SRLadhar7ਬਜ਼ੁਰਗ ਕਹਿਣ ਲੱਗਾ, “ਮੇਰੇ ਪੁੱਤ ਦਾ ਖੂਨ ਸਫੈਦ ਹੋ ਗਿਆ ਹੈ ...
(14 ਅਕਤੂਬਰ 2016)

 

ਮੈਂ ਕਾਫੀ ਸਮਾਂ ਪਹਿਲਾਂ ਨਾਨਕ ਸਿੰਘ ਨਾਵਲਿਸਟ ਦਾ ਇਕ ਨਾਵਲ, ਚਿੱਟਾ ਲਹੂ ਪੜ੍ਹਿਆ ਸੀ, ਜਿਸਦੀ ਯਾਦ ਮੇਰੀਆਂ ਅੱਖਾਂ ਅੱਗੇ ਉਦੋਂ ਤਾਜ਼ਾ ਹੋ ਗਈ ਜਦੋਂ ਮੈਨੂੰ ਕਚਹਿਰੀ ਵਿਚ ਬੈਠਿਆਂ ਇਕ ਇੰਤਕਾਲ ਦੇ ਕੇਸ ਦਾ ਫੈਸਲਾ ਕਰਨਾ ਪਿਆਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਮੈਂ ਕਮਿਸ਼ਨਰ ਲੱਗਾ ਹੋਇਆ ਸਾਂਕਮਿਸ਼ਨਰ ਕੋਲ ਜ਼ਿਆਦਾ ਕੰਮ ਹੇਠਲੇ ਮਾਲ ਅਫ਼ਸਰਾਂ ਦੇ ਕੇਸਾਂ ਦੀਆਂ ਅਪੀਲਾਂ ਸੁਣਨ ਦਾ ਹੁੰਦਾ ਹੈਉਂਝ ਕਮਿਸ਼ਨਰ ਦੀ ਪੋਸਟ ਅਜਿਹੀ ਹੈ ਜਿੱਥੇ ਜਿੰਨਾ ਮਰਜ਼ੀ ਕੰਮ ਕਰ ਲਵੋ, ਚਾਹੋ ਤਾਂ ਸਾਰਾ ਦਿਨ ਮੌਜ ਮਸਤੀ ਕਰਦੇ ਰਹੋਆਪਣੇ-ਆਪਣੇ ਜ਼ਿਲ੍ਹੇ ਵਿੱਚ ਡੀ ਸੀ ਸਾਰਾ ਕੰਮ ਜ਼ਿੰਮੇਵਾਰੀ ਨਾਲ ਨਿਭਾ ਲੈਂਦੇ ਹਨਖੈਰ ਮੈਨੂੰ ਮਾਲ ਅਦਾਲਤ ਦਾ ਕੰਮ ਕਰਨਾ ਅੱਛਾ ਲਗਦਾ ਸੀਕਮਿਸ਼ਨਰ ਦੀ ਅਦਾਲਤ ਵਿੱਚ ਵਕੀਲ ਵੀ ਕੋਰਟ ਵਰਕ ਨੂੰ ਕਾਫ਼ੀ ਅਹਿਮੀਅਤ ਦਿੰਦੇ ਸਨ, ਕਿਉਂਕਿ ਚੰਡੀਗੜ੍ਹ ਕਮਿਸ਼ਨਰ ਮਾਲ ਜਾਂ ਹਾਈ ਕੋਰਟ ਜਾਣਾ ਹਰ ਇੱਕ ਦੇ ਵੱਸ ਦਾ ਕੰਮ ਨਹੀਂ ਹੈਵਕੀਲ ਬੜੇ ਸਮਝਦਾਰ ਹੁੰਦੇ ਹਨਜੱਜ ਦੀ ਨਬਜ਼ ਪਹਿਚਾਣਦੇ ਹਨਮੇਰੇ ਕੋਲ ਮਾਲ ਮਹਿਕਮੇ ਨਾਲ ਸਬੰਧਤ ਇਕ ਅਜਿਹੀ ਅਪੀਲ ਆਈ ਕਿ ਮੈਂ ਸ਼ਸ਼ੋਪੰਜ ਵਿਚ ਪੈ ਗਿਆ ਕਿ ਕੀ ਕੀਤਾ ਜਾਵੇ? ਇੱਕ ਪਾਸੇ ਇਨਸਾਫ਼ ਸੀ ਤੇ ਦੂਜੇ ਪਾਸੇ ਲੀਗਲ ਟੈਕਨੀਕੈਲਟੀਅਜਿਹੀਆਂ ਸਥਿਤੀਆਂ ਵਿੱਚੋਂ ਕਈ ਵਾਰ ਹਰ ਜੱਜ ਨੂੰ ਨਿਕਲਣਾ ਪੈਂਦਾ ਹੈਮਨ ਕੁਝ ਕਹਿੰਦਾ ਹੈ ਤੇ ਦਿਮਾਗ ਕੁਝ ਹੋਰਹੋਇਆ ਇੰਝ ਕਿ ਇੱਕ ਜ਼ਿੰਮੀਦਾਰ ਬਜ਼ੁਰਗ ਨੇ ਕੋਈ 15 ਕੁ ਸਾਲ ਪਹਿਲਾਂ ਕਾਫ਼ੀ ਕਰਜ਼ ਲੈ ਕੇ ਆਪਣੇ ਇੱਕ ਲੜਕੇ ਨੂੰ ਏਜੰਟ ਰਾਹੀਂ ਅਮਰੀਕਾ ਭੇਜ ਦਿੱਤਾਹੌਲੀ-ਹੌਲੀ ਉਹ ਲੜਕਾ ਆਪਣੀ ਘਰਵਾਲੀ ਅਤੇ ਬੱਚੇ ਵੀ ਅਮਰੀਕਾ ਹੀ ਲੈ ਗਿਆਇੱਕ ਦੋ ਵਾਰ ਮਿਲਣ ਆਇਆ ਤੇ ਮੁੜ ਗਿਆਜਦੋਂ ਆਖਰੀ ਵਾਰ ਆਇਆ ਤਾਂ ਆਪਣੇ ਬਜ਼ੁਰਗ ਬਾਪ ਲਈ ਅਤੇ ਭਰਾਵਾਂ ਭਰਜਾਈਆਂ ਲਈ, ਬੱਚਿਆਂ ਲਈ ਕਈ ਗਿਫ਼ਟ ਲੈ ਕੇ ਆਇਆਕਿਰਾਏ ’ਤੇ ਟੈਕਸੀ ਲੈ ਕੇ ਬਾਪ ਨੂੰ ਰਿਸ਼ਤੇਦਾਰੀ ਵਿੱਚ ਕਈ ਜਗ੍ਹਾ ਘੁਮਾ ਕੇ ਲਿਆਇਆਬਾਪ ਖੁਸ਼ ਸੀ ਕਿ ਉਸਦੇ ਲਾਇਕ ਪੁੱਤ ਨੇ ਉਸ ਦਾ ਸਿਰ ਉੱਚਾ ਕਰ ਦਿੱਤਾ ਸੀਉਸਦਾ ਕਰਜ਼ਾ ਚੁੱਕ ਕੇ ਉਸ ਨੂੰ ਬਾਹਰ ਭੇਜਣਾ ਵਿਅਰਥ ਨਹੀਂ ਸੀ ਗਿਆਇੱਕ ਦਿਨ ਪੁੱਤਰ ਕਹਿਣ ਲੱਗਾ, ਬਾਪੂ ਮੈਂ ਚਾਹੁੰਦਾ ਹਾਂ, ਤੇਰਾ ਪਾਸਪੋਰਟ ਬਣਾ ਦੇਵਾਂ। ਤੂੰ ਵੀ ਸਾਡੇ ਕੋਲ ਅਮਰੀਕਾ ਘੁੰਮ ਆ

ਬਾਪੂ ਨੇ ਕਿਹਾ, ਪੁੱਤ ਮੈਂ ਕੀ ਕਰਨਾ ਹੁਣ ਇਸ ਉਮਰ ਵਿੱਚ

ਪਰ ਪੁੱਤਰ ਖਹਿੜੇ ਪੈ ਗਿਆ ਤੇ ਬਾਪ ਦਾ ਪਾਸਪੋਰਟ ਬਣਾਉਣ ਲਈ ਉਸ ਨੂੰ ਸ਼ਹਿਰ ਲੈ ਗਿਆ। ਕਈ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਬਾਅਦ ਉਹ ਵਾਪਿਸ ਅਮਰੀਕਾ ਚਲਾ ਗਿਆ

ਉਸਦੇ ਜਾਣ ਤੋਂ ਬਾਅਦ ਉਸਦੇ ਭਰਾਵਾਂ ਨੇ ਕਿਹਾ ਕਿ ਬਾਪੂ ਥੋੜ੍ਹੀ ਜ਼ਮੀਨ ਗਹਿਣੇ ਰੱਖ ਕੇ ਟ੍ਰੈਕਟਰ ਖਰੀਦ ਲੈਂਦੇ ਹਾਂਆਪਣੀ ਜ਼ਮੀਨ ਵੀ ਵਾਹਾਂਗੇ ਅਤੇ ਲੋਕਾਂ ਦੀ ਵਾਹ ਕੇ ਕੁਝ ਪੈਸੇ ਵੀ ਕਮਾ ਲਵਾਂਗੇਜਦੋਂ ਕਰਜ਼ ਲੈਣ ਲਈ ਪਟਵਾਰੀ ਤੋਂ ਫਰਦ ਲਈ ਤਾਂ ਉਹਨਾਂ ਦੇ ਹੋਸ਼ ਉੱਡ ਗਏਅਮਰੀਕਾ ਜਾਣ ਤੋਂ ਪਹਿਲਾਂ ਭਰਾ ਸਾਰੀ ਜ਼ਮੀਨ ਆਪਣੇ ਨਾਂ ਲਗਵਾ ਗਿਆ ਸੀਬਕਾਇਦਾ ਉਹਨਾਂ ਦੇ ਬਾਪ ਵੱਲੋਂ ਰਜਿਸਟਰੀ ਕਰਵਾਈ ਹੋਈ ਸੀ ਤੇ ਇੰਤਕਾਲ ਵੀ ਦਰਜ ਸੀ

ਬਾਪ ਵਿਚਾਰਾ ਸਿਰ ਫੜ ਕੇ ਬੈਠ ਗਿਆਭਰਾ ਭਰਜਾਈਆਂ ਲੱਗੇ ਭਰਾ ਨੂੰ ਗਾਲਾਂ ਕੱਢਣਪਰ ਕਾਨੂੰਨਨ ਅਮਰੀਕਾ ਵਾਲਾ ਮੁੰਡਾ ਹੁਣ ਸਾਰੀ ਜ਼ਮੀਨ ਦਾ ਮਾਲਕ ਸੀਵਕੀਲਾਂ ਨੇ ਵੀ ਰਾਇ ਦਿੱਤੀ ਕਿ ਹੁਣ ਕੁਝ ਨਹੀਂ ਹੋ ਸਕਦਾ ਕਿਉਂਕਿ ਪਿਉ ਨੇ ਖੁਦ ਰਜਿਸਟਰੀ ਕਰਵਾਈ ਹੋਈ ਹੈਪਿਉ ਦੀ ਬਕਾਇਦਾ ਗਵਾਹਾਂ ਦੀ ਹਾਜ਼ਰੀ ਵਿੱਚ ਤਹਿਸੀਲਦਾਰ ਨਾਲ ਫੋਟੋ ਵੀ ਲੱਗੀ ਹੋਈ ਹੈਪਿਓ ਬਥੇਰਾ ਕਹੀ ਜਾਵੇ ਕਿ ਉਸ ਨੂੰ ਤਾਂ ਪੁੱਤ ਪਾਸਪੋਰਟ ਬਣਾਉਣ ਲਈ ਕਚਹਿਰੀਆਂ ਲੈ ਕੇ ਗਿਆ ਸੀ, ਪਰ ਹੁਣ ਕੀ ਹੋ ਸਕਦਾ ਸੀ?

ਖੈਰ, ਭਰਾਵਾਂ ਨੇ ਬਾਪੂ ਤੋਂ ਐੱਸਡੀਐੱਮ ਦੀ ਕਚਹਿਰੀ ਇੰਤਕਾਲ ਦਾ ਕੇਸ ਪੁਆ ਦਿੱਤਾਐੱਸਡੀਐੱਮ ਨੇ ਰਜਿਸਟਰੀ ਸ਼ੁਦਾ ਇੰਤਕਾਲ ਹੋਣ ਕਾਰਨ ਕੁੱਝ ਮਹੀਨਿਆਂ ਵਿੱਚ ਹੀ ਫੈਸਲਾ ਬਾਪੂ ਦੇ ਖਿਲਾਫ਼ ਕਰ ਦਿੱਤਾ ਅਤੇ ਆਪਣੇ ਹੁਕਮਾਂ ਵਿੱਚ ਲਿਖਿਆ ਕਿ ਇੰਤਕਾਲ ਰਜਿਸਟਰਡ ਸੇਲ ਡੀਡ ਦੇ ਅਧਾਰ ’ਤੇ ਹੋਣ ਕਾਰਨ, ਹੁਣ ਸਿਵਲ ਕੋਰਟ ਹੀ ਅਜਿਹੇ ਮਸਲੇ ਵਿੱਚ ਦਖ਼ਲ-ਅੰਦਾਜ਼ੀ ਕਰ ਸਕਦੀ ਹੈ

ਕੁਲੈਕਟਰ ਦੇ ਅਪੀਲ ਕੀਤੀ ਗਈਉਸ ਨੇ ਵੀ ਐੱਸਡੀਐੱਮ ਦੀ ਕਚਹਿਰੀ ਦਾ ਫੈਸਲਾ ਹੀ ਬਰਕਰਾਰ ਰੱਖਿਆ ਅਤੇ ਕਾਰਨ ਵੀ ਉਹੀ ਦਿੱਤਾ ਜੋ ਐੱਸਡੀਐੱਮ ਨੇ ਦਿੱਤਾ ਸੀ

ਮਾਮਲਾ ਜਦੋਂ ਮੇਰੀ ਅਦਾਲਤ ਵਿੱਚ ਆਇਆ ਤਾਂ ਅਮਰੀਕਾ ਬੈਠੇ ਲੜਕੇ ਨੇ ਆਪਣੇ ਹੱਕ ਵਿੱਚ ਸਿਫਾਰਸ਼ ਵੀ ਪੁਆ ਦਿੱਤੀਅਕਸਰ ਐਨਆਰਆਈਜ਼ ਨਾਲ ਧੱਕਾ ਹੁੰਦਾ ਹੈ, ਇਸ ਲਈ ਮੇਰੀ ਹਮਦਰਦੀ ਉਹਨਾਂ ਨਾਲ ਰਹਿੰਦੀ ਹੈਮੇਰੀ ਕੋਰਟ ਵਿੱਚ ਇਹ ਕੇਸ ਆਉਣ ਤੱਕ ਮੈਨੂੰ ਇਸਦੀ ਹਿਸਟਰੀ ਪਤਾ ਨਹੀਂ ਸੀਬਾਪੂ ਨੇ ਇੱਕ ਸਮਝਦਾਰ ਵਕੀਲ ਕੀਤਾ ਹੋਇਆ ਸੀਉਸ ਨੇ ਆਪਣੀ ਕੋਈ ਦਲੀਲ ਦੇਣ ਤੋਂ ਪਹਿਲਾਂ ਕਿਹਾ ਕਿ ਸਰ ਮੈਨੂੰ ਪਤਾ ਹੈ ਕਿ ਭਾਵੇਂ ਮੇਰਾ ਕੇਸ ਟੈਕਨੀਕਲੀ ਕਮਜ਼ੋਰ ਲੱਗੇ ਪਰ ਤੁਸੀਂ ਫੈਸਲਾ ਕਰਨ ਤੋਂ ਪਹਿਲਾਂ ਇਸ ਬਜ਼ੁਰਗ ਦੀ ਗੱਲ ਦੋ ਮਿੰਟ ਸੁਣ ਲਵੋਬਜ਼ੁਰਗ ਨੇ ਆਪਣੀ ਜਦੋਂ ਆਪਣੀ ਵਿਥਿਆ ਸੁਣਾਈ ਤਾਂ ਇੱਕ ਵਾਰ ਸਾਰਾ ਕੋਰਟ ਰੂਮ ਸਕਤੇ ਵਿੱਚ ਆ ਗਿਆ ਇਸ ਦੱਸਦਿਆਂ ਬਜ਼ੁਰਗ ਦੀਆਂ ਅੱਖਾਂ ਵਿਚ ਹੰਝੂ ਛਲਕਣ ਲੱਗੇ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਪੁੱਤ ਨੂੰ ਪੜ੍ਹਾਇਆ-ਲਿਖਾਇਆ, ਕਿਸ ਤਰ੍ਹਾਂ ਏਜੰਟ ਨੂੰ ਕਰਜ਼ਾ ਚੁੱਕ ਕੇ ਪੈਸੇ ਦਿੱਤੇ ਅਤੇ ਉਸ ਨੂੰ ਬਾਹਰ ਭੇਜਿਆ ਤਾਂ ਕਿ ਉਹ ਬਾਹਰੋਂ ਕਮਾਈ ਕਰ ਕੇ ਸਾਰੇ ਪਰਿਵਾਰ ਨੂੰ ਗਰੀਬੀ ਵਿੱਚੋਂ ਕੱਢੇਪਰ ਕਿਸ ਤਰ੍ਹਾਂ ਉਹ ਝਾਂਸਾ ਦੇ ਕੇ ਉਸ ਨੂੰ ਕਚਹਿਰੀ ਲੈ ਕੇ ਆਇਆ, ਫੋਟੋਆਂ ਖਿਚਵਾਈਆਂ ਤੇ ਅੰਗੂਠੇ ਲਗਵਾਏੇਉਸ ਨੂੰ ਕੀ ਪਤਾ ਸੀ ਕਿ ਉਹ ਪਾਸਪੋਰਟ ਨਹੀਂ ਜ਼ਮੀਨ ਆਪਣੇ ਨਾ ਲਗਵਾ ਰਿਹਾ ਸੀਬਜ਼ੁਰਗ ਕਹਿਣ ਲੱਗਾ, “ਮੇਰੇ ਪੁੱਤ ਦਾ ਖੂਨ ਸਫੈਦ ਹੋ ਗਿਆ ਹੈਕੋਈ ਦੁਸ਼ਮਣ ਨਾਲ ਵੀ ਇੰਝ ਨਹੀਂ ਕਰਦਾ, ਜਿਸ ਤਰ੍ਹਾਂ ਮੇਰੇ ਪੁੱਤ ਨੇ ਮੇਰੇ ਨਾਲ ਅਤੇ ਆਪਣੇ ਭਰਾਵਾਂ ਨਾਲ ਕੀਤਾ ਹੈ।”

ਮੈਂ ਆਪਣੇ ਹੁਕਮਾਂ ਵਿੱਚ ਸੁਪਰੀਮ ਕੋਰਟ ਦਾ ਉਹ ਆਰਡਰ ਕੋਟ ਕੀਤਾ ਜਿਸ ਵਿੱਚ ਲਿਖਿਆ ਗਿਆ ਸੀ:

Technicalities should not be allowed to come in the way of dispensation of justice. Justice should not only be done but it should also seen to be done.

ਮੈਂ ਫੈਸਲਾ ਬਜ਼ੁਰਗ ਦੇ ਹੱਕ ਵਿੱਚ ਖੁੱਲ੍ਹੀ ਅਦਾਲਤ ਵਿਚ ਕਰ ਦਿੱਤਾਬਜ਼ੁਰਗ ਦੀਆਂ ਅੱਖਾਂ ਵਿਚ ਫਿਰ ਹੰਝੂ ਆ ਗਏ, ਉਹ ਹੱਥ ਜੋੜ ਕੇ ਖੜ੍ਹ ਗਿਆ, ਮੂੰਹੋਂ ਕੁਝ ਵੀ ਬੋਲ ਨਾ ਸਕਿਆਉਸਦਾ ਚਿਹਰਾ ਅਤੇ ਅੱਖਾਂ ਵਿਚ ਹੰਝੂ ਉਸਦੀ ਖੁਸ਼ੀ ਨੂੰ ਬਿਆਨ ਕਰਨ ਲਈ ਕਾਫੀ ਸਨ

**

ਜੇਕਰ ਤੁਸੀਂ ਇਹ ਸਮਝਦੇ ਹੋ ਕਿ ਇਹ ਕੋਈ ਅਚੰਭੇ ਨਾਲ ਭਰਪੂਰ ਵਾਕਿਆ ਹੈ ਤਾਂ ਆਪਣੇ ਆਲੇ-ਦੁਆਲੇ ਦੇ ਸਮਾਜ ਦਾ ਅਧਿਐਨ ਕਰਨ ਦੀ ਸਖਤ ਲੋੜ ਹੈਜਲੰਧਰ ਵਿਖੇ ਮੈਂ ਇੱਕ ਅਜਿਹੀ ਬਜ਼ੁਰਗ ਦੰਪਤੀ ਨੂੰ ਵੀ ਉਹਨਾਂ ਦੇ ਪੁੱਤ-ਨੂੰਹ ਦੀ ਕੁੱਟ-ਮਾਰ ਤੋਂ ਬਚਾਇਆ ਸੀ, ਜਿਹਨਾਂ ਨੂੰ ਪੁੱਤ-ਨੂੰਹ, ਮਾਂ-ਬਾਪ ਦੇ ਆਪਣੇ ਹੀ ਉਸਾਰੇ ਘਰ ਵਿੱਚੋਂ ਬਾਹਰ ਕੱਢਣ ’ਤੇ ਉਤਾਰੂ ਸਨ।. ਉਸ ਬਜ਼ੁਰਗ ਜੋੜੇ ਦੀ ਐੱਨਆਰਆਈ ਧੀ ਇੰਗਲੈਂਡ ਤੋਂ ਫੋਨ ਕਰਦੀ ਰਹਿੰਦੀ ਸੀਕਈ ਵਾਰ ਮੈਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਬਜ਼ੁਰਗਾਂ ਦੀ ਦੇਖ-ਭਾਲ ਧੀਆਂ, ਪੁੱਤਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਵਧੀਆ ਕਰਦੀਆਂ ਹਨ। ਮੈਨੂੰ ਜਾਪਦਾ ਹੈ ਕਿ ਜੇਕਰ ਵਿਆਹ ਤੋਂ ਬਾਅਦ ਲੜਕਾ, ਲੜਕੀ ਦੇ ਘਰ ਜਾ ਕੇ ਰਹਿਣਾ ਸ਼ੁਰੂ ਕਰ ਦੇਵੇ ਤਾਂ ਸਮਾਜ ਵਿੱਚ ਕੋਈ ਵੀ ਬਿਰਧ ਆਸ਼ਰਮ ਨਾ ਹੋਵੇਇਸ ਸੰਦਰਭ ਵਿਚ ਅੱਜ ਸਾਨੂੰ ਧੀਆਂ ਦੀ ਦੇਖਭਾਲ ਅਤੇ ਪੜ੍ਹਾਈ-ਲਿਖਾਈ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ

*****

(462)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author