ShyamSDeepti7ਜ਼ਿੰਦਗੀ ਦਾ ਰਾਹ ਬਹੁਤ ਲੰਮਾ ਹੈ ਅਤੇ ਉਸ ਵਿੱਚ ਥੋੜ੍ਹੀ ਥੋੜ੍ਹੀ ਦੂਰੀ ਬਾਅਦ ਪੱਥਰ, ਰੋੜੇ, ਕਿੱਲ ਆਉਂਦੇ ...BhagatPuranSingh1
(5 ਅਗਸਤ 2025)

 

BhagatPuranSingh1

4 ਜੂਨ 1904   -   5 ਅਗਸਤ 1992

 

ਰੁੱਖ ਲਾਉਣਾ ਹੀ ਉਹ ਉੱਦਮ ਹੈ ਜਿਸ ਨਾਲ ਧਰਤੀ ਰੇਤ ਦਾ ਮਾਰੂਥਲ ਬਣਨ ਤੋਂ ਬਚ ਸਕਦੀ ਹੈਇਹ ਗੱਲ ਭਗਤ ਜੀ ਨੇ ਅੱਜ ਤੋਂ 100 ਸਾਲ ਪਹਿਲਾਂ ਕਹੀ ਹੋਵੇਗੀਉਨ੍ਹਾਂ ਦੀ ਚਿਤਾਵਣੀ ਸੀ ਕਿ ਸੰਸਾਰ ਦੀ ਸਭ ਤੋਂ ਖ਼ਤਰਨਾਕ ਐਟਮੀ ਸ਼ਕਤੀ ਨਹੀਂ ਹੈ, ਬਲਕਿ ਮੋਟਰ ਸਾਈਕਲ ਹੈ ਤੇ ਮਨੁੱਖ ਆਪਣੀ ਇਸ ਕਾਢ ਦਾ ਗੁਲਾਮ ਬਣ ਕੇ ਰਹਿ ਗਿਆ ਹੈਇਹ ਬੋਲ ਭਗਤ ਜੀ ਨੇ ਉਦੋਂ ਲੋਕਾਂ ਵਿੱਚ ਪਹੁੰਚਾਏ ਜਦੋਂ ਵਾਤਾਵਰਣ ਬਾਰੇ ਲੋਕ ਸੁਚੇਤ ਨਹੀਂ ਸਨਇਹ ਗੱਲ ਹੋਰ ਹੈ ਕਿ ਸੰਨ 1952 ਵਿੱਚ ਸੰਯੁਕਤ ਰਾਸ਼ਟਰ ਸੰਸਥਾ ਦੇ ਗਠਨ ਮਗਰੋਂ ਉਸਦਾ ਇੱਕ ਭਾਗ ਵਾਤਾਵਰਣ ’ਤੇ ਕੇਂਦਰਤ ਹੋਇਆ ਤੇ ਉਹ ਹਰ ਸਾਲ 5 ਜੂਨ ਨੂੰ ਵਾਤਾਵਰਣ ਦਿਵਸ ਮਨਾਉਣ ਲੱਗੇ, ਜਿਸ ਵਿੱਚ ਦੁਨੀਆਂ ਭਰ ਦੇ ਸਾਰੇ ਦੇਸ਼ ਇਕੱਠੇ ਹੁੰਦੇ ਅਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਦੁਹਰਾਉਂਦੇ। ਪਰ ਸਰਮਾਏਦਾਰੀ ਦੇਸ਼, ਜਿਨ੍ਹਾਂ ਨੇ ਮੋਟਰ ਸਾਈਕਲ ਵਰਗੀਆਂ ਕਾਢਾਂ ਕੱਢੀਆਂ, ਉਹਨਾਂ ਨੇ ਆਪਣਾ ਹੱਥ ਪਿੱਛੇ ਖਿੱਚ ਕੇ ਰੱਖਿਆਕਹਿ ਸਕਦੇ ਹਾਂ ਉਹ ਦੇਸ਼ ਜੋ ਵਾਤਾਵਰਣ ਨੂੰ ਸਭ ਤੋਂ ਵੱਧ ਨੁਕਸਾਨ ਕਰ ਰਹੇ ਨੇ ਅਤੇ ਉਹਨਾਂ ਦਾ ਫਿਕਰ ਨਾ ਦੇ ਬਰਾਬਰ ਹੈ

ਸੰਸਾਰ ਦੇ ਹਰ ਮਨੁੱਖ ਦਾ ਇਹ ਕਰਤਵ ਹੋਣਾ ਚਾਹੀਦਾ ਹੈ ਕਿ ਧਰਤੀ ਦੀ ਉਪਜਾਉ ਸ਼ਕਤੀ ਵਲ ਉਹ ਆਪਣਾ ਪੂਰਾ ਧਿਆਨ ਰੱਖੇ ਕਿਉਂਕਿ ਜੇਕਰ ਇਹ ਧਰਤੀ ਆਪਣੀ ਉਪਜਾਊ ਸ਼ਕਤੀ ਗਵਾ ਬੈਠੀ ਤਾਂ ਫਿਰ ਮਨੁੱਖ ਦਾ ਜਿਊਂਦਾ ਰਹਿਣਾ ਅਸੰਭਵ ਹੋ ਜਾਵੇਗਾਭਗਤ ਜੀ ਦੇ ਬੋਲ ਜਾਂ ਕਹੀਏ ਉਨ੍ਹਾਂ ਦਾ ਕਿਹਾ ਜਾਂ ਲਿਖਿਆ ਹਰੇਕ ਸ਼ਬਦ ਮਨੁੱਖ ਦੀ ਹੋਂਦ ਵਾਸਤੇ ਚਿਤਾਵਨੀ ਸੀਪਰ ਅਸੀਂ ਉਹਨਾਂ ਸ਼ਬਦਾਂ ਨੂੰ ਗੌਲ਼ਿਆ ਨਹੀਂਭਗਤ ਜੀ ਦਾ ਵਾਤਾਵਰਣ ਪ੍ਰਤੀ ਫਿਕਰ ਸਾਰੀ ਉਮਰ ਰਿਹਾ ਹੈ ਅਤੇ ਇਹ ਫਿਕਰ ਉਨ੍ਹਾਂ ਨੂੰ ਆਪਣੀ ਮਾਤਾ ਮਹਿਤਾਬ ਕੌਰ ਤੋਂ ਮਿਲਿਆ ਸੀ

ਭਗਤ ਜੀ ਦਾ ਬਚਪਨ ਤੰਗੀਆਂ ਤੁਰਸ਼ੀਆਂ ਵਾਲਾ ਰਿਹਾ ਹੈ, ਭਾਵੇਂ ਪਿਤਾ ਜੀ ਪਾਸ ਕਿਸੇ ਵੇਲੇ ਲੱਖਾਂ ਗਾਵਾਂ ਮੱਝਾਂ ਸਨ ਜੋ ਕਿ ਇੱਕੋ ਝਟਕੇ ਵਿੱਚ ਹੱਥੋਂ ਜਾਂਦਾ ਰਿਹਾ, ਇੱਥੋਂ ਤਕ ਕਿ ਮਾਤਾ ਨੂੰ ਘਰਾਂ ਵਿੱਚ ਵੀ ਕੰਮ ਕਰਨਾ ਪਿਆਮਾਤਾ ਦੀ ਸਿੱਖਿਆ ਦੇ ਨਾਲ-ਨਾਲ ਭਗਤ ਜੀ ਨੂੰ ਪੜ੍ਹਨ ਦਾ ਵੀ ਬਹੁਤ ਸ਼ੌਕ ਸੀਸਕੂਲੀ ਪੜ੍ਹਾਈ ਮਸਾਂ ਦਸਵੀਂ ਤਕ ਕਰ ਸਕੇਪਰ ਲਾਹੌਰ ਵਿੱਚ ਰਹਿੰਦਿਆਂ ਉੱਥੋਂ ਦੀ ਲਾਇਬਰੇਰੀ ਵਿੱਚ ਜਾ ਕੇ ਕਿਤਾਬਾਂ ਪੜ੍ਹਨੀਆਂ, ਕਿਤਾਬਾਂ ਵੀ ਸਰਸਰੀ ਤੌਰ ’ਤੇ ਨਾ ਪੜ੍ਹ ਕੇ ਉਹਨਾਂ ਨੂੰ ਡੁੰਘਾਈ ਵਿੱਚ ਪੜ੍ਹਨਾ ਤੇ ਜ਼ਿੰਦਗੀ ਨਾਲ ਜੁੜੇ ਖਿਆਲਾਂ ਨੂੰ ਵੱਖਰੇ ਕਾਗਜ਼ ’ਤੇ ਲਿਖ ਲੈਣਾਇਹ ਵਿਚਾਰ ਭਗਤ ਜੀ ਨੇ ਆਪਣੇ ਆਪ ਤਕ ਸੀਮਿਤ ਨਹੀਂ ਕੀਤੇ ਸਗੋਂ ਵੱਧ ਤੋਂ ਵੱਧ ਲੋਕਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ

ਗਿਆਨ ਇਕੱਠਾ ਕਰਨ ਅਤੇ ਵੰਡਣ ਦਾ ਕੰਮ ਸਿਰਫ ਲਿਖ ਕੇ ਹੀ ਨਹੀਂ ਸਗੋਂ ਅਮਲੀ ਤੌਰ ’ਤੇ ਵੀ ਉਹਨਾਂ ਨੇ ਆਪਣੇ ਜੀਵਨ ਦਾ ਸਿਧਾਂਤ ਬਣਾਇਆ ਹੋਇਆ ਸੀਇਹ ਕੰਮ ਕਰਨ ਦੀ ਕਲਾ ਭਗਤ ਜੀ ਨੂੰ ਆਪਣੀ ਮਾਤਾ ਤੋਂ ਹੀ ਮਿਲੀਉਹਨਾਂ ਦੀ ਮਾਤਾ ਜਦੋਂ ਵੀ ਭਗਤ ਜੀ ਨੂੰ ਨਾਲ ਲੈ ਕੇ ਚਲਦੀ ਤਾਂ ਪੈਰ ਪੈਰ ’ਤੇ ਕੁਝ ਨਾ ਕੁਝ ਸਮਝਾਉਦੀ ਹੋਈ ਜਾਂਦੀਰਸਤੇ ਵਿੱਚ ਪਏ ਕਿਲ, ਰੋੜੇ, ਪੱਥਰ, ਹਟਾਉਣ ਨੂੰ ਕਹਿੰਦੀ ਤੇ ਨਾਲ ਇਹ ਵੀ ਦੱਸਦੀ ਕਿ ਆਪਾਂ ਇਸ ਤਰ੍ਹਾਂ ਕਿਉਂ ਕਰ ਰਹੇ ਹਾਂਇਸ ਨਾਲ ਕਿਸੇ ਦਾ ਕੀ ਬੁਰਾ ਵਾਪਰ ਸਕਦਾ ਹੈਇੱਥੋਂ ਤਕ ਕਿ ਰਾਹ ਵਿੱਚ ਪਏ ਗੋਬਰ ਨੂੰ ਹਟਾਉਣ ਲਈ ਕਹਿੰਦੀ ਕਿਉਂਕਿ ਕੋਈ ਤਿਲ੍ਹਕ ਕੇ ਡਿਗ ਸਕਦਾ ਹੈ ਤੇ ਸੱਟ ਲੱਗ ਸਕਦੀ ਹੈਰਾਹ ਵਿੱਚ ਪਏ ਪੱਥਰ ਨਾਲ ਕੋਈ ਰੇਹੜਾ ਉਲਟ ਸਕਦਾ ਹੈਕਹਿਣ ਦਾ ਮਤਲਬ ਰਾਹ ਨੂੰ ਸਾਫ ਕਰਨਾ ਹੀ ਮਤਲਬ ਨਹੀਂ ਹੈ, ਉਸ ਪਿੱਛੇ ਛੁਪਿਆ ਹੋਇਆ ਹੋਰ ਵੱਡਾ ਕਾਰਨ ਭਗਤ ਜੀ ਦੇ ਦਿਮਾਗ ਵਿੱਚ ਪਾਇਆ ਤੇ ਇਹੀ ਸੁਭਾਅ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ

ਇਸੇ ਸਮੇਂ ਹੀ ਵਾਤਾਵਰਣ ਨੂੰ ਲੈ ਕੇ ਦਰੱਖਤ ਲਾਉਣ ਦੀ ਕਾਰਜ ਪ੍ਰਣਾਲੀ ਵੀ ਭਗਤ ਜੀ ਦਾ ਹਿੱਸਾ ਇਸ ਪੱਖੋਂ ਬਣੀ ਕਿ ਮਾਤਾ ਮਹਿਤਾਬ ਕੌਰ ਤ੍ਰਿਵੇਣੀਆਂ ਲਾਉਂਦੇ ਸੀਤ੍ਰਿਵੇਣੀ ਵਿੱਚ ਤਿੰਨ ਪੇੜ ਨਿੰਮ, ਪਿੱਪਲ ਅਤੇ ਬੋਹੜ ਲਾਏ ਜਾਂਦੇਉਸਦਾ ਇੱਕ ਮਕਸਦ ਤਾਂ ਵਾਤਾਵਰਣ ਵਿੱਚ ਆਕਸੀਜਨ ਦੀ ਮਾਤਰਾ ਨੂੰ ਵਧਾਉਣਾ ਹੈ ਹੀ, ਨਾਲ ਹੀ ਇਹ ਲੰਬੀ ਉਮਰ ਦੇ ਰੁੱਖ ਹਨਇੰਜ ਕਹਿ ਕੇ ਲਉ ਇੱਕ ਪੇੜ ਕਈ ਕਈ ਪੀੜ੍ਹੀਆਂ ਤਕ ਚਲਦਾ ਹੈਮਾਤਾ ਭਗਤ ਜੀ ਤੋਂ ਇਹ ਰੁੱਖ ਲਗਵਾਉਂਦੀ ਵੀ ਤੇ ਨਾਲ ਹੀ ਉਹਨਾਂ ਨੂੰ ਜੜ੍ਹ ਬਣਨ ਤਕ ਲਗਾਤਾਰ ਪਾਣੀ ਵੀ ਦਿਵਾਉਂਦੀ

ਭਗਤ ਜੀ ਨੇ ਇਹੀ ਸੋਚ ਕੇ ਲਿਖਿਆ ਹੈ ਜੋ ਅੱਜ ਅਸੀਂ ਵਾਤਾਵਰਣ ਨਾਲ ਕਰ ਰਹੇ ਹਾਂ, “ਧਰਤੀ ਨਾਲ ਜੋ ਸਲੂਕ ਤੁਸੀਂ ਕਰਨਾ ਹੈ, ਇਹ ਖਿਆਲ ਕਰਕੇ ਕਰੋ ਕਿ ਇਸ ’ਤੇ ਕੇਵਲ ਤੁਹਾਡਾ ਹੀ ਹੱਕ ਨਹੀਂ ਬਲਕਿ ਉਹਨਾਂ ਦਾ ਵੀ ਹੈ, ਜਿਨ੍ਹਾਂ ਨੇ ਤੁਹਾਡੇ ਤੋਂ ਬਾਅਦ ਆਉਣਾ ਹੈ।” ਮਾਤਾ ਦੀ ਇਹ ਸਿੱਖਿਆ ਅਸਲ ਵਿੱਚ ਭਗਤ ਜੀ ਦਾ ਮਿਸ਼ਨ ਬਣ ਗਈਜੇਕਰ ਭਗਤ ਜੀ ਦੀ ਇਹ ਸੋਚ, ਜਿਸ ’ਤੇ ਪਿੰਗਲਵਾੜਾ ਉੱਸਰਿਆ ਹੋਇਆ ਹੈ, ਵੱਡੇ ਪੈਮਾਨੇ ’ਤੇ ਇਸ ਨੂੰ ਮੁੱਖ ਤੌਰ ’ਤੇ ਆਪਣੇ ਕਾਰਜ ਦਾ ਹਿੱਸਾ ਬਣਾਇਆ ਹੋਇਆ ਹੈਇਸ ਵੱਡੇ ਸਰੋਕਾਰ ਦਾ ਹਿੱਸਾ ਹੀ ਹੈ ਕਿ ਵੱਧ ਉਪਜ ਪੈਦਾ ਕਰਨ ਦੇ ਲਾਲਚ ਵਿੱਚ ਮਨੁੱਖ ਕੁਦਰਤ ਤੋਂ ਟੁੱਟ ਰਿਹਾ ਹੈ ਤੇ ਹਰ ਹੀਲਾ ਵਸੀਲਾ ਅਪਣਾ ਕੇ ਧਰਤੀ ਨੂੰ ਨਿਚੋੜ ਰਿਹਾ ਹੈਜਦੋਂ ਕਿ ਕੁਦਰਤ ਕੋਲ ਸਭ ਤਰੀਕੇ ਮੌਜੂਦ ਹਨ ਅਤੇ ਉਹਨਾਂ ਨੂੰ ਸਮਝਣ ਅਤੇ ਅਪਣਾਉਣ ਦੀ ਲੋੜ ਹੈਜਿਸ ਤਰ੍ਹਾਂ ਕਿ ਪਿੰਗਲਵਾੜਾ ਨੇ ਜੈਵਿਕ ਖੇਤੀ ਰਾਹੀਂ ਇਹ ਸਿੱਧ ਵੀ ਕੀਤਾ ਹੈਗੱਲ ਤਾਂ ਸਿਰਫ ਆਪਣੀ ਸਮਝ ਨੂੰ ਕੁਦਰਤ ਨਾਲ ਜੋੜਨ ਦੀ ਹੈ ਤੇ ਇਸ ਵਾਸਤੇ ਇੱਕ ਸੁੱਚੀ ਸੋਚ ਵੀ ਚਾਹੀਦੀ ਹੈ

ਭਗਤ ਜੀ ਭਾਵੇਂ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਅਤੇ ਉਨ੍ਹਾਂ ਦਾ ਬਚਪਨ ਦਾ ਨਾਮ ਵੀ ਰਾਮ ਜੀ ਦਾਸ ਸੀਪਰ ਮੰਦਰ ਅਤੇ ਗੁਰੂਦਵਾਰੇ ਵਿੱਚ ਜਾਂਦੇ ਹੋਏ ਭਗਤ ਜੀ ਨੇ ਦੋਹਾਂ ਧਰਮਾਂ ਵਿੱਚ ਜੋ ਫ਼ਰਕ ਮਹਿਸੂਸ ਕੀਤਾ, ਉਹ ਸੀ ਸੇਵਾ ਭਾਵ ਅਤੇ ਮਨੁੱਖਤਾ ਵਿੱਚ ਵਿਸ਼ਵਾਸ ਤੇ ਆਖਰ ਉਹ ਸਿੱਖੀ ਪਰੰਪਰਾ ਦੇ ਸੇਵਾ ਭਾਵ ਵਿੱਚ ਸਮਾਂ ਗਏਕਿਉਂ ਜੋ ਉਹਨਾਂ ਨੇ ਸਿੱਖੀ ਦਾ ਮੂਲ ‘ਮਾਨਸ ਕੀ ਜਾਤ ਸਭ ਇੱਕੋ ਪਹਿਚਾਨਬੋ’, ਸਿੱਖੀ ਵਿੱਚ ਦੇਖਿਆਤਾਂ ਫਿਰ ਇਸ ਤੋਂ ਬਾਅਦ ਗੁਰਬਾਣੀ ਵਿੱਚ ਸਮਾਏ ਗੁਰੂਆਂ, ਭਗਤਾਂ ਦੇ ਵਿਚਾਰ ਭਗਤ ਜੀ ਦਾ ਮੰਤਵ ਬਣ ਗਏਵਾਤਾਵਰਣ ਦੇ ਪੱਖ ਤੋਂ ਵੀ ਦੇਖੀਏ ਤਾਂ ਉਸ ਵਿੱਚ ਸ਼ਾਮਲ ‘ਪਹਿਲਾ ਪਾਣੀ ਜੀਉ ਹੈ’ ਤੇ ਇੱਕ ਮਹੱਤਵਪੂਰਨ ਵਾਕ ਜੋ ਕਿ ਰੋਜ਼ਾਨਾ ਅਰਦਾਸ ਦਾ ਵੀ ਹਿੱਸਾ ਹੈ, ਭਗਤ ਜੀ ਨੇ ਆਪਣੇ ਅੰਦਰ ਢਾਲ ਲਏ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹੁਤ’ ਇਹ ਮਹਾਨ ਵਾਕ ਹੈ, ਜਿਸ ਵਿੱਚ ਵਾਤਾਵਰਣ ਸਹੀ ਸੰਦਰਭ ਵਿੱਚ ਪਛਾਣਿਆ ਅਤੇ ਬਿਆਨਿਆ ਗਿਆ ਹੈ

ਅੱਜ ਦੀ ਤਾਰੀਖ ਵਿੱਚ ਪਿੰਗਲਵਾੜਾ, ਪਿੰਗਲਿਆਂ ਲਚਾਰਾਂ, ਅਪਾਹਜਾਂ ਦਾ ਥਾਂ ਟਿਕਾਣਾ ਲਗਦਾ ਹੈ ਤੇ ਉਹ ਹੈ ਵੀ ਪਰ ਇਸ ਸੰਦਰਭ ਵਿੱਚ ਪਿੰਗਲਵਾੜੇ ਦੀ ਕਾਰਗੁਜ਼ਾਰੀ ਦੇਖੀ ਜਾਵੇ ਤਾਂ ਉਹ ਸਾਰੀ ਵਾਤਾਵਰਣ ਨਾਲ ਹੀ ਜੁੜੀ ਹੋਈ ਹੈਭਗਤ ਜੀ ਦੇ ਕੰਮ ਨੂੰ ਦੇਖਣਾ ਹੋਵੇ ਤਾਂ 1947 ਦੀ ਵੰਡ ਤੋਂ ਬਾਅਦ ਜਦੋਂ ਭਗਤ ਜੀ ਲਾਹੌਰ ਤੋਂ ਚੱਲੇ ਤਾਂ ਉਹ ਤਕਰੀਬਨ ਆਪਣੇ ਨਾਲ ਆਪਣਾ ਪਰਿਵਾਰ ਬਿਮਾਰ, ਲਾਚਾਰ ਅਪਾਹਜ ਤਕਰੀਬਨ 60 ਲੋਕ ਆ ਕੇ ਅੰਮ੍ਰਿਤਸਰ ਉੱਤਰੇਭਾਵੇਂ ਕੁਝ ਸਮਾਂ ਸਟੇਸ਼ਨ ਦੇ ਬਾਹਰ ਰਹੇ ਪਰ ਛੇਤੀ ਹੀ ਭਗਤ ਜੀ ਨੇ ਆਪਣਾ ਖੁਦ ਦਾ ਟਿਕਾਣਾ ਬਣਾਉਣ ਬਾਰੇ ਸੋਚਿਆ ਤੇ ਫਿਰ 1950 ਵਿੱਚ ਉਹ ਇਸ ਪਿੰਗਲਵਾੜੇ ਵਾਲੀ ਥਾਂ ’ਤੇ ਆਣ ਬੈਠੇਜ਼ਰਾ ਸੋਚੋ, ਪਿੰਗਲਵਾੜੇ ਲਈ ਥਾਂ ਮਿਲਦੇ ਹੀ ਉਹਨਾਂ ਦੀ ਸਭ ਤੋਂ ਪਹਿਲੀ ਕੋਸ਼ਿਸ਼ ਸੀ ਕਿ ਇੱਥੇ ਪ੍ਰਿੰਟਿੰਗ ਪ੍ਰੈੱਸ ਲਾਈ ਜਾਵੇ

ਪ੍ਰਿੰਟਿਗ ਪ੍ਰੈੱਸ ਲਾ ਕੇ ਭਗਤ ਜੀ ਸ਼ਹਿਰ ਦੇ ਵੱਖ ਵੱਖ ਦਫਤਰਾਂ ਵਿੱਚ ਜਾ ਕੇ ਖਾਲੀ ਕਾਗਜ਼ ਇਕੱਠੇ ਕਰਦੇ ਜੋ ਕਿ ਇੱਕ ਪਾਸੇ ਤੋਂ ਸਾਫ਼ ਹੁੰਦੇ ਤੇ ਦੂਜੇ ਪਾਸੇ ਕੁਝ ਨਾ ਕੁਝ ਛਪਿਆ ਹੁੰਦਾਉਹਨਾਂ ਕਾਗਜ਼ਾਂ ’ਤੇ ਭਗਤ ਜੀ ਕੋਈ ਸਾਰਥਕ ਸੁਨੇਹਾ ਛਾਪ ਕੇ ਸ਼ਹਿਰ ਵਿੱਚ ਵੰਡਦੇਫਿਰ ਤਾਂ ਉਹ ਦਰਬਾਰ ਸਾਹਿਬ ਦੇ ਬਾਹਰ ਪੱਕਾ ਡੇਰਾ ਲਾ ਕੇ ਬੈਠ ਗਏ ਸੀ, ਜਿੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਲੋਕ ਉਹ ਕਾਗਜ਼ ਆਪਣੇ ਨਾਲ ਲੈ ਜਾਂਦੇਉੱਥੇ ਬੈਠੇ ਭਗਤ ਜੀ ਬਹੁਤ ਹੀ ਸਧਾਰਣ ਭੇਸ ਵੂਸਾ ਵਿੱਚ ਇੱਕ ਚਾਦਰ ਦੇ ਕੋਨੇ ’ਤੇ ਬੈਠੇ ਹੁੰਦੇ। ਉਹ ਬਿਲਕੁਲ ਇੱਕ ਫ਼ਕੀਰ ਵਾਂਗ ਲਗਦੇ ਸੀਉਨ੍ਹਾਂ ਨੇ ਭਾਵੇਂ ਖਾਲਸਾ ਸਕੂਲ ਲਾਹੌਰ ਤੋਂ ਦਸਵੀਂ ਤਕ ਪੜ੍ਹਾਈ ਕੀਤੀ ਅਤੇ ਮਰੀਜ਼ਾਂ ਦੇ ਸੇਵਾ ਸੰਭਾਲ ਲਈ ਵੀ ਟ੍ਰੇਨਿੰਗ ਲਈ ਹੋਈ ਸੀ ਪਰ ਆਪਣੇ ਆਪ ਨੂੰ ਫ਼ਕੀਰ ਬਣਾ ਕੇ ਰੱਖਣ ਵਿੱਚ ਉਨ੍ਹਾਂ ਦਾ ਮੰਨਣਾ ਸੀ ਕਿ ਮੈਂ ਗਰੀਬਾਂ ਬੇਸਹਾਰਾ ਲੋਕਾਂ ਵਿੱਚ ਕੰਮ ਕਰਦਾ ਹਾਂ ਤੇ ਉਹਨਾਂ ਵਰਗਾ ਬਣਕੇ ਰਹਿਣਾ ਚਾਹੁੰਦਾ ਹਾਂ ਤਾਂ ਜੋ ਕੋਈ ਮੇਰੇ ਨੇੜੇ ਆਉਣ, ਮੇਰੇ ਨਾਲ ਗੱਲ ਕਰਨ, ਆਪਣੀ ਦੁਖਦੀ ਗਾਥਾ ਸੁਣਾਉਣ ਵਿੱਚ ਝਿਜਕ ਨਾ ਮਹਿਸੂਸ ਕਰੇ

ਸੰਸਾਰ ਵਿੱਚ ਬੰਦਿਆਂ ਦਾ ਬਚਾ ਕੇਵਲ ਇਸ ਗੱਲ ਵਿੱਚ ਹੈ ਕਿ ਥਾਂ ਥਾਂ ਤੇ ਧਰਤੀ ਲਈ ਖਾਦ ਵਾਲਾ ਕੂੜਾ ਇਕੱਠਾ ਕਰਨ ਲਈ ਹਰ ਇੱਕ ਆਦਮੀ ਆਪਣੇ ਆਪ ਨੂੰ ਮੇਰੇ ਤਰ੍ਹਾਂ ਭੰਗੀ ਬਣਾ ਲਵੇਦਰਅਸਲ ਭੰਗੀ ਸ਼ਬਦ, ਜੋ ਅਸੀਂ ਇੱਕ ਜਾਤ ਸੂਚਕ ਸ਼ਬਦ ਬਣਾ ਦਿੱਤਾ ਹੈ, ਉਸਦੀ ਆਮ ਜੀਵਨ ਵਿੱਚ ਕੀ ਮਹੱਤਤਾ ਹੈ, ਬਾਰੇ ਜਾਣਾਂਗੇ ਤਾਂ ਸਮਝਾਂਗੇ ਕਿ ਧਰਤੀ ਉੱਪਰ ਹਰੇਕ ਵਿਅਕਤੀ ਆਪਣੀ ਇੱਕ ਵਿਸ਼ੇਸ਼ ਥਾਂ ਰੱਖਦਾ ਹੈਇਹ ਠੀਕ ਹੈ ਸਿੱਖੀ ਵਿੱਚ ਵਿਸ਼ੇਸ਼ ਜਾਤ ਪ੍ਰਥਾ ਦਾ ਕੋਈ ਮੁੱਲ ਨਹੀਂ ਹੈ, ਸਾਰੇ ਹੀ ਇੱਕ ਜਾਤ ਦੇ ਅੰਦਰ ਸਮੋਏ ਹੋਏ ਹਨਇਹ ਭਾਵੇਂ ਸਿੱਖ ਗੁਰੂਆਂ ਦੀ ਸੋਚ ਰਹੀ ਹੈ ਤੇ ਸਮੇਂ ਨਾਲ ਸਿੱਖੀ ਦੇ ਸਾਰੇ ਨਿਯਮ ਵੀ ਫਿਰ ਤੋਂ ਸਮਾਜਿਕ ਦਬਾਅ ਦੀ ਭੇਂਟ ਚੜ੍ਹ ਰਹੇ ਹਨ

ਆਪਾਂ ਭਗਤ ਜੀ ਦੇ ਜੀਵਨ ਤੋਂ ਸਿੱਖਣ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਦਾ ਪੂਰਾ ਜੀਵਨ ਹੀ ਪਿਆਰੇ ਵਰਗੇ ਬੱਚੇ ਨੂੰ ਸਾਂਭਣਾ-ਸੰਭਾਲਣਾ ਅਤੇ ਉਸੇ ਤਜਰਬੇ ’ਤੇ ਪਿੰਗਲਵਾੜੇ ਦੀ ਸਥਾਪਨਾ ਤੋਂ ਭਗਤ ਜੀ ਦਾ ਜੀਵਨ ਸਾਫ਼ ਸਪਸ਼ਟ ਸ਼ਬਦਾਂ ਵਿੱਚ ਸਮਝਿਆ, ਉਲੀਕਿਆ ਜਾ ਸਕਦਾ ਹੈਜ਼ਿੰਦਗੀ ਦਾ ਰਾਹ ਬਹੁਤ ਲੰਮਾ ਹੈ ਅਤੇ ਉਸ ਵਿੱਚ ਥੋੜ੍ਹੀ ਥੋੜ੍ਹੀ ਦੂਰੀ ਬਾਅਦ ਪੱਥਰ, ਰੋੜੇ, ਕਿੱਲ ਆਉਂਦੇ ਰਹਿੰਦੇ ਹਨਮਕਸਦ ਤਾਂ ਇਹ ਹੈ ਕਿ ਰਾਹ ਨੂੰ ਸਾਫ ਸੁਥਰਾ ਕੀਤਾ ਜਾਵੇ ਤੇ ਉਸ ਵਿੱਚ ਅਸੀਂ ਸਭ ਨੇ ਆਪਣਾ ਹਿੱਸਾ ਪਾਉਣਾ ਹੈ, ਜਿਵੇਂ ਭਗਤ ਜੀ ਨੇ ਸਾਰੀ ਉਮਰ ਕੀਤਾਭਗਤ ਜੀ ਨੇ ਸਾਰੀ ਉਮਰ ਆਪਣਾ ਜੀਵਨ ਕੁਦਰਤ ਨੂੰ ਸਮਝ ਕੇ ਉਸਦੀ ਤਰਜ਼ ’ਤੇ ਚੱਲ ਕੇ ਨਿਭਾਇਆ ਤੇ ਆਪਣੇ ਰਾਹ ’ਤੇ ਤੁਰਦਿਆਂ ਜੋ ਵੀ ਮਹਿਸੂਸ ਕੀਤਾ, ਉਹ ਕੰਮ ਸਿਰਫ ਲਿਖੇ ਜਾਂ ਬੋਲੇ ਨਹੀਂ ਪਹਿਲਾਂ ਖੁਦ ਅੱਗੇ ਵਧ ਕੇ ਕੀਤੇ

ਉਹਨਾਂ ਦਾ ਇੱਕ ਸਿੱਟਾ, ਜੋ ਸਭ ਨੂੰ ਇੱਕ ਰਾਹ ਵੀ ਦਿਖਾ ਸਕਦਾ ਤੇ ਭਗਤ ਜੀ ਦੇ ਮਿਸ਼ਨ ਨੂੰ ਵੀ ਸਮਝਾ ਸਕਦਾ, ਮਨੁੱਖ ਅਪਰਾਧ ਕਰਕੇ ਮਨੁੱਖਾਂ ਦੀ ਸਜ਼ਾ ਤੋਂ ਬਚ ਸਕਦਾ ਹੈ ਪਰ ਕੁਦਰਤ ਦੀ ਸਜ਼ਾ ਤੋਂ ਨਹੀਂ ਬਚ ਸਕਦਾ।” ਤਾਂ ਉਹ ਕਿਹਾ ਕਰਦੇ ਸੀ, ਉਹ ਦੁਨੀਆਂ ਦੇ ਲੋਕੋ ਸੰਸਾਰ ਨੂੰ ਬਚਾਉਣ ਲਈ ਆਪਣਾ ਸੁਭਾਉ ਬਦਲੋ

ਵਿਸ਼ਵ ਵਾਤਾਵਰਣ ਸਬੰਧੀ ਸੰਸਥਾ ਹਰ ਸਾਲ ਸੁਚੇਤ ਕਰਦੀ ਆ ਰਹੀ ਹੈ ਭਗਤ ਜੀ ਤਕਰਬੀਨ 1904 ਵਿੱਚ ਪੈਦਾ ਹੋਏ ਅਤੇ ਆਪਣੀ ਜਵਾਨੀ ਤੋਂ ਹੀ ਵਾਤਾਵਰਣ ਨੂੰ ਲੈ ਕੇ ਸੁਨੇਹਾ ਦੇ ਰਹੇ ਸਨ ਤੇ ਹੋਕਾ ਵੀ ਦੇ ਰਹੇ ਸਨ ਕਿ ਧਰਤੀ ਸਾਡੇ ਹੱਥੋਂ ਚਲੀ ਜਾਣੀ ਹੈ। ਇੱਕੋ ਧਰਤੀ ਹੀ ਅਜਿਹਾ ਗ੍ਰਹਿ ਹੈ, ਜਿੱਥੇ ਜੀਵਨ ਹੈ। ਭਾਵੇਂ ਅਸੀਂ ਆਪਣੀਆਂ ਸੋਚਾਂ ਵਿੱਚ ਚੰਦਰਮਾ ਅਤੇ ਹੋਰ ਗ੍ਰਹਿਆਂ ’ਤੇ ਬਸਤੀਆਂ ਬਣਾਉਣ ਬਾਰੇ ਸੋਚ ਰਹੇ ਹਾਂ ਤੇ ਦੂਜੇ ਪਾਸੇ ਧਰਤੀ ਸਾਡੇ ਹੱਥੋਂ ਖਿਸਕ ਰਹੀ ਹੈਭਗਤ ਜੀ ਦੀ ਇਹ ਚਿਤਾਵਣੀ ਚੇਤੇ ਰੱਖਣ ਦੀ ਲੋੜ ਹੈ: “ਬਚਾ ਲਉ ਧਰਤੀ ਨੂੰ ...” ਇਹ ਸਾਡੇ ਸਭ ਲਈ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author