ShyamSDeepti7“ਅਸੀਂ ਜਾਣਦੇ ਹਾਂ ਕਿ ਅਨਾਜ ਗੋਦਾਮਾਂ ਵਿੱਚ ਪਿਆ ਪਿਆ ਖਰਾਬ ਹੋ ਜਾਂਦਾ ਹੈ, ਪਰ ਖਾਣ ਨੂੰ ਨਹੀਂ ਮਿਲਦਾ। ਇਹ ...”
(7 ਜੂਨ 2024)
ਇਸ ਸਮੇਂ ਪਾਠਕ: 195.


ਭੁੱਖ ਹਰ ਇੱਕ ਜੀਉਂਦੇ
ਜੀਵ ਦੀ ਮੂਲ ਪ੍ਰਵਿਰਤੀ ਹੈਦੂਜੇ ਲਫ਼ਜਾਂ ਵਿੱਚ, ਹਰ ਜੀਵ ਨੂੰ ਖੁਰਾਕ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਖੁਰਾਕ ਦਾ ਸਿੱਧਾ ਰਿਸ਼ਤਾ ਹੈ ਜੀਉਣ ਨਾਲਮਨੁੱਖੀ ਜੀਵਨ ਵਿੱਚ ਇੱਕ ਕਥਨ ਇਹ ਵੀ ਹੈ ਕਿਕੁਝ ਲੋਕ ਜੀਊਣ ਲਈ ਖਾਂਦੇ ਹਨ ਤੇ ਕੁਝ ਖਾਣ ਲਈ ਜਿਊਂਦੇ ਹਨਮਤਲਬ ਇਹ ਕਿ ਖਾਣਾ ਜ਼ਰੂਰੀ ਹੈ - ਵਧਣ-ਫੁੱਲਣ ਲਈ ਖਾਣਾ, ਰੋਜ਼ਮੱਰਾ ਦੇ ਕੰਮ ਕਾਜ ਲਈ ਖਾਣਾ, ਆਪਣੇ ਜਿਸਮ ਨੂੰ ਬਰਕਰਾਰ ਰੱਖਣ ਲਈ ਖਾਣਾਖੁਰਾਕ ਸਾਨੂੰ ਊਰਜਾ ਦਿੰਦੀ ਹੈ, ਇੱਕ ਤਰ੍ਹਾਂ ਦੀ ਤਾਕਤ, ਜਿਸ ਨਾਲ ਜੀਵਨ ਸੁਚਾਰੂ ਰੂਪ ਵਿੱਚ ਚਲਦਾ ਹੈ

ਖੁਰਾਕ ਤੇ ਬਿਮਾਰੀ ਦਾ ਆਪਸ ਵਿੱਚ ਕੀ ਸੰਬੰਧ ਹੈ? ਇੱਕ ਤਾਂ ਖੁਰਾਕ ਖਾਣ ਵਕਤ ਬਿਮਾਰੀ ਦੇ ਜੀਵਾਣੂ ਮਨੁੱਖ ਦੇ ਸਰੀਰ ਅੰਦਰ ਜਾ ਸਕਦੇ ਨੇ ਜੇਕਰ ਖੁਰਾਕ ਸਾਫ਼-ਸੁਥਰੇ ਤਰੀਕੇ ਨਾਲ ਤਿਆਰ ਨਾ ਕੀਤੀ ਹੋਵੇ, ਜਾਂ ਵਰਤੀ ਨਾ ਗਈ ਹੋਵੇ

ਦੂਜਾ ਖੁਰਾਕ ਦੀ ਘਾਟ ਜਾਂ ਉਸ ਦੇ ਕਿਸੇ ਖਾਸ ਤੱਤ ਦੀ ਘਾਟ ਵੀ ਖੁਰਾਕ ਨਾਲ ਸੰਬੰਧਿਤ ਬਿਮਾਰੀਆਂ ਪੈਦਾ ਕਰਦੀ ਹੈਇਸ ਬਾਰੇ ਖਾਸ ਤਵੱਜੋ ਇਸ ਸਦੀ ਦੇ ਸ਼ੁਰੂ ਵਿੱਚ ਦਿੱਤੀ ਗਈ ਹੈ, ਜਦੋਂ ਕੁਝ ਬਿਮਾਰੀਆਂ ਦਾ ਤਾਜ਼ੇ ਫਲਾਂ ਦੀ ਵਰਤੋਂ ਨਾਲ ਇਲਾਜ ਹੋਇਆ ਤੇ ਫਿਰ ਵਿਟਾਮਿਨਾਂ ਦੀ ਖੋਜ ਸਾਡੇ ਸਾਹਮਣੇ ਆਈ

ਕੁਪੋਸ਼ਣ ਕੋਈ ਇੱਕ ਖਾਸ ਬਿਮਾਰੀ ਨਹੀਂ ਬਲਕਿ ਇੱਕ ਪੂਰੇ ਸਮੂਹ ਦਾ ਨਾਂ ਹੈ, ਜਿਸ ਵਿੱਚ ਖੁਰਾਕ ਦੇ ਕਿਸੇ ਖਾਸ ਤੱਤ ਜਾਂ ਕਈ ਤੱਤਾਂ ਦੇ ਘੱਟ ਜਾਂ ਵੱਧ ਵਰਤੋਂ ਨਾਲ ਕੁਝ ਲੱਛਣ ਪੈਦਾ ਹੁੰਦੇ ਹਨ

ਖੁਰਾਕ ਦਾ ਮੁੱਖ ਕੰਮ ਹੈ ਊਰਜਾ ਦੇਣਾ, ਇਸ ਤੋਂ ਬਾਅਦ ਹੀ ਹੋਰ ਪਹਿਲੂਆਂ ਵਲ ਨਜ਼ਰ ਜਾਂਦੀ ਹੈਊਰਜਾ ਦੀ ਜ਼ਰੂਰਤ ਉਮਰ, ਕੰਮ ਦੇ ਢੰਗ ਅਤੇ ਸਰੀਰਕ ਬਣਤਰ ਮੁਤਾਬਿਕ ਅੱਡ-ਅੱਡ ਹੁੰਦੀ ਹੈਕਰੋੜਾਂ ਹੀ ਲੋਕ ਪੂਰੀ ਦੁਨੀਆਂ ਵਿੱਚ ਆਪਣੀ ਖੁਰਾਕ, ਜ਼ਰੂਰਤ ਤੋਂ ਘੱਟ ਖਾਂਦੇ ਹਨਹਿੰਦੁਸਤਾਨ ਵਿੱਚ ਹਰ ਆਦਮੀ ਇੱਕ ਦਿਨ ਵਿੱਚ ਕਰੀਬ 1600 ਕੈਲਰੀਜ਼ ਇਸਤੇਮਾਲ ਕਰਦਾ ਹੈ ਜਦੋਂ ਕਿ ਜ਼ਰੂਰਤ 2400 ਕੈਲਰੀਜ਼ ਦੀ ਹੈਕੁਝ ਅਬਾਦੀ 2400 ਕੈਲਰੀਜ਼ ਵੀ ਇਸਤੇਮਾਲ ਕਰਦੀ ਹੈ, ਕੁਝ ਇਸ ਤੋਂ ਵੱਧ ਵੀ, ਤਾਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਾਫ਼ੀ ਸਾਰੇ ਲੋਕ (ਤਕਰੀਬਨ ਇੱਕ ਤਿਹਾਈ) ਦਿਨ ਵਿੱਚ 1000 ਕਲੋਰੀਜ਼ ਦੀ ਖੁਰਾਕ ਹੀ ਖਾਂਦੇ ਹਨ, ਮਤਲਬ ਜ਼ਰੂਰਤ ਤੋਂ ਵੀ ਅੱਧੀ ਖੁਰਾਕ ਇਸਦੇ ਉਲਟ ਅਮਰੀਕਾ ਵਿੱਚ ਹਰ ਸਾਲ ਤਕਰੀਬਨ 1000 ਕਰੋੜ ਰੁਪਏ ਭਾਰ ਘੁਟਾਉਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਂਦੇ ਹਨ ਕਿਉਂ ਉੱਥੇ ਲੋਕ ਵਾਧੂ ਖਾ ਕੇ ਮੋਟੇ ਹੋ ਗਏ ਹਨਸਾਡੇ ਮੁਲਕ ਵਿੱਚ ਵੀ ਹੁਣ ਇੱਕ ਅਜਿਹਾ ਵਰਗ ਪੈਦਾ ਹੋ ਗਿਆ ਹੈ

ਖੁਰਾਕ, ਮਤਲਬ ਊਰਜਾ, ਇੱਕ ਤਾਕਤਜੇਕਰ ਮਨੁੱਖ ਘੱਟ ਖਾਵੇਗਾ ਤੇ ਕੰਮ ਪੂਰਾ ਕਰੇਗਾ ਜਾਂ ਮਾਲਿਕ ਉਸ ਤੋਂ ਪੂਰਾ ਕੰਮ ਲਵੇਗਾ ਤਾਂ ਉਹ ਕਮਜ਼ੋਰ ਹੋਵੇਗਾ ਹੀਉਸ ਦੀ ਸਿਹਤ ਘਟਦੀ ਜਾਵੇਗੀ ਜਾਂ ਫਿਰ ਉਹ ਕੰਮ ਘੱਟ ਕਰੇਗਾਜੇਕਰ ਉਹ ਕੰਮ ਘੱਟ ਕਰੇਗਾ ਤਾਂ ਦਿਹਾੜੀ ਘੱਟ ਮਿਲੇਗੀ ਤੇ ਫਿਰ ਉਹ ਹੋਰ ਘੱਟ ਖਾ ਸਕੇਗਾਉਸ ਵਿੱਚ ਤਾਕਤ ਘਟ ਜਾਣ ਨਾਲ ਉਸ ਦੇ ਬਾਹਰ-ਅੰਦਰ ਤੋਂ ਜੀਵਾਣੂਆਂ ਦਾ ਹਮਲਾ ਭਾਰੂ ਰਹੇਗਾ ਤੇ ਉਹ ਬਿਮਾਰੀ ਦਾ ਸ਼ਿਕਾਰ ਹੋਵੇਗਾ, ਜੋ ਉਸ ਦੀ ਤਾਕਤ ਨੂੰ ਹੋਰ ਘਟਾ ਦੇਵੇਗਾਇਸ ਤਰ੍ਹਾਂ ਇਹ ਕੁਚੱਕਰ ਇੱਕ ਗੁੰਝਲਦਾਰ ਸਥਿਤੀ ਵਿੱਚ ਪਹੁੰਚ ਜਾਵੇਗਾ

ਘੱਟ ਖੁਰਾਕ, ਘੱਟ ਕਮਾਈ, ਘੱਟ ਤਾਕਤ, (ਜੀਵਾਣੂਆਂ ਦਾ ਹਮਲਾ) ਘੱਟ ਕੰਮ, ਹੋਰ ਘੱਟ ਤਾਕਤਖੁਰਾਕ ਦੀਆਂ ਹੋਰ ਬਰੀਕੀਆਂ ਜਿਵੇਂ, ਪ੍ਰੋਟੀਨ ਦੀ ਵਰਤੋਂ, ਕਾਰਬੋਜ਼-ਪ੍ਰੋਟੀਨ ਅਨੁਪਾਤ, ਵਿਟਾਮਿਨ - ਖਣਿਜ ਪਦਾਰਥਾਂ ਦਾ ਮਹੱਤਵ ਆਦਿ ਕਈ ਪਹਿਲੂ ਹਨ, ਪਰ ਇਹ ਸੋਚਣ ਦਾ ਵਿਸ਼ਾ ਉਦੋਂ ਹੀ ਬਣਦੇ ਹਨ ਜਦੋਂ ਕਿ ਆਦਮੀਊਰਜਾ ਦੇ ਪਹਿਲੂ ਤੋਂ ਸਹੀ ਖੁਰਾਕ ਜੁਟਾ ਸਕਣ ਦੇ ਸਮਰੱਥ ਹੋਵੇਬਹੁਤੇ ਲੋਕਾਂ ਨੂੰ ਜਿਸ ਤਰ੍ਹਾਂ ਦੀ, ਜਿੰਨੀ ਵੀ ਖੁਰਾਕ ਮਿਲਦੀ ਹੈ, ਖਾ ਕੇ ਦਿਨ-ਕਟੀ ਕਰਦੇ ਰਹਿੰਦੇ ਹਨਉਹ ਡਾਕਟਰ ਕੋਲ ਤਾਂ ਕਾਫੀ ਦੇਰ ਨਾਲ ਪਹੁੰਚਦੇ ਹਨ, ਜਦੋਂ ਕਿ ਕਿਸੇ ਖਾਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈਜੇਕਰ ਖੁਰਾਕ ਦੀ ਘਾਟ ਦਾ ਇੱਕ ਕੇਸ ਹਸਪਤਾਲ ਵਿੱਚ ਆਉਂਦਾ ਹੈ ਤਾਂ ਇਸਦਾ ਮਤਲਬ ਹੈ ਕਿ ਦਸ ਕੇਸ ਸਮਾਜ ਵਿੱਚ ਹੋਰ ਤੁਰੇ ਫਿਰਦੇ ਨੇ ਜੋ ਕਿ ਖੁਰਾਕ ਦੀ ਘਾਟ ਦਾ ਸ਼ਿਕਾਰ ਨੇਇਹ ਗੱਲ ਚੇਤੇ ਰਹੇ ਕਿ ਹਸਪਤਾਲ ਵਿੱਚ ਕਦੇ ਕੋਈ ਖੁਰਾਕ ਦੀ ਘਾਟ ਦਾ ਮਰੀਜ਼ ਬਣ ਕੇ ਨਹੀਂ ਆਉਂਦਾ, ਉਹ ਤਾਂ ਕਿਸੇ ਹੋਰ ਬਿਮਾਰੀ ਦੇ ਹਮਲੇ ਨਾਲ ਆਉਂਦਾ ਹੈ ਤੇ ਡਾਕਟਰ, ਉਸ ਦੀ ਹਾਲਤ ਦੇਖ ਕੇ ਕਹਿ ਦਿੰਦਾ ਹੈ ਕਿ ਤੁਸੀਂ ਆਪਣੀ ਖੁਰਾਕ ਨੂੰ ਵੀ ਠੀਕ ਕਰੋ

ਕੁਪੋਸ਼ਣ ਬਾਰੇ ਕੁਝ ਇੱਕ ਮਹੱਤਵਪੂਰਣ ਗੱਲਾਂ:

1. ਪਹਿਲੀ ਗੱਲ ਇਹ ਕਿ ਇਸਦਾ ਮਾਰੂ ਅਸਰ ਜ਼ਿਆਦਾਤਰ ਇੱਕ ਤੋਂ ਪੰਜ ਸਾਲ ਦੇ ਬੱਚਿਆਂ ਵਿੱਚ ਦੇਖਣ ਨੂੰ ਮਿਲਦਾ ਹੈਸਪਸ਼ਟ ਹੈ ਕਿ ਇਹ ਉਹ ਸਮਾਂ ਹੈ ਜਦੋਂ ਬੱਚਾ ਵੱਧ ਤੋਂ ਵੱਧ ਵਿਕਾਸ ਕਰਦਾ ਹੈ, ਉਚਾਈ ਪੱਖੋਂ ਤੇ ਭਾਰ ਪੱਖੋਂਤੁਸੀਂ ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਲਗਾ ਸਕਦੇ ਹੋ ਕਿ ਸਾਡੇ ਦੇਸ਼ ਵਿੱਚ ਪੰਜ ਸਾਲ ਦੇ ਬੱਚਿਆਂ ਵਿੱਚੋਂ 43 ਫੀਸਦੀ ਬੱਚੇ ਆਪਣੇ ਲੋੜੀਂਦੇ ਭਾਰ ਅਤੇ ਲੰਬਾਈ ਵਿੱਚ ਘੱਟ ਹੁੰਦੇ ਹਨ

2. ਦੂਜੀ ਗੱਲ ਇਹ ਹੈ ਕਿ ਜਿਹੜੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ, ਉਹ ਜਮਾਂਦਰੂ ਹੀ ਘੱਟ ਭਾਰ ਦੇ ਸ਼ਿਕਾਰ ਹੁੰਦੇ ਹਨਸਾਡੇ ਦੇਸ਼ ਵਿੱਚ ਪੈਦਾ ਹੋਣ ਵਾਲੇ ਇੱਕ ਤਿਹਾਈ ਤੋਂ ਲੈ ਕੇ ਅੱਧੇ (33-50%) ਬੱਚੇ ਘੱਟ ਭਾਰ ਦੇ ਸ਼ਿਕਾਰ ਹੁੰਦੇ ਹਨਇਸਦਾ ਸਿੱਧਾ ਸੰਬੰਧ ਗਰਭ ਦੌਰਾਨ ਖਾਈ ਜਾਂਦੀ ਮਾਂ ਦੀ ਖੁਰਾਕ ਨਾਲ ਹੈ

3. ਤੀਜੀ ਗੱਲ ਇਹ ਕਿ ਸਾਡੇ ਦੇਸ਼ ਵਿੱਚ ਇੱਕ ਹਜ਼ਾਰ ਬੱਚਿਆਂ ਵਿੱਚੋਂ ਕਰੀਬ 65-70 ਬੱਚੇ ਆਪਣਾ ਪਹਿਲਾ ਜਨਮ ਦਿਨ ਤਕ ਨਹੀਂ ਮਨਾ ਸਕਦੇ, ਜਿਸਦੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਨ ਕਿਸੇ ਨਾ ਕਿਸੇ ਸੂਰਤ ਵਿੱਚ ਕੁਪੋਸ਼ਣ ਹੁੰਦਾ ਹੈ

4. ਸਭ ਤੋਂ ਵੱਡੀ ਗੱਲ ਹੈ ਕੁਪੋਸ਼ਣਇਹ ਕੋਈ ਉਹ ਬਿਮਾਰੀ ਨਹੀਂ, ਜੋ ਕਿ ਦਵਾਈਆਂ ਨਾਲ ਠੀਕ ਹੋਣੀ ਹੋਵੇਇਹ ਇੱਕ ਨਿਰੋਲ ‘ਸਮਾਜਿਕ ਸਮੱਸਿਆਹੈ, ਜੋ ਖੁਰਾਕ ਦੀ ਵਰਤੋਂ ਨਾਲ ਜੁੜੀ ਹੋਈ ਹੈ

ਗੱਲ ਬਿਲਕੁਲ ਸਪਸ਼ਟ ਹੈ, ਜੇਕਰ ਕੋਈ ਕੁਪੋਸ਼ਣ ਦੇ ਹੁੰਦਿਆਂ, ਕਿਸੇ ਜੀਵਾਣੂ ਸੰਬੰਧਿਤ ਬਿਮਾਰੀ ਨਾਲ ਹਸਪਤਾਲ ਦਾਖਲ ਹੁੰਦਾ ਹੈ, ਉੱਥੇ ਉਸ ਦਾ ਇਲਾਜ ਹੁੰਦਾ ਹੈ ਤੇ ਉਹ ਠੀਕ ਹੋ ਕੇ ਉਹ ਵਾਪਸ ਘਰ ਪਰਤ ਆਉਂਦਾ ਹੈ, ਪਰ ਅਸਲੀ ਸਵਾਲ ਤਾਂ ਉੱਥੇ ਹੀ ਖੜ੍ਹਾ ਹੈ - ਖੁਰਾਕ! ਜੋ ਕਿ ਬਿਮਾਰੀ ਤੋਂ ਪਹਿਲਾਂ, ਬਿਮਾਰੀ ਵੇਲੇ, ਬਿਮਾਰੀ ਤੋਂ ਬਾਅਦ ਵੀ ਅਹਿਮ ਹੈ ਹੁਣ ਇੱਕੋ ਹੀ ਸਵਾਲ ਹੈ, ਕਿਸੇ ਨੂੰ ਘੱਟ ਕਿਉਂ ਮਿਲਦਾ ਹੈ ਖਾਣ ਲਈ?

ਘੱਟ ਖੁਰਾਕ ਦੇ ਦੋ ਪਹਿਲੂ ਨੇ:

() ਇੱਕ ਤਾਂ ਇਹ ਪਹਿਲੂ ਕਿ ਸਾਡੇ ਕੋਲ ਖੁਰਾਕ ਦੇਣ ਨੂੰ ਹੈ ਹੀ ਨਹੀਂ

() ਦੂਜਾ ਇਹ ਕਿ ਸਾਨੂੰ ਪਤਾ ਨਹੀਂ ਕਿ ਕਿੰਨੀ ਖੁਰਾਕ ਦੇਣੀ ਹੈ? ਤੇ ਕਿਹੜੀ ਖੁਰਾਕ ਦੇਣੀ ਹੈ?

ਪਹਿਲੀ ਗੱਲ ਇਹ ਹੈ ਕਿ ਸਾਡੇ ਕੋਲ ਦੇਣ ਨੂੰ ਖੁਰਾਕ ਹੀ ਨਹੀਂ ਹੈਜਾਂ ਇੰਝ ਕਹਿ ਲਵੋ ਕਿ ਹੈ ਤਾਂ ਸਹੀ ਪਰ ਉਸ ਦੀ ਵੰਡ ਕੁਝ ਠੀਕ ਨਹੀਂਕਾਣੀ ਵੰਡ ਹੈ, ਜੋ ਕਿ ਪਹਿਲੋਂ-ਸਮਾਜਿਕ ਪੱਧਰ ’ਤੇ, ਫਿਰ ਪਰਿਵਾਰਿਕ ਪੱਧਰ ’ਤੇ ਦੇਖਣ ਨੂੰ ਮਿਲਦੀ ਹੈਤੇ ਦੂਸਰਾ ਪਹਿਲੂ ਹੈ ਸਾਡੀ ਅਗਿਆਨਤਾ ਦਾ

ਖੁਰਾਕ ਦਾ ਅਹਿਮ ਸਮਾਜਿਕ ਪੱਖ: ਮਨੁੱਖੀ ਵਿਗਿਆਨ, ਖੁਰਾਕ ਵਿਗਿਆਨ ਅਤੇ ਹੋਰ ਕਈ ਪੱਖਾਂ ਤੋਂ ਸਰਵੇਖਣ ਕਰਨ ਮਗਰੋਂ ਇੱਕ ਤੱਥ ਇਹ ਸਾਹਮਣੇ ਆਇਆ ਕਿ ਕੁਪੋਸ਼ਣ ਭਾਵ ਖੁਰਾਕ ਦੀ ਘਾਟ ਪੂਰੇ ਜੀਵ ਜਗਤ ਵਿੱਚ ਸਿਰਫ ਤੇ ਸਿਰਫ ਮਨੁੱਖਾਂ ਵਿੱਚ ਹੁੰਦੀ ਹੈ, ਹੋਰ ਕਿਸੇ ਜੀਵ ਵਿੱਚ ਨਹੀਂਹਾਂ, ਜੇਕਰ ਹੋਰ ਕਿਸੇ ਜੀਵ ਵਿੱਚ ਹੁੰਦੀ ਵੀ ਹੈ ਤਾਂ ਉਹ ਮਨੁੱਖ ਦੇ ਪਾਲਤੂ ਜਾਨਵਰ ਹਨ, ਗਾਵਾਂ-ਮੱਝਾਂ, ਕੁੱਤੇ ਬਿੱਲੀਆਂ, ਘੋੜੇ-ਊਠ ਆਦਿਕਿਉਂਕਿ ਮਨੁੱਖ ਇਨ੍ਹਾਂ ਜੀਵਾਂ ਨੂੰ ਆਪਣੀ ਮਰਜ਼ੀ ਮੁਤਾਬਕ ਜਾਂ ਆਪਣੇ ਫਾਇਦੇ ਮੁਤਾਬਕ ਖੁਰਾਕ ਦਿੰਦਾ ਹੈ

ਮਨੁੱਖਾਂ ਵਿੱਚ ਖੁਰਾਕ ਦੀ ਘਾਟ ਦਾ ਕਾਰਨ ਇਸ ਲਈ ਨਹੀਂ ਹੈ ਕਿ ਮਨੁੱਖਾਂ ਦੀ ਗਿਣਤੀ ਵੱਧ ਹੈ ਤੇ ਖਾਣ ਦੀਆਂ ਵਸਤਾਂ ਘੱਟ ਪੈਂਦੀਆਂ ਹਨਕਾਰਨ ਕਿਤੇ ਹੋਰ ਹੈ

ਸਾਰੇ ਜੀਵ ਜਗਤ ਵਿੱਚ, ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਅਨਾਜ ਨੂੰ ਆਪਣੇ ਲਈ ਸਾਂਭ ਕੇ ਰੱਖਦਾ ਹੈਇਸ ਨੂੰ ਠੀਕ ਵੀ ਕਹਿ ਸਕਦੇ ਹਾਂ, ਮਨੁੱਖ ਦੀ ਸਮਝਦਾਰੀ ਵੀ ਕਹਿ ਸਕਦੇ ਹਾਂ, ਉਸ ਨੂੰ ਵਿਉਂਤਬੰਦੀ ਕਰਨ ਵਾਲਾ ਪ੍ਰਾਣੀ ਵੀ ਗਰਦਾਨਿਆ ਜਾ ਸਕਦਾ ਹੈ ਪਰ ਇਸਦੇ ਨਾਲ ਦੂਸਰੀ ਸਮਝਦਾਰੀ ਜੋੜਨ ਦੀ ਲੋੜ ਹੈ ਕਿ ਮਨੁੱਖ ਵਿੱਚ ਬਰਾਬਰ ਵੰਡ ਨਹੀਂ ਹੈਜਿਸ ਕੋਲ ਸਮਰੱਥਾ ਹੈ, ਉਹ ਵਾਧੂ ਸਾਂਭ ਲੈਂਦਾ ਹੈਅਸੀਂ ਜਾਣਦੇ ਹਾਂ ਕਿ ਅਨਾਜ ਗੋਦਾਮਾਂ ਵਿੱਚ ਪਿਆ ਪਿਆ ਖਰਾਬ ਹੋ ਜਾਂਦਾ ਹੈ, ਪਰ ਖਾਣ ਨੂੰ ਨਹੀਂ ਮਿਲਦਾਇਹ ਕੁਦਰਤ ਦਾ ਨਿਯਮ ਨਹੀਂ ਹੈ ਜੀਵ ਕੁਦਰਤ ਵਿੱਚੋਂ ਆਪਣੀ ਖੁਰਾਕ ਭਾਲਦੇ ਹਨ, ਉਹ ਆਪਣੀ ਸਮਰੱਥਾ ਮੁਤਾਬਕ ਖਾ ਲੈਂਦੇ ਹਨ

ਦੂਸਰਾ, ਮਨੁੱਖ ਅੰਨ ਦੀ ਬਰਬਾਦੀ ਵੀ ਕਰਦਾ ਹੈਉਹ ਵਾਧੂ ਖਾਣਾ ਬਣਾਕੇ, ਸਵਾਦ ਸਵਾਦ ਵਿੱਚ ਜ਼ਿਆਦਾ ਕਿਸਮ ਦਾ ਬਣਾ ਕੇ, ਥੋੜ੍ਹਾ ਖਾ ਕੇ ਬਾਕੀ ਬਰਬਾਦ ਕਰ ਦਿੰਦਾ ਹੈਇਸ ਤੋਂ ਇਲਾਵਾ ਲੋੜ ਨਾਲੋਂ ਵੱਧ ਖਾਣਾ ਵੀ ਅੰਨ ਦੀ ਬਰਬਾਦੀ ਹੀ ਹੈਵਾਧੂ ਖਾਣਾ ਮਨੁੱਖ ਆਪਣੀ ਸਰੀਰ ਵਿੱਚ ਸੁੱਟ ਕੇ ਸਰੀਰ ਨੂੰ ਤਕਲੀਫ ਦਿੰਦਾ ਹੈ, ਕਈ ਬਿਮਾਰੀਆਂ ਸਹੇੜਦਾ ਹੈਮੋਟਾਪਾ ਆਪਣੇ ਆਪ ਵਿੱਚ ਬਿਮਾਰੀ ਹੈ ਤੇ ਹੋਰ ਅਨੇਕਾਂ ਬਿਮਾਰੀਆਂ ਦੀ ਜੜ੍ਹ ਵੀ ਹੈ

ਖੁਰਾਕ ਦੀ ਕਾਣੀ ਵੰਡ ਅਤੇ ਖੁਰਾਕ ਦੀ ਬਰਬਾਦੀ, ਦੋਵੇਂ ਹੀ ਸਮਾਜਿਕ ਪਹਿਲੂ ਹਨ ਅਤੇ ਮਨੁੱਖੀ ਪੱਧਰ ’ਤੇ, ਸਮਾਜਿਕ ਨੇਮਾਂ ਤਹਿਤ ਕਾਰਗੁਜ਼ਾਰੀ ਦੀ ਮੰਗ ਕਰਦੇ ਹਨ

ਕੁਪੋਸ਼ਣ ਦਾ ਚੱਕਰ - ਗਰੀਬੀ ਨੂੰ ਚਾਹੇ ਜਿਸ ਤਰ੍ਹਾਂ ਮਰਜ਼ੀ, ਕਰਮਾਂ ਨਾਲ, ਪਿਛਲੇ ਜਨਮ ਦੇ ਬੁਰੇ ਨਤੀਜੇ ਵਜੋਂ, ਰੱਬ ਦੀ ਰਜ਼ਾ ਜਾਂ ਸਜ਼ਾ ਕਹਿ ਕੇ ਲੋਕਾਂ ਨੂੰ ਸਮਝਾ ਲਵੋ, ਪਰ ਗਰੀਬੀ ਹੈ ਇੱਕ ਸਮਾਜਿਕ ਬੁਰਾਈ ਹੀ, ਸਮਾਜਿਕ ਦੇਣ ਹੀ, ਇੱਕ ਮਨੁੱਖੀ ਕਰਮਜਦੋਂ ਪੈਦਾਵਾਰ ਦਾ ਪਹਿਲੂ ਮਨੁੱਖੀ ਸਮਾਜ ਦਾ ਹਿੱਸਾ ਬਣਿਆ ਤੇ ਫਿਰ ਪੈਦਾਵਾਰ ਤੋਂ ਬਾਅਦ ਵੰਡ ਅਤੇ ਫਿਰ ਵਰਤੋਂ, ਇਸ ਤਰ੍ਹਾਂ ਇਹ ਮੂਲ ਤੌਰਤੇ ਕਾਣੀ ਵੰਡ ਹੈ

ਇਹ ਸਾਰਾ ਚੱਕਰ ਹੈ ਹੀ ਵੰਡ ਦੀ ਪੱਧਰ ’ਤੇਇੱਕ ਜਮਾਤ ਨੇ ਮਾਲ ਨੂੰ ਦੱਬ ਕੇ ਰੱਖਣਾ ਤੇ ਮਾਲਕ ਬਣ ਕੇ ਰਹਿਣਾ ਤੇ ਦੂਜੀ ਜਮਾਤ ਨੂੰ ਉਸ ਦੀ ਜ਼ਰੂਰਤ ਤੋਂ ਵੀ ਥੋੜ੍ਹਾ ਘੱਟ ਹੀ ਦੇਣਾ ਤਾਂ ਜੋ ਉਹ ਉਸ ਵੱਲ ਹੀ ਝਾਕ ਰੱਖੇ

ਜੇਕਰ ਸਾਰੇ ਬਰਾਬਰ ਦਾ ਵੰਡ ਕੇ ਖਾਣ (ਆਪਣੀ ਸਿਹਤ, ਕੰਮ ’ਤੇ ਸਮਰੱਥਾ ਮੁਤਾਬਕ) ਤਾਂ ਅਜਿਹੀ ਕੋਈ ਗੱਲ ਨਹੀਂ ਕਿ ਦੁਨੀਆਂ ਦਾ ਕੋਈ ਵੀ ਮਨੁੱਖ ਖੁਰਾਕ ਪੱਖੋਂ ਵਾਂਝਾ ਰਹੇਗਰੀਬੀ ਤਾਂ ਇੱਕ ਵੱਡੀ ਸਮਾਜਿਕ ਬਿਮਾਰੀ ਹੈ ਹੀ, ਇਸ ਤੋਂ ਵੱਧ ਸਮਾਜਿਕ ਕੁਰੀਤੀਆਂ ਉਸ ਦੇ ਨਾਲ ਜੁੜ ਜਾਂਦੀਆਂ ਹਨ

ਬੱਚਿਆਂ ਲਈ ਕੁਪੋਸ਼ਣ ਦੇ ਕੁਝ ਵੱਖਰੇ ਕਾਰਨ:

ਘੱਟ ਖੁਰਾਕ ਮਿਲਣ ਦੀ ਗੱਲ ਤਾਂ ਆਪਾਂ ਕੀਤੀ ਹੈ ਪਰ ਬੱਚਿਆਂ ਲਈ ਕੁਝ ਹੋਰ ਜੋ ਖਾਸ ਹੈ: 1. ਮਾਂ ਦੇ ਦੁੱਧ ਦੀ ਨਿਰੋਲ ਵਰਤੋਂ - ਮਤਲਬ ਇਹ ਕਿ ਮਾਂ ਦਾ ਦੁੱਧ ਸਭ ਤੋਂ ਵਧੀਆ ਖੁਰਾਕ ਹੈ, ਜਿਸਦਾ ਕੋਈ ਮੁਕਾਬਲਾ ਨਹੀਂ, ਪਰ ਸਿਰਫ ਛੇ ਕੁ ਮਹੀਨੇ ਤਕਉਸ ਤੋਂ ਬਾਅਦ ਇੱਕ ਤਾਂ ਮਾਂ ਦੇ ਦੁੱਧ ਦੀ ਮਾਤਰਾ ਘਟ ਜਾਂਦੀ ਹੈ ਤੇ ਦੂਜਾ ਗੱਲ, ਬੱਚਾ ਵਧ ਰਿਹਾ ਹੈ ਤੇ ਉਸ ਨੂੰ ਵਾਧੂ ਖੁਰਾਕ ਚਾਹੀਦੀ ਹੈਵਧਦੇ ਬੱਚੇ ਨੂੰ ਸਿਰਫ ਮਾਂ ਦੇ ਦੁੱਧ ਨਾਲ ਪੂਰਾ ਨਹੀਂ ਪੈਂਦਾਵਾਧੂ ਖੁਰਾਕ ਉਸ ਨੂੰ ਮਿਲਦੀ ਨਹੀਂਜਾਂ ਤਾਂ ਹੁੰਦੀ ਨਹੀਂ, ਜੇ ਹੁੰਦੀ ਹੈ ਤਾਂ ਇਹ ਵਹਿਮ ਕਿ ਕੁਝ ਦੇਣਾ ਨਹੀਂ, ਜਿਗਰ ਖਰਾਬ ਹੋ ਜਾਵੇਗਾਜੇ ਦੇਣੀ ਸ਼ੁਰੂ ਵੀ ਕਰ ਦਿੱਤੀ ਤਾਂ ਉਂਜ ਹੀ ਡੰਗ ਟਪਾਊ, ਕਦੇ ਹੱਥ ਵਿੱਚ ਬਿਸਕੁਟ ਫੜਾ ਦਿੱਤਾ ਜਾਂ ਰੋਟੀ ਦੀ ਬੁਰਕੀਬੱਚੇ ਨੂੰ ਪੂਰੀ ਤਰ੍ਹਾਂ ਬਿਠਾ ਕੇ, ਧਿਆਨ ਦੇ ਕੇ ਕਦੇ ਵੀ ਨਹੀਂ ਖਵਾਇਆ ਜਾਂਦਾ

2. ਛੇ-ਸੱਤ ਮਹੀਨੇ ਦਾ ਬੱਚਾ, ਜਦੋਂ ਰਿੜ੍ਹਨ ਲੱਗ ਪੈਂਦਾ ਹੈ, ਸੁਭਾਅ ਮੁਤਾਬਕ ਜੋ ਵੀ ਸਾਹਮਣੇ ਆਉਂਦਾ ਹੈ, ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਅਕਸਰ ਗੰਦ ਨਾਲ ਲਿਬੜੀਆਂ ਚੀਜ਼ਾਂ ਮੂੰਹ ਵਿੱਚ ਲੈ ਜਾਣ ਕਰਕੇ ਟੱਟੀਆਂ ਦਸਤਾਂ ਦਾ ਸ਼ਿਕਾਰ ਹੁੰਦਾ ਹੈ, ਜਿਸ ਨਾਲ ਉਹ ਹੋਰ ਕਮਜ਼ੋਰ ਹੋ ਜਾਂਦਾ ਹੈ ਤੇ ਫਿਰ ਇੱਕ ਹੋਰ ਪ੍ਰਚਲਿਤ ਰਿਵਾਜ ਕਿ ਪੇਟ ਖਰਾਬੀ ਵੇਲੇ ਦੁੱਧ ਤਕ ਵੀ ਬੰਦ ਕਰ ਦਿੱਤਾ ਜਾਂਦਾ ਹੈਉੱਪਰੋਂ ਖਾਣ ਨੂੰ ਤਾਂ ਪਹਿਲਾਂ ਹੀ ਕੁਝ ਨਹੀਂ ਦਿੱਤਾ ਜਾ ਰਿਹਾ ਹੁੰਦਾਰਹਿੰਦਾ-ਖੂੰਹਦਾ ਦੁੱਧ ਬੰਦ ਕਰਕੇ ਬੱਚੇ ਦੀ ਖੁਰਾਕ ਬਿਲਕੁਲ ਬੰਦ ਕਰ ਦਿੱਤੀ ਜਾਂਦੀ ਹੈ

ਔਰਤਾਂ ਅਤੇ ਬੱਚਿਆਂ ਦਾ ਮਿਲਵਾਂ ਕਾਰਨ:

ਬੱਚਾ ਨੌ ਮਹੀਨੇ ਤਕ ਮਾਂ ਦੀ ਕੁੱਖ ਵਿੱਚ ਰਹਿੰਦਾ ਹੈਜਨਮ ਲੈਣ ਤੋਂ ਬਾਅਦ ਘੱਟੋ ਘੱਟ ਛੇ ਮਹੀਨੇ ਮਾਂ ਦੀ ਛਾਤੀ ਤੋਂ ਦੁੱਧ ਪੀਂਦਾ ਹੈਹੁਣ ਕੋਈ ਔਰਤ ਇਹਨਾਂ ਪੰਦਰਾਂ ਮਹੀਨਿਆਂ ਦੌਰਾਨ ਬੱਚਿਆਂ ਨੂੰ ਪਾਲਦੀ ਹੈ ਤਾਂ ਕਿਸ ਚੀਜ਼ ਦੇ ਸਿਰ ’ਤੇ? ਇਸ ਦੌਰਾਨ ਮੂੰਹ ਤਾਂ ਇੱਕ ਹੁੰਦਾ ਹੈ ਪਰ ਖਾਣ ਵਾਲੇ ਦੋ ਜੀਵ ਹੁੰਦੇ ਹਨਇਸ ਤਰ੍ਹਾਂ ਲਾਜ਼ਮੀ ਹੈ ਕਿ ਉਸ ਔਰਤ ਦੀ ਖੁਰਾਕ ਦੁੱਗਣੀ ਨਹੀਂ ਤਾਂ ਡੇਢੀ ਤਾਂ ਬਣਦੀ ਹੀ ਹੈਪਰ ਇਸ ਗੱਲ ਵੱਲ ਕੋਈ ਗੌਰ ਹੀ ਨਹੀਂ ਕਰਦਾ, ਜਿਸਦਾ ਮੁੱਖ ਨਤੀਜਾ ਇਹ ਹੁੰਦਾ ਹੈ ਕਿ ਬੱਚੇ ਘੱਟ ਭਾਰ ਦੇ ਜੰਮਦੇ ਨੇ, ਕਮਜ਼ੋਰ ਤੇ ਮਰੀਅਲ ਜਿਹੇ ਜੰਮਦੇ ਨੇ

ਇਸ ਮਰਦ ਪ੍ਰਧਾਨ ਸਮਾਜ ਵਿੱਚ ਗਰਭ ਦੌਰਾਨ ਔਰਤ ਦੀ ਤਾਂ ਖੁਰਾਕ ਵਧਾਈ ਹੀ ਨਹੀਂ ਜਾਂਦੀ ਕਿਉਂ ਜੋ ਲੋਕ ਸਮਝਦੇ ਨੇ ਕਿ ਕੀ ਪਤਾ ਇਸ ਨੇ ਕੀ ਜੰਮਣਾ ਹੈ? ਇਹ ਵਹਿਮ ਹੀ ਹੈ ਕਿ ਜੇਕਰ ਖੁਰਾਕ ਜ਼ਿਆਦਾ ਦਿੱਤੀ ਤਾਂ ਬੱਚਾ ਵੱਧ ਭਾਰ ਦਾ ਹੋਵੇਗਾ ਤੇ ਜਣੇਪਾ ਮੁਸ਼ਕਿਲ ਹੋਵੇਗਾ

ਇਸ ਤਰ੍ਹਾਂ ਮਾਂ ਤੇ ਬੱਚਾ, ਦੋਵੇਂ ਹੀ ਚੰਗੀ ਖੁਰਾਕ ਤੋਂ ਵਾਂਝੇ ਰਹਿ ਜਾਂਦੇ ਹਨਘੱਟ ਭਾਰ ਤੋਂ ਪੈਦਾ ਹੋਣ ਕਰਕੇ ਬੱਚਾ (ਚਾਹੇ ਮੁੰਡਾ ਹੀ ਹੋਵੇ, ਕਿਉਂ ਜੋ ਪਹਿਲਾਂ ਤਾਂ ਪਤਾ ਨਹੀਂ ਹੁੰਦਾ ਤੇ ਖੁਰਾਕ ਖਾਧੀ ਨਹੀਂ ਹੁੰਦੀ), ਪਹਿਲਾਂ ਬਿਮਾਰੀ ਤੇ ਫਿਰ ਮੌਤ ਦਾ ਸ਼ਿਕਾਰ ਹੁੰਦਾ ਹੈ

ਖੁਰਾਕ ਦੀ ਕਾਣੀ ਵੰਡ ਸਿਰਫ ਸਮਾਜਿਕ ਪੱਧਰਤੇ ਹੀ ਨਹੀਂ ਬਲਕਿ ਪਰਿਵਾਰਕ ਪੱਧਰਤੇ ਵੀ ਹੁੰਦੀ ਹੈਪਰਵਾਰ ਵਿੱਚ ਵੀ ਖੁਰਾਕ ਵਿਅਕਤੀ ਦੀ ਲੋੜ ਮੁਤਾਬਕ ਨਹੀਂ ਦਿੱਤੀ ਜਾਂਦੀ, ਸਗੋਂ ਉਸਦੇ ਮਾਪਦੰਡ ਹੋਰ ਹੁੰਦੇ ਨੇ

(1) ਸਭ ਤੋਂ ਵੱਧ ਖੁਰਾਕ ਪੁਰਸ਼ਾਂ ਲਈ: ਕਿਉਂ ਜੋ ਉਹ ਕੰਮ ਕਰਦੇ ਹਨ ਅਤੇ ਵੰਸ਼ ਤੋਰਦੇ ਹਨ

(2) ਦੂਜੇ ਨੰਬਰ ’ਤੇ ਲੜਕੇ (ਬੱਚੇ)

(3) ਫਿਰ ਲੜਕੀਆਂ

(4) ਆਖਰ ਵਿੱਚ ਔਰਤਾਂ, ਬਜ਼ੁਰਗਇੰਝ ਕਹਿ ਲਓ ਬਚਿਆ-ਖੁਚਿਆ ਇਹਨਾਂ ਨੂੰ ਮਿਲਦਾ ਹੈ ਤੇ ਕਈ ਵਾਰੀ ਫਾਕਾ ਹੀ ਕੱਟਣਾ ਪੈਂਦਾ ਹੈ

ਗਰੀਬੀ ਦਾ ਕੁਚੱਕਰ ਬਹੁਤ ਵੱਡਾ ਹੈਰੂੜ੍ਹੀਵਾਦੀ ਪਰੰਪਰਾਵਾਂ ਦਾ ਘੇਰਾ ਵੀ ਕੋਈ ਛੋਟਾ ਨਹੀਂ ਪਰਦੋਸ਼ ਕਿੱਥੇ ਹੈ? ਕਸੂਰਵਾਰ ਕੌਣ ਹੈ? ਉਂਗਲ ਕਿਸ ’ਤੇ ਰੱਖੀਏ?

ਬਹੁਤੇ ਕਹਿਣਗੇ, ਲੋਕ ਅਨਪੜ੍ਹ ਨੇ! ਬੇਵਕੂਫ ਨੇ! ਸਹੀ ਵਕਤ ਤੇ ਦਵਾਈ ਨਹੀਂ ਲੈਂਦੇਬੱਚਿਆਂ ਦਾ ਖਿਆਲ ਨਹੀਂ ਕਰਦੇ, ਧਿਆਨ ਨਹੀਂ ਦਿੰਦੇ

ਲੋਕਾਂ ਨੂੰ ਇੱਕ ਡੰਗ ਦੀ ਰੋਟੀ ਦਾ ਫਿਕਰ ਹੈਬੱਚੇ ਵਾਸਤੇ ਰੋਟੀ ਇਕੱਠੀ ਕਰਨ ਲਈ ਸਵੇਰ ਤੋਂ ਸ਼ਾਮ ਤਕ ਭਟਕੇ ਜਾਂ ਬੱਚੇ ਨੂੰ ਸਾਂਭੇ? ਬੱਚੇ ਨੂੰ ਰੋਟੀ ਖੁਆਵੇ ਕਿ ਸਕੂਲ ਭੇਜੇ? ਰੋਟੀ ਦੀ ਚਿੰਤਾ ਕਰੇ ਜਾਂ ਮੈਗਜ਼ੀਨਾਂ ਵਿੱਚੋਂ ਖਾਣੇ ਬਣਾਉਣ ਦੇ ਤਰੀਕੇ ਲੱਭੇ? ਜੇਕਰ ਮੈਂ ਜਾਂ ਤੁਸੀਂ ਸਮਝਾ ਸਕਦੇ ਹਾਂ ਜੋ ਕਿ ਇਸ ਕੰਮ ਲਈ ਸਮਰੱਥ ਹੈਪਰ ਬਹੁਤਿਆਂ ਦਾ ਢੰਗ ਤਰੀਕਾ ਹੈਬੱਸ ਗਾਲ੍ਹਾਂਕਸੂਰਨੁਕਸ

ਤੁਹਾਨੂੰ ਇੱਕ ਗੱਲ ਸੁਣਾਵਾਂ। ਇੱਕ ਔਰਤ ਨੇ ਕਿਹਾ, “ਤੁਸੀਂ ਕੀ ਸਮਝਦੇ ਹੋ, ਮੈਂ ਭੁੱਖ ਤੋਂ ਡਰਦੀ ਹਾਂ? ਨਹੀਂ, ਭੁੱਖ ਤੋਂ ਨਹੀਂਪਰ ਹਾਂ, ਭੁੱਖੇ ਪੇਟ ਸੁੱਤਿਆਂ ਸੁਪਨੇ ਬੜੇ ਭੈੜੇ ਆਉਂਦੇ ਨੇ, ਫਿਰ ਡਰ ਜਾਂਦੀ ਹਾਂਮੈਂ ਉਨ੍ਹਾਂ ਸੁਪਨਿਆਂ ਤੋਂ ਡਰਦੀ ਹਾਂ।”

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5032)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author