DarbaraSKahlon8ਸਰਵੇ ਵਿਖਾਉਂਦੇ ਹਨ ਕਿ ਕਿਵੇਂ ਅਮਰੀਕਾ ਵਿੱਚ ਰਾਜਨੀਤਕ ਕਤਲਾਂ ਵਿੱਚ ਵਾਧਾ ਦਰਜ ਕੀਤਾ ...
(22 ਸਤੰਬਰ 2025)


31 ਸਾਲਾ ਰਾਜਨੀਤਕ
, ਸਮਾਜ ਅਤੇ ਅਮਰੀਕੀ ਰਾਸ਼ਟਰ ਵਿੱਚ ਇੱਕ ਰੋਸ਼ਨ ਭਵਿੱਖ ਰੱਖਣ ਵਾਲਾ ਨੌਜਵਾਨ ਚਾਰਲੀ ਕਰਕ 10 ਸਤੰਬਰ, 2025 ਨੂੰ ਕਰੀਬ 12:30 ਵਜੇ ਦੁਪਹਿਰ ਨੂੰ ਉਸਦੇ ਵਿਚਾਰਾਂ ਦਾ ਘੋਰ ਵਿਰੋਧੀ ਸਿਰ ਫਿਰਿਆ ਨੌਜਵਾਨ ਟਾਇਲਰ ਰਾਬਿਨਸਨ ਉਸ ਨੂੰ 140 ਗਜ਼ ਦੂਰੀ ਤੋਂ ਇੰਪੋਰਟਿਡ 30-06 ਕੈਲੀਬਰ ਮਾਊਜ਼ਰ ਬੋਲਟ ਐਕਸ਼ਨ ਰਾਈਫਲ ਨਾਲ ਛੱਤ ਤੋਂ ਇੱਕ ਗੋਲੀ ਉਸਦੀ ਧੌਣ ਵਿੱਚ ਦਾਗ਼ ਕੇ ਢੇਰ ਕਰ ਦਿੰਦਾ ਹੈ, ਜਦੋਂ ਉਹ ਯੂਟਾ ਵੈਲੀ ਯੂਨੀਵਰਸਿਟੀ, ਓਰਮ ਵਿਖੇ ਇੱਕ ਸਾਦਾ ਚਿੱਟੇ ਰੰਗ ਦੇ ਟੈਂਟ ਵਿੱਚ ਨੌਜਵਾਨਾਂ ਨਾਲ ਡਿਬੇਟ ਵਿੱਚ ਰੁੱਝਾ ਹੋਇਆ ਹੁੰਦਾ ਹੈਇਸ ਹਿਰਦਾ ਕੰਬਾਊ ਘਟਨਾ ਨੇ ਪੂਰੇ ਅਮਰੀਕੀ ਰਾਸ਼ਟਰ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾਬਲਕਿ ਇਹ ਉਸੇ ਹਿੰਸਾ ਅਤੇ ਬੰਦੂਕ ਸੱਭਿਆਚਾਰ ਦਾ ਦਰਦਨਾਕ ਕਾਂਡ ਹੈ, ਜੋ ਇਸ ਰਾਸ਼ਟਰ ਦੀ ਮਾਨਸਿਕਤਾ ਦਾ ਅਨਿੱਖੜਵਾਂ ਅੰਗ ਹੈ

ਸਿਤਮ: ਚਾਰਲੀ ਕਰਕ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਅਤਿ ਨੇੜਲੇ ਘਨਿਸ਼ਠ ਸਮਰਥਕਾਂ ਵਿੱਚੋਂ ਇੱਕ ਸੀ, ਜਿਸਨੇ ਉਸਦੀ ਸੰਨ 2020 ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਹਾਰ ਨੂੰ ਜਿੱਤ ਵਿੱਚ ਤਬਦੀਲ ਕਰਨ, ਜਨਵਰੀ 6, 2021 ਵਿੱਚ ਅਮਰੀਕੀ ਕੈਪੀਟਲ ’ਤੇ ਉਸਦੇ ਹਿਮਾਇਤੀਆਂ ਵੱਲੋਂ ਹਮਲਾ ਕਰਨ ਦੀ ਯੋਜਨਾ ਵਿੱਚ ਵੱਡਾ ਯੋਗਦਾਨ ਪਾਉਣ ਅਤੇ ਸੰਨ 2024 ਵਿੱਚ ਉਸਦੀ ਚੋਣ ਮੁਹਿੰਮ ਵਿੱਚ ਸਭ ਤੋਂ ਵੱਧ 30 ਸਾਲਾਂ ਤੋਂ ਘੱਟ ਉਮਰ ਦੇ ਨੌਜਵਾਨ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਸੀਹੈਰਾਨਕੁਨ ਅਮਰੀਕੀ ਹਿੰਸਕ ਇਤਿਹਾਸ ਦੀ ਸਿਤਮਗਿਰੀ ਇਹ ਰਹੀ ਕਿ ਉਸਦਾ ਰਾਜਨੀਤਕ ਪ੍ਰਿਤਪਾਲਕ ਅਮਰੀਕੀ ਰਾਸ਼ਟਰਪਤੀ, ਜੋ ਵਿਸ਼ਵ ਦੇ ਸਭ ਤੋਂ ਤਾਕਤਵਰ ਦੇਸ਼ ਦਾ ਸਭ ਤੋਂ ਤਾਕਤਵਰ ਸ਼ਾਸਕ ਹੈ, ਉਸਦੀ ਸੁਰੱਖਿਆ ਨਾ ਕਰ ਸਕਿਆਜਿਸ ਵੇਲੇ ਉਹ ਡਿਬੇਟ ਕਰ ਰਿਹਾ ਸੀ, ਕਰੀਬ 3000 ਨੌਜਵਾਨ ਉੱਥੇ ਮੌਜੂਦ ਸਨਉਸਦੀ ਸੁਰੱਖਿਆ ਲਈ 15 ਗਾਰਡ ਉੱਥੇ ਮੌਜੂਦ ਸਨ

ਕੌਣ ਸੀ ਚਾਰਲੀ: ਚਾਰਲੀ ਕਰਕ ਇੱਕ ਰੱਜੇ-ਪੁੱਜੇ ਅਮਰੀਕੀ ਪਰਿਵਾਰ ਨਾਲ ਸਬੰਧਿਤ ਨੌਜਵਾਨ ਸੀਉਸਦਾ ਪਿਤਾ ਇੱਕ ਮਸ਼ਹੂਰ ਆਰਕੀਟੈਕਟ ਅਤੇ ਮਾਂ ਮਾਨਸਿਕ ਸਿਹਤ ਕੌਂਸਲਰ ਸਨਸਕੂਲ ਵਿੱਚ ਉਹ ਇੱਕ ਵਧੀਆ ਸਕਾਊਟ ਸੀ, ਜਿਸਨੇ ‘ਈਗਲ ਸਕਾਊਟ’ ਖਿਤਾਬ ਜਿੱਤਿਆ ਸੀਇਨਕਲਾਬੀ, ਰਾਸ਼ਟਰਵਾਦੀ ਅਤੇ ਦੇਸ਼ ਭਗਤ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਸਕੂਲ ਕੈਫੇ ਵਿੱਚ ਵਸਤਾਂ ਦੇ ਮਹਿੰਗੇ ਭਾਅ ਵਿਰੁੱਧ ਉਹ ਅਵਾਜ਼ ਉਠਾਉਂਦਾਉਹ ਕਾਲਜ ਸਮੇਂ ਮਾਰਕਸਵਾਦੀ ਵਿਚਾਰਧਾਰਾ ਵਾਲੇ ਪ੍ਰੋਫੈਸਰਾਂ ਨਾਲ ਅਕਸਰ ਖਹਿਬੜ ਪੈਂਦਾਉਹ ਹੋਮੋਫੋਬੀਆ ਅਤੇ ਇਸਲਾਮੋਫੋਬੀਆ ਵਿਰੋਧੀ ਸੀਉਸਨੇ ਮੌਤ ਵਾਲੇ ਹਫ਼ਤੇ ਵਿੱਚ ਟਵੀਟ ਕੀਤਾ ਸੀ ਕਿ ਉਹ ਇਸਲਾਮ ਨੂੰ ਖੱਬੇ ਪੱਖੀਆਂ ਦੇ ਹੱਥ ਅਮਰੀਕਾ ਦਾ ਗਲਾ ਕੱਟਣ ਵਾਲੀ ਤਲਵਾਰ ਸਮਝਦਾ ਹੈਉਹ ਰਾਜਨੀਤੀ ਅਤੇ ਚਰਚ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਸਮਝਦਾ ਸੀ

18 ਸਾਲ ਦੀ ਉਮਰ ਵਿੱਚ ਉਸਨੇ ਬਿੱਲ ਮੋਂਟਗੁਮਰੀ ਨਾਲ ਮਿਲ ਕੇ ‘ਟਰਨਿੰਗ ਪੁਆਇੰਟ ਯੂ.ਐੱਸ.ਏ.’ ਸੰਸਥਾ ਸੰਨ 2012 ਵਿੱਚ ਸਥਾਪਿਤ ਕੀਤੀਨੌਜਵਾਨਾਂ ਦੇ ਬੁਲਾਰੇ ਵਜੋਂ ਰੇਡੀਓ, ਟੈਲੀਵਿਜ਼ਨ ਅਤੇ ਹੋਰ ਸਟੇਜਾਂ ’ਤੇ ਆਪਣੇ ਵਿਚਾਰ ਪ੍ਰਗਟ ਕਰਦਾ ਰਿਹਾਜਦੋਂ ਉਸਨੇ ਇਹ ਜਾਗ੍ਰਿਤੀ ਸੰਸਥਾ ਗਠਤ ਕੀਤੀ, ਇਸਦੀ ਆਮਦਨ 78,000 ਡਾਲਰ ਸੀਸੰਨ 2024 ਵਿੱਚ ਇਸਦੀ ਸਲਾਨਾ ਆਮਦਨ 85 ਮਿਲੀਅਨ ਡਾਲਰ ਦਰਜ ਕੀਤੀ ਗਈਉਸਦੇ ਇੱਕ ਪੌਡਕਾਸਟ ਸ਼ੋਅ ਵਿੱਚ 5 ਤੋਂ ਸਾਢੇ 7 ਲੱਖ ਲੋਕ ਸ਼ਮੂਲੀਅਤ ਕਰਦੇਵਿਸ਼ਵ ਦੇ 25 ਮਕਬੂਲ ਪੌਡਕਾਸਟਾਂ ਵਿੱਚ ਉਸਦੇ ਪੌਡਕਾਸਟ ਦਾ ਸ਼ੁਮਾਰ ਸੀ3500 ਹਾਈ ਸਕੂਲਾਂ ਅਤੇ ਕਾਲਜਾਂ ਵਿੱਚ ਉਸਦੇ ਦਰਸ਼ਕ ਸ਼ਾਮਲ ਸਨਉਸਦੀ ਸੰਸਥਾ ਦੇ ਸਟਾਫ ਵਿੱਚ 450 ਲੋਕ ਸਥਾਪਿਤ ਸਨਟਿਕਟਾਕ ਸਰਵੇ ਅਨੁਸਾਰ ਸੰਨ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੌਨਲਡ ਟਰੰਪ ਦੇ 30 ਤੋਂ ਘੱਟ ਉਮਰ ਦੇ ਜਿਨ੍ਹਾਂ ਹਿਮਾਇਤੀ ਨੌਜਵਾਨਾਂ ਨੇ ਵੋਟ ਕੀਤਾ, ਉਹ ਦਰਅਸਲ ਚਾਰਲੀ ਕਰਕ ਦੇ ਭਰੋਸੇਮੰਦ ਪੈਰੋਕਾਰ ਸਨ

ਉਸਦੇ ਕਾਲੇ, ਯਹੂਦੀ, ਅੰਤਰਜਾਤੀ ਅਤੇ ਪ੍ਰਵਾਸੀ ਵਿਅਕਤੀਆਂ ਸਬੰਧੀ ਵਿਚਾਰ ਵਿਵਾਦਤ ਸਨਉਹ ਯੂਨੀਵਰਸਿਟੀ ਅਤੇ ਕਾਲਜ ਕੈਂਪਸਾਂ ਵਿੱਚ ਨੌਜਵਾਨਾਂ ਨੂੰ ਡਿਬੇਟ ਲਈ ਵੰਗਾਰਦਾ ਅਤੇ ਚੁਣੌਤੀ ਦਿੰਦਾ ਕਿ ਉਹ ਉਸਦੇ ਵਿਚਾਰਾਂ ਨੂੰ ਗਲਤ ਸਾਬਤ ਕਰਨਉਸਦਾ ਇਹ ਅੰਦਾਜ਼ ਲੱਖਾਂ ਦਰਸ਼ਕਾਂ ਨੂੰ ਪ੍ਰਭਾਵਿਤ ਕਰਦਾ

ਵੈਸੇ ਤਾਂ ਉਸਨੇ ਸੰਨ 2010 ਤੋਂ ਸੈਨੇਟਰ ਚੋਣਾਂ ਵੇਲੇ ਤੋਂ ਰਾਜਨੀਤੀ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ ਪਰ ਟੈਕਸਾਸ ਦੇ ਰਿਪਬਲੀਕਨ ਸੈਨੇਟਰ ਟੈੱਡ ਕਰੂਜ਼ ਅਤੇ ਵਿਸਕਾਨਸਨ ਦੇ ਸਾਬਕਾ ਗਵਰਨਰ ਸਕਾਟ ਵਾਕਰ ਦੀ ਹਿਮਾਇਤ ਬਾਅਦ ਉਹ ਸੰਨ 2016 ਵਿੱਚ ਡੌਨਲਡ ਟੰਰਪ ਦੀ ਹਿਮਾਇਤ ’ਤੇ ਅਜਿਹਾ ਆਇਆ ਕਿ ਫਿਰ ਉਸਨੇ ਪਿਛਾਂਹ ਨਹੀਂ ਤੱਕਿਆਉਸਦੀ ਸੰਸਥਾ ਨੇ ਟਰੰਪ ਦੀਆਂ 2024 ਦੀਆਂ ਚੋਣਾਂ ਵਿੱਚ ਲੱਖਾਂ ਡਾਲਰ ਖ਼ਰਚ ਕੀਤੇ

ਸੰਨ 2021 ਵਿੱਚ ਉਸਨੇ ਏਰੀਕਾ ਫਰਾਂਟਜਵ ਨਾਲ ਸ਼ਾਦੀ ਕੀਤੀਅਗਸਤ 2022 ਵਿੱਚ ਉਸਦੇ ਘਰ ਇੱਕ ਪੁੱਤਰੀ ਅਤੇ ਜੂਨ 2024 ਵਿੱਚ ਇੱਕ ਲੜਕੇ ਜਨਮ ਲਿਆ

ਕਰਕ ਕੋਈ ਰਵਾਇਤੀ ਕਿਸਮ ਦਾ ਰਾਜਨੀਤੀਵਾਨ ਨਹੀਂ ਸੀਉਹ ਆਧੁਨਿਕ ਪੀੜ੍ਹੀ ਦਾ ਧੜ੍ਹੱਲੇਦਾਰ ਰਾਸ਼ਟਰਵਾਦੀ ਆਗੂ ਸੀਉਹ ਅਮਰੀਕੀ ਨੌਜਵਾਨਾਂ ਦੀ ਉੱਭਰਦੀ ਆਸ ਸੀਉਹ ਇੱਕ ਨਵੇਂ ਆਧੁਨਿਕ ਅਤੇ ਤਾਕਤਵਰ ਅਮਰੀਕਾ ਨੂੰ ਨਵੇਂ ਸਿਰਿਉਂ ਤੈਅ ਕਰਨ ਦੀ ਸਮਰੱਥਾ ਰੱਖਣ ਵਾਲੇ ਪ੍ਰਤੀਬੱਧ ਨੌਜਵਾਨ ਆਗੂ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਸੀ

ਰੌਨਾਲਡ ਰੇਗਨ ਮਰਹੂਮ ਰਾਸ਼ਟਰਪਤੀ ਅਮਰੀਕਾ ਬਾਰੇ ਕਹਿੰਦਾ ਸੀ, “ਪਹਾੜੀ ’ਤੇ ਇੱਕ ਚਮਕਦਾ ਸ਼ਹਿਰ” ਚਾਰਲੀ ਕਾਰਕ ਵੀ ਅਮਰੀਕਾ ਨੂੰ ਇਸ ਗਲੋਬ ’ਤੇ ਇੱਕ ਖੂਬਸੂਰਤ ਚਮਕਦੇ ਦੇਸ਼ ਵਜੋਂ ਸਥਾਪਿਤ ਕਰਨ ਦਾ ਸੁਪਨਾ ਦੇਖ ਰਿਹਾ ਸੀਉਹ ਚੀਨ, ਰੂਸ ਅਤੇ ਉੱਤਰੀ ਕੋਰੀਆ ਦੇ ਸਮੂਹਿਕ ਚੈਲਿੰਜ ਸਨਮੁਖ ਅਮਰੀਕਾ ਨੂੰ ਇੱਕ ਭਰੋਸੇਮੰਦ, ਮਜ਼ਬੂਤ ਅਤੇ ਗਲੋਬਲ ਪੱਧਰ ’ਤੇ ਸ਼ਕਤੀਸ਼ਾਲੀ ਰਾਸ਼ਟਰ ਵਜੋਂ ਸਥਾਪਿਤ ਕਰਨਾ ਚਾਹੁੰਦਾ ਸੀ

ਰਾਜਨੀਤਕ ਹਿੰਸਾ: ਲੇਕਿਨ ਅਮਰੀਕਾ ਇੱਕ ਅਜਿਹਾ ਰਾਸ਼ਟਰ ਹੈ, ਜਿਸਦੀ ਨੀਂਹ ਹਿੰਸਾਤਮਿਕ ਸੱਭਿਆਚਾਰਕ ਅਤੇ ਘਟਨਾਵਾਂ ਦੀ ਦੇਣ ਹੈਜੇਕਰ ਇਸ ਰਾਸ਼ਟਰ ਦਾ ਡੀ.ਐੱਨ.ਏ. ਚੈੱਕ ਕੀਤਾ ਜਾਵੇ ਤਾਂ ਇਹ ‘ਹਿੰਸਾ’ ਹੀ ਸਾਬਤ ਹੋਵੇਗਾਅਮਰੀਕਾ ਦੀ ਅਜ਼ਾਦੀ ਰੂਹ ਕੰਬਾ ਦੇਣ ਵਾਲੀ ਹਿੰਸਾ ਅਤੇ ਲਹੂ ਭਿੱਜੀਆਂ ਜੰਗਾਂ ’ਤੇ ਖੜ੍ਹੀ ਹੈਇਸਦੀ ਰੈਵੋਲਿਊਸ਼ਨਰੀ ਜੰਗ, ਘਰੋਗੀ ਜੰਗ, ਮੁੜ ਉਸਾਰੀ ਅਤੇ ਸਿਵਲ ਅਧਿਕਾਰ ਜੱਦੋਜਹਿਦ ਅਨੇਕਾਂ ਹਿੰਸਕ ਘਟਨਾਵਾਂ ਦੀ ਦਾਸਤਾਂ ਨਾਲ ਲਬਰੇਜ਼ ਹਨਤਾਹੀਉਂ ਤਾਂ ਡੂੰਘੇ ਰਾਜਨਤੀਕ, ਯੁੱਧਨੀਤਕ, ਸਮਾਜਿਕ, ਮਨੋਵਿਗਿਆਨ ਵਿਸ਼ਲੇਸ਼ਣਕਾਰ ਅਮਰੀਕਾ ਨੂੰ ਇੱਕ ਅਜਿਹਾ ਰਾਸ਼ਟਰ ਮੰਨਦੇ ਹਨ, ਜਿਸਦੀ ਨਸ-ਨਸ ਵਿੱਚ ਹਿੰਸਾ ਵਗਦੀ ਹੈਵਿਸ਼ਵ ਦੇ ਵੱਖ-ਵੱਖ ਖਿੱਤਿਆਂ, ਰਾਸ਼ਟਰਾਂ, ਵਰਗਾਂ, ਨਸਲਾਂ, ਜਾਤਾਂ ਅਤੇ ਧਰਮਾਂ ਅਧਾਰਿਤ ਭਾਈਚਾਰਿਆਂ ਵਿੱਚ ਹਿੰਸਾ, ਜੰਗਾਂ, ਰਾਜ ਪਲਟਿਆਂ, ਆਗੂਆਂ ਦੇ ਕਤਲਾਂ ਪਿੱਛੇ ਅਮਰੀਕਾ ਦੀ ਬਦਨਾਮ ਖੁਫ਼ੀਆ ਏਜੰਸੀ ਸੀ.ਆਈ.ਏ. ਡਿਪਲੋਮੈਟਿਕ ਮਿਸ਼ਨਾਂ ਅਤੇ ਏਜੰਟਾਂ ਦਾ ਹੱਥ ਸਾਬਤ ਹੁੰਦਾ ਹੈਇਹ ਇਸਦੀ ਘਰੇਲੂ ਹਿੰਸਾ ਦਾ ਹੀ ਵਿਕਰਾਲ ਰੂਪ ਹੈ

ਚਾਰਲੀ ਕਰਕ ਦਾ ਕਤਲ ਪਿਛਲੇ ਸਾਲਾਂ ਵਿੱਚ ਅਨੇਕ ਰਾਜਨੀਤਕ ਕਤਲਾਂ ਦੀ ਲੜੀ ਵਿੱਚ ਹੋਇਆ ਇੱਕ ਕਤਲ ਹੈਸੰਨ 2024 ਵਿੱਚ ਰਾਸ਼ਟਰਪਤੀ ਪਦ ਦੀ ਚੋਣ ਮੁਹਿੰਮ ਵੇਲੇ ਰਾਸ਼ਟਰਪਤੀ ਡੌਨਲਡ ਟਰੰਪ ’ਤੇ ਦੋ ਕਾਤਲਾਨਾ ਹਮਲੇ ਹੋਏਇੱਕ ਵਿੱਚ ਉਹ ਮੌਤ ਤੋਂ ਸਿਰਫ 1 ਇੰਚ ਦੂਰ ਰਿਹਾਦਸੰਬਰ 2024 ਨੂੰ ਇੱਕ ਸ਼ੂਟਰ ਨੇ ਯੂਨਾਈਟਿਡ ਹੈਲਥ ਕੇਅਰ ਮੁਖੀ ਕਤਲ ਕਰ ਦਿੱਤਾਅਪਰੈਲ, 2025 ਵਿੱਚ ਪੈਨਸਲਵੇਨੀਆ ਦੇ ਗਵਰਨਰ ਦਾ ਘਰ ਹਿੰਸਾਕਾਰੀਆਂ ਅਗਨਭੇਂਟ ਕਰ ਦਿੱਤਾਗਾਜ਼ਾ ਨਸਲਘਾਤ, ਜੋ ਅਮਰੀਕਾ ਦੀ ਸ਼ਹਿ ’ਤੇ ਇਜ਼ਰਾਈਲ ਕਰ ਰਿਹਾ ਹੈ, ਵਿਰੁੱਧ 50 ਰਾਜਾਂ ਵਿੱਚ ਸੈਂਕੜੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇਜੂਨ 2025 ਵਿੱਚ ਪੁਲੀਸ ਵਰਦੀ ਵਿੱਚ ਕਾਤਲ ਨੇ ਮਿਨੇਸੋਟਾ ਰਾਜ ਵਿਧਾਨ ਸਭਾ ਸਪੀਕਰ ਅਤੇ ਉਸਦਾ ਪਤੀ ਮਾਰ ਮੁਕਾਏ; ਇੱਕ ਹੋਰ ਵਿਧਾਇਕ ਅਤੇ ਉਸਦੀ ਪਤਨੀ ਜ਼ਖ਼ਮੀ ਕਰ ਦਿੱਤੇਇਹ ਹੋਰ ਘਟਨਾ ਵਿੱਚ ਇੱਕ ਪੁਲੀਸ ਅਫਸਰ ਬਿਮਾਰੀਆਂ ਰੋਕੂ ਕੇਂਦਰ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ

ਸਰਵੇ ਵਿਖਾਉਂਦੇ ਹਨ ਕਿ ਕਿਵੇਂ ਅਮਰੀਕਾ ਵਿੱਚ ਰਾਜਨੀਤਕ ਕਤਲਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਹਾਲਾਂਕਿ ਬਹੁਗਿਣਤੀ ਲੋਕ ਅਜਿਹਾ ਨਹੀਂ ਚਾਹੁੰਦੇਸ਼ਿਕਾਗੋ ਪ੍ਰਾਜੈਕਟ ਮੁਖੀ ਰਾਬਰਟ ਪੇਪ ਨਿਊਯਾਰਕ ਟਾਈਮ ਵਿੱਚ ਲਿੱਖਦਾ ਕਿ ਉਸ ਵੱਲੋਂ ਕੀਤਾ ਸਰਵੇ ਅਤਿ ਚਿੰਤਾਜਨਕ ਹੈ40 ਪ੍ਰਤੀਸ਼ਤ ਡੈਮੋਕ੍ਰੈਟਾਂ ਨੇ ਟਰੰਪ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹਿੰਸਾ ਦਾ ਸਹਾਰਾ ਲਿਆਕਰੀਬ 25 ਪ੍ਰਤੀਸ਼ਤ ਰਿਪਬਲਿਕਨ ਟਰੰਪ ਵਿਰੋਧੀ ਮਜ਼ਾਹਿਰੇ ਫ਼ੌਜ ਦੀ ਮਦਦ ਨਾਲ ਦਬਾਉਣ ਨੂੰ ਜਾਇਜ਼ ਕਰਾਰ ਦਿੰਦੇ ਹਨਹੁਣ ਇਨ੍ਹਾਂ ਦੀ ਗਿਣਤੀ ਦੁੱਗਣੀ ਹੋ ਚੁੱਕੀ ਹੈਗਾਰਡੀਅਨ ਅਖ਼ਬਾਰ ਨੂੰ 10 ਸਤੰਬਰ, 2025 ਵਿੱਚ ਦੱਸਦੇ ਹਨ ਕਿ ਅਸੀਂ ਵੱਧ ਤੋਂ ਵੱਧ ਅੱਗ ਦੇ ਗੋਲੇ ਬਣ ਰਹੇ ਹਾਂਉਨ੍ਹਾਂ ਜੋਰਦਾਰ ਢੰਗ ਨਾਲ ਮੰਗ ਕੀਤੀ ਕਿ ਰਾਜਨੀਤੀਵਾਨ ਹਿੰਸਾ ਵਿਰੁੱਧ ਖੁੱਲ੍ਹ ਕੇ ਅਵਾਜ਼ ਬੁਲੰਦ ਕਰਨਹਿੰਸਾ ਦੀ ਨਿੰਦਾ ਸਾਨੂੰ ਅੱਗੇ ਵਧਣ ਵਿੱਚ ਮਦਦ ਕਰੇਗੀ

ਟਰੰਪ ਅਜੋਕੀ ਹਿੰਸਾ ਨੂੰ ਜੋ ਬਾਈਡਨ ਕਾਲ ਵੇਲੇ ਤਾਕਤਵਰ ਖੱਬੇ ਪੱਖੀ ਜਮਾਵੜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨਸੰਨ 2016 ਤੋਂ 2023 ਤਕ 21 ਦਸਤਾਵੇਜ਼ੀ ਅੱਤਵਾਦੀ ਹਮਲੇ ਦਰਜ ਕੀਤੇ ਗਏ ਹਨ, ਜੋ ਅਮਰੀਕੀ ਰਾਜਨੀਤਕ ਇਖਤਿਲਾਫਾਂ ਦੀ ਉਪਜ ਹਨਇਸ ਵਿੱਚ ਸੰਨ 2024 ਵਿੱਚ ਟਰੰਪ ਉੱਤੇ ਹੋਏ ਦੋ ਹਮਲੇ ਸ਼ਾਮਲ ਨਹੀਂ ਹਨ

ਇਲੋਨੀਅਸ ਡੈਮੋਕ੍ਰੈਟ ਗਵਰਨਰ ਜੇ.ਬੀ. ਪ੍ਰਿਤਜ਼ਕਰ ਦਾ ਕਹਿਣਾ ਹੈ, “ਬਦਕਿਸਮਤੀ ਨਾਲ ਰਾਜਨੀਤਕ ਹਿੰਸਾ ਦੇਸ਼ ਵਿੱਚ ਵਧ ਰਹੀ ਹੈਇਹ ਬੰਦ ਹੋਣੀ ਚਾਹੀਦੀ ਹੈਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਰਾਜਨੀਤਕ ਲੋਕ ਹੀ ਹਨ ਜੋ ਇਸ ਨੂੰ ਪੈਦਾ ਕਰ ਰਹੇ ਹਨਰਾਸ਼ਟਰਪਤੀ (ਟਰੰਪ) ਦੀ ਬੋਲ-ਬਾਣੀ ਵੀ ਇਸ ਲਈ ਜ਼ਿੰਮੇਵਾਰ ਹੈ” ਕਾਨੂੰਨ ਦੇ ਰਾਜ ਨੂੰ ਟਿੱਚ ਜਾਣਨਾ, ਕਾਰਜਕਾਰੀ ਸ਼ਕਤੀ ’ਤੇ ਲੱਗੀਆਂ ਸੰਵਿਧਾਨਿਕ ਰੋਕਾਂ ਨੂੰ ਨਾ ਮੰਨਣਾ ਅਤੇ ਮਨੁੱਖੀ ਅਜ਼ਾਦੀਆਂ ਦਾ ਖਾਤਮਾ ਸਬੰਧੀ ਟਰੰਪ ਦੀਆਂ ਮਨਮਾਨੀਆਂ ਦੇਸ਼ ਵਿੱਚ ਹਿੰਸਾ ਨੂੰ ਲਾਬੂ ਲਾਉਣ ਸਮਾਨੰਤਰ ਹਨ

ਉੱਧਰ ਰਾਸ਼ਟਰਪਤੀ ਟਰੰਪ ਚਾਰਲੀ ਨੂੰ ‘ਵਿਚਾਰਾਂ ਦੀ ਅਜ਼ਾਦੀ ਦਾ ਹਰਮਨ ਪਿਆਰਾ ਅਮਰ ਸ਼ਹੀਦ ਕਰਾਰ ਦੇ ਰਹੇ ਹਨਮਰਨ ਉਪਰੰਤ ‘ਅਜ਼ਾਦੀ ਦੇ ਰਾਸ਼ਟਰਪਤੀ ਮੈਡਲ’ ਨਾਲ ਨਿਵਾਜ਼ ਰਹੇ ਹਨ

ਅਮਰੀਕੀ ਸੰਵਿਧਾਨ ਦੀ ਦੂਸਰੀ ਸੋਧ, ਜੋ ਅਮਰੀਕੀਆਂ ਨੂੰ ਬੰਦੂਕ ਰੱਖਣ ਦਾ ਸਵੈਰੱਖਿਆ ਦਾ ਅਧਿਕਾਰ ਦਿੰਦੀ ਹੈ, ਉਸ ਵੱਲੋਂ ਪੈਦਾ ਹਿੰਸਕ ਸੱਭਿਆਚਾਰ ਦੀ ਕੀਮਤ ਆਏ ਦਿਨ ਉਤਰਾਨ ਦੇ ਬਾਵਜੂਦ ਇਸ ਨੂੰ ਖ਼ਤਮ ਕਰਨ ਲਈ ਤਿਆਰ ਨਹੀਂਹਿੰਸਕ ਗੰਨ ਲਾਬੀ ਬਹੁਤ ਭਾਰੂ ਹੈਸੱਚ ਇਹ ਹੈ ਕਿ ਚੜ੍ਹਦੀ ਉਮਰੇ ਪ੍ਰਬੁੱਧ ਨੌਜਵਾਨ ਚਾਰਲੀ ਕਰਕ ਮਾਨਸਿਕ ਤੌਰ ’ਤੇ ਬਿਮਾਰ ਰਾਸ਼ਟਰ ਦੇ ਹਿੰਸਕ ਕੈਂਸਰ ਦਾ ਸ਼ਿਕਾਰ ਹੋ ਗਿਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author