ShyamSDeepti7ਸਵਾਲਸਵਾਲ ਹੋਣਗੇ ਤਾਂ ਉੱਤਰ ਲਏ ਜਾਣਗੇ। ਨਹੀਂ ਮਿਲਣਗੇ ਤਾਂ ਲੱਭੇ ਜਾਣਗੇ। ਇਸ ਤਰ੍ਹਾਂ ਹੀ ਅੱਗੇ ...
(29 ਮਾਰਚ 2023)
ਇਸ ਸਮੇਂ ਮਹਿਮਾਨ: 114.


ShyamSDeeptiBookAਸ਼ਬਦ ਸਿੱਖ ਲਏ ਸੀ
, ਹੁਣ ਵਰਤਣੇ ਸੀ
ਸ਼ਬਦ ਜਦੋਂ ਲਿਖਿਆ ਜਾਣਾ,
ਉਸ ਨੇ ਫੈਲ ਜਾਣਾ ਸੀ
ਚਾਹੇ ਮਹਿਕ ਫੈਲਦੀ, ਚਾਹੇ ਹਵਾੜ੍ਹ
ਸ਼ਬਦਾਂ ਨੇ ਰੰਗ ਲਿਆਉਣਾ,
ਕਿਤੇ ਇਨ੍ਹਾਂ ਮੁਸਕਰਾਉਣਾ ਸੀ
ਕਿਤੇ ਇਨ੍ਹਾਂ ਹੰਝੂ ਬਣਨਾ ਸੀ
ਕਿਸੇ ਨੇ ਸਿਹਤ ਬਣਨਾ ਸੀ
ਕਿਸੇ ਨੇ ਨੀਅਤ ਹੋਣਾ ਸੀ,
ਇਨ੍ਹਾਂ ਬਦਲਾਅ ਲਿਆਉਣਾ ਸੀ
ਸ਼ਬਦਾਂ ਨੇ ਫੈਲ ਜਾਣਾ ਸੀ
ਇਨ੍ਹਾਂ ਨੇ ਝੰਡਾ ਫੜਨਾ ਸੀ
ਇਨ੍ਹਾਂ ਨੇ ਮਸਤਕ ਵਿੱਚ ਜਾ ਕੇ
ਭਵਿੱਖ ਨੂੰ ਜਗਮਗਾਉਣਾ ਸੀ
ਇਨ੍ਹਾਂ ਨੇ ਫੈਲ ਜਾਣਾ ਸੀ

ਸ਼ਬਦਾਂ ਦਾ ਸਫ਼ਰ ਸ਼ੁਰੂ ਹੋਇਆ, ਜਦੋਂ ਸੁਰਿੰਦਰ ਸ਼ਰਮਾ, ਦਵਿੰਦਰ ਬਿਮਰੇ ਅਤੇ ਮੈਨੰ ਨਾਲ ਲੈ ਕੇ ਦਾਦਰ ਐਕਸਪ੍ਰੈੱਸ ਰਾਹੀਂ ਪਟਿਆਲੇ ਤੋਂ ਜੰਡਿਆਲਾ ਗੁਰੂ (ਅੰਮ੍ਰਿਤਸਰ) ਜਾ ਰਹੇ ਸੀ ਟਰੇਨ ਤੋਂ ਉੱਤਰ ਕੇਟਾਂਗੇ ਰਾਹੀਂ ਅਸੀਂ ਕਹਾਣੀਕਾਰ ਦਲਬੀਰ ਚੇਤਨ ਦੇ ਪਿੰਡ ਤਾਰਾਗੜ੍ਹ, ਕਹਾਣੀ ਗੋਸ਼ਟੀ, ‘ਦੀਵਾ ਬਲੇ ਸਾਰੀ ਰਾਤ’ ਵਿੱਚ ਸ਼ਾਮਲ ਹੋਣਾ ਸੀਇਸ ਗੋਸ਼ਟੀ ਦੇ ਕਨਵੀਨਰ ਹੁੰਦੇ ਪ੍ਰੇਮ ਗੋਰਖੀ ਅਤੇ ਉਸ ਸਮੇਂ ਦੇ ਚਰਚਿਤ ਕਹਾਣੀਕਾਰ ਕਿਰਪਾਲ ਕਜ਼ਾਕ, ਬਲਵੰਤ ਚੌਹਾਨ, ਅਮਰਗਿਰੀ ਆਦਿ ਆ ਕੇ ਆਪਣੀਆਂ ਨਵੀਆਂ ਕਹਾਣੀਆਂ ਪੜ੍ਹਦੇਸਾਰੀ ਰਾਤ ਪੜ੍ਹੀ ਗਈ ਕਹਾਣੀ ਦੇ ਇੱਕ-ਇੱਕ ਵਾਕ, ਇੱਕ-ਇੱਕ ਸ਼ਬਦ ’ਤੇ ਚਰਚਾ ਹੁੰਦੀਕਹਾਣੀ ਦੇ ਲੇਖਕ ਨੂੰ ਬੋਲਣ ਦਾ, ਸਪਸ਼ਟੀਕਰਨ ਦੇਣ ਦਾ ਮੌਕਾ ਨਾ ਦਿੱਤਾ ਜਾਂਦਾਉਸ ਨੇ ਕਹਾਣੀ ਪੜ੍ਹ ਦਿੱਤੀ, ਬੱਸ! ਹੁਣ ਇਹ ਕਹਿਣਾ ਕਿ ‘ਮੈਨੂੰ ਗਲਤ ਸਮਝਿਆ ਗਿਆ, ਮੇਰਾ ਇਹ ਭਾਵ ਨਹੀਂ ਸੀ’ ਮਕਸਦ ਸੀ ਕਿ ਕਹਾਣੀਕਾਰ ਸਮਝੇ ਕਿ ਉਸ ਦੀ ਲਿਖਤ ਵਿੱਚ ਕੀ ਘਾਟ ਹੈ, ਸਿੱਖਣ ਦੀ ਕਾਰਜਸ਼ਾਲਾ ਹੁੰਦੀਵਿਧੀਵਤ ਯੂਨੀਵਰਸਿਟੀ ਪੱਧਰ ਦੇ ਆਲੋਚਕਾਂ ਤੋਂ ਗੁਰੇਜ਼ ਹੀ ਕੀਤਾ ਜਾਂਦਾ

ਦੇਵਿੰਦਰ ਬਿਮਰਾ ਮੇਰਾ ਮੈਡੀਕਲ ਕਾਲਜ ਦਾ ਸਾਥੀ ਸੀਮੇਰੇ ਤੋਂ ਦੋ ਸਾਲ ਬਾਅਦ ਦਾਖਲ ਹੋਇਆਸਾਡੀ ਮੁਲਾਕਾਤ ਉਦੋਂ ਹੋਈ ਜਦੋਂ ਕਾਲੇਜ ਦੇ ਵਿਦਿਆਰਥੀ ਰਸਾਲੇ ‘ਗੋਸਕੋ’ ਦੇ ਸੰਪਾਦਕੀ ਬੋਰਡ ਦੀ ਇੰਟਰਵਿਊ ਸੀਮੈਂ ਪਹਿਲੋਂ ਹੀ ਸਹਿ-ਸੰਪਾਦਕ ਚੱਲਿਆ ਆ ਰਿਹਾ ਸੀ, ਹੁਣ ਮੈਂ ਸੰਪਾਦਕ ਹੋ ਗਿਆ ਤੇ ਬਿਮਰਾ ਸਹਿ-ਸੰਪਾਦਕਦੋ ਸਾਲ ਮੈਗਜ਼ੀਨ ਬਹਾਨੇ ਤੇ ਫਿਰ ਇਹ ਸਾਥ ਪੱਕਾ ਹੋ ਗਿਆ ਤੇ ਅੱਜ ਤਕ ਹੈਪੜ੍ਹਾਈ ਮੁੱਕਣ ਮਗਰੋਂ ਮੈਂ ਪੇਂਡੂ ਸੇਵਾ ਵਿੱਚ ਆ ਗਿਆਤਿੰਨ ਸਾਲ ਦਾ ਸਮਾਂ ਸੀ ਉਹ, ਪਰ ਅਸੀਂ ਮਿਲਦੇ ਰਹੇਉਹ ਮੇਰੇ ਕੋਲ ਪਿੰਡ ਵੀ ਆਇਆ

ਐੱਮ.ਡੀ. ਦਾ ਸਮਾਂ ਵੀ ਪੜ੍ਹਾਈ ਦੇ ਨਾਲ-ਨਾਲ ਸਾਹਿਤਕ ਰੁਚੀਆਂ ਵਾਲਾ ਹੀ ਰਿਹਾਪੇਂਡੂ ਸੇਵਾ ਦੌਰਾਨ ਮੈਂ ਬਰਨਾਲੇ-ਬਠਿੰਡੇ ਤਾਂ ਅਕਸਰ ਹੀ ਜਾਂਦਾ, ਪਟਿਆਲੇ ਆ ਕੇ ਵੀ ਸਾਹਿਤਕ ਗੋਸ਼ਟੀ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਰਹਿਣੀਉੱਥੇ ਸੁਰਿੰਦਰ ਸ਼ਰਮਾ ਨਾਲ ਮੁਲਾਕਾਤ ਹੋਈ, ਜੋ ਵਿਸ਼ਵ ਪੱਧਰੀ ਸਾਹਿਤ ਦੇ ਪਾਠਕ ਹਨ ਤੇ ਇੱਕ ਵਧੀਆ ਨਜ਼ਰ ਵਾਲੇ ਵੀ ਜੋ ਕਿ ਆਲੋਚਕ ਦੀ ਲੋੜ ਹੁੰਦੀ ਹੈਆਲੋਚਨਾ ਵਿੱਚ, ਲੋਚਨ ਸ਼ਬਦ ਨਜ਼ਰ ਵਾਸਤੇ ਹੀ ਹੈ

ਦੋਵੇਂ ਮਿੱਤਰ ਸੰਪਾਦਕੀ ਬੋਰਡ ਤੋਂ ਸ਼ੁਰੂ ਹੋਏ ਤੇ ਐੱਮ.ਡੀ ਵਿੱਚ ਫਿਰ ਇਕੱਠੇ ਹੋ ਗਏਪਟਿਆਲੇ ਦੇ ਡਾਕਟਰਜ਼ ਹੋਸਟਲ ਦੇ ਨੇੜੇ ਬੰਡਗਰ ਇਲਾਕੇ ਵਿੱਚ ਰਹਿੰਦਾ ਸੀ ਬਲਵੰਤ ਚੌਹਾਨ, ਜੋ ਗੋਸ਼ਟੀਆਂ ਵਿੱਚ ਤਾਂ ਮਿਲਦਾ, ਹੋਸਟਲ ਵੀ ਆ ਜਾਂਦਾ ਤੇ ਅਸੀਂ ਵੀ ਤੁਰਦੇ-ਤੁਰਦੇ ਉਸ ਨੂੰ ਮਿਲ ਆਉਂਦੇ ਇੱਕ ਦਿਨ ਖਿਆਲ ਆਇਆ ਕਿ ਕੋਈ ਮੈਗਜ਼ੀਨ ਸ਼ੁਰੂ ਕੀਤਾ ਆਵੇਮੈਂ ਤੇ ਬਿਮਰਾ ਹਿੰਦੀ ਵਿੱਚ ਰਚਨਾਵਾਂ ਲਿਖਦੇ, ਬਲਵੰਤ ਪੰਜਾਬੀ ਵਿੱਚ ਮੈਗਜ਼ੀਨ ਕੱਢਣਾ ਹੈ, ਰਲ਼ ਕੇ ਕੱਢਣਾ ਹੈ ਤੇ ਪੱਲਿਓ ਕੱਢਣਾ ਹੈਫੈਸਲਾ ਹੋਇਆ ਦੋਂਹ ਭਾਸ਼ਾਵਾਂ ਵਿੱਚ ਹੀ ਕੱਢਦੇ ਹਾਂਹਿੰਦੀ ਵਿੱਚ ‘ਅਸਤਿੱਤਵ’, ਪੰਜਾਬੀ ਵਿੱਚ ‘ਹੋਂਦ’। ‘ਹੋਂਦ’ ਦੇ ਨੌਂ ਅੰਕ ਨਿਕਲੇ, ‘ਅਸਤਿੱਤਵ’ ਦੇ ਗਿਆਰਾਂ ਐੱਮ.ਡੀ. ਦੇ ਸਮੇਂ ਮਗਰੋਂ ਮੈਂ ਅੰਮ੍ਰਿਤਸਰ ਆ ਗਿਆ, ਬਿਮਰੇ ਦੀ ਬਦਲੀ ਜਲੰਧਰ ਹੋ ਗਈ ਪਰ ਦੋਹਾਂ ਮੈਗਜ਼ੀਨਾਂ ਦੇ ਕੁਝ ਯਾਦਗਾਰੀ ਅੰਕ ਨਿਕਲੇ‘ਹੋਂਦ’ ਦਾ ‘ਗੁਰਚਰਨ ਚਾਹਲ ਭੀਖੀ ਵਿਸ਼ੇਸ਼ ਅੰਕ’ ਜਿਸਦੀ ਉਨ੍ਹੀਂ ਦਿਨੀਂ ਮੌਤ ਹੋ ਗਈ ਉਹ ਬਲਵੰਤ ਚੌਹਾਨ ਦਾ ਪੁਰਾਣਾ ਮਿੱਤਰ ਸੀ ਤੇ ਪੇਂਡੂ ਸੇਵਾ ਦੌਰਾਨ, ਮੇਰੀ ਕਾਫ਼ੀ ਨੇੜਤਾ ਰਹੀਛੇ-ਸੱਤ ਕਿਲੋਮੀਟਰ ’ਤੇ ਹੀ ਸੀ, ਮੈਂ ਕਈ ਰਾਤਾਂ ਉਸ ਦੇ ਘਰ ਰਿਹਾ

ਅਸਤਿੱਤਵ’ ਦਾ ਲਘੂਕਥਾ ਵਿਸ਼ੇਸ਼ ਅੰਕ, ਅੱਜ ਵੀ ਲਘੂਕਥਾ ਲੇਖਕਾਂ/ਆਲੋਚਕਾਂ ਵੱਲੋਂ ਯਾਦ ਕੀਤਾ ਜਾਂਦਾ ਹੈਲਘੂਕਥਾ ਵਿਸ਼ੇਸ਼ ਅੰਕ ਵਿੱਚ ਪੂਰੇ ਦੇਸ਼ ਤੋਂ ਹਜ਼ਾਰਾਂ ਹੀ ਰਚਨਾਵਾਂ ਆਈਆਂ ਤੇ ਅੰਕ ਸੌ ਮਿੰਨੀ ਕਹਾਣੀਆਂ ਦਾ ਸੀ, ਜੋ ਪੁਸਤਕ ਰੂਪ ਵਿੱਚ ‘ਸ਼ਤ ਕਥਾਏਂ’ ਨਾਂ ਤੋਂ ਵੀ ਛਪਿਆ

ਆਮ ਤੌਰ ’ਤੇ ਇਹ ਕਿਹਾ ਜਾਂਦਾ ਹੈ ਕਿ ਆਪਣਾ ਮੈਗਜ਼ੀਨ ਉਦੋਂ ਕੱਢਿਆ ਜਾਂਦਾ ਹੈ ਜਦੋਂ ਕਿਸੇ ਦੀ ਰਚਨਾ ਨੂੰ ਛਪਣ ਦਾ ਸੰਕਟ ਹੋਵੇਪਰ ਇਹ ਮੈਗਜ਼ੀਨ ਤਿੰਨ ਸੰਪਾਦਕਾਂ ਅਤੇ ਅਨੇਕਾਂ ਸਹਿਯੋਗੀਆਂ ਵੱਲੋਂ ਸੀਇਨ੍ਹਾਂ ਦਾ ਜੋ ਫਾਇਦਾ ਹੋਇਆ, ਉਹ ਸੀ ਕਿ ਦੇਸ਼ ਭਰ ਦੇ ਅਨੇਕਾਂ ਹਿੰਦੀ ਦੇ ਲਘੂਕਥਾ ਲੇਖਕਾਂ ਨਾਲ ਰਾਬਤਾ ਹੋਇਆ ਇੱਕ ਹੋਰ ਗੱਲ ਕਿ ਮੈਂ ਕਵਿਤਾ ਲਿਖਣ ਤੋਂ ਸ਼ੁਰੂਆਤ ਕੀਤੀ ਅਤੇ ਐੱਮ.ਬੀ.ਬੀ.ਐੱਸ ਮਗਰੋਂ ਬਠਿੰਡੇ ਇੰਟਰਨਸ਼ਿੱਪ ਦੌਰਾਨ ਕਹਾਣੀਆਂ ਵੀ ਲਿਖੀਆਂ, ਜੋ ਪੰਜਾਬੀ ਦੇ ਚੰਗੇ ਮੈਗਜ਼ੀਨਾਂ ਵਿੱਚ ਛਪੀਆਂਪਰ ਲਘੂਕਥਾ ਵਿਸ਼ੇਸ਼ ਅੰਕ ਤਿਆਰ ਕਰਦਿਆਂ, ਮਿੰਨੀ ਕਹਾਣੀ/ਲਘੂਕਥਾ ਦੇ ਸਰੂਪ ਵਿੱਚ ਇੱਕ ਵਧੀਆ, ਆਪਣੀ ਗੱਲ ਸੰਖੇਪ ਵਿੱਚ ਕਹਿਣ ਦਾ ਸਾਰਥਕ ਜ਼ਰੀਆ ਮਿਲਿਆਕਹਿ ਲਵੋ, ਮੇਰੇ ਆਪਣੇ ਸੁਭਾਅ ਦੇ ਅਨੁਕੂਲਇੰਜ ਕਹਾਂ ਕਿ ਮੈਨੂੰ ਕਹਾਣੀ ਪਾਉਣੀ ਨਹੀਂ ਆਉਂਦੀਮੇਰਾ ਝੁਕਾਅ ਮਿੰਨੀ ਕਹਾਣੀ ਲੇਖਨ ਵੱਲ ਹੋ ਗਿਆਹਿੰਦੀ, ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਬਰਾਬਰ ਹੀ

ਅਸਤਿੱਤਵ’ ਦੇ ਲਘੂਕਥਾ ਵਿਸ਼ੇਸ਼ ਅੰਕ ਵਿੱਚ ਕਾਫ਼ੀ ਰਚਨਾਵਾਂ ਪੰਜਾਬੀ ਲੇਖਕਾਂ ਦੀਆਂ ਵੀ ਅਨੁਵਾਦ ਕਰਕੇ ਸ਼ਾਮਿਲ ਕੀਤੀਆਂ ਸਨਸਭ ਨੇ ਮਿਲਣ ਦਾ ਸਬੱਬ ਬਣਾਇਆਰੋਸ਼ਨ ਫੁਲਵੀ ਵਲੋਂ ਸੰਪਾਦਤ ਮਿੰਨੀ ਸੰਗ੍ਰਹਿ ‘ਤਰਕਸ਼’ ਵੀ ਉਸ ਸਮੇਂ ਆ ਚੁੱਕਾ ਸੀਰਾਮਪੂਰਾ ਫੂਲ ਵਿਖੇ ਮੀਟਿੰਗ ਹੋਈਜੋਗਿੰਦਰ ਨਿਰਾਲਾ, ਨਿਰੰਜਣ ਬੋਹਾ, ਸ਼ਿਆਮ ਸੰਦਰ ਅਗਰਵਾਲ ਆਦਿ ਸ਼ਾਮਿਲ ਹੋਏਹਿੰਦੀ ਭਾਸ਼ੀ ਪੰਜਾਬੀ ਦੇ ਜਾਣਕਾਰ, ਲੇਖਕ ਅਸ਼ੋਕ ਭਾਟੀਆ ਵੀ‘ਮਿੰਨੀ ਕਹਾਣੀ ਲੇਖਕ ਮੰਚ ਪੰਜਾਬ’ ਦਾ ਗਠਨ ਹੋਇਆ ਤੇ ਪਹਿਲਾ ਪ੍ਰੋਗਰਾਮ ਰਾਮਪੂਰਾ ਫੂਲ ਕਰਵਾਉਣ ਦਾ ਫੈਸਲਾ ਹੋਇਆ

ਰੋਸ਼ਨ ਫੂਲਵੀ ਇੱਕ ਸਥਾਨਕ ਅਖਬਾਰ ‘ਸਤਿ ਸਾਗਰ’ ਕੱਢਦੇ ਸਨਉਨ੍ਹਾਂ ਨੂੰ ਕਿਹਾ ਗਿਆ ਕਿ ਸਮਾਗਮ ’ਤੇ ਇਸ ਅਖ਼ਬਾਰ ਦਾ ਮਿੰਨੀ ਕਹਾਣੀ ਵਿਸ਼ੇਸ਼ ਅੰਕ ਕੱਢਿਆ ਜਾਵੇਰਚਨਾਵਾਂ ਇਕੱਠੀਆਂ ਕਰਨ ਦੀ ਜ਼ਿੰਮੇਵਾਰੀ ਸ਼ਿਆਮ ਸੁੰਦਰ ਅਗਰਵਾਲ ਨੂੰ ਦਿੱਤੀ ਗਈਰਚਨਾਵਾਂ ਜੁਟਾ ਕੇ ਜਦੋਂ ਛਪਣ ਲਈ ਭੇਜੀਆਂ ਤਾਂ ਫਲਵੀ ਸਾਹਿਬ ਨੇ ਸਾਰੀਆਂ ਰਚਨਾਵਾਂ ਨੂੰ ਛਾਪ ਸਕਣ ਵਿੱਚ ਅਸਮਰਥਾ ਜਤਾਈ ਤੇ ਫਿਰ ਅਗਰਵਾਲ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ, ਮੈਂ ਉਦੋਂ ਅੰਮ੍ਰਿਤਸਰ ਸੀ‘ਹੋਂਦ’ ਤੇ ‘ਅਸਤਿਤਵ’ ਬੰਦ ਹੋ ਗਏ ਸਨਮਿੰਨੀ ਕਹਾਣੀਆਂ ਨੂੰ ਸਮਰਪਿਤ ਮੈਗਜ਼ੀਨ ‘ਮਿੰਨੀ’ ਦੀ ਸ਼ੁਰੂਆਤ ਹੋਈ ਤੇ ਬਾਕੀ ਰਚਨਾਵਾਂ ਨਾਲ ਉਹ ਮੈਗਜ਼ੀਨ ਅਕਤਬਰ 1988 ਵਿੱਚ ਰਾਮਪੂਰਾ ਫੂਲ ਵਿਖੇ ਰਿਲੀਜ਼ ਹੋਇਆ

ਫਿਰ ਚੱਲ ਸੌ ਚੱਲ‘ਮਿੰਨੀ’ ਤ੍ਰੈਮਾਸਿਕ, ਮਿੰਨੀ ਕਹਾਣੀ ਵਿਧਾ ਦੇ ਲੇਖਕਾਂ, ਆਲੋਚਕਾਂ ਆਦਿ ਨਾਲ ਰਲ ਕੇ ਨਵੇਂ ਰਾਹ ਖੁੱਲ੍ਹ ਗਏਮੈਂ ਆਪਣੇ ‘ਦੀਵਾ ਬਲੇ ਸਾਰੀ ਰਾਤ’ ਦੇ ਤਜਰਬੇ ਦੀ ਤਰਜ਼ ’ਤੇ ਮਿੰਨੀ ਕਹਾਣੀ ਲੇਖਕਾਂ ਦੀ ਗੋਸ਼ਟੀ ਬਾਰੇ ਗੱਲ ਕੀਤੀ ਤੇ ਇਸਦੀ ਤ੍ਰੈਮਾਸਿਕ ਸ਼ੁਰੂਆਤ ‘ਜੁਗਨੂੰਆਂ ਦੇ ਅੰਗ-ਸੰਗ’ ਨਾਂ ਹੇਠ ਕੀਤੀਜਿਸਨੂੰ ਕਿ ਮਿੰਨੀ ਤ੍ਰੈਮਾਸਿਕ ਦੇ ਛਪਣ ਨਾਲ ਜੋੜਿਆ ਗਿਆਪਿਛਲੇ ਪੈਂਤੀ ਸਾਲਾਂ ਤੋਂ, ਮੈਗਜ਼ੀਨ ਵੀ ਅਤੇ ਇਹ ਗੋਸ਼ਟੀ ਵੀ ਲਗਾਤਾਰ ਨਿਰਵਿਘਨ ਚੱਲ ਰਹੇ ਹਨ

ਛੋਟੇ ਮੈਗਜ਼ੀਨਾਂ ਨੂੰ ਲੈ ਕੇ, ਇਨ੍ਹਾਂ ਦੀ ਸਮਾਜ ਵਿੱਚ ਭੂਮਿਕਾ ’ਤੇ ਚਰਚਾ ਵੀ ਹੁੰਦੀ ਹੈ ਤੇ ਪਿਛੋਕੜ ਵਿੱਚ ਆਜ਼ਾਦੀ ਦੀ ਲਹਿਰ ਵਿੱਚ ਇਨ੍ਹਾਂ ਦੀ ਭੂਮਿਕਾ ਵੀ ਉਭਾਰੀ ਜਾਂਦੀ ਹੈਕਮਰਸ਼ੀਅਲ ਮੈਗਜ਼ੀਨ, ਗਲੇਜ਼ ਪੇਪਰ ’ਤੇ ਛਪੇ, ਇਸ਼ਤਿਹਾਰਾਂ ਨਾਲ ਭਰੇ, ਮਹਿੰਗੇ ਵੀ ਹੁੰਦੇ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਛਪਦੇ ਹਨ, ਪਰ ਸਮਾਜਿਕ ਤਬਦੀਲੀ ਅਤੇ ਲੋਕਾਂ ਦੀਆਂ ਅਸਲੀ ਭਾਵਨਾਵਾਂ ਜੋ ਕਿ ਸਹੀ ਮਾਅਨਿਆਂ ਵਿੱਚ ਲੋਕ ਆਵਾਜ਼ ਹੁੰਦੇ ਹਨ, ਇਨ੍ਹਾਂ ਪਰਚਿਆਂ ਰਾਹੀਂ ਨਹੀਂ, ਸਗੋਂ ਛੋਟੇ ਪਰਚਿਆਂ ਰਾਹੀਂ ਹੀ ਅੱਗੇ ਵਧਦੀ ਤੇ ਫੈਲਦੀ ਹੈਸਰਕਾਰੀ ਨੀਤੀਆਂ ਦੇ ਵਿਰੋਧ ਵੀ ਜ਼ਿਆਦਾਤਰ ਇਨ੍ਹਾਂ ਵਿੱਚ ਦਰਜ ਹੋਏ ਮਿਲਦੇ ਹਨ

ਮੈਂ ਹਰ ਥਾਂ ’ਤੇ ਕਹਿੰਦਾ ਹਾਂ ਕਿ ਮੈਂ ਸਾਹਿਤ ਦਾ ਵਿਧੀਵਤ ਵਿਦਿਆਰਥੀ ਨਹੀਂ ਹਾਂਸੱਚ ਵੀ ਇਹੀ ਹੈ, ਮੈਂ ਸਿਹਤ ਦਾ ਵਿਦਿਆਰਥੀ ਰਿਹਾ ਹਾਂ, ਭਾਵੇਂ ਹੁਣ ਵੀ ਹਾਂ ਤੇ ਪੰਜਾਬੀ ਵਿੱਚ ਸਿਹਤ-ਸਾਹਿਤ ਲੈ ਕੇ ਆਉਣ ਬਾਰੇ ਜਾਣਿਆ ਵੀ ਜਾਂਦਾ ਹਾਂਉਂਜ ਸਬੱਬੀਂ ਮੈਂ ਐੱਮ.ਏ. ਪੰਜਾਬੀ ਵੀ ਕੀਤੀ ਹੈ ਜਦੋਂ ਇਸਦੇ ਪੇਪਰਾਂ ਦੇ ਦਿਨ ਸੀ, ਮੈਂ ਪਟਿਆਲੇ ਹਾਊਸ ਜਾੱਬ ਕਰ ਰਿਹਾ ਸੀਹਿੰਦੀ ਪਹਿਲੀ ਭਾਸ਼ਾ ਹੋਣ ਕਰਕੇ, ਪੰਜਾਬੀ ਦੇ ਸ਼ਬਦ ਜੋੜਾਂ ਪ੍ਰਤੀ ਪੂਰੀ ਤਰ੍ਹਾਂ ਵਾਕਫ਼ ਨਹੀਂ ਸੀਸਿਹਾਰੀ-ਬਿਹਾਰੀ ਦੀ ਵਰਤੋਂ, ਨ ਅਤੇ ਣ ਨੂੰ ਲੈ ਕੇ, ਕਾਫ਼ੀ ਉਲਝਣ ਸੀਪੇਪਰ ਦੇਣੇ ਸੀ ਤਾਂ ਇੱਕ ਦਿਨ ਮੈਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਤ੍ਰਿਲੋਕ ਸਿੰਘ ਆਨੰਦ, ਜੋ ਮੇਰੇ ਜਾਣਕਾਰ ਸਨ, ਕੋਲ਼ ਇਸ ਬਾਰੇ ਕੋਈ ਗੁਰ ਲੈਣ ਗਿਆਉਹ ਕਹਿਣ ਲੱਗੇ, ਤੁਸੀਂ ਹਿੰਦੀ ਜਾਣਦੇ ਹੋ ਤਾਂ ਇਹ ਵਧੀਆ ਗੁਣ ਹੈ ਤੁਹਾਡੇ ਕੋਲਜਿਵੇਂ ਹਿੰਦੀ ਵਿੱਚ ਲਿਖਦੇ ਨੇ, ਉਸ ਨੂੰ ਗੁਰਮੁਖੀ ਲਿਪੀ ਵਿੱਚ ਲਿਖ ਦੇਣਾਹਿੰਦੀ ਵਿੱਚ ਕਾਰਨ, ਣ ਨਾਲ ਪੈਂਦਾ ਹੈ ਤਾਂ ਕਾਰਣ ਲਿਖੋਇਹ ਵਿਗਿਆਨਕ ਹੈ ਜਾਂ ਪੰਜਾਬੀ ਨੂੰ ਲੈ ਕੇ ਹੀਣ ਭਾਵਨਾ?

ਦੂਸਰਾ ਗੁਰ ਕਾਫ਼ੀ ਵਧੀਆ ਸੀ ਜੋ ਕਿ ਜੀਵਨ ਵਿੱਚ ਢਾਲਣ ਵਾਲਾ ਵੀ ਸੀਮੈਂ ਗੱਲਾਂ-ਗੱਲਾਂ ਵਿੱਚ ਸਿਲੇਬਸ ਬਾਰੇ ਗੱਲ ਕਰਦਿਆਂ, ਬਲਵੰਤ ਗਾਰਗੀ ਦੇ ਨਾਟਕ ‘ਲੋਹਾ ਕੁੱਟ’ ਦੇ ਅੰਤ ਬਾਰੇ ਗੱਲ ਕੀਤੀ ਕਿ ਮੈਨੂੰ ਉਹ ਠੀਕ ਨਹੀਂ ਲੱਗਿਆਪ੍ਰੋਫੈਸਰ ਸਾਹਬ ਨੇ ਪਤੇ ਦੀ ਗੱਲ ਕਹੀਕਿਸੇ ਵੀ ਰਚਨਾ/ਲੇਖਕ ਬਾਰੇ ਟਿੱਪਣੀ ਕਰਦਿਆਂ, ਨਾ ਬਹੁਤੀ ਤਾਰੀਫ਼ ਕਰਨੀ ਹੈ, ਨਾ ਬਹੁਤਾ ਨਿੰਦਣਾ ਹੈਪੇਪਰ ਚੈੱਕ ਕਰਨ ਵਾਲਾ ਪਤਾ ਨਹੀਂ ਲੇਖਕ ਦਾ ਉਪਾਸ਼ਕ ਹੋਵੇ ਜਾਂ ਵਿਰੋਧੀਤੁਸੀਂ ਵਿਦਿਆਰਥੀ ਹੋ ਖੁਦ ਨੂੰ ‘ਸੇਫ ਸਾਈਡ’ ਰੱਖਣਾ ਹੈਪ੍ਰੋਫੈਸਰ ਸਨ, ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨਇਨ੍ਹਾਂ ਨੇ ਸਮਝਿਆ ਕਿ ਜੀਵਨ ਸਿਰਫ਼ ਪੇਪਰਾਂ/ਡਿਗਰੀ ਲੈਣ ਤਕ ਸੀਮਤ ਹੈਪਰ ਇੰਜ ਨਹੀਂ ਹੈਉਂਜ ਇਮਤਿਹਾਨ ਤਾਂ ਹਰ ਘੜੀ ਹੈਵੈਸੇ ਵੀ ਜ਼ਿੰਦਗੀ ਵਿੱਚ, ‘ਸੇਫ ਸਾਈਡ’ ਦੀ ਹੀ ਹਰ ਕੋਈ ਸਿਫਾਰਸ਼ ਕਰਦਾ ਹੈ

ਪੰਜਾਬੀ ਕਵੀ ਪਾਸ਼ ਦੀ ਇੱਕ ਕਵਿਤਾ ਦਾ ਭਾਵ ਹੈ, ‘ਵਿਚਕਾਰਲਾ ਰਸਤਾ ਕੋਈ ਨਹੀਂ ਹੁੰਦਾ’ ਇੱਕ ਪਾਸਾ ਲੈਣਾ ਪੈਂਦਾ ਹੈ ਇੱਕ ਧਿਰ ਨਾਲ ਖੜ੍ਹਨਾ ਪੈਂਦਾ ਹੈਭਾਵੇਂ ਕਿ ਇਹ ਚਰਚਾ ਵੀ ਚਲਦੀ ਰਹਿੰਦੀ ਹੈ ਤੇ ਲਚਕਦਾਰ ਹੋਣ ਨੂੰ ਸਹੀ ਕਿਹਾ ਜਾਂਦਾ ਹੈਕੁਦਰਤ ਦਾ ਸੰਤੁਲਨ, ਟਾਹਣੀ ਦੀ ਲਚਕ ਅਤੇ ਆਕੜ ਵਾਲੇ ਪਹਿਲੂ ਹੂਬਹੂ ਸਮਾਜਿਕ ਸਥਿਤੀ ਉੱਪਰ ਲਾਗੂ ਨਹੀਂ ਹੁੰਦੇਪਰ ਵਿਚਕਾਰਲਾ ਰਸਤਾ ਸੌਖਾ ਲੱਗਦਾ ਹੈਕਿਨਾਰੇ ’ਤੇ ਤੈਰਦੇ ਲੋਕਾਂ ਨੂੰ ਉੱਦਮ ਕਰਨਾ ਪੈਂਦਾ ਹੈਮੰਝਧਾਰ ਆਪਣੇ ਵਹਾਅ ਨਾਲ ਖੁਦ ਲੈ ਜਾਂਦੀ ਹੈਪਰ ਮੰਝਧਾਰ ਹੀ ਡੋਬਦੀ ਵੀ ਹੈਕਈ ਪਹਿਲੂ ਨੇ, ਸਾਰੇ ਆਪਣੇ ਹਿਸਾਬ ਮੁਤਾਬਕ ਵਰਤਦੇ, ਹਾਵ-ਭਾਵ ਪ੍ਰਗਟਾਉਂਦੇ ਨੇਸਮੇਂ ਨਾਲ ਵੀ ਬਹੁਤ ਕੁਝ ਬਦਲਦਾ ਰਹਿੰਦਾ ਹੈ ਤੇ ਪ੍ਰਗਟਾਇਆ ਜਾਂਦਾ ਹੈਧਿਰਾਂ ਦੀ ਆਪਣੀ ਸਿਆਸਤ ਹੈਉੱਥੇ ਵੀ ਮੇਰਾ-ਮੇਰਾ, ਆਪਣਾ-ਵਿਰੋਧੀ ਦੀ ਗੱਲ ਹੈਮਾਨਵੀ ਅਤੇ ਵਿਵੇਕੀ ਹੋਣਾ ਅਸਲੀ ਸਿਆਸਤ ਹੈ, ਜਿਸ ’ਤੇ ਕੋਈ ਨਹੀਂ ਖੜ੍ਹਦਾ

ਸੁਰਿੰਦਰ ਸ਼ਰਮਾ, ਜਿਵੇਂ ਕਿਹਾ ਇੱਕ ਵੱਖਰੀ ਨਜ਼ਰ ਰੱਖਦੇ ਨੇਚੰਗਾ ਲਿਖਦੇ ਸੀ, ‘ਨਾਗਮਣੀ’ ਵਿੱਚ ਛਪਦੇ ਰਹੇ ਹਨਵੱਖਰੀ ਨਜ਼ਰ ਹੈ, ਸਾਹਿਤ ਪ੍ਰਤੀਪਤਾ ਨਹੀਂ ਕਿਉਂ ਲਿਖਣਾ ਛੱਡ ਗਏ? ਇੱਕ ਵਾਰੀ ਆਪਣੇ ਮੈਂਟਰ, ਰਾਹ ਦਸੇਰੇ, ਗੁਰੂ ਸਮਾਨ ਪਟਿਆਲੇ ਦੇ ਲਾਲੀ ਦੇ ਕਹੇ ਸ਼ਬਦ ਸਾਂਝੇ ਕਰਦੇ ਕਹਿੰਦੇ, ‘ਕਿੰਨਾ ਵਧੀਆ ਲਿਖਿਆ ਜਾ ਚੁੱਕਿਆ ਹੈ, ਬੁੱਲੇਸ਼ਾਹ ਤੋਂ ਹੋਰ ਵਧੀਆ ਕੀ ਲਿਖਿਆ ਜਾਵੇਗਾ?’

ਇਸ ਪ੍ਰਗਟਾਵੇ ਵਿੱਚ ਕਈ ਸਵਾਲ ਨੇਵਿਚਾਰਨ ਵਾਲੇ ਸਵਾਲਲਿਖਣ ਨੂੰ ਸੰਜੀਦਗੀ ਨਾਲ ਲੈਣ ਵਾਲੇ ਸਵਾਲਸਵਾਲ? ਸਵਾਲ ਹੋਣਗੇ ਤਾਂ ਉੱਤਰ ਲਏ ਜਾਣਗੇਨਹੀਂ ਮਿਲਣਗੇ ਤਾਂ ਲੱਭੇ ਜਾਣਗੇਇਸ ਤਰ੍ਹਾਂ ਹੀ ਅੱਗੇ ਵੱਲ ਤੁਰਿਆ ਜਾਵੇਗਾਤੁਰ ਕੇ ਹੀ ਕਿੱਤੇ ਅੱਗੇ ਪਹੁੰਚਿਆ ਜਾਵੇਗਾ

ਸ਼ਬਦਾਂ ਦੇ ਸਫ਼ਰ ਦੀ ਕੋਈ ਆਖਰੀ ਮੰਜ਼ਿਲ ਥੋੜ੍ਹਾ ਹੁੰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3878)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author