ ਕਿਸਮਤ ਦੇ ਭਰੋਸੇ ਨਹੀਂ ਛੱਡਣਾ ਚਾਹੀਦਾਸਫਲਤਾ ਦਾ ਅਨੰਦ ਉਠਾਉਣ ਲਈ ਕਠਿਨਾਈਆਂ ਦੀ ਹਮੇਸ਼ਾ ਜ਼ਰੂਰਤ ਹੁੰਦੀ ਹੈਕਠਿਨਾਈਆਂ ਹੀ ਸਾਨੂੰ ਸਿੱਖਰ ’ਤੇ ਪਹੁੰਚਣ ਲਈ ਪ੍ਰੇਰਿਤ ਕਰਦੀਆਂ ਹਨਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ ਦਾ ਬਹੁਤ ਮਹੱਤਵ ਹੈਅਨੁਸ਼ਾਸਨ ਜੀਵਨ ਦੇ ਵਿਕਾਸ ਅਤੇ ਤਰੱਕੀ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਅਨੁਸ਼ਾਸਨਹੀਣਤਾ ਬੱਚੇ ਨੂੰ ਮੰਜ਼ਿਲ ਤੋਂ ਦੂਰ ਕਰ ਦਿੰਦੀ ਹੈਸਰੀਰਕ, ਮਾਨਸਿਕ, ਭੌਤਿਕ ਅਤੇ ਨੈਤਿਕ ਦਾ ਵਿਕਾਸ ਵਿਦਿਆਰਥੀ ਜੀਵਨ ਵਿੱਚ ਹੀ ਹੋ ਸਕਦਾ ਹੈਇਹ ਸਮਾਂ ਜੀਵਨ ਸਾਧਨਾ ਅਤੇ ਤਪੱਸਿਆ ਦਾ ਹੁੰਦਾ ਹੈਇਸ ਜੀਵਨ ਵਿੱਚ ਸਹਿਣਸ਼ੀਲਤਾ, ਸਫਲਤਾ, ਇਮਾਨਦਾਰੀ, ਅਭਿਆਸ, ਗੁਰੂ ਭਗਤੀ, ਸਵੈ ਮਾਣ, ਹਿੰਮਤ ਹੌਸਲਾ ਵਰਗੇ ਗੁਣ ਅਹਿਮ ਭੂਮਿਕਾ ਨਿਭਾਉਂਦੇ ਹਨਬੱਚਿਆਂ ਨੂੰ ਵਿੱਦਿਆ ਦੇ ਨਾਲ ਨਾਲ ਕੁਝ ਇਸ ਤਰ੍ਹਾਂ ਦੇ ਤਕਨੀਕੀ ਗੁਣ ਜ਼ਰੂਰ ਸਿੱਖਣੇ ਚਾਹੀਦੇ ਹਨ, ਜੋ ਲੋੜ ਪੈਣ ’ਤੇ ਜੀਵਨ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਸਕਣਬੱਚੇ ਸਮਾਜ ਅਤੇ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨਸਮਾਜ ਅਤੇ ਰਾਸ਼ਟਰ ਦੇ ਵਿਕਾਸ ਵਾਸਤੇ ਬੱਚਿਆਂ ਨੂੰ ਹਰ ਵਿਸ਼ੇ ਦਾ ਗਿਆਨ ਹੋਣਾ ਚਾਹੀਦਾ ਹੈਵਿੱਦਿਆ ਹਰ ਸਮੱਸਿਆ ਦਾ ਹੱਲ ਹੈਵਿਦਿਆਰਥੀ ਜੀਵਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਜਿਸ ਉੱਤੇ ਵਿਦਿਆਰਥੀ ਮੋਹਰ ਲਗਾਕੇ ਇਤਿਹਾਸ ਰਚ ਸਕਦੇ ਹਨਸੁਧਾਰ ਦਾ ਇੱਕ ਤਰੀਕਾ ਸਖ਼ਤ ਅਨੁਸ਼ਾਸਨ ਅਤੇ ਪ੍ਰਰੇਨਾਮਈ ਵਿਹਾਰ ਹੈ

ਬੱਚਿਆਂ ਨੂੰ ਚੰਗੀਆਂ ਗੱਲਾਂ ਬਾਰੇ ਮਾਪਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈਚੰਗੀਆਂ ਗੱਲਾਂ ਵਿੱਚ ਬੱਚਿਆਂ ਨੂੰ ਸਿੱਖਿਆਦਾਇਕ ਕਹਾਣੀਆਂ ਸੁਣਾਉਣਾ, ਕਿਸੇ ਵਿਸ਼ੇਸ਼ ਵਿਅਕਤੀ ਦੀ ਜੀਵਨੀ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਬੁਝਾਰਤਾਂ ਨਾਲ ਬੱਚਿਆਂ ਦਾ ਮਨ ਵੀ ਪਰਚਾ ਸਕਦੇ ਹੋਬੱਚੇ ਦੀਆਂ ਆਦਤਾਂ ਵੱਲ ਧਿਆਨ ਕੇਂਦਰਿਤ ਰੱਖਣਾ ਮਾਪਿਆਂ ਦਾ ਮੁਢਲਾ ਫਰਜ਼ ਹੈਚੰਗਾ ਮਾੜਾ, ਸੱਚ ਝੂਠ ਤੇ ਗਲਤ ਸਹੀ ਸਾਰੀਆਂ ਗੱਲਾਂ ਬੱਚਾ ਘਰ ਤੋਂ ਸਿੱਖਦਾ ਹੈਘਰ ਬੱਚਿਆਂ ਦਾ ਪਹਿਲਾ ਸਕੂਲ ਤੇ ਮਾਪੇ ਅਧਿਆਪਕ ਹੁੰਦੇ ਹਨਬੱਚਿਆਂ ਨੂੰ ਉੱਚੇ ਆਦਰਸ਼ ਵਾਲ ਜੀਵਨ ਜਿਊਣ ਦਾ ਢੰਗ ਦੱਸਕੇ ਮਾਪੇ ਬੱਚਿਆਂ ਦੇ ਮਾਰਗ ਦਰਸ਼ਕ ਬਣ ਸਕਦੇ ਹਨਸਮੇਂ ਸਿਰ ਉੱਠਣਾ, ਪੜ੍ਹਾਈ ਦੌਰਾਨ ਗੱਲਾਂ ਨਾ ਕਰਨਾ, ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ ਹੱਥਾਂ ਨੂੰ ਧੋਣਾ, ਟੀ.ਵੀ. ਘੱਟ ਦੇਖਣਾ, ਵੱਡਿਆ ਦਾ ਸਤਿਕਾਰ ਕਰਨਾ, ਲੜਾਈ ਨਾ ਕਰਨਾ, ਕਿਸੇ ਦੀ ਬੁਰਾਈ ਨਾ ਕਰਨਾ, ਆਪਣੇ ਦੋਸਤਾਂ ਨਾਲ ਚੰਗੇ ਸਬੰਧ ਬਣਾਕੇ ਰੱਖਣਾ, ਕਮਜ਼ੋਰਾਂ ਦੀ ਮਦਦ ਕਰਨਾ, ਹਮੇਸ਼ਾ ਸੱਚ ਬੋਲਣਾ ਆਦਿ ਚੰਗੀਆਂ ਗੱਲਾਂ ਬੱਚੇ ਨੂੰ ਸਿਖਾਉਣੀਆਂ ਚਾਹੀਦੀਆਂ ਹਨਸਕੂਲ ਵਿੱਚ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਕਿਤਾਬੀ ਗਿਆਨ ਦੇ ਨਾਲ ਨਾਲ ਨੈਤਿਕ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈਜੇ ਬੱਚੇ ਅਤੇ ਮਾਪੇ ਸ਼ੁਰੂ ਤੋਂ ਹੀ ਕੋਸ਼ਿਸ਼ ਕਰਨ ਤਾਂ ਬੱਚਿਆਂ ਵਿੱਚ ਚੰਗਾ ਇਨਸਾਨ ਬਣਨ ਦੇ ਸਾਰੇ ਗੁਣ ਆ ਸਕਦੇ ਹਨ ਤੇ ਉਹ ਬੱਚੇ ਆਪ ਮੁਹਾਰੇ ਹੀ ਚੰਗੀਆਂ ਤੇ ਸਹੀ ਗੱਲਾਂ ਸੋਚਣ ਦੇ ਕਾਬਿਲ ਬਣ ਸਕਦੇ ਹਨ, ਜਿਨ੍ਹਾਂ ਨਾਲ ਉਹ ਜ਼ਿੰਦਗੀ ਵਿੱਚ ਅੱਗੇ ਜਾ ਕੇ ਆਪਣੇ ਕੈਰੀਅਰ ਨਾਲ ਸਬੰਧਤ ਅਹਿਮ ਫੈਸਲੇ ਲੈ ਸਕਦੇ ਹਨ

ਮਹਾਤਮਾ ਗਾਂਧੀ ਮੁਤਾਬਿਕ ਹਰ ਘਰ ਯੂਨੀਵਰਸਿਟੀ ਹੈ ਤੇ ਮਾਪੇ ਅਧਿਆਪਕ ਹਨਮਨੋਵਿਗਿਆਨ ਅਨੁਸਾਰ ਬੱਚਾ ਅੱਖੀ ਦੇਖੇ ਦ੍ਰਿਸ਼ ਜਾਂ ਸਾਹਮਣੇ ਹੋ ਰਹੇ ਕੰਮਾਂ ਤੋਂ ਜਲਦੀ ਸਿੱਖਦਾ ਹੈਬੱਚਿਆਂ ਲਈ ਘਰ ਮੁਢਲੀ ਸੰਸਥਾ ਹੈ, ਜਿੱਥੇ ਉਹ ਬਚਪਨ ਤੋਂ ਬਾਲਗ ਅਵਸਥਾ ਵਿੱਚ ਪਹੁੰਚਦਿਆਂ ਬਹੁਤ ਕੁਝ ਪਰਿਵਾਰਕ ਮੈਂਬਰਾਂ ਤੋਂ ਹੀ ਸਿੱਖਦੇ ਹਨਮਿੱਠ ਬੋਲੜੇ ਤੇ ਮਿਲਣਸਾਰ ਸੁਭਾਅ ਵਾਲੇ ਪਰਿਵਾਰ ਦੇ ਬੱਚੇ ਦਾ ਵਿਵਹਾਰ ਵੀ ਵਡੇਰਿਆਂ ਦੀ ਲੈਅ ਮੁਤਾਬਿਕ ਹੀ ਹੁੰਦਾ ਹੈਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਛੋਟੇ ਛੋਟੇ ਕੰਮ ਕਰਨ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈਇਸ ਮਾਹੌਲ ਵਿੱਚ ਬੱਚਿਆਂ ਅੰਦਰ ਮਿਹਨਤ ਕਰਨ ਦੀ ਲਗਨ ਆਪ ਮੁਹਾਰੇ ਪੈਦਾ ਹੋ ਜਾਂਦੀ ਹੈਸਮਾਜ ਅਤੇ ਰਾਸ਼ਟਰ ਦਾ ਵਿਕਾਸ ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈਸਾਰਥਿਕ ਨਤੀਜਿਆਂ ਲਈ ਬੱਚੇ ਦੀ ਰੁਚੀ ਨੂੰ ਜਾਣਨਾ ਬਹੁਤ ਜ਼ਰੂਰੀ ਹੈਵਿਹਲੇ ਸਮੇਂ ਵਿੱਚ ਇੰਟਰਨੈੱਟ ਤੋਂ ਨਵੀਆਂ ਖੋਜਾਂ ਜਾ ਵਿਲੱਖਣ ਜਾਣਕਾਰੀ ਨਾਲ ਗਿਆਨ ਦਾ ਘੇਰਾ ਵਧਾਉਣ ਲਈ ਬੱਚੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈਘਰ ਦੀ ਸਫਾਈ, ਵਸਤਾਂ ਦੀ ਸਹੀ ਤਰਤੀਬ, ਪਰਿਵਾਰ ਵਿੱਚ ਅਨੁਸ਼ਾਸਨ ਦਾ ਪ੍ਰਕਾਸ਼ ਫੈਲਾਉਂਦੀ ਹੈਮਾਪਿਆਂ ਨੂੰ ਬੱਚਿਆਂ ਨਾਲ ਸ਼ੁਰੂ ਤੋਂ ਹੀ ਵਧੀਆ ਵਤੀਰਾ ਰੱਖਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬੱਚੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਣਮਾਂ-ਬਾਪ ਬੱਚੇ ਦੇ ਸੱਚੇ ਦੋਸਤ ਹੁੰਦੇ ਹਨ

ਬਚਪਨ ਵਿੱਚ ਬਹੁਤੀਆਂ ਗੱਲਾਂ ਬੱਚਾ ਘਰ ਵਿੱਚੋਂ ਹੀ ਸਿੱਖਦਾ ਹੈਸੁਭਾਅ, ਆਦਤਾਂ, ਸਹਿਣਸੀਲਤਾ, ਇਮਾਨਦਾਰੀ, ਮਿਲਣ-ਵਰਤਣ ਵਰਗੇ ਗੁਣ ਬੱਚੇ ਆਪਣੇ ਮਾਪਿਆਂ ਕੋਲੋਂ ਸਿੱਖਦੇ ਹਨਅਜਿਹੇ ਗੁਣ ਹੀ ਬੱਚੇ ਦੀ ਜ਼ਿੰਦਗੀ ਦਾ ਆਧਾਰ ਬਣਦੇ ਹਨਪਰ ਅੱਜ ਕੱਲ੍ਹ ਪਦਾਰਥਵਾਦੀ ਯੁਗ ਵਿੱਚ ਮਾਪਿਆਂ ਕੋਲ ਇੰਨਾ ਸਮਾਂ ਨਹੀਂ ਕਿ ਉਹ ਕੁਝ ਸਮਾਂ ਬੱਚਿਆਂ ਨਾਲ ਬੈਠਕੇ ਖੁੱਲ੍ਹੀਆਂ ਗੱਲਾਂ ਕਰ ਸਕਣ ਦੇ ਨਾਲ ਨਾਲ ਬੱਚਿਆਂ ਨਾਲ ਤਾਲਮੇਲ ਬਣਾ ਸਕਣ

ਮਾਂ-ਬਾਪ ਦੁਆਰਾ ਬੱਚੇ ਨੂੰ ਦਿੱਤਾ ਗਿਆ ਸਮਾਂ ਉਸਦਾ ਭਵਿੱਖ ਸੰਵਾਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈਕਈ ਵਾਰ ਮਾਪਿਆਂ ਵਲੋਂ ਬੱਚਿਆਂ ਨੂੰ ਦਿੱਤੀਆਂ ਲੋੜ ਨਾਲੋਂ ਵੱਧ ਸੁਖ ਸਹੂਲਤਾਂ ਵੀ ਉਨ੍ਹਾਂ ਨੂੰ ਵਿਗੜਨ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਉਨ੍ਹਾਂ ਦੁਆਰਾ ਦਿੱਤਾ ਜੇਬ ਖਰਚ ਬੱਚਾ ਕਿੱਥੇ ਖਰਚ ਕਰ ਰਿਹਾ ਹੈਮਾਪੇ ਮੋਟਰਸਾਇਕਲ, ਸਕੂਟਰ ਆਦਿ ਬੱਚਿਆਂ ਦੇ ਹੱਥਾਂ ਵਿੱਚ ਫੜਾਕੇ ਬੱਚਿਆਂ ਦੀਆਂ ਕੀਮਤੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ ਅਤੇ ਕਈ ਵਾਰ ਦੁਰਘਟਨਾਵਾਂ ਕਾਰਨ ਬੱਚਿਆਂ ਦੀ ਮੌਤ ਹੋ ਜਾਂਦੀ ਹੈਹਾਲਾਂਕਿ ਨਾਬਾਲਗ ਬੱਚਿਆਂ ਨੂੰ 18 ਸਾਲ ਤੋਂ ਘੱਟ ਉੁਮਰ ਤਕ ਸਕੂਟਰ, ਮੋਟਰਸਾਇਕਲ ਚਲਾਉਣ ਦੀ ਕਾਨੂੰਨੀ ਮਨਾਹੀ ਹੈਪਰ ਫਿਰ ਵੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਮੋਪਡ, ਸਕੂਟਰ, ਮੋਟਰਸਾਇਕਲ ਲੈ ਕੇ ਜਾਂਦੇ ਹਨਸੜਕ ਦੁਰਘਟਨਾਵਾਂ ਦੇ ਵਧਣ ਦਾ ਇੱਕ ਕਾਰਨ ਨਾਬਾਲਗ ਬੱਚਿਆਂ ਦਾ ਦੋ ਪਹੀਆਂ ਵਾਹਨ ਚਲਾਉਣ ਹੈਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਦੋ ਪਹੀਆਂ ਵਾਹਨ ਨਾ ਦੇਣ

ਮਾਪਿਆਂ ਨੂੰ ਆਪਣੇ ਬੱਚੇ ਦੀ ਤੁਲਨਾ ਕਦੇ ਵੀ ਦੂਸਰੇ ਬੱਚੇ ਨਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਕੁਦਰਤ ਨੇ ਹਰ ਬੱਚੇ ਨੂੰ ਵਿਲੱਖਣ ਗੁਣ ਦਿੱਤੇ ਹਨਬੱਚਿਆਂ ਨੂੰ ਖੇਡਣ ਕੁੱਦਣ ਦਾ ਮੌਕਾ ਦੇਣਾ ਚਾਹੀਦਾ ਹੈਮਾਪਿਆਂ ਨੂੰ ਬੱਚਿਆਂ ਨਾਲ ਧਾਰਮਿਕ ਵਿਚਾਰ ਸਾਂਝੇ ਕਰਨੇ ਚਾਹੀਦੇ ਹਨ ਤਾਂ ਜੋ ਬੱਚੇ ਧਾਰਮਿਕ ਦ੍ਰਿਸ਼ਟੀਕੋਣ ਵਾਲੇ ਬਣਨਬੱਚਿਆਂ ਨੂੰ ਸਮਾਜ ਵਿੱਚ ਦਲੇਰ ਹੋ ਕੇ ਵਿਚਰਨ ਵਾਲੀ ਖੇਡ ਜਿਵੇਂ ਜੁਡੋ, ਕਰਾਟੇ ਅਤੇ ਗਤਕਾ ਆਦਿ ਸਿਖਾਉਣੇ ਚਾਹੀਦੇ ਹਨਇਸ ਨਾਲ ਬੱਚੇ ਵਿੱਚ ਆਤਮ ਵਿਸ਼ਵਾਸ ਵਧੇਗਾ ਅਤੇ ਬੱਚਾ ਸਮਾਜ ਵਿੱਚ ਦਲੇਰੀ ਨਾਲ ਰਹਿਣਾ ਸਿੱਖੇਗਾਬੱਚਿਆਂ ਨੂੰ ਸਾਦਾ ਪਹਿਰਾਵਾ ਪਹਿਨਣ ਲਈ ਮਾਪਿਆਂ ਨੂੰ ਸਮੇਂ ਸਮੇਂ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈਸਵੇਰੇ ਛੇਤੀ ਉੱਠਣ ਤੇ ਇਸਨਾਨ ਕਰਨ, ਬੁਰਸ਼ ਸਮੇਂ ਸਿਰ ਕਰਨ ਸਮੇਂ ਸਿਰ ਸਕੂਲ ਜਾਣ ਦੀ ਆਦਤ ਬੱਚਿਆਂ ਨੂੰ ਬਚਪਨ ਤੋਂ ਪਾਉਣੀ ਚਾਹੀਦੀ ਹੈਸਮੇਂ ਦੀ ਕਦਰ ਤੋਂ ਜਾਣੂ ਹੋ ਕੇ ਬੱਚੇ ਜ਼ਿੰਦਗੀ ਵਿੱਚ ਕਦੇ ਵੀ ਪਿੱਛੇ ਨਹੀਂ ਰਹਿ ਸਕਣਗੇਮਾਪਿਆਂ ਨੂੰ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਯਤਨਸੀਲ ਰਹਿਣਾ ਚਾਹੀਦਾ ਹੈ

ਬੱਚਿਆਂ ਦੇ ਮਾਨਸਿਕ ਵਿਕਾਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਮੋਬਾਇਲ, ਕੰਪਿਊਟਰ ਦੀ ਦੁਰਵਰਤੋਂ ਨੂੰ ਰੋਕਣਬੱਚਿਆਂ ਨੂੰ ਕਿਤੇ ਨਾਲ ਲੈ ਕੇ ਜਾਣ ਸਮੇਂ ਉਨ੍ਹਾਂ ਨੂੰ ਹੋ-ਹੱਲਾ ਕਰਨ ਤੋਂ ਰੋਕਣਾ ਚਾਹੀਦਾ ਹੈਕਈ ਵਾਰ ਦੇਖਿਆ ਜਾਂਦਾ ਹੈ ਕਿ ਮਾਂ-ਬਾਪ ਮੂਕ ਦਰਸ਼ਕ ਬਣਕੇ ਦੇਖਦੇ ਰਹਿੰਦੇ ਹਨ ਅਤੇ ਬੱਚਿਆਂ ਨੂੰ ਇਸ ਤਰ੍ਹਾਂ ਕਰਨ ਤੋਂ ਮਨ੍ਹਾਂ ਨਹੀਂ ਕਰਦੇ ਸਗੋਂ ਹੱਸਦੇ ਰਹਿੰਦੇ ਹਨਮਾਂ-ਬਾਪ ਲਈ ਇਹ ਠੀਕ ਨਹੀਂ ਹੈਮਾਂ-ਬਾਪ ਨੂੰ ਬੱਚਿਆਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਣਾ ਚਾਹੀਦਾ ਹੈਮਾਪਿਆਂ ਨੂੰ ਬੱਚੇ ਦੀ ਸੋਚ ਦਾ ਦਾਇਰਾ ਵਿਸ਼ਾਲ ਕਰਨਾ ਚਾਹੀਦਾ ਹੈਅਜਿਹੀ ਸੋਚ ਆਪਣਾਉਣ ਨਾਲ ਸਾਡਾ ਆਲਾ ਦੁਆਲਾ ਵਧੇਰੇ ਚੰਗਾ ਲੱਗਣ ਲਗਦਾ ਹੈਚੰਗੀ ਸ਼ਖਸੀਅਤ ਅਤੇ ਖੁਸ਼ਹਾਲ ਜੀਵਨ ਲਈ ਸੋਚ ਦਾ ਵੱਡਾ ਹੋਣਾ ਬਹੁਤ ਜ਼ਰੂਰੀ ਹੈਬੱਚਿਆਂ ਦੀ ਜਿੰਨੀ ਸੋਚ ਵਿਸ਼ਾਲ ਹੋਵੇਗੀ, ਉੰਨੀਆਂ ਹੀ ਉਹ ਵੱਡੀਆਂ ਪ੍ਰਾਪਤੀਆਂ ਕਰ ਸਕਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3294)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author