SRLadhar6ਜਿਹਨਾਂ ਦੀ ਸਲੈਕਸ਼ਨ ਕਰਨੀ ਹੈ, ਉਹਨਾਂ ਦੀ ਲਿਸਟ ਉੱਪਰੋਂ ਆ ਗਈ ਹੈ ...
(14 ਮਾਰਚ 2018)

 

ਰੁਜ਼ਗਾਰ ਪੱਖੋਂ ਭਾਰਤ ਵਿੱਚ ਸਿਰਫ ਦੋ ਪ੍ਰਤੀਸ਼ਤ ਸਰਕਾਰੀ ਨੌਕਰੀਆਂ ਹਨਇੰਡਸਟਰੀ ਅਤੇ ਬਿਜ਼ਨਸ ਵਿੱਚ ਇੱਕ ਖ਼ਾਸ ਵਰਗ ਦੀ ਸਰਦਾਰੀ ਹੈ। ਦਲਿਤ ਅਤੇ ਹੋਰ ਪਿੰਡਾਂ ਵਿੱਚ ਰਹਿੰਦੇ ਵਿਅਕਤੀ ਹੌਲੀ ਹੌਲੀ ਬੇ-ਤਹਾਸ਼ਾ ਬੇਰੁਜ਼ਗਾਰੀ ਵੱਲ ਵਧ ਰਹੇ ਹਨਕਈ ਵਿਦੇਸ਼ਾਂ ਦੇ ਰਾਹ ਪੈ ਰਹੇ ਹਨ ਅਤੇ ਕਈ ਨਸ਼ਿਆਂ ਦੀ ਦਲਦਲ ਵਿੱਚ ਧਸ ਰਹੇ ਹਨਵਧਦੀ ਅਬਾਦੀ ਅਤੇ ਬੇਰੁਜ਼ਗਾਰੀ ਮੂਹਰੇ ਕੇਂਦਰ ਸਰਕਾਰ ਅਤੇ ਪ੍ਰਾਂਤ ਸਰਕਾਰਾਂ ਬੇਬੱਸ ਨਜ਼ਰ ਆਉਂਦੀਆਂ ਹਨਇਸ ਲਈ ਅੱਜ ਦੇ ਨੌਜਵਾਨ ਇੱਕ ਬੇਚੈਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ

ਭਾਵੇਂ ਪ੍ਰਸ਼ਾਸਨ ਜਿੰਨਾ ਮਰਜ਼ੀ ਪਾਰਦਰਸ਼ੀ ਹੋਣ ਦਾ ਦਾਅਵਾ ਕਰ ਲਵੇ ਪਰ ਆਮ ਪਬਲਿਕ ਦੇ ਇਸ ਇਤਰਾਜ਼ ਵਿੱਚ ਕਿ ‘ਜੀ ਸਭ ਚੱਲਦਾ ਹੈ’ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾਭਾਰਤ ਵਰਗੇ ਮੁਲਕ ਵਿੱਚ ਯੋਗਤਾ ਤੋਂ ਇਲਾਵਾ ਵੀ ਕਈ ਤੱਤ ਹਨ ਜੋ ਬੰਦੇ ਦੀ ਸੋਚ ’ਤੇ ਭਾਰੂ ਰਹਿੰਦੇ ਹਨ

ਇਕ ਦਿਨ ਘਰ ਛੁੱਟੀ ਵਾਲੇ ਦਿਨ ਮੈਂ ਅਰਾਮ ਕਰ ਰਿਹਾ ਸੀ ਕਿ ਇੱਕ ਅਫਸਰ ਮਿੱਤਰ ਦਾ ਫ਼ੋਨ ਆਇਆ ਕਿ ਉਹ ਮਿਲਣਾ ਚਾਹੁੰਦਾ ਹੈਮੈਂ ਹਾਂ ਕਹਿ ਦਿੱਤੀਥੋੜ੍ਹੀ ਦੇਰ ਬਾਅਦ ਉਹ ਘਰ ਆ ਗਿਆਮੈਂ ਚਾਹ ਪਾਣੀ ਪਿਲਾ ਕਿ ਪੁੱਛਿਆ ਕਿ ਹੋਰ ਸੁਣਾ, ਪਰਿਵਾਰ, ਬੱਚੇ, ਕੰਮਕਾਰ ਸਭ ਠੀਕ ਹੈ? ਉਹ ਕਹਿਣ ਲੱਗਾ, “ਬਾਕੀ ਸਭ ਤਾਂ ਠੀਕ ਹੈ ਪਰ ਨੌਕਰੀ ’ਤੇ ਬੜਾ ਸੰਕਟ ਆ ਗਿਆ ਹੈ ...”

ਫਿਰ ਆਪ ਹੀ ਦੱਸਣ ਲੱਗਾ, “ਮੈਂ ਆਪਣੇ ਇਕ ਜੂਨੀਅਰ ਅਫਸਰ ਨੂੰ ਕਿਸੇ ਦੀ ਸਿਫ਼ਾਰਸ਼ ਕਰ ਬੈਠਾ। ਦੋਵਾਂ ਪਾਰਟੀਆਂ ’ਚੋਂ ਕਿਸੇ ਦਾ ਨੁਕਸਾਨ ਵੀ ਨਹੀਂ ਸੀਬੱਸ ਰਾਜ਼ੀਨਾਮਾ ਕਰਵਾਉਣ ਲਈ ਕਹਿ ਦਿੱਤਾਉਸ ਅਫਸਰ ਨੇ ਆਪਣੇ ਹੁਕਮਾਂ ਵਿੱਚ ਮੇਰਾ ਨਾਂ ਲਿਖ ਦਿੱਤਾ ਤੇ ਸ਼ਕਾਇਤ ਵੀ ਸੀਨੀਅਰ ਅਧਿਕਾਰੀਆਂ ਨੂੰ ਕਰ ਦਿੱਤੀਜਦੋਂ ਇਕ ਸੀਨੀਅਰ ਨੇ ਮੈਨੂੰ ਪੁੱਛਿਆ ਤਾਂ ਮੈਂ ਜੋ ਸੱਚੀ ਗੱਲ ਸੀ, ਬਿਆਨ ਕਰ ਦਿੱਤੀਇਹੀ ਗੱਲ ਮੇਰੇ ਸੀਨੀਅਰ ਅਧਿਕਾਰੀ ਨੇ ਅਧਾਰ ਬਣਾ ਕੇ ਮੇਰੀ ਦਿਆਨਤਦਾਰੀ ਸ਼ੱਕੀ ਕਰ ਦਿੱਤੀਇੱਕ ਹੋਰ ਅਧਿਕਾਰੀ ਨੂੰ ਵੀ ਮੇਰੇ ਖ਼ਿਲਾਫ਼ ਕਰ ਕੇ ਉਸ ਤੋਂ ਵੀ ਮੇਰੀ ਏ.ਸੀ.ਆਰ. ਖ਼ਰਾਬ ਕਰਵਾ ਕੇ ਮੇਰੇ ਬਾਹਰ ਜਾਣ ਦਾ ਰਸਤਾ ਪੱਧਰਾ ਕਰ ਦਿੱਤਾਮੈਂ ਸਿਵਾਏ ਹਮਦਰਦੀ ਦੇ ਉਸ ਵਿਅਕਤੀ ਦੀ ਕੋਈ ਮਦਦ ਨਾ ਕਰ ਸਕਿਆ ...”

ਮੈਨੂੰ ਇੱਕ ਘਟਨਾ ਯਾਦ ਆਈ, ਜਦੋਂ ਮੈਂ ਇੱਕ ਜਿਲੇ ਵਿੱਚ ਡੀ. ਸੀ. ਤਾਇਨਾਤ ਸਾਂਜ਼ਿਲ੍ਹੇ ਦਾ ਇੱਕ ਵਿਭਾਗੀ ਮੁਖੀ ਬੜਾ ਮਿਲਾਪੜਾ ਸੀਸਾਡਾ ਦੋਵਾਂ ਦਾ ਇਕ ਦੂਜੇ ਦੇ ਘਰ ਚੰਗਾ ਆਉਣਾ-ਜਾਣਾ ਸੀਇੱਕ ਦਿਨ ਉਹ ਮੇਰੇ ਘਰ ਸ਼ਾਮ ਨੂੰ ਚਾਹ ਪੀਂਦੇ ਸਮੇਂ ਪੁੱਛਣ ਲੱਗਾ ਕਿ ਰਾਮੂ ਕਿੰਨਾ ਪੜ੍ਹਿਆ ਹੈ?”

ਰਾਮੂ ਮੇਰੇ ਘਰ 23-24 ਸਾਲ ਦੀ ਉਮਰ ਦਾ ਨੌਕਰ ਸੀਬੜਾ ਸਾਉ ਅਤੇ ਇਮਾਨਦਾਰਬੜੇ ਚਾਅ ਨਾਲ ਆਏ ਗਏ ਦੀ ਸੇਵਾ ਕਰਦਾਮੈਂ ਦੱਸਿਆ, “ਰਾਮੂ ਬਾਰਾਂ ਪਾਸ ਹੈ ਪਰ ਘਰ ਦੇ ਹਾਲਾਤ ਕਾਰਣ ਅੱਗੇ ਨਹੀਂ ਪੜ੍ਹ ਸਕਿਆਮੈਂ ਵੀ ਚਾਹੁੰਦਾ ਹਾਂ ਕਿ ਇਸ ਦੀ ਕੋਈ ਨੌਕਰੀ ਲੱਗ ਜਾਵੇ ਪਰ ਹਾਲੇ ਤੱਕ ਮੈਂ ਕੁਝ ਕਰ ਨਹੀਂ ਸਕਿਆ

ਉਹ ਅਫਸਰ ਕਹਿਣ ਲੱਗਾ, ‘ਮੇਰੇ ਦਫਤਰ, ਮੈਂ ਛੇ ਮੁਲਾਜ਼ਮ ਭਰਤੀ ਕਰਨੇ ਹਨ। ਰਾਮੂ ਤੋਂ ਅਪਲਾਈ ਕਰਵਾ ਦਿਉ, ਮੈਂ ਭਰਤੀ ਕਰ ਲਵਾਂਗਾਰਾਮੂ ਅੱਛਾ ਲੜਕਾ ਹੈ, ਮੇਰਾ ਮਨ ਕਰ ਰਹਾ ਹੈ ਕਿ ਮੈਂ ਇਹਦੀ ਮਦਦ ਕਰਾਂ

ਰਾਮੂ ਦਾ ਪੂਰਾ ਨਾਂ ਰਮੇਸ਼ ਕੁਮਾਰ ਸੀਉਸ ਅਫਸਰ ਦੇ ਪੈਰੀਂ ਹੱਥ ਲਾਇਆਅਗਲੇ ਦਿਨ ਰਾਮੂ ਉਸ ਅਫਸਰ ਦੇ ਦਫਤਰ ਜਾ ਕੇ ਅਪਲਾਈ ਕਰ ਆਇਆਇੰਟਰਵਿਉ ਤੋਂ ਇੱਕ ਦਿਨ ਪਹਿਲਾਂ ਉਹ ਅਫਸਰ ਘਰ ਆਇਆ, “ਰਾਮੂੰ ਭੱਜ-ਭੱਜ ਕੇ ਉਸ ਦੀ ਸੇਵਾ ਕਰ ਰਿਹਾ ਸੀਚਾਹ ਆਦਿ ਪੀ ਕੇ ਅਫਸਰ ਕਹਿਣ ਲੱਗਾ, “ਮੈਂ ਇੱਕ ਗੱਲ ਕਰਨੀ ਸੀ ...”

ਮੈਂ ਉਸ ਦੇ ਮੂੰਹ ਵੱਲ ਦੇਖਦਾ ਰਿਹਾਉਹ ਝਿਜਕਦੇ ਹੋਏ ਕਹਿਣ ਲੱਗਾ, “ਕੱਲ੍ਹ ਮੈਂ ਰਾਮੂ ਨੂੰ ਸਲੈਕਟ ਨਹੀਂ ਕਰ ਪਾਵਾਂਗਾ

ਮੈਂ ਚੁੱਪ ਰਹਿ ਕੇ ਉਸ ਦੇ ਮੂੰਹ ਵੱਲ ਦੇਖਦਾ ਰਿਹਾਫਿਰ ਉਹ ਕਹਿਣ ਲੱਗਾ, “ਸਾਡਾ ਮਹਿਕਮਾ ਹੀ ਇਹੋ ਜਿਹਾ ਹੈਮੇਰੇ ਹੱਥ ਵਿੱਚ ਕੁਝ ਨਹੀਂ ਹੈਜਿਹਨਾਂ ਦੀ ਸਲੈਕਸ਼ਨ ਕਰਨੀ ਹੈ, ਉਹਨਾਂ ਦੀ ਲਿਸਟ ਉੱਪਰੋਂ ਆ ਗਈ ਹੈ। ਮੈਂ ਤਾਂ ਬੱਸ ਸਾਈਨ ਕਰਨੀ ਹੈਮੇਰੇ ਹੱਥ ਵੱਸ ਕੁਝ ਵੀ ਨਹੀਂਸੋਚਿਆ, ਤੁਹਾਨੂੰ ਦੱਸ ਦੇਵਾਂਰਾਮੂ ਮਾਯੂਸ ਹੋਵੇਗਾ।”

ਮੈਂ ਸਿਵਾਏ ਹੈਰਾਨਗੀ ਨਾਲ ਉਸ ਵੱਲ ਦੇਖਣ ਤੋਂ ਕੁਝ ਨਾ ਕਹਿ ਸਕਿਆਮੈਂ ਪੁੱਛਿਆ, “ਸਵੇਰੇ ਰਾਮੂ ਇੰਟਰਵਿਉ ਲਈ ਆਵੇ ਜਾਂ ਨਾ?”
ਉਹ ਕਹਿਣ ਲੱਗਾ, “ਫ਼ਾਇਦਾ ਤਾਂ ਕੋਈ ਹੈ ਨਹੀਂ।”

ਮੇਰੇ ਵਿੱਚ ਰਾਮੂ ਨੂੰ ਦੱਸਣ ਦੀ ਹਿੰਮਤ ਨਹੀਂ ਸੀਅਸਲੀਅਤ ਪਤਾ ਹੋਣ ਦੇ ਬਾਵਜੂਦ ਮੈਂ ਉਸ ਨੂੰ ਦੂਸਰੇ ਦਿਨ ਇੰਟਰਵਿਉ ਲਈ ਭੇਜ ਦਿੱਤਾਉਹ ਨਾ ਸਲੈਕਟ ਹੋਣਾ ਸੀ, ਨਾ ਹੋਇਆਉਸ ਅਫਸਰ ਦਾ ਮੇਰੇ ਘਰ ਆਉਣਾ-ਜਾਣਾ ਇੱਕ ਦਮ ਘਟ ਗਿਆਸ਼ਾਇਦ ਉਹ ਰਾਮੂ ਨਾਲ ਨਜ਼ਰਾਂ ਨਹੀਂ ਸੀ ਮਿਲਾਉਣੀਆਂ ਚਾਹੁੰਦਾ

ਮੇਰੀ ਹੈਰਾਨੀ ਇਸ ਗੱਲ ਦੀ ਨਹੀਂ ਸੀ ਕਿ ਅਫਸਰ ਸਾਹਿਬ ਆਪਣੀ ਮਰਜ਼ੀ ਨਾਲ ਇੱਕ ਵੀ ਉਮੀਦਵਾਰ ਨਹੀਂ ਰੱਖ ਸਕਿਆ ਬਲਕਿ ਇਸ ਗੱਲ ਕਰਕੇ ਸੀ ਕਿ ਜੋ ਲੋਕ ਪੜ੍ਹਦੇ ਹਨ ਕਿ ਇੱਕ ਦਿਨ ਸਰਕਾਰੀ ਨੌਕਰੀ ਮਿਲ ਜਾਵੇਗੀ, ਉਹਨਾਂ ਦਾ ਕੀ ਬਣੇਗਾ? ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਪੀ ਪੀ ਐੱਸ ਸੀ ਦਾ ਚੇਅਰਮੈਨ ਰਿਸ਼ਵਤ ਲੈ ਕੇ ਪੀ ਸੀ ਐੱਸ ਅਫਸਰਾਂ ਦੀਆਂ ਭਰਤੀਆਂ ਕਰਦਾ ਫੜਿਆ ਗਿਆ ਸੀ ਭਾਵੇਂ ਸਰਕਾਰ ਦਾ ਯਤਨ ਸ਼ਲਾਘਾਯੋਗ ਸੀ ਪਰ ਕੀ ਲੋਕਾਂ ਦੀ ਮਾਨਸਿਕਤਾ ਵਿੱਚ ਫਰਕ ਆਇਆ? ਮੈਂ ਸੋਚਦਾ ਹਾਂ, ਜੇਕਰ ਬਾਬਾ ਸਾਹਿਬ ਅੰਬੇਡਕਰ ਨੇ ਅਛੂਤਾਂ ਲਈ ਰਾਖਵਾਂਕਰਣ ਨਾ ਲੈ ਕਿ ਦਿੱਤਾ ਹੁੰਦਾ ਤਾਂ ਅਛੂਤ ਵਰਗ ਵਿੱਚੋਂ ਸ਼ਾਇਦ ਹੀ ਕੋਈ ਵਿਅਕਤੀ ਸਰਕਾਰੀ ਨੌਕਰੀ ਵਿੱਚ ਹੁੰਦਾਸਾਡੇ ਦੇਸ਼ ਦੇ ਲੋਕਾਂ ਦੇ ਮਨਾਂ ’ਤੇ ਪਤਾ ਨਹੀਂ ਮੈਰਿਟ ਤੋਂ ਇਲਾਵਾ ਕੀ ਕੀ ਫੈਕਟਰ ਭਾਰੀ ਹਨ - ਸਿਫ਼ਾਰਸ਼, ਭਾਈ-ਭਤੀਜਾਵਾਦ, ਜਾਤੀਵਾਦ, ਧਰਮ, ਨਸਲ ਆਦਿ ਆਦਿਰਿਸ਼ਵਤਖ਼ੋਰੀ ਇਕੱਲੀ ਹੀ ਸਮੱਸਿਆ ਨਹੀਂ ਹੈਭਾਰਤ ਨੂੰ ਇਹਨਾਂ ਅਲਾਮਤਾਂ ਤੋਂ ਨਿਜਾਤ ਪਾਉਣ ਲਈ ਪਤਾ ਨਹੀਂ ਹੋਰ ਕਿੰਨਾ ਸਮਾਂ ਲੱਗੇਗਾ?

*****

(1059)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author