DarbaraSKahlon8“ਪ੍ਰਦਰਸ਼ਨਕਾਰੀ ਪੂਰੇ ਵਿਸ਼ਵ ਵਿੱਚ ਲੋਕ ਵਿਰੋਧੀ ਸਰਕਾਰਾਂ ਦੇ ਤਾਜ ਉਛਾਲਣ ਤੋਂ ਪਿੱਛੇ ਨਹੀਂ ...
(30 ਜਨਵਰੀ 2026)


ਜ਼ੈਨ ਜ਼ੈੱਡ ਲਹਿਰ ਇੱਕ ਉੱਚ ਕਦਰਾਂ ਕੀਮਤਾਂ ਭਰੀ ਨੌਜਵਾਨ ਕਿਰਤੀ ਸ਼ਕਤੀ ਵਜੋਂ ਅਜੋਕੇ ਗਲੋਬਲ ਰਾਜਨੀਤਿਕ
, ਆਰਥਿਕ, ਸਮਾਜਿਕ ਅਤੇ ਕਮਾਂਤਰੀ ਮਾਹੌਲ ਵਿੱਚ ਸਥਿਰਤਾ ਅਤੇ ਸਾਂਝੀਵਾਲਤਾ ਦੇ ਮਕਸਦ ਨਾਲ ਪੇਸ਼ਾਵਰਾਨਾ ਮਾਰਗ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਸ਼ਮੂਲੀਅਤ ਕਰ ਚੁੱਕੀ ਹੈਦਰਅਸਲ ਇਹ ਉਹ ਪੀੜ੍ਹੀ ਹੈ ਜੋ ਸਨ 1997 ਤੋਂ 2012 ਦਰਮਿਆਨ ਜਨਮੀ ਅਤੇ ਹੁਣ ਲਗਾਤਾਰ ਸਥਾਪਿਤ ਗਲੋਬਲ ਤਾਣੇ ਬਾਣੇ ਨੂੰ ਆਪਣੀ ਵਿਵਹਾਰਿਕ ਅਗਾਂਹ ਵਧੂ ਸੋਚ ਰਾਹੀਂ ਨਵੀਂਆਂ ਆਧੁਨਿਕ ਮੰਜ਼ਿਲਾਂ ਵੱਲ ਲਿਜਾਣ ਦੇ ਇਰਾਦੇ ਨਾਲ ਅੱਗੇ ਵਧਣਾ ਚਾਹੁੰਦੀ ਹੈਸਭ ਤੋਂ ਜ਼ਰੂਰੀ ਇਹ ਹੈ ਕਿ ਅਜੋਕੀਆਂ ਗਲੋਬਲ, ਰਾਸ਼ਟਰੀ, ਸਥਾਨਿਕ ਸੰਸਥਾਵਾਂ ਅਤੇ ਕਾਰਪੋਰੇਟ ਜਗਤ ਇਸ ਪੀੜ੍ਹੀ ਨੂੰ ਇਸਦੇ ਹੁਨਰ, ਬੌਧਿਕ ਪ੍ਰਾਪਤੀਆਂ ਅਤੇ ਵਿਚਾਰਧਾਰਕ ਝੁਕਾਅ ਅਨੁਸਾਰ ਟਕਰਾਅ ਅਤੇ ਦਮਨ ਦੀ ਥਾਂ ਪਰੋੜ੍ਹਤਾ ਦੇਣ ਦੀ ਨੀਤੀ ਅਪਣਾਉਣ

ਮਕਸਦ:

ਇਹ ਪੀੜ੍ਹੀ ਆਪਣੇ ਵਿੱਦਿਅਕ ਕੰਮਕਾਜੀ ਅਤੇ ਰੁਜ਼ਗਾਰ ਵਾਲੇ ਸਥਾਨਾਂ ’ਤੇ ਸੰਤੁਲਨ, ਤਰੱਕੀ ਅਤੇ ਸਾਰਥਿਕਤਾ ਨੂੰ ਮਹੱਤਵ ਦਿੰਦੀ ਹੈਇਹ ਆਪਣੀ ਸੰਗਠਨਾਤਮਕ ਮਜ਼ਬੂਤੀ ਅਤੇ ਸਥਿਰਤਾ ਨੂੰ ਜ਼ਰੂਰੀ ਸਮਝਦੀ ਹੈਇਹ ਅਤੀ ਅਭਿਲਾਸ਼ੀ ਅਤੇ ਪਿਤਾ ਪੁਰਖੀ ਵਿਕਾਸਮਈ ਰੀਤੀ ਰਿਵਾਜ਼ਾਂ ਤੋਂ ਭਿੰਨ ਹੈਆਪਣੇ ਹੁਨਰ, ਰਚਨਾਤਮਕ ਗਤੀਵਿਧੀਆਂ ਅਤੇ ਲਚਕਦਾਰ ਵਤੀਰੇ ਰਾਹੀਂ ਆਪਣਾ ਰੋਲ ਅਦਾ ਕਰਨਾ ਚਾਹੁੰਦੀ ਹੈ ਉਨ੍ਹਾਂ ਸੰਸਥਾਵਾਂ ਅਤੇ ਅਦਾਰਿਆਂ ਵਿੱਚ ਕੰਮ ਕਰਨ ਨੂੰ ਤਰਜੀਹ ਦਿੰਦੀ ਹੈ ਜੋ ਅਨੇਕਤਾ ਦੇ ਬਾਵਜੂਦ ਸਮਾਜਿਕ ਇਕਸੁਰਤਾ ਅਤੇ ਸਮਾਜਿਕ ਜਵਾਬਦੇਹੀ ਨੂੰ ਮਹੱਤਤਾ ਦਿੰਦੀਆਂ ਹੋਣਉਹ ਵੱਖ ਵੱਖ ਧਰਮਾਂ ਰੰਗਾਂ ਨਸਲਾਂ ਇਲਾਕਿਆਂ ਜਾਤਾਂ-ਪਾਤਾਂ ਦੇ ਬਾਵਜੂਦ ਆਪਣੇ ਰੁਜ਼ਗਾਰ ਦਾਤਾਵਾਂ ਨਾਲ ਮਿਲ ਕੇ ਸਮਝਦਾਰੀ ਨਾਲ ਕੰਮ ਕਰਨਾ ਚਾਹੁੰਦੀ ਹੈ

ਪ੍ਰਭੂਤਵ ਵਿਰੋਧੀ:

ਪ੍ਰਭੂਤਵਵਾਦ ਜਾਂ ਬਾਸਿਜ਼ਮ ਹਮੇਸ਼ਾ ਤਾਨਾਸ਼ਾਹੀ ਜਬਰ ਜ਼ੁਲਮ ਜ਼ਿਆਤੀਆਂ ਅਤੇ ਬੰਧਕਵਾਦ ਨੂੰ ਜਨਮ ਦਿੰਦਾ ਹੈਇਸੇ ਕਰਕੇ ਜ਼ੈਨ ਜ਼ੈੱਡ ਲਹਿਰ ਇਸਦੇ ਵਿਰੁੱਧ ਹੈਇਹ ਪੀੜ੍ਹੀ ਜਿਵੇਂ ਦੂਸਰੀ ਵਿਸ਼ਵ ਜੰਗ ਬੰਦੀ ਤੋਂ ਬਾਅਦ ਦੀ ਨੌਜਵਾਨ ਪੀੜ੍ਹੀ ਅੱਤ ਦੀ ਮਹਿੰਗਾਈ ਬੇਰੁਜ਼ਗਾਰੀ ਭੁੱਖਮਰੀ ਹਾਲਾਤ ਵਿੱਚ ਬਹੁਤ ਹੀ ਭੈੜੀਆਂ ਤਾਨਾਸ਼ਾਹ, ਏਕਾ ਅਧਿਕਾਰਵਾਦੀ ਸਰਕਾਰਾਂ ਦੇ ਦਬਾਅ ਵਿੱਚ ਪਲੀ, ਵੱਡੀ ਹੋਈ, ਉਵੇਂ ਹੀ 9/11, ਆਰਥਿਕ ਮੰਦਹਾਲੀ-2008, ਤਕਨੀਕੀ ਅਤੇ ਵਪਾਰਕ ਉਥਲ ਪੁਥਲ, ਕੋਵਿਡ 19, ਕੱਟੜਵਾਦੀ ਟਕਰਾਵਾਂ, ਮਹਿੰਗਾਈ, ਬੇਰੁਜ਼ਗਾਰੀ, ਜਲਵਾਯੂ ਤਬਦੀਲੀ ਦੀ ਮਾਰ, ਇੰਟਰਨੈੱਟ ਜੇਬ ਵਿੱਚ ਪਾਈ ਵਿੱਦਿਅਕ ਪ੍ਰਾਪਤੀ ਵਿੱਚ ਦਰਪੇਸ਼ ਸਮੱਸਿਆਵਾਂ ਦੇ ਦੌਰ ਵਿੱਚ ਪਲੀ ਵੱਡੀ ਹੋਈਸੋਸ਼ਲ ਮੀਡੀਆ ਅਤੇ ਇੰਟਰਨੈੱਟ ਜੰਤਰਾਂ ਕਰਕੇ ਗਲੋਬਲ ਪੱਧਰ ’ਤੇ ਬੌਧਿਕ ਚੇਤਨਤਾ ਰੱਖਣ ਵਾਲੀ ਇਹ ਪੀੜ੍ਹੀ ਅਜੋਕੇ ਰਟੇ ਰਟਾਏ ਰਾਜਨੀਤਕ, ਸੰਵਿਧਾਨਿਕ, ਪ੍ਰਸ਼ਾਸਨਿਕ ਖੋਖਲੇ ਕਾਨੂੰਨਾਂ ਤੋਂ ਬੇਜ਼ਾਰ ਹੈ ਜਿੱਥੇ ਪਹਿਲੀਆਂ ਪੀੜ੍ਹੀਆਂ ਸਰਕਾਰ, ਪ੍ਰਸ਼ਾਸਨ ਅਤੇ ਰਾਜਨੀਤੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦਾ ਰੌਲਾ ਪਾਉਂਦੀਆਂ ਸਨ ਅਤੇ ਦਮਨਕਾਰੀ ਸ਼ਾਸਕ ਰਾਜਕੀ ਪੁਲਿਸ ਅਤੇ ਫੌਜੀ ਸ਼ਕਤੀ ਰਾਹੀਂ ਖੁਫੀਆ ਏਜੰਸੀਆਂ ਦੀ ਮਦਦ ਨਾਲ ਉਹਨਾਂ ਦੀ ਆਵਾਜ਼ ਨੂੰ ਦਰੜ ਦਿੰਦੇ ਸਨ, ਉੱਥੇ ਜ਼ੈਨ ਜ਼ੈੱਡ ਸੰਗਠਤ ਲਹਿਰ ਪਾਰਦਰਸ਼ਤਾ ਅਤੇ ਜਵਾਬਦੇਹੀ ਬਗੈਰ ਅੱਗੇ ਤੁਰਨਾ ਨਹੀਂ ਚਾਹੁੰਦੀਉਹ ਕਾਲਜ, ਯੂਨੀਵਰਸਿਟੀਆਂ, ਤਕਨੀਕੀ ਅਤੇ ਸਾਇੰਸੀ ਸੰਸਥਾਵਾਂ ਵਿੱਚ ਦਾਖਲਿਆਂ, ਸਰਕਾਰੀ ਅਤੇ ਗੈਰ ਸਰਕਾਰੀ ਕੰਮਕਾਜੀ ਥਾਂਵਾਂ, ਵਿਭਾਗਾਂ ਵਿੱਚ ਚੋਣ, ਰਾਜਨੀਤਿਕ ਅਤੇ ਪ੍ਰਸ਼ਾਸਨਿਕ ਥਾਂਵਾਂ ’ਤੇ ਪਾਰਦਰਸ਼ਤਾ, ਨਿਰਪੱਖਤਾ, ਭੇਦਭਾਵਹੀਣਤਾ ਵੇਖਣਾ ਚਾਹੁੰਦੇ ਹਨਉਹ ਕਿਸੇ ਵੀ ਤਰ੍ਹਾਂ ਦੇ ਬਾਸਿਜ਼ਮ ਵਿਰੋਧੀ ਹਨਉਹ ਆਪਣੀ ਤਰੱਕੀ ਅਤੇ ਵਧੀਆ ਉਜਰਤ ਦੇ ਨਾਲ ਨਾਲ ਆਪਣੇ ਅਦਾਰੇ ਦੀ ਤਰੱਕੀ ਅਤੇ ਰੋਜ਼ਗਾਰ ਦਾਤਾਵਾਂ ਨਾਲ ਤਰਕਸ਼ੀਲ ਬਰਾਬਰੀ ਚਾਹੁੰਦੇ ਹਨ

ਤਖਤ ਪਲਟੇ:

ਸਨ 2025 ਵਿੱਚ ਜ਼ੈਨ ਜ਼ੈੱਡ ਲਹਿਰ ਨੇ ਕਈ ਸਰਕਾਰਾਂ ਦੇ ਤਖਤੇ ਪਲਟ ਸੁਟੇ ਅਤੇ ਕਈ ਸਥਾਪਿਤ ਨਿਜ਼ਾਮਾ, ਤਾਨਾਸ਼ਾਹਾਂ, ਅਪਰਾਧੀ ਅਤੇ ਭ੍ਰਿਸ਼ਟਾਚਾਰੀ ਸ਼ਾਸਕਾ ਲਈ ਕਾਂਬਾ ਛੇੜੂ ਚੁਣੌਤੀਆਂ ਪੈਦਾ ਕਰ ਰੱਖੀਆਂ ਹਨਉਹ “ਅਰਬ ਬਹਾਰਇਨਕਲਾਬ ਦੇ ਬਚੇ ਖੁਚੇ ਕਾਰਜਾਂ ਦੀ ਪੂਰਤੀ ਲਈ ਵਚਨਬੱਧ ਹਨਕਾਠਮੰਡੂ (ਨਿਪਾਲ) ਤੋਂ ਲੈ ਕੇ ਐਨਤਨਵੀਰੋ (ਮੈਡਗਾਸਕਰ) ਤਕ ਦੀਆਂ ਸੜਕਾਂ ’ਤੇ ਭੜਕੇ ਨੌਜਵਾਨ ਵਿਰੋਧ ਪ੍ਰਦਰਸ਼ਨਾਂ ਵਿੱਚ ਉਹਨਾਂ ਦੀ ਭੂਮਿਕਾ ਅਤੀ ਮਹੱਤਵਪੂਰਨ ਅਤੇ ਤਖਤ ਪਲਟਾਊ ਦੇਖਣ ਨੂੰ ਮਿਲੀ

ਮਹਿੰਗਾਈ, ਰਹਿਣ ਸਹਿਣ ਦੇ ਜੀਵਨ ਵਿੱਚ ਨਰਕੀ ਦੁਸ਼ਵਾਰੀਆਂ, ਏ ਆਈ ਅਤੇ ਤਕਨੀਕ ਕਰਕੇ ਵਧਦੀ ਬੇਰੁਜ਼ਗਾਰੀ, ਸਮਾਜ, ਪ੍ਰਸ਼ਾਸਨ ਅਤੇ ਰਾਜਨੀਤੀ ਵਿੱਚ ਡੂੰਘੀਆਂ ਜੜ੍ਹਾਂ ਭਰਿਆ ਭ੍ਰਿਸ਼ਟਾਚਾਰ ਤਤਕਾਲੀ ਜ਼ੈਨ ਜ਼ੈੱਡ ਹਿੰਸਕ ਅੰਦੋਲਨਾਂ ਦਾ ਆਧਾਰ ਬਣੇਅੱਜ ਇਹ ਲਹਿਰ ਹਰ ਦੇਸ਼, ਇਲਾਕੇ ਅਤੇ ਕਾਰਪੇਟ ਸੰਸਥਾਨਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਰੂਪ ਧਾਰਨ ਕਰ ਰਹੀ ਹੈਸਮਾਜਿਕ, ਆਰਥਿਕ, ਰਾਜਨੀਤਿਕ ਇਨਕਲਾਬੀ ਤਬਦੀਲੀ ਦਾ ਪ੍ਰਤੀਕ ਬਣੀ ਖੜ੍ਹੀ ਹੈ

ਬਲੂਮਬਰਗ ਇਕਨਾਮਿਕਸ ਅਨੁਸਾਰ ਅਜਿਹੇ ਹਿੰਸਕ ਅਤੇ ਸੜਕੀ ਵਿਰੋਧ ਪ੍ਰਦਰਸ਼ਨ ਨਵੇਂ ਸਾਲ ਸਨ 2026 ਵਿੱਚ ਵੀ ਚਾਲੂ ਰਹਿੰਦੇ ਵੇਖੇ ਜਾਣਗੇ ਜ਼ੈਨ ਜ਼ੈੱਡ ਇਨਕਲਾਬ ਲਈ ਸੋਸ਼ਲ ਮੀਡੀਆ, ਸਮਾਜਿਕ ਨਾ ਬਰਾਬਰੀ, ਗੁਰਬਤ, ਭੁੱਖਮਰੀ, ਬੇਰੁਜ਼ਗਾਰੀ, ਰੋਜ਼ਾਨਾ ਜੀਵਨ ਦੀਆਂ ਸਿਹਤ, ਸਿੱਖਿਆ, ਛੱਤ ਅਤੇ ਰੋਟੀ ਸਬੰਧੀ ਦੁਸ਼ਵਾਰੀਆਂ, ਮਹਿੰਗਾਈ ਇਨ੍ਹਾਂ ਪ੍ਰਦਰਸ਼ਨਾਂ ਦਾ ਮੁੱਖ ਆਧਾਰ ਬਣਨਗੇਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਪਾਗਲਾਨਾ ਟਰੰਪ ਟੈਰਰ, ਕਾਰਪੋਰੇਟ ਅਮੀਰ ਘਰਾਣਿਆਂ ਦੀ ਗਲੋਬਲ ਆਰਥਿਕਤਾ ਅਤੇ ਵਪਾਰ ਉੱਤੇ ਜਕੜ, ਲੋਕਾਂ ਦੀ ਖਰੀਦ ਸ਼ਕਤੀ ਵਿੱਚ ਵਧਦੀ ਕਮੀ ਆਦਿ ਨੋਬਲ ਇਨਾਮ ਜੇਤੂ ਵਿਸ਼ਲੇਸ਼ਕ ਦਾਰੋ ਮੋਗਲੂ ਅਨੁਸਾਰ ਮੁੱਖ ਕਾਰਨ ਬਣਨਗੇ। ਤਾਨਾਸ਼ਾਹ ਏਕਾਧਿਕਾਰੀ ਫੌਜੀ ਸ਼ਾਸਨ ਹੀ ਨਹੀਂ ਬਲਕਿ ਲਿਬਰਲ ਲੋਕਤੰਤਰ ਵੀ ਇਸਦੀ ਮਾਰ ਤੋਂ ਬਚ ਨਹੀਂ ਪਾਉਣਗੇ

ਸਨ 2025 ਵਿੱਚ ਕਰੀਬ 33 ਦੇਸ਼ਾਂ ਵਿੱਚ ਸਨ 2017 ਤੋਂ ਬਾਅਦ 10 ਹਜ਼ਾਰ ਤੋਂ ਵੱਧ ਗਿਣਤੀ ਅਧਾਰਤ ਨੌਜਵਾਨ ਇਕੱਠਾਂ ਨੇ 53 ਵੱਡੇ ਵਿਰੋਧ ਪ੍ਰਦਰਸ਼ਨ ਕੀਤੇਕਾਰਨੀਜੀ ਵਿਰੋਧ ਦਰਜ ਕਰਨ ਵਾਲੀ ਸੰਸਥਾ ਅਨੁਸਾਰ ਇਹ ਇਕੱਠ ਟਿਕਟਾਕ ਅਤੇ ਡਿਸਕਾਰਡ ਦੀ ਮਦਦ ਨਾਲ ਸੰਗਠਿਤ ਕੀਤੇ ਗਏ

ਸਵੀਡਨ ਸਥਿਤ ਲੋਕਤੰਤਰ ਅਤੇ ਚੋਣ ਸਹਾਇਕ ਕੌਮਾਂਤਰੀ ਸੰਸਥਾ ਅਨੁਸਾਰ ਸਨ 2025 ਇਸ ਸਦੀ ਦਾ ਹੁਣ ਤਕ ਦਾ ਸਭ ਤੋਂ ਭਿਆਨਕ ਲੋਕਤੰਤਰ ਘਾਤੀ ਸਾਲ ਸਾਬਤ ਹੋਇਆ ਹੈਇਹ ਲੋਕਤੰਤਰ ਸਰਕਾਰਾਂ ਦੀ ਥਾਂ ਏਕਾਧਿਕਾਰਵਾਦੀ, ਤਾਨਾਸ਼ਾਹ, ਮਨੁੱਖੀ ਆਜ਼ਾਦੀਆਂ ਵਿਰੋਧੀ ਸ਼ਾਸਨ ਸਥਾਪਤੀ ਲਈ ਬਦਨਾਮ ਸਾਲ ਗਰਦਾਨਿਆ ਗਿਆ ਹੈਦੂਸਰੀ ਜੰਗ ਸਮੇਂ ਪੈਦਾ ਹੋਈਆਂ ਬਰੈਟਨਵੁੱਡ ਅਤੇ ਯੂਐੱਨਓ ਸੰਸਥਾਵਾਂ ਸਰਮਾਏਦਾਰ ਧਨਾਢਾਂ, ਕਾਰਪੋਰੇਟਰ ਆਕਾਵਾਂ ਰਾਹੀਂ ਗਲੋਬਲ ਨਿਜ਼ਾਮ ਚਲਾ ਰਹੀਆਂ ਹਨਗਲੋਬਲ ਪੱਧਰ ’ਤੇ ਜੰਗਾਂ, ਨਸਲਘਾਤ, ਭੁੱਖਮਰੀ, ਜਲਵਾਯੂ ਆਸੰਤੁਲਨ, ਵਪਾਰਕ ਅਜਾਰੇਦਾਰੀ ਇਨ੍ਹਾਂ ਦੀ ਦੇਣ ਹਨ, ਜਿਨ੍ਹਾਂ ਤੋਂ ਜ਼ੈਨ ਜ਼ੈੱਡ ਤੰਗ ਆਈ ਪਈ ਹੈ

ਨਿਪਾਲ ਵਿੱਚ ਸੋਸ਼ਲ ਮੀਡੀਆ ’ਤੇ ਰੋਕ ਅਤੇ ਭਾਈ ਭਤੀਜਾਵਾਦੀ ਭ੍ਰਿਸ਼ਟਾਚਾਰ ਵਿਰੁੱਧ ਹਜ਼ਾਰਾਂ ਨੌਜਵਾਨ ਸੜਕਾਂ ਤੇ ਉੱਤਰ ਆਏ ਦੇਖਦੇ ਵੇਖਦੇ ਇਹ ਪ੍ਰਦਰਸ਼ਨ ਹਿੰਸਕ ਟਕਰਾ, ਅਗਜ਼ਨੀ ਅਤੇ ਸਾੜ-ਫੂਕ ਦਾ ਰੂਪ ਧਾਰਨ ਕਰ ਗਏ। ਸਰਕਾਰੀ ਅਤੇ ਨਿੱਜੀ ਇਮਾਰਤਾਂ, ਹਿਲਟਨ ਹੋਟਲ ਆਦਿ ਅਗਨ ਭੇਟ ਕੀਤੇ ਗਏਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਸਤੀਫਾ ਦੇਣ ਲਈ ਮਜਬੂਰ ਹੋ ਗਏਕਈ ਮੰਤਰੀ ਸੜਕਾਂ ’ਤੇ ਦੌੜਾ ਦੌੜਾ ਕੇ ਕੁੱਟੇਸਾਬਕਾ ਸੁਪਰੀਮ ਕੋਰਟ ਜੱਜ ਸੁਸ਼ੀਲਾ ਕਾਰਕੀ ਦੀ ਗਵਾਹੀ ਵਿੱਚ ਜ਼ੈਨ ਜ਼ੈੱਡ ਦੀ ਸਹਿਮਤੀ ਨਾਲ ਅੰਤਰਮ ਸਰਕਾਰ ਗਠਿਤ ਕੀਤੀ ਗਈ ਜੋ ਮਾਰਚ 2026 ਵਿੱਚ ਚੋਣਾਂ ਕਰਾਉਣ ਜਾ ਰਹੀ ਹੈ

ਬੰਗਲਾਦੇਸ਼ ਵਿੱਚ ਨੌਜਵਾਨ ਵਿਦਰੋਹ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜਲਾਵਤ ਹੋਣ ਅਤੇ ਭਾਰਤ ਵਿੱਚ ਪਨਾਹ ਲੈਣ ਲਈ ਮਜਬੂਰ ਕੀਤਾ। ਅੰਤਰਮ ਸਰਕਾਰ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅਗਵਾਈ ਵਿੱਚ ਗਠਤ ਕੀਤੀ, ਜੋ ਫਰਵਰੀ 12, 2020 ਵਿੱਚ ਚੋਣਾਂ ਕਰਾਉਣ ਜਾ ਰਹੀ ਹੈ

ਮੈਡਗਾਸਕਰ ਵਿੱਚ ਅੱਤ ਗਰੀਬੀ, ਪਾਣੀ ਦੀ ਘਾਟ, ਸੱਤਾਧਾਰੀਆਂ ਦੇ ਦਮਨ ਵਿਰੁੱਧ ਜ਼ੈਨ ਜ਼ੈੱਡ ਵਿਰੋਧ ਪ੍ਰਦਰਸ਼ਨ ਨੇ ਰਾਸ਼ਟਰਪਤੀ ਐਡੀ ਰਾਜੋਲੀਨ ਦਾ ਅਕਤੂਬਰ 2020 ਵਿੱਚ ਤਖਤਾ ਪਲਟ ਦਿੱਤਾ22 ਸਾਲਾ ਡਿਲੀਵਰੀ ਸਵਾਰ ਮਿਓਰਾ ਰੋਸ਼ਨਰੀਨਾ ਉੱਚੀ ਉੱਚੀ ਬੋਲਦਾ ਸੁਣਿਆ, “ਸਖਤ ਮਿਹਨਤ ਵੀ ਵਧੀਆ ਜੀਵਨ ਦੀ ਜ਼ਾਮਨ ਨਹੀਂ।”

ਮੈਕਸੀਕੋ ਸ਼ਹਿਰ ਵਿੱਚ ਨਵੰਬਰ 2020 ਵਿੱਚ 20 ਸਾਲਾ ਨੌਜਵਾਨ ਅਲੈਕਜੈਂਡਰ ਅਲਵਾਰਡੋ ਹੱਥ ਵਿੱਚ “ਹਾਲੋ ਪੋਸਟਰ ਫੜੀ ਰਹਿਣ ਬਸੇਰਾ ਨਾ ਹੋਣ ਕਰਕੇ ਪ੍ਰਦਰਸ਼ਨ ਕਰਦਾ ਨਜ਼ਰ ਆਇਆ, ਜੋ ਰਾਸ਼ਟਰਪਤੀ ਕਲੋਡੀਆ ਛੀਨ ਬਾਮ ਪ੍ਰਸ਼ਾਸਨ ਲਈ ਖਤਰੇ ਦੀ ਘੰਟੀ ਸੀਉਪਰੰਤ ਹਜ਼ਾਰਾਂ ਨੌਜਵਾਨ ਦੇਸ਼ ਵਿੱਚ ਵਧਦੀ ਹਿੰਸਾ, ਗੈਂਗਸਟਰਵਾਦ ਤਸਕਰੀ ਅਤੇ ਸੰਗਠਿਤ ਅਪਰਾਧ ਵਿਰੁੱਧ ਆਵਾਜ਼ ਉਠਾਉਣ ਵਾਲੇ ਮੇਅਰ ਦੇ ਜਨਤਕ ਕਤਲ ਬਾਅਦ ਪੈਦਾ ਹੋਏ ਗੁੱਸੇ ਕਰਕੇ ਸੜਕਾਂ ’ਤੇ ਪ੍ਰਦਰਸ਼ਨ ਕਰਦੇ ਨਜ਼ਰ ਆਏ

ਪੇਰੂ (ਲਤੀਨੀ ਅਮਰੀਕਾ) ਵਿੱਚ ਜ਼ੈਨ ਜ਼ੈੱਡ ਮੁਜ਼ਾਰਾਕਾਰੀਆਂ ਨੇ ਦੇਸ਼ ਵਿੱਚ ਵਧਦੇ ਅਪਰਾਧਾਂ, ਭੈੜੇ ਪੈਨਸ਼ਨ ਸਿਸਟਮ ਕਰਕੇ ਰਾਸ਼ਟਰਪਤੀ ਦੀਨਾ ਬੋਲਰਤੇ ਦਾ ਤਖਤਾ ਅਕਤੂਬਰ 2020 ਵਿੱਚ ਪਲਟ ਦਿੱਤਾ ਉੱਥੇ ਅਪਰੈਲ 2026 ਵਿੱਚ ਚੋਣਾਂ ਹੋਣ ਜਾ ਰਹੀਆਂ ਹਨ

ਸਰਬੀਆ ਵਿੱਚ ਸਰਕਾਰ ਵਿਰੋਧੀ ਰੈਲੀਆਂ ਟਾਵਰ ਛੱਤ ਡਿਗਣ ਕਰਕੇ ਭੜਕੀਆਂਨੌਜਵਾਨਾਂ ਨੇ ਸਰਕਾਰ ਨੂੰ ਬੈਲਗਰੇਡ ਵਿਖੇ ਟਰੰਪ ਟਾਵਰ ਉਸਾਰੀ ਤੋਂ ਰੋਕ ਦਿੱਤਾਬਲਗਾਰੀਆ ਵਿੱਚ 11 ਦਸੰਬਰ 2020 ਨੂੰ ਪ੍ਰਧਾਨ ਮੰਤਰੀ ਰੋਜਨ ਜੋਲੀਆਜੋਕੋਵ ਨੂੰ ਦੇਸ਼ ਅੰਦਰ ਫੈਲੇ ਭ੍ਰਿਸ਼ਟਾਚਾਰ ਅਤੇ ਧਾਂਦਲੀਆਂ ਕਰਕੇ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾਅਮਰੀਕਾ ਅੰਦਰ ਨਿਊਯਾਰਕ ਦੇ ਮੇਅਰ ਜ਼ੋਹਰਾ ਮਮਦਾਨੀ ਦੀ ਜਿੱਤ ਪਿੱਛੇ ਨੌਜਵਾਨ ਸ਼ਕਤੀ ਖੜ੍ਹੀ ਨਜ਼ਰ ਆਈ, ਜਿਸਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰੀ ਵਿਰੋਧ ਦੇ ਬਾਵਜੂਦ ਉਸ ਨੂੰ ਚੁਣਿਆ

ਸਾਲ 2026 ਵਿੱਚ ਇਥੋਪੀਆ, ਕੇਂਦਰੀ ਅਫਰੀਕੀ ਰਿਪਬਲਿਕ, ਅੰਗੋਲਾ, ਕਾਂਗੋ, ਗੁਆਟੇਮਾਲਾ, ਮਲੇਸ਼ੀਆ ਵਿੱਚ ਆਰਥਿਕ ਮੰਦਹਾਲੀ, ਸਮਾਜਿਕ ਨਾ ਬਰਾਬਰੀ, ਗੁਰਬਤ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਰਾਜਨੀਤਿਕ ਅਸਥਿਰਤਾ ਕਰਕੇ ਜ਼ੈਨ ਜ਼ੈੱਡ ਲਹਿਰ ਤਖਤ ਪਲਟੇ ਕਰ ਸਕਦੀ ਹੈ

ਅਮਰੀਕਾ, ਇਸਰਾਈਲ, ਇੰਡੋਨੇਸ਼ੀਆ ਵਿੱਚ ਰਾਜਨੀਤਿਕ ਸਫਬੰਦੀ, ਬੇਰੁਜ਼ਗਾਰੀ, ਦਮਨਕਾਰੀ ਨੀਤੀਆਂ ਕਰਕੇ ਵੱਡੇ ਪ੍ਰਦਰਸ਼ਨ ਹੋਣਗੇਪਿਛਲੇ ਸਾਲ ਦੋ ਵਾਰ ਡੌਨਲਡ ਟਰੰਪ ਵਿਰੁੱਧ ਅਮਰੀਕੀ 50 ਰਾਜਾਂ ਵਿੱਚ ਸੈਂਕੜੇ ਪ੍ਰਦਰਸ਼ਨ ਦੇਖਣ ਨੂੰ ਮਿਲੇ ਸਨਅਰਜਨਟੀਨਾ, ਤੁਰਕੀ, ਸੂਰੀਨਾਮ, ਇਰਾਨ, ਜ਼ਿੰਬਾਬਵੇ, ਫਿਲਪੀਨਜ਼ ਅੰਦਰ ਭ੍ਰਿਸ਼ਟਾਚਾਰ, ਘੱਟ ਉਜਰਤਾਂ, ਬੇਰੁਜ਼ਗਾਰੀ, ਕੱਟੜਵਾਦ ਰਾਜਨੀਤਕ ਉਥਲ ਪੁਥਲ ਦਾ ਕਾਰਨ ਬਣਨਗੇ

ਪ੍ਰਦਰਸ਼ਨਕਾਰੀ ਪੂਰੇ ਵਿਸ਼ਵ ਵਿੱਚ ਲੋਕ ਵਿਰੋਧੀ ਸਰਕਾਰਾਂ ਦੇ ਤਾਜ ਉਛਾਲਣ ਤੋਂ ਪਿੱਛੇ ਨਹੀਂ ਹਟਣਗੇਭਾਰਤ ਅੰਦਰ ਆਰ ਐੱਸ ਐੱਸ ਅਤੇ ਭਗਵਾ ਬ੍ਰਗੇਡ ਉਨ੍ਹਾਂ ਦੇ ਰੋਹ ਦਾ ਕਾਰਨ ਬਣ ਸਕਦੇ ਹਨਨੌਜਵਾਨ ਪੀੜ੍ਹੀ ਅਜੋਕੇ ਏਕਾਧਿਕਾਰੀ, ਕਾਰਪੋਰੇਟਵਾਦੀ, ਭ੍ਰਿਸ਼ਟਾਚਾਰੀ, ਆਰਥਿਕ ਨਾ ਬਰਾਬਰੀ, ਅਪਰਾਧੀਕਰਨ ਨਾਲ ਲਬਰੇਜ਼ ਸ਼ਾਸਨਾਂ ਤੋਂ ਤੰਗ ਪਰੇਸ਼ਾਨ ਹੈ

ਉਹ ਇਸ ਸਬੰਧੀ ਸ਼ਾਸਕਾਂ, ਕਾਰਜਕਾਰੀ ਅਧਿਕਾਰੀਆਂ, ਧਾਰਮਿਕ ਕੱਟੜਵਾਦੀਆਂ, ਨਸਲਵਾਦੀਆਂ, ਜਲਵਾਯੂ ਬਰਬਾਦੀ ਲਈ ਜ਼ਿੰਮੇਵਾਰ ਆਗੂਆਂ ਨੂੰ ਸਵਾਲ ਕਰ ਰਹੇ ਹਨ ਕਿ ਅਜਿਹਾ ਕਿਉਂ? ਇਨ੍ਹਾਂ ਸਾਰਿਆਂ ਲਈ ਬਿਹਤਰ ਇਹੀ ਹੋਵੇਗਾ ਕਿ ਇਹ ਇੱਕ ਵਧੀਆ, ਪਾਰਦਰਸ਼ੀ, ਭ੍ਰਿਸ਼ਟਾਚਾਰ ਰਹਿਤ, ਜਵਾਬਦੇਹ, ਸਮਾਜਿਕ ਅਤੇ ਆਰਥਿਕ ਬਰਾਬਰੀ ਭਰੇ ਸ਼ਾਸਨ ਦੀ ਸਥਾਪਤੀ ਲਈ ਸੱਤਾ ਤੋਂ ਲਾਂਭੇ ਹੋ ਜਾਣ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author