ShingaraSDhillon7ਰੂਸ ਨੂੰ ਆਪਣੇ ਦੁਨੀਆ ਦੀ ਸਭ ਤੋਂ ਵੱਡੀ ਫ਼ੌਜੀ ਸ਼ਕਤੀ ਅਤੇ ਚੀਨ ਦੀ ਭਰਵੀਂ ਹਿਮਾਇਤ ਹੋਣ ਦਾ ਹੰਕਾਰ ਹੈ ਤੇ ਯੁਕਰੇਨ ਨੂੰ ...
(27 ਫਰਵਰੀ 2022)
ਇਸ ਸਮੇਂ ਮਹਿਮਾਨ: 115.

 

ਚਾਰ ਦਿਨ ਹੋ ਗਏ ਹਨ ਰੂਸ ਤੇ ਯੁਕਰੇਨ ਵਿਚਕਾਰ ਜੰਗ ਲੱਗੀ ਨੂੰਰੂਸ ਦੁਨੀਆ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਦੇਸ਼ ਹੈ ਜਦ ਕਿ ਦੂਜੇ ਪਾਸੇ ਯੁਕਰੇਨ ਰੂਸ ਦੇ ਮੁਕਾਬਲੇ ਕੁਝ ਵੀ ਨਹੀਂਕਹਿਣ ਦਾ ਭਾਵ ਰੂਸ ਤੇ ਯੁਕਰੇਨ ਦਾ ਆਪਸ ਵਿੱਚ ਕਿਸੇ ਵੀ ਤਰ੍ਹਾਂ ਕੋਈ ਮੁਕਾਬਲਾ ਨਹੀਂਯੁਕਰੇਨ ਬੇਸ਼ਕ ਇਸ ਵੇਲੇ ਇੱਕ ਛੋਟਾ ਜਿਹਾ ਅਜ਼ਾਦ ਮੁਲਕ ਹੈ ਪਰ ਰੂਸ ਦੇ ਟੁੱਟਣ ਤੋਂ ਪਹਿਲਾ ਇਹ ਰੂਸ ਦਾ ਹੀ ਇੱਕ ਹਿੱਸਾ ਹੋਇਆ ਕਰਦਾ ਸੀ ਇਸ ਜੰਗ ਵਿੱਚ ਸਭ ਤੋਂ ਵੱਧ ਯੁਕਰੇਨ ਦਾ ਹੀ ਨੁਕਸਾਨ ਹੋ ਰਿਹਾ ਹੈਯੁਕਰੇਨ ਵਿੱਚ ਇਸ ਵੇਲੇ ਤਬਾਹੀ ਦਾ ਮੰਜ਼ਰ ਸਪਸ਼ਟ ਦੇਖਿਆ ਜਾ ਸਕਦਾ ਹੈ। ਬਹੁਮੰਜ਼ਲੀਆਂ ਗਗਨਚੁੰਬੀ ਇਮਾਰਤਾਂ ਮਿੱਟੀ ਦੇ ਢੇਰ ਵਿੱਚ ਬਦਲ ਰਹੀਆਂ ਹਨ। ਹਰ ਪਾਸੇ ਅਗਜ਼ਨੀ ਤੇ ਧੂੰਆਂਰਾਲੀ ਮਚੀ ਹੋਈ ਹੈ। ਮੌਤਾਂ ਹੋ ਰਹੀਆਂ ਹਨ, ਸੱਥਰ ਵਿੱਛ ਰਹੇ ਹਨ, ਇਨਸਾਨੀਅਤ ਦੇ ਚੀਥੜੇ ਉਡ ਰਹੇ ਹਨ। ਲੋਕ ਆਪਣੀ ਜਾਨ ਬਚਾਉਣ ਵਾਸਤੇ ਕਿਸੇ ਵੀ ਤਰ੍ਹਾਂ ਮੁਲਕ ਤੋਂ ਬਾਹਰ ਨਿਕਲਣ ਲਈ ਤਤਪਰ ਹਨਗੱਲ ਕੀ, ਜੋ ਹਾਲਾਤ ਇਸ ਵੇਲੇ ਯੁਕਰੇਨ ਦੇ ਬਣ ਚੁੱਕੇ ਹਨ, ਉਹਨਾਂ ਨੂੰ ਦੇਖ ਕੇ ਕਲ਼ੇਜਾ ਮੂੰਹ ਨੂੰ ਆਉਂਦਾ ਹੈ

ਹੁਣ ਜੇਕਰ ਇਸ ਜੰਗ ਵਾਸਤੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣਾ ਹੋਵੇ ਤਾਂ ਬਹੁਤੇ ਲੋਕ ਰੂਸ ਨੂੰ ਦੋਸ਼ ਦਿੰਦੇ ਹਨਉਹਨਾਂ ਦਾ ਮੰਨਣਾ ਹੈ ਕਿ ਰੂਸ ਨੂੰ ਇਸ ਨਿੱਕੇ ਜਿਹੇ ਮੁਲਕ ’ਤੇ ਕਦੇ ਵੀ ਹਮਲਾ ਕਰਕੇ ਮਨੁੱਖਤਾ ਦਾ ਘਾਣ ਨਹੀਂ ਕਰਨਾ ਚਾਹੀਦਾ ਸੀਜੇਕਰ ਯੁਕਰੇਨ ਨੂੰ ਨਾਟੋ ਫੋਰਸਾਂ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਦਾ ਹੀ ਮੁੱਦਾ ਸੀ ਤਾਂ ਉਸ ਬਾਰੇ ਰੂਸ ਆਪਣੇ ਹੋਰ ਬਹੁਤ ਸਾਰੇ ਡਿਪਲੋਮੈਟਿਕ ਢੰਗ ਤਰੀਕੇ ਅਪਣਾ ਸਕਦਾ ਸੀ, ਪਰ ਇਸ ਤੋਂ ਉਲਟ ਕਈ ਇਹ ਵੀ ਦਲੀਲ ਦਿੰਦੇ ਦਿੰਦੇ ਹਨ ਕਿ ਇਸ ਜੰਗ ਵਾਸਤੇ ਯੁਕਰੇਨ ਜ਼ਿੰਮੇਵਾਰ ਹੈ ਕਿਉਂਕਿ ਉਹ ਯੋਰਪੀਅਨ ਯੂਨੀਅਨ ਵਿੱਚ ਸ਼ਾਮਿਲ ਮੁਲਕਾਂ ਤੇ ਅਮਰੀਕਾ ਦੀ ਹੱਲਾਸ਼ੇਰੀ ਕਾਰਨ ਆਪਣੀ ਅਸਲ ਔਕਾਤ ਤੋਂ ਬਾਹਰ ਦੀ ਬਿਆਨਬਾਜ਼ੀ ਕਰਦਾ ਰਿਹਾ ਤੇ ਰੂਸ ਨੂੰ ਧੌਂਸਬਾਜ਼ੀ ਦਿਖਾਉਂਦਾ ਰਿਹਾ, ਜਿਸ ਕਰਕੇ ਭੜਕਾਹਟ ਪੈਦਾ ਹੋਈ ਤੇ ਯੁੱਧ ਸ਼ੁਰੂ ਹੋ ਗਿਆ

ਸਿਆਣੇ ਕਹਿੰਦੇ ਹਨ ਕਿ ਮਿੱਤਰ ਉਹ ਜੋ ਔਖੇ ਵੇਲੇ ਨਾਲ ਖੜ੍ਹਾ ਹੋਵੇ ਤੇ ਹਥਿਆਰ ਉਹ ਹੁੰਦਾ ਜੋ ਮੌਕੇ ’ਤੇ ਕੰਮ ਆਵੇ, ਪਰ ਯੁਕਰੇਨ ਨਾਲ ਇਸ ਤੋਂ ਬਿਲਕੁਲ ਉਲਟ ਹੋਇਆਉਸ ਨੂੰ ਇਹ ਕਹਿਕੇ ਹੱਲਾਸ਼ੇਰੀ ਦੇਣ ਵਾਲੇ ਕਿ ਤੂੰ ਪ੍ਰਵਾਹ ਨਾ ਕਰ, ਅਸੀਂ ਤੇਰੇ ਨਾਲ ਹਾਂ, ਬੱਸ ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ, ਲੋੜ ਵੇਲੇ ਮੂਕ ਦਰਸ਼ਕ ਬਣਕੇ ਬੈਠ ਗਏ। ਯੋਰਪੀਅਨ ਯੂਨੀਅਨ ਨੇ ਵੀ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਅਮਰੀਕਾ ਨੇ ਵੀਜੋ ਵਿੱਤੀ ਪਾਬੰਦੀਆਂ ਯੋਰਪੀਅਨ ਮੁਲਕਾਂ ਤੇ ਅਮਰੀਕਾ ਵੱਲੋਂ ਰੂਸ ’ਤੇ ਲਗਾਈਆਂ ਜਾ ਰਹੀਆਂ ਹਨ, ਉਹਨਾਂ ਵਿੱਚੋਂ ਬਹੁਤੀਆਂ ਤਾਂ ਕਈ ਸਾਲ ਪਹਿਲਾਂ ਹੀ ਰੂਸ ’ਤੇ ਲਾਗੂ ਹਨ, ਜਿਹਨਾਂ ਦਾ ਉਸ ਨੂੰ ਕੋਈ ਫਰਕ ਨਾ ਹੀ ਪਿਆ ਤੇ ਨਾ ਹੀ ਭਵਿੱਖ ਵਿੱਚ ਪੈਣ ਦੀ ਸੰਭਾਵਨਾ ਹੈਇਸ ਤੋਂ ਵੀ ਹੋਰ ਅੱਗੇ ਵਿੱਤੀ ਪਾਬੰਦੀਆਂ ਤੋਂ ਬਾਦ ਰੂਸ ਦਾ ਅਰਥਚਾਰਾ ਸਗੋਂ ਪਹਿਲਾਂ ਨਾਲ਼ੋਂ ਮਜ਼ਬੂਤ ਹੀ ਹੋਇਆ ਹੈ

ਅਗਲੀ ਗੱਲ ਇਹ ਹੈ ਕਿ ਜਿਨ੍ਹਾਂ ਨਾਟੋ ਫੋਰਸਾਂ ਦੀ ਚੁੱਕਤ ਦੇ ਨਾਲ ਯੁਕਰੇਨ ਰੂਸ ਦੇ ਅੱਗੇ ਸਿਰ ਚੁੱਕਦਾ ਸੀ, ਉਹ ਆਪਸੀ ਭਿੰਨ ਭੇਦ ਤੇ ਫੁੱਟ ਦੀਆਂ ਸ਼ਿਕਾਰ ਹਨ। ਉਨ੍ਹਾਂ ਵਿੱਚੋਂ ਕਈ ਤਾਂ ਯੁਕਰੇਨ ਨੂੰ ਸਹਿਯੋਗ ਦੇਣ ਦੀ ਗੱਲ ਕਰਦੀਆਂ ਹਨ ਤੇ ਕਈ ਯੁਕਰੇਨ ਦੇ ਵਿਰੋਧ ਵਿੱਚ ਖੜ੍ਹੀਆਂ ਹਨਦਰਅਸਲ ਰੂਸ ਨੇ ਇਹ ਸਭ ਦਾ ਮੁਲੰਕਣ ਕਰਨ ਤੋਂ ਬਾਦ ਹੀ ਯੁਕਰੇਨ ਨੂੰ ਸਬਕ ਸਿਖਾਉਣ ਦੀ ਨੀਤੀ ਅਪਣਾਈ

ਇੱਥੇ ਇੱਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ ਕਦੇ ਵੀ ਕਿਸੇ ਦੀ ਚੁੱਕ ਜਾਂ ਉਕਸਾਹਟ ਵਿੱਚ ਆ ਕੇ ਫੜ੍ਹਾਂ ਨਹੀਂ ਮਾਰਨੀਆਂ ਚਾਹੀਦੀਆਂ, ਅੱਗ ਲਗਾ ਕੇ ਡੱਬੂ ਕੰਧ ’ਤੇ ਵਾਲੀ ਵਾਲੀ ਸਥਿਤੀ ਬਣ ਸਕਦੀ ਹੈ, ਤੇ ਯੁਕਰੇਨ ਨਾਲ ਅੱਜ ਇਹੀ ਕੁਝ ਹੋ ਰਿਹਾ ਹੈਦੂਜੀ ਗੱਲ ਲੇਲੇ ਤੇ ਬਘਿਆੜ ਦਾ ਕਦੇ ਵੀ ਕੋਈ ਮੁਕਾਬਲਾ ਨਹੀਂ ਹੋ ਸਕਦਾ। ਜੇਕਰ ਹੋਵੇਗਾ ਵੀ ਤਾਂ ਨੁਕਸਾਨ ਹਮੇਸ਼ਾ ਲੇਲੇ ਦਾ ਹੀ ਹੋਵੇਗਾ। ਪੰਜਾਬੀ ਦਾ ਇੱਕ ਅਖਾਣ ਕਿ ‘ਕੁੜਮ ਕੁਪੱਤਾ ਬੇਸ਼ਕ ਹੋਵੇ, ਪਰ ਗੁਆਂਢ ਮਾੜਾ ਨਾ ਹੋਵੇ’ ਵੀ ਇਸ ਜੰਗ ਤੋਂ ਸੱਚ ਸਾਬਤ ਹੁੰਦਾ ਸਾਹਮਣੇ ਆ ਰਹੀ ਹੈ। ਯੁਕਰੇਨ ਨਾਟੋ ਫੋਰਸਾਂ ਵਿੱਚ ਸ਼ਾਮਿਲ ਹੋਣ ਦੀ ਜ਼ਿਦ ਛੱਡ ਦੇਵੇ ਤਾਂ ਖ਼ਿੱਤੇ ਵਿੱਚ ਮੁੜ ਸ਼ਾਂਤੀ ਬਹਾਲ ਹੋਣ ਦੀਆਂ ਅਜੇ ਵੀ ਬਹੁਤ ਸੰਭਾਵਨਾਵਾਂ ਹਨ, ਇਹ ਕੰਧ ’ਤੇ ਉੱਕਰਿਆ ਕੌੜਾ ਸੱਚ ਹੈ ਕਿ ਦੂਰੋਂ ਹੱਲਾਸ਼ੇਰੀ ਦੇਣ ਵਾਲੇ ਮੁਲਕ ਯੁਕਰੇਨ ਦੇ ਕਦੇ ਵੀ ਸੱਚੇ ਮਿੱਤਰ ਨਹੀਂ ਹੋ ਸਕਦੇ। ਉਹ ਸਿਰਫ ਆਪਣੇ ਹਿਤਾਂ ਦੀ ਪੂਰਤੀ ਵਾਸਤੇ ਹੀ ਅਜਿਹਾ ਕਰ ਰਹੇ ਹਨ

ਯੁਕਰੇਨ ਦਰਅਸਲ ਰੂਸ ਦਾ ਅੰਗ ਵੀ ਰਿਹਾ ਤੇ ਹਮਸਾਇਆ ਵੀਘਰੇਲੂ ਵਖਰੇਵੇਂ ਜੇਕਰ ਅੰਦਰ ਬੈਠ ਕੇ ਸੁਲਝਾ ਲਏ ਜਾਣ ਤਾਂ ਇਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਹੁੰਦੀ। ਪਰ ਜਦ ਗੱਲ ਘਰੋਂ ਬਾਹਰ ਨਿਕਲ ਜਾਂਦੀ ਹੈ ਤਾਂ ਅਕਸਰ ਹੀ ਵੱਡਾ ਬਖੇੜਾ ਖੜ੍ਹਾ ਹੋ ਜਾਂਦਾ ਹੈ ਜਿਸ ਕਰਕੇ ਫਿਰ ਬਾਅਦ ਵਿੱਚ ਉਸ ਨੂੰ ਸੁਲਝਾ ਸਕਣਾ ਬਹੁਤੀ ਵਾਰ ਔਖਾ ਹੋ ਜਾਂਦਾ ਹੈਕਈ ਵਾਰ ਦੋ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਲਾਹਾ ਲੈ ਜਾਂਦੇ ਹਨ। ਰੂਸ ਤੇ ਯੁਕਰੇਨ ਵਿਚਕਾਰ ਲੱਗੇ ਯੁੱਧ ਤੋਂ ਇਹ ਸਭ ਕੁਝ ਹੁੰਦਾ ਨਜ਼ਰ ਆ ਰਿਹਾ ਹੈ

ਯੁਕਰੇਨ ਦੇ ਲੋਕਾਂ ਦੇ ਦੇਸ਼ ਪਿਆਰ ਦੇ ਜਜ਼ਬੇ ਦੀ ਗੱਲ ਕਰਨੀ ਵੀ ਜ਼ਰੂਰੀ ਹੈਫੌਜਾਂ ਦੇ ਨਾਲ ਦੇਸ਼ ਦੇ ਆਮ ਲੋਕ ਵੀ ਆਪਣੇ ਮੁਲਕ ਦੀ ਆਨ ਅਤੇ ਸ਼ਾਨ ਵਾਸਤੇ ਮੈਦਾਨ ਏ ਜੰਗ ਵਿੱਚ ਨਿੱਤਰ ਰਹੇ ਹਨ ਜਿਸ ਤੋਂ ਉਹਨਾਂ ਦੀ ਦੇਸ਼ ਪ੍ਰਤੀ ਭਾਵਨਾ ਦਾ ਲਵਾਲਵ ਜਜ਼ਬਾ ਸਾਹਮਣੇ ਆਉਂਦਾ ਹੈਬੇਸ਼ਕ ਇਹ ਜੰਗ ਜਿੱਤ ਸਕਣਾ ਯੁਕਰੇਨ ਵਾਸਤੇ ਸੰਭਵ ਨਹੀਂ ਹੈ, ਪਰ ਮੁਲਕ ਦੇ ਆਮ ਸ਼ਹਿਰੀਆਂ ਦੇ ਇਸ ਜਜ਼ਬੇ ਤੋਂ ਇਹ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਹਰੇਕ ਜੰਗ ਸਿਰਫ ਜਿੱਤਣ ਲਈ ਹੀ ਨਹੀਂ ਲੜੀ ਜਾਂਦੀਕੁਝ ਜੰਗਾਂ ਸਿਰਫ਼ ਇਸ ਲਈ ਲੜੀਆਂ ਜਾਂਦੀਆਂ ਹਨ ਤਾਂ ਕਿ ਦੁਨੀਆਂ ਨੂੰ ਇਹ ਦੱਸਿਆ ਜਾ ਸਕੇ ਕਿ ਕੋਈ ਆਪਣੀ ਹੋਂਦ ਤੇ ਜ਼ਮੀਰ ਵਾਸਤੇ ਲੜ ਰਿਹਾ ਹੈਸੋ ਯੁਕਰੇਨ ਦੇ ਲੋਕਾਂ ਦੀ ਇਸ ਭਾਵਨਾ ਨੂੰ ਲੱਖ ਲੱਖ ਪ੍ਰਣਾਮ ਕਿ ਉਹ ਆਪਣੀਆਂ ਜਾਨਾਂ ਤਲੀ ’ਤੇ ਰੱਖਕੇ ਆਪਣੇ ਵਤਨ ਦੀ ਹੋਂਦ ਬਚਾਉਣ ਵਾਸਤੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ

ਮੁੱਕਦੀ ਗੱਲ ਇਹ ਹੈ ਕਿ ਜੰਗ ਦੁਨੀਆ ਦੇ ਕਿਸੇ ਵੀ ਖ਼ਿੱਤੇ ਵਿੱਚ ਲੱਗੇ, ਇਹ ਵਿਨਾਸ਼ ਦਾ ਦੂਸਰਾ ਨਾਮ ਹੈਇਹ ਗੱਲ ਵੀ ਸਹੀ ਹੈ ਕਿ ਦੁਨੀਆ ਦਾ ਕੋਈ ਵੀ ਮਸਲਾ ਅਜਿਹਾ ਨਹੀਂ ਜੋ ਟੇਬਲ ’ਤੇ ਬੈਠਕੇ ਹੱਲ ਨਾ ਹੋ ਸਕਦਾ ਹੋਵੇਇਹ ਵੀ ਆਮ ਹੀ ਹੁੰਦਾ ਹੈ ਕਿ ਜੰਗਾਂ ਨਾਲ ਬਹੁਤ ਸਾਰੀ ਤਬਾਹੀ ਕਰਨ ਤੋਂ ਬਾਅਦ ਫਿਰ ਸੰਬੰਧਿਤ ਧਿਰਾਂ ਮਸਲੇ ਦਾ ਹੱਲ ਇਕੱਠੇ ਬੈਠਕੇ ਕੱਢਣ ਦੀ ਗੱਲ ਕਰਦੀਆਂ ਹਨ ਤੇ ਕੱਢਦੀਆਂ ਵੀ ਹਨ। ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਮਸਲੇ ਦਾ ਹੱਲ ਮਿਲ ਬੈਠ ਹੀ ਨਿਕਲਣਾ ਹੈ ਤਾਂ ਫਿਰ ਤਬਾਹੀ ਮਚਾ ਕੇ ਕਿਉਂ, ਇਸ ਤੋਂ ਪਹਿਲਾਂ ਕਿਉਂ ਨਹੀਂ? ਦਰਅਸਲ ਅਜਿਹਾ ਇਸ ਕਰਕੇ ਹੁੰਦਾ ਹੈ ਕਿ ਕਈ ਵਾਰ ਸੰਬੰਧਿਤ ਧਿਰਾਂ ਵਿੱਚੋਂ ਕਿਸੇ ਇੱਕ ਜਾਂ ਦੋਹਾਂ ਦੀ ਈਗੋ ਉਹਨਾਂ ਦੀ ਪੇਸ਼ ਨਹੀਂ ਜਾਣ ਦਿੰਦੀ ਜਿਸ ਕਾਰਨ ਲੜਾਈ ਦੇ ਹਾਲਾਤ ਪੈਦਾ ਹੋ ਜਾਂਦੇ ਹਨ। ਇਸ ਗਲਤੀ ਦਾ ਅਹਿਸਾਸ ਈਗੋ ਦਾ ਫ਼ਤੂਰ ਉੱਤਰਨ ਤੋਂ ਬਾਦ ਹੁੰਦਾ ਹੈਰੂਸ ਤੇ ਯੁਕਰੇਨ ਵੀ ਅੱਜ ਇਸੇ ਸਥਿਤੀ ਵਿੱਚੋਂ ਵਿਚਰ ਰਹੇ ਹਨ। ਰੂਸ ਨੂੰ ਆਪਣੇ ਦੁਨੀਆ ਦੀ ਸਭ ਤੋਂ ਵੱਡੀ ਫ਼ੌਜੀ ਸ਼ਕਤੀ ਤੇ ਚੀਨ ਦੀ ਭਰਵੀਂ ਹਿਮਾਇਤ ਹੋਣ ਦਾ ਹੰਕਾਰ ਹੈ ਤੇ ਯੁਕਰੇਨ ਨੂੰ ਅਮਰੀਕਾ, ਯੋਰਪੀਅਨ ਯੂਨੀਅਨ ਤੇ ਨਾਟੋ ਫੋਰਸਾਂ ਦੀ ਭਰਵੀਂ ਹਿਮਾਇਤ ਹੋਣ ਦਾ ਭਰਮ ਹੈਗੱਲ ਸਾਨ੍ਹਾਂ ਦੇ ਭੇੜ ਵਿੱਚ ਝਾੜੀਆਂ ਦੇ ਖੌਅ ਵਾਲੀ ਬਣੀ ਹੋਈ ਹੈ, ਇਹਨਾਂ ਦੀ ਈਗੋ ਦੀ ਲੜਾਈ ਵਿੱਚ ਆਮ ਲੋਕ ਮਰ ਰਹੇ ਹਨ

ਬਹੁਤ ਚੰਗਾ ਹੋਵੇ ਜੇਕਰ ਦੁਨੀਆ ਦੇ ਬਾਕੀ ਮੁਲਕ ਇਸ ਜੰਗ ਦਾ ਭਰਵਾਂ ਵਿਰੋਧ ਕਰਨ, ਮਨੁੱਖਤਾ ਦਾ ਘਾਣ ਰੋਕਣ ਲਈ ਅੱਗੇ ਆਉਣ। ਦੋਹਾਂ ਮੁਲਕਾਂ ਦੇ ਨੁਮਾਇੰਦਿਆ ਨੂੰ ਇੱਕ ਜਗ੍ਹਾ ਇਕੱਠੇ ਬਿਠਾ ਕੇ ਸਮਝਾਉਣ ਤੇ ਮਸਲੇ ਦਾ ਹੱਲ ਕੱਢਣ ਵਿੱਚ ਅਹਿਮ ਭੂਮਿਕਾ ਨਿਭਾਉਣ ਤਾਂ ਕਿ ਇਸ ਖ਼ਿੱਤੇ ਵਿੱਚ ਸ਼ਾਂਤੀ ਮੁੜ ਬਹਾਲ ਹੋ ਸਕੇਜੇਕਰ ਮੌਕੇ ਦੀ ਨਜ਼ਾਕਤ ਨੂੰ ਪਛਾਣਦਿਆਂ ਹੋਇਆ ਵੀ ਦੁਨੀਆ ਦੇ ਨਾਮੀ ਮੁਲਕ ਤਮਾਸ਼ਬੀਨ ਬਣੇ ਰਹੇ ਤਾਂ ਇਸ ਬਰੂਦ ਦੇ ਢੇਰ ਉੱਤੇ ਬੈਠੀ ਦੁਨੀਆ ਵਿੱਚ ਸ਼ੁਰੂ ਹੋਣ ਵਾਲੇ ਤੀਜੇ ਮਹਾਂਯੁੱਧ ਤੇ ਦੁਨੀਆ ਦੇ ਹੋਣ ਵਾਲੇ ਵਿਨਾਸ਼ ਨੂੰ ਕੋਈ ਵੀ ਰੋਕ ਨਹੀਂ ਸਕੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3394)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author