ShyamSDeepti7ਨੌਜਵਾਨਾਂ ਨਾਲ ਸੰਵਾਦ ਦੀ ਪਹਿਲ ਵੱਡੇ-ਵਡੇਰੇ ਕਰਨ --- ਡਾ. ਸ਼ਿਆਮ ਸੁੰਦਰ ਦੀਪਤੀ
(9 ਜੁਲਾਈ 2023)


ਅਜੋਕੇ ਸਮੇਂ ਵਿੱਚ ਜਦੋਂ ਵਧ ਰਹੀਆਂ ਪਰਿਵਾਰਕ ਅਤੇ ਸਮਾਜਿਕ ਸਮੱਸਿਆਵਾਂ ਦੀ ਤਹਿ ਤਕ ਜਾਇਆ ਜਾਵੇ ਤਾਂ ਇੱਕ ਵੱਡਾ ਕਾਰਨ ਪਤਾ ਚੱਲੇਗਾ ਕਿ ਆਪਸੀ ਸੰਵਾਦ ਦਾ ਸੰਕਟ ਹੈ ਜਾਂ ਕਹਿ ਲਈਏ ਕਿ ਜੇਕਰ ਦੋਵੇਂ ਧਿਰਾਂ
, ਜਿਨ੍ਹਾਂ ਵਿੱਚ ਸਮੱਸਿਆ ਹੈ, ਰਲ ਬੈਠ ਕੇ, ਖੁੱਲ੍ਹੇ ਦਿਲ ਨਾਲ ਗੱਲਬਾਤ ਕਰ ਲੈਣ ਤਾਂ ਬਹੁਤੇ ਮਸਲੇ ਹੱਲ ਹੋ ਜਾਣ ’ਤੇ ਗੱਲ ਕਿਸੇ ਵੱਡੀ ਸਮੱਸਿਆ ਤਕ ਪਹੁੰਚਣ ਤੋਂ ਬਚ ਜਾਵੇਸਮਾਜ ਵਿਗਿਆਨ ਦੇ ਮਾਹਿਰਾਂ ਨੇ ਸੰਵਾਦ ਦੇ ਮਹੱਤਵ ’ਤੇ ਗੱਲ ਤਾਂ ਕੀਤੀ ਹੀ ਹੈ, ਨਾਲੇ ਸੰਵਾਦ ਦੇ ਵੱਖੋ-ਵੱਖਰੇ ਤਰੀਕਿਆਂ ਨੂੰ ਵੀ ਬਿਆਨ ਕੀਤਾ ਹੈ

ਅਸੀਂ ਅਕਸਰ ਦੇਖਦੇ ਹਾਂ, ਗੱਲਬਾਤ ਦੌਰਾਨ ਕੋਈ ਅੜੀਅਲ ਹੁੰਦਾ ਹੈ, ‘ਮੈਂ ਨਾ ਮਾਨੂੰ’ ਵਾਲੇ ਰੱਵਈਏ ਵਾਲਾ, ਕੋਈ ਸਾਊ ਬਣਿਆ ਚੁੱਪਚਾਪ ਸੁਣੀ ਜਾਂਦਾ ਹੈ ਤੇ ‘ਹਾਂ, ਹਾਂ’ ਕਰਦਾ ਰਹਿੰਦਾ ਹੈ ਇੱਕ ਕਿਸੇ ਨੂੰ ਬੋਲਣ ਨਹੀਂ ਦਿੰਦਾ ਤੇ ਦੂਸਰਾ ਕੋਈ ਆਪਣੀ ਰਾਏ ਤਕ ਨਹੀਂ ਰੱਖਦਾਇਹ ਦੋਵੇਂ ਤਰੀਕੇ ਹੀ ਸਾਰਥਕ ਨਹੀਂ ਹਨਇਸੇ ਸੰਦਰਭ ਵਿੱਚ ਇੱਕ ਤਰੀਕਾ ਸੰਵਾਦ ਦਾ ਹੈ, ਲੋਕਤਾਂਤਰਕ ਸੰਵਾਦਆਪਸੀ ਚਰਚਾ, ਵਾਦ-ਵਿਵਾਦ ਤੇ ਫਿਰ ਕੋਈ ਨਤੀਜਾ

ਸਾਡੇ ਆਪਣੇ ਖਿੱਤੇ ਵਿੱਚ, ਗੁਰੂਬਾਣੀ ਵਿੱਚ, ਬਾਬਾ ਨਾਨਕ ਦੇ ਸ਼ਬਦ ਹਨ, ‘ਜਬ ਲੱਗ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ ਭਾਵ ਸਾਫ ਹੈ ਕਿ ਜਦੋਂ ਤਕ ਦੁਨੀਆਂ ਰਹਿਣੀ ਹੈ, ਸੰਵਾਦ ਚਲਦਾ ਰਹਿਣਾ ਹੈਪਰ ਇਨ੍ਹਾਂ ਬੋਲਾਂ ਵਿੱਚ ਆਪਾਂ ਦੇਖਦੇ ਹਾਂ ਕਿ ਸੁਣਨਾ ਪਹਿਲਾਂ ਹੈ ਤੇ ਬੋਲਣਾ ਬਾਅਦ ਵਿੱਚਇਹ ਤਰਤੀਬ ਮਨੋਵਿਗਿਆਨਕ ਹੈ ਕਿ ਸੁਣੇ ਬਗੈਰ ਚੰਗੇ ਢੰਗ ਨਾਲ ਗੱਲ ਦਾ ਜਵਾਬ ਦਿੱਤਾ ਹੀ ਨਹੀਂ ਜਾ ਸਕਦਾ ਸੁਣਨਾ ਕਿਉਂ ਹੈ? ਸੁਣਨਾ ਹੈ ਸਮਝਣ ਲਈਤਾਂ ਹੀ ਕਿਹਾ ਜਾਂਦਾ ਹੈ, ‘ਕੰਨ ਲਾ ਕੇ ਸੁਣ’ ਬਗੈਰ ਸੁਣੇ, ਸਮਝੇ ਕੋਈ ਕੀ ਬੋਲੇਗਾ? ਅਸੀਂ ਇਸ ਪੱਖ ਤੋਂ ਪਤੀ-ਪਤਨੀ ਦੇ ਆਪਸੀ ਸੰਵਾਦ ਨੂੰ ਵੀ ਪਰਖ ਸਕਦੇ ਹਾਂ ਤੇ ਇਸੇ ਤਰਜ਼ ’ਤੇ ਹੀ ਨੌਜਵਾਨਾਂ ਅਤੇ ਮਾਪਿਆਂ ਦੇ ਆਪਸੀ ਸੰਵਾਦ ਦੀ ਸਥਿਤੀ ਵੀ ਸਮਝੀ ਜਾ ਸਕਦੀ ਹੈ

ਦੋਹਾਂ ਪੱਖਾਂ ਨਾਲ ਗੱਲ ਕਰਕੇ ਦੇਖੋ, ਸਾਂਝਾ ਬਿਆਨ ਸੁਣਨ ਨੂੰ ਮਿਲੇਗਾਸਿਆਣੇ (ਬਜ਼ੁਰਗ) ਕਹਿੰਦੇ ਹਨ ਕਿ ਨੌਜਵਾਨ ਸੁਣਦੇ ਨਹੀਂ ਅਤੇ ਇਹੀ ਗੱਲ ਨੌਜਵਾਨ ਆਪਣੇ ਮਾਪਿਆਂ ਬਾਰੇ ਕਹਿੰਦੇ ਹਨਨਿਸ਼ਚਿਤ ਹੀ ਦੋ ਧਿਰਾਂ ਹਨਗੱਲਬਾਤ ਕਰਨਾ ਹੀ ਹੱਲ ਹੈ, ਪਰ ਇਸ ਤਰ੍ਹਾਂ ਦੀ ਹਾਲਤ ਵਿੱਚ ਗੱਲ ਦੀ ਸ਼ੁਰੂਆਤ ਕੌਣ ਕਰੇ? ਸਾਫ ਸਪਸ਼ਟ ਜਿਹਾ ਜਵਾਬ ਹੈ, ਵੱਡੇ ਪਹਿਲ ਕਰਨਉਹ ਸਿਆਣੇ ਮੰਨੇ ਜਾਂਦੇ ਹਨ ਅਤੇ ਤਜਰਬੇਕਾਰ ਵੀਨਾਲੇ ਨੌਜਵਾਨ ਬੱਚੇ ਉਨ੍ਹਾਂ ਸਾਹਮਣੇ ਹੀ ਵੱਡੇ ਹੋਏ ਹਨਇਹ ਗੱਲ ਕਿੰਨੀ ਕੁ ਵਧੀਆ ਲੱਗਦੀ ਹੈ ਜਾਂ ਜਚਦੀ ਹੈ ਕਿ ਮਾਪੇ ਬੱਚਿਆਂ ਅੱਗੇ ਅੜ ਰਹੇ ਹਨ? ਖੈਰ! ਗੱਲ ਦੀ ਸ਼ੁਰੂਆਤ ਦੇ ਵੀ ਕੁਝ ਪੈਮਾਨੇ ਹਨਉਹੀ ਪੈਮਾਨੇ ਮਾਪੇ ਵੀ ਸਮਝਣ ਤੇ ਉਨ੍ਹਾਂ ਦੇ ਮੱਦੇਨਜ਼ਰ ਗੱਲ ਕਰਨ ਤਾਂ ਵਧੀਆ ਨਤੀਜੇ ਮਿਲ ਸਕਦੇ ਹਨ

ਆਪਾਂ ਇੱਕ ਪੱਖ ਇਹ ਵੀ ਜਾਣਦੇ ਹਾਂ ਕਿ ਮਾਪਿਆਂ ਕੋਲ ਤਜਰਬਾ ਹੈਉਨ੍ਹਾਂ ਨੇ ਬੱਚਿਆਂ ਨੂੰ ਪਹਿਲੇ ਦਿਨ ਤੋਂ ਬੋਤਲ ਨਾਲ ਦੁੱਧ ਚੁੰਘਾਇਆ ਹੈ, ਉਨ੍ਹਾਂ ਨੂੰ ਆਪਣੀ ਗੋਦੀ ਵਿੱਚ ਖਿੜਾਇਆ ਅਤੇ ਲੋਰੀਆਂ ਸੁਣਾਈਆਂ ਹਨ ਤੇ ਆਪਣੀ ਉਂਗਲ ਫੜਾ ਕੇ, ਇੱਕ-ਇੱਕ ਕਦਮ ਚੱਲਣਾ ਸਿਖਾਇਆ ਹੈ

ਬਹੁਤ ਮਾਪਿਆਂ ਨੂੰ ਬੱਚੇ ਦੇ ਵਿਕਾਸ ਪੜਾਵਾਂ ਦਾ ਪਤਾ ਨਹੀਂ ਹੈ, ਬੱਚਾ ਕਦੋਂ ਬੈਠਣਾ ਸ਼ੁਰੂ ਕਰਦਾ ਹੈ, ਕਦੋਂ ਤੁਰਨਾ ਤੇ ਦੌੜਣਾਆਪਾਂ ਇਹ ਵੀ ਚਾਹੁੰਦੇ ਹਾਂ ਕਿ ਬੱਚਿਆਂ ਦੇ ਕੱਪੜੇ ਤੇ ਭਾਵੇਂ ਖਿਡੌਣੇ ਖਰੀਦਣੇ ਹੋਣ, ਅਸੀਂ ਉਮਰ ਮੁਤਾਬਕ ਖਰੀਦਦੇ ਹਾਂ, ਦੱਸਦੇ ਹਾਂਸਾਨੂੰ ਬੱਚੇ ਦੇ ਆਉਣ ਵਾਲੇ ਸਮੇਂ ਲਈ ਕੀ ਲੋੜ ਪੈਂਦੀ ਹੈ, ਅਸੀਂ ਜਾਣਦੇ ਹਾਂ, ਅੱਗੋਂ ਚੱਲ ਕੇ ਵਾਕਰ ਲੈਣਾ ਹੈ, ਪੈਡਲ ਵਾਲਾ ਸਾਈਕਲ, ਚਾਰ ਪਹੀਆਂ ਵਾਲਾ ਸਾਈਕਲ ਜਾਂ ਕੁਝ ਹੋਰ

ਇੱਥੋਂ ਹੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਬੱਚੇ ਦੇ ਸਰੀਰਕ ਵਿਕਾਸ ਦੇ ਨਾਲ, ਮਾਪਿਆਂ ਨੂੰ ਬੱਚੇ ਦੇ ਮਾਨਸਿਕ ਵਿਕਾਸ ਅਤੇ ਉਸ ਮੁਤਾਬਕ ਉਸ ਦੀਆਂ ਲੋੜਾਂ ਦਾ ਪਤਾ ਹੋਵੇਪਤਾ ਹੋਵੇ ਕਿ ਗਿਆਰਾਂ-ਬਾਰਾਂ ਸਾਲ ਦੀ ਉਮਰ ਤੋਂ ਬਾਅਦ ਬੱਚੇ ਨੇ ਕੱਦ ਕੱਢਣਾ ਹੈ, ਉਸ ਸਮੇਂ ਖਾਣੇ ਵਿੱਚ ਕਿਸ ਕਿਸ ਤਰ੍ਹਾਂ ਦੇ ਪੌਸ਼ਟਿਕ ਭੋਜਨ, ਪ੍ਰੋਟੀਨ ਅਤੇ ਖਣਿਜ ਪਦਾਰਥ ਜਿਵੇਂ ਕੈਲਸ਼ੀਅਮ ਅਤੇ ਲੋਹੇ ਦੀ ਵੱਧ ਲੋੜ ਹੈਅਸੀਂ ਪਹਿਲਾਂ ਹੀ ਪਤਾ ਕਰਕੇ ਉਹ ਸਭ ਮੁਹਈਆ ਕਰਵਾਈਏਜੋ ਸਾਡੇ ਬਜ਼ੁਰਗ ਸਾਨੂੰ ਦੱਸਦੇ ਰਹੇ ਹਨ, ਪਰ ਸਮੇਂ ਨੇ ਉਨ੍ਹਾਂ ਨੂੰ ਅਨਪੜ੍ਹ-ਅਣਜਾਣ ਕਰਾਰ ਦੇ ਦਿੱਤਾ ਹੈ

ਜਿੱਥੋਂ ਤਕ ਸਮਾਜਿਕ ਅਤੇ ਮਾਨਸਿਕ ਵਿਕਾਸ ਦੀ ਗੱਲ ਹੈ, ਕਿਵੇਂ ਬੱਚੇ ਦਾ ਮਨ, ਹੁਣ ਆਪਣੀ ਪਛਾਣ ਬਣਾਉਣ, ਆਪਣੇ ਆਪ ਨੂੰ ਇੱਕ ਵੱਖਰੀ ਹਸਤੀ ਸਮਝਣ ਲੱਗਦਾ ਹੈਆਪਣੀਆਂ ਪਸੰਦਾਂ, ਨਾ ਪਸੰਦਾਂ ਬਾਰੇ ਬੋਲਦਾ, ਸੰਵਾਦ ਕਰਦਾ ਹੈ, ਰਾਏ ਰੱਖਦਾ ਹੈਉਸੇ ਤਰ੍ਹਾਂ ਹੀ ਸਮਾਜਿਕ ਰਿਸ਼ਤਿਆਂ ਨੂੰ ਲੈ ਕੇ ਵੀ ਉਸ ਦੀ ਸਮਝ ਦਾ ਵਿਕਾਸ ਹੋ ਰਿਹਾ ਹੁੰਦਾ ਹੈ। ਉਹ ਕਿਹੜੇ ਰਿਸ਼ਤੇ ਮੰਜੂਰ ਕਰਦਾ ਹੈ, ਕਿਹੜੇ ਰਿਸ਼ਤਿਆਂ ਨੂੰ ਲੈ ਕੇ ਨਾਂਹ ਨੁੱਕਰ ਕਰਦਾ ਹੈ, ਸਾਫ ਨਜ਼ਰ ਆਉਣ ਲੱਗਦਾ ਹੈ

ਇਸ ਪੜਾਅ ’ਤੇ ਮਾਪਿਆਂ ਨੂੰ ਬਦਲ ਰਹੇ ਵਿਵਹਾਰ, ਰਿਸ਼ਤਿਆਂ ਪ੍ਰਤੀ ਬਣ ਰਹੀ ਸਮਝ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈਬੱਚੇ ਉੱਤੇ ਆਪਣਾ ਹੁਕਮ ਚਲਾਉਣ ਦੀ ਬਜਾਏ, ਇੱਕੋ ਇੱਕ ਵਧੀਆ, ਸਾਰਥਕ ਤੇ ਕਾਰਗਰ ਤਰੀਕਾ ਹੈ, ਬੱਚੇ ਨਾਲ ਬੈਠ ਕੇ ਗੱਲ ਹੋਵੇ ਕਿ ਉਹ ਚਾਚੇ ਨਾਲ ਕਿਉਂ ਠੀਕ ਤਰੀਕੇ ਨਾਲ ਗੱਲ ਨਹੀਂ ਕਰਦਾ, ਭੂਆ ਉਸ ਨੂੰ ਕਿਉਂ ਵੱਧ ਚੰਗੀ ਲਗਦੀ ਹੈ, ਮਾਮੇ ਕੋਲ ਜਾਣ ਨੂੰ ਉਸ ਦਾ ਵੱਧ ਮਨ ਕਿਉਂ ਕਰਦਾ ਹੈ? ਇਹ ਵਿਵਹਾਰ ਬਰੀਕਬੀਨੀ ਨਾਲ ਸਮਝਣ ਦੀ ਲੋੜ ਹੈ

ਇਸੇ ਤਰ੍ਹਾਂ ਹੀ ਬੱਚਾ ਹੌਲੀ-ਹੌਲੀ ਆਪਣੇ ਕੈਰੀਅਰ ਬਾਰੇ ਸੁਚੇਤ ਹੋ ਰਿਹਾ ਹੁੰਦਾ ਹੈਉਹ ਹਰ ਰੋਜ਼ ਹੀ ਆਪਣਾ ਬਿਆਨ ਬਦਲਦਾ ਨਜ਼ਰ ਆਵੇਗਾਕਦੇ ਡਾਕਟਰ ਅਤੇ ਕਦੇ ਪੁਲਿਸ ਅਫਸਰ, ਕਦੇ ਫੌਜੀ ਤੇ ਕਦੇ ਅਧਿਆਪਕਬੱਚੇ ਦੇ ਇਹ ਸਾਰੇ ਭਾਵ ਜਾਨਣੇ-ਸੁਣਨੇ ਚਾਹੀਦੇ ਹਨ ਤੇ ਨਾਲੋ-ਨਾਲ ਉਸ ਪ੍ਰਤੀ ਖੁੱਲ੍ਹ ਕੇ ਗੱਲ ਕਰਨੀ ਤੇ ਬੱਚੇ ਦੀ ਰਾਏ ਸੁਣਨੀ ਚਾਹੀਦੀ ਹੈਕਿੰਨੇ ਹੀ ਪੱਖ ਬੱਚੇ ਨੂੰ ਪ੍ਰਭਾਵਿਤ ਕਰਦੇ ਹਨਆਪਣੇ ਹਮ ਉਮਰ ਸਾਥੀਆਂ ਤੋਂ ਵੀ ਉਹ ਸੁਣਦਾ ਹੈ ਤੇ ਹੁਣ ਮੋਬਾਇਲ ਜਾਂ ਹੋਰ ਸੋਸ਼ਲ ਮੀਡੀਆ ਤੋਂ ਵੀ ਉਹ ਪ੍ਰਭਾਵਿਤ ਹੁੰਦਾ ਹੈਗੱਲਾਂ-ਗੱਲਾਂ ਰਾਹੀਂ ਹਰ ਪਹਿਲੂ ਤੋਂ ਸੁਣੋ ਤੇ ਖੁੱਲ੍ਹ ਕੇ ਸੰਵਾਦ ਕਰੋ। ਅੰਤਮ ਫੈਸਲਾ ਦਸਵੀਂ ਜਮਾਤ ਦੇ ਨੇੜੇ ਜਾ ਕੇ ਹੋਣਾ ਚਾਹੀਦਾ ਹੈਪਹਿਲਾ ਵੱਡਾ ਫੈਸਲਾ ਗਿਆਰ੍ਹਵੀਂ ਵਿੱਚ ਦਾਖਲ ਹੋ ਰਹੇ ਬੱਚੇ ਦੀ ਮੁੱਖ ਧਾਰਾ ਦਾ ਹੋ ਜਾਂਦਾ ਹੈ, ਜਦੋਂ ਤੈਅ ਹੁੰਦਾ ਹੈ ਵਿਗਿਆਨ ਅਤੇ ਆਰਟਸ ਵਿੱਚੋਂ ਕਿੱਧਰ ਜਾਣਾ ਹੈ

ਸਾਰੀ ਗੱਲ ਦਾ ਮਤਲਬ ਇਹ ਹੈ ਕਿ ਮਾਪਿਆਂ ਨੂੰ ਬੱਚੇ ਦੀ ਉਮਰ ਦੇ ਮੁਤਾਬਕ ਉਸ ਦੇ ਬਦਲ ਰਹੇ, ਉਸ ਦੇ ਸੁਭਾਵਿਕ ਵਿਕਾਸ ਬਾਰੇ ਪਤਾ ਹੋਵੇਮਾਪਿਆਂ ਨੂੰ ਆਪਣੇ ਨਿੱਜੀ ਤਜਰਬੇ, ਵੀਹ ਸਾਲ ਪਹਿਲਾਂ ਦੇ ਤਜਰਬੇ ਦੇ ਨਾਲ-ਨਾਲ ਸਮਾਜ ਮਨੋਵਿਗਿਆਨ ਦੀਆਂ ਨਵੀਆਂ ਖੋਜਾਂ ਦਾ ਵੀ ਪਤਾ ਰੱਖਣਾ ਚਾਹੀਦਾ ਹੈਇਹ ਠੀਕ ਹੈ ਕਿ ਸਾਡੀ ਪ੍ਰਵਰਿਸ਼ ਵਿੱਚ ਹੀ ਸੰਵਾਦ ਦੇ ਹੁਨਰ ਦੀ ਸਿਖਲਾਈ ਨਹੀਂ ਹੈਸਭ ਕੁਝ ਇੱਕ ਪਾਸੜ ਹੋ ਰਿਹਾ ਹੈ। ਬੱਚਾ ਦੇਖਦਾ ਹੈ, ਆਪਣਾ ਮਾਂ-ਪਿਉ ਦੇ ਆਪਸੀ ਰਿਸ਼ਤੇ ਵਿੱਚ ਵੀ ਉਹ ਝਲਕ ਪਾ ਲੈਂਦਾ ਹੈ ਕਿ ਘਰੇ ਸਿਰਫ ਪਿਉ ਦੀ ਚਲਦੀ ਹੈਉਹੀ ਸਥਿਤੀ ਹੀ ਸਾਹਮਣੇ ਹੁੰਦੀ ਹੈ, ਜਿੱਥੇ ਦਾਦਾ-ਦਾਦੀ ਰਹਿੰਦੇ ਹੋਣਦਾਦੇ ਦਾ, ਬੱਚੇ ਦੇ ਪਿਉ ਨਾਲ ਵਿਵਹਾਰ ਵੀ ਉਸੇ ਲਹਿਜ਼ੇ ਦਾ ਹੁੰਦਾ ਹੈਫਿਰ ਇਹ ਭਾਵ ਸਾਹਮਣੇ ਆਉਂਦਾ ਹੈ ਕਿ ਸਾਡੇ ਖਾਨਦਾਨ ਵਿੱਚ ਅਜਿਹਾ ਹੀ ਹੈਇਹੀ ਵਿਵਹਾਰ ਸਾਡੀ ਫੈਮਿਲੀ ਵਿੱਚ ਹੈ, ਹੈਰੀਡਟੀ, ਪ੍ਰੰਪਰਿਕ, ਖਾਨਦਾਨੀ

ਅਸੀਂ ਸਾਰੇ ਕੁਦਰਤ ਦਾ ਹਿੱਸਾ ਹਾਂ। ਕੁਦਰਤ ਤੋਂ ਸਿਖੀਏ ਕਿ ਕਿਵੇਂ ਕੁਦਰਤ ਆਪਣੇ ਜੀਵਾਂ ਦਾ ਖਿਆਲ ਰੱਖਦੀ ਹੈਬੱਚੇ ਨੇ ਨੌ ਮਹੀਨੇ ਕੁੱਖ ਵਿੱਚ ਰਹਿ ਕੇ ਜਨਮ ਲੈਣਾ ਹੈਕੁਦਰਤ ਨੂੰ ਪਤਾ ਹੈ, ਉਹ ਪਹਿਲਾਂ ਹੀ ਬੱਚੇ ਦੀ ਖੁਰਾਕ ਲਈ ਮਾਂ ਦੀਆਂ ਛਾਤੀਆਂ ਨੂੰ ਤਿਆਰ ਕਰ ਦਿੰਦੀ ਹੈ ਕਿ ਬੱਚਾ ਜਦੋਂ ਵੀ ਬਾਹਰੀ ਦੁਨੀਆਂ ਵਿੱਚ ਆਵੇ ਤਾਂ ਉਸ ਦੀ ਭੁੱਖ ਦਾ ਇਲਾਜ ਹੋਇਆ ਮਿਲੇਇਸੇ ਤਰੀਕੇ ਨਾਲ ਮਾਪਿਆਂ ਨੂੰ ਨੌਜਵਾਨਾਂ, ਬੱਚਿਆਂ ਦੀਆਂ ਲੋੜਾਂ ਦਾ ਪਹਿਲੋਂ ਪਤਾ ਹੋਵੇਬੱਚੇ ਦੇ ਬੋਲਣ ਤੋਂ ਪਹਿਲਾਂ ਹੀ ਉਸ ਚੀਜ਼ ਦਾ, ਲੋੜ ਦਾ ਬੰਦੋਬਸਤ ਹੋਇਆ ਮਿਲੇ

ਅਸੀਂ ਦੇਖਦੇ ਹਾਂ, ਬੱਚੇ ਘੱਟ ਹਨ, ਸਾਂਝੇ ਪਰਿਵਾਰਾਂ ਨੇ ਇਕਾਕੀ ਪਰਿਵਾਰਾਂ ਦਾ ਰੂਪ ਧਾਰ ਲਿਆ ਹੈਮਾਂ ਅਤੇ ਪਿਉ ਦੋਵੇਂ ਹੀ ਕਮਾਉਂਦੇ ਨੇਆਰਥਿਕ ਪੱਖੋਂ ਵੀ ਸੌਖੇ ਹਨਇਸ ਲਈ ਦੇਖਦੇ ਹਾਂ ਕਿ ਖਾਣ-ਪੀਣ, ਪਹਿਨਣ, ਖਿਲੌਣਿਆਂ ਆਦਿ ਦੀ ਭਰਮਾਰ ਹੈ ਇੱਕ ਚੀਜ਼ ਜੋ ਵੀ ਮੰਗੀ ਜਾਂਦੀ ਹੈ, ਚਾਰ ਚੀਜ਼ਾਂ ਪਰੋਸੀਆਂ ਜਾ ਰਹੀਆਂ ਹਨਪਰ ਜੋ ਸਮਝ ਦਾ ਹਿੱਸਾ ਨਹੀਂ ਬਣਿਆ ਹੈ, ਉਹ ਹੈ ਮਾਨਸਿਕ ਲੋੜਾਂ ਦੀ ਪੂਰਤੀਉਸ ਦੀ ਵੱਡੀ ਭਰਪਾਈ ਆਪਸੀ ਗੱਲਬਾਤ ਨਾਲ ਹੋ ਸਕਦੀ ਹੈਜੇਕਰ ਮਾਪੇ ਬੱਚਿਆਂ ਨੂੰ ਇੱਕ ਕਾਰਗਰ, ਸਾਰਥਕ ਸਮਾਂ ਦੇਣ, ਭਾਵੇਂ ਥੋੜ੍ਹਾ ਦੇਣ, ਜੋ ਬੱਚੇ ਨੂੰ ਲੱਗੇ ਕਿ ਇਹ ਸਿਰਫ ਮੇਰੇ ਲਈ ਹੈ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਸੁਲਝ ਸਕਦੀਆਂ ਹਨ, ਸਹੀ ਕਹੀਏ ਤਾਂ ਪੈਦਾ ਹੀ ਨਾ ਹੋਣ

ਜਦੋਂ ਅਸੀਂ ਕਿਸ਼ੋਰ ਅਵਸਥਾ ਨੂੰ ਵਿਅਕਤੀ ਦੇ ਅਗਲੇ ਵਰ੍ਹਿਆਂ, ਜਵਾਨੀ ਅਤੇ ਅੱਗੇ ਦੇ ਜੀਵਨ ਲਈ ਬੁਨਿਆਦ ਦੇ ਦਿਨ ਕਹਿੰਦੇ ਹਾਂ ਤਾਂ ਉਸ ਲਈ ਜ਼ਰੂਰੀ ਇਹ ਨਹੀਂ ਕਿ ਤੁਹਾਡੇ ਕੋਲ ਕਿਹੜੀਆਂ ਸਹੂਲਤਾਂ ਹਨ ਤੇ ਇਹ ਬੱਚੇ ਕਿਵੇਂ ਇਹ ਸਹੂਲਤਾਂ ਬਣਾ ਕੇ ਰੱਖਣਗੇਜ਼ਰੂਰਤ ਹੈ ਕਿ ਉੱਸਰ ਰਹੀ ਬੁਨਿਆਦ ਵਿੱਚ ਜ਼ਿੰਦਗੀ ਜੀਉਣ ਦਾ ਸਲੀਕਾ, ਆਪਸੀ ਪਿਆਰ, ਸਦਭਾਵਨਾ ਹੈ, ਮਿਲ ਕੇ ਰਹਿਣ ਦਾ ਜਜ਼ਬਾ ਹੈ ਕਿ ਨਹੀਂਉਹ ਵੀ ਸਿਰਫ਼ ਪਰਿਵਾਰ ਤਕ ਸੀਮਤ ਨਾ ਹੋ ਕੇ ਸਮਾਜ ਤਕ ਫੈਲਿਆ ਹੋਇਆ ਹੋਵੇ

ਨੌਜਵਾਨਾਂ ਨਾਲ ਸੰਵਾਦ ਦੀ ਪਹਿਲ ਵੱਡੇ-ਵਡੇਰੇ ਕਰਨ --- ਡਾ. ਸ਼ਿਆਮ ਸੁੰਦਰ ਦੀਪਤੀ ਨਾਗਰਿਕ ਵੀ ਹੈਇਸ ਸੋਚ ਨਾਲ ਬੱਚੇ ਦੀ ਬੁਨਿਆਦ ’ਤੇ ਕੰਮ ਕਰਨ ਦੀ ਲੋੜ ਹੁੰਦੀ ਹੈਲਾਡ ਲਡਾਉਣਾ, ਪਿਆਰ ਕਰਨਾ, ਮਾਪਿਆਂ ਦੀ ਜ਼ਿੰਮੇਵਾਰੀ ਹੈ ਤਾਂ ਬੱਚੇ ਦੀ ਜ਼ਰੂਰਤ ਵੀਪਰ ਲਾਡ ਪਿਆਰ ਇਸ ਤਰ੍ਹਾਂ ਦਾ ਨਾ ਹੋਵੇ ਕਿ ਬੱਚਾ ਆਪਣੀ ਹਸਤੀ, ਆਪਣੀ ਹਿੰਮਤ ਅਤੇ ਵਿਸ਼ਵਾਸ ਨਾਲ ਤੁਹਾਡਾ ਹੱਥ ਛੁਡਾ ਕੇ ਚੱਲ ਹੀ ਨਾ ਸਕੇਜਜ਼ਬਾਤ ਵਿਅਕਤੀ ਨੂੰ ਜੋੜ ਕੇ ਰਹਿਣਾ ਸਿਖਾਉਂਦੇ ਹਨ, ਪਰ ਇਹੀ ਜਜ਼ਬਾਤ ਕਮਜ਼ੋਰ ਵੀ ਕਰਦੇ ਹਨ ਇਸਦਾ ਸੰਤੁਲਨ ਬਣਾਉਣਾ-ਸਮਝਾਉਣਾ, ਇਸਦੇ ਲਈ ਤਿਆਰ ਕਰਨਾ, ਮਾਪਿਆਂ ਦਾ ਕੰਮ ਹੈਇਹ ਪਹਿਲ ਕਰਨੀ ਉਨ੍ਹਾਂ ਦੀ ਹੀ ਫਰਜ਼ ਬਣਦਾ ਹੈਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਮਾਪੇ ਇੱਕ ਦਿਨ ਹੈਰਾਨ ਹੋ ਜਾਂਦੇ ਹਨ ਕਿ ਬੱਚਾ ਕਦੋਂ ਇੰਨਾ ਵੱਡਾ ਹੋ ਗਿਆ, ਸੋਚਿਆ ਹੀ ਨਹੀਂ ਸੀ ਕਿ ਇਹ ਸਾਨੂੰ ਸਮਝਾਏਗਾਉਹ ਦਿਨ ਨਿਸ਼ਚਿਤ ਹੀ ਸਭ ਦੀ ਜ਼ਿੰਦਗੀ ਲਈ ਅਹਿਮ ਹੁੰਦਾ ਹੈ ਅਤੇ ਸਭ ਦੀ ਚਾਹਤ ਵੀਪਰ ਇਹ ਆਪੇ ਨਹੀਂ ਪਾਉਂਦਾਮਿਹਨਤ ਕਰਨੀ ਪੈਂਦੀ ਹੈਅੱਗੇ ਹੋ ਕੇ ਤੁਰਨਾ ਪੈਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4077)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author