ShingaraSDhillon7ਪੰਜਾਬ ਦੀ ਵਾਗਡੋਰ ਨਵੀਂ ਸੋਚ ਤੇ ਨਵੇਂ ਮਾਡਲ ਦੀ ਧਾਰਨੀ ਪਾਰਟੀ ਦੇ ਹੱਥ ਫੜਾ ਕੇ ਪੰਜਾਬ ਨੂੰ ਮੰਝਧਾਰ ਵਿੱਚੋਂ ਬਾਹਰ ...
(12 ਮਾਰਚ 2022)
ਮਹਿਮਾਨ: 367.


ਪਾਠਕ ਪਹਿਲਾਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਇਹ ਖਬਰ ਪੜ੍ਹ ਲੈਣ

ਪੀਲ ਪੁਲਿਸ ਨੇ ਚਾਰ ਪੰਜਾਬੀਆਂ ਨੂੰ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਜੁਰਮ ਵਿੱਚ ਕੀਤਾ ਚਾਰਜ

(parvasinewspaper.com 11 ਮਾਰਚ) ਤਾਜ਼ਾ ਜਾਣਕਾਰੀ ਦੇ ਮੁਤਾਬਿਕ, ਪੀਲ ਪੁਲਿਸ ਵਲੋਂ 4 ਲੋਕਾਂ ’ਤੇ ਹਥਿਆਰ ਸਮੇਤ ਡਰੱਗਜ਼ ਰੱਖਣ ਦੇ ਮਾਮਲੇ ਵਿੱਚ ਸਰਚ ਵਾਰੰਟ ਜਾਰੀ ਕੀਤੀ ਗਿਆ ਹੈ 22 ਡਿਵੀਜ਼ਨ ਯੂਨੀਫਾਰਮ ਪੈਟਰੋਲ ਦੇ ਅਧਿਕਾਰੀਆਂ ਨੇ ਬਰੈਂਪਟਨ ਦੇ ਦੋ ਪੁਰਸ਼ਾਂ ਅਤੇ ਦੋ ਔਰਤਾਂ ਉੱਤੇ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਜੁਰਮਾਂ ਹੇਠ ਦੋਸ਼ ਲਗਾਏ ਗਏ ਹਨ

ਮੰਗਲਵਾਰ, 8 ਮਾਰਚ, 2022 ਨੂੰ, 22 ਡਿਵੀਜ਼ਨ ਯੂਨੀਫਾਰਮ ਪੈਟਰੋਲ ਦੇ ਜਾਂਚਕਰਤਾਵਾਂ ਨੇ ਦੋ ਰਿਹਾਇਸ਼ਾਂ ਅਤੇ ਇੱਕ ਵਾਹਨ ’ਤੇ ਤਿੰਨ ਨਿਯੰਤਰਿਤ ਡਰੱਗ ਐਂਡ ਸਬਸਟੈਂਸ ਐਕਟ ਦੇ ਤਹਿਤ ਖੋਜ ਵਾਰੰਟ ਜਾਰੀ ਕੀਤੇ। ਇੱਕ ਰਿਹਾਇਸ਼ ਬਰੈਂਪਟਨ ਵਿੱਚ ਸੈਂਡਲਵੁੱਡ ਪਾਰਕਵੇਅ ਅਤੇ ਏਅਰਪੋਰਟ ਰੋਡ ਦੇ ਖੇਤਰ ਵਿੱਚ ਹੈ, ਅਤੇ ਦੂਜੀ ਰਿਹਾਇਸ਼ ਬਰੈਂਪਟਨ ਵਿੱਚ Bramalea Road ਅਤੇ ਈਸਟ ਡਰਾਈਵ ਦੇ ਖੇਤਰ ਵਿੱਚ ਹੈ।

ਸਰਚ ਵਾਰੰਟ ਦੇ ਨਤੀਜੇ ਵਜੋਂ ਇਹਨਾਂ ਰਿਹਾਇਸ਼ਾਂ ਵਿੱਚੋ ਇੱਕ ਸਮਿਥ ਅਤੇ ਵੇਸਨ 40 ਕੈਲੀਬਰ ਹੈਂਡਗਨ, ਗੋਲਾ ਬਾਰੂਦ, ਅਫੀਮ ,ਡੋਡੇ, ਇੱਕ ਬੁਲੇਟਪਰੂਫ ਵੈੱਸਟ, ਇੱਕ ਬੀ.ਬੀ ਬੰਦੂਕ, ਕੈਨੇਡੀਅਨ ਕਰੰਸੀ, ਭਾਰਤੀ ਕਰੰਸੀ ਅਤੇ ਕਈ ਹੋਰ ਗੈਰਕਾਨੂੰਨੀ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ

ਪੀਲ ਪੁਲਿਸ ਵਲੋਂ ਜਿਹੜੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਓਹਨਾ ਦੇ ਨਾਂਅ Sukhinder Minhas (56 ਸਾਲ), Balvinder Minhas (59 ਸਾਲ), Harsimran Minhas (29 ਸਾਲ), Ravina Minhas (33 ਸਾਲ) ਦੱਸੇ ਜਾ ਰਹੇ ਹਨ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਭਾਰਤ ਦੇ ਨਾਲ ਸੰਬੰਧ ਰੱਖਦੇ ਹਨ ਇਹਨਾਂ ਸਾਰਿਆਂ ਨੂੰ ਜ਼ਮਾਨਤ ਦੀ ਸੁਣਵਾਈ ਲਈ 9 ਮਾਰਚ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ ਇੱਥੇ ਇਹ ਵੀ ਦੱਸ ਦੇਈਏ ਕਿ ਇਹਨਾਂ ਚਾਰਾਂ ਦੋਸ਼ੀਆਂ ਦੀਆਂ ਤਸਵੀਰਾਂ ਪੀਲ ਪੁਲਿਸ ਵਲੋਂ ਸਾਂਝੀਆਂ ਨਹੀਂ ਕੀਤੀਆਂ ਗਈਆਂ ਹਨ

***

BhagwantMann2

***

ਪੰਜਾਬ ਵਿੱਚ ਹਰ ਪਾਸੇ ਆਪ ਹੀ ਆਪ ਤੇ ਬਾਕੀ ਸਭ ਸਾਫ ਹੀ ਸਾਫ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਨਤੀਜਾ ਸਭ ਦੇ ਸਾਹਮਣੇ ਹੈ 117 ਵਿੱਚੋਂ 92 ਸੀਟਾਂ ਉੱਤੇ ਬਹੁਤ ਹੀ ਇਤਿਹਾਸਕ ਜਿੱਤ ਦਰਜ ਕਰਕੇ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਵਾਂਗ ਹੀ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਵੀ ਕਮਰਕੱਸੇ ਕਰ ਲਏ ਹਨਇਹਨਾਂ ਚੋਣਾਂ ਦੌਰਾਨ ਪੰਜਾਬੀਆਂ ਨੇ ਦੱਸ ਦਿੱਤਾ ਹੈ ਕਿ ਜਦ ਉਹ ਇਨਕਲਾਬ ਜਾਂ ਪਰਿਵਰਤਨ ਲਿਆਉਣਾ ਚਾਹੁੰਦੇ ਹਨ ਤਾਂ ਫਿਰ ਲਿਆ ਕੇ ਹੀ ਸਾਹ ਲੈਂਦੇ ਹਨਇਹੀ ਕਾਰਨ ਹੈ ਕਿ ਇਸ ਵਾਰ ਨਿਜ਼ਾਮ ਇਸ ਤਰ੍ਹਾਂ ਬਦਲਿਆ ਹੈ ਕਿ ਪੰਜਾਬ ਦੀਆਂ ਦੋ ਵੱਡੀਆਂ ਪਾਰਟੀਆਂ ਰਾਂਗਰਸ ਅਤੇ ਅਕਾਲੀ ਦਲ ਨੇ ਤਾਂ ਸੁਪਨੇ ਵਿੱਚ ਵੀ ਕਦੇ ਅਜਿਹਾ ਸੋਚਿਆ ਨਹੀਂ ਹੋਣਾ ਕਿ ਇਸ ਤਰ੍ਹਾਂ ਬਾਜ਼ੀ ਪੁੱਠੀ ਪੈ ਜਾਵੇਗੀ ਤੇ ਲੋਕ ਆਪਣੀ ਵੋਟ ਤਾਕਤ ਦਾ ਇਸਤੇਮਾਲ ਕਰਕੇ ਉਸ ਪਾਰਟੀ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਦੇਣਗੇ, ਜਿਸ ਨੂੰ ਇਹ ਉਕਤ ਦੋਵੇਂ ਪਾਰਟੀਆਂ ਪਾਣੀ ਪੀ ਪੀ ਕੋਸਦੀਆਂ ਹੋਈਆਂ ਕਦੀ ਅੱਤਵਾਦੀ, ਖਾਲਿਸਤਾਨੀ, ਪਾਕਿਸਤਾਨੀ, ਭਈਏ, ਬਾਹਰਲੇ, ਪੂਰਬੀਏ, ਮਫਲਰ ਤੇ ਦਮੇ ਵਾਲੇ ਕਹਿ ਕੇ ਭੰਡਦੀਆਂ ਹੋਣਗੀਆਂਇਹਨਾਂ ਚੋਣਾਂ ਦੇ ਨਤੀਜੇ ਦਰਅਸਲ ਇਹਨਾਂ ਉਕਤ ਦੋ ਪਾਰਟੀਆਂ ਹੱਥੋਂ ਲੋਕਾਂ ਦੇ ਸਤਾਏ ਹੋਣ ਦਾ ਗੁੱਸਾ ਅਤੇ ਦਰਦ ਬਿਆਨਦੇ ਹਨਪ੍ਰਕਾਸ਼ ਸਿੰਘ ਬਾਦਲ ਵਰਗੇ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲੇ ਦਾ ਵੋਟਾਂ ਵਿੱਚ ਬੁਰੀ ਤਰ੍ਹਾਂ ਹਾਰਨਾ, ਅਮਰਿੰਦਰ ਸਿੰਘ, ਸੁਖਬੀਰ ਬਾਦਲ, ਸੁਖਦੇਵ ਢੀਂਡਸਾ ਤੇ ਨਵਜੋਤ ਸਿੱਧ ਆਦਿ ਦਾ ਬਹੁਤ ਬੁਰੀ ਤਰ੍ਹਾਂ ਧੋਬੀ ਪਟੜਾ ਵੱਜਣਾ ਹੈਰਾਨੀਜਨਕ ਤਾਂ ਜ਼ਰੂਰ ਹੈ ਪਰ ਇਸਦੇ ਨਾਲ ਹੀ ਇਹ ਵੀ ਸੱਚ ਹੈ ਕਿ ਇਹਨਾਂ ਨੇ ਪੰਜਾਬ ਦਾ ਅੱਜ ਤਕ ਬਣਾਇਆ ਸੰਵਾਰਿਆ ਕੁਝ ਵੀ ਨਹੀਂ, ਸਿਰਫ ਵਿਗਾੜਿਆ ਹੀ ਹੈਸਹੀ ਮਾਅਨਿਆ ਵਿੱਚ ਮੇਰੀ ਜਾਚੇ ਪੰਜਾਬ ਵਾਸੀਆਂ ਨੇ ਪਹਿਲੀ ਵਾਰ ਜੋਸ਼ ਦੇ ਨਾਲ ਹੋਸ਼ ਦੀ ਵਰਤੋਂ ਕਰਦਿਆਂ ਆਪਣੀ ਵੋਟ ਤਾਕਤ ਦਾ ਇਸਤੇਮਾਲ ਕੀਤਾ ਹੈਇਸ ਵਾਰ ਆਮ ਆਦਮੀ ਪਾਰਟੀ ਨੂੰ ਬਹੁਮਤ ਹੀ ਨਹੀਂ ਬਲਕਿ ਇਸ ਪਾਰਟੀ ’ਤੇ ਪੂਰਾ ਭਰੋਸਾ ਜਿਤਾਇਆ ਹੈ ਤੇ ਇਸਦੇ ਨਾਲ ਹੀ ਵਿਰੋਧੀ ਪਾਰਟੀਆਂ ਵਿੱਚੋਂ ਵੀ ਬਹੁਤੇ ਸਾਫ ਦਾਮਨ ਵਾਲੇ ਨੇਤਾਵਾਂ ਨੂੰ ਵਿਧਾਇਕਾਂ ਵਜੋਂ ਚੁਣਕੇ ਇੱਕ ਸਾਫ ਸੁਥਰੀ ਵਿਰੋਧੀ ਧਿਰ ਖੜ੍ਹੀ ਕੀਤੀ ਹੈ

ਚੋਣਾਂ ਦੇ ਨਤੀਜਿਆਂ ਤੋਂ ਬਾਦ ਪੰਜਾਬ ਵਿੱਚ ਇਸ ਸਮੇਂ ਹਰ ਪਾਸੇ ਬੜਾ ਦਿਲਚਸਪ ਮਾਹੌਲ ਹੈ ਕਈ ਜਿੱਤ ਦੇ ਹਾਰ ਪਵਾ ਰਹੇ ਹਨ ਤੇ ਕਈ ਆਪਣੀ ਹਾਰ ਕਬੂਲ ਰਹੇ ਹਨ ਕਈ ਮੰਨ ਰਹੇ ਹਨ ਕਿ ਨਤੀਜੇ ਬਿਲਕੁਲ ਅਣਕਿਆਸੇ ਹਨ ਤੇ ਕਈ ਕਹਿ ਰਹੇ ਹਨ ਕਿ ਇਹ ਪੰਜਾਬ ਦੇ ਲੋਕਾਂ ਦੀ ਮਾਨਸਿਕ ਫ਼ਿਤਰਤ ਦੇ ਮੁਤਾਬਿਕ ਹਨਫੇਸ ਬੁੱਕੀ ਸੋਸ਼ਲ ਮੀਡੀਏ ’ਤੇ ਆਪਸੀ ਬਹਿਸਬਾਜ਼ੀ ਦੀ ਤੀਰ ਅੰਦਾਜ਼ੀ ਬੇਸ਼ਕ ਪਹਿਲਾ ਜਿੰਨੀ ਤਾਂ ਨਹੀਂ ਪਰ ਫੇਰ ਵੀ ਬਦਲੇ ਹੋਏ ਰੂਪ ਵਿੱਚ ਜਾਰੀ ਹੈਗਿਲੇ, ਸ਼ਿਕਵੇ, ਸ਼ਿਕਾਇਤਾਂ ਤੇ ਗਾਲਾਂ ਦੇ ਗੱਫੇ ਸ਼ਬਦੀ ਜੰਗ ਦੇ ਰੂਪ ਵਿੱਚ ਬਾਦਸਤੂਰ ਜਾਰੀ ਹਨ

ਆਮ ਆਦਮੀ ਪਾਰਟੀ ਜਿੱਥੇ ਜਿੱਤ ਦੇ ਜਸ਼ਨ ਮਨਾ ਰਹੀ ਹੈ, ਉੱਥੇ ਇਸਦੇ ਨਾਲ ਹੀ ਭਗਵੰਤ ਮਾਨ ਦੀ ਅਗਵਾਈ ਹੇਠ 16 ਮਾਰਚ ਨੂੰ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਕਰਾਉਣ ਦੀ ਤਿਆਰੀ ਵੀ ਕਰ ਰਹੀ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਵੱਡੀ ਇਤਿਹਾਸ ਸ਼ੁਰੂਆਤ ਹੈਸਰਕਾਰੀ ਦਫਤਰਾਂ ਵਿੱਚੋਂ ਮੁੱਖ ਮੰਤਰੀ ਦੀਆਂ ਤਸਵੀਰਾਂ ਉਤਾਰ ਕੇ ਸ. ਭਗਤ ਸਿੰਘ ਤੇ ਡਾ. ਭੀਮ ਰਾਓ ਅੰਬੇਦਕਰ ਦੀਆਂ ਤਸਵੀਰਾਂ ਲਗਾਉਣ ਦੀ ਨਵੀਂ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਤੇ ਸਰਕਾਰੀ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਗੱਲ ਕੀ ਸੰਹੁ ਚੁੱਕ ਸਮਾਗਮ ਤੋਂ ਪਹਿਲਾ ਹੀ ਭਗਵੰਤ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ ਤੇ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ ਸਹੁੰ ਚੁੱਕ ਸਮਾਗਮ ਵਾਲੇ ਦਿਨ ਕੋਈ ਵੱਡੇ ਐਲਾਨ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੋਵੇ

ਇਸ ਸਮੇਂ ਕੁਝ ਮਤਲਬੀ ਸੱਜਣ ਜੋ ਪਹਿਲਾਂ ਆਮ ਆਦਮੀ ਨੂੰ ਬੁਰਾ ਭਲਾ ਬੋਲਦੇ ਸਨ ਤੇ ਇਸ ਪਾਰਟੀ ਦੇ ਕੱਟੜ ਵਿਰੋਧੀ ਸਨ, ਹੁਣ ਨਰਮ ਸੁਰ ਵਿੱਚ ਨੇੜੇ ਹੋਣ ਦੇ ਯਤਨ ਵਿੱਚ ਜੋ ਹੋ ਗਿਆ, ਉਸ ’ਤੇ ਮਿੱਟੀ ਪਾਓ ਵਾਲੀ ਰਣਨੀਤੀ ’ਤੇ ਚੱਲ ਰਹੇ ਜਾਪਦੇ ਹਨਕੁਝ ਵੀ ਹੈ, ਇਹ ਗੱਲ ਤਾਂ ਮੰਨਣੀ ਹੀ ਪਵੇਗੀ ਕਿ ਪੰਜਾਬ ਦੇ ਲੋਕਾਂ ਨੇ ਆਪਣੀ ਸੂਝ ਮੁਤਾਬਿਕ ਇਸ ਵਾਰ ਬਹੁਤ ਹੀ ਢੁਕਵਾਂ ਤੇ ਲਾ ਜਵਾਬ ਫ਼ਤਵਾ ਦਿੱਤਾ ਹੈ

2017 ਦੀ ਤਰ੍ਹਾਂ ਬੇਸ਼ਕ ਇਸ ਵਾਰ ਪਰਵਾਸੀ ਪੰਜਾਬੀ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਇਹਨਾਂ ਚੋਣਾਂ ਦੌਰਾਨ ਕੋਈ ਬਹੁਤੇ ਸਰਗਰਮ ਨਜ਼ਰ ਨਹੀਂ ਆਏ, ਪਰ ਫਿਰ ਵੀ ਜੇਕਰ ਦੇਖਿਆ ਜਾਵੇ ਤਾਂ ਪਰਵਾਸੀ ਪੰਜਾਬੀਆਂ ਦੇ ਯੋਗਦਾਨ ਤੋਂ ਕਦਾਚਿਤ ਵੀ ਮੁਨਕਰ ਨਹੀਂ ਹੋਇਆ ਜਾ ਕਿਉਂਕਿ ਇਹ ਪਰਵਾਸੀ ਪੰਜਾਬੀ ਹੀ ਸਨ ਜਿਹਨਾਂ ਨੇ 2017 ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਖਾਤਾ ਖੋਲ੍ਹਣ ਵਿੱਚ ਉਸ ਸਮੇਂ ਵੱਡਾ ਯੋਗਦਾਨ ਪਾਇਆ ਸੀਇਸ ਕਰਕੇ ਪੰਜਾਬ ਵਾਸੀਆਂ ਦੇ ਇਸ ਤਾਜ਼ੇ ਫ਼ਤਵੇ ਨਾਲ ਪਰਵਾਸੀਆਂ ਪੰਜਾਬੀਆਂ ਦੇ ਮਾਣ ਵਿੱਚ ਵੀ ਚੋਖਾ ਵਾਧਾ ਹੋਇਆ ਹੈ

ਆਮ ਆਦਮੀ ਪਾਰਟੀ ਵੱਲੋਂ ਚੋਣਾਂ ਵੇਲੇ ਵੱਡੇ ਵੱਡੇ ਦਾਅਵੇ ਤੇ ਐਲਾਨਨਾਮੇ ਕੀਤੇ ਗਏਦਸ ਕੁ ਗਰੰਟੀਆਂ ਵੀ ਦਿੱਤੀਆਂ ਗਈਆਂ ਜਿਹਨਾਂ ਵਿੱਚੋਂ ਤਿੰਨ ਸੌ ਯੂਨਿਟ ਚੌਵੀ ਘੰਟੇ ਬਿਜਲੀ ਦੇਣੀ, ਨਵੇਂ ਹਸਪਤਾਲ ਤੇ ਸਕੂਲ ਉਸਾਰਨੇ, ਬੇਰੁਜ਼ਗਾਰੀ ਦਾ ਹੱਲ ਲੱਭਣਾ, ਭ੍ਰਿਸ਼ਟਾਚਾਰ ਦਾ ਖਾਤਮਾ, ਅਧਿਆਪਕਾਂ ਨੂੰ ਪੱਕੀਆਂ ਨੌਕਰੀਆਂ, ਪੰਜਾਬ ਦੀ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਇਆ ਮਹੀਨਾ ਭੱਤਾ ਤੇ 24 ਲੱਖ ਗਰੀਬ ਬੱਚਿਆਂ ਨੂੰ ਮੁਫਤ ਉੱਚ ਸਿੱਖਿਆ ਪ੍ਰਦਾਨ ਕਰਨਾ ਆਦਿ ਮੁੱਖ ਹਨਇਨ੍ਹਾਂ ਗਰੰਟੀਆਂ ਨੂੰ ਛੇਤੀ ਤੋਂ ਛੇਤੀ ਅਮਲੀ ਜਾਮਾ ਪਹਿਨਾਉਣਾ ਭਗਵੰਤ ਸਰਕਾਰ ਵਾਸਤੇ ਪਹਿਲ ਵੀ ਹੋਵੇਗੀ ਤੇ ਮਜਬੂਰੀ ਵੀਪਹਿਲ ਇਸ ਕਰਕੇ ਕਿ ਲੋਕਾਂ ਵਲੋਂ ਜਿਤਾਏ ਭਰੋਸੇ ਨੂੰ ਹੋਰ ਪੱਕਾ ਕਰਨਾ ਤੇ ਮਜਬੂਰੀ ਇਸ ਕਰਕੇ ਕਿ ਪਹਿਲੀਆਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਵਾਂਗ ਇਹ ਸਭ ਫੋਕੇ ਐਲਾਨ ਨਹੀਂ, ਬਲਕਿ ਗਰੰਟੀਆਂ ਦੇ ਰੂਪ ਵਿੱਚ ਹਨ

ਆਖਿਰ ਵਿੱਚ ਕਹਿਣਾ ਬਣਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਜੋ ਇਸ ਵਾਰ ਫਤਵਾ ਦਿੱਤਾ ਹੈ, ਉਹ ਜਾਨਦਾਰ ਵੀ ਹੈ ਤੇ ਸ਼ਾਨਦਾਰ ਵੀ ਹੈਇਸ ਫਤਵੇ ਨੇ ਵੋਟਾਂ ਲੈ ਕੇ ਧੋਖਾ ਕਰਨ ਵਾਲਿਆਂ ਨੂੰ ਮੂਧੇ ਮੂੰਹ ਸੁੱਟਿਆ ਹੈ ਬਦਕਲਾਮੀ ਤੇ ਜਾਤੀ ਸੂਚਕ ਸ਼ਬਦ ਬੋਲ ਕੇ ਜਾਂ ਫਿਰਕੂ ਪੱਤਾ ਵਰਤਣ ਵਾਲਿਆਂ ਨੂੰ ਸਿਆਸਤ ਵਿੱਚੋਂ ਬਾਹਰ ਦਾ ਰਸਤਾ ਦਿਖਾ ਕੇ ਢੁਕਵੀ ਸਜ਼ਾ ਦਿੱਤੀ ਹੈਪੰਜਾਬ ਦੀ ਵਾਗਡੋਰ ਨਵੀਂ ਸੋਚ ਤੇ ਨਵੇਂ ਮਾਡਲ ਦੀ ਧਾਰਨੀ ਪਾਰਟੀ ਦੇ ਹੱਥ ਫੜਾ ਕੇ ਪੰਜਾਬ ਨੂੰ ਮੰਝਧਾਰ ਵਿੱਚੋਂ ਬਾਹਰ ਕੱਢਣ ਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਆਸ ਤੇ ਵਿਸ਼ਵਾਸ ਪਰਗਟ ਕੀਤਾ ਹੈ

ਆਮ ਆਦਮੀ ਪਾਰਟੀ ਨੂੰ ਇਸ ਜਿੱਤ ਦੀ ਬਹੁਤ ਬਹੁਤ ਵਧਾਈ, ਪੰਜਾਬ ਦੇ ਲੋਕਾਂ ਦਾ ਇਸ ਵਧੀਆ ਫਤਵੇ ਵਾਸਤੇ ਦਿਲੀ ਧੰਨਵਾਦ ਤੇ ਪੰਜਾਬ ਦੇ ਉਜਲੇ ਭਵਿੱਖ ਵਾਸਤੇ ਸੱਚੇ ਦਿਲੋਂ ਅਰਦਾਸਪੂਰੀ ਆਸ ਹੈ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਬਣਨ ਵਾਲੀ ਨਵੀਂ ਸਰਕਾਰ ਪੰਜਾਬ ਦੇ ਹਰ ਮਸਲੇ ਦਾ ਹੱਲ ਆਪਣੀ ਸੂਝ ਨਾਲ ਕੱਢਕੇ ਪੰਜਾਬ ਦਾ ਸੋਨ ਸੁਨਹਿਰੀ ਤੇ ਉੱਜਲ ਭਵਿੱਖ ਸਿਰਜੇਗੀ ਤੇ ਲੋਕਾਂ ਵੱਲੋਂ ਪਾਰਟੀ ਵਿੱਚ ਪ੍ਰਗਟਾਏ ਗਏ ਵਿਸ਼ਵਾਸ ਨੂੰ ਹੋਰ ਪਕੇਰਾ ਕਰਨ ਵਿੱਚ ਸਫਲ ਹੋਏਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3423)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author