NarinderSZira7“ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਅਤੇ ਸਿਹਤ ਸੁਰੱਖਿਆ ਮਿਲਣੀ ਚਾਹੀਦੀ ਹੈ ਤਾਂ ਜੋ ਨੌਜਵਾਨ ...”
(30 ਮਾਰਚ 2022)
ਮਹਿਮਾਨ: 781. 

 

ਕੌਮਾਂਤਰੀ ਪ੍ਰਵਾਸ ਉਹ ਪਹਿਲੂ ਹੈ, ਜਿਹੜਾ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦਰਮਿਆਨ ਆਰਥਿਕ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਹੈਪ੍ਰਵਾਸੀ ਕਾਮੇ ਘਰੇਲੂ ਅਤੇ ਵਿਦੇਸ਼ਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਂਦੇ ਹਨਪ੍ਰਵਾਸ ਕੋਈ ਨਵੀਂ ਧਾਰਨਾ ਨਹੀਂ ਹੈਮਨੁੱਖੀ ਹੋਂਦ ਦੀ ਸ਼ੁਰੂਆਤ ਨਾਲ ਹੀ ਮਨੁੱਖ ਦਾ ਪ੍ਰਵਾਸ ਸ਼ੁਰੂ ਹੋ ਗਿਆ ਸੀਜੰਨਸੰਖਿਆ ਦੇ ਵਧਣ ਅਤੇ ਵੱਖ ਵੱਖ ਦੇਸ਼ਾਂ ਦੇ ਆਰਥਿਕ ਵਿਕਾਸ ਦੇ ਵਖਰੇਵਿਆਂ ਕਾਰਨ ਕੌਮਾਂਤਰੀ ਪ੍ਰਵਾਸ ਹੋਂਦ ਵਿੱਚ ਆਇਆਯੂ.ਐੱਨ.ਓ.ਡੀ.ਸੀ. ਦੀ ਇੱਕ ਰਿਪੋਰਟ 2009 ਅਨੁਸਾਰ ਸ਼ੁਰੂਆਤ ਵਿੱਚ ਭਾਰਤੀ ਪ੍ਰਵਾਸੀਆਂ ਨੇ ਆਪਣੇ ਦੇਸ਼ ਦੇ ਨੇੜਲੇ ਦੇਸ਼ਾਂ ਜਿਵੇਂ ਸ਼ਿੰਗਾਪੁਰ ਅਤੇ ਹਾਂਗਕਾਂਗ ਵਿੱਚ ਪ੍ਰਵਾਸ ਕੀਤਾਪਰ ਬਾਅਦ ਵਿੱਚ ਇਹ ਆਸਟਰੇਲਿਆ, ਕੈਨੇਡਾ ਅਤੇ ਯੂ.ਐੱਸ.ਏ. ਵਰਗੇ ਹੋਰ ਦੂਰ ਦੁਰਾਡੇ ਵਾਲੇ ਦੇਸ਼ਾਂ ਵਿੱਚ ਪ੍ਰਵਾਸ ਕਰਨ ਲੱਗੇਪ੍ਰਵਾਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈਵਧੇਰੇ ਕਮਾਈ ਕਰਨ ਦੀ ਇੱਛਾ, ਵਧੀਆ ਰਹਿਣ ਸਹਿਣ ਦੀਆਂ ਸਥਿਤੀਆਂ ਅਤੇ ਪ੍ਰਸ਼ਾਸਕੀ ਸਹੂਲਤਾਂ ਕਾਰਨ ਨੌਜਵਾਨ ਪ੍ਰਵਾਸ ਕਰ ਰਹੇ ਹਨਨੌਜਵਾਨ ਵਿਦੇਸ਼ ਜਾਣ ਲਈ ਇੰਨੇ ਉਤਾਵਲੇ ਹਨ ਕਿ ਉਹ ਗੈਰ-ਕਾਨੂੰਨੀ ਢੰਗ ਨਾਲ ਵੀ ਪ੍ਰਵਾਸ ਕਰਨ ਤੋਂ ਸੰਕੋਚ ਨਹੀਂ ਕਰਦੇ

ਮਨੁੱਖੀ ਲੋੜਾਂ ਦੀ ਪੂਰਤੀ ਲਈ ਪਰਵਾਸ ਕਰਨ ਦਾ ਰੁਝਾਨ ਸਦੀਆਂ ਤੋਂ ਚੱਲਿਆ ਆ ਰਿਹਾ ਹੈਤਿੰਨ ਚਾਰ ਦਹਾਕੇ ਤੋਂ ਲੋਕਾਂ ਦਾ ਬਾਹਰਲੇ ਦੇਸ਼ਾਂ ਵਿੱਚ ਜਾਣ ਦਾ ਰੁਝਾਨ ਹੋਰ ਵੀ ਵਧ ਗਿਆ ਹੈਸਮੇਂ ਦੇ ਨਾਲ ਨਾਲ ਇਸਦਾ ਸਰੂਪ ਵੀ ਬਦਲਦਾ ਰਹਿੰਦਾ ਹੈਜਦੋਂ ਦੇਸ਼ ਅੰਗਰੇਜ਼ੀ ਹਕੂਮਤ ਦੀ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਹੋਇਆ ਸੀ ਤਾਂ ਉਸ ਵੇਲੇ ਵੀ ਲੋਕ ਬਿਹਤਰ ਜ਼ਿੰਦਗੀ ਦਾ ਸੁਪਨਾ ਲੈ ਕੇ ਉੱਚ ਵਿੱਦਿਆ ਹਾਸਲ ਕਰਨ ਲਈ ਵਿਦੇਸ਼ਾਂ ਵੱਲ ਪਰਵਾਸ ਕਰਦੇ ਸਨਉਸ ਸਮੇਂ ਜ਼ਿਆਦਾਤਰ ਅਮੀਰ ਘਰਾਣਿਆਂ ਦੇ ਬੱਚੇ ਹੀ ਉੱਚ ਵਿੱਦਿਆ ਹਾਸਲ ਕਰਨ ਲਈ ਵਿਦੇਸ਼ ਜਾਂਦੇ ਸਨਪਰ ਕੁਝ ਗਰੀਬ ਪਰਿਵਾਰਾਂ ਦੇ ਬੱਚੇ ਕਿਸੇ ਰਾਜੇ ਮਹਾਰਾਜੇ ਦੀ ਸਵੱਲੀ ਨਜ਼ਰ ਪੈਣ ਕਰਕੇ ਬਾਹਰ ਜਾ ਸਕਦੇ ਸਨਆਜ਼ਾਦੀ ਤੋਂ ਬਾਅਦ ਹੌਲੀ ਹੌਲੀ ਜਦੋਂ ਦੇਸ਼ ਤਰੱਕੀ ਕਰਨ ਲੱਗਾ ਤਾਂ ਲੋਕ ਵਿਦੇਸ਼ਾਂ ਵਿੱਚ ਵਸੇ ਆਪਣੇ ਰਿਸ਼ਤੇਦਾਰਾਂ ਰਾਹੀਂ ਕੰਮ ਲਈ ਬਾਹਰ ਜਾਣ ਲੱਗੇਕੇਂਦਰ ਤੇ ਰਾਜ ਸਰਕਾਰਾਂ ਦੀਆਂ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਲਈ ਠੋਸ ਨੀਤੀਆਂ ਦੀ ਘਾਟ ਕਾਰਨ, ਬੇਰੁਜ਼ਗਾਰੀ ਵਧਣ ਕਾਰਨ ਨੌਜਵਾਨਾਂ ਨੇ ਕੰਮ ਕਰਨ ਲਈ ਜਾਣ ਵਾਸਤੇ ਪੜ੍ਹਾਈ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾਬੇਰੁਜ਼ਗਾਰੀ, ਮਹਿੰਗਾਈ, ਨਾਬਰਾਬਰੀ, ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਕਾਨੂੰਨ ਵਿਵਸਥਾ, ਪੜ੍ਹਾਈ ਦਾ ਡਿਗਦਾ ਮਿਆਰ, ਦੇਸ਼ ਵਿੱਚ ਅਸਥਿਰਤਾ ਦਾ ਮਾਹੌਲ ਅਤੇ ਹੋਰ ਵੀ ਕਈ ਕਾਰਨਾਂ ਕਰਕੇ ਨੌਜਵਾਨ ਪਰਵਾਸ ਕਰਦੇ ਹਨਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਖਾਤਰ ਜ਼ਮੀਨ ਜਾਇਦਾਦ ਵੇਚ ਕੇ ਜਾਂ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਖਰਚ ਕਰ ਕੇ ਅਤੇ ਕਰਜ਼ੇ ਚੁੱਕ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨਮਾਪੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਇੱਥੇ ਪੜ੍ਹ ਲਿਖਕੇ ਰੁਜ਼ਗਾਰ ਲਈ ਦਰ ਦਰ ਦੀਆਂ ਠੋਕਰਾਂ ਖਾਣ ਅਤੇ ਬੇਰੁਜ਼ਗਾਰੀ ਕਾਰਨ ਨਸ਼ਿਆਂ ਦੀ ਗ੍ਰਿਫਤ ਵਿੱਚ ਆਉਣ

ਵਿਦੇਸ਼ੀ ਸਰਕਾਰਾਂ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕੌਮਾਂਤਰੀ ਪੱਧਰ ਦੀ ਭਾਸ਼ਾ ਦੇ ਗਿਆਨ ਹੋਣ ਦੀ ਸ਼ਰਤ ਲਾਗੂ ਕਰ ਦਿੱਤੀਕੌਮਾਂਤਰੀ ਭਾਸ਼ਾ ਅੰਗਰੇਜ਼ੀ ਦੇ ਗਿਆਨ ਦੀ ਪ੍ਰੀਖਿਆ ਲੈਣ ਲਈ ਸੰਨ 1989 ਆਈ ਡੀ ਪੀ ਬ੍ਰਿਟਿਸ਼ ਕੌਸਲ ਦੀ ਸਥਾਪਨਾ ਹੋਈਹਾਲਾਂਕਿ ਪਿਛਲੇ ਸਾਲ ਬ੍ਰਿਟਿਸ਼ ਕੌਸਲ ਨੇ ਭਾਰਤ ਅੰਦਰ ਆਈਲੈਟਸ ਦੀ ਪ੍ਰੀਖਿਆ ਲੈਣੀ ਬੰਦ ਕਰ ਦਿੱਤੀਹੁਣ ਸਿਰਫ ਆਈ ਡੀ ਪੀ ਹੀ ਆਈਲੈਟਸ ਦਾ ਪ੍ਰਬੰਧ ਕਰ ਰਿਹਾ ਹੈਆਈਲੈਟਸ ਦੀ ਪ੍ਰੀਖਿਆ ਦੇਣ ਲਈ ਵਿਦਿਆਰਥੀਆਂ ਲਈ ਇਸਦੀ ਤਿਆਰੀ ਕਰਵਾਉਣ ਲਈ ਕੋਚਿੰਗ ਲੈਣਾ ਜ਼ਰੂਰੀ ਹੈ ਕਿਉਂਕਿ ਕੈਨੇਡਾ, ਆਸਟ੍ਰੇਲੀਆ, ਨਿਊਂਜ਼ੀਲੈਡ, ਆਇਰਲੈਂਡ ਅਤੇ ਯੂ.ਕੇ. ਦੀਆਂ ਕਰੀਬ ਦਸ ਹਜ਼ਾਰ ਯੂਨੀਵਰਸਿਟੀਆਂ ਆਈਲੈਟਸ ਪਾਸ ਵਿਦਿਆਰਥੀਆਂ ਨੂੰ ਦਾਖਲਾ ਦਿੰਦੀਆਂ ਹਨਇਸ ਤਰ੍ਹਾਂ ਵਿਦਿਆਰਥੀਆਂ ਦੇ ਆਈਲੈਟਸ ਕਰਨ ਲਈ ਕੋਚਿੰਗ ਸੈਂਟਰ ਦਾ ਕਾਰੋਬਾਰ ਗਿਆਰਾਂ ਸੌ ਕਰੋੜ ਤੋਂ ਵੀ ਵਧ ਚੁੱਕਾ ਹੈਵਿਦੇਸ਼ਾਂ ਵਿੱਚ ਪੜ੍ਹਾਈ ਵਾਸਤੇ ਵਿਦਿਆਰਥੀਆਂ ਦੇ ਮਨਾਂ ਅੰਦਰ ਬੈਂਡਾਂ ਦੀ ਦੌੜ ਲੱਗੀ ਹੋਈ ਹੈਬਿਊਰੋ ਆਫ ਇੰਮੀਗਰੇਸ਼ਨ ਦੇ ਵੇਰਵੇ ਮੁਤਾਬਿਕ ਪਹਿਲੀ ਜਨਵਰੀ 2016 ਤੋਂ ਮਾਰਚ 2021 ਤਕ ਇਕੱਲੇ ਪੰਜਾਬ ਵਿੱਚੋਂ 4.78 ਲੱਖ ਵਿਅਕਤੀ ਰੁਜ਼ਗਾਰ ਵੀਜ਼ੇ ’ਤੇ ਵਿਦੇਸ਼ ਗਏ ਹਨਇਨ੍ਹਾਂ ਵਰ੍ਹਿਆਂ ਦੌਰਾਨ ਪੰਜਾਬ ਵਿੱਚੋ ਹਰ ਮਹੀਨੇ ਔਸਤਨ 7750 ਵਿਅਕਤੀ ਰੁਜ਼ਗਾਰ ਲਈ ਵਿਦੇਸ਼ ਗਏ ਹਨਇਸ ਲਿਹਾਜ਼ ਨਾਲ ਰੋਜ਼ਾਨਾ ਔਸਤਨ 250 ਵਿਅਕਤੀ ਰੁਜ਼ਗਾਰ ਲਈ ਵਿਦੇਸ਼ ਗਏ ਹਨਬੇਸ਼ਕ ਨੌਜਵਾਨ ਪੀੜ੍ਹੀ ਦਾ ਬਾਹਰਲੇ ਦੇਸ਼ਾਂ ਵਿੱਚ ਜਾਣਾ ਸ਼ੌਕ ਨਹੀਂ ਬਲਕਿ ਮਜਬੂਰੀ ਬਣ ਗਈ ਹੈ

ਨੌਜਵਾਨ ਕਿਸੇ ਵੀ ਰਾਜ ਦਾ ਸਰਮਾਇਆ ਹੁੰਦੇ ਹਨਪ੍ਰੰਤੂ ਇਸ ਪਰਵਾਸ ਤੋਂ ਲੱਗਦਾ ਹੈ ਕਿ ਪੰਜਾਬ ਜਲਦੀ ਹੀ ਬੁੱਢਿਆਂ ਦਾ ਸੂਬਾ ਬਣ ਜਾਵੇਗਾ ਅਤੇ ਸੀਨੀਅਰ ਸਿਟੀਜ਼ਨਾਂ ਦੇ ਇਸ ਰਾਜ ਵਿੱਚ ਖਪਤ ਤੇ ਲਾਗਤ ਦੇ ਵਸੀਲੇ ਇਸ ਕਦਰ ਸਿਮਟ ਜਾਣਗੇ ਕਿ ਨਿੱਕੇ-ਨਿੱਕੇ ਕਾਰੋਬਾਰਾਂ ਤੋਂ ਲੈ ਕੇ ਵੱਡੇ ਕਾਰੋਬਾਰ ਵੀ ਬਜ਼ਾਰ ਵਿੱਚ ਮੰਗ ਨਾ ਰਹਿਣ ਕਾਰਨ ਮੰਦੇ ਦੀ ਲਪੇਟ ਵਿੱਚ ਆ ਜਾਣਗੇਇਹ ਪੰਜਾਬ ਲਈ ਬਹੁਤ ਵੱਡੀ ਆਰਥਿਕ ਮਾਰ ਹੋਵੇਗੀ ਅਤੇ ਇਸ ਨਾਲ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਪ੍ਰੰਪਰਾਵਾਂ ਤੇ ਪ੍ਰਸਥਿਤੀਆਂ ਵਿੱਚ ਵੀ ਨਿਘਾਰ ਆਵੇਗਾਇਹ ਪ੍ਰਵਾਸ ਨਹੀਂ ਨਸਲਕੁਸੀ ਹੈ ਕਿਉਂਕਿ ਰਾਜਸੀ ਲੋਕਾਂ ਨੇ ਸਥਿਤੀ ਇਹ ਬਣਾ ਦਿੱਤੀ ਕਿ ਕਾਬਲ ਬੱਚਿਆਂ ਨੂੰ ਪੰਜਾਬ ਵਿੱਚ ਆਪਣਾ ਭਵਿੱਖ ਧੁੰਦਲਾ ਦਿਸਣ ਲੱਗ ਪਿਆ ਹੈਜਿਸ ਕਾਰਨ ਉਹ ਬਾਹਰ ਜਾ ਰਹੇ ਹਨ

ਚੰਗੀ ਜ਼ਿੰਦਗੀ ਤੇ ਰੁਜ਼ਗਾਰ ਦੀ ਚਾਹਤ ਕਾਰਨ ਪੰਜਾਬ ਵਿੱਚੋਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈਬੀਤੇ ਕੁਝ ਸਾਲਾਂ ਵਿੱਚ ਨਸ਼ੇ ਵਿੱਚ ਵਾਧਾ ਤੇ ਬੇਰੁਜ਼ਗਾਰੀ ਵਧਣ ਕਾਰਨ ਇਸ ਵਿੱਚ ਤੇਜ਼ੀ ਆਈ ਹੈਪੰਜਾਬ ਦੀ ਕਰੀਬ ਤਿੰਨ ਕਰੋੜ ਆਬਾਦੀ ਹੈ1.78 ਕਰੋੜ ਲੋਕਾਂ ਕੋਲ ਪਾਸਪੋਰਟ ਹਨ ਇੱਕ ਰਿਪੋਰਟ ਮੁਤਾਬਕ ਹਰ ਸਾਲ ਪੰਜਾਬ ਤੋਂ ਵਿਦੇਸ਼ ਵਿੱਚ ਪੜ੍ਹਾਈ ਲਈ ਜਾਣ ਵਾਲੇ ਨੌਜਵਾਨਾਂ ’ਤੇ ਮਾਪੇ 28 ਹਜ਼ਾਰ 5 ਸੌ ਕਰੋੜ ਰੁਪਏ ਖਰਚ ਕਰ ਰਹੇ ਹਨਇਹ ਰਕਮ ਪੰਜਾਬ ਦੇ ਸਾਲਾਨਾ ਬਜਟ ਦਾ ਕਰੀਬ 20 ਫੀਸਦੀ ਹਿੱਸਾ ਬਣਦੀ ਹੈਪੰਜਾਬ ਤੋਂ ਹਰ ਸਾਲ ਡੇਢ ਲੱਖ ਨੌਜਵਾਨ ਸਟਡੀ ਵੀਜ਼ੇ ’ਤੇ ਪੜ੍ਹਨ ਲਈ ਵਿਦੇਸ਼ ਜਾ ਰਹੇ ਹਨਇਹ ਨੌਜਵਾਨ ਪੰਜਾਬ ਤੋਂ ਕੈਨੇਡਾ, ਆਸਟ੍ਰੇਲੀਆ, ਨਿਊਂਜ਼ੀਲੈਡ, ਅਮਰੀਕਾ, ਇਟਲੀ ਅਤੇ ਯੂ.ਕੇ. ਸਮੇਤ ਤਮਾਮ ਦੇਸ਼ਾਂ ਵਿੱਚ ਪੜ੍ਹਾਈ ਲਈ ਜਾ ਰਹੇ ਹਨਇੰਟਰਨੈਸ਼ਨਲ ਜਨਰਲ ਆਫ ਰਿਸਰਚ ਐਂਡ ਐਨਾਲਿਟਿਕਲ ਰੀਵਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 75 ਫੀਸਦੀ ਪੰਜਾਬੀ ਆਪਣੇ ਬੱਚਿਆਂ ਨੂੰ 12ਵੀਂ ਤੋਂ ਬਾਅਦ ਵਿਦੇਸ਼ ਭੇਜਣਾ ਚਾਹੁੰਦੇ ਹਨਉਸ ਤੋਂ ਬਾਅਦ ਉਹ ਖੁਦ ਵਿਦੇਸ਼ ਵਿੱਚ ਸੈਟਲ ਹੋਣ ਵਿੱਚ ਜੁਟ ਜਾਂਦੇ ਹਨਜੇ ਪਰਵਾਸ ਦਾ ਰੁਝਾਨ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ 20 ਸਾਲਾਂ ਬਾਅਦ ਪੰਜਾਬ ਵਿੱਚ ਸਿਰਫ ਬਜ਼ੁਰਗ ਹੀ ਰਹਿ ਜਾਣਗੇਪਹਿਲਾਂ ਲੋਕ ਵਿਦੇਸ਼ ਵਿੱਚ ਕਮਾਕੇ ਪੰਜਾਬ ਵਿੱਚ ਜਾਇਦਾਦ ਖਰੀਦਣ ਵਿੱਚ ਨਿਵੇਸ਼ ਕਰਦੇ ਸਨਪਰ ਹੁਣ ਜ਼ਮੀਨ ਵੇਚਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ

ਇੱਕ ਰਿਪੋਰਟ ਅਨੁਸਾਰ ਹਰ ਸਾਲ ਅੱਠ ਲੱਖ ਦੇ ਕਰੀਬ ਵਿਦਿਆਰਥੀ ਵਿਦੇਸ਼ ਪੜ੍ਹਨ ਜਾਂਦੇ ਹਨਹਰ ਸਾਲ ਸਾਡੇ ਦੇਸ਼ ਦਾ ਸਵਾ ਦੋ ਲੱਖ ਕਰੋੜ ਰੁਪਇਆ ਵਿਦੇਸ਼ੀ ਯੂਨੀਵਰਸਿਟੀਆਂ ਤੇ ਕਾਲਜ ਬਟੋਰ ਰਹੇ ਹਨਮਾਹਰਾਂ ਮੁਤਾਬਕ ਇਹ ਵਿਦੇਸ਼ਾਂ ਨੂੰ ਜਾ ਰਹੀ ਪੂੰਜੀ ਸਾਲ 2024 ਤਕ ਵਧਕੇ ਛੇ ਲੱਖ ਕਰੋੜ ਰੁਪਏ ਤੋਂ ਉੱਪਰ ਹੋ ਜਾਵੇਗੀਸਾਲ 2016 ਤੋਂ ਸਾਲ 2021 ਤਕ ਭਾਰਤ ਵਿੱਚੋਂ 1 ਕਰੋੜ 37 ਲੱਖ ਲੋਕਾਂ ਨੇ ਦੇਸ਼ ਛੱਡਿਆ ਹੈਪੜ੍ਹਾਈ ਲਈ ਬਾਹਰ ਜਾਣ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈਸਾਲ 2016 ਵਿੱਚ ਚਾਰ ਲੱਖ ਚਾਲੀ ਹਜ਼ਾਰ ਵਿਦਿਆਰਥੀ ਪੜ੍ਹਾਈ ਲਈ ਮੁਲਕ ਵਿੱਚੋਂ ਬਾਹਰ ਗਏ ਸਨ ਜਦੋਂਕਿ ਸਾਲ 2019 ਵਿੱਚ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸੱਤ ਲੱਖ ਸੱਤਰ ਹਜ਼ਾਰ ਹੋ ਗਈ। ਇੱਕ ਅਨੁਮਾਨ ਅਨੁਸਾਰ ਸਾਲ 2024 ਤਕ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 20 ਲੱਖ ਤਕ ਪਹੁੰਚ ਜਾਵੇਗੀ

ਇਸਦਾ ਕਾਰਨ ਭਾਰਤ ਦੀ ਦੋਸ਼ ਪੂਰਨ ਸਿੱਖਿਆ ਪ੍ਰਣਾਲੀਹੈ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈਮਿਸਾਲ ਦੇ ਤੌਰ ’ਤੇ ਮੁਲਕ ਭਰ ਵਿੱਚ ਮੈਡੀਕਲ ਵਿਦਿਆਰਥੀਆਂ ਲਈ ਸਿਰਫ ਅੱਸੀ ਹਜ਼ਾਰ ਸੀਟਾਂ ਮੌਜੂਦ ਹਨ ਜਿਨ੍ਹਾਂ ਵਿੱਚੋਂ ਸਰਕਾਰੀ ਕਾਲਜਾਂ ਵਿੱਚ ਐੱਮ.ਬੀ.ਬੀ.ਐੱਸ. ਦੀ ਡਿਗਰੀ ਕਰਨ ਲਈ ਸੱਤਰ/ਅੱਸੀ ਲੱਖ ਰੁਪਏ ਅਤੇ ਨਿੱਜੀ ਕਾਲਜਾਂ ਵਿੱਚ ਇਹ ਖਰਚਾ ਡੇਢ ਕਰੋੜ ਤਕ ਪਹੁੰਚ ਜਾਂਦਾ ਹੈ ਇਸਦੇ ਮੁਕਾਬਲੇ ਯੂਕਰੇਨ ਵਰਗੇ ਛੋਟੇ ਮੁਲਕਾਂ ਵਿੱਚ ਐੱਮ.ਬੀ.ਬੀ.ਐੱਸ. ਦੀ ਡਿਗਰੀ ਤਕਰੀਬਨ ਪੱਚੀ ਲੱਖ ਰੁਪਏ ਵਿੱਚ ਹੋ ਜਾਂਦੀ ਹੈਅਜਿਹੀ ਸਥਿਤੀ ਵਿੱਚ ਮਜਬੂਰੀ ਵੱਸ ਵਿਦਿਆਰਥੀ ਆਪਣੇ ਪਰਿਵਾਰ ਤੇ ਘਰ ਬਾਹਰ ਛੱਡਕੇ ਵਿਦੇਸ਼ ਚਲੇ ਜਾਂਦੇ ਹਨਬਾਹਰਲੇ ਮੁਲਕਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖਰਚ ਕੱਢਣ ਲਈ ਕੰਮ ਕਰਨ ਦੇ ਅਵਸਰ ਵੀ ਮਿਲ ਜਾਂਦੇ ਹਨ

ਯੂਨੈਸਕੋ ਦੇ ਅੰਕੜਿਆਂ ਅਨੁਸਾਰ ਜਨਵਰੀ 2021 ਦੌਰਾਨ 10 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਦੁਨੀਆਂ ਦੇ 85 ਦੇਸ਼ਾਂ ਵਿੱਚ ਪੜ੍ਹ ਰਹੇ ਸਨ ਉੱਤੇ ਉਹਨਾਂ ਵਿੱਚੋਂ ਪੰਜਾਬੀ ਵਿਦਿਆਰਥੀ ਜ਼ਿਆਦਤਰ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ ਤੇ ਨਿਊਜ਼ੀਲੈਂਡ ਤੇ ਕੁਝ ਹੋਰ ਯੂਰਪੀਅਨ ਦੇਸ਼ਾਂ ਵਿੱਚ ਹੀ ਪੜ੍ਹਨਾ ਪਸੰਦ ਕਰਦੇ ਹਨਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦਾ ਵੱਡਾ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਹੈਭਾਰਤ ਵਿੱਚ ਚੰਗੀਆਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਵੀ ਨੌਕਰੀਆਂ ਨਹੀਂ ਮਿਲਦੀਆਂਜੇ ਮਿਲਦੀਆਂ ਵੀ ਹਨ ਤਾਂ ਲੱਖਾਂ ਰੁਪਏ ਦੀ ਰਿਸ਼ਵਤ ਦੇਣ ਤੋਂ ਬਾਅਦਕਿਉਂਕਿ ਇੱਥੇ ਬੇਹੱਦ ਬੇਰੁਜ਼ਗਾਰੀ ਹੈ ਤੇ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਪ੍ਰਣਾਲੀ ਲਾਗੂ ਹੈਇਸ ਤੋਂ ਇਲਾਵਾ ਸਿੱਖਿਆ ਖੇਤਰ ਵਿੱਚ ਜਾਤ ਆਧਾਰਿਤ ਰਾਖਵਾਂਕਰਨ ਲਾਗੂ ਕੀਤਾ ਗਿਆ ਹੈਬਹੁਤ ਸਾਰੇ ਪ੍ਰੋਫੈਸ਼ਨਲ ਕੋਰਸਾਂ ਵਿੱਚ ਮੈਰਿਟ ’ਤੇ ਆਏ 80 ਤੋਂ 97 ਫੀਸਦੀ ਤਕ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਦਾਖਲਾ ਨਹੀਂ ਮਿਲਦਾਜਦਕਿ ਰਾਖਵੇਂਕਰਨ ਦੀ ਸ਼੍ਰੇਣੀ ਅਧੀਨ 40 ਤੋਂ 50 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀ ਨੂੰ ਵੀ ਦਾਖਲਾ ਮਿਲ ਜਾਂਦਾ ਹੈਇਸ ਕਾਰਨ ਨਾ ਕੇਵਲ ਮੱਧ ਸ਼੍ਰੇਣੀ ਦੇ ਵਿਦਿਆਰਥੀ ਸਗੋਂ ਅਮੀਰ ਸ਼੍ਰੇਣੀ ਦੇ ਵਿਦਿਆਰਥੀ ਵੀ ਮਜਬੂਰ ਹੋ ਕੇ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਲਈ ਮਜਬੂਰ ਹੁੰਦੇ ਹਨ

ਮੁਲਕ ਭਰ ਵਿੱਚ ਵੱਖ ਵੱਖ ਪ੍ਰੋਫੈਸਨਲ ਕੋਰਸਾਂ ਵਿੱਚ ਦਾਖਲੇ ਲਈ ਸਖਤ ਟੈਸਟਾਂ ਦੀ ਵਿਵਸਥਾ ਕੀਤੀ ਹੋਈ ਹੈਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖਲੇ ਲਈ +2 ਦੇ ਨਾਲ ਹੀ ਇਹ ਟੈਸਟ ਪਾਸ ਕਰਨੇ ਪੈਂਦੇ ਹਨਕਿਸੇ ਵੀ ਪ੍ਰੋਫੈਸਨਲ ਕੋਰਸ ਵਿੱਚ ਦਾਖਲੇ ਲਈ ਦਾਖਲਾ ਟੈਸਟ ਦੇ ਨਾਲ ਨਾਲ +2 ਵਿੱਚੋਂ ਚੰਗੇ ਅੰਕ ਆਉਣੇ ਵੀ ਜ਼ਰੂਰੀ ਹਨਇਸ ਤਰ੍ਹਾਂ +2 ਵਿੱਚ ਵਿਦਿਆਰਥੀਆਂ ਨੂੰ ਗੰਭੀਰ ਮਾਨਸਿਕ ਦਬਾਅ ਅਤੇ ਦੁਬਿਧਾ ਵਿੱਚੋਂ ਗੁਜ਼ਰਨਾ ਪੈਂਦਾ ਹੈਇਸ ਕਾਰਨ ਅਨੇਕਾਂ ਵਿਦਿਆਰਥੀ ਅਸਫਲ ਰਹਿਣ ਦੇ ਡਰ ਕਾਰਨ ਖੁਦਕੁਸ਼ੀਆਂ ਵੀ ਕਰ ਜਾਂਦੇ ਹਨ ਅਤੇ ਪੜ੍ਹਾਈ ਵੀ ਛੱਡ ਦਿੰਦੇ ਹਨਮੁਲਕ ਭਰ ਵਿੱਚ ਤਕਰੀਬਨ ਹਰ ਡੇਢ ਘੰਟੇ ਬਾਅਦ ਇੱਕ ਵਿਦਿਆਰਥੀ ਇਸ ਤਰ੍ਹਾਂ ਦੇ ਦਬਾਅ ਕਾਰਨ ਖੁਦਕੁਸ਼ੀ ਕਰ ਹੀ ਜਾਂਦਾ ਹੈਇਸ ਕਾਰਨ ਵੀ ਵਿਦਿਆਰਥੀ ਵਿਦੇਸ਼ਾਂ ਨੂੰ ਪੜ੍ਹਾਈ ਕਰਨ ਲਈ ਚਲੇ ਜਾਂਦੇ ਹਨ ਕਿਉਂਕਿ ਵਿਦੇਸ਼ਾਂ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਪ੍ਰੋਫੈਸਨਲ ਕੋਰਸਾਂ ਵਿੱਚ ਬਿਨਾਂ ਕਿਸੇ ਤਰ੍ਹਾਂ ਦੇ ਦਾਖਲਾ ਟੈਸਟਾਂ ਤੋਂ ਵਿਦਿਆਰਥੀਆਂ ਨੂੰ +2 ਦੇ ਅੰਕਾਂ ਦੇ ਆਧਾਰ ’ਤੇ ਸਿੱਧੇ ਦਾਖਲੇ ਦੇ ਦਿੰਦੇ ਹਨਉਹ ਸਿਰਫ ਆਈਲੈਟਸ ਪ੍ਰੀਖਿਆ ਵਿੱਚੋਂ ਹੀ 6 ਤੋਂ 8 ਬੈਂਡ ਤਕ ਦੀ ਮੰਗ ਕਰਦੇ ਹਨ

ਪੰਜਾਬ ਵਿੱਚ ਲਗਾਤਾਰ ਵਧ ਰਹੇ ਨਸ਼ੇ ਦੇ ਕਾਰੋਬਾਰ ਕਾਰਨ ਲੋਕ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਸੈਟਲ ਕਰ ਰਹੇ ਹਨਸਨਅਤੀ ਹਿਜਰਤ ਕਾਰਨ ਨੌਜਵਾਨਾਂ ਨੂੰ ਰੁਜ਼ਗਾਰ ਉਪਲਬਧ ਨਾ ਹੋਣਾ ਵੀ ਵਿਦੇਸ਼ਾਂ ਵਿੱਚ ਜਾਣ ਦਾ ਵੱਡਾ ਕਾਰਨ ਹੈਅਮਨ ਕਾਨੂੰਨ ਦੀ ਮਾੜੀ ਵਿਵਸਥਾ ਵੀ ਵਿਦੇਸ਼ਾਂ ਵੱਲ ਰੁਝਾਨ ਦਾ ਇੱਕ ਕਾਰਨ ਹੈਜੋ ਇੱਕ ਵਾਰ ਵਿਦੇਸ਼ ਜਾ ਆਉਂਦਾ ਹੈ ਉਹ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਲੈ ਜਾਣਾ ਚਾਹੁੰਦਾ ਹੈਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਬਾਅਦ ਬਜ਼ੁਰਗ ਨਾ ਚਾਹੁੰਦੇ ਹੋਏ ਵੀ ਪਰਿਵਾਰ ਨਾਲ ਵਿਦੇਸ਼ ਸਿਫਟ ਹੋ ਰਹੇ ਹਨਦੇਸ਼ ਦੀ 140 ਕਰੋੜ ਆਬਾਦੀ ਨੂੰ ਮੁੱਖ ਰੱਖਦਿਆ ਸਾਰੇ ਪ੍ਰੋਫੈਸਨਲ ਕੋਰਸਾਂ ਵਿੱਚ ਵਿਦਿਆਰਥੀਆਂ ਨੂੰ ਦਾਖਲੇ ਦੇਣ ਵਾਸਤੇ ਮਿਆਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਦਾ ਹੋਰ ਵਿਸਥਾਰ ਸਰਕਾਰ ਨੂੰ ਕਰਨਾ ਚਾਹੀਦਾ ਹੈਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਫੀਸਾਂ ਸਰਕਾਰ ਨੂੰ ਘੱਟ ਕਰ ਦੇਣੀਆਂ ਚਾਹੀਦੀਆਂ ਹਨਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਸਰਕਾਰ ਦਾ ਮੁੱਖ ਫਰਜ਼ ਮੰਨਿਆ ਜਾਣਾ ਚਾਹੀਦਾ ਹੈ ਇਸਦੇ ਨਾਲ ਹੀ ਗੈਰ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਫੀਸਾਂ ਨੂੰ ਤਰਕਸੰਗਤ ਬਣਾਈ ਰੱਖਣ ਲਈ ਕੇਂਦਰ ਅਤੇ ਰਾਜ ਦੇ ਪੱਧਰ ’ਤੇ ਪ੍ਰਭਾਵੀ ਨਿਗਰਾਨ ਕਮੇਟੀਆਂ ਦੀ ਸਥਾਪਨਾ ਹੋਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਧੇਰੇ ਫੀਸਾਂ ਹੋਣ ਕਾਰਨ ਮਜਬੂਰ ਹੋ ਕੇ ਵਿਦੇਸ਼ਾਂ ਨੂੰ ਸਿੱਖਿਆ ਹਾਸਲ ਕਰਨ ਲਈ ਨਾ ਜਾਣਾ ਪਵੇ

ਸਰਕਾਰ ਨੂੰ ਨੌਜਵਾਨਾਂ ਲਈ ਵਧੇਰੇ ਨੌਕਰੀ ਦੇ ਮੌਕੇ ਉਪਲਬਧ ਕਰਵਾਉਣੇ ਚਾਹੀਦੇ ਹਨਵਿਦੇਸ਼ਾਂ ਵਾਂਗ ਮੁਲਕ ਭਰ ਵਿੱਚ ਸਫਾਈ ਦਾ ਮਾਹੌਲ ਨੌਜਵਾਨਾਂ ਨੂੰ ਮਿਲਣਾ ਚਾਹੀਦਾ ਹੈਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਅਤੇ ਸਿਹਤ ਸੁਰੱਖਿਆ ਮਿਲਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਵਿਦੇਸ਼ ਨਾ ਜਾ ਕੇ ਭਾਰਤ ਵਿੱਚ ਰਹਿਕੇ ਤਰੱਕੀ ਕਰ ਸਕਣਇਸ ਤਰ੍ਹਾਂ ਕਰਨ ਨਾਲ ਭਾਰਤ ਵਿੱਚੋ ਵਿਦੇਸ਼ ਜਾਣ ਵਾਲਾ ਪੈਸਾ ਰੁਕ ਜਾਵੇਗਾਇਨ੍ਹਾਂ ਪੈਸਿਆਂ ਨਾਲ ਨਵੇਂ ਨਵੇਂ ਉਦਯੋਗ ਖੁੱਲ੍ਹ ਸਕਦੇ ਹਨਸਰਕਾਰ ਨੂੰ ਸਮਾਂ ਰਹਿੰਦੇ ਸੋਚਣਾ ਪਵੇਗਾ ਕਿ ਨੌਜਵਾਨਾਂ ਨੂੰ ਭਾਰਤ ਵਿੱਚ ਬਿਹਤਰ ਸਹੂਲਤਾਂ ਕਿਵੇਂ ਦੇ ਸਕਾਂਗੇਮੁਲਕ ਭਰ ਵਿੱਚੋਂ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਦੇ ਹਨਵਿਦੇਸ਼ਾਂ ਵਿੱਚ ਰਹਿਕੇ ਸਕਿੱਲ ਸਿੱਖਦੇ ਹਨਉਸੇ ਸਕਿੱਲ ਦੀ ਵਰਤੋਂ ਕਰਕੇ ਰੁਜ਼ਗਾਰ ਪ੍ਰਾਪਤ ਕਰਕੇ ਰੁਪਏ ਕਮਾ ਰਹੇ ਹਨਸਰਕਾਰ ਨੂੰ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਹੋਰ ਵੱਡੀਆਂ ਹੋ ਜਾਂਦੀਆਂ ਹਨਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰੇਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨਸਰਕਾਰ ਨੂੰ ਨੌਜਵਾਨਾਂ ਨੂੰ ਸੜਕਾਂ ’ਤੇ ਨਹੀਂ ਰੋਲਣਾ ਚਾਹੀਦਾ ਤਾਂ ਜੋ ਉਹ ਦੇਸ਼ ਛੱਡਣ ਲਈ ਮਜਬੂਰ ਨਾ ਹੋਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3467)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author