ShyamSDeepti7ਕੀ ਅਸੀਂ ਇਸ ਬਿਮਾਰੀ ਨਾਲ ਨਜਿੱਠਣ ਲਈ ਕੋਈ ਵਧੀਆ, ਕਾਰਗਰ, ਸਿਹਤਮੰਦ ਤਰੀਕੇ ਲੱਭਣ ਵਿੱਚ ...
(16 ਅਪਰੈਲ 2021)

 

ਦੇਸ਼ ਵਿੱਚ ਇੱਕ ਵਾਰੀ ਫਿਰ ਤੋਂ ਤਕਰੀਬਨ ਉਸੇ ਤਰ੍ਹਾਂ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਹਨ, ਜਿਹੋ ਜਿਹੇ ਪਿਛਲੇ ਸਾਲ ਇਨ੍ਹਾਂ ਦਿਨਾਂ ਦੌਰਾਨ ਸਨਲਗਾਤਾਰ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਤੇ ਉਸੇ ਤਰ੍ਹਾਂ ਹੀ ਮੀਡਆ ਦੀ ਪੇਸ਼ਕਸ਼ ਅਤੇ ਤਕਰੀਬਨ ਉਹੀ ਹਿਦਾਇਤਾਂ, ਮਾਸਕ, ਦੂਰੀਹਾਲਾਤ ’ਤੇ ਕਾਬੂ ਪਾਉਣ ਲਈ ਰਾਤ ਦਾ ਕਰਫਿਊ, ਰੈਲੀਆਂ, ਇਕੱਠਾ ਤੇ ਬੰਦਿਸ਼ਾਂ ਅਤੇ ਲੌਕਡਾੳਨ ਦੀ ਚਿਤਾਵਣੀਹਰ ਪਾਸੇ ਕਹਿਰ ਧਮਾਕੇ ਵਰਗੇ ਸ਼ਬਦਾਂ ਦੀ ਗੂੰਜਹਰ ਪਾਸੇ ਹੀ ਡਰ ਅਤੇ ਲੋਕਾਂ ਦਾ ਸਹਿਮੇ ਹੋਣਾ

ਇਸ ਸਾਰੇ ਹਾਲਾਤ ਵਿੱਚ ਬੇਖੌਫ਼ ਹਨ- ਚੋਣਾਂ ਦੇ ਮਾਹੌਲ ਵਿੱਚ ਨੇਤਾ ਅਤੇ ਉਨ੍ਹਾਂ ਦੇ ਹਿਮਾਇਤੀ ਅਤੇ ਕੁੰਭ ਦੇ ਇਸ਼ਨਾਨ ਲਈ ਪਹੁੰਚੇ ਸੰਤ ਅਤੇ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਸ਼ਰਧਾ ਰੱਖਣ ਵਾਲੇ ਲੋਕਚੋਣਾਂ ਵਾਲਾ ਰਾਜਨੀਤਕ ਅਤੇ ਹਰਿਦੁਆਰ-ਕੁੰਭ ਵਾਲਾ ਧਾਰਮਿਕ ਇਕੱਠ ਸ਼ਰਧਾ ਕਾਰਨ ਹੀ ਹੈ ਇਨ੍ਹਾਂ ਦੋਹਾਂ ਹਾਲਤਾਂ ਵਿੱਚ ਬੇਖੌਫ਼ ਹੋਣ ਪਿੱਛੇ, ਉਨ੍ਹਾਂ ਦੇ ਆਕਾਵਾਂ ਦਾ ਹੱਥ ਜੁ ਦਿਸਦਾ ਹੈ

ਜਿੱਥੋਂ ਤਕ ਬਿਮਾਰੀ ਨਾਲ ਨਜਿੱਠਣ ਦੀ ਗੱਲ ਹੈ, ਇਸ ਤਰ੍ਹਾਂ ਨਹੀਂ ਲਗਦਾ ਕਿ ਅਸੀਂ ਇਸ ਬਿਮਾਰੀ ਪ੍ਰਤੀ ਅਨਜਾਣ ਹੋਈਏਇਹ ਬਿਮਾਰੀ ਇੱਕੋਦਮ ਆ ਧਮਕੀ ਹੋਵੇ ਤੇ ਅਸੀਂ ਬੌਂਦਲ ਗਏ ਹੋਈਏ, ਜਿਵੇਂ ਪਿਛਲੇ ਸਾਲ ਹੋਇਆ ਸੀ

ਭਾਵੇਂ ਕਿ ਵਿਸ਼ਵ ਵਿੱਚ ਇਸਦੀ ਆਹਟ 2019 ਦਸਬੰਰ ਵਿੱਚ ਹੋਈ, ਸਾਡੇ ਮੁਲਕ ਵਿੱਚ ਜਨਵਰੀ 2020 ਨੂੰ, ਤੇ ਅਸੀਂ ਇਸ ਨਾਲ ਪੇਸ਼ ਆਏ ਮਾਰਚ 2020 ਵਿੱਚਪਰ ਹੁਣ ਇੱਕ ਸਾਲ ਤੋਂ ਵੱਧ ਸਮਾਂ ਸਾਡੇ ਮੁਲਕ ਨੂੰ ਹੋ ਗਿਆ ਹੈ ਇਸ ਬਿਮਾਰੀ ਨੂੰ ਜਾਣਦੇ, ਪਰਖਦੇ, ਰਹਿੰਦੇ, ਨਜਿੱਠਦੇਜੇਕਰ ਇੱਕ ਸਾਲ ਬਾਅਦ ਵੀ ਉਸੇ ਤਰ੍ਹਾਂ ਕੇਸਾਂ ਦਾ ਨਾਂ ਲੈ ਕੇ ਡਰਾਇਆ ਜਾ ਰਿਹਾ ਹੈ ਤੇ ਲੌਕਡਾਊਨ ਦੀ ਚਿਤਾਵਣੀ ਦਿੱਤੀ ਜਾ ਰਹੀ ਹੈ ਤਾਂ ਸਾਫ਼ ਹੈ ਕਿ ਅਸੀਂ ਇਸ ਬਿਮਾਰੀ ਬਾਰੇ ਕੁਝ ਨਹੀਂ ਜਾਣਿਆ ਅਤੇ ਸਿੱਖਿਆ

ਕੀ ਇਹ ਸੱਚ ਹੈ? ਅਸੀਂ ਬਿਮਾਰੀ ਪ੍ਰਤੀ ਅਨਜਾਣ ਹਾਂ, ਅਗਿਆਨੀ ਹਾਂ, ਜਾਂ ਕੁਝ ਹੋਰ ਹੈ?ਕੀ ਅਸੀਂ ਇਸ ਬਿਮਾਰੀ ਨਾਲ ਨਜਿੱਠਣ ਲਈ ਕੋਈ ਵਧੀਆ, ਕਾਰਗਰ, ਸਿਹਤਮੰਦ ਤਰੀਕੇ ਲੱਭਣ ਵਿੱਚ ਨਾਕਾਮ ਰਹੇ ਹਾਂ? ਕੀ ਸਾਡਾ ਸਿਹਤ ਵਿਗਿਆਨ ਇੰਨਾ ਹੀ ਕਮਜ਼ੋਰ ਹੈ? ਜਦੋਂ ਕਿ ਅਸੀਂ ਵੈਕਸੀਨ ਨੂੰ ਆਪਣੇ ਪੁਰਾਣੇ ਤਜਰਬਿਆਂ ਦੇ ਆਧਾਰ ’ਤੇ ਘੱਟ ਤੋਂ ਘੱਟ ਸਮੇਂ ਵਿੱਚ ਬਣਾ ਕੇ, ਲੋਕਾਂ ਤਕ ਪਹੁੰਚਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ

ਬਿਮਾਰੀ ਬਾਰੇ, ਕੁਝ ਕੁ ਸਮਝ ਤਾਂ ਹਰ ਇੱਕ ਤਕ ਪਹੁੰਚੀ ਹੈ

ਇਹ ਵਾਇਰਸ ਨਾਲ ਹੋਣ ਵਾਲੀ ਇੱਕ ਬਿਮਾਰੀ ਹੈ ਨੱਕ, ਗਲਾ, ਸਾਹ ਨਲੀ, ਫੇਫੜਿਆਂ ’ਤੇ ਹਮਲਾ ਹੁੰਦਾ ਹੈ ਬੁਖਾਰ, ਖਾਂਸੀ, ਥਕਾਵਟ ਆਦਿ ਮੁੱਖ ਲਛਣ ਹਨਕਿਤੇ ਕਿਤੇ ਸਵਾਦ ਅਤੇ ਸੁੰਗਧ ਵੀ ਪ੍ਰਭਾਵਿਤ ਹੁੰਦੀ ਹੈ

ਬਹੁਤੇ ਲੋਕ ਆਮ, ਠੀਕਠਾਕ ਵੀ ਤੁਰੇ ਫਿਰਦੇ ਹਨ ਭਾਵੇਂ ਟੈਸਟ ਕਰਵਾਉਣ ’ਤੇ ਪੌਜ਼ੇਟਿਵ ਆਉਂਦੇ ਹਨ ਹੁਣ ਤਕ ਦੇ ਆਂਕੜਿਆਂ ਮੁਤਾਬਕ ਇੱਕ ਕਰੋੜ 30 ਲੱਖ ਕੇਸ ਹੋਏ ਹਨ ਤੇ ਇੱਕ ਲੱਖ 70 ਹਜ਼ਾਰ ਮੌਤਾਂ, ਜੋ ਕਿ ਤਕਰੀਬਨ 1.5 ਫੀਸਦੀ ਹੈ ਕੀ ਇਸ ਜਾਣਕਾਰੀ ਦੇ ਆਧਾਰ ’ਤੇ ਕੁਝ ਕੁ ਕਾਰਗਰ ਫੈਸਲੇ ਨਹੀਂ ਲਏ ਜਾ ਸਕਦੇ? ਕਾਰਗਰ ਤੋਂ ਮਤਲਬ ਹੈ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਵੱਡਾ ਖਲ਼ਲ ਨਾ ਪਵੇਉਨ੍ਹਾਂ ਦੀ ਆਰਥਿਕ ਸਥਿਤੀ, ਰੋਜ਼ੀ-ਰੋਟੀ ਸਧਾਰਨ ਤਰਜ਼ ’ਤੇ ਚਲਦੀ ਰਹੇ

ਇਸ ਸਭ ਦੇ ਲਈ ਪਹਿਲੀ ਲੋੜ ਸੀ ਤੇ ਹੈ ਵੀ ਕਿ ਲੋਕਾਂ ਦੇ ਮਨਾਂ ਵਿੱਚੋਂ ਡਰ ਕੱਢਿਆ ਜਾਵੇਇਸ ਸਾਰੀ ਸਥਿਤੀ ਅਤੇ ਪਿਛਲੇ ਸਾਲ ਦੇ ਤਜਰਬੇ ਤੋਂ ਕਿਤੇ ਵੀ ਡਰ ਦੀ ਕਨਸੋ ਨਹੀਂ ਪੈਂਦੀ ਡਰ ਦੀ ਸਥਿਤੀ ਬਣਾਈ ਜਾ ਰਹੀ ਹੈ, ਜਦੋਂ ਹਰ ਰੋਜ਼ ਹੀ ਹਾਲਾਤ ਦੀ ਪੇਸ਼ਕਾਰੀ ਹੁੰਦੀ ਹੈ

- ਕੇਸਾਂ ਦਾ ਰਿਕਾਰਡ ਟੁੱਟਾਭਾਰਤ ਦੁਨੀਆਂ ਵਿੱਚੋਂ ਦੂਸਰੇ ਨੰਬਰ ’ਤੇ। ਇਸਦੇ ਨਾਲ ਮੌਤਾਂ ਦਾ ਵੇਰਵਾ, ਮੌਤਾਂ ਵਿੱਚ ਵੀ ਹੋਰ ਬਰੀਕੀ ਨਾਲ, ਉਨ੍ਹਾਂ ਮਰੀਜ਼ਾਂ ਦੀ ਪਹਿਲੋਂ ਚਲੀ ਆ ਰਹੀ ਸਿਹਤ ਬਾਰੇ ਵੇਰਵਾ ਨਹੀਂ ਹੁੰਦਾ

- ਸੈਸ਼ਨ ਜੱਜ ਨੂੰ ਹੋਇਆ ਕਰੋਨਾਸਚਿਨ ਤੈਂਦੂਲਕਰ ਵੀ ਪੌਜ਼ੇਟਿਵਇਸ ਖ਼ਬਰ ਦੇ ਕੀ ਮਾਇਨੇ ਹਨ? ਜੋ ਪ੍ਰਭਾਵ ਦੇਣ ਦੀ ਕੋਸ਼ਿਸ਼ ਹੈ ਕਿ, ਦੇਖ! ਸਚਿਨ ਨੂੰ ਕਰੋਨਾ ਹੋਇਆ, ਸੈਸ਼ਨ ਜੱਜ ਵੀ ਦਾਖਲ ਹੈ, ਤੂੰ ਕਿਸ ਬਾਗ ਦੀ ਮੂਲੀ ਹੈਂ? ਡਰ! ਘਰੇ ਬੈਠ!

ਬਿਮਾਰੀ ਬਾਰੇ ਇਹ ਸੱਚ ਹੈ ਕਿ ਤੇਜ਼ੀ ਨਾਲ ਫੈਲਣ ਵਾਲੀ ਹੈ, ਜੋ ਕਿ ਪਿਛਲੇ ਸਾਲ ਸ਼ੁਰੂ ਤੋਂ ਹੀ ਪਤਾ ਸੀਵਿਸ਼ਵ ਸਿਹਤ ਸੰਸਥਾ ਦਾ ਇਹ ਬਿਆਨ ਕਿ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ, ਪਰ ਤੁਲਨਾਤਮਕ ਘੱਟ ਘਾਤਕ ਹੈ, ਜਿਵੇਂ ਇਬੋਲਾ, ਜ਼ੀਕਾ ਜਾਂ ਸਵਾਇਨ ਫਲੂਪਰ ਹੁਣ ਇੱਕ ਸਾਲ ਦੇ ਆਂਕੜਿਆਂ ਦੇ ਮੁਕਾਬਲੇ ਆਪਣੇ ਦੇਸ਼ ਦੀਆਂ ਹੋਰ ਸਿਹਤ ਸਮੱਸਿਆਵਾਂ ਜਿਵੇਂ ਟੀ.ਬੀ., ਏਡਜ਼, ਕੈਂਸਰ ਆਦਿ ਨਾਲ ਵੀ ਲੋਕ ਵੱਧ ਮਰਦੇ ਹਨਸਿੱਖਣ ਦੀ ਗੱਲ ਹੈ ਕਿ ਫੈਲਣ ਤੋਂ ਕਿਵੇਂ ਰੋਕਿਆ ਜਾਵੇ? ਇੱਥੇ ਵੀ ਵਿਸ਼ਵ ਸਿਹਤ ਸੰਸਥਾ ਨੇ ਕਦੇ ਲੌਕਡਾਊਨ ਦੀ ਸਿਫਾਰਸ਼ ਨਹੀਂ ਕੀਤੀਉਨ੍ਹਾਂ ਨੇ ਆਪਣੀ ਤਿਆਰੀ ਲਈ ਕਿਹਾ, ਮਤਲਬ ਸਿਹਤ ਸੇਵਾਵਾਂ ਦੀ ਮੁਸ਼ਤੈਦੀਅਸੀਂ ਇੱਕ ਸਾਲ ਬਾਅਦ ਫਿਰ ਹਸਪਤਾਲ ਵਿੱਚ ਬੈੱਡਾਂ ਨੂੰ ਲੈ ਕੇ, ਆਕਸੀਜ਼ਨ ਦੀ ਘਾਟ ਨੂੰ ਲੈ ਕੇ ਚਿੰਤਾ ਪ੍ਰਗਟਾ ਰਹੇ ਹਾਂਇਸ ਹਾਲਤ ਨੂੰ ਵੀ ਲੌਕਡਾਊਨ ਨਾਲ ਜੋੜ ਰਹੇ ਹਾਂ

ਅਸੀਂ ਇਸ ਗੱਲ ਦਾ ਵਿਸ਼ਲੇਸ਼ਣ ਕਿਉਂ ਨਹੀਂ ਕੀਤਾ ਜਾਂ ਕੀਤਾ ਹੈ ਤਾਂ ਉਸ ਦਾ ਇਸਤੇਮਾਲ ਕਿਉਂ ਕਰ ਰਹੇ ਹਾਂ ਕਿ ਹਰ ਪੌਜ਼ੇਟਿਵ ਕੇਸ ਨੂੰ ਹਸਪਤਾਲ ਦੀ ਲੋੜ ਨਹੀਂ ਹੈ ਪੌਜ਼ੇਟਿਵ ਕੇਸਾਂ ਵਿੱਚ ਵਾਇਰਸ ਫੇਫੜਿਆਂ ਤਕ ਕਿੰਨੇ ਕੁ ਲੋਕਾਂ ਵਿੱਚ ਪਹੁੰਚਿਆ ਹੈ ਤੇ ਨਿਮੋਨੀਆ ਕਿੰਨੇ ਕੁ ਲੋਕਾਂ ਵਿੱਚ ਵਿਕਸਿਤ ਹੋਇਆ ਹੈ? ਹੋਰ ਬਿਮਾਰੀਆਂ ਦੀ ਤਰ੍ਹਾਂ ‘ਘਰੇ ਰਹਿ ਕੇ ਇਲਾਜ’ ਦਾ ਤਰੀਕਾ ਕਿਉਂ ਨਹੀਂ ਚੁਣਿਆ ਹੈ ਜਾ ਅਪਣਾਇਆ ਜਾ ਰਿਹਾਸਿਹਤ ਸੇਵਾਵਾਂ ’ਤੇ ਬੋਝ ਦੀ ਗੱਲ ਵੀ ਸਵਾਲ ਹੇਠ ਹੈ ਕਿ ਇੱਕ ਤਾਂ ਸਰਕਾਰੀ ਸਿਹਤ ਸੰਸਥਾਵਾਂ ਪੀ.ਐੱਚ.ਸੀ., ਸੀ.ਐੱਚ.ਸੀ. ਆਦਿ ਤੇ ਕਰੋਨਾ ਕੇਸਾਂ ਨੂੰ ਸੰਭਾਲਣ ਦੀ ਵਿਵਸਥਾ ਨਹੀਂ ਬਣਾਈ ਗਈ ਹੈ, ਇਸ ਲਈ ਸਿਵਲ ਹਸਪਤਾਲ ਜਾਂ ਮੈਡੀਕਲ ਕਾਲਜ ਹੀ ਸਾਰਾ ਭਾਰ ਸੰਭਾਲ ਰਹੇ ਹਨਦੂਸਰਾ ਇਸ ਡਰ ਦੇ ਮਾਹੌਲ ਨੇ ਛੋਟੇ-ਮੋਟੇ ਪ੍ਰਾਈਵੇਟ ਸਿਹਤ ਵਿਵਸਥਾ ਨੂੰ ਵੀ ਪਰੇ ਧੱਕ ਦਿੱਤਾ ਹੈ ਤੇ ਵੱਡੇ ਕਾਰਪੋਰੇਟ ਹਸਪਤਾਲ ਹੀ ਇਸਦਾ ਲਾਹਾ ਲੈ ਰਹੇ ਹਨ

ਇਹ ਗੱਲ ਵੀ ਆਮ ਸੁਣਾਈ ਦਿੰਦੀ ਹੈ ਕਿ ਬਿਮਾਰੀ ਹਲਕੇ ਵਿੱਚ ਲੈਣ ਵਾਲੀ ਨਹੀਂ ਹੈਲੋਕੀਂ ਮਰ ਵੀ ਤਾਂ ਰਹੇ ਹਨਇਸ ਵਿੱਚ ਕੋਈ ਇਨਕਾਰ ਨਹੀਂ ਹੈਪਹਿਲੀ ਗੱਲ ਤਾਂ ਕਿਸੇ ਵੀ ਬਿਮਾਰੀ ਨੂੰ ਹਲਕੇ ਵਿੱਚ ਲਿਆ ਹੀ ਨਹੀਂ ਜਾਣਾ ਚਾਹੀਦਾਹਲਕੀ ਹਾਲਤ ਵੀ ਅਣਗਹਿਲੀ ਕਾਰਨ ਗੰਭੀਰ ਹੋ ਜਾਂਦੀ ਹੈਕੋਈ ਅਣਗਹਿਲੀ ਕਰਦਾ ਹੈ, ਜਿਸ ਨੂੰ ਅਸੀਂ ਇੱਕ ਮਿੰਟ ਵਿੱਚ ਗ਼ੈਰ ਜ਼ਿੰਮੇਦਾਰ ਕਹਿ ਦਿੰਦੇ ਹਾਂ, ਪਰ ਉਸ ਅਣਗਹਿਲੀ ਪਿੱਛੇ ਕੀ ਕਾਰਨ ਹਨ, ਅਸੀਂ ਨਹੀਂ ਜਾਂਦੇ ਤੇ ਸਭ ਤੋਂ ਵੱਡਾ ਕਾਰਨ ਹੈ, ਆਰਥਿਕਤਾ, ਜੇਬ ਵਿੱਚ ਪੈਸੇ ਨਾ ਹੋਣੇ ਤੇ ਦੂਸਰਾ ਹੈ, ਸਿਹਤ ਸਹੂਲਤਾਂ ਦੀ ਘਾਟ, ਸਭ ਤਕ ਬਰਾਬਰ ਪਹੁੰਚ ਨਾ ਹੋਣਾਕੋਈ ਜਾਣ-ਬੁੱਝ ਕੇ ਖਾਂਸੀ-ਜ਼ੁਕਾਮ ਵੀ ਨਹੀਂ ਚਾਹੁੰਦਾ

ਜਿੱਥੋਂ ਤਕ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਚਰਚਾ ਹੁੰਦੀ ਹੈ ਤਾਂ ਕੀ ਹੋਰ ਬਿਮਾਰੀਆਂ ਨਾਲ ਮੌਤਾਂ ਨਹੀਂ ਹੁੰਦੀਆਂ ਇੱਕ ਮੋਟਾ ਮੋਟਾ ਵਿਸ਼ਲੇਸ਼ਣ ਹੈ ਕਿ 80 ਫ਼ੀਸਫੀ ਤੋਂ ਵੱਧ ਮੌਤਾਂ 65 ਸਾਲ ਤੋਂ ਉੱਪਰ ਹੋ ਰਹੀਆਂ ਹਨ ਤੇ ਉਹ ਵੀ ਜੋ ਕਿਸੇ ਨਾ ਕਿਸੇ ਹੋਰ ਬਿਮਾਰੀ ਤੋਂ ਪਹਿਲਾਂ ਪੀੜਿਤ ਹਨਮੌਤ ਨੂੰ ਤਾਂ ਇੱਕ ਬਹਾਨਾ ਚਾਹੀਦਾ ਹੀ ਹੁੰਦਾ ਹੈਵੈਸੇ ਵੀ ਦੇਸ਼ ਦੀ ਮੌਤ ਦਰ ਦੇ ਮੁਤਾਬਕ, ਸਾਲ ਵਿੱਚ ਤਕਰੀਬਨ 9 ਕਰੋੜ ਲੋਕ ਹਰ ਸਾਲ ਮਰਦੇ ਹਨ, ਕਿਸੇ ਨਾ ਕਿਸੇ ਕਾਰਨ ਤੋਂਹੁਣ ਇਨ੍ਹਾਂ 9 ਕਰੋੜ ਵਿੱਚੋਂ ਡੇਢ ਲੱਖ ਲੋਕ ਕਰੋਨਾ ਕਰਕੇ ਹਨ, ਉਹ ਵੀ ਅਸਿੱਧੇ ਤੌਰ ’ਤੇਇਹ ਸਥਿਤੀ ਵੀ ਸਮਝਣ ਸਮਝਾਉਣ ਦੀ ਹੈ ਇਹ ਬਿਮਾਰੀ ਜ਼ਰੂਰ ਹੈ, ਪਰ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਹੋਰ ਬਿਮਾਰੀਆਂ ਵਾਂਗ

ਅਸੀਂ ਪਹਿਲੇ ਦਿਨ ਤੋਂ ਸੁਣਦੇ ਆਏ ਹਾਂ ਕਿ ਇਸਦਾ ਕੋਈ ਇਲਾਜ ਨਹੀਂ ਹੈਬਚਾਅ ਹੀ ਇਲਾਜ ਹੈਬਚਾਅ ਦੇ ਤਰੀਕੇ ਜਾਣੇ ਤੇ ਉਨ੍ਹਾਂ ਨੂੰ ਪ੍ਰਚਾਰਿਆਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ, ‘ਜਦ ਤਕ ਦਵਾਈ ਨਹੀਂ, ਤਦ ਤਕ ਢਿਲਾਈ ਨਹੀਂ।’ ਮਤਲਬ ਸਾਰੇ ਤਰੀਕੇ ਵਰਤੋਂ

ਸਿਹਤ ਸੇਵਾਵਾਂ ਦਾ ਇੱਕ ਬਹੁਤ ਵੱਡਾ ਹਿੱਸਾ ਹੈ, ਸਿਹਤ ਜਾਗਰੂਕਤਾ ਇਸਦੇ ਲਈ ਇੱਕ ਮਹਿਕਮਾ ਹੈ, ਜੋ ਕਿਤਾਬਚੇ, ਪੈਂਫਲੈਟ ਛਾਪਦਾ ਹੈ ਤੇ ਪ੍ਰਦਰਸ਼ਨੀਆਂ ਵੀ ਲਗਾਉਂਦਾ ਹੈਸਿਹਤ ਪ੍ਰਚਾਰ, ਜਾਂ ਕੋਈ ਵੀ ਪ੍ਰਚਾਰ ਦੇ ਲਈ, ਅਸੀਂ ਇੱਕ ਵੱਖਰਾ ਬ੍ਰਾਂਡ ਐਂਬਸਡਰ ਚੁਣਦੇ ਹਾਂਉਹ ਚਿਹਰਾ ਜਿਸ ਨੂੰ ਦੇਖ ਕੇ, ਜਿਸਦੀਆਂ ਹਿਦਾਇਤ ਨੂੰ ਉਹ ਮੰਨਣ ਅਤੇ ਅਪਣਾਉਣਉਹ ਚਾਹੇ ਪ੍ਰਧਾਨ ਮੰਤਰੀ ਹੀ ਕਹੇ ਜਾਂ ਰਾਜ ਦਾ ਮੁੱਖ ਮੰਤਰੀ

ਸਿਹਤ ਜਾਗਰੂਤਾ ਵਾਲੇ ਆਗੂ ਦੀ ਇੱਕ ਵੱਡੀ ਸ਼ਰਤ ਹੈ ਕਿ ਉਸ ਦਾ ਆਪਣਾ ਕਿਰਦਾਰ ਦੋਗਲਾ ਨਾ ਹੋਵੇਰਾਜਨੇਤਾਵਾਂ ਪ੍ਰਤੀ ਕੀ ਇਹ ਪੂਰੇ ਧੜੱਲੇ ਨਾਲ ਕਿਹਾ ਜਾ ਸਕਦਾ ਹੈ? ਸ਼ਾਇਦ ਨਹੀਂਇਸੇ ਲਈ ਪ੍ਰਧਾਨ ਮੰਤਰੀ ਦੀ ਕਾਵਿਕ ਤੁਕਬੰਦੀ ਇਸ ਤਰ੍ਹਾਂ ਸਾਹਮਣੇ ਆਉਂਦੀ ਹੈ ਕਿ ‘ਜਦੋਂ ਤਕ ਦਵਾਈ ਨਹੀਂ, ਉਦੋਂ ਤਕ ਢਿਲਾਈ ਨਹੀਂ, ਪਰ ਜਿੱਥੇ ਚੋਣਾਂ ਨੇ, ਉੱਥੇ ਇਹ ਅਪਲਾਈ ਨਹੀਂ

ਮੁੱਕਦੀ ਗੱਲ ਹੈ ਕਿ ਬਿਮਾਰੀ ਹੋਵੇ ਜਾਂ ਕੋਈ ਵੀ ਅਜਿਹੀ ਆਪਾਤ ਸਥਿਤੀ (ਐਮਰਜੈਂਸੀ), ਅਸੀਂ ਪੁਰਾਣੇ ਤਜਰਬਿਆਂ ਦੇ ਆਧਾਰ ’ਤੇ ਕਾਰਜਸ਼ੀਲ ਹੁੰਦੇ ਹਾਂਕੰਮ ਕਰਦੇ ਹੋਏ ਅਸੀਂ ਹੋਰ ਬਹੁਤ ਕੁਝ ਸਿੱਖਦੇ ਹਾਂ ਜੋ ਸਾਨੂੰ ਭਵਿੱਖ ਵਿੱਚ ਚੰਗੇ ਕਦਮ ਪੁੱਟਣ ਵਿੱਚ ਮਦਦਗਾਰ ਹੁੰਦਾ ਹੈਸਾਡੇ ਮਨੁੱਖੀ ਵਿਕਾਸ ਅਤੇ ਸੰਘਰਸ਼ ਦੀ ਗਾਥਾ ਦਾ ਇਹੀ ਨਿਚੋੜ ਹੈਅੱਜ ਵੀ ਇਸੇ ਸਮਝ ਦੀ ਲੋੜ ਹੈਪਰ ਇਸਦੇ ਲਈ ਵਿਗਿਆਨਕ ਸੂਝ ਪਰਖ਼ ਦਾ ਸਹਾਰਾ ਲੈਣਾ ਪੈਂਦਾ ਹੈ, ਜੋ ਕਿ ਰਾਜਨੇਤਾਵਾਂ ਕੋਲ ਨਹੀਂ ਹੁੰਦੀ ਜਾਂ ਉਹ ਇਸ ਰਾਹ ’ਤੇ ਤੁਰਦੇ ਨਹੀਂ, ਕਿਉਂਕਿ ਇਹ ਉਨ੍ਹਾਂ ਦੀ ਫ਼ਿਤਰਤ ਦੇ ਖਿਲਾਫ਼ ਜਾਂਦੀ ਹੈ, ਜਿਸ ਤਰ੍ਹਾਂ ਦੇ ਲਾਭ-ਲਾਹੇ ਉਨ੍ਹਾਂ ਨੇ ਲੈਣੇ ਹੁੰਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2713)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author