DarbaraSKahlon8ਪੰਜਾਬੀ ਇੰਨੇ ਅੰਨ੍ਹੇ ਅਤੇ ਬੌਰੇ ਹੋ ਚੁੱਕੇ ਹਨ ਕਿ ਇਹ ਹਰ ਵਾਰ ਵਿਧਾਨ ਸਭਾ ਚੋਣਾਂ ਵਿੱਚ ...
(18 ਮਾਰਚ 2026)


ਭਾਰਤ ਦੇ ਪੁਰਾਤਨ ਇਤਿਹਾਸ ਵਿੱਚ ਪ੍ਰਸਿੱਧ ਜਨਤਾ ਦੇ ਮੁਦਈ ਰਾਜੇ ਰਾਂਤੀ ਦੇਵਾ ਦਾ ਇਹ ਕਥਨ ਅੱਜ ਵੀ ਅਜੋਕੇ ਸ਼ਾਸਕਾਂ ਲਈ ਉੰਨਾ ਹੀ ਸਾਰਥਿਕ ਹੈ ਜਿੰਨਾ ਕਿ ਉਸ ਕਾਲ ਵਿੱਚ ਸੀ
ਰਾਜਾ ਰਾਂਤੀ ਦੇਵਾ ਆਪਣੇ ਵਜ਼ੀਰਾਂ ਨੂੰ ਆਪਣੀ ਪਰਜਾ ਦੀ ਸੱਚੀ ਸੇਵਾ ਬਾਰੇ ਤੰਬੀਹ ਕਰਦਾ ਹੈ, ਜਦੋਂ ਉਹ ਭੁੱਖੇ ਹੋਣ, ਉਹਨਾਂ ਨੂੰ ਖਾਣਾ ਖਿਲਾਓਜਦੋਂ ਉਨ੍ਹਾਂ ਨੂੰ ਕੋਈ ਲੋੜ ਹੋਵੇ ਉਹਨਾਂ ਦੀ ਮਦਦ ਕਰੋਅਸੀਂ ਤਾਂ ਹੀ ਖੁਸ਼ੀ ਮਹਿਸੂਸ ਕਰ ਸਕਦੇ ਹਾਂ ਜੇ ਉਹ ਖੁਸ਼ ਹੋਣਗੇਜੇ ਉਹ ਮੁਸੀਬਤ ਵਿੱਚ ਹੋਣਗੇ ਤਾਂ ਅਸੀਂ ਮੁਸੀਬਤ ਵਿੱਚ ਹੋਵਾਂਗੇ।”

ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਚਾਰ ਸਾਲ ਪਹਿਲਾਂ 16 ਮਾਰਚ 2022 ਨੂੰ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡੇ ਹੂੰਝਾ ਫੇਰੂ ਫਤਵੇ ਨਾਲ ਆਪਣੀਆਂ ਸਾਰੀਆਂ ਮੁਸੀਬਤਾਂ ਦੇ ਹੱਲ ਅਤੇ ਇਨਕਲਾਬੀ ਤਬਦੀਲੀ ਦੀ ਕਾਮਨਾ ਕਰਦਿਆਂ ਸੱਤਾ ਵਿੱਚ ਲਿਆਂਦੀ ਸੀਚਾਰ ਸਾਲ ਗੁਜ਼ਰ ਚੁੱਕੇ ਹਨ ਅਤੇ ਭਗਵੰਤ ਮਾਨ ਅਤੇ ਉਹਨਾਂ ਦੀ ਕੈਬਨਿਟ ਲੋਕਾਂ ਨੂੰ ਦੱਸੇ ਕਿ ਕੀ ਉਹਨਾਂ ਨੇ ਰਾਜਾ ਰਾਂਤੀ ਦੇਵਾ ਦੀ ਤੰਬੀਹ ਅਨੁਸਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਇਦੇ ਅਤੇ ਉਹਨਾਂ ਨੂੰ ਖੁਸ਼ ਅਤੇ ਖੁਸ਼ਹਾਲ ਰੱਖਣ ਲਈ ਆਪਣੀ ਜ਼ਿੰਮੇਵਾਰੀ ਦੀ ਪੂਰਤੀ ਕੀਤੀ ਹੈ? ਭਗਵੰਤ ਮਾਨ ਅਤੇ ਉਹਨਾਂ ਦੀ ਵਜ਼ਾਰਤ ਯਾਦ ਰੱਖੇ ਕਿ ਜੇਕਰ ਪੰਜਾਬ ਦੇ ਲੋਕ ਅੱਜ ਭਾਰੀ ਮੁਸੀਬਤ ਵਿੱਚ ਹਨ ਤਾਂ:

ਵਤਨ ਕੀ ਫਿਕਰ ਕਰ ਨਾਦਾਨ
ਮੁਸੀਬਤ ਆਨੇ ਵਾਲੀ ਹੈ

ਤੇਰੀ ਬਰਬਾਦੀਓਂ ਕਿ ਚਰਚੇ
ਹੈਂ ਆਸਮਾਨੋ ਮੇਂ

ਦਾਅਵੇ:

ਚਾਰ ਸਾਲ ਬੀਤ ਜਾਣ ਬਾਅਦ ਮਾਨ ਸਰਕਾਰ ਇਲੈਕਟ੍ਰੌਨਿਕ, ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਦੇਸ਼ ਵਿਦੇਸ਼ ਵਿੱਚ ਇਹ ਦਾਅਵਾ ਕਰ ਰਹੀ ਹੈ ਕਿ ਉਸਨੇ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੇ ਜੋ ਪੰਜਾਬੀਆਂ ਨਾਲ ਵਾਇਦੇ ਕੀਤੇ ਸਨ ਅਤੇ ਗਰੰਟੀਆਂ ਦਿੱਤੀਆਂ ਸਨ, ਉਹ ਸਭ ਪੂਰੀਆਂ ਕਰ ਦਿੱਤੀਆਂ ਹਨ ਇਨ੍ਹਾਂ ਵਿੱਚ 90% ਘਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ, 63943 ਨੌਜਵਾਨਾਂ ਨੂੰ ਰੁਜ਼ਗਾਰ, 881 ਆਮ ਆਦਮੀ ਕਲੀਨਿਕ, ਪੰਜਾਬ ਅੰਦਰ ਨਹਿਰੀ ਸਿਸਟਮ ਦੀ ਮੁੜ ਬਹਾਲੀ, ਜਿਸ ਵਿੱਚ 6500 ਕਰੋੜ ਰੁਪਏ ਦੀ ਲਾਗਤ ਨਾਲ 6900 ਕਿਲੋਮੀਟਰ 18349 ਰਜਵਾਹੇ ਉਸਾਰ ਕੇ 1365 ਪਿੰਡਾਂ ਵਿੱਚ ਟੇਲਾਂ ਤਕ ਪਾਣੀ ਪਹੁੰਚਾਇਆ ਹੈ21 ਪ੍ਰਤੀਸ਼ਤ ਸਮਰੱਥਾ ਵਧਾ ਕੇ 68 ਪ੍ਰਤੀਸ਼ਤ ਕਰ ਦਿੱਤੀ ਹੈ ਜੋ 85% ਤਕ ਪੂਰੀ ਕੀਤੀ ਜਾਵੇਗੀ16,209 ਕਰੋੜ ਰੁਪਏ ਨਾਲ 49 ਹਜ਼ਾਰ ਕਿਲੋਮੀਟਰ ਪੇਂਡੂ ਸੜਕਾਂ ਦਾ ਜਾਲ ਵਿਛਾਇਆ ਹੈਰਾਜ ਵਿੱਚ ਐਮੀਨੈਂਸ ਸਕੂਲ ਸਥਾਪਿਤ ਕੀਤੇ ਹਨਮੁੱਖ ਮੰਤਰੀ ਸਿਹਤ ਯੋਜਨਾ ਅਧੀਨ 65 ਲੱਖ ਪਰਿਵਾਰ 10 ਲੱਖ ਤਕ ਮੁਫਤ ਇਲਾਜ ਲਈ ਸਿਹਤ ਬੀਮਾ ਯੋਜਨਾ ਅਧੀਨ ਲਿਆਂਦੇ ਹਨਸੜਕ ਸੁਰੱਖਿਆ ਫੋਰਸ ਵਿੱਚ 1597 ਟਰੇਂਡ ਵਿਅਕਤੀ 144 ਵਾਹਨਾਂ ਨਾਲ ਲੈਸ ਕੀਤੇ ਗਏ ਹਨ ਤਾਂ ਕਿ ਸੜਕੀ ਦੁਰਘਟਨਾਵਾਂ ਉੱਤੇ ਕਾਬੂ ਪਾਇਆ ਜਾ ਸਕੇਤੀਰਥ ਯਾਤਰਾ ਯੋਜਨਾ ਅਧੀਨ ਪਟਨਾ ਸਾਹਿਬ, ਤਖਤ ਸ਼੍ਰੀ ਹਜ਼ੂਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਅਰੰਭ ਕੀਤੀ ਗਈ ਹੈਸੌਖੀ ਰਜਿਸਟਰੀ ਅਤੇ ਸੌਖੀ ਜਮ੍ਹਾਂਬੰਦੀ ਸੁਨਿਸ਼ਚਿਤ ਬਣਾਈ ਗਈ ਹੈਰਾਜ ਵਿੱਚ 19 ਟੋਲ ਪਲਾਜੇ ਬੰਦ ਕਰਕੇ ਰੋਜ਼ਾਨਾ 68 ਲੱਖ ਰੁਪਏ ਦੀ ਬੱਚਤ ਕੀਤੀ ਗਈ ਹੈਮੇਰੀ ਰਸੋਈ ਯੋਜਨਾ ਤਹਿਤ 40 ਲੱਖ ਪਰਿਵਾਰਾਂ ਨੂੰ ਮੁਫਤ ਰਾਸ਼ਨ ਕਿੱਟਾਂ ਦੀ ਵੰਡ ਸ਼ੁਰੂ ਕੀਤੀ ਹੈ ਜਿਸ ਵਿੱਚ ਦੋ ਕਿਲੋ ਦਾਲ ਦੋ ਕਿਲੋ ਖੰਡ ਇੱਕ ਕਿਲੋ ਨਮਕ 200 ਗ੍ਰਾਮ ਹਲਦੀ ਇੱਕ ਲਿਟਰ ਸਰ੍ਹੋਂ ਦਾ ਤੇਲ ਪ੍ਰਤੀ ਮਹੀਨਾ ਸ਼ਾਮਲ ਹੈਕਣਕ ਪਹਿਲੇ ਦੀ ਤਰ੍ਹਾਂ ਮਿਲਦੀ ਰਹੇਗੀਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਉੱਚ ਆਮ ਵਰਗ ਦੀਆਂ ਔਰਤਾਂ ਨੂੰ 1000 ਅਤੇ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਸਨ 2026-2027 ਦੇ ਸਲਾਨਾ ਬਜਟ ਵਿੱਚ ਪੂਰੀ ਕੀਤੀ ਗਈ ਹੈਰਾਜ ਵਿੱਚ ਅਮਨ ਕਾਨੂੰਨ ਕਾਇਮ ਕਰਨ ਲਈ “ਯੁੱਧ ਨਸ਼ਿਆਂ ਵਿਰੁੱਧ”, ਗੈਂਗਸਟਰਾਂ ਵਿਰੁੱਧ ਕਾਰਵਾਈ ਅਤੇ ਨਿੱਤ ਦਿਨ ਪੁਲਿਸ ਚੌਕਸੀ ਜ਼ਰੂਰੀ ਬਣਾਈ ਗਈ ਹੈ

ਕਿਸਦੀ ਸਰਕਾਰ?

16 ਮਾਰਚ 2022 ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰਾਜ ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹਲਫ ਲੈਣ ਬਾਅਦ ਇਹ ਚਰਚਾ ਹਰ ਘਰ ਵਿੱਚ ਮਸ਼ਹੂਰ ਹੋ ਚੁੱਕੀ ਹੈ ਕਿ ਕੀ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਵੇਲੇ ਇਸ ਪਾਰਟੀ ਦੇ ਚੁਣੇ ਗਏ 92 ਵਿਧਾਇਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਅਤੇ ਉਸਦੀ ਕੈਬਨਟ ਸਰਦਾਰ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਅਸੂਲਾਂ ਅਨੁਸਾਰ ਸਰਕਾਰ ਚਲਾ ਰਹੀ ਹੈ ਜਾਂ ਦੂਸਰੀ ਵਿਸ਼ਵ ਜੰਗ ਵਿੱਚ ਇਟਲੀ ਦੇ ਫਾਸ਼ੀਵਾਦੀ ਡਿਕਟੇਟਰ ਮੁਸੋਲੇਨੀ ਦੀ ਤਰਜ਼ ’ਤੇ ਆਮ ਆਦਮੀ ਪਾਰਟੀ ਸੁਪਰੀਮੋ ਸ੍ਰੀ ਕੇਜਰੀਵਾਲ ਦੀ ਅਗਵਾਈ ਵਿੱਚ ਚੱਲ ਰਹੀ ਹੈ? ਇਹ ਹਕੀਕਤ ਉਦੋਂ ਪਰਪੱਕ ਹੋ ਜਾਂਦੀ ਹੈ ਜਦੋਂ ਦਿੱਲੀ ਅੰਦਰ 2025 ਦੀਆਂ ਵਿਧਾਨ ਸਭਾ ਚੋਣਾਂ ਦੀ ਹਾਰ ਬਾਅਦ ਸ੍ਰੀ ਕੇਜਰੀਵਾਲ ਚੰਡੀਗੜ੍ਹ ਅੰਦਰ ਪੰਜਾਬ ਸਰਕਾਰ ਦੀ ਇੱਕ ਵੱਡੀ ਕੋਠੀ ਅੰਦਰ ਪੱਕੇ ਤੌਰ ’ਤੇ ਡੇਰਾ ਲਾ ਕੇ ਸ਼ਾਸਨ ਦੀ ਡੋਰ ਸਿੱਧੀ ਆਪਣੇ ਹੱਥ ਵਿੱਚ ਸੰਭਾਲ ਲੈਂਦੇ ਹਨਮਨੀਸ਼ ਸਸੋਦੀਆਂ ਅਤੇ ਸਤਿੰਦਰ ਜੈਨ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਸਹਿ ਇੰਚਾਰਜ ਥਾਪੇ ਜਾਂਦੇ ਹਨਸ਼ੁਰੂ ਵਿੱਚ ਪਹਿਲਾਂ ਰਾਗਵ ਚੱਢਾ ਅਤੇ ਫਿਰ ਸੰਦੀਪ ਪਾਠਕ ਨੂੰ ਪੰਜਾਬ ਦੇ ਸ਼ਾਸਨ ਦੀ ਵਾਗਡੋਰ ਸੰਭਾਲੀ ਜਾਂਦੀ ਹੈਬਾਅਦ ਵਿੱਚ ਸ੍ਰੀ ਕੇਜਰੀਵਾਲ ਦੇ ਨਿੱਜੀ ਸਹਾਇਕ ਬੈਭਵ ਕੁਮਾਰ ਨੂੰ ਮੁੱਖ ਮੰਤਰੀ ਦੇ ਦਫਤਰ ਵਿੱਚ ਬਿਠਾਇਆ ਜਾਂਦਾ ਹੈਹਰ ਮੰਤਰੀ ਦੇ ਦਫਤਰ ਵਿੱਚ ਦਿੱਲੀ ਤੋਂ ਦੋ-ਤਿੰਨ ਵਿਅਕਤੀ ਮੰਤਰਾਲੇ ਦੇ ਸੰਚਾਲਨ ਲਈ ਬਿਠਾਏ ਜਾਂਦੇ ਹਨ

ਪੂਰੀ ਅਫਸਰਸ਼ਾਹੀ ਦੀ ਵਾਗਡੋਰ ਸ੍ਰੀ ਕੇਜਰੀਵਾਲ ਦੀ ਕਮਾਨ ਹੇਠ ਹੈ ਕਿਸਦੀ ਨਿਯੁਕਤੀ ਅਤੇ ਕਿਸਦੀ ਬਦਲੀ ਜਾਂ ਬਰਖਾਸਤਗੀ ਕਰਨੀ ਹੈ ਉਹੀ ਤੈਅ ਕਰਦੇ ਹਨਸਰਕਾਰ ਦੇ ਗਠਨ ਬਾਅਦ ਪੰਜਾਬ ਮੰਤਰੀ ਮੰਡਲ ਅਤੇ ਪ੍ਰਸ਼ਾਸਨ ਹਰ ਨੀਤੀ ਨਿਰਧਾਰਨ ਲਈ ਦਿੱਲੀ ਜਾਂਦਾ ਸੀਭਾਵ ਪੰਜਾਬ ਦੇ ਆਮ ਆਦਮੀ ਪਾਰਟੀ, ਉਸਦੇ ਪਦ ਅਧਿਕਾਰੀ, ਮੰਤਰੀ ਮੰਡਲ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਉਹਨਾਂ ਦੇ ਹੱਥਾਂ ਵਿੱਚ ਹੈ

ਲੋਕਤੰਤਰ ਅੰਦਰ ਉਹੀ ਸਰਕਾਰ ਸਫਲ ਕਹਾਉਂਦੀ ਹੈ ਜੋ ਆਪਣੀਆਂ ਨੀਤੀਆਂ ਦੇ ਨਿਰਧਾਰਨ ਅਤੇ ਅਮਲ ਲਈ ਜਨਤਕ ਸ਼ਮੂਲੀਅਤ ਨੂੰ ਸੁਨਿਸ਼ਚਿਤ ਬਣਾਵੇਪੰਜਾਬ ਅੰਦਰ ਤਾਂ ਜਨਤਾ ਵੱਲੋਂ ਚੁਣੇ ਹੋਏ ਪ੍ਰਤਿਨਿਧਾਂ ਅਤੇ ਸਰਕਾਰ ਦੀ ਕੋਈ ਸੁਣਵਾਈ ਨਹੀਂ ਹੈ ਫਿਰ ਆਮ ਆਦਮੀ ਦੀ ਕੀ ਔਕਾਤ ਹੈ? ਇਸੇ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਸਰਕਾਰ ਚੁਣ ਕੇ ਠੱਗੇ ਮਹਿਸੂਸ ਕਰ ਰਹੇ ਹਨਇਸੇ ਕਰਕੇ ਜਦੋਂ ਇੱਕ ਆਮ ਆਦਮੀ ਨੂੰ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਰਾਜ ਵਿੱਚ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਹੈ? ਤਾਂ ਜਵਾਬ ਕਮਾਲ ਦਾ ਸੀਕਹਿੰਦਾ, 92 ਵਿੱਚੋਂ 9 ਹਟਾ ਦਿਓ, ਬੱਸ ਬਾਕੀ ਦਾ ਇਨ੍ਹਾਂ ਦਾ ਭਵਿੱਖ ਹੈਬੜੀ ਤਿੱਖੀ ਅਤੇ ਤਲਖ ਟਿੱਪਣੀ ਹੈ ਜਿਸ ’ਤੇ ਆਮ ਆਦਮੀ ਪਾਰਟੀ ਨੂੰ ਰਹਿੰਦੇ ਸਮੇਂ ਵਿੱਚ ਜ਼ਰੂਰ ਗੌਰ ਫਰਮਾਉਣਾ ਚਾਹੀਦਾ ਹੈ

ਅਮਨ ਕਾਨੂੰਨ:

ਨਿਕੰਮੀ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਅਗਵਾਈ ਕਰਕੇ ਰਾਜ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਵਿਗੜੀ ਪਈ ਹੈਬਾਰ ਬਾਰ ਮੁੱਖ ਸਕੱਤਰ ਅਤੇ ਪ੍ਰਿੰਸੀਪਲ ਸਕੱਤਰਾਂ ਦੀ ਅਦਲਾ ਬਦਲੀ, ਬਰਖਾਸਤਗੀ ਅਤੇ ਕਾਰਜਕਾਰੀ ਪੁਲਿਸ ਮੁਖੀ ਜਾਰੀ ਰੱਖਣ ਦੀ ਜ਼ਿਦ ਨੇ ਸ਼ਾਸਨ-ਪ੍ਰਸ਼ਾਸਨ ਨੂੰ ਨਿਪੁੰਸਕ ਬਣਾ ਰੱਖਿਆ ਹੈਪੁਲਿਸ ਦੀ ਬੇਵਸੀ ਦੇਖੋ! ਰਾਜ ਵਿੱਚ 20 ਡੀਜੀਪੀ, 16 ਤੋਂ 28 ਏਡੀਜੀਪੀ, 11 ਤੋਂ 15 ਆਈਜੀ, 12 ਤੋਂ 20 ਡੀਆਈਜੀ ਅਤੇ 90 ਹਜ਼ਾਰ ਕਰੀਬ ਪੁਲਿਸ ਕਰਮਚਾਰੀ ਹੋਣ ਦੇ ਬਾਵਜੂਦ ਪੰਜਾਬ ਅੰਦਰ ਗੈਂਗਸਟਰਵਾਦ, ਲੁੱਟਾਂ-ਖੋਹਾਂ, ਫਿਰੌਤੀਆਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ

ਜ਼ਿਲ੍ਹਾ ਗੁਰਦਾਸਪੁਰ ਵਿੱਚ ਐੱਸਐੱਸਪੀ ਦੀ ਰਿਹਾਇਸ਼ ਤੋਂ 200 ਮੀਟਰ ਦੂਰੀ ਤੇ ਛੇ ਸੱਤ ਲੋਕ ਨਿਹੰਗ ਬਾਣੇ ਵਿੱਚ ਆ ਕੇ ਇੱਕ ਘਰ ਵਿੱਚੋਂ ਸਵੇਰੇ 8-8:30 ਵਜੇ ਇੱਕ ਪਰਿਵਾਰ ਤੋਂ ਦੋ-ਤਿੰਨ ਕਰੋੜ ਰੁਪਿਆ ਲੁੱਟ ਕੇ ਲੈ ਜਾਂਦੇ ਹਨਰਾਜ ਵਿੱਚ ਗੈਗਸਟਰਾਂ ਦੀ ਆੜ ਵਿੱਚ ਝੂਠੇ ਪੁਲਿਸ ਮੁਕਾਬਲੇ ਜਾਰੀ ਹਨ42ਵਾਂ ਝੂਠਾ ਪੁਲਿਸ ਮੁਕਾਬਲਾ ਗੁਰਦਾਸਪੁਰ ਜ਼ਿਲ੍ਹੇ ਅੰਦਰ ਆਧੀਆਂ ਪਿੰਡ ਦੇ 19 ਸਾਲਾ ਨੌਜਵਾਨ ਰਣਜੀਤ ਸਿੰਘ ਦਾ ਕੀਤਾ ਜਾਂਦਾ ਹੈ ਜੋ ਦੋ ਪਰਿਵਾਰਾਂ ਦਾ ਇਕਲੌਤਾ ਪੁੱਤਰ ਸੀਮੁੱਖ ਮੰਤਰੀ, ਜੋ ਰਾਜ ਦਾ ਗ੍ਰਹਿ ਮੰਤਰੀ ਵੀ ਹੈ, ਕਹਿੰਦਾ ਹੈ ਕਿ ਆਧੀਆਂ ਪੁਲਿਸ ਚੌਂਕੀ ਵਿੱਚ ਦੋ ਪੁਲਸੀਆਂ ਦੇ ਕਤਲ ਦੇ ਦੋਸ਼ੀਆਂ ਵਿੱਚੋਂ ਇੱਕ ਨੂੰ ਨਿਪਟਾ ਦਿੱਤਾ ਗਿਆ ਹੈ

ਕਿਸ ਕਿਸਮ ਦੇ ਪੁਲਿਸ ਅਧਿਕਾਰੀ ਹਨ ਪੰਜਾਬ ਅੰਦਰ? ਰਾਜ ਦੇ ਸਿੱਖਿਆ ਮੰਤਰੀ ਦੀ ਪਤਨੀ ਡਾਕਟਰ ਜੋਤੀ ਯਾਦਵ ਬਠਿੰਡਾ ਵਿਖੇ ਐੱਸਐੱਸ ਪੀ ਤਾਇਨਾਤ ਹੈ, ਜਿਸਨੇ ਜਿਉਦ ਨਗਰ ਕਿਸਾਨ ਪ੍ਰੋਟੈਸਟ ਵੇਲੇ ਇੱਕ ਪੀਲੇ ਪਟਕੇ ਵਾਲਾ ਚਰਨਜੀਤ ਸਿੰਘ ਨਾਮਕ ਕਿਸਾਨ ਪਕੜਨ ਲਈ ਕਿਹਾ ਅਤੇ ਉਸ ਨੂੰ ਕੁੱਟ ਕੁੱਟ ਕੇ ਲੱਤ ਤੋੜ ਦਿੱਤੀ, ਸਿਰ ਭੰਨ ਦਿੱਤਾਇੱਕ ਪਟਿਆਲਾ ਰੇਂਜ ਦੇ ਸਾਬਕਾ ਡੀਆਈਜੀ ਮਨਦੀਪ ਸਿੰਘ ਨੇ ਸ਼ੰਭੂ ਅਤੇ ਖਨੌਰੀ ਕਿਸਾਨ ਮੋਰਚਿਆਂ ਵਿੱਚ ਕਿਸਾਨਾਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕਰਕੇ ਉਹਨਾਂ ਨੂੰ ਖਦੇੜਿਆ ਹੀ ਨਹੀਂ ਬਲਕਿ ਉਹਨਾਂ ਦੀਆਂ ਟਰਾਲੀਆਂ, ਟਰੈਕਟਰ ਅਤੇ ਹੋਰ ਵਸਤਾਂ ਪੁਲਿਸ ਵੱਲੋਂ ਚੋਰੀ ਕਰ ਲਈਆਂ ਗਈਆਂਸ਼ਰਮਨਾਕ ਗੱਲ ਇਹ ਹੈ ਕਿ ਪੰਜਾਬ ਪੁਲਿਸ ਹਰ ਰੋਜ਼ ਇੱਕ ਕਾਲਾ ਕਾਰਨਾਮਾ ਸਿਰਜ ਕੇ ਆਪਣੇ ਮੱਥੇ ’ਤੇ ਕਲੰਕ ਲਾ ਰਹੀ ਹੈ

ਨਸ਼ੀਲੇ ਪਦਾਰਥ:

ਯੁੱਧ ਨਸ਼ਿਆਂ ਵਿਰੁੱਧਪੁਲਿਸ ਕਾਰਵਾਈ ਰਾਜਨੀਤਿਕ ਇੱਛਾ ਸ਼ਕਤੀ ਅਤੇ ਯੋਗ ਪੁਲਿਸ ਅਗਵਾਈ ਦੀ ਘਾਟ ਕਰਕੇ ਬੁਰੀ ਤਰ੍ਹਾਂ ਅਸਫਲ ਰਿਹਾ ਹੈਹਰ ਰੋਜ਼ ਨਸ਼ਿਆਂ ਨਾਲ ਨੌਜਵਾਨ ਲੜਕੇ ਲੜਕੀਆਂ ਮਰ ਰਹੇ ਹਨ ਇਸਦੀ ਮਿਸਾਲ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਹੈ ਕਿ ਜਦੋਂ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅੰਦਰ ਡਿਗਰੀ ਵੰਡ ਸਮਾਰੋਹ ਲਈ ਆਉਂਦੇ ਹਨ ਤਾਂ ਉਹ ਸਪਸ਼ਟ ਬਿਆਨ ਕਰਦੀ ਹੈ ਕਿ ਪੰਜਾਬ ਅੰਦਰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਵਰਤੋਂ ਅਤੀ ਚਿੰਤਾਜਨਕ ਵਿਸ਼ਾ ਹੈਦੂਸਰੇ ਜੇ ਇਹ ਅਭਿਯਾਨ ਸਫਲ ਹੁੰਦਾ ਤਾਂ ਰਾਜ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਸਰਹੱਦੀ ਇਲਾਕਿਆਂ ਵਿੱਚ ਸਭ ਰਾਜਨੀਤਿਕ ਪਾਰਟੀਆਂ ਨੂੰ ਨਾਲ ਲੈ ਕੇ ਨਸ਼ਿਆਂ ਵਿਰੁੱਧ ਪਦ ਯਾਤਰਾ ਕਿਉਂ ਕਰਨੀ ਪੈਂਦੀ? ਹੈਰਾਨਗੀ ਇਸ ਗੱਲ ਦੀ ਸੀ ਕਿ ਇਸ ਵਿੱਚ ਉਹਨਾਂ ਦੀ ਸਰਕਾਰ ਸਬੰਧਤ ਆਮ ਆਦਮੀ ਪਾਰਟੀ ਅਤੇ ਇਸਦੇ ਵਜ਼ੀਰ ਸ਼ਾਮਲ ਨਾ ਹੋਏ

ਹਾਲਤ ਇਹ ਹੈ ਕਿ ਹਲਕਾ ਖੇਮਕਰਨ ਦੇ ਪਿੰਡ ਕਲਸੀਆਂ ਕਲਾਂ ਦਾ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਪਰਮਜੀਤ ਸਿੰਘ ਕਲਸੀਆਂ ਨੂੰ ਕੇਂਦਰੀ ਏਜੰਸੀ ਐੱਨਸੀਬੀ ਨੇ 11 ਮਾਰਚ ਨੂੰ 18 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਸਰਪੰਚ “ਯੁੱਧ ਨਸ਼ਿਆਂ ਵਿਰੁੱਧ” ਅਧੀਨ ਪੰਜਾਬ ਸਰਕਾਰ ਵੱਲੋਂ ਬਣਾਈਆਂ ਪੇਂਡੂ ਡਿਫੈਂਸ ਕਮੇਟੀਆਂ ਵਿੱਚੋਂ ਇੱਕ ਦਾ ਪ੍ਰਧਾਨ ਹੈ

ਦਰਅਸਲ ਰਾਜ ਅੰਦਰ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਰਾਜਨੀਤੀਵਾਨ, ਗੈਂਗਸਟਰ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹਨ ਜਿਨਾਂ ਦਾ ਕੌਮਾਂਤਰੀ ਨਸ਼ੀਲੇ ਪਦਾਰਥਾਂ ਦੇ ਮਾਫੀਆ ਸਰਗਣਿਆਂ ਨਾਲ ਲਗਾਤਾਰ ਤਾਲਮੇਲ ਜਾਰੀ ਹੈ

ਖਨਨ ਮਾਫੀਆ:

ਚੋਣਾਂ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਪੰਜਾਬ ਅੰਦਰ ਦਰਿਆਵਾਂ, ਨਦੀਆਂ ਨਾਲਿਆਂ ਅੰਦਰ ਰੇਤ ਬਜਰੀ ਖਨਨ ਰਾਹੀਂ 20 ਹਜ਼ਾਰ ਕਰੋੜ ਸਲਾਨਾ ਕਮਾਈ ਦੇ ਝੂਠੇ ਦਾਅਵੇ ਕਰਦੇ ਸਨਪਰ ਪੰਜਾਬ ਅੰਦਰ ਇਹ ਖਨਨ ਪਿਛਲੇ ਚਾਰ ਸਾਲਾਂ ਵਿੱਚ 200 ਕਰੋੜ ਪ੍ਰਤੀ ਸਾਲ ਆਮਦਨ ਤੋਂ ਨਹੀਂ ਵਧੀਕਾਰਨ? ਸਪਸ਼ਟ ਹੈ ਕਿ ਚੋਣਾਂ ਜਿੱਤਣੀਆਂ ਹਨ ਇਸ ਲਈ ਮਨੀਸ਼ ਸਸੋਦੀਆਂ ਅਨੁਸਾਰ ਸਾਮ ਦਾਮ ਦੰਡ ਭੇਦ ਹਿੰਸਾ ਆਦਿ ਜੋ ਵੀ ਕਰਨਾ ਪਵੇ, ਕਰੋ

ਭ੍ਰਿਸ਼ਟਾਚਾਰ:

ਵਿਸ਼ਵ ਪੱਧਰ ’ਤੇ ਭ੍ਰਿਸ਼ਟਾਚਾਰ ਇੱਕ ਅਜਿਹੀ ਸੋਨੇ ਦੀ ਤਜੌਰੀ ਦੀ ਚਾਬੀ ਹੈ ਜਿਸ ਬਗੈਰ ਕੋਈ ਵੀ ਸਰਕਾਰ ਨਹੀਂ ਚੱਲ ਸਕਦੀਲੋਕਤੰਤਰ ਅੰਦਰ ਕੋਈ ਵੀ ਚੋਣ ਨਹੀਂ ਜਿੱਤੀ ਜਾ ਸਕਦੀਅਫਸਰਸ਼ਾਹਾਂ ਅਤੇ ਕਰਮਚਾਰੀਆਂ ਦੀ ਬਦਲੀਆਂ ਅਤੇ ਨਿਯੁਕਤੀਆਂ, ਵਿਕਾਸ ਕਾਰਜਾਂ ਲਈ ਠੇਕੇ ਅਤੇ ਘਟੀਆ ਮਟੀਰੀਅਲ ਦੀ ਵਰਤੋਂ, ਸਰਕਾਰੀ ਗਰਾਂਟਾਂ ਵਿੱਚ ਹੇਰਾਫੇਰੀ, ਤਹਿਸੀਲਾਂ ਵਿੱਚ ਜ਼ਮੀਨ ਜਾਇਦਾਦ ਸਬੰਧੀ ਕਾਮਕਾਰ ਆਦਿ ਅਜਿਹੇ ਧੰਦੇ ਹਨ ਜੋ ਹਰ ਸਰਕਾਰ ਲਈ ਸੋਨੇ ਦੀ ਤਿਜੌਰੀ ਦੀਆਂ ਚਾਬੀਆਂ ਵਜੋਂ ਕੰਮ ਕਰਦੇ ਹਨਅੱਜ ਵੀ ਆਮ ਆਦਮੀ ਪਾਰਟੀ ਸਰਕਾਰ ਦੇ ਪਦ ਅਧਿਕਾਰੀ, ਵਿਧਾਇਕ, ਮੰਤਰੀ ਅਤੇ ਅਫਸਰਸ਼ਾਹ ਪਹਿਲੀਆਂ ਸਰਕਾਰਾਂ ਵਾਂਗ ਇਨ੍ਹਾਂ ਚਾਬੀਆਂ ਦੀ ਖੂਬ ਵਰਤੋਂ ਕਰ ਰਹੇ ਹਨ ਕੱਲ੍ਹ ਤਕ ਮੋਬਾਇਲ ਮਕੈਨਿਕ, ਵਿਹਲੜ ਅਤੇ ਕਈ ਮੁਕੱਦਮਿਆਂ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਵਿਧਾਇਕ ਅਤੇ ਮੰਤਰੀ ਕਰੋੜਾਂਪਤੀ ਬਣੇ ਪਏ ਹਨ ਪੰਜਾਬੀ ਆਮ ਆਦਮੀਆਂ ਦਾ ਖੂਨ ਚੂਸ ਚੂਸ ਕੇਆਮ ਆਦਮੀ ਪਾਰਟੀ ਦੀਆਂ ਔਰਤ ਵਿਧਾਇਕਾਂ ਵੀ ਇਨ੍ਹਾਂ ਚਾਬੀਆਂ ਬਲਬੂਤੇ ਇੰਨੀਆਂ ਅਮੀਰ ਹੋ ਗਈਆਂ ਹਨ ਕਿ ਥਾਂ ਥਾਂ ਧਮੱਚੜ ਪੌਣੋ ਬਾਜ਼ ਨਹੀਂ ਆਉਂਦੀਆਂਜਿਸ ਪਾਰਟੀ ਦਾ ਚੱਪਲ ਅਤੇ ਮਫਲਰ ਪਹਿਨਣਵਾਲਾ ਕੱਟੜ ਇਮਾਨਦਾਰ ਸੁਪਰੀਮੋ ਸ਼ੀਸ਼ ਮਹਿਲਾਂ ਵਿੱਚ ਬਸੇਰਾ ਕਰਨ ਦਾ ਅਤੇ ਦੋ ਦੋ ਰਾਜਾਂ ਦੇ ਬਾਡੀਗਾਰਡ ਕਵਚ ਰੱਖਣ ਦਾ ਆਦੀ ਬਣ ਜਾਵੇ, ਉੱਥੇ ਉਸਦੇ ਚੇਲੇ ਚਪਟੇ ਛੜੱਪ ਅੱਗੇ ਕਿਉਂ ਨਾ ਵਧਣ? ਵੀ ਵੀ ਆਈ ਪੀ ਸੱਭਿਆਚਾਰ ਜ਼ਿੰਦਾਬਾਦ!

ਮੱਛੀ ਬਜ਼ਾਰ ਵਿਧਾਨ ਸਭਾ:

ਅਸੀਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਸੁਝਾ ਦਿੱਤਾ ਸੀ ਕਿ ਇਸ ਪਾਰਟੀ ਅਤੇ ਦੂਸਰੀਆਂ ਪਾਰਟੀਆਂ ਸਬੰਧਤ ਸਾਰੇ ਵਿਧਾਇਕਾਂ ਨੂੰ ਘੱਟੋ ਘੱਟ ਇੱਕ ਮਹੀਨੇ ਦੀ ਵਿਧਾਨ ਸਭਾ ਕਾਰਵਾਈ ਚਲਾਉਣ, ਪੰਜਾਬ ਸਰਕਾਰ ਦੇ ਸ਼ਾਸਨ ਅਤੇ ਪ੍ਰਸ਼ਾਸਨ ਸਬੰਧੀ ਬੁਨਿਆਦੀ ਜਾਣਕਾਰੀ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟਰੇਸ਼ਨ ਚੰਡੀਗੜ੍ਹ ਵਿਖੇ ਇੱਕ ਮਹੀਨੇ ਦਾ ਕੋਰਸ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਕਰਵਾਇਆ ਜਾਵੇਸਾਡੀ ਕਿਸੇ ਨੇ ਅਜੇ ਤਕ ਨਹੀਂ ਸੁਣੀਅੱਜ ਹਾਲ ਇਹ ਹੈ ਕਿ ਰਾਜ ਅੰਦਰ ਹਰ ਵਿਧਾਨ ਸਭਾ ਸੈਸ਼ਨ ਮੱਛੀ ਬਜ਼ਾਰ ਅਤੇ ਸ਼ਾਸਨ-ਪ੍ਰਸ਼ਾਸਨ ਤਮਾਸ਼ਾ ਬਣਿਆ ਪਿਆ ਹੈ

ਰਾਜ ਦੇ ਮੁੱਖ ਮੰਤਰੀ ਨੂੰ ਨਹੀਂ ਪਤਾ ਕਿ ਕਿਸ ਸਮਾਰੋਹ ਵਿੱਚ ਕੀ ਅਤੇ ਕਿਵੇਂ ਬੋਲਣਾ ਹੈ? ਇੱਕ ਕਾਲਜ ਵਿੱਚ ਜਾ ਕੇ 8 ਮਾਰਚ 2026 ਨੂੰ ਕੌਮਾਂਤਰੀ ਮਹਿਲਾ ਦਿਵਸ ’ਤੇ ਮੁੱਖ ਮੰਤਰੀ ਨੇ ਕਾਲਜ ਦੀਆਂ ਲੜਕੀਆਂ ਸਾਹਮਣੇ ਜੋ ਭਾਸ਼ਣ ਦਿੱਤਾ, ਉਹ ਅੱਜ ਨਾ ਸਿਰਫ ਪੂਰੇ ਸੂਬੇ ਬਲਕਿ ਦੇਸ਼ ਵਿਦੇਸ਼ ਵਿੱਚ ਮਜ਼ਾਕ ਬਣਿਆ ਪਿਆ ਹੈਵਿਧਾਨ ਸਭਾ ਦਾ ਸਪੀਕਰ ਆਪਣੀ ਡਿਊਟੀ ਨਿਰਪੱਖਤਾ ਨਾਲ ਨਹੀਂ ਨਿਭਾ ਰਿਹਾਵੱਖ ਵੱਖ ਪਾਰਟੀਆਂ ਦੇ ਆਗੂ ਧਮੱਚੜ ਪਾਉਂਦੇ ਦਿਖਾਈ ਦਿੰਦੇ ਹਨ ਹੁਣ ਤਾਂ ਬੀਬੀਆਂ ਵੀ ਨਹੀਂ ਮਾਨਲੋਕਤੰਤਰ ਦੇ ਪਵਿੱਤਰ ਸਦਨ ਨੂੰ ਰੱਜ ਕੇ ਅਪਮਾਨਤ ਕੀਤਾ ਜਾ ਰਿਹਾ ਹੈਰਾਜ ਦੇ ਵਿੱਤ ਮੰਤਰੀ, ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਸਦਨ ਦੀ ਮਾਣ ਮਰਯਾਦਾ ਬਿਲਕੁਲ ਭੁੱਲ ਬੈਠੇ ਹਨ ਅਤੇ ਘਟੀਆ ਤੋਂ ਘਟੀਆ ਸ਼ਬਦਾਂ ਦੀ ਵਰਤੋਂ ਨਾਲ ਪਵਿੱਤਰ ਸਦਨ ਨੂੰ ਪ੍ਰਦੂਸ਼ਿਤ ਕਰ ਰਹੇ ਹਨਅੱਲਾਹ ਬਚਾਏ ਇਨ੍ਹਾਂ ਜਨਤਕ ਪ੍ਰਤੀਨਿਧਾ ਤੋਂ

ਡਰਾਮਈ ਤਮਾਸ਼ਾ:

ਸਨ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਰਕਾਰ ਗਠਨ ’ਤੇ 18 ਸਾਲ ਦੀ ਉਮਰ ਤੋਂ ਵਧੇਰੇ ਉਮਰ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਇਆ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਦਿੱਤੀ ਸੀਪਿਛਲਾ ਖੂਹ ਖਾਤੇਇਸ ਸਾਲ ਅਪਰੈਲ ਤੋਂ ਨੌਕਰੀ ਪੇਸ਼ਾ, ਇਨਕਮ ਟੈਕਸ ਭਰਨ ਵਾਲੇ ਪਰਿਵਾਰਾਂ ਨਾਲ ਸੰਬੰਧਿਤ, ਐੱਮਐੱਲਏ ਐੱਮਪੀ ਰਹੀਆਂ ਪੈਨਸ਼ਨਰ ਔਰਤਾਂ ਬਗੈਰ ਉੱਚ ਵਰਗ ਔਰਤਾਂ ਨੂੰ 1000 ਅਤੇ ਅਨੁਸੂਚਿਤ ਜਾਤੀ ਸਬੰਧਤ ਔਰਤਾਂ ਨੂੰ 1500 ਰੁਪਏ ਮਾਸਕ ਦੇਣ ਸਬੰਧੀ ਪ੍ਰੋਗਰਾਮ ਦਾ ਬਜਟ ਵਿੱਚ ਐਲਾਨ ਕਰਕੇ ਥਾਂ ਥਾਂ ਸਕਰੀਨਾਂ ਅਤੇ ਭਾੜੇ ਦੀਆਂ ਔਰਤਾਂ ਨਾਲ ਗਿੱਧਾ ਪ੍ਰੋਗਰਾਮ ਰਾਹੀਂ ਖੂਬ ਪ੍ਰਚਾਰ ਕੀਤਾ ਗਿਆਵਿਧਾਨ ਸਭਾ ਸਦਨ ਅੰਦਰ ਖੂਬ ਨਾਅਰੇਬਾਜ਼ੀ ਕੀਤੀ ਗਈ

ਅਸੀਂ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਕੋਈ ਪਹਿਲਾ ਰਾਜ ਨਹੀਂ ਜਿੱਥੇ ਔਰਤਾਂ ਨੂੰ ਇਹ ਰਾਸ਼ੀ ਦਿੱਤੀ ਜਾ ਰਹੀ ਹੈ, ਇਸ ਤੋਂ ਪਹਿਲਾਂ 12 ਭਾਰਤੀ ਰਾਜ ਅਜਿਹੀ ਰਾਸ਼ੀ ਦਾ ਭੁਗਤਾਨ ਕਰ ਰਹੇ ਹਨਸਭ ਤੋਂ ਪਹਿਲਾਂ ਗੋਆ ਰਾਜ ਵਿੱਚ ਸਨ 2013 ਵਿੱਚ ਇਸਦੀ ਸ਼ੁਰੂਆਤ ਕੀਤੀ ਗਈ ਸੀਬਾਅਦ ਵਿੱਚ ਤਾਮਿਲਨਾਡੂ, ਮੱਧ ਪ੍ਰਦੇਸ਼, ਕਰਨਾਟਕ, ਉੜੀਸਾ, ਮਹਾਰਾਸ਼ਟਰ, ਹਰਿਆਣਾ, ਪੱਛਮੀ ਬੰਗਾਲ, ਝਾਰਖੰਡ, ਆਧਰ ਪ੍ਰਦੇਸ਼ ਆਦਿ ਰਾਜਾਂ ਨੇ ਅਜਿਹੀ ਸਕੀਮ ਸ਼ੁਰੂ ਕੀਤੀਮਹਾਰਾਸ਼ਟਰ ਵਿੱਚ 2500 ਰੁਪਏ ਮਾਸਕ ਦਿੱਤੇ ਜਾਂਦੇ ਹਨਪਿਛਲੇ ਸਾਲ ਬਿਹਾਰ ਵਿੱਚ ਚੋਣਾਂ ਤੋਂ ਐਨ ਪਹਿਲਾਂ ਕਰੀਬ 7.5 ਮਿਲੀਅਨ ਔਰਤਾਂ ਦੇ ਖਾਤਿਆਂ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਨੇ 10 ਹਜ਼ਾਰ ਪ੍ਰਤੀ ਔਰਤ ਦੇ ਹਿਸਾਬ ਨਾਲ ਜਮ੍ਹਾਂ ਕਰਵਾਏ

ਕਰਮਚਾਰੀਆਂ ਨਾਲ ਜਬਰ:

ਕਰਮਚਾਰੀ ਕਿਸੇ ਵੀ ਸਰਕਾਰਦੇ ਤੇ ਅੱਖਾਂ, ਕੰਨ, ਨੱਕ ਹੁੰਦੇ ਹਨਉਹਨਾਂ ਦੇ ਸਹਿਯੋਗ ਬਗੈਰ ਵਧੀਆ ਸਰਕਾਰ ਚਲਾਉਣਾ ਨਾ ਮੁਮਕਿਨ ਹੈਇਸ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਰੱਖਿਆ ਹੈ ਅਤੇ ਉਹਨਾਂ ਨੂੰ ਡਾਂਗਾਂ ਨਾਲ ਕੁੱਟਣ, ਪੱਗਾਂ ਅਤੇ ਚੁੰਨੀਆਂ ਪੈਰਾਂ ਵਿੱਚ ਰੋਲਣ ਅਤੇ ਗੰਦੇ ਪਾਣੀ ਦੀਆਂ ਬੁਛਾਰਾਂ ਨਾਲ ਲਗਾਤਾਰ ਬੇਇੱਜ਼ਤ ਕੀਤਾ ਹੈ

ਬੇਰੁਜ਼ਗਾਰਾਂ ਨੂੰ ਕੁਟਾਪਾ:

ਭਗਵੰਤ ਮਾਨ ਹਮੇਸ਼ਾ ਸਰਕਾਰਾਂ ਵੱਲੋਂ ਬੇਰੁਜ਼ਗਾਰਾਂ ਨੂੰ ਛੱਲੀਆਂ ਵਾਂਗ ਕੁੱਟਣ ਅਤੇ ਬੇਇੱਜ਼ਤ ਕਰਨ ਦੀ ਕਰੜੀ ਨੁਕਤਾਚੀਨੀ ਕਰਦਾ ਰਿਹਾ ਹੈ ਲੇਕਿਨ ਮੁੱਖ ਮੰਤਰੀ ਬਣਨ ’ਤੇ ਇਸਨੇ ਚੰਗੇਜ਼ ਖਾਨ ਨੂੰ ਵੀ ਮਾਤ ਪਾ ਦਿੱਤਾਰਾਜ ਵਿੱਚ 1158 ਅਸਿਸਟੈਂਟ ਪ੍ਰੋਫੈਸਰਾਂ ਨਾਲ ਲਗਾਤਾਰ ਜੱਗੋਂ ਤੇਰ੍ਹਵੀਂ ਕੀਤੀ ਜਾ ਰਹੀ ਹੈਜੇ ਉਹ ਵਿਰੋਧ ਕਰਨ ਤਾਂ ਉਹਨਾਂ ਨੂੰ ਪੁਲਿਸ ਡਾਂਗਾਂ ਦਾ ਸ਼ਿਕਾਰ ਹੋਣਾ ਪੈਂਦਾ ਹੈਸਿੱਖਿਆ ਇਨਕਲਾਬ ਦਾ ਇਹ ਹਾਲ ਹੈ ਕਿ ਰਾਜ ਦੇ 62 ਸਰਕਾਰੀ ਕਾਲਜਾਂ ਵਿੱਚ 120 ਰੈਗੂਲਰ ਅਧਿਆਪਕ ਹਨਰਾਜ ਵਿੱਚ 50 ਪ੍ਰਤੀਸ਼ਤ ਸਕੂਲਾਂ ਵਿੱਚੋਂ ਪ੍ਰਿੰਸੀਪਲ ਗਾਇਬ ਹਨਪਿਛਲੇ ਸਾਲ ਐਮੀਨੈਂਸ ਸਕੂਲਾਂ ਦੇ ਸਿਰਫ 8 ਵਿਦਿਆਰਥੀ ਹੀ ਮੈਰਿਟ ਪ੍ਰਾਪਤ ਕਰ ਸਕੇਇੱਕ ਆਮ ਆਦਮੀ ਕਹਿ ਰਿਹਾ ਸੀ ਕਿ ਸਿੱਖਿਆ ਦਾ ਜਨਾਜ਼ਾ ਘਰ ਵਾਲੇ ਅਤੇ ਪੁਲਿਸ ਦਾ ਜਨਾਜ਼ਾ ਘਰਵਾਲੀ ਨੇ ਪੰਜਾਬ ਅੰਦਰ ਕੱਢ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ

ਕੰਟਰੋਲਡ ਮੀਡੀਆ:

ਇਸ਼ਤਿਹਾਰਬਾਜ਼ੀ ਅਤੇ ਅਸਿੱਧੇ ਢੰਗ ਨਾਲ ਪੈਸੇ ਦੀ ਚਕਾਚੌਂਧ ਰਾਹੀਂ ਪਹਿਲੀ ਵਾਰ ਪੰਜਾਬ ਰਾਜ ਅੰਦਰ ਇਲੈਕਟ੍ਰੌਨਿਕ, ਪ੍ਰਿੰਟ, ਯੂਟਿਊਬਰ ਆਦਿ ਮੀਡੀਆ ਨੂੰ ਸਰਕਾਰ ਨੇ ਕੰਟਰੋਲ ਕਰਕੇ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਬੁਰੀ ਤਰ੍ਹਾਂ ਆਪਣੇ ਸੌੜੇ ਸਿਆਸੀ ਹਿਤਾਂ ਲਈ ਵਰਤ ਕੇ ਬਦਨਾਮ ਕੀਤਾ ਹੈਵੱਡੇ ਵੱਡੇ ਪ੍ਰਿੰਟ ਮੀਡੀਆ ਸਬੰਧਤ ਅਖਬਾਰਾਂ ਵਿਰੁੱਧ ਸ਼ਰਮਨਾਕ ਢੰਗ ਨਾਲ ਕਾਰਵਾਈ ਕੀਤੀਸੋਸ਼ਲ ਮੀਡੀਆ ਪੱਤਰਕਾਰਾਂ ਵਿਰੁੱਧ ਝੂਠੇ ਪਰਚੇ ਦਰਜ ਕੀਤੇਦੇਸ਼ ਵਿਦੇਸ਼ ਅੰਦਰ ਇਸ਼ਤਿਹਾਰਬਾਜ਼ੀ ਉੱਤੇ ਹੁਣ ਤਕ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਹਨਲੇਕਿਨ ਜਿਵੇਂ ਇੱਕ ਵੱਡੇ ਅਖਬਾਰ ਦੇ ਮਾਲਕ ਦੇ ਘਰ ਆਮ ਆਦਮੀ ਪਾਰਟੀ ਸੁਪਰੀਮੋ, ਮੁੱਖ ਮੰਤਰੀ ਅਤੇ ਨੰਬਰ ਦੋ ਆਗੂ ਨਤਮਸਤਕ ਹੋਏ, ਇਸ ਨੂੰ ਕੌਣ ਨਹੀਂ ਜਾਣਦਾਬਾਵਜੂਦ ਇਸਦੇ ਜਿਵੇਂ ਇਸ ਸਰਕਾਰ ਦਾ ਵਿਰੋਧ ਹਰ ਪੰਜਾਬੀ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਇਸ ਨੂੰ ਪ੍ਰਦੂਸ਼ਿਤ ਅਤੇ ਬਦਨਾਮ ਚੌਥਾ ਥੰਮ੍ਹ ਬਿਲਕੁਲ ਨਹੀਂ ਬਚਾ ਸਕਦਾ “ਸਚਾਈ ਛੁਪ ਨਹੀਂ ਸ਼ਕਤੀ ਬਨਾਵਟ ਕੇ ਅਸੂਲੋਂ ਸੇ, ਖੁਸ਼ਬੂ ਆ ਨਹੀਂ ਸ਼ਕਤੀ ਕਾਗਜ਼ ਕੇ ਫੂਲੋਂ ਸੇ।”

ਲੱਕ ਤੋੜੂ ਕਰਜ਼ਾ:

ਪੰਜਾਬ ਸਿਰ ਕਰਜ਼ੇ ਦੀ ਪੰਡ ਇਸ ਸਰਕਾਰ ਦੀਆਂ ਬੇਨਿਯਮੀਆਂ ਅਤੇ ਬਦ ਇੰਤਜ਼ਾਮੀਆ ਕਰਕੇ 4 ਲੱਖ 42 ਹਜ਼ਾਰ ਕਰੋੜ ਰੁਪਏ ਤਕ ਭਾਰੀ ਹੋਣ ਜਾ ਰਹੀ ਹੈਇਸ ਸਾਲ ਦਾ ਬਜਟ ਹੀ ਲੈ ਲਓ ਜਿਸ ਵਿੱਚ ਸਰਕਾਰ ਦੀ 2026-27 ਦੀ ਆਮਦਨ ਕਰੀਬ ਇੱਕ ਲੱਖ 26 ਹਜ਼ਾਰ ਕਰੋੜ ਦੀ ਆਮਦਨ ਹੋਵੇਗੀ ਜਦੋਂ ਕਿ ਖਰਚ ਇੱਕ ਲੱਖ 80 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋਵੇਗਾ54 ਹਜ਼ਾਰ ਕਰੋੜ ਦਾ ਖੱਪਾ ਆਖਰ ਕਰਜ਼ੇ ਚੁੱਕ ਕੇ ਇਹ ਪੂਰਾ ਕੀਤਾ ਜਾਵੇਗਾਜਦੋਂ ਇਹ ਸਰਕਾਰ 2022 ਵਿੱਚ ਸੱਤਾ ਵਿੱਚ ਆਈ ਸੀ ਤਾਂ ਰਾਜ ਸਿਰ ਕਰਜ਼ਾ 2.84 ਲੱਖ ਕਰੋੜ ਸੀਕੇਜਰੀਵਾਲ ਦੀਆਂ ਗਰੰਟੀਆਂ ਮੁੰਗੇਰੀ ਲਾਲ ਦੇ ਸੁਪਨਿਆਂ ਵਾਂਗ ਚੂਰ ਚੂਰ ਹੋ ਗਈਆਂਪੰਜਾਬ ਰਾਜ ਜੋ ਸਾਨੂੰ 1975-76 ਵਿੱਚ ਪ੍ਰਤੀ ਜੀਅ ਆਮਦਨ ਪੱਖੋਂ ਭਾਰਤ ਦਾ ਨੰਬਰ ਇੱਕ ਸੂਬਾ ਸੀ, ਅੱਜ 18ਵੇਂ ਸਥਾਨ ’ਤੇ ਜਾ ਡਿਗਿਆ ਹੈ, ਅਜਿਹੇ ਹੀ ਰਾਜਨੀਤੀਵਾਨਾਂ ਦੀਆਂ ਨਾਕਾਮੀਆਂ ਅਤੇ ਝੂਠੀਆਂ ਗਰੰਟੀਆਂ ਕਰਕੇ

ਨਾਨਕ ਸੱਭਿਆਚਾਰ ਦੀ ਬਰਬਾਦੀ:

ਪੰਜਾਬ ਜਿਊਂਦਾ ਗੁਰਾਂ ਦੇ ਨਾਂ ’ਤੇਗੁਰੂ ਨਾਨਕ ਦੇਵ ਜੀ ਨੇ ਕੁੱਲ ਲੁਕਾਈ ਲਈ ਅਤੇ ਖਾਸ ਕਰਕੇ ਪੰਜਾਬ ਦੀ ਧਰਤੀ ’ਤੇ ਕਿਰਤ ਸੱਭਿਆਚਾਰ ਸਿਰਜਿਆ ਸੀਉਹਨਾਂ ਨੇ ਖੁਦ ਜੀਵਨ ਦੇ ਆਖਰੀ 18-19 ਸਾਲ ਖੇਤਾਂ ਵਿੱਚ ਕਿਰਤ ਕਮਾਈ ਕਰਕੇ ਸਾਡੇ ਲਈ ਇੱਕ ਮਿਸਾਲ ਸਥਾਪਿਤ ਕੀਤੀਲੇਕਿਨ ਪੰਜਾਬ ਦੇ ਰਾਜਨੀਤੀਵਾਨਾਂ ਨੇ ਵੋਟ ਅਤੇ ਸੱਤਾ ਖਾਤਰ ਉਸ ਸੱਭਿਆਚਾਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈਪੰਜਾਬੀਆਂ ਨੂੰ ਮੁਫਤ ਖੋਰੇ ਬਣਾ ਕੇ ਅਤੇ ਰਿਉੜੀਆਂ ਦੇ ਕੇ ਕਿਰਤ ਤੋਂ ਦੂਰ ਹੀ ਨਹੀਂ ਬਲਕਿ ਸਦਾਚਾਰ, ਆਚਾਰ, ਸਮਾਜਿਕ ਅਤੇ ਆਰਥਿਕ ਉੱਚ ਕਦਰਾਂ ਕੀਮਤਾਂ ਤੋਂ ਦੂਰ ਕਰ ਦਿੱਤਾ ਹੈਪੰਜਾਬੀ ਇੰਨੇ ਅੰਨ੍ਹੇ ਅਤੇ ਬੌਰੇ ਹੋ ਚੁੱਕੇ ਹਨ ਕਿ ਇਹ ਹਰ ਵਾਰ ਵਿਧਾਨ ਸਭਾ ਚੋਣਾਂ ਵਿੱਚ ਮੁਫਤਖੋਰੀਆਂ ਅਤੇ ਰਿਉੜੀਆਂ ਵੰਡਣ ਵਾਲੇ ਰਾਜਨੀਤੀਵਾਨਾਂ ਦੇ ਅਨੈਤਿਕ ਭੁਲਾਵਿਆਂ ਵਿੱਚ ਆ ਕੇ ਨਾ ਸਿਰਫ ਨਾਨਕ ਸੱਭਿਆਚਾਰ ਬਲਕਿ ਆਪਣੀ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਬਰਬਾਦੀ ਦੀ ਦਾਸਤਾਨ ਖੁਦ ਲਿਖਦੇ ਹਨਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀਆਂ ਲੋੜਾਂ ਇਨ੍ਹਾਂ ਸੱਤਾ ਭੋਗੀਆਂ, ਸੱਤਾ ਦੀ ਚਾਹਤ ਰੱਖਣ ਵਾਲਿਆਂ, ਕਾਰਪੋਰੇਟਰ ਟੋਲਿਆਂ, ਜੋ ਇਨ੍ਹਾਂ ਦੇ ਬਾਪ ਹਨ ਅਤੇ ਦਿੱਲੀ ਵਾਲੇ ਪ੍ਰਵਾਸੀ ਆਗੂਆਂ ਨਾਲੋਂ ਵੱਖਰੀਆਂ ਹੁੰਦੀਆਂ ਹਨਸੋ ਪੰਜਾਬੀਆਂ ਨੂੰ ਸਮਝਣਾ ਪਵੇਗਾ, ਨਾ ਸਮਝੋਗੇ ਤੋਂ ਮਿਟ ਜਾਓਗੇ, ਤੁਮਾਰੀ ਦਾਸਤਾਂ ਤਕ ਵੀ ਨਾ ਹੋ ਗਈ ਦਾਸਤਾਨੋ ਮੇ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author