DarbaraSKahlon8ਬ੍ਰਿਟਿਸ਼ ਪਾਰਲੀਮੈਂਟ ਵਿੱਚ ਬੋਲਦੇ ਸਾਂਸਦ ਸਟੀਵ ਵਿਦਰਡਨ ਨੇ ਦਲੇਰਾਨਾ ਢੰਗ ਨਾਲ ...
(10 ਜਨਵਰੀ 2026)


ਬੜੇ ਡਰਾਮਈ ਅੰਦਾਜ਼ ਨਾਲ ਹੈਂਕੜ ਭਰੀ ਮਾਨਸਿਕਤਾ ਨਾਲ ਬਿਫਰੇ ਹੋਏ ਗਲੋਬਲ ਥਾਣੇਦਾਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਵੈਨਜ਼ਵੇਲਾ ’ਤੇ ਫੌਜੀ ਕਾਰਵਾਈ ਰਾਹੀਂ ਕਬਜ਼ੇ ਬਾਅਦ ਉਸਦੇ ਸਹਾਇਕ ਨੇ ਵਾਈਟ ਹਾਊਸ ਤੋਂ ਅਗਲੇ ਦਿਨ ਬਿਆਨ ਜਾਰੀ ਕੀਤਾ ਕਿ ਹੁਣ ਅਮਰੀਕਾ ਉੱਤਰੀ ਧਰੁਵ ਸਥਿਤ ਗ੍ਰੀਨਲੈਂਡ ਜਜ਼ੀਰੇ ’ਤੇ ਕਬਜ਼ਾ ਕਰਨ ਦੀ ਪ੍ਰਬਲ ਇੱਛਾ ਰੱਖਦਾ ਹੈ
ਕੋਈ ਵੀ ਰਾਸ਼ਟਰ ਗਰੀਨਲੈਂਡ ਦੇ ਭਵਿੱਖ ’ਤੇ ਮੁੱਦੇ ਤੇ ਅਮਰੀਕਾ ਨਾਲ ਫੌਜੀ ਟਕਰਾ ਵਿੱਚ ਉਲਝਣ ਦੀ ਹਿਮਾਕਤ ਨਹੀਂ ਕਰੇਗਾਇਸ ਬਿਆਨ ਤੋਂ ਬਾਅਦ ਯੁਕਰੇਨ ਸਬੰਧੀ ਪੈਰਿਸ ਸੰਮੇਲਨ ਵਿੱਚ ਜੁੜੇ ਯੂਰਪੀਅਨ ਮੁਲਕ ਗਰੀਨਲੈਂਡ ਦੀ ਹਿਮਾਇਤ ’ਤੇ ਇਕਜੁੱਟ ਖੜ੍ਹੇ ਵਿਖਾਈ ਦਿੱਤੇਅਸਲ ਵਿੱਚ ਉਹਨਾਂ ਦੀ ਪੱਛਮੀ ਗੋਲਾਰਧ (ਅੱਧ ਗੋਲਾ = Hemisphere) ਵਿੱਚ ਆਪਣੀ ਆਜ਼ਾਦ ਹੋਣ ਨੂੰ ਅਮਰੀਕਾ ਦੇ ਏਕਾਧਿਕਾਰ ਦੇ ਡਰ ਤੋਂ ਇਕੱਠੇ ਹੋਣਾ ਮਜਬੂਰੀ ਬਣ ਗਈ ਵਿਖਾਈ ਦਿੰਦੀ ਹੈ

ਚਿਤਾਵਨੀ:

ਸੱਤ ਯੂਰਪੀਨ ਦੇਸ਼ਾਂ ਨੇ, ਜਿਨ੍ਹਾਂ ਵਿੱਚ ਫਰਾਂਸ, ਜਰਮਨੀ, ਇਟਲੀ, ਪੋਲੈਂਡ, ਸਪੇਨ, ਡੈਨਮਾਰਕ ਅਤੇ ਯੂਕੇ ਸ਼ਾਮਲ ਹਨ, ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਅਮਰੀਕਾ ਅਤੇ ਇਸ ਤੇ ਸਰਮਾਏਦਾਰ ਅਤੇ ਅਪਰਾਧੀ ਕਲੱਬ ਦੇ ਆਗੂ ਵਜੋਂ ਜਾਣੇ ਜਾਂਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਵਾਰਨਿੰਗ ਦਿੰਦੇ ਕਿਹਾ ਕਿ ਗਰੀਨਲੈਂਡ ਟਰੰਪ ਦੀ ਮਲਕੀਅਤ ਨਹੀਂ ਹੈ, ਨਾ ਹੀ ਇਹ ਅਮਰੀਕਾ ਦਾ ਹਿੱਸਾ ਹੈ, ਨਾ ਹੀ ਵਿਕਰੀ ’ਤੇ ਲੱਗੀ ਹੋਈ ਕੋਈ ਵਸਤੂ ਹੈ, ਜਿਸ ਸਬੰਧੀ ਕੋਈ ਅਰਧ ਪਾਗਲ ਬਾਹੂਬਲੀ ਆਪਣੇ ਟਰੁਥ ਸੋਸ਼ਲ ਅਕਾਊਂਟ ’ਤੇ ਰੇਤ ਦੇ ਮਹੱਲ ਉਸਾਰਦਾ ਹੈ ਗਰੀਨਲੈਂਡ ਉੱਥੇ ਵਸਦੇ ਲੋਕਾਂ ਦੀ ਧਰਤੀ ਹੈਅਮਰੀਕੀ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਫੌਜੀ ਸ਼ਕਤੀ ਦੇ ਬਲਬੂਤੇ ਇਸ ਧਰਤੀ ਤੇ ਨਵੀਂਆਂ ਸਰਹੱਦਾਂ ਨਹੀਂ ਖੜ੍ਹੀਆਂ ਕਰ ਸਕਦਾਗਰੀਨਲੈਂਡ, ਜੋ ਡੈਨਮਾਰਕ ਦਾ ਹਿੱਸਾ ਹੈ, ਨਾਟੋ ਸੰਗਠਨ ਦਾ ਸਨਮਾਨਜਨਕ ਮੈਂਬਰ ਹੈਉੱਤਰੀ ਧਰੁਵ ਦੀ ਰਾਖੀ ਸਾਡੀ ਸਮੂਹਿਕ ਜ਼ਿੰਮੇਵਾਰੀ ਹੈਉਹਨਾਂ ਨੇ ਸੰਨ 1951 ਵਿੱਚ ਅਮਰੀਕਾ ਅਤੇ ਡੈਨਮਾਰਕ ਦਰਮਿਆਨ ਸਮਝੌਤੇ ਦਾ ਜ਼ਿਕਰ ਵੀ ਕੀਤਾਗਰੀਨਲੈਂਡ ਦਾ ਭਵਿੱਖ ਖੁਦ ਇੱਥੋਂ ਦੇ ਵਸਨੀਕ ਅਤੇ ਡੈਨਮਾਰਕ ਮਿਲ ਕੇ ਕਰਨਗੇਅਮਰੀਕਾ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈਯੂਰਪੀਨ ਦੇਸ਼ਾਂ ਵਾਰਨਿੰਗ ਦਿੰਦੇ ਕਿਹਾ ਕਿ ਟਰੰਪ ਦੇ ਗਰੀਨਲੈਂਡ ’ਤੇ ਹਮਲੇ ਦਾ ਮਤਲਬ ਹੈ ਤੀਸਰੀ ਵੱਡੀ ਵਿਸ਼ਵ ਜੰਗ ਨੂੰ ਸੱਦਾ ਦੇਣਾਨਾਟੋ ਸੰਗਠਨ ਦੀਆਂ ਸਰਹੱਦਾਂ ਸਥਿਰ ਅਤੇ ਅਟੱਲ ਹਨ ਜੋ ਉਲੰਘੀਆਂ ਨਹੀਂ ਜਾ ਸਕਦੀਆਂ

ਇਸ ਤੋਂ ਇਲਾਵਾ ਪੈਰਸ ਅੰਦਰ ਪ੍ਰੈੱਸ ਕਾਨਫਰੰਸ ਕਰਦਿਆਂ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਦਾ ਵਿਸ਼ੇਸ਼ ਦੂਤ ਸਟੀਵ ਵਿਟਕਫ ਅਤੇ ਜਵਾਈ ਜਾਰਡ ਕੁਛਨਰ ਵੀ ਮੌਜੂਦ ਸੀ, ਕਿਹਾ ਕਿ ਗਰੀਨਲੈਂਡ ਦੀ ਖੁਦਮੁਖਤਾਰੀ ਅਤੇ ਉਸਦਾ ਪ੍ਰਭੂਸੱਤਾ ਸੰਪਨ ਰਾਸ਼ਟਰ ਡੈਨਮਾਰਕ ਦਾ ਹਿੱਸਾ ਹੋਣ ਬਾਰੇ ਸਟੈਂਡ ਸਪਸ਼ਟ ਹੈ ਅਤੇ ਇਹੀ ਸਟੈਂਡ ਯੂਕੇ ਦਾ ਹੈ, ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ

ਯੂਰਪੀਅਨ ਆਗੂਆਂ ਨੇ ਡੈਨਮਾਰਕ ਅਤੇ ਗਰੀਨਲੈਂਡ ਦੇ ਪ੍ਰਧਾਨ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੂੰ ਮਿਲ ਕੇ ਆਪਣੇ ਅਤੇ ਯੂਰਪੀਅਨ ਰਾਸ਼ਟਰਾਂ ਦੇ ਗਰੀਨਲੈਂਡ ਪ੍ਰਤੀ ਸਟੈਂਡ ਨੂੰ ਸਪਸ਼ਟ ਸ਼ਬਦਾਂ ਵਿੱਚ ਬਿਆਨ ਕਰਨਇੱਥੇ ਇਹ ਵਰਣਨਯੋਗ ਹੈ ਕਿ ਗਰੀਨਲੈਂਡ ਦੇ ਕਬਜ਼ੇ ਬਾਰੇ ਮਾਰਕ ਰੂਬੀਓ ਦਾ ਕਹਿਣਾ ਹੈ ਕਿ ਅਮਰੀਕਾ ਫੌਜੀ ਦਖਲ ਰਾਹੀਂ ਕਬਜ਼ਾ ਨਹੀਂ ਚਾਹੁੰਦਾ

ਇਸੇ ਦੌਰਾਨ ਬ੍ਰਿਟਿਸ਼ ਸਰਕਾਰ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੇ ਲਾਰਡ ਰਿਕਟੈਕ ਨੇ ਚਿਤਾਵਣੀ ਜਾਰੀ ਕਰਦੇ ਕਿਹਾ ਕਿ ਜੇ ਅਮਰੀਕਾ ਨੇ ਗ੍ਰੀਨਲੈਂਡ ’ਤੇ ਫੌਜੀ ਦਖਲ ਨਾਲ ਕਬਜ਼ਾ ਕੀਤਾ ਤਾਂ ਇਹ ਨਾਟੋ ਸੰਗਠਨ ਅਤੇ ਯੂਰਪ ਲਈ ਅਤੀ ਘਾਤਕ ਅਤੇ ਨੁਕਸਾਨਦਾਇਕ ਸਾਬਤ ਹੋਵੇਗਾਇਹ ਕਾਰਵਾਈ ਨਾਟੋ ਸੰਗਠਨ ਦੇ ਖਾਤਮੇ ਦਾ ਕਾਰਨ ਬਣ ਸਕਦੀ ਹੈ

ਇਸ ਚਿਤਾਵਣੀ ਉਪਰੰਤ ਅਮਰੀਕੀ ਵਾਈਟ ਹਾਊਸ ਦੇ ਬੁਲਾਰੇ ਵਜੋਂ ਤਾਇਨਾਤ ਬੀਬੀ ਕਾਰੋਲਾਈਨ ਲੀਵਟ ਨੇ ਕਿਹਾ ਕਿ ਅਮਰੀਕਾ ਨਾਟੋ ਸੰਗਠਨ ਤੋਂ ਅਲੱਗ ਨਹੀਂ ਹੋਵੇਗਾ, ਦੂਸਰੇ ਸਾਥੀ ਭਾਵੇਂ ਜਿਵੇਂ ਮਰਜ਼ੀ ਸੋਚਣਟਰੰਪ ਨੇ ਤਾਂ ਦੋ ਟੁੱਕ ਕਿਹਾ ਕਿ ਅਮਰੀਕਾ ਬਗੈਰ ਨਾਟੋ ਦੀ ਔਕਾਤ ਕੀ ਹੈ? ਚੀਨ ਅਤੇ ਰੂਸ ਨੂੰ ਅਮਰੀਕਾ ਰਹਿਤ ਨਾਟੋ ਸੰਗਠਨ ਦਾ ਕੋਈ ਡਰ ਨਹੀਂ ਰਹੇਗਾਨਾਟੋ ਸਹਿਯੋਗੀ ਤਾਂ ਆਪਣੀ ਜੀਡੀਪੀ ਦਾ 2 ਪ੍ਰਤੀਸ਼ਤ ਵੀ ਇਸ ’ਤੇ ਖਰਚ ਨਹੀਂ ਕਰਦੇਕਈ ਤਾਂ ਆਪਣੇ ਹਿੱਸੇ ਦੇ ਬਿੱਲ ਵੀ ਅਦਾ ਨਹੀਂ ਕਰਦੇ

ਮੀਟਿੰਗ:

ਇਸੇ ਦੌਰਾਨ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਦੇ ਸਖਤ ਬਿਆਨ ਕਿ ਗੀਨ ਲੈਂਡ ’ਤੇ ਫੌਜੀ ਕਾਰਵਾਈ ਨਾਟੋ ਸਹਿਯੋਗੀ ਦੇਸ਼ਾਂ ਵਿਰੁੱਧ ਅਮਰੀਕੀ ਕਾਰਵਾਈ ਸਮਝੀ ਜਾਵੇਗੀ, ਇਹ ਨਾਟੋ ਸੰਧੀ ਦੇ ਕੱਫਣ ਵਿੱਚ ਕਿਲ ਸਾਬਤ ਹੋਵੇਗੀਗਰੀਨਲੈਂਡ ਦੇ ਪ੍ਰਧਾਨ ਮੰਤਰੀ ਜੈਨਸ ਫਰੈਡਰਿਕ ਨੀਲਸਨ ਨੇ ਵੀ ਚਿਤਾਵਣੀ ਦਿੱਤੀ ਕਿ ਟਰੰਪ ਗਰੀਨਲੈਂਡ ’ਤੇ ਕਬਜ਼ੇ ਦੇ ਸੁਪਨੇ ਲੈਣੇ ਛੱਡ ਦੇਵੇ, ਹੁਣ ਬਹੁਤ ਹੋ ਗਿਆਹੁਣ ਕੁਝ ਸਹਿਣਯੋਗ ਨਹੀਂ ਰਿਹਾਇਸਨੇ ਅਮਰੀਕਾ ਨੂੰ ਮਜਬੂਰ ਜ਼ਰੂਰ ਕੀਤਾ ਹੈ ਕਿ ਉਹ ਇਸ ਮੁੱਦੇ ਤੇ ਸੰਬੰਧਿਤ ਧਿਰਾਂ ਨਾਲ ਗੱਲਬਾਤ ਕਰੇਸੋ ਅਗਲੇ ਹਫਤੇ ਅਮਰੀਕੀ ਵਿਦੇਸ਼ ਸੈਕਟਰੀ ਮਾਰਕ ਰੂਬੀਓ ਡੈਨਮਾਰਕ ਅਤੇ ਗਰੀਨਲੈਂਡ ਦੇ ਪ੍ਰਧਾਨ ਮੰਤਰੀਆਂ ਨੂੰ ਮਿਲਣ ਜਾ ਰਹੇ ਹਨ ਭਾਵੇਂ ਗਰੀਨਲੈਂਡ ’ਤੇ ਕਬਜ਼ੇ ਸਬੰਧੀ ਅਮਰੀਕੀ ਸਟੈਂਡ ਜਿਉਂ ਦਾ ਤਿਉਂ ਹੈ

ਇਹ ਵੀ ਹਕੀਕਤ ਹੈ ਕਿ ਜਿਸਦਾ ਖੁਲਾਸਾ ਗਰੀਨਲੈਂਡ ਦੇ ਵਪਾਰ, ਖਣਿਜ, ਸਰੋਤ, ਊਰਜਾ, ਇਨਸਾਫ ਅਤੇ ਲਿੰਗ ਬਰਾਬਰੀ ਸਬੰਧੀ ਮੰਤਰੀ ਨਾਜ਼ਾ ਐਚ ਨਾਥਾਨੀ ਏਲਸਨ ਨੇ ਕੀਤਾ ਹੈ ਕਿ ਜਦੋਂ ਤੋਂ ਅਮਰੀਕਾ ਹਿਟਲਰੀ ਮਾਨਸਿਕਤਾ ਵਾਲਾ ਰਾਸ਼ਟਰਪਤੀ ਟਰੰਪ ਧਮਕੀਆਂ ਦੇ ਰਿਹਾ ਹੈ ਕਿ ਉਹ ਫੌਜੀ ਸ਼ਕਤੀ ਬਲਬੂਤੇ ਗਰੀਨ ਲੈਂਡ ’ਤੇ ਕਬਜ਼ਾ ਕਰ ਲਵੇਗਾ, ਸਥਾਨਕ ਲੋਕ ਡਰੇ, ਸਹਿਮੇ ਅਤੇ ਖੌਫਜ਼ਦਾ ਹਨਉਸਦਾ ਕਹਿਣਾ ਹੈ ਕਿ ਅਮਰੀਕਾ ਲੰਬੇ ਸਮੇਂ ਤੋਂ ਗਰੀਨਲੈਂਡਰਾਂ ਦਾ ਮਿੱਤਰ ਦੇਸ਼ ਰਿਹਾ ਹੈਮਿੱਤਰਤਾ ਅਤੇ ਸਹਿਯੋਗ ਦਾ ਇਹ ਮਤਲਬ ਨਹੀਂ ਕਿ ਉਹਨਾਂ ਦੇ ਦੇਸ਼ ਨੂੰ ਅਮਰੀਕਾ ਵਿੱਚ ਜਜ਼ਬ ਕਰ ਲਿਆ ਜਾਏ, ਉਹਨਾਂ ਦੀ ਆਜ਼ਾਦ ਹੋਂਦ ਖਤਮ ਕਰ ਦਿੱਤੀ ਜਾਏਭਾਵੇਂ ਗਰੀਨਲੈਂਡਰ ਗਿਣਤੀ ਵਿੱਚ ਬਹੁਤ ਘੱਟ ਲੋਕ ਹਨ ਪਰ ਇਹ ਆਜ਼ਾਦ ਦੇਸ਼ ਉਹਨਾਂ ਨੂੰ ਜਿਊਣ, ਕਿਰਤ, ਅਜ਼ਾਦ ਸੋਚ ਅਤੇ ਆਪਣੇ ਭਵਿੱਖ ਦਾ ਨਿਰਣਾ ਲੈਣ ਦਾ ਅਧਿਕਾਰ ਦਿੰਦਾ ਹੈ

ਗਰੀਨਲੈਂਡ:

ਗਰੀਨਲੈਂਡ ਉੱਤਰੀ ਅਮਰੀਕਾ ਦਾ ਤੀਸਰਾ ਵੱਡਾ ਖੇਤਰ ਹੈ, ਕਨੇਡਾ ਅਤੇ ਅਮਰੀਕਾ ਤੋਂ ਬਾਅਦਇਹ ਕਨੇਡਾ ਦਾ ਗੁਆਂਢੀ ਖੇਤਰ ਹੈ, ਜਿਸਦਾ ਖੇਤਰਫਲ 2166086 ਵਰਗ ਕਿਲੋਮੀਟਰ ਹੈਵਿਸ਼ਵ ਦਾ ਸਭ ਤੋਂ ਵੱਡਾ ਜਜ਼ੀਰਾ ਹੈਇਸ ਸਮੇਂ ਇਸਦੀ ਅਬਾਦੀ 57 ਹਜ਼ਾਰ ਹੈਇੱਥੇ ਲੋਕ 2500 ਬੀਸੀ ਤੋਂ ਵਸਦੇ ਹਨਅਜੋਕੀ ਬਸਤੀ ਸੰਨ 1721 ਤੋਂ ਇੱਥੇ ਵਸਦੀ ਹੈ, ਜਦੋਂ ਡਨਮਾਰਕ ਅਤੇ ਨਾਰਵੇ ਦੀ ਮਦਦ ਨਾਲ ਹੰਜ ਇਗੜੇ ਇੱਥੇ ਪੁੱਜੇਇਹ ਡੈਨਮਾਰਕ ਦੀ ਬਸਤੀ ਬਣ ਗਿਆਦੂਸਰੀ ਵਿਸ਼ਵ ਜੰਗ ਵਿੱਚ ਡੈਨਮਾਰਕ ’ਤੇ ਹਿਟਲਰ ਤੇ ਕਬਜ਼ੇ ਵੇਲੇ ਅਮਰੀਕਾ ਨੇ ਇਸ ’ਤੇ ਕਬਜ਼ਾ ਕਰ ਲਿਆਇੱਥੇ ਪਿੱਟੂਫਿਕ ਵਿਖੇ ਮਿਸਾਈਲ ਵਾਰਨਿੰਗ ਅਤੇ ਹਵਾਈ ਅੱਡਾ ਬਣਾ ਲਿਆਇਸਦੀ ਰਾਜਧਾਨੀ ਨੂੰਕ ਹੈਦੂਸਰੀ ਵੱਡੀ ਜੰਗ ਬਾਅਦ ਅਮਰੀਕਾ ਨੇ ਇਹ ਜਜ਼ੀਰਾ ਡੈਨਮਾਰਕ ਨੂੰ ਵਾਪਸ ਕਰ ਦਿੱਤਾਸੰਨ 1953 ਵਿੱਚ ਇਸ ਨੂੰ ਡੈਨਮਾਰਕ ਸ਼ਾਹੀ ਦਾ ਹਿੱਸਾ ਬਣਾ ਲਿਆ ਗਿਆਇਹ ਖੇਤਰ ਤੇਲ, ਗੈਸ, ਖਣਿਜ ਪਦਾਰਥਾਂ ਦਾ ਵੱਡਾ ਜ਼ਖੀਰਾ ਹੋਣ ਕਰਕੇ ਵਿਸ਼ਵ ਮਹਾਸ਼ਕਤੀਆਂ ਦੇ ਨਿਸ਼ਾਨੇ ’ਤੇ ਹੈ

ਸੰਨ 1979 ਵਿੱਚ ਇਸਦੇ ਲੋਕਾਂ ਵੱਲੋਂ ਅਜ਼ਾਦੀ ਦੇ ਸੰਘਰਸ਼ ਚਲਦੇ ਹੋਮ ਰੂਲ ਦਾ ਅਧਿਕਾਰ ਦਿੱਤਾ ਗਿਆਜੂਨ 21 2009 ਨੂੰ ਇਸ ਨੂੰ ਖੁਦ ਮੁਖਤਾਰੀ ਪ੍ਰਦਾਨ ਕੀਤੀ ਗਈ ਲੇਕਿਨ ਸੁਰੱਖਿਆ ਅਤੇ ਵਿਦੇਸ਼ ਵਿਭਾਗ ਡੈਨਮਾਰਕ ਨੇ ਆਪਣੇ ਕੋਲ ਰੱਖੇਕਮਾਂਤਰੀ ਕਾਨੂੰਨ ਤਹਿਤ ਇਸ ਨੂੰ ਵੱਖਰੀ ਪਛਾਣ ਪ੍ਰਦਾਨ ਕੀਤੀ ਗਈਸਨ 2012 ਵਿੱਚ ਇਸਦੀ ਰਾਜਭਾਸ਼ਾ ਗਰੀਨਲੈਂਡਿਕ ਐਲਾਨੀ ਗਈਇਸਦੀ ਖੁਦ ਮੁਖਤਾਰੀ ਵਿੱਚ ਇਹ ਦਰਜ ਹੈ ਕਿ ਇਸ ਨੂੰ ਆਪਣੇ ਆਪ ਨੂੰ ਆਜ਼ਾਦ ਦੇਸ਼ ਐਲਾਨਣ ਤੋਂ ਪਹਿਲਾਂ ਜਨਮਤ ਕਰਾਉਣਾ ਪਵੇਗਾਡੈਨਿਸ਼ ਪਾਰਲੀਮੈਂਟ ਵਿੱਚ ਗਰੀਨਲੈਂਡ ਦੋ ਸਾਂਸਦ ਚੁਣ ਕੇ ਭੇਜਦਾ ਹੈ

ਨਸਲਘਾਤ:

ਯੂਰਪੀਨ ਅਤੇ ਪੱਛਮੀ ਦੇਸ਼ਾਂ ਦੇ ਸ਼ਾਸਕ ਸਥਾਨਿਕ ਲੋਕਾਂ ਦੇ ਨਸਲ ਘਾਤ ਵਜੋਂ ਬਦਨਾਮ ਹਨਕੈਨੇਡਾ ਵਾਂਗ ਡੈਨਮਾਰਕ ਨੇ ਵੀ ਗਰੀਨਲੈਂਡ ਦੇ ਮੂਲ ਲੋਕਾਂ ਦੇ ਨਸਲਘਾਤ ਲਈ ਔਰਤਾਂ ਅਤੇ ਨੌਜਵਾਨ ਲੜਕੀਆਂ ਦੀ ਮਰਜ਼ੀ ਅਤੇ ਜਾਣਕਾਰੀ ਬਗੈਰ ਉਹਨਾਂ ਦੀ ਜਨਨ ਕਿਰਿਆ ਰੋਕਣ ਲਈ ਨਸਬੰਦੀ ਕਰਨੀ ਜਾਰੀ ਰੱਖੀਸੰਨ 1960ਵੇਂ ਅਤੇ 70ਵੇਂ ਦਹਾਕੇ ਵਿੱਚ ਇਸ ਵਿਰੁੱਧ ਗਰੀਨਲੈਂਡ ਦੀ ਰਾਜਧਾਨੀ ਨੂਕ ਅਤੇ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਵੱਡੇ ਵਿਰੋਧ ਪ੍ਰਦਰਸ਼ਨ ਹੋਏਇੱਥੇ ਇਹ ਵੀ ਵਰਨਨ ਯੋਗ ਹੈ ਕਿ ਜੋ ਬੱਚੇ ਜੰਮਦੇ, ਉਹ ਵੀ ਮਾਪਿਆਂ ਤੋਂ ਵੱਖ ਕਰ ਲਏ ਜਾਂਦੇਇਹ ਬਹੁਤ ਘਨਾਉਣਾ ਨਸਲਘਾਤ ਸੀਲੰਘੇ ਦਸੰਬਰ ਵਿੱਚ ਗਰੀਨ ਲੈਂਡ ਦੇ ਨਸਲਘਾਤ ਦੇ ਸ਼ਿਕਾਰ ਲੋਕਾਂ ਨੇ ਮੁਆਵਜ਼ੇ ਦਾ ਕੇਸ ਜਿੱਤਿਆ ਹੈਇਸਦੇ ਬਾਵਜੂਦ ਗਰੀਨਲੈਂਡ ਚਟਾਨ ਦੀ ਤਰ੍ਹਾਂ ਡੈਨਮਾਰਕ ਨਾਲ ਖੜ੍ਹਾ ਹੈ

ਬਦਲਦਾ ਸਟੈਂਡ:

ਆਪਣੇ ਪਹਿਲੇ ਕਾਰਜ ਕਾਲ ਵੇਲੇ ਰਾਸ਼ਟਰਪਤੀ ਡੌਨਲਡ ਟਰੰਪ ਇਸ ਅਣਮੁੱਲੇ ਕੁਦਰਤੀ ਸਰੋਤ ਭਰਪੂਰ ਜਜ਼ੀਰੇ ਨੂੰ ਜਿਵੇਂ ਅਮਰੀਕਾ ਨੇ ਅਲਾਸਕਾ ਨੂੰ ਰੂਸ ਤੋਂ ਖਰੀਦਿਆ ਸੀ, ਡੈਨਮਾਰਕ ਤੋਂ ਖਰੀਦਣਾ ਚਾਹੁੰਦਾ ਸੀਪਿਛਲੇ ਸਾਲ ਜਦੋਂ ਦੂਸਰੀ ਵਾਰ ਚੁਣੇ ਜਾਣ ਬਾਅਦ ਉਸਨੇ 21 ਜਨਵਰੀ ਨੂੰ ਸੱਤਾ ਸੰਭਾਲੀ ਤਾਂ ਇਸ ਨੂੰ ਆਰਥਿਕ ਸੁਰੱਖਿਆ ਦੇ ਨਾਮ ਹੇਠ ਅਮਰੀਕਾ ਲਈ ਜ਼ਰੂਰੀ ਖੇਤਰ ਕਰਾਰ ਦੇ ਕੇ ਕਬਜ਼ਾ ਕਰਨ ਦੀਆਂ ਗੱਲਾਂ ਕਰਨ ਲੱਗ ਪਿਆਹੁਣ ਅਮਰੀਕਾ ਦੀ ਸੁਰੱਖਿਆ ਖਾਤਰ ਕਬਜ਼ਾ ਕਰਨਾ ਜ਼ਰੂਰੀ ਦੱਸਣ ਲੱਗ ਪਿਆ ਹੈਉਸਨੇ ਗਿਰਗਿਟ ਦੀ ਤਰ੍ਹਾਂ ਸਟੈਂਡ ਬਦਲੇ

ਪਹਿਲਾਂ ਅਮਰੀਕਾ ਇਸ ਨੂੰ ਚੀਨ ਵੱਲੋਂ ਭਾਰੀ ਨਿਵੇਸ਼ ਕੀਤੇ ਜਾਣ ਕਰਕੇ ਕਬਜ਼ਾ ਕਰਨ ਦੀਆਂ ਅਫਵਾਹਾਂ ਫੈਲਾਉਂਦਾ ਸੀ ਜਦੋਂ ਕਿ ਚੀਨ ਨੇ ਕਦੇ ਉੱਥੇ ਕੋਈ ਸਮੁੰਦਰੀ ਜਹਾਜ਼ ਜਾਂ ਪਣਡੁਬੀ ਤਾਇਨਾਤ ਨਹੀਂ ਕੀਤੀਇਵੇਂ ਹੀ ਰੂਸ ਵੱਲੋਂ ਇਸਦੀ ਘੇਰਾਬੰਦੀ ਦੇ ਸ਼ਗੂਫੇ ਛੱਡਦਾ ਰਿਹਾਅਮਰੀਕਾ ਅੰਦਰ ਇੱਕ ਸਰਵੇ ਅਨੁਸਾਰ ਸਿਰਫ 7 ਪ੍ਰਤੀਸ਼ਤ ਲੋਕ ਇਸ ’ਤੇ ਕਬਜ਼ੇ ਦੇ ਹਾਮੀ ਹਨਫਿਰ ਵੀ ਟਰੰਪ ਅਤੇ ਉਸਦੀ ਖਰਬਪਤੀ ਕਲੱਬ ਇਸ ’ਤੇ ਕਬਜ਼ੇ ਲਈ ਬਜ਼ਿੱਦ ਹੈ

ਟਰੰਪ ਨੂੰ ਲਗਾਮ ਜ਼ਰੂਰੀ:

ਟਰੰਪ ਦੀ ਪੂਰੀ ਕੈਬਨਟ ਵਿੱਚ ਖਰਬਪਤੀ ਸਰਮਾਏਦਾਰ ਸ਼ਾਮਲ ਹਨਉਸਨੇ ਖੁਦ ਆਪਣੇ ਨਾਮ ਦਾ ਸਿੱਕਾ ਧਨ ਅੰਬਾਰ ਲਈ ਜਾਰੀ ਕਰ ਰੱਖਿਆ ਹੈਉਹ ਹਿਟਲਰ ਦੇ ਰਾਹ ਪੈ ਚੁੱਕਾ ਹੈ ਅਤੇ ਪੂਰੇ ਵਿਸ਼ਵ ’ਤੇ ਏਕਾਧਿਕਾਰ ਵੱਲ ਤੁਰਿਆ ਹੋਇਆ ਹੈਉਹ ਅਜੋਕੇ ਵਿਸ਼ਵ ਦੀਆਂ ਸਰਹੱਦਾਂ ਬਦਲ ਦੇਣਾ ਚਾਹੁੰਦਾ ਹੈਵੈਨਜ਼ਵੇਲਾ ’ਤੇ ਕਬਜ਼ਾ ਅਸਲ ਵਿੱਚ ਕਿਊਬਾ ਨੂੰ ਆਪਣੀ ਮੌਤੇ ਮਰਨ ਲਈ ਮਜਬੂਰ ਕਰਨਾ ਹੈ, ਜਿਸ ਨੂੰ ਡਾਕਟਰੀ ਸਹਾਇਤਾ ਬਦਲੇ ਵੈਨਜ਼ਵੇਲਾ ਮੁਫਤ ਤੇਲ ਦਿੰਦਾ ਸੀ

ਬ੍ਰਿਟਿਸ਼ ਪਾਰਲੀਮੈਂਟ ਵਿੱਚ ਬੋਲਦੇ ਸਾਂਸਦ ਸਟੀਵ ਵਿਦਰਡਨ ਨੇ ਦਲੇਰਾਨਾ ਢੰਗ ਨਾਲ ਟਰੰਪ ਦੇ ਕਿਰਦਾਰ ਦੀ ਤਸਵੀਰ ਵਿਸ਼ਵ ਭਾਈਚਾਰੇ ਸਾਹਮਣੇ ਰੱਖਦੇ ਕਿਹਾ ਕਿ ਉਹ ਅਪਰਾਧਕ ਗੈਂਗ ਦੇ ਮੈਂਬਰ ਵਜੋਂ ਕੰਮ ਕਰ ਰਿਹਾ ਹੈ। ਉਸਨੇ ਵੈਨਜ਼ਵੇਲਾ ’ਤੇ ਬੰਬਾਰੀ ਕੀਤੀਉਸਦਾ ਰਾਸ਼ਟਰਪਤੀ ਅਤੇ ਪਤਨੀ ਅਗਵਾ ਕਰ ਲਏਬਹੁਤ ਸਾਰੇ ਲੋਕ ਮਾਰ ਦਿੱਤੇਇਸਦਾ ਅਗਲਾ ਨਿਸ਼ਾਨਾ ਕਿਊਬਾ, ਕੋਲੰਬੀਆ, ਪਨਾਮਾ ਅਤੇ ਗਰੀਨਲੈਂਡ ਹਨਜੇ ਵਿਸ਼ਵ ਦੇ ਲੋਕ ਨਾ ਜਾਗੇ ਤਾਂ ਉਹ ਅਪਰਾਧ ਕਰਦਾ ਚਲਾ ਜਾਵੇਗਾ

ਅਜੋਕੇ ਕੰਮਾਂਤਰੀ ਸਿਸਟਮ ਵਿੱਚ ਕੋਈ ਅੰਤਰਰਾਸ਼ਟਰੀ ਥਾਣੇਦਾਰ ਨਹੀਂ ਬਣ ਸਕਦਾ, ਨਾ ਕੋਈ ਆਪਣੇ ਆਪ ਗਲੋਬਲ ਜੱਜਟਰੰਪ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ, ਆਰਥਿਕ ਟੈਰਰ ਬਾਅਦ ਫੌਜੀ ਸ਼ਕਤੀ ਦਾ ਟੈਰਰ ਫੈਲਾ ਰਿਹਾ ਹੈਸਭ ਨੂੰ ਪਤਾ ਹੈ ਕਿ ਗਰੀਨਲੈਂਡ ’ਤੇ ਫੌਜੀ ਕਬਜ਼ੇ ਵੇਲੇ ਨਾਟੋ ਅਤੇ ਯੂਰਪੀਨ ਸਹਯੋਗੀਆਂ ਨੇ ਚੂੰ-ਚਾਂ ਨਹੀਂ ਕਰਨੀ. ਲੇਕਿਨ ਇਹ ਇਤਿਹਾਸਿਕ ਗਲਤੀ ਹੋਵੇਗੀਚੀਨ, ਰੂਸ, ਭਾਰਤ, ਜਪਾਨ, ਯੂਰਪ, ਲਾਤੀਨੀ ਅਮਰੀਕਾ, ਉੱਤਰੀ ਕੋਰੀਆ, ਇਰਾਨ ਅਤੇ ਸਾਊਥ ਅਫਰੀਕਾ ਆਦਿ ਨੂੰ ਮਿਲ ਕੇ ਸਮੂਹਿਕ ਸੁਰੱਖਿਆ ਨਿਜ਼ਾਮ ਮਜ਼ਬੂਤ ਕਰਨਾ ਹੋਵੇਗਾ, ਨਹੀਂ ਤਾਂ ਅੰਤਰਰਾਸ਼ਟਰੀ ਨਿਜ਼ਾਮ ਜੰਗਲ ਦਾ ਰਾਜ ਬਣ ਕੇ ਰਹਿ ਜਾਵੇਗਾ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author