ShingaraSDhillon7ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉੱਤੇ ਕੀਤੇ ਗਏ ਫਿਰਕੂ ਹਮਲੇ ਅਤੇ ਹਿੰਸਾ ਦੀਆਂ ਵਾਰਦਾਤਾਂ ...
(1 ਫਰਵਰੀ 2021)
(ਸ਼ਬਦ: 910)

 

ਪਿਛਲੇ ਪੰਜ ਮਹੀਨੇ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਇਸ ਵੇਲੇ ਜਨ ਅੰਦੋਲਨ ਬਣ ਚੁੱਕਾ ਹੈਇਸ ਅੰਦੋਲਨ ਨੂੰ ਅਸਫਲ ਕਰਨ ਵਾਸਤੇ ਚੱਲੀਆਂ ਗਈਆਂ ਸਭ ਚਾਲਾਂ ਹੁਣ ਤਕ ਮਾਤ ਹੀ ਪੈਂਦੀਆਂ ਰਹੀਆਂ ਹਨ, ਜਿਸ ਕਰਕੇ ਇਹ ਅੰਦੋਲਨ ਭਾਰਤ ਦੀ ਫਿਰਕੂ ਸਰਕਾਰ ਦੀਆਂ ਅੱਖਾਂ ਵਿੱਚ ਕੰਡਾ ਬਣਕੇ ਰੜਕ ਰਿਹਾ ਹੈ

ਅਸੀਂ ਜਾਣਦੇ ਹਾਂ ਕਿ ਜਦ ਫਿਰਕੂ ਲੋਕ ਬੁਖਲਾਹਟ ਵਿੱਚ ਆਉਂਦੇ ਹਨ ਤਾਂ ਉਹ ਆਪਣੀ ਬੁਖਲਾਹਟ ਉੱਤੇ ਕਾਬੂ ਪਾਉਣ ਵਾਸਤੇ ਫਿਰਕੂ ਪੱਤਾ ਵਰਤਦੇ ਹਨ26 ਜਨਵਰੀ ਤੋਂ ਬਾਅਦ ਇਹੀ ਕੁਝ ਸਾਹਮਣੇ ਆ ਰਿਹਾ ਹੈਫੌਜੀ ਪਰੇਡ ਦੇ ਮੁਕਾਬਲੇ ਕਿਸਾਨ ਪਰੇਡ ਜਾਂ ਕਹਿ ਲਓ ਕਿ “ਜੈ ਜਵਾਨ, ਜੈ ਕਿਸਾਨ’ ਦਾ ਸੁਮੇਲ ਇਹਨਾਂ ਫਿਰਕੂਆਂ ਨੂੰ ਹਜ਼ਮ ਨਹੀਂ ਹੋ ਰਿਹਾ ਇਹੀ ਕਾਰਨ ਹੈ ਕਿ ਤਿਰੰਗੇ ਦੇ ਅਪਮਾਨ ਦਾ ਬਹਾਨਾ ਬਣਾ ਕੇ ਦੇਸ਼ ਵਿੱਚ ਫਿਰਕਾ ਪ੍ਰਸਤੀ ਦੀ ਅੱਗ ਭੜਕਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਹੋ ਰਹੀਆਂ ਹਨਭਾਵੇਂ ਕਿ ਇਹ ਕੋਸ਼ਿਸ਼ਾਂ ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਨਕਸਲੀ ਤੇ ਮਾਓਵਾਦੀ ਆਦਿ ਦੇ ਲੇਬਲ ਦੇ ਕੇ ਕਾਫੀ ਦੇਰ ਤੋਂ ਕੀਤੀਆਂ ਜਾ ਰਹੀਆਂ ਹਨ ਪਰ 26 ਜਨਵਰੀ ਵਾਲੇ ਦਿਨ ਤੋਂ ਇਹ ਕੋਸ਼ਿਸ਼ਾਂ ਬੜੇ ਯੋਜਨਾਬੱਧ ਢੰਗ ਨਾਲ ਹੋਰ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ

ਫਿਰਕੂ ਟੋਲਾ ਪੁਲਿਸ ਵਰਦੀਆਂ ਵਿੱਚ ਸਰਗਰਮ ਹੈਪੁਲਿਸਤੰਤਰ ਉਹਨਾਂ ਅੱਗੇ ਤਮਾਸ਼ਬੀਨ ਬਣਿਆ ਨਜ਼ਰ ਆ ਰਿਹਾ ਹੈ ਇੱਥੇ ਹੀ ਬੱਸ ਨਹੀਂ, ਇਹ ਸਰਕਾਰੀ ਪੁਸ਼ਤ ਪਨਾਹੀ ਵਾਲਾ ਫਿਰਕੂ ਟੋਲਾ ਕੋਈ ਵੀ ਫਿਰਕੂ ਕਾਰਵਾਈ ਕਰਨ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨਾਲ ਹੱਥ ਮਿਲਾ ਕੇ ਉਹਨਾਂ ਤੋਂ ਸਹਿਯੋਗ ਵੀ ਲੈਂਦਾ ਹੈਸਿੰਘੂ, ਗਾਜ਼ੀਪੁਰ, ਟਿਕਰੀ ਤੇ ਕੁੰਡਲੀ ’ਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉੱਤੇ ਕੀਤੇ ਗਏ ਫਿਰਕੂ ਹਮਲੇ ਅਤੇ ਹਿੰਸਾ ਦੀਆਂ ਵਾਰਦਾਤਾਂ ਸਰਕਾਰੀਤੰਤਰ ਦੀ ਮੌਜੂਦਗੀ ਵਿੱਚ ਹਿੰਸਾ ਦਾ ਨੰਗਾ ਨਾਚ ਪੇਸ਼ ਕਰ ਰਹੀਆਂ ਹਨ, ਜਿਹਨਾਂ ਨੂੰ ਦੇਖ ਕੇ ਨਵੰਬਰ 1984 ਦੇ ਸਿੱਖ ਕਤਲੇਆਮ ਦਾ ਸੀਨ ਅੱਖਾਂ ਅੱਗੇ ਇੱਕ ਵਾਰ ਫਿਰ ਤੋਂ ਘੁੰਮ ਜਾਂਦਾ ਹੈਓਹੀ ਫਿਰਕੂ ਨਾਅਰੇ “ਗੋਲੀ ਮਾਰੋ ਸਰਦਾਰ ਕੋ, ਦੇਸ਼ ਕੇ ਗੱਦਾਰ ਕੋ”, ਓਹੀ ਪਥਰਾਓ, ਡਾਂਗਾਂ ਸੋਟੇ, ਪੈਟਰੋਲ ਬੰਬ ਤੇ ਓਹੀ ਫਿਰਕੂ ਲੋਕ ਦੇਖ ਕੇ ਇੱਕ ਵਾਰ ਫੇਰ ਰੂਹ ਕੰਬ ਜਾਂਦੀ ਹੈ, ਪਰ ਅਗਲੇ ਹੀ ਪਲ ਸੋਚਦਾ ਹਾਂ ਕਿ ਨਹੀਂ, 21ਵੀਂ ਸਦੀ ਵਿੱਚ ਹੁਣ ਦੁਬਾਰਾ ਇਹ ਨਹੀਂ ਹੋ ਸਕਦਾ 1984 ਵੇਲੇ ਸੋਸ਼ਲ ਮੀਡੀਆ ਨਹੀਂ ਸੀ, ਇਸ ਸਮੇਂ ਸੋਸ਼ਲ ਮੀਡੀਆ ਲੋਕਾਂ ਦੀ ਵੱਡੀ ਤਾਕਤ ਹੈ ਜੋ ਦੂਸਰੇ ਸਭ ਤਰ੍ਹਾਂ ਦੇ ਪੱਖਪਾਤੀ ਮੀਡੀਏ ਨਾਲੋਂ ਵਧੇਰੇ ਤਾਕਤਵਰ ਹੈ ਇਸ ਰਾਹੀਂ ਖ਼ਬਰ ਜੰਗਲ਼ ਦੀ ਅੱਗ ਨਾਲ਼ੋਂ ਵਧੇਰੇ ਤੇਜ਼ੀ ਨਾਲ ਫੈਲਦੀ ਹੈ ਪਰ ਫਿਰ ਅਗਲੇ ਪਲ ਇਹ ਵੀ ਸੋਚਦਾ ਹਾਂ ਕਿ ਉਸ ਵੇਲੇ ਕਰਫਿਊ ਲਗਾ ਕੇ ਲੋਕਾਂ ਨੂੰ ਘਰਾਂ ਵਿੱਚ ਡੱਕ ਕੇ ਉਹਨਾਂ ਜ਼ਬਾਨਬੰਦੀ ਕਰ ਦਿੱਤੀ ਜਾਂਦੀ ਸੀ ਤੇ ਇਸ ਵੇਲੇ ਇੰਟਰਨੈੱਟ ਸੇਵਾ ਡਾਊਨ ਕਰਕੇ ਲੋਕਾਂ ਦਾ ਪੂਰੀ ਦੁਨੀਆ ਨਾਲੋਂ ਨਾਤਾ ਤੋੜ ਦੇਣਾ ਤਾਂ ਕਰਫਿਊ ਨਾਲੋਂ ਵੀ ਅਸਾਨ ਤੇ ਖ਼ਤਰਨਾਕ ਹੈਤੇ ਫਿਰਕੂ ਸਰਕਾਰ ਇਸ ਦੀ ਵਰਤੋਂ ਕਰ ਵੀ ਰਹੀ ਹੈਪਿਛਲੇ ਕਈ ਦਿਨਾਂ ਤੋਂ ਹਰਿਆਣੇ ਦੇ ਕਈ ਸ਼ਹਿਰਾਂ ਵਿੱਚ ਇੰਟਰਨੈੱਟ ਸੇਵਾ ਸਰਕਾਰ ਵੱਲੋਂ ਠੱਪ ਕੀਤੀ ਹੋਈ ਹੈ

ਦਿੱਲੀ ਦੇ ਬਾਰਡਰਾਂ ’ਤੇ ਆਪਣੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਡਟੇ ਕਿਸਾਨਾਂ ਉੱਤੇ ਫਿਰਕੂ ਹਿੰਸਾ ਕਰਨ, ਸਰਕਾਰ ਵਲੋਂ ਉਹਨਾਂ ਦੇ ਆਗੂਆਂ ਉੱਤੇ ਪਰਚੇ ਦਰਜ ਕਰਨ ਤੇ ਤਿੰਨ ਕੁ ਹਜ਼ਾਰ ਦੇ ਲਗਭਗ ਨੌਜਵਾਨਾਂ ਨੂੰ ਦਿੱਲੀ ਦੀਆਂ ਜੇਲਾਂ ਵਿੱਚ ਚੋਰੀ ਛਿਪੇ ਢੰਗ ਨਾਲ ਬੰਦ ਕਰਨ ਤੋਂ ਬਾਅਦ ਕੇਂਦਰ ਸਰਕਾਰ ਹੁਣ ਕਿਸਾਨ ਅੰਦੋਲਨ ਨੂੰ ਲੈ ਕੇ ਪੂਰੇ ਮੁਲਕ ਵਿੱਚ ਫਿਰਕੂ ਲਾਂਬੂ ਲਾਉਣ ਦੀ ਯੋਜਨਾ ਬਣਾ ਰਹੀ ਹੈ ਅੱਜ ਲੁਧਿਆਣੇ ਵਿੱਚ ਭਾਜਪਾਈਆਂ ਵਲੋਂ ਫਿਰਕੂ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਪੰਜਾਬ ਪੁਲਿਸ ਨੇ ਥਾਏਂ ਹੀ ਰੋਕ ਦਿੱਤਾਇਸੇ ਤਰ੍ਹਾਂ ਹੋਰ ਸ਼ਹਿਰਾਂ ਵਿੱਚ ਵਿੱਚ ਵੀ ਫਿਰਕੂ ਅੱਗ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨਭਾਜਪਾਈ ਨੇਤਾ ਅੱਗ ਲਾਊ ਬਿਆਨ ਦੇ ਰਹੇ ਹਨ ਸੋਸ਼ਲ ਮੀਡੀਏ ਉੱਤੇ ਕਿਸਾਨਾਂ ਵਿਰੁੱਧ ਪਰਚਾਰ ਕਰਨ ਵਿੱਚ ਤੇਜ਼ੀ ਆਈ ਹੈ

ਗੱਲ ਕੀ, ਹੁਣ ਕਿਸਾਨ ਅੰਦੋਲਨ ਨੂੰ ਹਿੰਦੂ ਤੇ ਸਿੱਖ ਅੰਦੋਲਨ ਦੇ ਨਾਲ ਨਾਲ ਸਿਆਸੀ ਅੰਦੋਲਨ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਤੋਂ ਕਿਸਾਨ ਆਗੂਆਂ ਨੂੰ ਤੇ ਕਿਸਾਨ ਅੰਦੋਲਨਕਾਰੀਆ ਨੂੰ ਬਹੁਤ ਹੀ ਚੌਕੰਨੇ ਰਹਿਣਾ ਪਵੇਗਾਸਰਕਾਰੀ ਸ਼ਹਿ ਪਰਾਪਤ ਫਿਰਕੂਆਂ ਵੱਲੋਂ ਅੰਦੋਲਨਕਾਰੀਆਂ ਨੂੰ ਵੱਖ ਵੱਖ ਢੰਗਾਂ ਨਾਲ ਭੜਕਾਇਆ ਜਾਵੇਗਾ ਪਰ ਅੰਦੋਲਨਕਾਰੀਆਂ ਨੇ ਸ਼ਾਂਤੀ ਬਣਾਈ ਰੱਖਣੀ ਹੈ ਜੇਕਰ ਉਹਨਾਂ ਉੱਤੇ ਕੋਈ ਹਿੰਸਾ ਕਰਦਾ ਹੈ ਤਾਂ ਹਮਲਾਵਰ ਹੋਣ ਦੀ ਬਜਾਏ ਆਪਣੀ ਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈਯਾਦ ਰੱਖਣਾ ਹੋਵੇਗਾ ਕਿ ਸਰਕਾਰੀ ਪ੍ਰਚਾਰ ਤੰਤਰ ਸਿਰਫ ਕਿਸਾਨ ਅੰਦੋਲਨ ਦੀਆਂ ਗਲਤੀਆਂ ਦੀ ਪੇਸ਼ਕਾਰੀ ਕਰਨ ਵਾਸਤੇ ਹੀ ਸਰਗਰਮ ਹੈ, ਉਹਨਾਂ ਲੋਕਾਂ ਨੂੰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਚੰਗੇ ਕਾਰਜਾਂ ਨਾਲ ਬਿਲਕੁਲ ਵੀ ਕੋਈ ਸਰੋਕਾਰ ਨਹੀਂ ਅੰਦੋਲਨ ਦਾ ਇਹ ਪੜਾਅ ਜਿਸ ਨੂੰ 26 ਜਨਵਰੀ ਵਾਲੇ ਦਿਨ ਫਿਰਕੂ ਤਾਕਤਾਂ ਕਾਰਨ ਥੋੜ੍ਹਾ ਧੱਕਾ ਜ਼ਰੂਰ ਲੱਗਾ ਸੀ, ਪਰ ਸ਼ੁਕਰ ਹੈ ਕਿ ਰਾਕੇਸ਼ ਟਿਕੈਟ ਦੇ ਸਹੀ ਸਮੇਂ ਲਏ ਗਏ ਸਹੀ ਫ਼ੈਸਲੇ ਨਾਲ ਅੰਦੋਲਨ ਮੁੜ ਪੈਰੀਂ ਖੜ੍ਹ ਗਿਆ ਹੈ ਤੇ ਹੁਣ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਆਂਚ ਨਾ ਆਵੇ, ਇਸ ਗੱਲ ਨੂੰ ਪੱਕਾ ਆਪਾਂ ਸਭਨਾਂ ਨੇ ਆਪੋ ਆਪਣਾ ਸਹਿਯੋਗ ਦੇ ਕੇ ਕਰਨਾ ਹੈਰਹੀ ਗੱਲ ਫਿਰਕੂ ਸਰਕਾਰ ਦੇ ਫਿਰਕੂ ਪੱਤੇ ਦੀ, ਉਸ ਬਾਰੇ ਇੰਨਾ ਹੀ ਕਹਿਣਾ ਬਣਦਾ ਹੈ ਕਿ ਭਾਵੇਂ ਇਹ ਖੇਡ ਹੁਣ ਬਹੁਤ ਪੁਰਾਣਾ ਹੋ ਚੁੱਕਾ ਹੈ ਤੇ ਲੋਕਾਂ ਨੂੰ ਇਸਦਾ ਪਤਾ ਲੱਗ ਚੁੱਕਾ ਹੈ ਪਰ ਤਦ ਵੀ ਇਸ ਪੱਖੋਂ ਅਵੇਸਲੇ ਹੋਣ ਦੀ ਬਜਾਏ ਕਿਸਾਨਾਂ ਨੂੰ ਆਪਣੀ ਵੱਡੀ ਤਿਆਰੀ ਰੱਖਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਭਾਜਪਾ ਸਰਕਾਰ ਕੋਲ ਇਹੀ ਇੱਕ ਹਥਿਆਰ ਹੈ ਜਿਸ ਦੀ ਵਰਤੋਂ ਵਾਰ ਵਾਰ ਕਰਕੇ ਸਰਕਾਰ ਅੰਦੋਲਨ ਦੀ ਦਿਸ਼ਾ ਬਦਲਣ ਦੀ ਕੋਸ਼ਿਸ਼ ਕਰੇਗੀ ਤੇ ਇਸ ਨੂੰ ਇੱਕ ਫਿਰਕੂ ਅੰਦੋਲਨ ਜਾਂ ਸਿਆਸੀ ਅੰਦੋਲਨ ਵਜੋਂ ਬਦਨਾਮ ਕਰਕੇ ਖਤਮ ਕਰਨ ਦੀ ਪੂਰੀ ਵਾਹ ਲਾਏਗੀ ਬੇਸ਼ਕ ਕਿਸਾਨਾਂ ਦਾ ਪਹਿਲਾਂ ਹੀ ਬਹੁਤ ਵੱਡਾ ਇਮਤਿਹਾਨ ਹੋ ਰਿਹਾ ਹੈ, ਪਰ ਹੁਣ ਇਹ ਗੱਲ ਵੀ ਦਿਲੋ ਦਿਮਾਗ ਵਿੱਚ ਬਿਠਾ ਕਿ ਰੱਖਣੀ ਹੋਵੇਗੀ ਕਿ ਅਸਲ ਇਮਤਿਹਾਨ ਤਾਂ ਹੁਣ ਸ਼ੁਰੂ ਹੋਇਆ ਹੈ, ਪਹਿਲਾਂ ਤਾਂ ਸਿਰਫ ਟ੍ਰੇਲਰ ਹੀ ਚੱਲ ਰਿਹਾ ਸੀਜੇਕਰ ਕਿਤੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਇਸ ਸਮੇਂ ਆਪਣੇ ਆਪ ਨੂੰ ਇੱਕ ਝੰਡੇ ਹੇਠ ਸੰਗਠਿਤ ਕਰ ਲੈਣ ਤਾਂ ਇਹ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਵੇਗੀਇਸ ਤਰ੍ਹਾਂ ਸੰਘਰਸ਼ ਨੂੰ ਮਜ਼ਬੂਤੀ ਵੀ ਮਿਲੇਗੀ ਤੇ ਮੋਰਚਾ ਫ਼ਤਿਹ ਕਰਨ ਦਾ ਰਸਤਾ ਵੀ ਅਸਾਨ ਹੋ ਜਾਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2559)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author