JagroopSingh3ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਲਿਖਤਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਆਜ਼ਾਦੀ ਵੇਲੇ ਦੇਸ਼-ਵੰਡ ਦੇ ...
(14 ਅਪਰੈਲ 2022)
ਮਹਿਮਾਨ: 243

 

ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ 14 ਅਪਰੈਲ 1891 ਨੂੰ ਮਹਾਰਾਸ਼ਟਰ ਦੇ ਇੱਕ ਅਖੌਤੀ ਨੀਚ ਜਾਤ (ਅਛੂਤ) ਪਰਿਵਾਰ ਵਿੱਚ ਹੋਇਆਉਨ੍ਹੀਂ ਦਿਨੀਂ ਦੇਸ਼ ਵਿੱਚ ਛੂਤ-ਛਾਤ ਦਾ ਬੋਲ ਬਾਲਾ ਸੀ, ਜਿਸ ਕਰਕੇ ਬਾਲਕ ਭੀਮ ਰਾਓ ਅੰਬੇਡਕਰ ਨੂੰ ਮੁਢਲੀ ਸਿੱਖਿਆ ਹਾਸਲ ਕਰਨ ਵੇਲੇ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਇਸਦੇ ਬਾਵਜੂਦ ਉਹ ਉਚੇਰੀ ਸਿੱਖਿਆ ਹਾਸਲ ਕਰਨ ਵਿੱਚ ਕਾਮਯਾਬ ਹੋਏ ਅਤੇ ਉਨ੍ਹਾਂ ਦੀ ਇਸ ਕਾਮਯਾਬੀ ਲਈ ਦਿਆਲੂ ਸਹਿ-ਧਰਮੀਆਂ ਦੇ, ਖਾਸ ਕਰਕੇ ਮਹਾਰਾਜਾ ਬੜੌਦਾ ਦੇ, ਯੋਗਦਾਨ ਨੂੰ ਸਰਾਹੁਣਾ ਹੀ ਬਣਦਾ ਹੈਉਨ੍ਹਾਂ ਨੇ ਐੱਮ ਏ, ਪੀ ਐੱਚ ਡੀ (ਕੋਲੰਬੀਆ), ਡੀ. ਐੱਸ ਸੀ (ਲੰਡਨ), ਐੱਲ ਐੱਲ ਬੀ (ਕੋਲੰਬੀਆ), ਡੀ ਲਿੱਟ (ਉਸਮਾਨੀਆ), ਬਾਰ-ਐਟ-ਲਾਅ (ਲੰਡਨ) ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ

ਮਹਾਰਾਜਾ ਬੜੌਦਾ ਦੀ ਨੌਕਰੀ ਦੌਰਾਨ ਹੁੰਦੇ ਜਾਤੀ ਭੇਦ-ਭਾਵ ਨੇ ਉਨ੍ਹਾਂ ਨੂੰ ਨੌਕਰੀ ਛੱਡ ਕੇ ਵਕਾਲਤ ਕਰਨ ਲਈ ਮਜਬੂਰ ਕਰ ਦਿੱਤਾਬੰਬਈ ਵਿਖੇ ਵਕਾਲਤ ਦੌਰਾਨ ਹੀ ਉਹ ਮਹਾਰਾਸ਼ਟਰ ਵਿੱਚ ਹੋ ਰਹੇ ਜਾਤੀ ਭੇਦ ਭਾਵ ਦੇ ਵਿਰੁੱਧ ਡਟ ਗਏਵਿਦਵਾਨ ਚਿੰਤਕ ਨੇ ਸਮਾਜਿਕ ਬੁਰਾਈਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਜਿੱਠਣ ਦਾ ਮਨ ਬਣਾਇਆ ਹੋਵੇਗਾਉਨ੍ਹਾਂ ਨੇ ਸਮੁੱਚੇ ਸਮਾਜ, ਖਾਸ ਕਰਕੇ ਦੱਬੇ ਕੁਚਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਿੰਦੂ-ਧਰਮ ਦੇ ਧਾਰਮਿਕ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾਉਹ ਉੱਚ ਪਾਏ ਦੇ ਸਮਾਜ ਸ਼ਾਸਤਰੀ ਹੋਣ ਕਰਕੇ ਇਹ ਮਹਿਸੂਸ ਕਰਦੇ ਸਨ ਕਿ ਜਾਤ-ਪਾਤ ਅਧਾਰਿਤ ਵਿਕਤਰੇ ਦੇ ਖਾਤਮੇ ਲਈ ਇਸ ਬਿਮਾਰੀ ਦੀ ਜੜ੍ਹ ਨੂੰ ਸਮਝਣਾ ਹੋਵੇਗਾਅਜਿਹੇ ਵਿਕਤਰੇ ਨੂੰ ਬੜ੍ਹਾਵਾ ਦਿੰਦੀ ਬ੍ਰਾਹਮਣਵਾਦੀ/ ਮਨੂੰਵਾਦੀ ਵਿਚਾਰਧਾਰਾ ਨੂੰ ਉਨ੍ਹਾਂ ਨੇ ਬੌਧਿਕ ਪੱਧਰ ’ਤੇ ਵੰਗਾਰਿਆਉਨ੍ਹਾਂ ਦੀ ਲਿਖਤ, DR BABASAHEB AMBEDKAR WRITINGS AND SPEECHES VO7, EDUCATION DEPARTMENT, GOVERNMENT OF MAHARASHTRA, 1990 --- (ਡਾ. ਸਾਹਿਬ ਦੀ ਇਹ ਲਿਖਤ ਉਸ ਵਕਤ ਦੀ ਬ੍ਰਹਮਣਵਾਦੀ ਸੋਚ ਅਤੇ ਅਜੋਕੇ ਸਮਾਜ ਵਿੱਚ ਸ਼ੂਦਰ ਕਹੇ ਜਾਂਦੇ ਲੋਕਾਂ ਦੇ ਮੂਲ ’ਤੇ ਖੋਜ ਪੱਤਰ ਹੈ ਅਤੇ ਇਸ ਖੋਜ ਦੇ ਦੂਸਰੇ ਭਾਗ ਵਿੱਚ ਉਹ ਸਰੂਤੀ, ਸਮਰਿਤੀਆਂ ਅਤੇ ਹੋਰ ਮਹੱਤਵਪੂਰਨ ਮੰਨੇ ਜਾਂਦੇ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ ਨੂੰ ਇਤਿਹਾਸ ਦੀ ਕਸਵੱਟੀ ’ਤੇ ਪਰਖਦਿਆਂ ਨਤੀਜਾ ਕੱਢਦੇ ਹਨ ਕਿ ਭਾਰਤ ਵਿੱਚ ਛੂਤ-ਛਾਤ ਦਾ ਆਰੰਭ 600 CE, ਵਿੱਚ ਹੋਇਆ।) ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਕਿਸੇ ਸਮੇਂ ਤਿੰਨ ਹੀ (ਬ੍ਰਾਹਮਣ, ਕਸ਼ਤਰੀ ਅਤੇ ਵੈਸ਼) ਵਰਨ ਸਨਸਮੇਂ ਨਾਲ ਕਸ਼ਤਰੀ ਵਰਨ ਦੇ ਸ਼ੂਦਰ ਰਾਜਿਆਂ ਅਤੇ ਬ੍ਰਾਹਮਣਾਂ ਦਰਮਿਆਨ ਟਕਰਾਅ ਵਧਣ ਕਰਕੇ ਬ੍ਰਾਹਮਣਵਾਦੀਆਂ ਨੇ ਇਨ੍ਹਾਂ ਰਾਜਿਆਂ ਨੂੰ ਚਤੁਰਾਈ ਨਾਲ ਚੌਥਾ ਵਰਨ ਬਣਾ ਦਿੱਤਾਇਸ ਚਤੁਰਤਾ ਨੂੰ ਧਾਰਮਿਕਤਾ ਦਾ ਰੂਪ ਦੇਣਾ ਜ਼ਰੂਰੀ ਸੀ ਅਤੇ ਇਸ ਮੰਤਵ ਦੀ ਪੂਰਤੀ ਲਈ ਬ੍ਰਾਹਮਣਵਾਦੀਆਂ ਨੇ ਰਿਗ ਵੇਦ (Rig Veda) ਵਿੱਚ ਹੀ ਫੇਰ ਬਦਲ ਕਰ ਦਿੱਤਾ ਡਾ. ਸਾਹਿਬ ਲਿਖਦੇ ਹਨ ਕਿ ਸੰਸਾਰ ਉਤਪਤੀ ਦਾ ਸਿਧਾਂਤ ਘੋਸ਼ਿਤ ਕਰਦਾ ਪੁਰੁਸ਼ਾ ਸੁਕਤਾ (Purusha Sukta), ਅਜਿਹੇ ਸਮੇਂ ਹੀ, ਰਿਗ ਵੇਦ (ਦਸਵੇਂ ਮੰਡਲ ਦੇ ਨੱਬੇਵੇਂ ਮੰਤ੍ਰ) ਵਿੱਚ ਸ਼ਲੋਕ 11 ਅਤੇ ਸ਼ਲੋਕ 12 ਦਾ ਵਧਾਰਾ ਕੀਤਾ ਗਿਆਇਸ ਵਿੱਚ ਕਿਹਾ ਗਿਆ ਹੈ ਕਿ ਇਸ ਪੁਰੁਸ਼ਾ (ਬ੍ਰਹਮੰਡੀ ਮਨੁੱਖ) ਦੇ ਮੂੰਹ ਤੋਂ ਬ੍ਰਾਹਮਣ, ਬਾਹਾਂ ਤੋਂ ਕਸ਼ਤਰੀ, ਜੰਘਾਂ ਤੋਂ ਵੈਸ਼ ਅਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ ਡਾ. ਸਾਹਿਬ ਨੇ ਇਸ ਵਧਾਰੇ ਬਾਰੇ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਬੁੱਧੀਜੀਵੀਆਂ ਨੂੰ ਇਸ ਲਿਖਤ ਵਿੱਚ ਚੈਲੇਂਜ ਕੀਤਾ ਹੈਇਸ ਵਧਾਰੇ ਅਤੇ ਚੈਲੇਂਜ ਦੀ ਪੁਸ਼ਟੀ Shashi Tharoor ਆਪਣੀ ਕਿਤਾਬ Why I Am A Hindu (2017) ਵਿੱਚ ਕਰਦੇ ਹਨ ਅਤੇ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਮਹਾਨ ਵਿਧਾਨ-ਸਿਰਜਕ ਕਹਿਕੇ ਵਡਿਆਉਂਦੇ ਹਨਇਸ ਕਿਤਾਬ ਵਿੱਚ ਹੀ ਲੇਖਕ ਇਸਦੀ ਵੀ ਪੁਸ਼ਟੀ ਕਰਦਾ ਹੈ ਕਿ ਰਿਗ ਵੇਦ ਦੀਆਂ ਮੌਲਿਕ ਪੋਥੀਆਂ ਵਿੱਚ ਜਾਤ ਦਾ ਉਲੇਖ ਨਹੀਂ ਹੈਅਜੋਕੇ ਵਿਦਵਾਨਾਂ ਦੀਆਂ ਇਨ੍ਹਾਂ ਮਨੌਤੀਆ ਤੋਂ ਵੀ ਇਹੋ ਅਰਥ ਕੱਢਿਆ ਜਾ ਸਕਦਾ ਹੈ ਕਿ ਉੱਚੀ-ਨੀਚੀ ਜਾਤ ਅਤੇ ਛੂਤ-ਛਾਤ ਦੇ ਸੰਕਲਪ ਨੂੰ ਧਾਰਮਿਕ ਮਾਨਤਾ ਮੂਲ ਰੂਪ ਵਿੱਚ ਨਹੀਂ ਸੀ ਅਤੇ ਧਰਮ ਵਿੱਚ ਇਹ ਵਿਗਾੜ ਬ੍ਰਾਹਮਣਵਾਦੀਆਂ/ਮਨੂੰਵਾਦੀਆਂ ਨੇ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਹੌਲੀ ਹੌਲੀ ਧਰਾਤਲ ਪੱਧਰ ’ਤੇ ਕਾਇਮ ਕਰ ਦਿੱਤਾ ਸੀਅਜਿਹੇ ਤੱਥ ਸਾਹਮਣੇ ਲਿਆਉਣਾ ਡਾ. ਬਾਬਾ ਸਾਹਿਬ ਅੰਬੇਡਕਰ ਦੇ ਬੌਧਿਕ ਪੱਧਰ ਨੂੰ ਦਰਸਾਉਂਦਾ ਹੈ

ਜਿਉਂ ਜਿਉਂ ਉਹ ਜਵਾਨ ਹੋ ਰਹੇ ਸਨ, ਤਿਉਂ ਤਿਉਂ ਦੇਸ਼ ਦੀ ਅਜ਼ਾਦੀ ਦਾ ਸੰਗਰਾਮ ਵੀ ਮਘ ਰਿਹਾ ਸੀਇਸ ਦੌਰਾਨ ਬਾਬਾ ਸਾਹਿਬ ਅਤੇ ਮਹਾਤਮਾ ਗਾਂਧੀ ਦੇ ਆਪਸੀ ਮੱਤ ਭੇਦ ਉੱਭਰ ਕੇ ਸਾਹਮਣੇ ਆ ਗਏ ਸਨਗਾਂਧੀ ਜੀ ਦਾ ਵਿਚਾਰ ਸੀ ਕਿ ਜਾਤ-ਪਾਤ ਦੀ ਸਮੱਸਿਆ ਧਾਰਮਿਕ ਤਰੀਕੇ ਨਾਲ ਹੱਲ ਕਰ ਲਈ ਜਾਵੇਗੀ, ਜਦ ਕਿ ਡਾ. ਸਾਹਿਬ ਦੀ ਦਲੀਲ ਸੀ ਕਿ ਸਦੀਆਂ ਦੀ ਧਾਰਮਿਕ ਗੁਲਾਮੀ ਤੋਂ ਨਜਾਤ ਲਈ ਸੰਵਿਧਾਨਿਕ ਸੁਰੱਖਿਆ ਦੀ ਲੋੜ ਹੈ, ਕਿਉਂਕਿ ਮੂਲ ਰੂਪ ਵਿੱਚ ਇਹ ਸਿਆਸੀ ਸਮੱਸਿਆ ਸੀ ਨਾ ਕਿ ਧਾਰਮਿਕਧਾਰਮਿਕ ਰੰਗ ਤਾਂ ਇਸ ਨੂੰ ਜਾਣ ਬੁੱਝ ਕੇ ਸਿਆਸੀ ਹਿਤਾਂ ਦੀ ਪੂਰਤੀ ਲਈ ਦਿੱਤਾ ਗਿਆ ਸੀਇਹ ਵੀ ਇਤਿਹਾਸਕ ਤੱਥ ਹੈ ਕਿ ਅਖੌਤੀ ਨੀਵਾਂ ਜਾਤਾਂ ਨੂੰ ਅੰਗਰੇਜ਼ ਹਕੂਮਤ ਵੱਲੋਂ ਦਿੱਤੇ ‘ਦੂਹਰੇ ਵੋਟ ਦੇ ਹੱਕ’ ਨੂੰ ਲੈਕੇ ਦੋਹਾਂ ਲੀਡਰਾਂ ਵਿੱਚ ਮੱਤ-ਭੇਦ ਦੀ ਵਜਾਹ ਕਰਕੇ ਹੀ ਗਾਂਧੀ ਜੀ ਨੇ ਯਾਰਵੇੜਾ ਜੇਲ੍ਹ ਪੂਨਾ ਵਿਖੇ, ਇਸ ਹੱਕ ਦੇ ਵਿਰੁੱਧ, ਮਰਨ-ਵਰਤ ਰੱਖ ਲਿਆ ਸੀ ਅਤੇ ਇਸਦਾ ਅੰਤ 24 ਸਤੰਬਰ 1932 ਨੂੰ ਹੋਏ ਇੱਕ ਸਮਝੌਤੇ ਤਹਿਤ ਹੋਇਆ ਜਿਸ ਨੂੰ ‘ਪੂਨਾ-ਪੈਕਟ’ ਕਰਕੇ ਜਾਣਿਆ ਜਾਂਦਾ ਹੈਇਸੇ ਪੈਕਟ ਤਹਿਤ ਹੀ ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਨੂੰ ਕਾਨੂੰਨ ਸਿਰਜਦੀ ਪਾਰਲੀਮੈਂਟ ਅਤੇ ਅਸੰਬਲੀਆਂ ਵਿੱਚ ਰਾਖਵੇਂਕਰਨ ਦੀ ਵਿਵਸਥਾ ਹੋਈ, ਵਿੱਦਿਅਕ ਅਦਾਰਿਆਂ ਅਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਹੋਇਆ ਡਾ. ਸਾਹਿਬ ਦੀ ਇਸ ਪ੍ਰਾਪਤੀ ਕਰਕੇ ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਦੇ ਜੀਵਨ ਵਿੱਚ ਦਿਖਾਈ ਦਿੰਦਾ ਸੁਧਾਰ ਅਤੇ ਪੁੰਗਰਦੀ ਚੇਤਨਤਾ ਸਾਫ਼ ਦਿਖਾਈ ਦੇ ਰਹੀ ਹੈਭਾਰਤੀ ਸਮਾਜ, ਖਾਸ ਕਰਕੇ ਅਖੌਤੀ ਨੀਵੀਆ ਜਾਤਾਂ ਨੂੰ ਡਾ. ਸਾਹਿਬ ਦਾ ਹਮੇਸ਼ਾ ਰਿਣੀ ਰਹਿਣਾ ਹੋਵੇਗਾਇਹ ਉਨ੍ਹਾਂ ਦੇ ਬੌਧਿਕ ਇਖਲਾਕ ਦੀ ਜਿੱਤ ਸੀ

ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਲਿਖਤਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਆਜ਼ਾਦੀ ਵੇਲੇ ਦੇਸ਼-ਵੰਡ ਦੇ ਵਿਰੋਧੀ ਸਨਇਸ ਸਬੰਧ ਵਿੱਚ ਉਨ੍ਹਾਂ ਦਾ ਪ੍ਰਸਤਾਵ ਸੀ ਕਿ ਤੁਰੰਤ ਆਬਾਦੀ ਦੇ ਤਬਾਦਲੇ ਦੀ ਬਜਾਏ, ਇਹ ਤਬਾਦਲੇ ਨੂੰ ਦਸ ਸਾਲ ਦਾ ਸਮਾਂ ਦਿੱਤਾ ਜਾਵੇਵੱਖ-ਵੱਖ ਧਰਮ ਦੇ ਲੋਕ ਜਿੱਥੇ ਵਸਣਾ ਚਾਹੁੰਦੇ ਹੋਣ, ਇਸ ਸਮੇਂ ਵਿੱਚ ਫੈਸਲਾ ਕਰ ਲੈਣਇਸ ਨਾਲ ਸ਼ਾਇਦ ਹੋਣ ਵਾਲਾ ਖੂਨ ਖ਼ਰਾਬਾ ਟਾਲਿਆ ਜਾ ਸਕਦਾ ਸੀ

ਦੇਸ਼ ਅਜ਼ਾਦ ਹੋਇਆਬਾਬਾ ਸਾਹਿਬ ਡਾ. ਅੰਬੇਡਕਰ ਨੂੰ ਸੰਵਿਧਾਨ ਘੜਨੀ ਅਸੈਂਬਲੀ ਦੇ ਚੇਅਰਮੈਨ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ, ਜੋ ਉਨ੍ਹਾਂ ਨੇ ਬਾਖੂਬੀ ਨਿਭਾਈਉਹ ਭਾਰਤ ਦੇ ਸੰਵਿਧਾਨ ਨਿਰਮਾਤਾ ਕਰਕੇ ਜਾਣੇ ਜਾਂਦੇ ਹਨਉਹ ਅਜ਼ਾਦ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇਸਮਾਜ ਸੁਧਾਰ ਲਈ ਉਨ੍ਹਾਂ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਹਿੰਦੂ ਕੋਡ ਬਿੱਲ, ਜਿਸਦਾ ਮਕਸਦ ਹਿੰਦੂ-ਸਮਾਜ ਵਿੱਚ ਧੀਆਂ-ਪੁੱਤਰਾਂ ਲਈ ਜਾਇਦਾਦ ਵਿੱਚ ਬਰਾਬਰ ਦੀ ਹਿੱਸੇਦਾਰੀ, ਲੜਕੀਆਂ ਦੇ ਵਿਆਹ ਦੀ ਉਮਰ ਸਬੰਧੀ ਅਤੇ ਹੋਰ ਕੁਰੀਤੀਆਂ ਸਮਝੀਆਂ ਜਾਂਦੀਆਂ ਵਿਵਸਥਾਵਾਂ ਨੂੰ ਦੂਰ ਕਰਨ ਦਾ ਪ੍ਰਸਤਾਵ ਸੀ। ਉਨ੍ਹਾਂ ਦੀ ਸਰਕਾਰ ਕੋਲ ਬਹੁਮਤ ਹੁੰਦੇ ਹੋਏ ਭੀ ਬਿੱਲ ਪਾਸ ਨਾ ਹੋ ਸਕਿਆ ਅਤੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾਇਹ ਉਨ੍ਹਾਂ ਦਾ ਇਖਲਾਕ ਸੀਭਾਰਤ ਦਾ ਇਹ ਮਹਾਨ ਚਿੰਤਕ ਸਮਾਜ ਨੂੰ ਨਵੀਂ ਨਰੋਈ ਸੇਧ ਦੇ ਕੇ ਸਮੇਂ ਦਾ ਹਾਣੀ ਬਣਾਉਣਾ ਲੋਚਦਾ ਸੀ

31 ਮਾਰਚ 1990 ਨੂੰ ਭਾਰਤ ਸਰਕਾਰ ਨੇ ਡਾ. ਬਾਬਾ ਸਾਹਿਬ ਅੰਬੇਡਕਰ ਨੂੰ, ਉਨ੍ਹਾਂ ਦੇ ਮਰਨ ਉਪਰੰਤ, ਭਾਰਤ ਦੇ ਸਰਵੋਤਮ ਐਵਾਰਡ ‘ਭਾਰਤ-ਰਤਨ’ ਨਾਲ ਨਿਵਾਜਿਆਆਓ, ਅੱਜ ਉਨ੍ਹਾਂ ਦਾ 131 ਵਾਂ ਜਨਮ ਦਿਹਾੜਾ ਉਨ੍ਹਾਂ ਦੀਆਂ ਲਿਖਤਾਂ ਦੀ ਤਲਵਾਰ ਨਾਲ ‘ਅਗਿਆਨਤਾ ਦਾ ਕੇਕ ਕੱਟ’ ਕੇ ਮਨਾਈਏ ਅਤੇ ਪ੍ਰਣ ਕਰੀਏ ਕਿ ਉਨ੍ਹਾਂ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾ ਕੇ ਸਮਾਜ ਦੀ ਸਾਰਥਿਕਤਾ ਵਿੱਚ ਹੋਰ ਵਾਧਾ ਕਰਾਂਗੇ ਤਾਂ ਕਿ ਭਾਈਚਾਰਕ ਸਾਂਝ, ਬਰਾਬਰੀ ਅਤੇ ਹਰ ਇੱਕ ਲਈ ਇਨਸਾਫ ਜਿਹੇ ਆਦਰਸ਼ਾਂ ਦੀ ਪੂਰਤੀ ਹੋ ਸਕੇਜਨਮ ਦਿਨ ਮੁਬਾਰਕ - ਭਾਰਤ-ਰਤਨ ਬਾਬਾ ਸਾਹਿਬ - ਜਨਮ ਦਿਨ ਮੁਬਾਰਕ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3504)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

***

ਜਗਸੀਰ ਸਿੰਘ ਲਿਖਦੇ ਹਨ:

ਲੇਖਕ ਨੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਦਕਰ ਜੀ ਦੀ ਜੀਵਨੀ ਦਾ ਸੰਖੇਪ ਵਿੱਚ ਬਹੁਤ ਹੀ ਸੁਚੱਜੇ ਢੰਗ ਅਤੇ ਤੱਥਾਂ ਦੇ ਹਵਾਲੇ ਨਾਲ ਵਰਨਣ ਕੀਤਾ ਗਿਆ ਹੈ। ਦੇਸ਼ ਦੀ ਵੰਡ ਦੇ ਨਾਲ ਆਬਾਦੀ ਦਾ ਅਦਾਨ -ਪ੍ਰਦਾਨ 10 ਸਾਲਾਂ ਵਿੱਚ ਕਰਨਾ ਡਾਕਟਰ ਅੰਬੇਦਕਰ ਦੀ ਮਾਨਵਤਾ ਵਾਦੀ ਸੋਚ ਸੀ ਜਿਸ ਨਾਲ ਖ਼ੂਨ ਖ਼ਰਾਬਾ ਟਲ ਸਕਦਾ ਸੀ। ਹਿੰਦੂ ਕੋਡ ਬਿਲ ਬਾਰੇ ਵੀ ਲੇਖਕ ਨੇ ਚੰਗੀ ਜਾਣਕਾਰੀ ਦਿੱਤੀ ਹੈ। ਅਜਿਹੀ ਲਿਖਤ ਲਈ ਸਲਾਮ ਹੈ।

ਜਗਸੀਰ ਸਿੰਘ, ਸੁਪਰਡੈਂਟ, ਡੀ ਸੀ ਦਫਤਰ, ਮਾਨਸਾ (ਪੰਜਾਬ)।

***

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author