SRLadhar6ਕੀ ਸਰਕਾਰ ਦਾ ਇਹ ਫਰਜ਼ ਨਹੀਂ ਬਣਦਾ ਕਿ ਸਮੇਂ ਦੀ ਨਬਜ਼ ...
(10 ਸਤੰਬਰ 2018)


ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮਹਕਿਮੇ ਨੇ ਮੀਡੀਆ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਦਲਿਤ ਸ਼ਬਦ ਦਾ ਪ੍ਰਯੋਗ ਨਾ ਕਰਨ। ਇਸ ਦੀ ਬਜਾਏ ਜੇਕਰ ਲੋੜ ਹੋਵੇ ਤਾਂ ਅਨੁਸੂਚਿਤ ਜਾਤੀ ਜਾਂ ਜਨਜਾਤੀ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਵੇ। ਕਈ ਬੁੱਧੀਜੀਵੀਆਂ ਨੇ ਆਪਣਾ ਪ੍ਰਤੀਕਰਮ ਅਖਬਾਰਾਂ ਦੇ ਐਡੀਟੋਰੀਅਲਾਂ ਰਾਹੀਂ ਦਿੱਤਾ ਹੈ। ਅੱਜ ਕਿਸੇ ਮਿੱਤਰ ਨੇ ਪ੍ਰਸਿੱਧ ਲੇਖਕ ਅਤੇ ਬੁੱਧੀਜੀਵੀ ਜਾਵੇਦ ਅਖਤਰ ਦੀ ਵੀਡਿਓ ਭੇਜੀ, ਜੋ ਮੈਂ ਕਈ ਖਾਸ ਮਿਤਰਾਂ-ਰਿਸ਼ਤੇਦਾਰਾਂ ਨੂੰ ਵੀ ਅਗਾਂਹ ਭੇਜ ਦਿੱਤੀ। ਅੱਜ ਦੇ ਹਾਲਾਤ ਦਾ ਕਿੰਨਾ ਸਹੀ ਚਿਤਰਣ ਕੀਤਾ ਹੈ ਅਖਤਰ ਸਾਹਿਬ ਨੇ। ਮੈਂ ਪਾਠਕਾਂ ਦੀ ਜਾਣਕਾਰੀ ਲਈ ਅਖਤਰ ਸਾਹਿਬ ਦੀ ਕਵਿਤਾ ਸਾਂਝੀ ਕਰ ਰਿਹਾ ਹਾਂ:

ਨਵਾਂ ਹੁਕਮਨਾਮਾ, The New ordianance.”
ਕਿਸੀ ਕਾ ਹੁਕਮ ਹੈ, ਸਾਰੀ ਹਵਾਏਂ, ਹਮੇਸ਼ਾ ਚਲਨੇ ਸੇ ਪਹਿਲੇ ਬਤਾਏਂ
ਕਿ ਉਨਕੀ ਸਮਝ ਕਿਆ ਹੈ? ਕਿਧਰ ਜਾ ਰਹੀ ਹੈਂ?
ਹਵਾਓਂ ਕੋ ਜੇ ਵੀ ਬਤਾਨਾ ਹੋਗਾ
ਕਿ ਚਲੇਂਗੀ ਜਬ ਤੋ ਕਿਆ ਰਫਤਾਰ ਹੋਗੀ?
ਕਿ ਆਂਧੀ ਕੀ ਇਜਾਜ਼ਤ ਅਬ ਨਹੀਂ ਹੈ।
ਹਮਾਰੀ ਰੇਤ ਕੀ ਸਭ ਯੇ ਫਸੀਲੇਂ
ਯੇ ਕਾਗਜ਼ ਕੇ ਮਹਿਲ ਜੋ ਬਨ ਰਹੇ ਹੈਂ
ਹਿਫਾਜ਼ਤ ਇਨ ਕੀ ਕਰਨਾ ਹੈ ਜ਼ਰੂਰੀ
ਔਰ ਆਧੀਂ ਹੈ ਪੁਰਾਨੀ
ਇਨ ਕੀ ਦੁਸ਼ਮਨ
ਯੇ ਸਭੀ ਜਾਨਤੇ ਹੈ।
ਕਿਸੀ ਕਾ ਹੁਕਮ ਹੈ
ਦਰਿਆ ਕੀ ਲਹਿਰੇਂ
ਜਰਾ ਯੇ ਸਰਕਸ਼ੀ ਕਮ ਕਰ ਲੇਂ
ਅਪਨੀ ਹੱਦ ਮੇਂ ਠਹਿਰੇ,
ਉਭਰਨਾ, ਬਿਖਰਨਾ, ਔਰ ਬਿਖਰ ਕਰ ਫਿਰ ਉਭਰਨਾ
ਗਲਤ ਹੈ ਉਨ ਕਾ ਯਹ ਹੰਗਾਮਾ ਕਰਨਾ
ਯਹ ਸਭ ਹੈ ਸਿਰਫ਼ ਵਹਿਸ਼ਤ ਕੀ ਅਲਾਮਤ, ਬਗਾਵਤ ਕੀ ਅਲਾਮਤ।
ਬਗਾਵਤ ਤੋ ਨਹੀਂ ਬਰਦਾਸ਼ਤ ਹੋਗੀ, ਯੇ ਵਹਿਸ਼ਤ ਤੋ ਨਹੀਂ ਬਰਦਾਸ਼ਤ ਹੋਗੀ।
ਅਗਰ ਲਹਿਰੇਂ ਕੋ ਹੈ ਦਰਿਆ ਮੇ ਰਹਨਾ,
ਤੋ ਉਨਕੋ ਹੋਗਾ ਚੁੱਪ ਚਾਪ ਬਹਿਨਾ।
ਕਿਸੀ ਕਾ ਹੁਕਮ ਹੈ, ਇਸ ਗੁਲਸਿਤਾਂ ਮੇਂ
ਬਸ ਅਬ ਇੱਕ ਰੰਗ ਕੇ ਹੀ ਫੂਲ ਹੋਂਗੇ,
ਕੁਛ ਅਫਸਰ ਹੋਗੇਂ ਜੋ ਯਹ ਤੈਅ ਕਰੇਂਗੇ।
ਗੁਲਸਤਾਂ ਕਿਸ ਤਰਹਾ ਬਨਨਾ ਹੈ ਕੱਲ ਕਾ,
ਯਕੀਨਨ ਫੂਲ ਯਤਰੰਗੀ ਤੋਂ ਹੋਂਗੇ,
ਮਗਰ ਯਹ ਰੰਗ ਹੋਗਾ ਕਿਤਨਾ ਗਹਿਰਾ,
ਕਿਤਨਾ ਹਲਕਾ, ਯਹ ਅਫਸਰ ਤੈਅ ਕਰੇਂਗੇ।
ਕਿਸੀ ਕੋ ਕੋਈ ਯਹ ਕੈਸੇ ਬਤਾਏ,
ਗੁਲਿਸਤਾਂ ਮੈਂ ਕਹੀਂ ਫੂਲ ਯਤਰੰਗੀ ਨਹੀਂ ਹੋਤੇ,
ਕਬੀ ਹੋ ਹੀ ਨਹੀਂ ਸਕਤੇ,
ਕਿ ਹਰ ਇੱਕ ਰੰਗ ਮੇ ਛੁਪ ਕਰ ਬਹੁਤ ਸੇ ਰੰਗ ਰਹਤੇ ਹੈਂ।
ਜਿਨਹੋਂਨੇ ਬਾਗ ਯਤਰੰਗੀ ਬਨਾਨਾ ਚਾਹੇ ਥੇ
ਉਨਕੋ ਜ਼ਰਾ ਦੇਖੋ ਕਿ ਜਬ ਇੱਕ ਰੰਗ ਮੇਂ,
ਸੌ ਰੰਗ ਜ਼ਾਹਿਰ ਹੋ ਗਏ ਹੈਂ ਤੋ,
ਅਬ ਕਿਤਨੇ ਪਰੇਸ਼ਾਨ ਹੈਂ, ਕਿਤਨੇ ਤੰਗ ਰਹਿਤੇ ਹੈਂ।
ਕਿਸੀ ਕੋ ਕੋਈ ਯਹ ਕੈਸੇ ਬਤਾਏ
ਹਵਾਏਂ ਔਰ ਲਹਿਰੇ ਕਬ ਕਿਸੀ ਕਾ ਹੁਕਮ ਸੁਨਤੀ ਹੈਂ।
ਹਵਾਏਂ ਹਾਕਮੋ ਕੀ ਮੁੱਠੀਉ ਮੇਂ,
ਹੱਥਕੜੀ ਮੇਂ, ਕੈਦਖਾਨੋਂ ਮੇਂ ਨਹੀਂ ਰੁਕਤੀ।
ਜੇ ਲਹਿਰੇਂ ਰੋਕੀ ਜਾਤੀ ਹੈਂ ਤੋ,
ਦਰਿਆ ਕਿਤਨਾ ਵੀ ਹੋ ਪੁਰਸਕੂਨ, ਬੇਤਾਬ ਹੋਤਾ ਹੈ।
ਔਰ ਬੇਤਬੀ ਕਾ ਅਗਲਾ ਕਦਮ ਸੈਲਾਬ ਹੋਤਾ ਹੈ।

ਮੈਂ ਜਵੇਦ ਅਖਤਰ ਦੀ ਇਹ ਕਵਿਤਾ ਸੁਣ ਕੇ ਮਹਿਸੂਸ ਕੀਤਾ ਕਿ ਦਲਿਤ ਸ਼ਬਦ ਦੀ ਵਰਤੋਂ ਸਬੰਧੀ ਸਰਕਾਰੀ ਮਸ਼ਵਰਾ ਕਿਤੇ ਦਰਿਆ ਦੀਆਂ ਲਹਿਰਾਂ ਅਤੇ ਹਵਾਵਾਂ ਨੂੰ ਬੰਨ੍ਹਣ ਦਾ ਯਤਨ ਤਾਂ ਨਹੀਂ ਹੋ ਰਿਹਾ? ਦਲਿਤ ਪੈਂਥਰ, ਦਲਿਤ ਸਾਹਿਤ, ਦਲਿਤ ਲੋਕ, ਦਲਿਤ ਲਹਿਰ, ਦਲਿਤ ਸੰਘਰਸ਼, ਕੀ ਸਿਰਫ਼ ਅਨੁਸੂਚਿਤ ਜਾਤੀ ਜਾਂ ਜਨ ਜਾਤੀ ਨਾਲ ਹੀ ਸਬੰਧਤ ਹੈ? ਦਲਿਤ ਮੁਸਲਮਾਨ ਵੀ ਹਨ, ਦਲਿਤ ਬੋਧੀ ਵੀ ਹਨ, ਦਲਿਤ ਸਿੱਖ ਵੀ ਹਨ, ਦਲਿਤ ਹਿੰਦੂ ਵੀ ਹਨ। ਕੋਈ ਦਲਿਤ ਤਾਂ ਨਹੀਂ ਕਹਿੰਦਾ ਕਿ ਮੈਂ ਦਲਿਤ ਨਹੀਂ ਹਾਂ, ਮੈਨੂੰ ਦਲਿਤ ਨਾ ਕਹੋ ਜਾਂ ਦਲਿਤ ਕਹਿਣਾ ਗਾਲੀ ਦੇਣਾ ਹੈ।, ਜਿਵੇਂ ਗਾਂਧੀ ਵੱਲੋਂ ਦਿੱਤੇ ਸ਼ਬਦ ਹਰੀਜਨ ਦਾ ਵਿਰੋਧ ਹੋਇਆ ਸੀ, ਦਲਿਤ ਸ਼ਬਦ ਦਾ ਤਾਂ ਕੋਈ ਵਿਰੋਧ ਨਹੀਂ ਕਰ ਰਿਹਾ।

ਪੋਲੈਂਡ ਦੇ ਲੋਕ ਦੂਸਰੇ ਵਿਸ਼ਵ ਯੁੱਧ ਵਿੱਚ ਜਰਮਨੀ ਵਲੋਂ ਕੀਤੇ ਗਏ ਨੁਕਸਾਨ ਦਾ ਮੁਆਵਜ਼ਾ ਮੰਗ ਰਹੇ ਹਨ, ਕਿਉਂਕਿ ਦੂਜਾ ਵਿਸ਼ਵ ਯੁੱਧ ਜਰਮਨੀ ਨੇ ਆਰੰਭ ਕੀਤਾ ਸੀ ਪਰ ਕੀ ਭਾਰਤ ਦੇ ਦਲਿਤ ਲੋਕ ਸਰਕਾਰ ਤੋਂ ਸਦੀਆਂ ਤੋਂ ਹੋ ਰਹੀਆਂ ਅਸਮਾਨਤਾਵਾਂ, ਸਾਧਨ ਵਿਹੀਨਤਾ ਅਤੇ ਕਾਣੀ ਵੰਡ ਅਤੇ ਉਹਨਾਂ ਲੋਕਾਂ ਲਈ ਸਜ਼ਾ ਦੀ ਮੰਗ ਕਰਨਗੇ, ਜਿਹਨਾਂ ਅਛੂਤਾਂ ਨੂੰ ਗਰੀਬੀ, ਗੁਲਾਮੀ ਅਤੇ ਪਛੜੇਪਨ ਦੀ ਦਲਦਲ ਵਿੱਚ ਸੁੱਟੀ ਰੱਖਿਆ ਅਤੇ ਅੱਜ ਵੀ ਯਤਨ ਕਰ ਰਹੇ ਹਨ ਕਿ ਸਦੀਆਂ ਤੋਂ ਲਿਤਾੜੇ ਇਹ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ। ਡਾਕਟਰ ਅੰਬੇਡਕਰ ਨੇ ਦਲਿਤ ਲੋਕਾਂ ਲਈ Depressed Classes ਸ਼ਬਦ ਦੀ ਵਰਤੋਂ ਕੀਤੀ ਸੀ। ਅੰਗਰੇਜ਼ੀ ਦਾ ਇਹ ਸ਼ਬਦ ਅਤੇ ਦਲਿਤ ਸ਼ਬਦ ਦਾ ਮਹੱਤਵ ਇੱਕ ਹੀ ਹੈ। ਅਨੁਸੂਚਿਤ ਜਾਤੀ ਅਤੇ ਜਨ-ਜਾਤੀਆਂ ਜੋ ਭਾਰਤ ਦੇ ਸੰਵਿਧਾਨ ਵਿੱਚ ਦੋ ਅਲੱਗ-ਅਲੱਗ ਅਨੁਛੇਦ ਵਿੱਚ ਦਰਜ ਹਨ, ਕੀ ਸਿਰਫ਼ ਉਹੀ ਦਲਿਤ ਹਨ? ਸਾਫ਼ ਅਤੇ ਸਪਸ਼ਟ ਉੱਤਰ ਹੈ - ਨਹੀਂ।

ਗਰੀਬ ਅਤੇ ਲਤਾੜਿਆ ਵਰਗ ਭਾਰਤ ਵਿੱਚ ਹਰ ਧਰਮ ਵਿੱਚ ਹੈ। ਹਰ ਗਰੀਬ ਅਤੇ ਲਤਾੜਿਆ ਵਰਗ ਦਲਿਤ ਹੈ। ਬਹੁਜਨ ਸਮਾਜ, ਦਲਿਤਾਂ ਦਾ ਹੀ ਦੂਸਰਾ ਨਾ ਹੈ। ਪਰ ਇੱਕ ਫਰਕ ਹੈ ਕਿ ਬਹੁਜਨ ਸਮਾਜ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਬ੍ਰਾਹਮਣ, ਵੈਸ਼ ਅਤੇ ਕਸ਼ੱਤਰੀ ਨਹੀਂ ਹਨ ਪਰ ਸਮਾਜ ਵਿੱਚ ਸਮਾਜਿਕ ਉੱਚਾ ਰੁਤਬਾ ਰੱਖਦੇ ਹਨ। ਦਲਿਤ, ਬਹੁਜਨ ਸਮਾਜ ਵਿੱਚੋਂ ਵੀ ਪੱਛੜਿਆ ਸਮਾਜ ਹੈ। ਦਲਿਤ ਅੱਜ ਚੇਤਨਾ ਦਾ ਦੂਜਾ ਨਾਂ ਹੈ। ਦਲਿਤ ਅੱਜ ਸੰਘਰਸ਼ ਦਾ ਦੂਜਾ ਨਾਂ ਹੈ। ਦਲਿਤ ਅੱਜ ਆਪਣੇ ਹੱਕਾਂ ਲਈ ਵਿਦਰੋਹ ਦਾ ਦੂਜਾ ਨਾਂ ਹੈ। ਕੀ ਸਰਕਾਰ ਦਾ ਇਹ ਫਰਜ਼ ਨਹੀਂ ਬਣਦਾ ਕਿ ਸਮੇਂ ਦੀ ਨਬਜ਼ ਨੂੰ ਪਛਾਣ ਕੇ ਉਹਨਾਂ ਲੋਕਾਂ ਦੇ ਜ਼ਖ਼ਮਾਂ ’ਤੇ ਮਰਹਮ ਲਾਈ ਜਾਵੇ, ਜੋ ਜ਼ਖ਼ਮ ਸਦੀਆਂ ਤੋਂ ਸਮਾਜ ਦੇ ਇੱਕ ਵੱਡੇ ਹਿੱਸੇ, ਦਲਿਤ ਵਰਗ ਨੂੰ ਲਗਾਤਾਰ ਪੀੜ ਅਤੇ ਦੁੱਖ ਦੇ ਰਹੇ ਹਨ। ਸਰਕਾਰ ਵੱਲੋਂ ਅਜਿਹੀ ਸਲਾਹ ਦਾ ਸਮਾਜ ’ਤੇ ਕੋਈ ਅਸਰ ਹੋਵੇਗਾ ਜਾ ਨਹੀਂ, ਇਸ ਦਾ ਜਵਾਬ ਤਾਂ ਜਾਵੇਦ ਅਖਤਰ ਦੀ ਉੱਪਰ ਲਿਖੀ ਕਵਿਤਾ ਤੋਂ ਭਲੀ-ਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ।

*****

(1297)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author