ShyamSDeepti7ਇਹ ਵੀ ਠੀਕ ਹੈ ਕਿ ਲੋਕਾਂ ਨੇ ਉੰਨਾ ਸਹਿਯੋਗ ਨਹੀਂ ਦਿੱਤਾ, ਜਿੰਨਾ ਦੇਣਾ ...
(27 ਜੁਲਾਈ 2020)

 

ਕੋਰੋਨਾ ਬਿਮਾਰੀ, ਕੋਰੋਨਾ ਮਹਾਂਮਾਰੀ, ਕੋਰੋਨਾ ਸੰਕਟ, ਕੋਰੋਨਾ ਕਾਲ ਆਦਿ ਅਜਿਹੇ ਕਈ ਨਾਉਂ ਤੋਂ ਇਸ ਆਪਦਾ ਨੂੰ ਸੰਬੋਧਿਤ ਹੋਇਆ ਜਾ ਰਿਹਾ ਹੈ, ਜਿਸ ਵਿੱਚੋਂ ਸਾਰੀ ਦੁਨੀਆਂ ਲੰਘ ਰਹੀ ਹੈਕੋਰੋਨਾ ਕਾਲ ਮਤਲਬ ਇੱਕ ਸਮਾਂ, ਇੱਕ ਪੜਾਅ ਜੋ ਕਿ ਕੁਝ ਖਾਸ ਗੱਲਾਂ ਕਰਕੇ ਇਤਿਹਾਸ ਵਿੱਚ ਦਰਜ ਹੁੰਦਾ ਹੈ, ਤੇ ਕੋਰੋਨਾ ਨਾਲ ਜੁੜੇ ਕਈ ਵਿਸ਼ੇਸ਼ ਪੱਖਾਂ ਕਰਕੇ ਇਸ ਆਪਦਾ ਨੂੰ ਵੀ ਅਜਿਹਾ ਥਾਂ ਮਿਲਣ ਵਾਲਾ ਹੈ

ਕਿਸੇ ਵੀ ਮਹਾਂਮਾਰੀ ਦੇ ਚਾਰ ਪੜਾਅ ਹੁੰਦੇ ਹਨਪਹਿਲਾ ਉਹ ਜਦੋਂ ਉਹ ਮਹਾਂਮਾਰੀ ਫੈਲ ਰਹੀ ਹੁੰਦੀ ਹੈ ਤੇ ਸਭ ਦਾ ਧਿਆਨ ਉਸ ਨੂੰ ਸੰਭਾਲਣ, ਨਜਿੱਠਣ ਵੱਲ ਹੁੰਦਾ ਹੈਜਿਵੇਂ ਕਿ ਅਜੋਕੀ ਹਾਲਤ ਵਿੱਚ ਬੈੱਡ, ਹਸਪਤਾਲ, ਵੈਂਟੀਲੇਟਰ, ਪੀ.ਪੀ.ਈ. ਕਿੱਟ ਆਦਿ ਦੇ ਇੰਤਜ਼ਾਮ ਤੋਂ ਲੈ ਕੇ, ਇਕਾਂਤਵਾਸ ਲਈ ਪ੍ਰਬੰਧ ਆਦਿ ਅਤੇ ਹੁਣ ਸਥਿਤੀ ਇਹ ਹੋ ਰਹੀ ਹੈ ਕਿ ਨਿੱਜੀ ਹਸਪਤਾਲਾਂ ਨੂੰ ਵੀ ਸਰਕਾਰਾਂ ਆਪਣੇ ਅਧੀਨ ਲੈ ਰਹੀਆਂ ਹਨਨਤੀਜੇ ਵਜੋਂ, ਜੋ ਰੁਟੀਨ ਵਿੱਚ ਹੋਣ ਵਾਲੀਆਂ ਆਮ ਬਿਮਾਰੀਆਂ ਹਨ ਜਾਂ ਜੋ ਲੋਕ ਕੁਝ ਖਾਸ ਹਾਲਤਾਂ ਤਹਿਤ ਇਲਾਜ ਹੇਠ ਚੱਲ ਰਹੇ ਹਨ ਜਿਵੇਂ ਸ਼ੂਗਰ, ਬੱਲਡ ਪ੍ਰੈੱਸ਼ਰ, ਦਮਾ, ਕੈਂਸਰ ਆਦਿ ਉਹ ਸਹੀ ਤਰੀਕੇ ਨਾਲ ਤਵੱਜੋਂ ਹਾਸਿਲ ਨਹੀਂ ਕਰ ਰਹੇ ਹੁੰਦੇ ਤੇ ਅਗਲੇ ਪੜਾਅ ’ਤੇ ਮਰੀਜ਼ਾਂ ਦਾ ਉਹ ਵਰਗ ਸਾਰੀਆਂ ਸਿਹਤ ਸੇਵਾਵਾਂ ਦੀ ਨਜ਼ਰ ਵਿੱਚ ਥਾਂ ਹਾਸਿਲ ਕਰਦਾ ਹੈ

ਤੀਸਰਾ ਪੜਾਅ, ਆਰਥਿਕਤਾ ਨੂੰ ਲੱਗਾ ਧੱਕਾ ਹੈ ਇਸਦਾ ਇੱਕ ਪਹਿਲੂ ਰੋਜ਼ਾਨਾ ਦਿਹਾੜੀ ਵਾਲੇ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਦੀ ਮੰਦੀ ਹਾਲਤ ਸਾਨੂੰ ਸੜਕਾਂ ’ਤੇ ਨਜ਼ਰ ਆਈ ਹੈਹੁਣ ਛੋਟੀ ਅਤੇ ਮੱਧਮ ਸਨਅਤ ਉੱਪਰ ਵੀ ਪ੍ਰਭਾਵ ਪੈਂਦਾ ਨਜ਼ਰ ਆ ਰਿਹਾ ਹੈਬਾਜ਼ਾਰ ਭਾਵੇਂ ਖੁੱਲ੍ਹੇ ਹਨ, ਪਰ ਗਾਹਕ ਨਾ ਹੋਣ ਕਰਕੇ ਵੱਡੀ ਸਨਅਤ ਤੇ ਵੀ ਅਸਰ ਨਜ਼ਰ ਆਵੇਗਾ ਜੋ ਅੱਗੇ ਚੱਲ ਕੇ ਦੇਸ਼ ਦੀ ਕੁਲ ਉਤਪਾਦਨ ਦਰ (ਜੀ.ਡੀ.ਪੀ.) ਵਿੱਚ ਦੇਖਣ ਨੂੰ ਮਿਲੇਗਾ

ਚੌਥਾ ਪੜਾਅ, ਮਾਨਸਿਕ ਉਲਝਣਾਂ, ਪਰੇਸ਼ਾਨੀਆਂ ਅਤੇ ਮਾਨਸਿਕ ਰੋਗਾਂ ਦਾ ਹੋਵੇਗਾਅਜੋਕੀ ਸਥਿਤੀ ਵਿੱਚ ਵੀ ਇਨ੍ਹਾਂ ਦੋ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਕਮਜ਼ੋਰ ਦਿਲ ਦੇ ਲੋਕਾਂ ਨੇ ਤਾਂ ਮਨੋਰੋਗ ਵਿਭਾਗ ਤਕ ਪਹੁੰਚ ਕੀਤੀ ਹੈ ਤੇ ਬਾਕੀ ਵੱਡੀ ਗਿਣਤੀ, ਇਸ ਕਾਲ ਦੇ ਪ੍ਰਭਾਵ ਘੱਟ ਹੋਣ ਤੋਂ ਬਾਅਦ ਦੇਖਣ ਨੂੰ ਮਿਲੇਗੀਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਡਰ ਅਤੇ ਸਹਿਮ ਸਭਨਾਂ ਦੇ ਮਨਾਂ ਵਿੱਚ ਘਰ ਕਰ ਗਿਆ ਹੈ, ਉਸ ਦਾ ਪ੍ਰਗਟਾਵਾ ਹਰ ਵਿਅਕਤੀ ਦੀ ਆਪਣੀ ਮਾਨਸਿਕ ਅਵਸਥਾ >ਤੇ ਨਿਰਭਰ ਕਰਦਾ ਹੈਤਕਰੀਬਨ ਢਾਈ ਮਹੀਨੇ ਦੀ ਲਗਾਤਾਰ ਬਣੀ / ਬਣਾਈ ਜਾ ਰਹੀ ਸਥਿਤੀ ਵਿੱਚ ਡਰ ਇੱਕ ਨਿਰੰਤਰ ਹਿੱਸਾ ਹੈ ਤੇ ਇਹ ਨਿਰੰਤਰਤਾ ਹੀ ਮਨ ਦੀ ਬੇਚੈਨੀ ਪਰੇਸ਼ਾਨੀ ਦਾ ਸਬਬ ਬਣਦੀ ਹੈ

ਹੁਣ ਇਸ ਬੀਮਾਰੀ ਬਾਰੇ ਕਿਸੇ ਤਰ੍ਹਾਂ ਦੀ ਵੀ ਸਮਝਾਉਣ ਵਾਲੀ ਗੱਲ ਨਹੀਂ ਹੈ ਕਿ ਬਿਮਾਰੀ ਕਿਵੇਂ ਫੈਲਦੀ ਹੈ ਤੇ ਇਸਦੇ ਲੱਛਣ ਕੀ ਹਨ ਤੇ ਵਾਇਰਸ ਦੇ ਸਰੀਰ ਵਿੱਚ ਜਾਣ ਮਗਰੋਂ ਕਿੰਨੇ ਦਿਨ ਲੱਗਦੇ ਹਨ ਅਤੇ ਇਸ ਬਿਮਾਰੀ ਤੋਂ ਪੀੜਤ ਹੋਣ ਵਾਲੇ ਕਿੰਨੇ ਲੋਕ ਮਾਮੂਲੀ, ਮੱਧਮ ਤੇ ਗੰਭੀਰ ਹੁੰਦੇ ਹਨਇਸ ਸਾਰੀ ਜਾਣਕਾਰੀ ਦੇ ਨਤੀਜੇ ਵਜੋਂ ਹੀ ਮਾਸਕ, ਛੇ ਫੁੱਟ ਦੀ ਦੂਰੀ ਅਤੇ ਸੈਨੇਟਾਈਜ਼ਰ ਦੀ ਵਰਤੋਂ ਜਾਂ ਹੱਥ ਧੋਣ ਦੇ ਮਹੱਤਵ ਨੂੰ ਉਭਾਰਿਆ ਗਿਆ ਹੈਇਸ ਸਾਰੀ ਜਾਣਕਾਰੀ ਦੇ ਬਾਵਜੂਦ, ਡਰ ਦੀ ਹਾਲਤ, ਵਿਸ਼ੇਸ਼ ਤੌਰ ’ਤੇ ਇਸ ਪੜਾਅ ਦੀ ਦੇਣ ਹੈ

ਇਸ ਡਰ ਦਾ ਪ੍ਰਮੁੱਖ ਕਾਰਨ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਲੌਕਡਾਊਨ ਨੂੰ ਇੱਕ ਕਾਰਗਰ ਤਰੀਕੇ ਵਜੋਂ ਵਰਤਣਾਇਹ ਲੌਕਡਾਉਨ ਚਾਹੀਦਾ ਸੀ, ਨਹੀਂ ਚਾਹੀਦਾ ਸੀ, ਚਾਹੀਦਾ ਸੀ ਤਾਂ ਕਿਸ ਰੂਪ ਵਿੱਚ ਚਾਹੀਦਾ ਸੀ, ਇਸ ਉੱਪਰ ਚਰਚਾਵਾਂ ਹੋ ਰਹੀਆਂ ਹਨ, ਪਰ ਉਹ ਸਮਾਂ ਲੰਘ ਗਿਆ ਹੈਬਿਮਾਰੀ ਅਤੇ ਲੌਕਡਾਊਨ ਜਦੋਂ ਜੁੜਦੇ ਹਨ ਤਾਂ ਲੋਕਾਂ ਵਿੱਚ ਸਹਿਮ ਲਾਜ਼ਮੀ ਹੈਸਭ ਦੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿਹੋ ਜਿਹੀ ਬਿਮਾਰੀ ਹੈ, ਜਿਸ ਲਈ ਇਸ ਤਰ੍ਹਾਂ ਦਾ ਤਰੀਕਾ ਇਸਤੇਮਾਲ ਹੋ ਰਿਹਾ ਹੈ ਇੱਥੋਂ ਤਕ ਕਿ ਬਜ਼ੁਰਗ ਤੋਂ ਬਜ਼ੁਰਗ ਵਿਅਕਤੀ ਨੇ ਵੀ ਆਪਣੇ ਜੀਵਨ ਵਿੱਚ ਕਦੇ ਕਿਸੇ ਬਿਮਾਰੀ ਬਾਰੇ ਅਜਿਹਾ ਹੁੰਦਾ ਨਹੀਂ ਦੇਖਿਆ, ਉਹ ਭਾਵੇਂ ਹੈਜਾ ਸੀ ਜਾਂ ਪਲੇਗ ਅਤੇ ਇਨ੍ਹਾਂ ਪਿਛਲੇ ਸਾਲਾਂ ਵਿੱਚ ਸਵਾਈਨ ਫਲੂ, ਸਾਰਸ ਜਾਂ ਡੇਂਗੂ ਮਲੇਰੀਆ ਆਦਿ

ਚਲੋ, ਮੰਨ ਲੈਂਦੇ ਹਾਂ ਇਹ ਕੋਈ ਨਵੀਂ ਕਾਢ ਹੈ ਬਿਮਾਰੀ ਨੂੰ ਸਾਂਭਣ ਲਈ, ਤਾਂ ਫਿਰ ਇਸਦਾ ਦੂਸਰਾ ਪੱਖ ਹੈ ਕਿ ਲੌਕਡਾਊਨ ਦਾ ਮਹੱਤਵ ਕੀ ਹੈ, ਇਸਦੀ ਲੋੜ ਕਿਉਂ ਹੈ, ਵਾਲੀ ਜਾਣਕਾਰੀ ਦੇਣ ਦੀ ਥਾਂ ਇਸ ਨੂੰ ਸਿਰੇ ਚੜ੍ਹਾਉਣ ਲਈ ਪੁਲਿਸ ਦੀ ਮਦਦ ਲੈਣੀਇਹ ਵੀ ਗੱਲ ਦੁਰਸਤ ਹੈ ਕਿ ਇਹ ਕੰਮ ਪੁਲਿਸ ਵਲੋਂ ਹੀ ਸੰਭਵ ਹੋਣਾ ਸੀ, ਸਿਹਤ ਵਿਭਾਗ ਵਲੋਂ ਨਹੀਂ, ਪਰ ਉਨ੍ਹਾਂ ਨੂੰ ਪਹਿਲਾਂ ਖੁਦ ਸੁਚੇਤ ਕਰਨ ਦੀ ਲੋੜ ਸੀ ਕਿ ਤੁਸੀਂ ਇਹ ਕੰਮ ਕਿਉਂ ਅਤੇ ਕਿਵੇਂ ਸਿਰੇ ਚੜ੍ਹਾਉਣਾ ਹੈਪੁਲਿਸ ਦੀ ਕਾਰਜ ਪ੍ਰਣਾਲੀ ਤੋਂ ਸਾਰੇ ਵਾਕਫ਼ ਹਨ ਤੇ ਉਸ ਦਾ ਰੂਪ ਇਸ ਬਿਮਾਰੀ ਵਿੱਚ ਵੀ ਸਭ ਨੇ ਦੇਖਿਆ ਹੈ, ਜਦੋਂ ਸਿੱਖਿਅਤ ਕਾਰਨ ਦੀ ਥਾਂ ਡੰਡੇ ਦੀ ਵਰਤੋਂ ਕੀਤੀ ਗਈ ਹੈ ਤੇ ਹੁਣ ਚਲਾਨ ਅਤੇ ਜੁਰਮਾਨਾ ਇੱਕ ਨਵਾਂ ਜ਼ਰੀਆ ਬਣਿਆ ਹੈ

ਇਹ ਵੀ ਠੀਕ ਹੈ ਕਿ ਲੋਕਾਂ ਨੇ ਉੰਨਾ ਸਹਿਯੋਗ ਨਹੀਂ ਦਿੱਤਾ, ਜਿੰਨਾ ਦੇਣਾ ਚਾਹੀਦਾ ਸੀ, ਪਰ ਉਨ੍ਹਾਂ ਨੂੰ ਨਾ ਦੱਸਿਆ ਗਿਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਤਿਆਰੀ ਦਾ ਮੌਕਾ ਹੀ ਦਿੱਤਾ ਗਿਆ

ਇਸ ਡਰ ਦੀ ਹਾਲਤ ਨੂੰ ਸਭ ਤੋਂ ਵੱਧ ਫੈਲਾਉਣ ਵਿੱਚ ਮੀਡੀਆ ਦੀ ਵੀ ਵੱਡੀ ਭੂਮਿਕਾ ਹੈਮੀਡੀਆ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸੁਚੇਤ ਕਰਨ ਵਾਲੀ ਛੋਟੀ ਜਿਹੀ ਵੀਡਿਓ ਬਣਾ ਕੇ, ਵਾਰ ਵਾਰ ਦਿਖਾਉਣ ਦੀ ਥਾਂ, ਵਧ ਰਹੇ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਦਾ ਸਕੋਰ ਬੋਰਡ ਜ਼ਰੂਰ ਬਣਾਇਆਉਨ੍ਹਾਂ ਦੀ ਆਪਣੀ ਪੇਸ਼ਕਾਰੀ ਵੀ ਡਰ ਨੂੰ ਵਧਾਉਣ ਵਾਲੀ ਹੀ ਰਹੀ ਹੈ‘ਅੱਜ ਆਏ ਸਭ ਤੋਂ ਵੱਧ ਕੇਸ’, ‘ਭਾਰਤ ਨੇ ਪਿੱਛੇ ਛੱਡਿਆ ਇਟਲੀ ਨੂੰ, ‘ਮੌਤਾਂ ਦਾ ਆਂਕੜਾ ਹੋਇਆ ਸੌ ਤੋਂ ਪਾਰ’ ਵਰਗੇ ਸਿਰਲੇਖਾਂ ਨਾਲ ਖ਼ਬਰਾਂ ਦੀ ਸ਼ੁਰੂਆਤ ਡਰ ਨੂੰ ਵਧਾਉਂਦੀ ਹੀ ਹੈ ਤੇ ਹਰ ਕੋਈ ਕੇਸਾਂ ਜਾਂ ਮੌਤਾਂ ਦੀ ਗਿਣਤੀ ਵਿੱਚ ਆਪਣੇ ਆਪ ਨੂੰ ਸ਼ਾਮਿਲ ਹੋਇਆ ਮਹਿਸੂਸ ਕਰਦਾ ਹੈ

ਇਸ ਕੋਰੋਨਾ ਕਾਲ ਦੌਰਾਨ ਸਾਹਮਣੇ ਆਇਆ ਇੱਕ ਹੋਰ ਅਹਿਮ ਪੱਖ ਹੈ, ਜਦੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਘਰੇ ਰਹੋ, ਸੁਰੱਖਿਅਤ ਰਹੋ (ਸਟੇ ਹੋਮ, ਸਟੇ ਸੇਫ) ਇਸਦੇ ਨਾਲ ਹੀ ਜਦੋਂ ਇਹ ਇਸ਼ਤਿਹਾਰ ਆਉਣ ਲਗਦੇ ਹਨ ਕਿ ਘਰੇ ਬੈਠੇ ਰਾਸ਼ਨ ਮੰਗਵਾਉ, ਘਰੇ ਬੈਠ ਕੇ ਪੜ੍ਹਾਈ ਅਤੇ ਬਿਮਾਰੀ ਦੀ ਹਾਲਤ ਵਿੱਚ ਵੀ ਡਾਕਟਰ ਨਾਲ ਸਲਾਹ ਵੀ ਘਰੇ ਬੈਠੇ ਹੀਟੈੱਸਟ ਕਰਵਾਉਣ ਲਈ ਘਰੋਂ ਹੀ ਸੈਂਪਲ ਅਤੇ ਰਿਪੋਰਟ ਭੇਜੋ ਵਟਸਐਪ ਜਾਂ ਈਮੇਲ ’ਤੇ ਹੁਣ ਦਵਾਈਆਂ ਦੀਆਂ ਕੰਪਨੀਆਂ ਨੇ ਵੀ ਦਵਾਈਆਂ ਘਰ ਤਕ ਪਹੁੰਚਾਉਣ ਦਾ ਕੰਮ ਅਰੰਭ ਕਰ ਦਿੱਤਾ ਹੈਘਰ ਤੋਂ ਬਾਹਰ ਨਹੀਂ, ਕਿਉਂ? ਬਾਹਰ ਕੋਰੋਨਾ ਹੈ, ਬਾਹਰ ਮੌਤ ਦਾ ਡਰ ਹੈ

ਲੋਕਡਾਊਨ ਖੁੱਲ੍ਹਣ ਦੇ ਦੌਰ ਦਾ ਇਹ ਪਹਿਲਾ ਪੜਾਅ ਕਿਹਾ ਗਿਆ ਹੈ ਤੇ ਨਾਲ ਹੀ ਹਿਦਾਇਤਾਂ ਇਨ-ਬਿਨ ਜਾਰੀ ਰੱਖਣ ਨੂੰ, ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਨੂੰ ਕਿਹਾ ਜਾ ਰਿਹਾ ਹੈਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਤੁਹਾਡੇ ਘਰੇ ਆਵੇ ਇਨਫਰਾ ਰੈੱਡ ਥਰਮਾਮੀਟਰ ਨਾਲ ਬੁਖਾਰ ਚੈੱਕ ਕਰਕੇ ਅੰਦਰ ਵਾੜੋ, ਗੇਟ ’ਤੇ ਸੈਨੇਟਾਈਜ਼ਰ ਰੱਖੋ ਤੇ ਹੱਥ ਸਾਫ਼ ਕਰਵਾਉਮਾਸਕ ਪਾਏ ਬਿਨਾਂ ਕੋਈ ਅੰਦਰ ਨਾ ਆਵੇ ਤੇ ਇਸੇ ਤਰ੍ਹਾਂ ਹੀ ਜਦੋਂ ਤੁਸੀਂ ਜਾਉ ਤਾਂ ਇਹੀ ਕਰੋ ਅਤੇ ਉਸ ਘਰ ਜਾਉ ਜਿੱਥੇ ਇਹ ਸਭ ਕੀਤਾ ਜਾ ਰਿਹਾ ਹੈਦੁਕਾਨਾਂ/ਮਾਲ/ਰੈਸਟੋਰੈਂਟ ਆਦਿ ਵਿੱਚ ਤਾਂ ਇਹ ਲਾਜ਼ਮੀ ਹੈ ਹੀਕੀ ਇਹ ਸਭ ਵਿਵਹਾਰ ਸਾਡੀ ਜ਼ਿੰਦਗੀ ਦਾ ਹਿੱਸਾ ਬਣਨ ਜਾ ਰਹੇ ਹਨ ਤਾਂ ਇਹ ਸਭ ਠੀਕਠਾਕ ਰਹੇਗਾ?

ਇਸ ਅਸਹਿਜਤਾ, ਬੇਚੈਨੀ, ਪਰੇਸ਼ਾਨੀ ਅਤੇ ਤਣਾਉ ਦੇ ਪਿੱਛੇ ਇੱਕ ਲੁਕਵਾਂ ਡਰ ਤਾਂ ਹਮੇਸ਼ਾ ਹੀ ਦਸਤਕ ਦਿੰਦਾ ਰਹੇਗਾ ਇਸਦੀ ਲਗਾਤਾਰਤਾ ਮਨੋਰੋਗਾਂ ਨੂੰ ਜਨਮ ਦੇਣ ਵਾਲੀ ਹੁੰਦੀ ਹੈਨਿਰਾਸ਼ਾ, ਜ਼ਿੰਦਗੀ ਤੋਂ ਉਕਤਾ ਜਾਣਾ, ਉਦਾਸੀ ਤੇ ਫਿਰ ਖੁਦਕੁਸ਼ੀ ਦੇ ਖਿਆਲ ਇਹ ਸਾਡੇ ਲੋਕਾਂ ਦੀ ਹੋਣੀ ਹੋਣ ਜਾ ਰਹੇ ਹਨ

ਮਨੋਰੋਗ ਵਿੱਚ ਇੱਕ ਹੋਰ ਅਵਸਥਾ ਹੈ ਔਬਸੈਸਿਵ ਕੰਪਲਸਿਵ ਸਾਈਕੋਸਿਸ ਮਤਲਬ ਜਨੂੰਨੀ, ਸਨਕੀਜਿਸ ਤਰੀਕੇ ਨਾਲ ਹੁਣ ਹੱਥ ਧੋਣ ਨੂੰ ਇੱਕ ਸਿਹਤਮੰਦ ਆਦਤ ਦੀ ਥਾਂ, ਡਰ ਨਾਲ ਕੀਤਾ ਜਾ ਰਿਹਾ ਹੈ, ਇਹ ਇੱਕ ਵਹਿਮ ਦੀ ਬਿਮਾਰੀ ਵਿੱਚ ਤਬਦੀਲ ਹੋਣ ਦੀ ਪੂਰੀ ਸੰਭਾਵਨਾ ਰੱਖਦੀ ਹੈ, ਜੋ ਕਿ ਥੋੜ੍ਹੇ ਬਹੁਤ ਸਫਾਈ ਪਸੰਦ ਲੋਕਾਂ ਨੂੰ ਕੁਝ ਵੱਧ ਅਤੇ ਆਮ ਆਦਮੀ ਵਿੱਚ ਵੀ ਇੱਕ ਰੋਗ ਦੀ ਸ਼ਕਲ ਵਿੱਚ ਦਿਸੇਗੀ

ਮਨੋਰੋਗਾਂ ਦੇ ਸਿੱਧੇ ਪ੍ਰਗਟਾਵੇ ਤੋਂ ਇਲਾਵਾ ਡਰ ਦਾ ਅਤੇ ਘਰ ਵਿੱਚ ਬੰਦ ਰਹਿ ਕੇ ਹਰ ਕੰਮ ਕਰਨ ਦਾ ਵਿਦਿਆਰਥੀ ਜੀਵਨ ’ਤੇ ਵੀ ਪ੍ਰਭਾਵ ਦੇਖਣ ਨੂੰ ਮਿਲੇਗਾਇਹ ਦੇਖਣ ਵਿੱਚ ਆਇਆ ਹੈ ਕਿ ਡਰ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਤੇ ਏਕਸਾਰਤਾ ਵੀ ਘਟਦੀ ਹੈ ਤੇ ਨਤੀਜੇ ਵਜੋਂ ਬੱਚੇ ਦੀ ਸਿਖਿਅਕ ਕਾਰਗੁਜ਼ਾਰੀ ਨੂੰ ਘੱਟ ਕਰਦੀ ਹੈਆਪਸ ਵਿੱਚ ਮਿਲਣ ਨਾਲ ਜਿੱਥੇ ਵਿਚਾਰ ਚਰਚਾਵਾਂ ਦੌਰਾਨ ਬੌਧਿਕ ਵਿਕਾਸ ਹੁੰਦਾ ਹੈ, ਉੱਥੇ ਸਮਾਜਿਕ ਤੌਰ ’ਤੇ ਇੱਕ ਦੂਸਰੇ ਦੀ ਮਦਦ ਕਰਨ ਦੇ ਮਹੱਤਵ ਨੂੰ ਵੀ ਸਮਝਣ ਵਿੱਚ ਸੌਖ ਹੰਦੀ ਹੈ

ਇਸੇ ਤਰ੍ਹਾਂ ਬਜ਼ੁਰਗਾਂ ਵਿੱਚ, ਇਸ ਬਿਮਾਰੀ ਦੇ ਖੌਫ ਨਾਲ ਸਰੀਰ ਦੀ ਸੁਰੱਖਿਆ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਤੇ ਉਨ੍ਹਾਂ ਨੂੰ ਬਚਾਅ ਦੇ ਲਈ ਘਰੇ ਰੱਖਣ ਦੀ ਹਿਦਾਇਤ ਦਾ ਉਲਟਾ ਅਸਰ ਉਨ੍ਹਾਂ ਦੀ ਇਸ ਕਮਜ਼ੋਰੀ ’ਤੇ ਪੈਣਾ ਹੈ ਤੇ ਬਿਮਾਰ ਹੋਣ ਦੀ ਸੰਭਾਵਨਾ ਵਧਣੀ ਹੈ

ਡਰ ਦਾ ਗਿਆਨ ਅਤੇ ਜਾਣਕਾਰੀ ਨਾਲ ਸਿੱਧਾ ਸਬੰਧ ਹੈਸੁਚੇਤ ਵਿਅਕਤੀ ਡਰਦਾ ਨਹੀਂ, ਸਗੋਂ ਉਸ ਜਾਣਕਾਰੀ ਦੇ ਮੱਦੇਨਜ਼ਰ ਆਪਣੇ ਆਪ ਨੂੰ ਬਚਾਅ ਕੇ ਰੱਖਣ ਦੇ ਉਪਾਅ ਸੋਚਦਾ ਹੈ ਤੇ ਉਨ੍ਹਾਂ ਨੂੰ ਪੂਰੀ ਮੁਸਤੈਦੀ ਨਾਲ ਲਾਗੂ ਵੀ ਕਰਦਾ ਹੈਇਹ ਠੀਕ ਹੈ ਅਤੇ ਸਾਡੇ ਸਾਹਮਣੇ ਹੈ ਕਿ ਮੈਡੀਕਲ ਮਾਹਿਰਾਂ ਨਾਲ ਸੰਬੰਧਿਤ ਮਹਾਂਮਾਰੀ ਨੂੰ ਸਾਂਭਣ-ਨਜਿੱਠਣ ਲਈ ਪੁਲਿਸ ਪ੍ਰਸ਼ਾਸਨ ਅਤੇ ਨੇਤਾ ਅੱਗੇ ਵਧ ਕੇ ਆ ਰਹੇ ਹਨ ਤੇ ਮੈਡੀਕਲ ਅਮਲਾ ਹਸਪਤਾਲਾਂ ਤਕ ਹੀ ਮਹਿਦੂਦ ਹੈ, ਨਤੀਜਾ ਹੈ ਕਿ ਹਰ ਤਰ੍ਹਾਂ ਦੀ ਜਾਣਕਰੀ/ ਭੰਬਲਭੂਸੇ ਨੂੰ ਫੈਲਾਉਣ ਦੀ ਪੂਰੀ ਤਰ੍ਹਾਂ ਖੁੱਲ੍ਹ ਹੈਚਾਹੀਦਾ ਹੈ ਕਿ ਜਾਣਕਾਰੀ ਨੂੰ ਪੂਰੀ ਤਰ੍ਹਾਂ ਛਾਣ-ਬੀਨ ਕਰਕੇ ਹੀ, ਉਸ ’ਤੇ ਯਕੀਨ ਕੀਤਾ ਜਾਵੇ ਤੇ ਡਰ ਨੂੰ ਆਪਣੇ ਮਨਾਂ ਵਿੱਚ ਥਾਂ ਦੇਣ ਤੋਂ ਬਚਿਆ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2270)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author