ShingaraSDhillon7ਬਦਲਾਵ ਕੁਦਰਤ ਦਾ ਨਿਯਮ ਹੈ ... ਦੁਨੀਆ ਦੀ ਹਰ ਸ਼ੈਅ ਸਮੇਂ ਦੀ ਮਾਰ ਹੇਠ ਹੈ ਤੇ ਨਿਰੰਤਰ ...
(8 ਮਾਰਚ 2022)
ਇਸ ਸਮੇਂ ਮਹਿਮਾਨ: 92.


ਪੰਜਾਬੀ
, ਪੰਜਾਬੀਆਂ ਦੀ ਮਾਂ ਬੋਲੀ ਹੈਆਪਣੀ ਮਾਂ ਬੋਲੀ ਨਾਲ ਸੱਚਾ ਸਨੇਹ ਰੱਖਣ ਵਾਲੇ ਪੰਜਾਬੀ ਬੋਲੀ ਦੀ ਹੋਂਦ ਬਚਾਈ ਰੱਖਣ ਵਾਸਤੇ ਤੇ ਇਸਦੀ ਬਿਹਤਰੀ ਵਾਸਤੇ ਚਿੰਤਤ ਹਨਉਹ ਆਪੋ ਆਪਣੇ ਢੰਗਾਂ ਨਾਲ ਮਾਂ ਬੋਲੀ ਦੇ ਪਾਸਾਰ ਤੇ ਪ੍ਰਚਾਰ ਵਿੱਚ ਲੱਗੇ ਹੋਏ ਹਨਦੂਜੇ ਪਾਸੇ ਇਹ ਵੀ ਸੱਚ ਹੈ ਕਿ 21ਵੀਂ ਸਦੀ ਦੇ ਗਲੋਬਲੀ ਵਰਤਾਰੇ ਨੇ ਪੰਜਾਬੀ ਹੀ ਨਹੀਂ ਬਲਕਿ ਦੁਨੀਆ ਦੀ ਹਰ ਬੋਲੀ ’ਤੇ ਚੰਗਾ ਜਾਂ ਬੁਰਾ ਪ੍ਰਭਾਵ ਪਾਇਆ ਹੈਸੰਚਾਰ ਸਾਧਨਾਂ ਦੇ ਵਾਧੇ ਤੇ ਉਹਨਾਂ ਦੀ ਗਤੀ ਵਿੱਚ ਹੋਈ ਅੰਤਾਂ ਦੀ ਤੇਜ਼ੀ ਕਾਰਨ ਹੁਣਵਾਂ ਮਨੁੱਖ ਖੂਹ ਦਾ ਡੱਡੂ ਨਹੀਂ, ਉਹ ਦੁਨੀਆ ਦੇ ਹਰ ਕੋਨੇ ਵਿੱਚ ਹੋ ਵਾਪਰ ਰਹੇ ਵਰਤਾਰੇ ਦੀ ਪਲ ਪਲ ਦੀ ਖਬਰ ਰੱਖਦਾ ਹੈਪੂਰਾ ਸੰਸਾਰ ਅਜੋਕੇ ਮਨੁੱਖ ਦੀ ਜੇਬ ਵਿੱਚ ਨਹੀਂ ਬਲਕਿ ਉਸਦੀਆਂ ਉਂਗਲਾਂ ਦੇ ਪੋਟਿਆਂ ’ਤੇ ਹੈਅੱਜ ਘਟਨਾਵਾਂ ਜੰਗਲ ਦੀ ਅੱਗ ਵਾਂਗ ਕਿਸੇ ਸੀਮਤ ਦਾਇਰੇ ਵਿੱਚ ਨਹੀਂ ਸਗੋਂ ਉਸ ਤੋਂ ਵੀ ਹਜ਼ਾਰਾਂ ਗੁਣਾ ਤੇਜ਼ੀ ਨਾਲ ਪੂਰੀ ਦੁਨੀਆਂ ਵਿੱਚ ਫੈਲਦੀਆਂ ਹਨਇਸ ਕਰਕੇ 21ਵੀਂ ਸਦੀ ਨੂੰ ਜੇਕਰ ਸੰਚਾਰ ਸਾਧਨਾਂ ਦਾ ਤੇਜ਼ ਤਰਾਰ ਯੁਗ ਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ

ਤੇਜ਼ ਰਫਤਾਰ ਸੰਚਾਰ ਦੇ ਯੁਗ, ਜਿਸ ਨੇ ਦੁਨੀਆ ਦੀ ਹਰ ਸ਼ੈਅ ਨੂੰ ਬਹੁਤ ਪ੍ਰਭਾਵਤ ਕੀਤਾ ਹੈ, ਉਸ ਦਾ ਬੋਲੀ ’ਤੇ ਪ੍ਰਭਾਵ ਪੈਣਾ ਵੀ ਕੁਦਰਤੀ ਹੈਅੱਜ ਦਾ ਮਨੁੱਖ ਇੱਕ ਤੋਂ ਵੱਧ ਬੋਲੀਆਂ ਸਿੱਖਣ ਦੇ ਆਹਰ ਵਿੱਚ ਹੈ ਤਾਂ ਕਿ ਉਹ ਆਪਣੀਆਂ ਜੀਵਨ ਲੋੜਾਂ ਪੂਰੀਆਂ ਕਰਨ ਵਾਸਤੇ ਅਸਾਨੀ ਨਾਲ ਹੋਰਨਾਂ ਸੱਭਿਆਚਾਰਾਂ ਵਿੱਚ ਵਿਚਰ ਸਕੇਪਰ ਹੁੰਦਾ ਇਹ ਹੈ ਕਿ ਉਹ ਇਸ ਤਰ੍ਹਾਂ ਕਰਦਿਆਂ ਆਚੇਤ ਜਾਂ ਸੁਚੇਤ ਰੂਪ ਵਿੱਚ ਆਪਣੀ ਮਾਂ ਬੋਲੀ ਵਿੱਚ ਦੂਜੀਆਂ ਬੋਲੀਆਂ ਦੇ ਸ਼ਬਦਾਂ ਦਾ ਤਤਸਮ ਜਾਂ ਤਦਭਵ ਰੂਪ ਵਿੱਚ ਰਲਾ ਕਰ ਜਾਂਦਾ ਹੈ, ਜਿਸ ਨੂੰ ਦੇਖ ਸੁਣਕੇ ਕਈ ਵਾਰ ਸਾਡੇ ਵਿੱਚੋਂ ਬਹੁਤਿਆਂ ਨੂੰ ਇਸ ਤਰ੍ਹਾਂ ਲਗਦਾ ਹੈ ਕਿ ਸਾਡੀ ਮਾਂ ਬੋਲੀ ਦੀ ਹੋਂਦ ਖਤਰੇ ਵਿੱਚ ਹੈ, ਜਦ ਕਿ ਸਮਝਣ ਵਾਲੀ ਗੱਲ ਇਹ ਹੈ ਕਿ ਸੱਭਿਆਚਾਰੀਕਰਨ ਦੇ ਅਮਲ ਵਿੱਚ ਵਿਚਰਦਿਆਂ ਅਜਿਹਾ ਹੋਣਾ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ ਹੁੰਦਾ ਤੇ ਨਾ ਹੀ ਕਿਸੇ ਗਹਿਰੀ ਵਿਉਂਤਬੱਧ ਸਾਜ਼ਿਸ਼ ਦਾ ਹਿੱਸਾ ਹੁੰਦਾ ਹੈਉਕਤ ਧਾਰਨਾ ਦੀ ਪੁਸ਼ਟੀ ਹਿਤ ਬਹੁਤ ਸਾਰੀਆਂ ਉਦਾਹਰਣਾਂ ਪੇਸ਼ ਕਰ ਸਕਦੇ ਹਾਂਮੁਗਲਾਂ ਦੇ ਰਾਜ ਵੇਲੇ ਪੰਜਾਬੀ ਬੋਲੀ ਉੱਤੇ ਅਰਬੀ ਫਾਰਸੀ ਦਾ ਬਹੁਤ ਪ੍ਰਭਾਵ ਪਿਆ, “ਰੱਬ” ਤੇ “ਮਿਹਰ” ਸ਼ਬਦਾਂ ਨੂੰ ਅੱਜ ਸਾਡੇ ਬਹੁਤੇ ਲੋਕ, ਪੰਜਾਬੀ ਦੇ ਸ਼ੁੱਧ ਸ਼ਬਦ ਸਮਝ ਰਹੇ ਹਨ ਜਦ ਕਿ ਇਹ ਮੂਲ ਰੂਪ ਵਿੱਚ ਫਾਰਸੀ ਦੇ ਹਨਇਸੇ ਤਰ੍ਹਾਂ ਖੰਦਕ, ਹਲਫਨਾਮਾ, ਪਟਵਾਰਖਾਨਾ, ਵਸੀਹਤ, ਇੰਤਕਾਲਨਾਮਾ ਆਦਿ ਬਹੁਤ ਸਾਰੇ ਸ਼ਬਦ ਪੰਜਾਬੀ ਵਿੱਚ ਅਰਬੀ, ਫਾਰਸੀ ਤੇ ਉਰਦੂ ਦੇ ਸ਼ੁਮਾਰ ਹਨਇਸੇ ਤਰ੍ਹਾਂ ਅੰਗਰੇਜ਼ਾਂ ਦੇ ਰਾਜ ਦੌਰਾਨ ਹੋਇਆਕੁਝ ਉਦਾਹਰਣਾਂ ਪੇਸ਼ ਹਨ

ਬਿਹਤਰ (Better), ਮਾਤਾ (Mother), ਵਾਂਢੇ (One day), ਲਛਕਰ (ecture), ਜਰਨੈਲ (Genra।), ਕਰਨੈਲ (Coone।), ਗੁੱਡਣਾ, ਗੋਡੀ (Gooding), ਲਾਲਟੈਣ (entoren), ਟਿਗਟਾਂ (Tickets), ਡੋਰਾਂ (Doors), ਵਿੰਡੇ (Windows) ਆਦਿ ਬਹੁਤ ਸਾਰੇ ਸ਼ਬਦ ਹਨ ਜਿਹਨਾਂ ਨੂੰ ਪੰਜਾਬੀਆਂ ਨੇ ਆਚੇਤਨ ਹੀ ਆਪਣੀ ਬੋਲੀ ਮੁਤਾਬਕ ਢਾਲਕੇ ਵਰਤਣਾ ਸ਼ੁਰੂ ਕੀਤਾ ਹੋਵੇਗਾ ਤੇ ਹੌਲੀ ਹੌਲੀ ਆਮ ਬੋਲ ਚਾਲ ਚਾਲ ਦਾ ਹਿੱਸਾ ਬਣ ਗਏ ਜਦ ਕਿ ਬਹੁਤ ਸਾਰੇ ਸ਼ਬਦ ਦੂਜੀਆਂ ਬੋਲੀਆਂ ਦੇ ਹੂ ਬ ਹੂ ਰੂਪ ਵਿੱਚ ਵੀ ਨਿੱਤ ਵਰਤੀਂਦੇ ਹਨ

ਹੁਣ ਸਮੱਸਿਆ ਇਹ ਹੈ ਕਿ ਕੀ ਇਸ ਵਰਤਾਰੇ ਨੂੰ ਰੋਕਿਆ ਜਾ ਸਕਦਾ ਹੈ? ਜਾਂ ਫੇਰ ਕੀ ਇਸਦਾ ਕੋਈ ਪੁਖਤਾ ਹੱਲ ਹੈ? ਤਾਂ ਮੈਂ ਇਹਨਾਂ ਸਵਾਲਾਂ ਦੇ ਉੱਤਰ ਵਿੱਚ ਇਹੀ ਕਹਾਗਾ ਕਿ ਦਰਅਸਲ ਗਲੋਬਲੀ ਵਰਤਾਰੇ ਵਿੱਚ ਵਿਚਰਦਾ ਹੋਇਆ ਇਹ ਇੱਕ ਕੁਦਰਤੀ ਵਰਤਾਰਾ ਹੈ ਜਿਸ ਨੂੰ ਉੰਨਾ ਚਿਰ ਰੋਕਿਆ ਨਹੀਂ ਜਾ ਸਕਦਾ ਜਿੰਨਾ ਚਿਰ ਕਿਸੇ ਮਨੁੱਖ ਨੂੰ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਡੱਬੀ ਵਿੱਚ ਬੰਦ ਕਰਕੇ ਸੱਭਿਆਚਾਰੀਕਰਨ ਦੇ ਅਮਲ ਤੋਂ ਅਤੇ ਅੱਜ ਦੇ ਸਮਾਰਟ ਮੀਡੀਏ ਤੋਂ ਦੂਰ ਨਹੀਂ ਰੱਖਿਆ ਜਾਂਦਾ, ਜੋ ਕਿ ਬਿਲਕੁਲ ਵੀ ਸੰਭਵ ਨਹੀਂ

ਦੂਜੀ ਗੱਲ ਇਹ ਹੈ ਕਿ ਬਦਲਾਵ ਕੁਦਰਤ ਦਾ ਨਿਯਮ ਹੈਦੁਨੀਆ ਦੀ ਹਰ ਸ਼ੈਅ ਸਮੇਂ ਦੀ ਮਾਰ ਹੇਠ ਹੈ ਤੇ ਨਿਰੰਤਰ ਬਦਲਦੀ ਰਹਿੰਦੀ ਹੈਬੋਲੀ ਨੂੰ ਵੀ ਇਸੇ ਕੁਦਰਤੀ ਵਰਤਾਰੇ ਦੇ ਪਰਸੰਗ ਵਿੱਚ ਵੇਖੇ ਸਮਝੇ ਜਾਣ ਦੀ ਲੋੜ ਹੈ ਇਹ ਵੀ ਸਪਸ਼ਟ ਕਰ ਦਿਆਂ ਕਿ ਮੈਂ ਮਾਂ ਬੋਲੀ ਦੀ ਭਲਾਈ ਵਾਸਤੇ ਕੀਤੇ ਜਾ ਰਹੇ ਉੱਦਮ ਉਪਰਾਲਿਆਂ ਦਾ ਵਿਰੋਧੀ ਨਹੀਂ ਹਾਂਬਹੁਤ ਚੰਗੀ ਗੱਲ ਹੈ, ਆਪਣੀ ਬੋਲੀ ਦੀ ਬਿਹਤਰੀ ਵਾਸਤੇ ਸਭ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ, ਪਰ ਇਹ ਕਾਰਜ ਕਰਦੇ ਸਮੇਂ ਕੌੜੇ ਸੱਚ ਤੋਂ ਵੀ ਮੁਨਕਰ ਨਹੀਂ ਹੋਣਾ ਚਾਹੀਦਾ

ਮੇਰੀ ਜਾਚੇ ਇਸ ਸੱਭਿਆਚਾਰੀਕਰਨ ਦੇ ਅਮਲ ਵਿੱਚ ਬੋਲੀ ਨੂੰ ਨਾ ਹੀ ਪਹਿਲਾਂ ਖਤਰਾ ਸੀ ਤੇ ਨਾ ਹੀ ਹੁਣ ਹੈਖਤਰਾ ਸਿਰਫ ਬੋਲੀ ਨੂੰ ਲਿਖਤੀ ਰੂਪ ਵਿੱਚ ਸਾਂਭਣ ਵਾਲੀ ਲਿਪੀ ਨੂੰ ਹੈ ਤੇ ਪੰਜਾਬੀ ਬੋਲੀ ਦੋ ਲਿਪੀਆ ਵਿੱਚ ਲਿਖੀ ਜਾਂਦੀ ਹੈ- ਸ਼ਾਹਮੁਖੀ ਤੇ ਗੁਰਮੁਖੀਦੋਹਾਂ ਵਿੱਚੋਂ ਗੁਰਮਖੀ ਲਿਪੀ ਦੀ ਹੋਂਦ ਅੱਜ ਵਧੇਰੇ ਖਤਰੇ ਵਿੱਚ ਹੈ ਜਿਸ ਨੂੰ ਬਚਾਉਣ ਵਾਸਤੇ ਇਸਦੀ ਪੜ੍ਹਾਈ ਪਰੰਪਰਗਤ ਢੰਗ ਤਰੀਕਿਆਂ ਦੀ ਬਜਾਏ ਧੁਨੀ ਵਿਗਿਆਨਕ ਤਕਨੀਕ ਰਾਹੀਂ ਕਰਵਾਈ ਜਾਣੀ ਅਤੀ ਜ਼ਰੂਰੀ ਹੈ

ਆਖਿਰ ਵਿੱਚ ਇਹ ਹੀ ਕਹਾਂਗਾ ਕਿ ਪੰਜਾਬੀ ਇੱਕ ਬਹੁਤ ਵਿਕਸਤ ਬੋਲੀ ਹੈਦੁਨੀਆਂ ਦੀਆਂ ਹੋਰਨਾਂ ਬੋਲੀਆਂ ਵਾਂਗ ਇਹ ਵੀ ਮਿਸ਼ਰਤ ਬੋਲੀ ਹੈਇਸਦੇ ਵਕਤੇ ਆਪਣੀ ਲੋੜ ਤੇ ਸਹੂਲਤ ਮੁਤਾਬਿਕ ਦੁਨੀਆਂ ਦੀਆਂ ਦੂਜੀਆਂ ਬੋਲੀਆਂ ਦੇ ਸ਼ਬਦਾਂ ਨੂੰ ਸਹਿਜ ਹੀ ਅਪਣਾ ਲੈਂਦੇ ਹਨ ਤੇ ਇਹ ਅਮਲ ਹਰ ਬੋਲੀ ਦੀ ਖ਼ਾਸੀਅਤ ਵੀ ਹੁੰਦੀ ਹੈ ਤੇ ਸਹਿਜ ਵਰਤਾਰਾ ਵੀ ਹੁੰਦਾ ਹੈ, ਜਿਸ ਨੂੰ ਕਦਾਚਿਤ ਵੀ ਵੱਡੀ ਚਿੰਤਾ ਦਾ ਵਿਸ਼ਾ ਨਹੀਂ ਮੰਨਿਆ ਜਾਣਾ ਚਾਹੀਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3415)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author