ShingaraSDhillon7ਇਹ ਇੱਕ ਸਵਾਲ ਹੈ ਜਿਸ ਬਾਰੇ ਅੱਜ ਦੇ ਇਸ ਚੁਣੇ ਹੋਏ ਦਿਹਾੜੇ ’ਤੇ ਸਾਨੂੰ ਸਭਨਾਂ ਨੂੰ ...
(9 ਮਈ 2021)

 

ਮਾਂ ਰੱਬ ਦਾ ਦੂਜਾ ਨਾਮ ਹੈ ਤਾਂ ਫਿਰ ਹਰ ਦਿਨ, ਹਰ ਪਲ, ਮਾਂ ਦਿਵਸ ਕਿਉਂ ਨਹੀਂ? ਮਾਂ ਉਹ ਸ਼ਬਦ ਹੈ ਜਿਸ ਨੂੰ ‘ਰੱਬ’ ਦੇ ਪ੍ਰਤਿਨਿਧ ਵਜੋਂ ਵੀ ਵਰਤਿਆ ਜਾਂਦਾ ਹੈ ਤੇ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈਮਾਂ ਉਹ ਘਣਛਾਵਾਂ ਬੂਟਾ ਹੈ, ਜਿਸਦੀ ਠੰਢੀ ਛਾਵੇਂ ਬੈਠ ਕੇ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈਮਾਂ ਜੀਵਨ ਦੀ ਧੁਰੋਹਰ ਵੀ ਹੁੰਦੀ ਹੈ ਤੇ ਪਾਲਕ ਵੀਮਾਂ, ਮਮਤਾ ਦੀ ਸੱਚੀ ਮੂਰਤ ਤੇ ਬੇਗਰਜ਼, ਸੁੱਚੇ ਪਿਆਰ ਦੀ ਇਸ ਸੰਸਾਰ ਵਿੱਚ ਇੱਕੋ ਇੱਕ ਉਦਾਹਰਣ ਹੈਜੇਕਰ ਗਹੁ ਨਾਲ ਦੇਖਿਆ ਵਾਚਿਆ ਜਾਵੇ ਤਾਂ ‘ਮਾਂ’ ਰੂਪੀ ਸ਼ਬਦ ਵਿੱਚ ਸਾਗਰ ਦੀ ਗਹਿਰਾਈ ਨਾਲੋਂ ਵੱਧ ਗਹਿਰਾਈ ਤੇ ਹਿਮਾਲੀਆ ਦੀ ਉਚਾਈ ਨਾਲੋਂ ਵੱਧ ਉਚਾਈ ਦਾ ਭਾਵ ਸੰਚਾਰ ਹੈਦੁਨੀਆਦਾਰ ਰਿਸ਼ਤਿਆਂ ਵਿੱਚ ਇਹੀ ਉਹ ਰਿਸ਼ਤਾ ਹੈ ਜਿਸ ਤੋਂ ਸੱਚਾ-ਸੁੱਚਾ ਪਿਆਰ ਮਿਲਦਾ ਹੈ, ਪਰਵਰਿਸ਼ ਦੇ ਨਾਲ ਨਾਲ ਜ਼ਿੰਦਗੀ ਜੀਊਣ ਦਾ ਜਟਿਲ ਗਣਿਤ ਦਾ ਭੇਦ ਵੀ ਮਿਲਦਾ ਹੈ

ਪੰਜਾਬੀ ਦਾ ਪ੍ਰਸਿੱਧ ਵਾਰਤਕ ਲਿਖਾਰੀ ਗੁਰਬਖਸ਼ ਸਿੰਘ ਪ੍ਰੀਤਲੜੀ ਕਹਿੰਦਾ ਹੈ, “ਮਨੁੱਖ ਆਪਣੀ ਮਾਂ ਦੇ ਬਰਾਬਰ ਨਾ ਕਿਸੇ ਰੱਬ ਤੇ ਨਾ ਹੀ ਕਿਸੇ ਹੋਰ ਨੂੰ ਸੋਚ ਸਕਦਾ ਹੈ ਕਿਉਂਕਿ ਉਹ ਆਪਣੀ ਮਾਂ ਦਾ ਨਿਰਾ ਦੁੱਧ ਹੀ ਨਹੀਂ ਪੀਂਦਾ ਬਲਕਿ ਉਹਦੇ ਦਿਲ ਅਤੇ ਲਹੂ ਨੂੰ ਵੀ ਕਈ ਤਰੀਕਿਆਂ ਨਾਲ ਆਪਣੀ ਜਾਨ ਦਾ ਹਿੱਸਾ ਬਣਾਉਂਦਾ ਹੈ!”

ਇਸੇ ਤਰ੍ਹਾਂ ਸੰਸਕ੍ਰਿਤ ਲਿਖਾਰੀ ਮੁਨਸ਼ੀ ਪ੍ਰੇਮ ਚੰਦ ਕਹਿੰਦਾ ਹੈ, “ਮਾਂ ਦੀ ਕੁਰਬਾਨੀ ਦਾ ਮੁੱਲ ਕੋਈ ਪੁੱਤਰ ਵੀ ਨਹੀਂ ਤਾਰ ਸਕਦਾ ਬੇਸ਼ਕ ਉਹ ਸਾਰੀ ਧਰਤੀ ਦਾ ਮਾਲਿਕ ਹੀ ਕਿਉਂ ਨਾ ਹੋਵੇ

ਮਾਂ ਦੀ ਮਹਿਮਾ ਵਿੱਚ ਸੰਸਾਰ ਜੇਤੂ ਨੈਪੋਲੀਅਨ ਬੋਨਾਪਾਰਟ ਕਹਿੰਦਾ ਹੈ, “ਤੁਸੀਂ ਮੈਂਨੂੰ ਚੰਗੀਆਂ ਮਾਵਾਂ ਦਿਓ ਤੇ ਮੈਂ ਤੁਹਾਨੂੰ ਚੰਗੀ ਕੌਮ ਦੇਵਾਂਗਾ।”

ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਜੌਹਨ ਇਬਰਾਹੀਮ, ਮਾਂ ਦੀ ਆਪਣੇ ਜੀਵਨ ਵਿੱਚ ਮਹੱਤਤਾ ਬਾਰੇ ਕਹਿੰਦਾ ਹੈ ਕਿ ਉਹ ਜੋ ਕੁਝ ਵੀ ਆਪਣੇ ਜੀਵਨ ਵਿੱਚ ਕਰ ਸਕਿਆ ਹੈ, ਸਿਰਫ ਤੇ ਸਿਰਫ ਆਪਣੀ ਮਾਂ ਦੇ ਅਸ਼ੀਰਵਾਦ ਸਦਕਾ ਹੀ ਕਰ ਸਕਿਆ ਹੈ

ਬਹੁਤ ਸਾਰੇ ਮਹਾਂਪੁਰਖਾਂ ਨੇ ਮਾਂ ਦੀ ਮਹਿਮਾ ਵਿੱਚ ਆਪੋ ਆਪਣੇ ਵਿਚਾਰ ਦਿੱਤੇ ਹਨਭਗਵਾਨ ਬਾਲਮੀਕ ਅਨੁਸਾਰ, ”ਮਾਂ ਦਾ ਦਰਜਾ ਸਵਰਗ ਤੋਂ ਵੀ ਉੱਚਾ ਹੈ।”

ਮਹਾਂਰਿਸ਼ੀ ਵੇਦ ਬਿਆਸ ਅਨੁਸਾਰ, “ਮਾਂ ਤੋਂ ਵੱਡਾ ਇਸ ਸੰਸਾਰ ਵਿੱਚ ਕੋਈ ਵੀ ਗੁਰੂ ਨਹੀਂ।”

ਪੈਗ਼ੰਬਰ ਹਜ਼ਰਤ ਮੁਹੰਮਦ ਅਨੁਸਾਰ, “ਮਾਂ ਉਹ ਰਿਸ਼ਤਾ ਹੈ ਜਿਸਦੇ ਕਦਮਾਂ ਵਿੱਚ ਜੰਨਤ ਦਾ ਵਾਸਾ ਹੈ।”

ਨੀਤੀ ਸ਼ਾਸ਼ਤਰੀ ਚਾਣਕਿਆ ਮੁਤਾਬਿਕ, “ਮਾਂ ਤੋਂ ਵੱਡਾ ਕੋਈ ਵੀ ਦੇਵਤਾ ਨਹੀਂ।”

ਲੋਕ ਗੀਤਾਂ ਵਿੱਚ ਮਾਂ ਰੱਬ ਵੀ ਹੈ ਤੇ ਬੋਹੜ ਦੀ ਠੰਢੀ ਛਾਂ ਵੀਇਹ ਰਿਸ਼ਤਿਆਂ ਦਾ ਧੁਰਾ ਵੀ ਹੈ ਤੇ ਸੰਸਾਰ ਦੀ ਜਨਮਦਾਤੀ ਤੇ ਪਾਲਕ ਵੀਮਾਂ ਦੀ ਗੋਦ ਦਾ ਨਿੱਘ ਇਲਾਹੀ ਅਨੰਦ ਹੁੰਦਾ ਹੈਜਿੰਨਾ ਚਿਰ ਮਾਂ ਦਾ ਅਸ਼ੀਰਵਾਦ ਪ੍ਰਾਪਤ ਹੈ, ਜ਼ਿੰਦਗੀ ਫੁੱਲਾਂ ਦੀ ਸੇਜ ਲਗਦੀ ਹੈ, ਪਰ ਜਦੋਂ ਮਾਂ ਦਾਹੱਥ ਸਿਰ ਉੱਤੋਂ ਉੱਠ ਜਾਂਦਾ ਹੈ ਤਾਂ ਜ਼ਿੰਦਗੀ ਜ਼ਿੰਮੇਵਾਰੀਆਂ ਦੀ ਪੰਡ ਬਣ ਜਾਂਦੀ ਹੈ ਤੇ ਕਈ ਵਾਰ ਤਾਂ ਸੂਲਾਂ ਦੀ ਸੇਜ ਵੀ ਹੋ ਨਿੱਬੜਦੀ ਹੈ

ਮਨੁੱਖ ਨੂੰ ਆਪਣੇ ਜੀਵਨ ਵਿੱਚ ਤਿੰਨ ਮਾਂਵਾਂ ਦਾ ਹਮੇਸ਼ਾ ਹੀ ਸਤਿਕਾਰ ਕਰਨਾ ਚਾਹੀਦਾ ਹੈਪਹਿਲੀ, ਧਰਤੀ ਮਾਂਦੂਜੀ, ਸੰਸਾਰਕ ਜਾਂ ਜਗਤ ਜਣਨੀ ਮਾਂ ਤੇ ਤੀਜੀ ਮਾਂ-ਬੋਲੀਜੋ ਕੌਮਾਂ ਇਹਨਾਂ ਤਿੰਨਾਂ ਮਾਵਾਂ ਦਾ ਸਤਿਕਾਰ ਕਰਦੀਆਂ ਹਨ, ਉਹ ਹਮੇਸ਼ਾ ਵਧਦੀਆਂ ਫੁੱਲਦੀਆਂ ਰਹਿੰਦੀਆਂ ਹਨ ਤੇ ਉਹਨਾਂ ਦੀ ਹੋਂਦ ਹਮੇਸ਼ਾ ਬਰਕਰਾਰ ਰਹਿੰਦੀ ਹੈ

ਇਹ ਇੱਕ ਵੱਡਾ ਸੱਚ ਹੈ ਕਿ ਸੰਸਾਰ ਦੇ ਸਫਲ ਮਨੁੱਖਾਂ ਦੀ ਸਫਲਤਾ ਪਿੱਛੇ ਉਹਨਾਂ ਦੀਆਂ ਮਾਵਾਂ ਦਾ ਵੱਡਾ ਹੱਥ ਰਿਹਾ ਹੈਮਿਸਾਲ ਵਜੋਂ ਬਾਬਾ ਫਰੀਦ ਦੀ ਮਾਤਾ ਫ਼ਾਤਮਾ, ਧਰੂ ਭਗਤ ਦੀ ਮਾਤਾ ਸੁਨੀਤਾ ਅਤੇ ਭਗਤ ਕਬੀਰ ਦੀ ਮਾਤਾ ਨੀਮਾ ਆਦਿ ਨੇ ਆਪਣੇ ਬੱਚਿਆਂ ਵਿੱਚ ਕੁਦਰਤ ਦੀ ਮਹਿਮਾ ਦਾ ਅਜਿਹਾ ਸੰਚਾਰ ਕੀਤਾ ਕਿ ਉਹ ਜਗਤ ਪ੍ਰਸਿੱਧ ਵੀ ਹੋਏ ਤੇ ਅਮਰ ਵੀ

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬੇਸ਼ਕ ਆਪਣੇ ਪਿਤਾ ਦੀ ਰੂਹਾਨੀ ਤੇ ਜੁਝਾਰੂ ਸ਼ਖਸੀਅਤ ਤੋਂ ਪ੍ਰਭਾਵਤ ਹੋ ਕੇ ਧਰਮ ਦੀ ਖਾਤਰ ਲਾਸਾਨੀ ਬਲੀਦਾਨ ਦੇ ਗਏ, ਪ੍ਰੰਤੂ ਸੱਚ ਇਹ ਵੀ ਹੈ ਕਿ ਉਹਨਾਂ ਬੱਚਿਆਂ ਦੀ ਮਾਤਾ ਦਾ ਵੀ ਇਸ ਪਿੱਛੇ ਬਹੁਤ ਵੱਡਾ ਯੋਗਦਾਨ ਰਿਹਾਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਧਰਮ ਦੇ ਇਤਿਹਾਸਕ ਪਿਛੋਕੜ ਸੰਬੰਧੀ ਭਰਪੂਰ ਜਾਣਕਾਰੀ ਦੇ ਕੇ ਬਚਪਨ ਤੋਂ ਹੀ ਸਾਹਿਬਜ਼ਾਦਿਆਂ ਦੇ ਮਨਾਂ ਵਿੱਚ ਜੋ ਜਜ਼ਬਾ ਭਰਿਆ, ਉਹ ਵੀ ਆਪਣੇ ਆਪ ਵਿੱਚ ਲਾ ਮਿਸਾਲ ਰਿਹਾ

ਪੰਜਾਬੀ ਕਵੀ ਪ੍ਰੋ. ਮੋਹਨ ਸਿੰਘ ਦੀ ਇੱਕ ਕਵਿਤਾ ਦੇ ਬੋਲ ਹਨ:

ਮਾਂ ਵਰਗਾ ਘਣਛਾਵਾਂ ਬੂਟਾ ਕਿਧਰੇ ਨਜ਼ਰ ਨਾ ਆਏ
ਜਿਸ ਤੋਂ ਲੈ ਕੇ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ
ਬਾਕੀ ਸਭ ਦੁਨੀਆ ਦੇ ਬੂਟੇ, ਜੜ੍ਹ ਸੁੱਕਿਆ ਮੁਰਝਾਏ
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ

ਭਗਤ ਪੂਰਨ ਸਿੰਘ ਕਹਿੰਦੇ ਹਨ, “ਮੇਰੀ ਮਾਂ ਇੱਕ ਕਲਾਕਾਰ ਸੀ ਜਿਸ ਨੇ ਮੇਰੀ ਸ਼ਖਸੀਅਤ ਨੂੰ ਪਿਆਰ ਤੇ ਸ਼ਰਧਾ ਨਾਲ ਘੜਿਆ ਅਤੇ ਸਵਾਰਿਆ।”

ਪ੍ਰਸਿੱਧ ਅੰਗਰੇਜ਼ ਵਿਦਵਾਨ ਐਮਰਸਨ ਆਪਣੀ ਪੁਸਤਕ The conduct of life ਵਿੱਚ ਲਿਖਦਾ ਹੈ, “ਮਨੁੱਖ ਓਹੀ ਕੁਝ ਹੁੰਦੇ ਹਨ ਜੋ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਬਣਾਉਂਦੀਆਂ ਹਨ।”

ਮਾਂ ਧੰਨ ਹੈ, ਉਸ ਦਾ ਰੁਤਬਾ ਮਹਾਨ ਹੈ, ਉਸਦੇ ਅਸ਼ੀਰਵਾਦ ਨਾਲ ਹੀ ਇਹ ਜਗਤ ਮਹਾਨ ਹੈ। ਇਸ ਜਗਤ ਦੇ ਸਮੁੱਚੇ ਰਿਸ਼ਤਿਆਂ ਦੀ ਮਾਂ ਹੀ ਸ਼ਾਨ ਹੈਉਸ ਦਾ ਦੇਣਾ ਕਦੇ ਵੀ ਨਹੀਂ ਦਿੱਤਾ ਜਾ ਸਕਦਾਸੰਸਾਰ ਦਾ ਹਰ ਜੀਵ ਆਪਣੀ ਮਾਂ ਦੇ ਅਹਿਸਾਨਾਂ ਦਾ ਜਨਮ ਜਨਮਾਂਤਰਾਂ ਵਾਸਤੇ ਕਰਜ਼ਦਾਰ ਹੈਫਿਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਮਾਂ ਦਾ ਮਨੁੱਖੀ ਜੀਵਨ ’ਤੇ ਪਰਉਪਕਾਰ ਇੱਡਾ ਵੱਡਾ ਹੈ ਕਿ ਉਸ ਦਾ ਰਿਣ ਬਹੁਤ ਸਾਰੇ ਜਨਮ ਲੈ ਕੇ ਵੀ ਨਹੀਂ ਤਾਰਿਆ ਜਾ ਸਕਦਾ ਤਾਂ ਫਿਰ ਸਾਲ ਵਿੱਚ ਇੱਕ ਦਿਨ ਹੀ “ਮਾਂ ਦਿਵਸ” ਕਿਉਂ? ਹਰ ਦਿਨ ’ਤੇ ਹਰ ਪਲ ਮਾਂ ਵਾਸਤੇ ਕਿਉਂ ਨਹੀਂ? ਇਹ ਇੱਕ ਸਵਾਲ ਹੈ ਜਿਸ ਬਾਰੇ ਅੱਜ ਦੇ ਇਸ ਚੁਣੇ ਹੋਏ ਦਿਹਾੜੇ ’ਤੇ ਸਾਨੂੰ ਸਭਨਾਂ ਨੂੰ ਹੀ ਗੰਭੀਰਤਾ ਨਾਲ ਸੋਚਣ ਤੇ ਸਮਝਣ ਦੀ ਜ਼ਰੂਰਤ ਵੀਇਸ ਮੌਕੇ ’ਤੇ ਇਹ ਵੀ ਸੋਚਣਾ ਪਵੇਗਾ ਕਿ ਅਸੀਂ ਜ਼ਿੰਦਗੀ ਵਿੱਚ ਏਨੇ ਰਸਮੀ ਤੇ ਯਾਂਤਰਿਕ ਕਿਉਂ ਬਣਦੇ ਜਾ ਰਹੇ ਹਾਂ? ਅਨਮੋਲ ਰਿਸ਼ਤਿਆਂ ਤੋਂ ਨਿਰਮੋਹੇ ਹੋ ਕੇ ਅਸੀਂ ਜ਼ਿੰਦਗੀ ਤੋਂ ਟੁੱਟਦੇ ਕਿਉਂ ਜਾ ਰਹੇ ਹਾਂ?

ਕਿਸੇ ਸ਼ਾਇਰ ਨੇ ਲਿਖਿਆ ਹੈ:

ਮਾਂ ਨੂੰ ਦੇਖਿਆ, ਫ਼ਰਿਸ਼ਤਾ ਨਹੀਂ ਦੇਖਿਆ‘
ਮਾਂ ਨਾਲ਼ੋਂ ਵੱਡਾ ਕੋਈ ਰਿਸ਼ਤਾ ਨਹੀਂ ਦੇਖਿਆ

ਜਦ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
ਰੱਬ ਨਾਲ਼ੋਂ ਪਹਿਲਾਂ ਮੈਂ ਮਾਂ ਕਹਿਣਾ ਸਿੱਖਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2767)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author