ShyamSDeepti7ਹੁਣ ਦੇਖਣਾ ਇਹ ਹੈ ਕਿ ਅਸੀਂ ਇਨ੍ਹਾਂ ਸੁਪਨਿਆਂ ਵਿੱਚ ਆਪਣਾ ਕਿੰਨਾ ਕੁ ਹਿੱਸਾ ਪਾਇਆ ਹੈ। ਉਨ੍ਹਾਂ ਦੀ ਮਿਹਨਤ ...
(30 ਅਪ੍ਰੈਲ 2023)
ਇਸ ਸਮੇਂ ਪਾਠਕ: 145.


ਪਿਆਰ ਜ਼ਿੰਦਗੀ ਦੀ ਮੁਢਲੀ
, ਬੁਨਿਆਦੀ ਜ਼ਰੂਰਤ ਹੈ ਅਤੇ ਉਹ ਵੀ ਜ਼ਿੰਦਗੀ ਦੇ ਹਰ ਪੜਾਅ ’ਤੇਜਨਮ ਤੋਂ ਲੈ ਕੇ ਆਖਰੀ ਸਾਹ ਤਕ ਪਿਆਰ ਦੀ ਲੋੜ ਪਹਿਲੇ ਨੰਬਰ ’ਤੇ ਹੀ ਰਹਿੰਦੀ ਹੈਕਾਲਜ ਦੇ ਇੱਕ ਸਮਾਜ ਵਿਗਿਆਨੀ ਨੇ ਆਪਣੇ ਵਿਦਿਆਰਥੀਆਂ ਨੂੰ ਝੋਂਪੜਪੱਟੀ ਦੇ ਦੋ ਸੌ ਨੌਜਵਾਨਾਂ ਦਾ ਸਰਵੇਖਣ ਕਰਨ ਦਾ ਕੰਮ ਦਿੱਤਾਉਨ੍ਹਾਂ ਨੇ ਇਹ ਵੀ ਪਤਾ ਲਗਾਉਣਾ ਸੀ ਕਿ ਉਹ ਭਵਿੱਖ ਵਿੱਚ ਕੀ ਬਣ ਸਕਦੇ ਹਨਉਨ੍ਹਾਂ ਨੇ ਸਾਰੇ ਨੌਜਵਾਨਾਂ ਦੇ ਸਰਵੇਖਣ ਦੇ ਅੰਤ ’ਤੇ ਇੱਕ ਟਿੱਪਣੀ ਲਿਖੀ ਕਿ ਇਹ ਕੁਝ ਵੀ ਨਹੀਂ ਬਣ ਸਕਦੇਪੱਚੀ ਸਾਲ ਬਾਅਦ, ਇੱਕ ਹੋਰ ਅਧਿਆਪਕ ਨੇ ਇਸ ਸਰਵੇਖਣ ਵਿੱਚ ਦਿਲਚਸਪੀ ਦਿਖਾਈ ਤੇ ਦੇਖਣਾ ਚਾਹਿਆ ਕਿ ਇਸ ਸਰਵੇਖਣ ਦੇ ਨਤੀਜੇ ਕਿੰਨੇ ਕੁ ਸਹੀ ਹਨਉਸ ਨੇ ਜਾਣਿਆ ਕਿ ਦੋ ਸੌ ਵਿੱਚੋਂ ਤਕਰੀਬਨ ਅੱਸੀ ਫੀਸਦੀ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਨਾਲ ਕੰਮ ਕਰ ਰਹੇ ਸਨਅਧਿਆਪਕ ਨੂੰ ਹੈਰਾਨੀ ਹੋਈ ਤੇ ਉਸ ਨੇ ਇਸਦੀ ਤਹਿ ਤਕ ਜਾਣ ਦੀ ਇੱਛਾ ਮਹਿਸੂਸ ਕੀਤੀਸਭ ਤੋਂ ਉਨ੍ਹਾਂ ਦੀ ਸਫਲਤਾ ਦਾ ਰਾਜ਼ ਪੁੱਛਿਆ ਤਾਂ ਸਭ ਦਾ ਇੱਕੋ ਹੀ ਜਵਾਬ ਸੀ, ਸਾਡੀ ਟੀਚਰਅਧਿਆਪਕ ਨੇ ਉਸ ਅਧਿਆਪਕ ਨੂੰ ਲੱਭ ਲਿਆ ਤੇ ਪੁੱਛਿਆ ਕਿ ਤੇਰੇ ਕੋਲ ਕਿਹੜਾ ਜਾਦੂਈ ਫਾਰਮੂਲਾ ਹੈ ਤਾਂ ਟੀਚਰ ਦਾ ਜਵਾਬ ਸੀ, “ਮੇਰੇ ਕੋਲ ਕੋਈ ਜਾਦੂਈ ਫਾਰਮੂਲਾ ਨਹੀਂ ਹੈ, ਮੈਂ ਤਾਂ ਬੱਸ ਉਨ੍ਹਾਂ ਨਾਲ ਪਿਆਰ ਕਰਦੀ ਸੀ

ਨੌਜਵਾਨੀ ਵਿੱਚ ਪੈਰ ਧਰਨ ਦੀ ਉਮਰ ਹੈ, ਪੰਦਰਾਂ ਤੋਂ ਚੱਵੀ ਸਾਲਬੱਚਾ ਆਪਣੇ ਕਿਸ਼ੋਰ ਅਵਸਥਾ ਦੇ ਪੜਾਅ ਨੂੰ, ਇੱਕ ਅਤੀ ਸੰਵੇਦਨਸ਼ੀਲ ਪੜਾਅ ਨੂੰ ਪਾਰ ਕਰਕੇ ਨੌਜਵਾਨੀ ਵਿੱਚ ਦਾਖਲ ਹੁੰਦਾ ਹੈਇਹ ਉਮਰ ਜਿਸ ਨੂੰ ਅਸੀਂ ਹੋਸ਼ ਤੇ ਜੋਸ਼ ਦੇ ਮਿਸ਼ਰਣ ਦੀ ਉਮਰ ਕਹਿੰਦੇ ਹਾਂ, ਪਰ ਉਭਾਰਦੇ ਇਸਦਾ ਜੋਸ਼ੀਲਾ ਪੱਖ ਹਾਂ ਅਤੇ ਹੋਸ਼ ਵਿੱਚ ਕੀਤੇ ਕੰਮ ਦੇ ਵੇਰਵੇ ਜ਼ਿਆਦਾਤਰ ਦੱਬੇ ਹੀ ਰਹਿੰਦੇ ਹਨ

ਇਨ੍ਹਾਂ ਜ਼ੋਸ਼ੀਲੇ ਪੱਖਾਂ ਦੇ ਪਹਿਲੂ ਤੋਂ ਇਹ ਅੰਕੜਿਆਂ ਦਾ ਸੱਚ ਹੈ ਕਿ ਦੇਸ਼ ਵਿੱਚ ਪੰਦਰਾਂ ਤੋਂ ਚੱਵੀ ਸਾਲ ਦੀ ਉਮਰ ਵਿੱਚ ਸਭ ਤੋਂ ਵੱਧ ਨਸ਼ਈ ਹਨ। ਇਸੇ ਉਮਰ ਵਿੱਚ ਹੀ ਸਭ ਤੋਂ ਵੱਧ ਖੁਦਕੁਸ਼ੀਆਂ ਹੁੰਦੀਆਂ ਹਨ। ਭਾਵੇਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਲੈ ਕੇ ਹਲਚਲ ਵੀ ਹੁੰਦੀ ਹੈ ਤੇ ਰਾਜਨੀਤਕ ਥਾਂ ਵੀ ਮਿਲਦੀ ਹੈਇਸੇ ਉਮਰ ਵਿੱਚ ਹੀ ਏਡਜ਼ ਅਤੇ ਸੈਕਸ ਨਾਲ ਜੁੜੀਆਂ ਹੋਰ ਬਿਮਾਰੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਤੇ ਸੜਕਾਂ ’ਤੇ ਹੋਣ ਵਾਲੇ ਹਾਦਸੇ, ਮੌਤਾਂ ਅਤੇ ਜ਼ਖਮਾਂ ਦੀ ਸੂਚੀ ਵਿੱਚ ਵੀ ਇਹ ਉਮਰ ਮੋਹਰੀ ਹੈਕੀ ਇਹ ਸਾਰੇ ਵਰਤਾਰੇ ਨਸ਼ੇ, ਖੁਦਕੁਸ਼ੀਆਂ, ਸੜਕ ਹਾਦਸੇ ਅਤੇ ਏਡਜ਼ ਆਦਿ ਕਿਸੇ ਸਾਂਝੇ ਸੂਤਰ ਨਾਲ ਪਰੋਏ ਹੋਏ ਹਨ?

ਇਹ ਸਾਰੇ ਹੀ ਉਮਰ ਦੇ ਜੋਸ਼ ਨਾਲ ਜੁੜੇ ਪ੍ਰਗਟਾਵੇ ਹਨਇਸ ਉਮਰ ਦਾ ਜ਼ੋਸ਼ੀਲਾ ਵਰਤਾਰਾ ਹੀ ਨੌਜਵਾਨਾਂ ਨੂੰ ਇਨ੍ਹਾਂ ਦਿਸ਼ਾਵਾਂ ਵੱਲ ਲੈ ਜਾਂਦਾ ਹੈਵੱਖ ਵੱਖ ਹੁੰਦੇ ਹੋਏ ਵੀ ਇਨ੍ਹਾਂ ਦਾ ਇੱਕ ਸੂਤਰ ਹੈ ਜੋ ਇਸ ਉਮਰ ਦਾ ਜੋਸ਼ ਪਛਾਨਣ ਦੀ ਮੰਗ ਕਰਦਾ ਹੈਹੁਣ ਇਹ ਨਿਰਭਰ ਕਰਦਾ ਹੈ ਕਿ ਉਸ ਨੂੰ ਦਿਸ਼ਾ ਦਿਖਾਉਣ ਵਾਲਾ ਕੌਣ ਹੈਉਹ ਨੌਜਵਾਨ ਦੀ ਉਂਗਲ ਫੜਕੇ ਕਿੱਧਰ ਲੈ ਜਾਣ ਵਾਲਾ ਹੈ

ਨਸ਼ੇ ਦੀ ਵਰਤੋਂ ਨੂੰ ਲੈ ਕੇ, ਕਈਆਂ ਕਾਰਨਾਂ ਵਿੱਚੋਂ ਅਹਿਮ ਹਨ ਬੇਚੈਨੀ, ਪਰੇਸ਼ਾਨੀ ਅਤੇ ਨਿਰਾਸ਼ਾ। ਇਹੀ ਪੱਖ, ਮੁੱਖ ਤੌਰ ’ਤੇ ਖੁਦਕੁਸ਼ੀ ਦੇ ਰਾਹ ’ਤੇ ਪਾਉਂਦੇ ਹਨਫਿਰ ਸਵਾਲ ਉੱਠਦਾ ਹੈ ਕਿ ਜੋਸ਼ੀਲਾ ਵਿਅਕਤੀ, ਕੁਝ ਕਰ ਕੇ ਦਿਖਾਉਣ ਵਾਲਾ, ਪਰੇਸ਼ਾਨ ਕਿਉਂ ਹੈ? ਉਹ ਨਿਰਾਸ਼-ਉਦਾਸ ਕਿਸ ਗੱਲ ਤੋਂ ਹੈ?

ਸਰੀਰ-ਮਨੋਵਿਗਿਆਨ ਦੇ ਮਾਹਿਰ ਦੱਸਦੇ ਹਨ ਕਿ ਇਸ ਉਮਰ ਦੀ ਇੱਕ ਖਾਸੀਅਤ ਹੈ, ਬੌਧਿਕ ਵਿਕਾਸਬੌਧਿਕ ਵਿਕਾਸ ਦਾ ਮੁੱਖ ਲੱਛਣ ਹੈ, ਵਿਅਕਤੀ ਦਾ ਵਿਸ਼ਲੇਸ਼ਣੀ ਹੋਣਾਉਹ ਹਰ ਵਾਪਰਦੇ ਵਰਤਾਰੇ ਦੀ ਤਹਿ ਤਕ ਜਾਣ ਦਾ ਇੱਛੁਕ ਹੁੰਦਾ ਹੈਇਹ ਕਿਉਂ ਹੋਇਆ? ਕੀ ਇਹ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ? ਸਵਾਲ ਖੜ੍ਹੇ ਕਰਨੇ ਤੇ ਉਨ੍ਹਾਂ ਦੇ ਜਵਾਬ ਲੱਭਦੇਚਲਦੇ ਆ ਰਹੇ ਵਰਤਾਰੇ, ਰੀਤ-ਰਿਵਾਜ, ਰਿਵਾਇਤਾਂ ਤੋਂ ਖਿਝ ਆਉਣੀ ਅਤੇ ਉਹ ਬਕਵਾਸ ਲੱਗਣੇ ਇਨ੍ਹਾਂ ਪ੍ਰਤੀ ਜਦੋਂ ਸਵਾਲ ਕਰਨੇ ਤਾਂ ਜਵਾਬ ਨਾ ਮਿਲਣੇ ਤਾਂ ਪਰੇਸ਼ਾਨੀ ਹੋਰ ਵਧਦੀ ਹੈਦੂਸਰੇ ਪਾਸੇ ਰਵਾਇਤਾਂ ਦੇ ਚਲਦੇ ਆਉਣਾ, ਸਾਰਿਆਂ ਵੱਲੋਂ ਕਰਦੇ ਆਉਣਾ, ਸਾਡੇ ਬਜ਼ੁਰਗਾਂ-ਪੁਰਖਿਆਂ ਦੀਆਂ ਰਿਵਾਇਤਾਂ ਹਨ, ਆਦਿ ਜਵਾਬ ਵੀ ਤਸੱਲੀ ਨਹੀਂ ਦਿੰਦੇਫਿਰ ਇਸ ਉਮਰ ਦਾ ਜੋਸ਼ ਉਨ੍ਹਾਂ ਨੂੰ ਮੰਨਦਾ ਨਹੀਂ ਤਾਂ ਅਗਲਾ ਕਦਮ ਹੁੰਦਾ ਹੈ, ਬਦਲਣ ਦਾ

ਇਸ ਉਮਰ ਦੇ ਦੋ ਤਿੰਨ ਅਜਿਹੇ ਮੁੱਖ ਕਦਮ ਹਨ, ਜੋ ਸਾਫ ਦਿਸਦੇ ਹਨਆਪਣੀ ਮਨਮਰਜ਼ੀ ਦੀ ਪੜ੍ਹਾਈ ਅਤੇ ਉਸ ਵਿੱਚ ਆਪਣਾ ਭਵਿੱਖ ਦੇਖਣ ਦੀ ਚਾਹ, ਜਿਸ ਨੂੰ ਲੈ ਕੇ ਅਕਸਰ ਰੋਸ ਪੈਦਾ ਹੁੰਦਾ ਹੈਦੂਸਰਾ ਵੱਡਾ ਅੜਿੱਕਾ ਹੁੰਦਾ ਹੈ, ਵਿਆਹ ਤੇ ਉਹ ਵੀ ਜੇਕਰ ਪ੍ਰੇਮ ਵਿਆਹ ਹੋਵੇ ਤੇ ਮਨਮਰਜ਼ੀ ਦੇ ਸਾਥੀ ਨਾਲ ਜੀਵਨ ਬਿਤਾਉਣ ਦੀ ਗੱਲ ਹੋਵੇਇਨ੍ਹਾਂ ਦੋਹਾਂ ਪੱਖਾਂ ਨੂੰ ਲੈ ਕੇ ਬਹੁਤ ਜ਼ਿਆਦਾ ਵਖਰੇਵੇਂ ਦੇਖਣ ਨੂੰ ਮਿਲਦੇ ਹਨਤੇ ਸਭ ਤੋਂ ਵੱਡੀ ਸਮੱਸਿਆ ਹੈ, ਮਾਪਿਆਂ ਦੀ ਦਬਦਬੇ ਵਾਲੀ, ਦਬਕਾ ਮਾਰਨ ਵਾਲੀ ਪ੍ਰਵਰਿਸ਼, ਜਿਸ ਵਿੱਚ ਸੰਵਾਦ ਦੀ ਥਾਂ ਹੀ ਨਹੀਂ ਹੈਮਿਲ ਬੈਠ ਕੇ ਕਿਸੇ ਨਿਰਣੇ ’ਤੇ ਪਹੁੰਚਣਾ ਦਾ ਮਾਹੌਲ ਹੀ ਨਹੀਂ ਹੈ

ਜੋ ਵੀ ਸਥਿਤੀ ਹੋਵੇ, ਬਾਗੀ ਹੋਣਾ ਇੱਕ ਛੋਟੇ ਜਿਹੇ ਵਰਗ ਦੇ ਹਿੱਸੇ ਆਉਂਦਾ ਹੈਇਹ ਹਿੰਮਤ ਬਹੁਤ ਘੱਟ ਲੋਕਾਂ, ਨੌਜਵਾਨਾਂ ਵਿੱਚ ਹੁੰਦੀ ਹੈ, ਭਾਵੇਂ ਚਾਹਤ ਸਭ ਦੀ ਹੋਵੇਕਿਉਂਕਿ ਸਮਾਜ ਵਿੱਚ ਰਹਿਣ, ਮਨਮਰਜ਼ੀ ਦੀ ਪੜ੍ਹਾਈ ਜਾਂ ਹੋਰ ਕੰਮ ਲਈ, ਮਾਪਿਆਂ ਦਾ ਆਰਥਿਕ ਸਹਿਯੋਗ ਵੀ ਅਹਿਮ ਹੈ

ਨਵੀਂ ਸੋਚ ਨੌਜਵਾਨਾਂ ਦੀ ਖਾਸੀਅਤ ਹੈਪੰਜਾਬੀ ਦੀ ਇੱਕ ਕਹਾਵਤ ਹੈ, ਖਾਸ ਕਰ ਪੰਜਾਬ ਦੇ ਗਭਰੂਆਂ ਨੂੰ ਲੈ ਕੇ, ‘ਮੁੰਡੇ ਜੰਮਣ ਤਾਂ ਕੰਧਾਂ ਕੰਬਣ’, ਭਾਵੇਂ ਕਿ ਇਹ ਘਰ ਵਿੱਚ ਬਟਵਾਰੇ ਦੀ ਸੂਚਕ ਹੈ, ਪਰ ਇਸ ਨੂੰ ਉਸਾਰੂ ਢੰਗ ਨਾਲ ਵੀ ਲਿਆ ਜਾ ਸਕਦਾ ਹੈ ਕਿ ਨੌਜਵਾਨ ਦੀ ਨਵੀਂ ਸੋਚ, ਘਰ ਦੇ ਨਕਸ਼ੇ ਵਿੱਚ ਤਬਦੀਲੀ ਕਰਨਾ ਚਾਹੁੰਦੀ ਹੈਉਸ ਨੂੰ ਸਮੇਂ ਦੇ ਹਾਣ ਦਾ, ਅਜੋਕੀ ਤਕਨਾਲੋਜੀ ਦੇ ਮੇਚ ਦਾ ਬਣਾਉਣਾ ਚਾਹੁੰਦੀ ਹੈਚਾਹੁੰਦੀ ਹੈ ਕਿ ਵਿਗਿਆਨਕ ਸਮਝ ਨਾਲ ਤਬਦੀਲੀ ਹੋਵੇ ਤੇ ਘਰ ਹੋਰ ਵਧੀਆ ਤੇ ਮਿਹਤਮੰਦ ਹੋਵੇ

ਨਵੀਂ ਸੋਚ ਦੇ ਤਹਿਤ ਆਪਣੇ ਸੰਵਾਦੀ ਹੁਨਰ ਨਾਲ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਸੋਚ ਦੀ ਤਰੀਫ ਹੋਵੇ, ਉਹ ਸਲਾਹੀ ਜਾਵੇਵੈਸੇ ਤਰੀਫ ਇੱਕ ਹੋਰ ਪਹਿਲੂ ਹੈ ਜੋ ਉਮਰ ਦੇ ਹਰ ਪੜਾਅ ਤੇ ਮਨੁੱਖ ਨੂੰ ਗਤੀਸ਼ੀਲ ਰੱਖਦਾ ਹੈਉਹ ਤਾਰੀਫ਼ ਦੇ ਨਾਲ-ਨਾਲ ਹਕੀਕੀ ਤੌਰ ’ਤੇ ਆਪਣੀ ਸੋਚ ਨੂੰ ਤਜਰਬੇ ਵਿੱਚ ਢਾਲਣ ਦੀ ਪ੍ਰਵਾਨਗੀ ਵੀ ਚਾਹੁੰਦਾ ਹੈ

ਹੁਣ ਇਸ ਸਥਿਤੀ ਦੇ ਮੱਦੇਨਜ਼ਰ, ਨਵੀਂ ਸੋਚ ਅਤੇ ਤਜਰਬੇ ਕਰਨ ਦੀ ਹਾਲਤ ਵਿੱਚ, ਜੋ ਕਿ ਨੌਜਵਾਨ ਦੇ ਕੁਦਰਤੀ ਵਿਕਾਸ ਦਾ ਹਿੱਸਾ ਹਨ, ਅਸੀਂ ਸਮਾਜ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਕੀ ਨੌਜਵਾਨਾਂ ਦੀ ਉਮਰ ਨਾਲ ਜੁੜੇ ਪਹਿਲੂਆਂ ਪ੍ਰਤੀ ਹਿੱਸੇਦਾਰ ਬਣ ਰਹੇ ਹਾਂ? ਪਹਿਲਾ ਸਵਾਲ ਤਾਂ ਇਹ ਹੈ ਕਿ ਕੀ ਸਾਨੂੰ ਪਤਾ ਹੈ ਕਿ ਇਸ ਉਮਰ ਦੀ ਇਹ ਖਾਸੀਅਤ ਹੈ, ਤਾਂ ਹੀ ਅਸੀਂ ਅੱਗੇ ਕਦਮ ਪੁੱਟ ਸਕਾਂਗੇ ਕਿ ਉਨ੍ਹਾਂ ਨੂੰ ਪਛਾਣ ਦੀ ਅਤੇ ਪ੍ਰਵਾਨਗੀ ਦੀ ਲੋੜ ਹੈਸਾਨੂੰ ਤਾਂ ਹੀ ਪਤਾ ਹੋਵੇਗਾ ਕਿ ਇਨ੍ਹਾਂ ਦੀ ਅਹਿਮੀਅਤ, ਖੁਰਾਕ ਜਿੰਨੀ ਹੀ ਮਹੱਤਵਪੂਰਨ ਹੈ ਅਤੇ ਉਨ੍ਹਾਂ ਦੀਆਂ ਹੋਰ ਲੋੜਾਂ ਜਿਵੇਂ ਮੋਟਰ ਸਾਈਕਲ, ਮੋਬਾਇਲ ਜਾਂ ਡਿਜ਼ਾਇਨਰ ਕੱਪੜਿਆਂ ਤੋਂ ਕਿਤੇ ਵੱਧ ਅਹਿਮ ਹੈ ਇਸਦੇ ਸਿੱਟੇ ਕਈ ਪੱਖਾਂ ਤੋਂ ਮਾਇਨੇ ਰੱਖਦੇ ਹਨ

ਪਛਾਣ ਦਾ ਸੰਕਟ ਇੰਨਾ ਸੂਖਮ ਹੈ ਕਿ ਨਿਰਾਸ਼, ਉਦਾਸ ਨੌਜਵਾਨ, ਘਰੇ ਆਪਣੀ ਆਵਾਜ਼ ਨਾ ਰੱਖ ਸਕਣ ਵਾਲਾ, ਆਪਣੇ ਵਿਚਾਰਾਂ ਨੂੰ ਤਰਜੀਹ ਨਾ ਮਿਲਣ ਦੀ ਸੂਰਤ ਵਿੱਚ ਬੇਢੰਗੇ ਕੱਪੜਿਆਂ, ਉਲਟੇ-ਪੁਲਟੇ ਵਾਲਾਂ, ਕੰਨਾਂ ਵਿੱਚ ਮੁਰਕੀਆਂ ਰਾਹੀਂ ਪਛਾਣ ਬਣਾਉਂਦਾ ਹੈਕਲਾਸ ਵਿੱਚ ਫਾਲਤੂ ਦੀਆਂ ਹਰਕਤਾਂ ਕਰਕੇ ਆਪਣਾ ਨਾਂ ਬਣਾਉਂਦਾ ਹੈਇਹੀ ਪਹਿਲੂ ਹੈ ਜਦੋਂ ਉਹ ਸਕੂਟਰ-ਮੋਟਰਸਾਇਕਲ ’ਤੇ ਸਟੰਟ ਕਰਕੇ ਜਾਣਿਆ ਜਾਣ ਵਿੱਚ ਖੁਸ਼ੀ ਮਹਿਸੂਸ ਕਰਦਾ ਹੈਇਹ ਖੁਸ਼ੀ, ਇਹ ਪਛਾਣ ਜੇ ਮਾਪੇ ਘਰੇ ਦੇਣ ਤੇ ਸਕੂਲ ਵਿੱਚ ਅਧਿਆਪਕਾਂ ਤੋਂ ਮਿਲੇ ਤਾਂ ਨੌਜਵਾਨਾਂ ਨੂੰ ਕਿਤੇ ਵੀ ਹੋਰ ਤਲਾਸ਼ਣ, ਭਟਕਣ ਦੀ ਲੋੜ ਨਾ ਜਾਪੇ

ਸੈਕਸ ਨੂੰ ਲੈ ਕੇ ਭਟਕਣ ਅਤੇ ਨਤੀਜੇ ਵਜੋਂ ਏਡਜ਼ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਵੀ ਇਸੇ ਗਿਆਨ ਦੀ ਘਾਟ ਕਾਰਨ ਹੈ ਜੋ ਕਿ ਮਾਪਿਆਂ ਤੋਂ ਆਪਸੀ ਸੰਵਾਦ ਨਾਲ ਹਾਸਲ ਹੋਣਾ ਹੁੰਦਾ ਹੈ

ਸਮੇਂ ਨੇ ਬਹੁਤ ਕੁਝ ਤਬਦੀਲ ਕੀਤਾ ਹੈਨੌਜਵਾਨੀ ਦਾ ਪੜਾਅ ਉਹੀ ਹੈ, ਉਹੀ ਖਾਸੀਅਤਾਂ ਵਾਲਾਉਹੀ ਸੁਪਨੇ ਦੇਖਣ ਵਾਲਾ ਤੇ ਸੁਪਨੇ ਪੂਰੇ ਕਰਨ ਦੇ ਰਾਹ ਪੈਣ ਵਾਲਾ, ਕੋਸ਼ਿਸ਼ ਕਰਨ ਵਾਲਾ, ਮਿਹਨਤ ਕਰਨ ਵਾਲਾਹੁਣ ਦੇਖਣਾ ਇਹ ਹੈ ਕਿ ਅਸੀਂ ਇਨ੍ਹਾਂ ਸੁਪਨਿਆਂ ਵਿੱਚ ਆਪਣਾ ਕਿੰਨਾ ਕੁ ਹਿੱਸਾ ਪਾਇਆ ਹੈਉਨ੍ਹਾਂ ਦੀ ਮਿਹਨਤ ਕਰਨ ਦੀ ਕੁਦਰਤੀ ਆਦਤ ਨੂੰ ਕਿੰਨਾ ਨੂੰ ਹੁਲਾਰਾ ਦਿੱਤਾ ਹੈਜਾਂ ਆਪਣੀ ਸੁਖਾਲੀ ਆਰਥਿਕ ਹਾਲਤ ਤਹਿਤ ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਆਲਸੀ ਬਣਾ ਲਿਆ ਹੈ ਤੇ ਉੱਤੋਂ ਉਨ੍ਹਾਂ ਨੂੰ ‘ਆਲਸੀ’ ਕਹਿ ਕੋਸਦੇ ਹਾਂ

ਇੱਕ ਗੱਲ ਜੋ ਸਮਝਣ ਅਤੇ ਚੇਤੇ ਰੱਖਣ ਵਾਲੀ ਹੈ, ਜੋ ਕੁਝ ਅਸੀਂ ਨੌਜਵਾਨਾਂ ਤੋਂ ਆਸ ਕਰਦੇ ਹਾਂ ਕਿ ਵੱਡੇ ਪਰਿਪੇਖ ਵਿੱਚ ਉਹ ਚੰਗੇ ਸ਼ਹਿਰੀ ਹੋਣ, ਜ਼ਿੰਮੇਵਾਰ ਨਾਗਰਿਕ ਹੋਣ, ਇਮਾਨਦਾਰ ਤੇ ਮਿਹਨਤੀ ਹੋਣ, ਤਾਂ ਕੀ ਅਸੀਂ ਉਨ੍ਹਾਂ ਨੂੰ ਕਿਸੇ ਵੀ ਪੱਧਰ ’ਤੇ ਇਹ ਸਭ ਸਿਖਾਇਆ, ਸਮਝਾਇਆ ਹੈ ਕਿ ਇਹ ਸਭ ਕਿਵੇਂ ਹੁੰਦਾ ਹੈ? ਉਸ ਤੋਂ ਵੱਧ ਜੇਕਰ ਬਿਠਾ ਕੇ ਨਹੀਂ ਦੱਸਿਆ ਤਾਂ ਕੀ ਇਹ ਸਭ ਸਾਡੇ ਆਪਣੇ ਕਿਰਦਾਰ ਦਾ ਹਿੱਸਾ ਹੈ? ਕੀ ਇਹ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਝਲਕਦਾ ਹੈਮੰਨ ਲਿਆ ਕਿ ਤੁਸੀਂ ਜਿਸ ਉਮਰ ’ਤੇ ਮਿਹਨਤ ਕਰਨੀ ਸੀ ਕਰ ਲਈ, ਹੁਣ ਤੁਹਾਨੂੰ ਲੋੜ ਨਹੀਂ ਹੈ, ਪਰ ਕੀ ਬੈਠ ਕੇ, ਇਮਾਨਦਾਰੀ ਨਾਲ ਆਪਣੀ ਮਿਹਨਤ ਅਤੇ ਸੰਘਰਸ਼ ਦੇ ਕਿੱਸੇ ਸੁਣਾਏ ਹਨ ਅਤੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਹੈ ਕਿ ਸੰਘਰਸ਼ ਦੀ ਜ਼ਿੰਦਗੀ ਵਿੱਚ ਕਿੰਨੀ ਅਹਿਮੀਅਤ ਹੈਇਸ ਤੋਂ ਇਲਾਵਾ, ਪੈਰ-ਪੈਰ ’ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਹੈ? ਉਨ੍ਹਾਂ ਨੂੰ ਸਮਾਂ ਦਿੱਤਾ ਹੈ? ਉਨ੍ਹਾਂ ਦੇ ਮਨ ਵਿੱਚ ਉੱਠ ਰਹੇ ਉਬਾਲਾਂ-ਖਿਆਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਦਿੱਤੀ ਹੈ? ਜਾਂ ਇਸਦੇ ਉਲਟ ਹਰ ਵੇਲੇ ਡਾਂਟਿਆ, ਭੰਡਿਆ ਅਤੇ ਹੀਣ ਭਾਵਨਾ ਦੇ ਨਾਲ ਰੂਬਰੂ ਕਰਵਾਇਆ ਹੈ, ਜਦੋਂ ਕਿ ਉਨ੍ਹਾਂ ਨੂੰ ਪਿਆਰ ਅਤੇ ਇੱਜ਼ਤ ਚਾਹੀਦੀ ਹੈ, ਜਿਸਦੀ ਅਸੀਂ ਵੀ ਉਨ੍ਹਾਂ ਤੋਂ ਆਸ ਕਰਦੇ ਹਾਂਉਹ ਤਾਂ ਹੀ ਮਿਲੇਗੀ, ਜਦੋਂ ਅਸੀਂ ਪਹਿਲਾਂ ਖੁਦ ਅੱਗੇ ਹੋ ਕੇ ਪਹਿਲ ਕਰਾਂਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3943)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author