ShyamSDeepti7ਮੈਂ ਹਿੰਦੀ ਵਿੱਚ ਲਿਖਦਾ ਸੀਜਦੋਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ, ਮੈਨੂੰ ਕਿਸੇ ਨੇ ਨਹੀਂ ...
(8 ਮਾਰਚ 2023)
ਇਸ ਸਮੇਂ ਪਾਠਕ: 348.


ਕਹਾਂ ਤੋ ਤੈਅ ਥਾ ਚਿਰਾਗਾਂ ਹਰੇਕ ਘਰ ਕੇ ਲੀਏ
,
ਕਹਾਂ ਚਿਰਾਗ ਮਯੱਸਰ ਨਹੀਂ, ਸ਼ਹਿਰ ਕੇ ਲੀਏ

ਕਵੀ ਦੁਸ਼ਅੰਤ ਕੁਮਾਰ ਦੀ ਗਜ਼ਲ ਦਾ ਇਹ ਸ਼ੇਅਰ ਮੈਂ ਸਾਲ 1979 ਵਿੱਚ ਪ੍ਰੋਫੈਸਰ ਫਲ ਚੰਦ ਮਾਨਵ ਦੇ ਮੂੰਹੋਂ ਸੁਣਿਆਸਬੱਬ ਇਹ ਸੀ ਕਿ ਮੈਂ ਸਿਵਲ ਹਸਪਤਾਲ ਬਠਿੰਡਾ ਵਿੱਚ ਆਪਣੀ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਪੂਰੀ ਕਰਨ ਮਗਰੋਂ ਇੱਕ ਸਾਲ ਲਈ ਟਰੇਨਿੰਗ ਕਰਨ, ਇੰਨਟਰਨਸ਼ਿੱਪ ਕਰਨ ਆਇਆ ਸੀ ਇਹ ਮੇਰੀ ਆਪਣੀ ਚੋਣ ਸੀ, ਵੈਸੇ ਬਹੁਤ ਬੱਚੇ ਆਪਣੇ ਮੈਡੀਕਲ ਕਾਲਜ ਵਿੱਚ ਹੀ ਕਰਦੇਹੁਣ ਇਹ ਚੋਣ ਕਰ ਸਕਣ ਦੀ ਸੁਵਿਧਾ ਨਹੀਂ ਰਹੀ ਹੈ

ਬਠਿੰਡਾ ਦਾ ਸਿਵਲ ਹਸਪਤਾਲ ਅਤੇ ਰਾਜਿੰਦਰਾ ਕਾਲਜ ਨਾਲੋ-ਨਾਲ ਨੇਪ੍ਰੋਫੈਸਰ ਮਾਨਵ ਉੱਥੇ ਹਿੰਦੀ ਦੇ ਪ੍ਰੋਫੈਸਰ ਸਨ ਤੇ ਸਾਹਿਤ ਸੰਗਮ ਬਠਿੰਡਾ ਦੇ ਪ੍ਰਧਾਨ ਇੱਕ ਦਿਨ ਅਖ਼ਬਾਰ ਵਿੱਚ ਮੀਟਿੰਗ ਦੀ ਸੂਚਨਾ ਨਜ਼ਰ ਆਈ ਤੇ ਮੈਂ ਮੀਟਿੰਗ ਵਿੱਚ ਜਾ ਪਹੁੰਚਿਆਸਾਹਿਤ ਪੜ੍ਹਨ ਅਤੇ ਕੁਝ-ਕੁ ਤੁਕਬੰਦੀ ਕਰਨ ਦਾ ਸ਼ੌਕ ਤਾਂ ਚਲਿਆ ਆ ਰਿਹਾ ਸੀ, ਜੋ ਕਿ ਐੱਮ.ਬੀ.ਐੱਸ. ਦੀ ਪੜ੍ਹਾਈ ਦੌਰਾਨ ਮੇਰੀ ਨਿੱਜੀ ਡਾਇਰੀ ਤਕ ਹੀ ਸੀਮਤ ਸੀ

ਪ੍ਰੋਫੈਸਰ ਮਾਨਵ ਤੋਂ ਅਕਸਰ ਹੀ ਦੁਸ਼ਅੰਤ ਕੁਮਾਰ ਦੇ ਸ਼ੇਅਰ ਸੁਣੇਮੀਟਿੰਗ ਹੋਵੇ, ਕੋਈ ਸਮਾਗਮ ਹੋਵੇ, ਉਹ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ‘ਜਮ ਚੁੱਕੀ ਹੈ ਪੀਰ ਪਰਵਤ ਸੀ, ਤੇਰੇ ਸੀਨੇ ਮੇਂ ਨਹੀਂ ਤੋਂ, ਮੇਰੇ ਸੀਨੇ ਮੇਂ ਸਹੀ ਤੋਂ ਲੈ ਕੇ ‘ਤੁਮ ਕਿਸੀ ਰੇਲ ਸੀ ਗੁਜ਼ਰਤੀ ਹੋ …’ ਮੈਨੂੰ ਯਾਦ ਨੇ ਅੱਜ ਤਕ ਖੈਰ, ਫਿਰ ਦੁਸ਼ਅੰਤ ਕੁਮਾਰ ਦੀਆਂ ਗਜ਼ਲਾਂ ਦੀ ਕਿਤਾਬ ‘ਸਾਏ ਮੇ ਧੂਪ’ ਵੀ ਲਿਆ ਕੇ ਪੜ੍ਹੀ ਤੇ ਅਕਸਰ ਜਿੱਥੇ ਕਿਤੇ ਮੌਕਾ ਮਿਲਿਆ, ਉਹ ਸ਼ੇਅਰ ਸੁਣਾਏ ਵੀ, ਖੁਦ ਇਕੱਲੇ ਬੈਠਿਆਂ ਗੁਣਗੁਣਾਏ ਵੀ

ਸਾਢੇ ਚਾਰ ਸਾਲ ਦੀ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਤੇ ਬਠਿੰਡੇ ਦਾ ਇੱਕ ਸਾਲ, ਜਿਵੇਂ ਸਾਹਿਤ ਪ੍ਰਤੀ ਨਿੱਜੀ ਕਾਗਜ਼ਾਂ ਤਕ ਸਿਮਟੀ ਲੇਖਣੀ ਕੁਝ ਬਾਹਰ ਵੱਲ ਨੂੰ ਹੋਈਸਾਹਿਤ ਸੰਗਮ ਦੀਆਂ ਮਾਸਿਕ ਗੋਸ਼ਟੀਆਂ ਤਕ ਪਹੁੰਚੀਹਿੰਦੀ ਵਿੱਚ ਲਿਖਦਾ ਸੀਉਸ ਦਾ ਵੀ ਸਬੱਬ ਸੀ ਕਿ ਇੱਕ ਤਾਂ ਮੈਂ ਅਬੋਹਰ ਦਾ ਰਹਿਣ ਵਾਲਾ, ਜਿਸਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇੱਕ ਪਾਸੇ ਹਰਿਆਣਾ ਅਤੇ ਦੂਸਰੇ ਪਾਸੇ ਗੰਗਾਨਗਰ, ਰਾਜਸਥਾਨਸਾਲ 1966 ਵਿੱਚ ਜਦੋਂ ਪੰਜਾਬੀ ਸੂਬੇ ਦੀ ਮੰਗ ਉੱਠੀ ਤਾਂ ਅਬੋਹਰ ਦੇ ਲੋਕਾਂ ਨੇ ਹਰਿਆਣੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀਬੋਲੀ ਅਧਾਰਤ ਮਰਦਮਸ਼ੁਮਾਰੀ ਵੀ ਹੋਈ ਮੈਨੂੰ ਯਾਦ ਹੈ ਮੁਹੱਲੇ ਦੇ ਇੱਕ ਆਰੀਆ ਸਮਾਜੀ ਪਰਿਵਾਰ ਦੇ ਮੈਂਬਰ, ਮੁਹੱਲੇ ਭਰ ਵਿੱਚ ਘਰ-ਘਰ ਜਾ ਕੇ ਮਾਤ ਭਾਸ਼ਾ ਹਿੰਦੀ ਲਿਖਵਾਉਣ ਬਾਰੇ ਕਹਿੰਦੇਭਾਵੇਂ ਇਹ ਗੱਲ ਪੰਜਾਬੀ ਵਿੱਚ ਹੀ ਬੋਲ ਕੇ ਕਹਿੰਦੇਉਂਜ ਅਸੀਂ ਪਾਕਿਸਤਾਨ ਦੇ ਪੰਜਾਬ ਵਾਲੇ ਇਲਾਕੇ, ਬਹਾਵਲਪੁਰ ਤੋਂ ਸੀ ਤੇ ਅਸੀਂ ਬੋਲਦੇ ਸੀ ਪੰਜਾਬੀ ਦੀ ਉਪਬੋਲੀ, ਸਰਾਇਕੀ, ਬਹਾਵਲਪੁਰੀ

ਪਰ ਫੈਸਲਾ ਜੋ ਹੋਇਆ ਕਿ ਅਬੋਹਰ ਪੰਜਾਬ ਨੂੰ ਹੀ ਮਿਲਿਆਪਰ ਮੈਂ ਤਾਂ ਸਕੂਲ ਦਾਖਲ 1960 ਵਿੱਚ ਹੋ ਗਿਆ ਸੀ, ਹਿੰਦੀ ਪਹਿਲੀ ਭਾਸ਼ਾ ਦੇ ਨਾਲ, ਭਾਵੇਂ ਤੀਸਰੀ ਵਿੱਚ ਪੰਜਾਬੀ ਵੀ ਸ਼ੁਰੂ ਹੋ ਗਈ ਸੀਉਂਜ ਪੰਜਾਬੀ ਭਾਸ਼ਾ ਪ੍ਰਤੀ ਸੁਚੇਤ ਤੌਰ ’ਤੇ ਨੇਮ, ਅੱਜ ਵੀ ਸੁਹਿਰਦ ਹੋਣ ਦੀ ਮੰਗ ਕਰ ਰਹੇ ਹਨ

ਬਠਿੰਡਾ ਸ਼ਹਿਰ ਨਾਲ ਕੋਈ ਹੋਰ ਲਗਾਓ ਨਹੀਂ ਸੀਕੋਈ ਦੋਸਤ-ਮਿੱਤਰ, ਰਿਸ਼ੇਤਦਾਰ ਵੀ ਨਹੀਂ ਸੀਅਬੋਹਰ ਤੋਂ ਸਭ ਤੋਂ ਨੇੜੇ ਇਹ ਸਟੇਸ਼ਨ ਸੀ, ਜਿੱਥੇ ਟਰੇਨਿੰਗ ਹੋ ਸਕਦੀ ਸੀ, ਅੱਸੀ ਕਿਲੋਮੀਟਰ ਦੂਰਭਾਵੇਂ ਰੋਜ਼ ਆਉਣ-ਜਾਣ ਦੀ ਗੱਲ ਨਹੀਂ ਸੀ, ਪਰ ਫਿਰ ਵੀ ਹਫ਼ਤੇ ਵਿੱਚ ਇੱਕ ਦਿਨ ਤਾਂ ਪੱਕਾ ਹੀ ਤੇ ਜੇ ਲੋੜ ਮਹਿਸੂਸ ਹੁੰਦੀ ਤਾਂ ਹੋਰ ਕਿਸੇ ਦਿਨ ਵੀ

ਘਰ ਦੇ ਜੀਅ ਮੇਰੇ ਐੱਮ.ਬੀ.ਬੀ.ਐੱਸ. ਮੁੱਕਣ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਪੜ੍ਹਾਈ ਮੁੱਕੇ ਤੇ ਮੈਂ ਘਰ ਦੀ ਜ਼ਿੰਮੇਵਾਰੀ ਸੰਭਾਲਾਂਘਰ ਦੀ ਹਾਲਤ ਤਾਂ ਪਿਤਾ ਜੀ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਸੰਭਲੀ ਨਹੀਂ ਸੀਵੱਡੇ ਭਰਾ ਦਾ ਵਿਆਹ ਤਾਂ ਪਿਤਾ ਜੀ ਤੇ ਹੁੰਦਿਆਂ ਹੀ ਹੋ ਗਿਆ ਸੀ, ਦੂਸਰੇ ਭਰਾ ਦਾ ਵਿਆਹ ਬਾਅਦ ਵਿੱਚ ਹੋਇਆਦੁਕਾਨ ਤੋਂ ਚਾਰ ਪਰਿਵਾਰ ਚੱਲ ਰਹੇ ਸੀਦੋ ਭਰਾਵਾਂ ਦੇ, ਇੱਕ ਮਾਂ ਦਾ ਤੇ ਹੋਰ ਛੋਟੇ ਚਾਰ ਭੈਣ-ਭਰਾਵਾਂ ਦਾ ਤੇ ਇੱਕ ਮੇਰਾ, ਪਟਿਆਲੇ ਬੈਠੇ ਦਾਹੁਣ ਇੰਟਰਨਸ਼ਿੱਪ ਦੌਰਾਨ ਮੈਨੂੰ ਸਾਢੇ ਚਾਰ ਸੌ ਰੁਪਏ ਭੱਤਾ ਮਿਲਣਾ ਸੀਮੈਂ ਪਟਿਆਲੇ ਰਹਿੰਦਿਆਂ ਡੇਢ ਸੌ ਰੁਪਏ ਘਰੋਂ ਲੈਂਦਾਉਨ੍ਹਾਂ ਮੁਤਾਬਕ ਹੁਣ ਮੇਰੇ ਕੋਲ ਤਿੰਨ ਸੌ ਰੁਪਏ ਵਾਧੂ ਸੀਘਰੇ ਫੈਸਲਾ ਹੋਇਆ ਕਿ ਮਾਂ ਨੂੰ ਵੱਖਰਾ ਕਰ ਦਿੱਤਾ ਜਾਵੇ ਤੇ ਇਹ ਜ਼ਿੰਮੇਵਾਰੀ ਮੈਂ ਸੰਭਾਲਾਂਫੈਸਲਾ ਨਾ ਪ੍ਰਵਾਨ ਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀਮਾਂ ਕਾਫ਼ੀ ਸਮਾਂ ਉਸੇ ਦੁਕਾਨ ਤੋਂ ਘਰ ਦਾ ਸਮਾਨ, ਰਾਸ਼ਨ ਆਦਿ ਲੈਂਦੀ ਰਹੀ ਤੇ ਮਹੀਨੇ ਬਾਅਦ ਹਿਸਾਬ ਕਰਦੀ, ਆਪਣੇ ਪੁੱਤਰਾਂ ਨਾਲ

ਸੱਸ-ਨੂੰਹ ਦੇ ਤਕਰਾਰ ਦੇ ਕਿੱਸੇ, ਤਾਅਨੇ-ਮਿਹਣੇ, ਤੂੰ-ਤੂੰ, ਮੈਂ-ਮੈਂ ਤਾਂ ਕੋਈ ਨਵੀਂ ਗੱਲ ਨਹੀਂ ਸੀ, ਪਤੀ-ਪਤਨੀ ਦਾ ਰੁੱਸਣਾ, ਝਗੜਨਾ, ਪੇਕੇ ਜਾ ਬਹਿਣਾ, ਪੇਕੇ ਛੱਡ ਆਉਣਾ, ਬਿਰਾਦਰੀ ਵਾਲਿਆਂ ਨੇ ਬੈਠ ਕੇ ਸੁਲਾਹ ਕਰਵਾਉਣੀ ਵੀ ਕਦੇ ਅਜੀਬ ਨਹੀਂ ਲੱਗਿਆਪਰ ਮਨ ਵਿੱਚ ਰਿਸ਼ਤਿਆਂ ਦੀ ਇਸ ਤਰ੍ਹਾਂ ਦੀ ਤੰਦ ਸਵੀਕਾਰ ਨਾ ਹੁੰਦੀ, ਬੁਰੀ ਲਗਦੀ, ਖਿਝ ਚੜ੍ਹਦੀ, ਪਰ ਮਾਂ ਨਾਲ ਰਿਸ਼ਤੇ ਦੀ ਇਹ ਵੱਖਰੀ ਤਰ੍ਹਾਂ ਦੀ ਤੰਦ ਜ਼ਰੂਰ ਮਨ ਨੂੰ ਪਰੇਸ਼ਾਨ ਕਰਦੀਪਰ ਭਰਾਵਾਂ ਨੂੰ ਉਹ ਇਕੱਲਾ ਮਾਂ ਦਾ ਪਰਿਵਾਰ ਹੀ ਨਾ ਲੱਗਦਾ, ਉਸ ਵਿੱਚ ਛੋਟੇ ਕਾਲਜ ਪੜ੍ਹਦੇ ਭੈਣ-ਭਰਾ ਵੀ ਦਿਸਦੇ ਤੇ ਨਾਲ ਆਪਣੇ ਬੱਚੇ ਵੀ ਵੱਡੇ ਹੋਏ ਨਜ਼ਰ ਆਉਂਦੇ

ਚਲੋ, ਉਸ ਇੱਕ ਸਾਲ ਨੇ ਘਰ ਦੇ ਨੇੜੇ ਹੋਣ ਦਾ, ਰਿਸ਼ਤਿਆਂ ਨੂੰ ਸਮਝਣ ਦਾ ਮੌਕਾ ਜ਼ਰੂਰ ਦਿੱਤਾਰਿਸ਼ਤਿਆਂ ਦਾ ਇੱਕ ਸਰੂਪ ਮੇਰੇ ਜ਼ਹਿਨ ਵਿੱਚ ਸੀ, ਉਹ ਸੀ ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ/ਕਹਾਣੀਆਂ ਦੇ ਪਾਤਰਾਂ ਵਾਲਾਪਰ ਉਹ ਪਾਤਰ ਵੀ ਅੰਮ੍ਰਿਤਾ ਪ੍ਰੀਤਮ ਦੀ ਕਲਪਨਾ ਵਿੱਚ ਇਸ ਲਈ ਸਿਰਜੇ ਗਏ, ਜੋ ਉਸ ਨੇ ਵਿਆਹ ਦੀ ਪਰੰਪਰਕ ਸੰਸਥਾ ਵਿੱਚ ਹੰਢਾਏਮੈਂ ਵੀ ਆਪਣੇ ਪਰਿਵਾਰ ਦੇ ਰਿਸ਼ਤਿਆਂ ਦੀ ਬਣਤਰ ਅਤੇ ਉਨ੍ਹਾਂ ਦੇ ਨਿਭਾਅ ਨੂੰ ਲੈ ਕੇ ਜ਼ਿਆਦਾ ਪਰੇਸ਼ਾਨੀ ਵਿੱਚ ਨਾ ਉੱਤਰਿਆਸਾਹਿਤ ਨੇ ਵੀ ਸਹਿਜ ਬਣੇ ਰਹਿਣ ਵਿੱਚ ਭੂਮਿਕਾ ਨਿਭਾਈਰਿਸ਼ਤਿਆਂ ਵਿੱਚ ਆਰਥਿਕਤਾ ਦੇ ਦਖਲ ਦੀੱ ਵੀ ਸਮਝ ਪਈ, ਭਾਵੇਂ ਦੇਰੀ ਨਾਲ

ਬਠਿੰਡੇ ਜਿੱਥੇ ਫੂਲ ਚੰਦ ਮਾਨਵ ਦਾ ਪਰਿਵਾਰ ਸੀ, ਉੱਥੇ ਸਾਹਿਤ ਸੰਗਮ ਦੇ ਜਨਰਲ ਸਕੱਤਰ ਹਰਭਜਨ ਖੇਮਕਰਨੀ ਦਾ ਪਰਿਵਾਰ ਸੀਖੇਮਕਰਨੀ, ਬਠਿੰਡੇ ਵਿੱਚ ਮਿਲਟਰੀ ਦੀ ਬਣ ਰਹੀ ਛਾਉਣੀ ਦੇ ਐੱਮ.ਈ.ਐੱਸ. ਵਿਭਾਗ ਵਿੱਚ ਹੈੱਡ ਕਲਰਕ ਵਜੋਂ ਕਾਰਜਸ਼ੀਲ ਸਨ ਤੇ ਪੰਜਾਬੀ ਦੇ ਕਹਾਣੀਕਾਰ ਸਨਹਿੰਦੀ-ਪੰਜਾਬੀ ਦਾ ਸੰਗਮ ਸੀਭਾਸ਼ਾਵਾਂ ਦਾ ਸੰਗਮ, ਜੋ ਕਿ ਅੱਜ ਸੰਕਟ ਵਿੱਚ ਹੈਹਿੰਦੀ-ਪੰਜਾਬੀ ਦੋਹਾਂ ਦਾ ਸੰਕਟ ਹੈ, ਅੰਗਰੇਜ਼ੀ ਦੀ ਸਰਦਾਰੀ ਹੈਭਾਸ਼ਾ ਦਾ ਮਨੋਵਿਗਿਆਨ ਕੋਈ ਨਾ ਸਮਝ ਰਿਹਾ ਹੈ, ਨਾ ਸਮਝਾ ਰਿਹਾ ਹੈਰਾਜਨੀਤੀ ਨੂੰ ਤਾਂ ਅਜਿਹੀਆਂ ਹਾਲਤਾਂ ਨਾਲ ਵੱਧ ਬੂਰ ਪੈਂਦਾ ਹੈ ਦੋਵੇਂ ਪਰਿਵਾਰਾਂ ਨਾਲ ਕਾਫ਼ੀ ਨੇੜਤਾ ਰਹੀਖੇਮਕਰਨੀ ਸਾਹਬ ਨਾਲ ਉਸ ਇੱਕ ਸਾਲ ਦੇ ਗਠਜੋੜ ਮਗਰੋਂ ਤਕਰੀਬਨ ਨੌਂ-ਦਸ ਸਾਲਾਂ ਬਾਅਦ ਫਿਰ ਤੋਂ ਅੰਮ੍ਰਿਤਸਰ ਵਿੱਚ ਮੇਲ ਹੋ ਗਿਆ

ਮੈਂ ਹਿੰਦੀ ਵਿੱਚ ਲਿਖਦਾ ਸੀ, ਜਦੋਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ, ਮੈਨੂੰ ਕਿਸੇ ਨੇ ਨਹੀਂ ਕਿਹਾ, “ਡਾਕਟਰ ਸਾਹਿਬ, ਹਿੰਦੀ ਵਿੱਚ ਹੀ ਲਿਖੋ, ਪੰਜਾਬ ਵਿੱਚ ਹਿੰਦੀ ਦੇ ਲੇਖਕ ਗਿਣਤੀ ਦੇ ਨੇ, ਉਂਗਲਾਂ ਤੇ ਗਿਣਨ ਜੋਗੇ, ਤੁਸੀਂ ਭਾਸ਼ਾ ਵਿਭਾਗ ਦੀ ਨਜ਼ਰ ਪੈ ਜਾਉਗੇਪੰਜਾਬੀ ਵਿੱਚ ਲਿਖ ਕੇ ਤਾਂ … … ਤੁਸੀਂ ਸਮਝਦਾਰ ਹੋ” ਮੈਨੂੰ ਪੰਜਾਬੀ ਵਿੱਚ ਲਿਖਣ ਲਈ ਵੀ ਕਿਸੇ ਨੇ ਪ੍ਰੇਰਿਆ-ਉਕਸਾਇਆ ਨਹੀਂ ਕਿ ਆਪਣੀ ਮਾਂ ਬੋਲੀ ਵਿੱਚ ਲਿਖਾਂ ਜਿਵੇਂ ਅਦਾਕਾਰ ਬਲਰਾਜ ਸਾਹਨੀ ਨੂੰ ਸ੍ਰੀ ਰਵਿੰਦਰ ਨਾਥ ਟੈਗੋਰ ਨੇ ਉਕਸਾਇਆਮੇਰਾ ਆਪ ਹੀ ਝੁਕਾਅ ਹੋ ਗਿਆਖਾਸ ਕਰ ਜਦੋਂ ਸਿਹਤ ਨੂੰ ਲੈ ਕੇ ਲਿਖਣਾ ਸ਼ੁਰੂ ਕੀਤਾ ਤਾਂ ਇਹ ਭਾਵ ਸੀ ਕਿ ਅੰਗਰੇਜ਼ੀ-ਹਿੰਦੀ ਵਿੱਚ ਤਾਂ ਇਹ ਜਾਣਕਾਰੀ ਕਾਫ਼ੀ ਮੌਜੂਦ ਹੈ ਪਰ ਪੰਜਾਬੀ ਵਿੱਚ ਪੇਸ਼ ਕਰਨੀ ਚਾਹੀਦੀ ਹੈਪੰਜਾਬੀ ਬੋਲਦੇ ਲੋਕਾਂ ਵਿੱਚ ਰਹਿਣਾ ਹੈਖੈਰ, ਹਿੰਦੀ ਭਾਸ਼ਾ ਦੀ ਮੁਹਾਰਤ ਵੀ ਹਾਸਿਲ ਹੋਈ, ਇਹ ਮੈਂ ਇੱਕ ਵਧੀਆ ਸਬੱਬ ਸਮਝਦਾਂਅੱਜ ਦੋਹਾਂ ਭਾਸ਼ਾਵਾਂ ਵਿੱਚ ਤਕਰੀਬਨ ਬਰਾਬਰ ਦੀ ਸਮਰੱਥਾ ਨਾਲ ਲਿਖ-ਬੋਲ ਸਕਦਾ ਹਾਂ

ਉਂਜ ਪੰਜਾਬੀ ਮੈਂ ਸਕੂਲ ਵਿੱਚ ਅੱਠਵੀਂ ਤਕ ਹੀ ਪੜ੍ਹੀਦਸਵੀਂ ਵਿੱਚ ਪੇਪਰ ਦੇਣੇ ਸੀ, ਉਹ ਹਾਇਰ ਸਕੈਂਡਰੀ ਵਾਲੇ ਪੈਟਰਨ ਵਿੱਚ ਸ਼ਾਮਿਲ ਨਹੀਂ ਸੀਜਦੋਂ ਪੰਜਾਬ ਸਰਕਾਰ ਦੀ ਨੌਕਰੀ ਕਰਨ ਦੀ ਗੱਲ ਚੱਲੀ ਤਾਂ ਪਤਾ ਚੱਲਿਆ ਕਿ ਦਸਵੀਂ ਦੀ ਪੰਜਾਬੀ ਲਾਜ਼ਮੀ ਹੈਖੈਰ! ਨੌਕਰੀ ਵਾਲਿਆਂ ਨੂੰ ਭਾਸ਼ਾ ਵਿਭਾਗ ਹੀ ਇੱਕ ਪੇਪਰ ਲੈ ਕੇ ਕਰਵਾ ਦਿੰਦਾ ਹੈਸਰਕਾਰੀ ਅਫਸਰਾਂ ਨੂੰ ਮਜਬੂਰਨ, ਦਿਖਾਵੇ ਦੇ ਤੌਰ ’ਤੇ ਪੰਜਾਬੀ ਵਿੱਚ ਦਸਤਖਤ ਕਰਦੇ ਹੀ ਦੇਖਿਆ ਹੈਮੈਂ ਭਾਵੇਂ ਪੰਜਾਬੀ ਦਾ ਲੇਖਕ ਹਾਂ, ਪਰ ਦਸਤਖਤ ਹਿੰਦੀ ਵਿੱਚ ਕਰਦਾ ਹਾਂ, ਜੋ ਕਿ ਗੌਰ ਨਾਲ ਦੇਖਿਆਂ ਹੀ ਪਤਾ ਚਲਦੇ ਨੇਉਹੀ ਦਸਤਖਤ ਜੋ ਮੈਂ ਨੌਂਵੀਂ-ਦਸਵੀਂ ਵਿੱਚ ਪਹਿਲੀ ਵਾਰ ਕੀਤੇਪਰ ਬਠਿੰਡੇ ਰਹਿੰਦਿਆਂ ਖੇਮਕਰਨੀ ਜੀ ਦੇ ਘਰ ਜਦੋਂ ਜਾਂਦਾ ਤਾਂ ਉਹ ਐੱਮ.ਏ. ਪੰਜਾਬੀ ਦੇ ਫਾਈਨਲ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੁੰਦੇਨੌਕਰੀ ਦੌਰਾਨ ਐੱਮ. ਏ. ਕਰਨ, ਕਰ ਸਕਣ ਦੇ ਨੇਮਾਂ ਬਾਰੇ ਜਾਣਕਾਰੀ ਮਿਲੀ ਤਾਂ ਨੇਮਾਂ ਦੇ ਤਹਿਤ, ਮੈਂ ਵੀ ਐੱਮ. ਏ. ਪੰਜਾਬੀ ਕਰ ਸਕਣ ਦੇ ਯੋਗ ਸੀਪੜ੍ਹਾਈ ਦਾ ਸਿਲੇਬਸ ਪਤਾ ਚੱਲਿਆ ਕਿ ਉਸ ਵਿੱਚ ਨਾਨਕ ਸਿੰਘ ਦੇ ਨਾਵਲ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ, ਬਲਵੰਤ ਗਾਰਗੀ ਦੇ ਨਾਟਕ ਹਨ ਤਾਂ ਮੈਂ ਵੀ ਖੇਮਕਰਨੀ ਸਾਹਿਬ ਨਾਲ ਐੱਮ. ਏ. ਪਹਿਲੇ ਭਾਗ ਦਾ ਫਾਰਮ ਭਰ ਦਿੱਤਾਭਾਵੇਂ ਉਸਦੇ ਪੇਪਰ ਅਗਲੇ ਸਾਲ 1980 ਵਿੱਚ ਪਟਿਆਲੇ ਵਿੱਚ ਹਾਊਸ ਜਾਬ ਕਰਦਿਆਂ ਹੀ ਦਿੱਤੇ

ਪ੍ਰੋਫੈਸਰ ਮਾਨਵ ਹਿੰਦੀ ਦੇ ਕਵੀ-ਕਹਾਣੀਕਾਰ, ਮੈਨੂੰ ਉਨ੍ਹਾਂ ਨੇ ਕਵਿਤਾਵਾਂ ਦੀ ਕਿਤਾਬ ਦਾ ਖਰੜਾ ਤਿਆਰ ਕਰਕੇ, ਭਾਸ਼ਾ ਵਿਭਾਗ ਪੰਜਾਬ ਨੂੰ ਛਪਾਈ ਦੇ ਲਈ ਸਹਿਯੋਗ ਸਕੀਮ ਤਹਿਤ ਭੇਜਣ ਲਈ ਪ੍ਰੇਰਿਆਉਨ੍ਹਾਂ ਮੈਨੂੰ ਆਲ ਇੰਡਿਆ ਰੇਡੀਓ ਜਲੰਧਰ ਵੀ ਕਵਿਤਾ ਪਾਠ ਲਈ ਭੇਜਿਆਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ ਦੀ ਕਵਿਤਾ ਦੀ ਕਿਤਾਬ ਨੂੰ ਛਪਾਈ ਸਹਿਯੋਗ ਮਿਲਿਆ‘ਸਿਰਫ ਏਕ ਦਿਨ।’ ਇਸੇ ਕਵਿਤਾ ਦੀ ਕਿਤਾਬ ਨੂੰ ਸਾਲ 1986 ਦਾ ‘ਸ਼੍ਰੇਸ਼ਠ ਕਵਿਤਾ ਪੁਸਤਕ ਪੁਰਸਕਾਰ’ ਵੀ ਮਿਲਿਆਉਹੀ ਭਾਵ ਕਿ ਪੰਜਾਬ ਵਿੱਚ ਹਿੰਦੀ ਦੇ ਲੇਖਕ ਗਿਣਵੇ-ਚੁਣਵੇਂ ਹਨਇਹ ਇਸ਼ਾਰਾ ਵੀ ਕਾਰਗਰ ਸਾਬਤ ਨਾ ਹੋਇਆ, ਆਪਣੀ ਤਰਬੀਅਤ ਬਦਲਣ ਲਈ

ਮਾਨਵ ਸਾਹਿਬ ਨੇ ਭਾਸ਼ਾ ਵਿਭਾਗ ਅਤੇ ਰੇਡੀਓ ਸਟੇਸ਼ਨ ਨਾਲ ਜਾਣ ਪਛਾਣ ਕਰਵਾ ਦਿੱਤੀਉਸ ਰਾਹ ’ਤੇ ਪਾ ਦਿੱਤਾਹੁਣ ਉਨ੍ਹਾਂ ਨਾਲ ਸੰਪਰਕ ਬਣਾ ਕੇ ਰੱਖਣ ਦੀ ਜਾਚ, ਕਲਾ ਕਹੋ, ਮੈਂ ਸਿੱਖਣੀ ਸੀ, ਜੋ ਮੈਂ ਨਹੀਂ ਸਿੱਖੀਪੂਰੇ ਚਾਰ ਸਾਲ ਪਟਿਆਲੇ ਰਿਹਾਹਾਊਸ ਜਾੱਬ ਕੀਤੀ ਤੇ ਫਿਰ ਐੱਮ. ਡੀ., ਪਰ ਭਾਸ਼ਾ ਵਿਭਾਗ ਨਾਲ ਤਾਲਮੇਲ ਬਣਾਉਣ, ਬਣਾ ਕੇ ਰੱਖਣ ਦੀ ਕਲਾ ਨਹੀਂ ਆਈਨਹੀਂ ਸਿੱਖੀਕਿਸੇ ਨੇ ਥੋੜ੍ਹਾ ਸਿਖਾਉਣੀ ਹੁੰਦੀ ਹੈ, ਲੋਕਾਂ ਨੇ ਇਸ਼ਾਰੇ ਕੀਤੇ, ਮੈਨੂੰ ਸ਼ਬਦਾਂ ’ਤੇ ਯਕੀਨ ਸੀ

ਖੈਰ, ਮਾਨਵ ਸਾਹਿਬ ਨਾਲ ਤਾਲਮੇਲ ਜਿਸ ਵੀ ਪੱਧਰ ਦਾ ਹੈ, ਬਣਿਆ ਹੋਇਆ ਹੈਉਹ ਚੰਡੀਗੜ੍ਹ ਆ ਗਏ, ਸਰਕਾਰੀ ਕਾਲਜ ਤੇ ਮੈਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਜੀਰਕਪੁਰ ਰਿਹਾਇਸ਼ ਕਰ ਲਈ ਤੇ ਉੱਥੇ ਵੀ ‘ਸਾਹਿਤ ਸੰਗਮ ਟਰਾਈਸਿਟੀ’ ਰਾਹੀਂ ਸਰਗਰਮੀ ਬਣਾਈ ਹੋਈ ਹੈਮੇਰੇ ਨਾਲ ਅੰਮ੍ਰਿਤਸਰ ਵਿੱਚ ਹਰਭਜਨ ਖੇਮਕਰਨੀ ਨੇ, ਇੱਥੇ ਅਸੀਂ ‘ਮਿੰਨੀ ਕਹਾਣੀ ਲੇਖਕ ਮੰਚ ਪੰਜਾਬ’ ਰਾਹੀਂ ਕਾਰਜਸ਼ੀਲ ਹਾਂ

ਸਾਹਿਤ ਦੀ ਜੋ ਚੇਟਕ ਸੀ, ਇਸ ਚਿੰਗਾਰੀ ਨੂੰ ਬਠਿੰਡਾ ਆ ਕੇ ਹਵਾ ਮਿਲੀਮਾਨਵ ਸਾਹਬ ਤੋਂ ਦੁਸ਼ਅੰਤ ਕੁਮਾਰ ਦੇ ਸ਼ੇਅਰਾਂ ਦੀ ਅਸਲੀ ਸਮਝ ਕਿ ਚਿਰਾਗਾਂ ਦਾ ਘਰ-ਘਰ ਪਹੁੰਚਣ ਦਾ ਕੀ ਅਰਥ ਹੈ, ਜੋ ਅੱਜ ਵੀ ਪੂਰੇ ਸ਼ਹਿਰ ਲਈ ਮੌਜੂਦ ਨਹੀਂ ਹੈ, ਕਾਫੀ ਬਾਅਦ ਪੱਲੇ ਪਈਇਸ ਲੁਕਵੀਂ, ਸੰਕੇਤਕ, ਕਾਵਿ ਮੁਹਾਵਰੇ ਦੀ ਸਮਝ ਹੀ ਹੈ ਕਿ ਹੁਣ ਮੈਂ ਕਾਲਮ ਨਵੀਸੀ ਕਰ ਰਿਹਾ ਹਾਂਇੱਕ ਰਾਜਨੀਤਿਕ ਟਿੱਪਣੀਕਾਰ ਵਜੋਂ,

ਦੁਸ਼ਅੰਤ ਕੁਮਾਰ ਅੱਜ ਹੋਰ ਵੀ ਪ੍ਰਭਾਵਸ਼ਾਲੀ ਅਤੇ ਪ੍ਰਾਸਗਿੰਕ ਲਗਦਾ ਹੈ

ਦੋ ਕੁ ਹੋਰ ਸ਼ੇਅਰਾਂ ਰਾਹੀਂ-

ਤੁਮ੍ਹਾਰੇ ਪਾਂਵ ਕੇ ਨੀਚੇ ਜ਼ਮੀਨ ਨਹੀਂ,
ਕਮਾਲ ਯੇ ਹੈ ਕਿ ਫਿਰ ਵੀ ਤੁਮੇਂ
, ਯਕੀਨ ਨਹੀਂ

ਜ਼ਰਾ-ਸਾ ਤੌਰ-ਤਰੀਕੇ ਮੈਂ ਹੇਰ-ਫੇਰ ਕਰੋ,
ਤਮ੍ਹਾਰੇ ਹਾਥ ਮੇਂ ਕਾਲਰ ਹੋ ਆਸਤੀਨ ਨਹੀਂ

ਖੈਰ! ਸਮਾਜ ਅਤੇ ਰਾਜਨੀਤੀ ਦੀ ਸਮਝ ਇੰਨੀ ਗੂੜ੍ਹੀ ਹੈ ਕਿ ਇੱਕ ਦਿਨ ਵਿੱਚ ਨਹੀਂ ਆਉਂਦੀ, ਕਿਉਂ ਜੋ ਇਹ ਬਦਲਦੀ ਵੀ ਰੋਜ਼ਾਨਾ ਦੀ ਤਰਜ਼ ’ਤੇ ਹੈਬਹੁਪਰਤੀ ਵੀ ਹੈ, ਬਹੁਪਸਾਰੀ ਵੀਡੰਘੀ ਵੀ ਹੈ ਤੇ ਦਰ-ਦਰ ਤਕ ਫੈਲੀ ਵੀਦੇਸ਼-ਪ੍ਰਦੇਸ਼ ਪੱਧਰੀ ਸਿਆਸਤ ਵਿੱਚ ਤਾਂ ਹੈ ਹੀ, ਹਰ ਵਿਭਾਗ ਦੀ ਮੁਲਾਜ਼ਿਮ ਜਥੇਬੰਦੀ ਵਿੱਚ ਵੀ ਹੈ ਤੇ ਇੱਥੋਂ ਤਕ ਕਿ ਲੇਖਕਾਂ-ਕਲਾਕਾਰਾਂ ਵਿੱਚ ਵੀਸਵਾਲ ਹਰ ਸ਼ੋਬੇ, ਹਰ ਕੋਨੇ ਵਿੱਚ ਹੋਣ ਦਾ ਨਹੀਂ, ਸਵਾਲ ਹੈ ਕਿ ਇਸ ਸਿਆਸਤ ਦਾ ਪੱਧਰ ਕੀ ਹੈ ਤੇ ਇਹ ਕਿਸ ਦੇ ਹੱਕ ਵਿੱਚ ਭੁਗਤਦੀ ਹੈ ਇਸਦੀ ਇੱਕ ਪਰਤ ਇਹ ਵੀ ਹੈ:

ਤੁਮ੍ਹੀਂ ਸੇ ਪਿਆਰ ਜਤਾਏਂ, ਤੁਮ੍ਹੀਂ ਕੋ ਖਾ ਜਾਏਂ
ਅਦੀਬ ਯੂੰ ਤੋਂ ਸਿਆਸੀ ਹੈ
, ਪਰ ਕਮੀਨ ਨਹੀਂ

ਇਸ ਸਿਆਸੀ ਕਮੀਨਗੀ ਦੀ ਅਜੇ ਵੀ ਸਮਝ ਨਹੀਂ ਹੈਇਹ ਮਨੁੱਖੀ ਵਿਕਾਸ ਦੇ ਕਿਸ ਦੌਰ ਵਿੱਚ ਮਨੁੱਖੀ ਕਿਰਦਾਰ ਦਾ ਹਿੱਸਾ ਬਣੀ, ਸਮਝਦੇ ਹਾਂ ਕਿਸੇ ਮਾਹਿਰ ਤੋਂ … ...

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3837)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author